Wednesday, May 6, 2026
Home Blog Page 2606

ਬਠਿੰਡਾ ਪੁੱਜੀ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਦਾ ਕਿਸਾਨਾਂ ਨੇ ਕੀਤਾ ਵਿਰੋਧ

0

ਭਾਰੀ ਸੁਰੱਖਿਆ ਹੇਠ ਪੁਲਿਸ ਨੇ ਕਰਵਾਈ ਭਾਜਪਾ ਦੀ ਰੈਲੀ
ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਫ਼ੂਕਿਆ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਸੰਰਘਸ਼ ਦੀ ਬੇਸ਼ੱਕ ਸਮਾਪਤੀ ਹੋ ਗਈ ਹੈ ਪ੍ਰੰਤੂ ਬਕਾਇਆ ਰਹਿੰਦੀਆਂ ਕਿਸਾਨੀਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਮੁੜ ਮੋਦੀ ਸਰਕਾਰ ਵਿਰੁਧ ਮੋਰਚਾ ਖੋਲ ਦਿੱਤਾ ਹੈ। ਅੱਜ ਬਠਿੰਡਾ ’ਚ ਇੱਕ ਚੋਣ ਰੈਲੀ ਵਿਚ ਹਿੱਸਾ ਲੈਣ ਪੁੱਜੀ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਇਕੱਠੇ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਰੁੱਖ ਨੂੰ ਦੇਖਦਿਆਂ ਪੁਲਿਸ ਅਧਿਕਾਰੀ ਭਾਰੀ ਸੁਰੱਖਿਆ ਹੇਠ ਕੇਂਦਰੀ ਮੰਤਰੀ ਨੂੰ ਦੂਜੇ ਰਾਸਤਿਓ ਸਮਾਗਮ ਵਾਲੀ ਜਗ੍ਹਾਂ ਲੈ ਕੇ ਪੁੱਜੇ। ਇਸ ਦੌਰਾਨ ਪੁਲਿਸ ਵਲੋਂ ਰੋਕਾਂ ਖ਼ੜੀਆਂ ਕਰਕੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ’ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਨਾਅਰੇਬਾਜੀ ਕਰਦਿਆਂ ਧਰਨਾ ਲਗਾਇਆ ਤੇ ਇਸ ਮੌਕੇ ਮੋਦੀ ਸਰਕਾਰ ਦਾ ਪੁਤਲਾ ਵੀ ਫ਼ੂਕਿਆ ਗਿਆ। ਦਸਣਾ ਬਣਦਾ ਹੈ ਕਿ ਬੀਤੇ ਕੱਲ ਵੀ ਜ਼ਿਲ੍ਹੇ ਦੇ ਮੋੜ ’ਚ ਭਾਜਪਾ ਉਮੀਦਵਾਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦਾ ਕਿਸਾਨਾਂ ਨੇ ਭਰਵਾਂ ਵਿਰੋਧ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਰੀਬ ਦੋ ਘੰਟੇ ਹੈਲੀਪੇਡ ਵਾਲੀ ਜਗ੍ਹਾਂ ’ਤੇ ਹੀ ਰੁਕਣਾ ਪਿਆ ਸੀ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਤੇ ਬਲਦੇਵ ਸਿੰਘ ਸੰਦੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨ ਸਮੇਂ ਸਰਕਾਰ ਦੇ ਨੁਮਾਇੰਦਿਆਂ ਨੇ ਬਕਾਇਆ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ ਸੀ। ਪ੍ਰੰਤੂ ਹੁਣ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸਦੇ ਉਲਟ ਲਖੀਮਰਪੁਰ ਕਾਂਡ ਦੇ ਕਥਿਤ ਦੋਸ਼ੀ ਨੂੰ ਜਮਾਨਤ ਦਿਵਾ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਬਕਾਇਆ ਮੰਗਾਂ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਸਮਾਂ ਪੰਜਾਬ ’ਚ ਚੋਣ ਪ੍ਰਚਾਰ ਲਈ ਆਉਣ ਵਾਲੇ ਭਾਜਪਾ ਦੇ ਸਟਾਰ ਪ੍ਰਚਾਰਕਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਸੰਯੁਕਤ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਫ਼ੂਕਿਆ ਮੋਦੀ ਸਰਕਾਰ ਦਾ ਪੁਤਲਾ

0

ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਬਕਾਇਆ ਰਹਿੰਦੀਆਂ ਕਿਸਾਨ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਹੇਠ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਵਲੋਂ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਆਸੀ ਦਬਾਅ ਪਾ ਕੇ ਪੁਲਿਸ ਦੀ ਢਿੱਲੀ ਕਾਰਵਾਈ ਦੇ ਕਾਰਨ ਲਖੀਮਪੁਰ ਕਾਂਡ ਦੇ ਕਥਿਤ ਮੁੱਖ ਦੋਸ਼ੀ ਅਜੈ ਮਿਸ਼ਰਾ ਨੂੰ ਜਮਾਨਤ ਦੇ ਦਿੱਤੀ ਗਈ। ਜਦੋਂਕਿ ਸੰਘਰਸ਼ ਦੌਰਾਨ ਕੇਂਦਰ ਤੇ ਵੱਖ ਵੱਖ ਸੂਬਿਆਂ ਵਲੋਂ ਦਰਜ਼ ਪਰਚਿਆਂ ਨੂੰ ਹਾਲੇ ਤੱਕ ਵਾਪਸ ਨਹੀਂ ਲਿਆ ਗਿਆ। ਇਸੇ ਤਰ੍ਹਾਂ ਐੱਮਐੱਸਪੀ ਅਤੇ ਬਾਕੀ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ ਤੇ ਸਵਰਨ ਸਿੰਘ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਦੇ ਦਬਾਅ ਕਰਕੇ ਤਿੰਨੇ ਕਨੂੰਨ ਵਾਪਸ ਲੈ ਲਏ ਪਰ ਰਹਿੰਦੀਆਂ ਮੰਗਾਂ ਤੋਂ ਸਰਕਾਰ ਟਾਲ ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ। ਇਸ ਮੌਕੇ ਬੀਕੇਯੂ ਡਕੌਂਦਾ ਦੇ ਸੰਗਤ ਬਲਾਕ ਦੇ ਪ੍ਰਧਾਨ ਬਿੰਦਰ ਸਿੰਘ ਕੋਟਲੀ, ਬਠਿੰਡਾ ਬਲਾਕ ਦੇ ਪ੍ਰਧਾਨ ਗੁਰਦੀਪ ਸਿੰਘ ਨਰੂਆਣਾ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਨੈਬ ਸਿੰਘ ਫੂਸ ਮੰਡੀ ਵੱਡੀ ਸਮੇਤ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਬਠਿੰਡਾ ’ਚ ਭਗਵੰਤ ਮਾਨ ਦੇ ਰੋਡ ਸੋਅ ਦੌਰਾਨ ਲੱਗਿਆ ਥਾਂ-ਥਾਂ ਜਾਮ

0

ਰੈਲੀ ਵਾਲੀ ਜਗ੍ਹਾਂ ’ਤੇ ਲੋਕਾਂ ਦਾ ਹੋਇਆ ਵੱਡਾ ਇਕੱਠ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਵਲੋਂ ਅੱਜ ਬਠਿੰਡਾ ਸਹਿਰੀ ਹਲਕੇ ’ਚ ਪਾਰਟੀ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ’ਚ ਰੋਡ ਸੋਅ ਕੱਢਦਿਆਂ ਹਲਕੇ ਦੇ ਲੋਕਾਂ ਨੂੰ ਪਾਰਟੀ ਉਮੀਦਵਾਰ ਦੇ ਹੱਕ ’ਚ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਹਾਲਾਂਕਿ ਉਹ ਭਾਰੀ ਜਾਮ ਦੇ ਚੱਲਦੇ ਅਮਰੀਕ ਸਿੰਘ ਰੋਡ ’ਤੇ ਰੱਖੀ ਰੈਲੀ ਵਿਚ ਸ਼ਾਮਲ ਨਹੀਂ ਹੋ ਸਕੇ ਪ੍ਰੰਤੂ ਰੈਲੀ ਵਿਚ ਵੀ ਲੋਕਾਂ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਬਠਿੰਡਾ ਸ਼ਹਿਰੀ ਹਲਕੇ ਦੀ ਹੱਦ ’ਚ ਸ਼ਾਮਲ ਹੋਣ ਤੋਂ ਪਹਿਲਾਂ ਸੈਕੜੇ ਨੌਜਵਾਨਾਂ ਦਾ ਮੋਟਰਸਾਈਕਲ ਕਾਫ਼ਲਾ ਜੱਸੀ ਪੌ ਵਾਲੀ ਚੌਕ ਤੋਂ ਉਨ੍ਹਾਂ ਨੂੰ ਲੈਣ ਲਈ ਪੁੱਜੀ ਹੋਈ ਸੀ। ਇਸੇ ਤਰ੍ਹਾਂ ਭਾਈ ਮਤੀ ਦਾਸ ਨਗਰ, ਗੁਰੂ ਕੀ ਨਗਰੀ, ਬੱਸ ਸਟੈਂਡ, ਹਨੂੰਮਾਨ ਚੌਕ ਆਦਿ ਥਾਵਾਂ ’ਤੇ ਵੀ ਆਪ ਸਮਰਥਕ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਸੂਬੇ ਦੀ ਰਾਜਨੀਤਕ ਗੰਦਗੀ ਸਾਫ਼ ਕਰਨ ਲਈ ਵੋਟਰਾਂ ਨੂੰ ਆਪ ਉਮੀਦਵਾਰ ਜਗਰੂਪ ਸਿੰਘ ਗਿਲ ਦੇ ਹੱਕ ਵਿਚ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅੱਜ ਪੰਜਾਬ ਨੂੰ ਨਸ਼ਿਆਂ, ਬੇਰੋਜ਼ਗਾਰੀ ਤੇ ਮਾਫ਼ੀਆ ਵਰਗੀਆਂ ਬੁਰਾਈਆਂ ਤੋਂ ਬਚਾਉਣ ਲਈ ਸੂਬੇ ਵਿਚ ਬਦਲਾਅ ਲਿਆਉਣਾ ਵੱਡੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਹੁਣ ਇਨਾਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਪੈਸੇ ਨਹੀਂ ਹਨ, ਪਰ ਲੋਕਾਂ ਦੇ ਪਿਆਰ ਦਾ ਖਜ਼ਾਨਾ ਜ਼ਰੂਰ ਹੈ।

ਅਮਿਤ ਰਤਨ ਦੇ ਹੱਕ ’ਚ ਰੱਖੇ ਭਗਵੰਤ ਮਾਨ ਦੇ ਸਮਾਗਮ ’ਚ ਆਇਆ ਲੋਕਾਂ ਦਾ ਹੜ੍ਹ

0

ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਵਲੋਂ ਅੱਜ ਬਠਿੰਡਾ ਜ਼ਿਲੇ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਕੱਢੇ ਰੋਡ ਸੋਅ ਦੌਰਾਨ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਮ ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਦਾ ਇਸਤੇਕਬਾਲ ਕਰਨ ਲਈ ਇਕੱਠੇ ਹੋ ਕੇ ਕਈ ਘੰਟੇ ਇੰਤਜਾਰ ਕਰਦੇ ਵੇਖੇ ਗਏ। ਇਸ ਮੌਕੇ ਉਨ੍ਹਾਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਸ਼ਮੀਰ ਵਿਖੇ ਰੱਖੇ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਅਮਿਤ ਰਤਨ ਦੇ ਹੱਕ ਵਿਚ ਬਟਨ ਦਬਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਪਾਂ ਘਰ ਦੀ ਗੰਦਗੀ ਝਾੜੂ ਦੀ ਮੱਦਦ ਨਾਲ ਸਾਫ ਕਰਦੇ ਹਾਂ ਇਸ ਤਰ੍ਹਾਂ ਹੁਣ ਪਾਰਟੀ ਦੇ ਝਾੜੂ ਨਾਲ ਸੂਬੇ ਦੀ ਰਾਜਨੀਤਕ ਗੰਦਗੀ ਸਾਫ਼ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅੱਜ ਪੰਜਾਬ ’ਚ ਇਕੱਲੇ ਬਾਦਲ ਪਰਿਵਾਰ ਦੇ ਸਾਕ- ਸਬੰਧੀਆਂ ਵਿਚੋਂ ਹੀ 5 ਵਿਅਕਤੀ ਚੋਣ ਲੜ ਰਹੇ ਹਨ, ਜਿਨਾਂ ‘ਚ ਵੱਡੇ ਬਾਦਲ ਸਾਬ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਦੇ ਜਵਾਈ ਅਦੇਸ਼ ਪ੍ਰਤਾਪ ਸਿੰਘ ਕੈਂਰੋ, ਸੁਖਬੀਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਅਤੇ ਮਜੀਠੀਆ ਦੀ ਪਤਨੀ ਸ਼ਾਮਲ ਹਨ। ਬਾਦਲ ਪਰਿਵਾਰ ਨੂੰ ਪੰਜਾਬ ਵਿੱਚ ਚੋਣਾ ਲੜਾਉਣ ਲਈ ਕੋਈ ਆਮ ਘਰ ਦਾ ਧੀ- ਪੁੱਤ ਨਹੀਂ ਮਿਲਿਆ। ਜਦੋਂਕਿ ਆਪ ਨੇ ਆਮ ਘਰਾਂ ਦੇ ਵਿਅਕਤੀਆਂ, ਨੌਜਵਾਨਾਂ ਤੇ ਲੜਕੀਆਂ ਨੂੰ ਅੱਗੇ ਲਿਆਂਦਾ ਹੈ। ਇਸ ਮੌਕੇ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਦੀ ਤਰੀਕ ਨੂੰ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਹੁਣ ਇਨਾਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਪੈਸੇ ਨਹੀਂ ਹਨ, ਪਰ ਲੋਕਾਂ ਦੇ ਪਿਆਰ ਦਾ ਖਜ਼ਾਨਾ ਜ਼ਰੂਰ ਹੈ। ਇਸ ਦੌਰਾਨ ਪਾਰਟੀ ਉਮੀਦਵਾਰ ਅਮਿਤ ਰਤਨ ਨੇ ਭਗਵੰਤ ਮਾਨ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਸੀਟ ਵੱਡੀ ਗਿਣਤੀ ਵਿਚ ਵੋਟਾਂ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ।

ਨਸ਼ੇ ਦੀ ਲਤ: ਬਠਿੰਡਾ ’ਚ ਕੁੜੀਆਂ ਵੀ ਆਈਆਂ ਨਸ਼ਿਆਂ ਦੀ ਲਪੇਟ ’ਚ

0

ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਨਸ਼ੇ ’ਚ ਬੇਹੋਸ਼ ਕੁੜੀਆਂ ਕਰਵਾਈਆਂ ਹਸਪਤਾਲ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਸੂਬੇ ਦੇ ਨੌਜਵਾਨਾਂ ’ਚ ਵਧਦੀ ਨਸ਼ਿਆਂ ਦੀ ਲਤ ਨੇ ਹੁਣ ਕੁੜੀਆਂ ਨੂੰ ਵੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਮਹਾਂਨਗਰ ਵਿਚ ਵੀ ਕੁੜੀਆਂ ’ਚ ਨਸ਼ਿਆਂ ਦੀ ਵਧਦੀ ਬੀਮਾਰੀ ਕਾਰਨ ਮਾਪਿਆਂ ਵਿਚ ਫ਼ਿਕਰ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਨਸ਼ਿਆਂ ਦੇ ਕਾਰਨ ਬੇਹੋਸ਼ੀ ਦੀ ਹਾਲਾਤ ਵਿਚ ਦੋ ਲੜਕੀਆਂ ਮਿਲੀਆਂ ਹਨ, ਜਿੰਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਕੇ ਇਲਾਜ਼ ਕਰਵਾਇਆ ਗਿਆ। ਸਹਾਰਾ ਜਨ ਸੇਵਾ ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੀ ਰਾਤ ਪਟਿਆਲਾ ਰੇਲਵੇ ਫਾਟਕ, ਦੀਪ ਨਗਰ ਰੇਲਵੇ ਲਾਈਨਾਂ ਨੇੜੇ ਇਕ ਲੜਕੀ ਦੇ ਬੇਹੋਸੀ ਦੀ ਹਾਲਤ ‘ਚ ਪਏ ਹੋਣ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਸੰਸਥਾ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਲੜਕੀ ਨੂੰ ਐਂਬੂਲੈਂਸ ਦੁਆਰਾ ਸਹਾਰਾ ਦੀ ਟੀਮ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਗਈ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਗਿਆ। ਸਹਾਰਾ ਪ੍ਰਧਾਨ ਦੇ ਮੁਤਾਬਕ ਬੇਹੋਸ ਹੋਈ ਲੜਕੀ ਨੇ ਇਹ ਗੱਲ ਮੰਨੀ ਹੈ ਕਿ ਉਹ ਨਸੇ ਵਿੱਚ ਸੀ ਤੇ ਮੁੜ ਅਲਪਰੈਕਸ ਦੀਆਂ ਗੋਲੀਆਂ ਖਾ ਲਈਆਂ। ਇਲਾਜ਼ ਤੋਂ ਬਾਅਦ ਸਹਾਰਾ ਟੀਮ ਲੜਕੀ ਨੂੰ ਉਸਦੇ ਘਰ ਛੱਡ ਕੇ ਆਈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਰਾ ਪ੍ਰਧਾਨ ਨੇ ਦਸਿਆ ਕਿ ਅੱਜ ਸਥਾਨਕ ਮਿਲਕ ਪਲਾਂਟ ਨੇੜੇ ਝਾੜੀਆਂ ਵਿੱਚ ਇੱਕ ਲੜਕੀ ਬੇਹੋਸ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਜੀਵਨ ਬਚਾਓ ਬਿ੍ਰਗੇਡ ਹੈਲਪਲਾਈਨ ਟੀਮ ਮੌਕੇ ’ਤੇ ਪੁੱਜੀ ਤੇ ਉਸਨੂੰ ਵੀ ਹਸਪਤਾਲ ਪਹੁੰਚਾਇਆ। ਲੜਕੀ ਦਾ ਇਲਾਜ਼ ਕੀਤਾ ਜਾ ਰਿਹਾ ਹੈ ਪ੍ਰੰਤੂ ਉਸਦੀ ਪਹਿਚਾਣ ਨਹੀਂ ਹੋ ਸਕੀ। ਉਸ ਕੋਲੋ ਮਿਲੇ ਇੱਕ ਬੈਗ ਵਿਚੋਂ ਫੁਆਰਾ ਅਤੇ ਜਰਦਾ ਮਿਲਿਆ ਹੈ।

ਸਪੈਸ਼ਲ ਆਬਜ਼ਰਵਰਾਂ ਨੇ ਮੀਟਿੰਗ ਕਰਕੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ

0

ਕਿਹਾ, ਕੋਵਿਡ-19 ਅਤੇ ਆਦਰਸ਼ ਚੋਣ ਜਾਬਤੇ ਦੀ ਕੀਤੀ ਜਾਵੇ ਪਾਲਣਾ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਸਪੈਸ਼ਲ ਜਨਰਲ, ਪੁਲਿਸ ਤੇ ਖਰਚਾ ਚੋਣ ਆਬਜ਼ਰਵਰਾਂ ਨੇ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਆਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰਾਂ ਤੇ ਐਸਐਸਪੀਜ਼ ਨਾਲ ਬੈਠਕ ਕਰਕੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸਪੈਸ਼ਲ ਜਨਰਲ ਆਬਜ਼ਰਵਰ (ਸੇਵਾ ਮੁਕਤ) ਸ਼੍ਰੀ ਵਿਨੋਦ ਜ਼ੋਤਿਸ਼ੀ ਆਈਏਐਸ, ਸਪੈਸ਼ਲ ਪੁਲਿਸ ਆਬਜ਼ਰਵਰ (ਸੇਵਾ ਮੁਕਤ) ਸ਼੍ਰੀ ਰਜਨੀ ਕਾਂਤ ਮਿਸ਼ਰਾ ਆਈਪੀਐਸ, ਸਪੈਸ਼ਲ ਖਰਚਾ ਆਬਜ਼ਰਵਰ (ਸੇਵਾ ਮੁਕਤ) ਸ਼੍ਰੀਮਤੀ ਹਿਮਾਲਿਨੀ ਕਸ਼ਪ ਆਈਆਰਐਸ ਵਲੋਂ ਤਿੰਨਾਂ ਜ਼ਿਲ੍ਹਿਆਂ (ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ) ਚ ਹੁਣ ਤੱਕ ਕੀਤੀ ਗਈ ਚੋਣ ਪ੍ਰਕਿਰਿਆ ਦੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਦੇ ਨਾਲ ਹੀ ਪੋਲਿੰਗ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਇਸੇ ਤਰ੍ਹਾਂ ਲਗਾਤਾਰ ਨਜ਼ਰਸਾਨੀ ਜਾਰੀ ਰੱਖਣ ਦੀ ਵੀ ਹਦਾਇਤ ਕੀਤੀ ਤਾਂ ਜੋ ਚੋਣਾਂ ਨੂੰ ਬਿਨਾਂ ਡਰ-ਭੈਅ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਇਸ ਮੌਕੇ ਆਈਜੀ ਰੇਜ਼ ਫ਼ਰੀਦਕੋਟ ਸ਼੍ਰੀ ਪ੍ਰਦੀਪ ਕੁਮਾਰ ਯਾਦਵ, ਐਸਐਸਪੀ ਮਾਨਸਾ ਦੀਪਕ ਪਾਰਿਕ, ਐਸਐਸਪੀ ਫ਼ਰੀਦਕੋਟ ਵਰੁਣ ਸ਼ਰਮਾ, ਐਸ.ਐਸ.ਪੀ ਬਠਿੰਡਾ ਅਮਨੀਤ ਕੋਂਡਲ ਤੋਂ ਇਲਾਵਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਜਨਰਲ, ਪੁਲਿਸ ਤੇ ਖਰਚਾ ਆਬਜ਼ਰਵਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਬੈਠਕ ਦੌਰਾਨ ਸਪੈਸ਼ਲ ਆਬਜ਼ਰਵਰਾਂ ਨੇ ਆਦਰਸ਼ ਚੋਣ ਜਾਬਤਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਮੁੱਚੀ ਚੋਣ ਪ੍ਰਕਿਰਿਆ ਬਾਰੇ ਜ਼ਿਲ੍ਹਾ ਚੋਣਕਾਰ ਅਫ਼ਸਰਾਂ ਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਲਈ ਤਾਇਨਾਤ ਕੀਤੇ ਗਏ ਪੁਲਿਸ, ਜਨਰਲ, ਖਰਚਾ ਆਬਜ਼ਰਵਰਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਖਾਸ ਹਦਾਇਤ ਕੀਤੀ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸਰਕਾਰ ਵਲੋਂ ਸਮੇਂ-ਸਮੇਂ ਤੇ ਕੋਵਿਡ-19 ਅਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਅਤੇ ਚੋਣਾਂ ਦੌਰਾਨ 100 ਫ਼ੀਸਦੀ ਵੈਬਕਾਸਟਿੰਗ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਸਪੈਸ਼ਲ ਖਰਚਾ ਅਬਜ਼ਰਵਰ ਨੇ ਸਬੰਧਤ ਖਰਚਾ ਆਬਜ਼ਰਵਰਾਂ ਨੂੰ ਕਿਹਾ ਕਿ ਜ਼ਿਲੇ ਅੰਦਰ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚਿਆਂ ਉਤੇ ਨਜ਼ਰ ਰੱਖੀ ਜਾਵੇ ਤਾਂ ਜੋ ਰੋਜ਼ਾਨਾ ਦੇ ਆਧਾਰ ’ਤੇ ਖ਼ਰਚਿਆਂ ਦਾ ਇੰਦਰਾਜ ਰਜਿਸਟਰਾਂ ਵਿੱਚ ਦਰਜ਼ ਕਰਵਾਉਣੇ ਯਕੀਨੀ ਬਣਾਏ ਜਾਣ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਵਿਨੀਤ ਕੁਮਾਰ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਹਰਵੀਰ ਸਿੰਘ ਵਲੋਂ ਆਪੋਂ-ਆਪਣੇ ਜ਼ਿਲ੍ਹਿਆਂ ਨਾਲ ਸਬੰਧਤ ਚੋਣ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਘਰ ਵਾਲਾ ਝਾੜੂ ਘਰਾਂ ਦੀ ਤੇ ਆਪ ਦਾ ‘ਝਾੜੂ‘ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ: ਭਗਵੰਤ ਮਾਨ

0

ਬਠਿੰਡਾ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਬਠਿੰਡਾ ਸ਼ਹਿਰ ਵਿਚ ਰੋਡ ਸੋਅ ਕਾਰਨ ਥਾਂ ਥਾਂ ਲੱਗੇ ਜਾਮ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਲਠਿੰਡਾ ਜ਼ਿਲੇ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਝਾੜੂ ਦੀ ਮੱਦਦ ਨਾਲ ਸੂਬੇ ਦੀ ਰਾਜਨੀਤਕ ਗੰਦਗੀ ਸਾਫ਼ ਕਰਨ ਦੀ ਅਪੀਲ ਕੀਤੀ। ਪਾਰਟੀ ਦੇ ਉਮੀਦਵਾਰ ਜਗਰੂਪ ਗਿੱਲ, ਪ੍ਰੋ. ਬਲਜਿੰਦਰ ਕੌਰ, ਅਮਿਤ ਰਤਨ, ਬਲਕਾਰ ਸਿੱਧੂ, ਸੁਖਵੀਰ ਸਿੰਘ ਦੇ ਹੱਕ ਵਿੱਚ ਭਰਵੀਂਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ, ‘‘ਬਾਦਲ ਪਰਿਵਾਰ ਦੇ ਸਾਕ- ਸਬੰਧੀਆਂ ਵਿਚੋਂ ਹੀ 5 ਵਿਅਕਤੀ ਚੋਣ ਲੜ ਰਹੇ ਹਨ, ਜਿਨਾਂ ‘ਚ ਵੱਡੇ ਬਾਦਲ ਸਾਬ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਦੇ ਜਵਾਈ ਅਦੇਸ਼ ਪ੍ਰਤਾਪ ਸਿੰਘ ਕੈਂਰੋ, ਸੁਖਬੀਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਅਤੇ ਮਜੀਠੀਆ ਦੀ ਪਤਨੀ ਸ਼ਾਮਲ ਹਨ। ਬਾਦਲ ਪਰਿਵਾਰ ਨੂੰ ਪੰਜਾਬ ਵਿੱਚ ਚੋਣਾ ਲੜਾਉਣ ਲਈ ਕੋਈ ਆਮ ਘਰ ਦਾ ਧੀ- ਪੁੱਤ ਨਹੀਂ ਮਿਲਿਆ।‘‘ ਮਾਨ ਨੇ ਪੇਸ਼ਨਗੋਈ ਕਰਦਿਆਂ ਕਿਹਾ ਕਿ ਬਾਦਲਾਂ ਦੇ ਪੰਜ ਦੇ ਪੰਜ ਉਮੀਦਵਾਰ ਚੋਣਾ ਵਿੱਚ ਹਾਰ ਦਾ ਮੂੰਹ ਦੇਖਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਦੋਵਾਂ ਸੀਟਾਂ ਤੋਂ ਚੋਣ ਹਾਰਨਗੇ, ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ। ਇਸ ਮੌਕੇ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਦੀ ਤਰੀਕ ਨੂੰ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਹੁਣ ਇਨਾਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਪੈਸੇ ਨਹੀਂ ਹਨ, ਪਰ ਲੋਕਾਂ ਦੇ ਪਿਆਰ ਦਾ ਖਜ਼ਾਨਾ ਜ਼ਰੂਰ ਹੈ। ਇਸ ਦੌਰਾਨ ਦੇਰ ਸ਼ਾਮ ਬਠਿੰਡਾ ਪੁੱਜੇ ਭਗਵੰਤ ਮਾਨ ਦੇ ਰੋਡ ਸੋਅ ਕਾਰਨ ਥਾਂ ਥਾਂ ਜਾਮ ਲੱਗਦਾ ਨਜ਼ਰ ਆਇਆ। ਇਸਤੋਂ ਇਲਾਵਾ ਅਮਰੀਕ ਸਿੰਘ ਰੋਡ ਵਿਖੇ ਰੈਲੀ ਵਿਚ ਉਹ ਸ਼ਾਮਲ ਨਾ ਹੋ ਸਕੇ, ਪ੍ਰੰਤੂ ਲੋਕਾਂ ਦਾ ਵੱਡਾ ਦੇਖਣ ਨੂੰ ਮਿਲਿਆ। ਇਸ ਮੌਕੇ ਪਾਰਟੀ ਉਮੀਦਵਾਰ ਜਗਰੂਪ ਗਿੱਲ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਨਵਦੀਪ ਸਿੰਘ ਜੀਦਾ, ਅਨਿਲ ਠਾਕੁਰ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਮਹਿੰਦਰ ਸਿੰਘ ਫੂਲੋਮਿੱਠੀ ਆਦਿ ਲੀਡਰਸ਼ਿਪ ਹਾਜ਼ਰ ਰਹੀ।

ਮੋਦੀ ਦੀ ਆਮਦ ’ਤੇ ਭਲਕੇ ਬਠਿੰਡਾ-ਅਬੋਹਰ ਕੌਮੀ ਮਾਰਗ ਰਹੇਗਾ ਬੰਦ

0

ਪਿਛਲੇ ਸਮੇਂ ਵਾਪਰੀ ਘਟਨਾ ਕਾਰਨ ਪ੍ਰਸ਼ਾਸਨ ਹੋਇਆ ਸਖ਼ਤ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਆਗਾਮੀ 17 ਫ਼ਰਵਰੀ ਨੂੰ ਫ਼ਾਜਲਿਕਾ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ ਨੈਸਨਲ ਹਾਈਵੇ-7 (ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ) ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਸਿਆ ਕਿ ਅਜਿਹਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਤੇ ਅਮਰਜੈਂਸੀ ਗੱਡੀਆਂ ਦੀ ਸੰਚਾਰੂ ਆਵਾਜਾਈ ਲਈ ਬਦਲਵੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਤੇ ਇਸ ਰੂਟ ਤੇ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਕੀਤੇ ਬਦਲਵੇ ਰੂਟਾਂ ਤੇ ਸਫ਼ਰ ਕਰਨ ਨੂੰ ਤਰਜ਼ੀਹ ਦੇਣ। ਦਸਣਾ ਬਣਦਾ ਹੈ ਕਿ ਲੰਘੀ 6 ਜਨਵਰੀ ਨੂੰ ਫ਼ਿਰੋਜਪੁਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸ਼੍ਰੀ ਮੋਦੀ ਨੂੰ ਕਿਸਾਨਾਂ ਵਲੋਂ ਸੜਕ ਜਾਮ ਕਰਨ ਦੇ ਚੱਲਦੇ ਰਾਸਤੇ ਵਿਚੋਂ ਵਾਪਸ ਮੁੜਣਾ ਪਿਆ ਸੀ। ਜਿਸਤੋਂ ਬਾਅਦ ਇਸ ਮਸਲੇ ’ਤੇ ਪੰਜਾਬ ਤੇ ਕੇਂਦਰ ਸਰਕਾਰ ਵਿਚਕਾਰ ਜੰਮ ਕੇ ਬਿਆਨਬਾਜ਼ੀ ਵੀ ਹੋਈ ਸੀ ਤੇ ਕਈ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਦੇ ਹੁਕਮ ਵੀ ਕੀਤੇ ਗਏ ਸਨ। ਇਸਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ ਅਣਗਹਿਲੀ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਹੜੀ ਜਾਂਚ ਕਰ ਰਹੀ ਹੈ। ਉਧਰ ਪ੍ਰਸ਼ਾਸਨ ਨੇ ਹੁਣ ਅਜਿਹੀ ਕਿਸੀ ਘਟਨਾ ਤੋਂ ਬਚਣ ਲਈ ਪ੍ਰਧਾਨ ਮੰਤਰੀ ਦੇ ਰੂਟ ਵਾਲੀ ਸੜਕ ਨੂੰ ਆਮ ਜਨਤਾ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਦਸਣਾ ਬਣਦਾ ਹੈ ਕਿ ਉਕਤ ਦਿਨ ਪ੍ਰਧਾਨ ਮੰਤਰੀ ਵਿਸੇਸ ਜਹਾਜ ਰਾਹੀ ਬਠਿੰਡਾ ਏਅਰਫ਼ੋਰਸ ਸਟੇਸ਼ਨ ’ਤੇ ਆ ਰਹੇ ਹਨ, ਜਿੱਥੋਂ ਉਹ ਸੜਕੀ ਮਾਰਗ ਰਾਹੀ ਰੈਲੀ ਵਾਲੀ ਜਗ੍ਹਾਂ ’ਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਵਾਲੇ ਪਾਸੇ ਤੋਂ ਜੋ ਟਰੈਫਿਕ ਗਿੱਦੜਬਾਹਾ, ਮਲੋਟ ਜਾਂ ਅਬੋਹਰ ਵਾਲੇ ਪਾਸੇ ਜਾਣਾ ਹੈ, ਉਸ ਨੂੰ ਹੁਣ ਵਾਇਆ ਬਠਿੰਡਾ ਤੋਂ ਘੁੱਦਾ, ਘੁੱਦੇ ਤੋਂ ਬਾਦਲ, ਬਾਦਲ ਤੋਂ ਲੰਬੀ ਅਤੇ ਲੰਬੀ ਤੋਂ ਮਲੋਟ ਜਾ ਸਕਦਾ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਡੱਬਵਾਲੀ, ਡੱਬਵਾਲੀ ਤੋਂ ਸੀਤੋਗੁਣੋ ਅਤੇ ਅਬੋਹਰ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਹੀ ਅਬੋਹਰ ਤੋਂ ਬਠਿੰਡਾ ਜਾਣ ਵਾਲੇ ਵੀ ਇਸੇ ਰੂਟ ਦੀ ਵਰਤੋ ਕਰ ਸਕਦੇ ਹਨ, ਜਦਕਿ ਗਿੱਦੜਬਾਹਾ ਤੋਂ ਜਾਣ ਵਾਲੇ ਲੰਬੀ, ਲੰਬੀ ਤੋਂ ਬਾਦਲ ਅਤੇ ਬਾਦਲ ਤੋਂ ਘੁੱਦੇ ਹੁੰਦੇ ਹੋਏ ਬਠਿੰਡਾ ਪਹੁੰਚ ਸਕਦੇ ਹਨ।

ਸਿੱਖਾਂ ਦੀ ਨਸ਼ਲਕੁਸ਼ੀ ਲਈ ਕਾਂਗਰਸ ਜਿੰਮੇਵਾਰ, ਭਾਜਪਾ ਨੇ ਦਿੱਤੀ ਦੋਸ਼ੀਆਂ ਨੂੰ ਸਜ਼ਾ : ਨੱਢਾ

0

ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਕਾਂਗਰਸ ’ਤੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦਾ ਦੋਸ਼ ਲਗਾਉਂਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਪਾਰਟੀ ਨੂੰ ਮੂੰਹ ਨਾ ਲਗਾਉਣ। ਅੱਜ ਜ਼ਿਲ੍ਹੇ ਦੇ ਮੋੜ ਹਲਕੇ ’ਚ ਪਾਰਟੀ ਉਮੀਦਵਾਰ ਦਿਆਲ ਸੋਢੀ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਨ ਕਰਨ ਪੁੱਜੇ ਸ਼੍ਰੀ ਨੱਢਾ ਨੇ ਦਾਅਵਾ ਕੀਤਾ ਕਿ ਇੰਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਮੋਦੀ ਸਰਕਾਰ ਨੇ ਦਿੱਤੀ ਹੈ। ਉਨ੍ਹਾਂ ਅਪਣੇ ਭਾਸਣ ਵਿਚ ਕਿਸਾਨੀ ਮੁੱਦੇ ਨੂੰ ਚੂੱਕਦਿਆਂ ਭਾਜਪਾ ਸਰਕਾਰ ਵਲੋਂ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਗਿਣਾਇਆ। ਸ਼੍ਰੀ ਨੱਢਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ’ਚ ਪੰਜਾਬ ਵਿੱਚੋਂ ਐਮਐਸਪੀ ’ਤੇ ਲੱਖਾਂ ਟਨ ਮੀਟਰਕ ਟਨ ਅਨਾਜ਼ ਖ਼ਰੀਦਿਆਂ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ 10 ਲੱਖ ਤੋਂ ਵੱਧ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਵਿਸੇਸ਼ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪਾਕਿਸਤਾਨ ਦੇ ਇਰਾਦਿਆਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਇੱਥੇ ਇੱਕ ਮਜਬੂਤ ਸਰਕਾਰ ਦੀ ਜਰੂਰਤ ਹੈ, ਜਿਹੜੀ ਦੇਸ ਵਿਰੋਧੀ ਤਾਕਤਾਂ ਨਾਲ ਲੜਣ ਦੀ ਸਮਰੱਥਾ ਰੱਖਦੀ ਹੋਵੇ। ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਦਾ ਰੁੱਖ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਇਸ ਬੁਰਾਈ ਨੂੰ ਸਖ਼ਤੀ ਨਾਲ ਖ਼ਤਮ ਕਰੇਗੀ। ਇਸੇ ਤਰ੍ਹਾਂ ਭਾਜਪਾ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨੂੰ ਵੱਡੀ ਪ੍ਰਾਪਤੀ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੰਗਰ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਹੀ ਸਨ ਜਿਨ੍ਹਾਂ ਨੇ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਅਤੇ ਦੋਸੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ, ਜੋ ਕਾਂਗਰਸ ਦੀ ਸਹਿ ਹੇਠ ਖੁੱਲ੍ਹੇਆਮ ਘੁੰਮ ਰਹੇ ਸਨ। ਇਸ ਮੌਕੇ ਦਿਆਲ ਸਿੰਘ ਸੋਢੀ ਨੇ ਵੀ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਪੰਜਾਬ ਦੀ ਭਲਾਈ ਲਈ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਸਟੇਜ਼ ’ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕਈ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੁਨੀਲ ਸਿੰਗਲਾ, ਵਰਿੰਦਰ ਸ਼ਰਮਾ, ਪਿ੍ਰਤਪਾਲ ਬੀਬੀਵਾਲਾ ਆਦਿ ਵੀ ਹਾਜ਼ਰ ਰਹੇ।

ਬਠਿੰਡਾ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਦਾ ਕਿਸਾਨਾਂ ਵਲੋਂ ਜਬਰਦਸਤ ਵਿਰੋਧ

0

ਪ੍ਰਸ਼ਾਸਨ ਨੇ ਬਦਲਵਾਂ ਰਾਸਤਾ ਕੱਢ ਕੇ ਰੈਲੀ ਵਿਚ ਕਰਵਾਈ ਸ਼ਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੇ ਭਾਜਪਾ ਵਿਚਕਾਰ ਪੈਦਾ ਹੋਈ ਕੁੜੱਤਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਹਾਲਾਂਕਿ ਮੋਦੀ ਸਰਕਾਰ ਵਲੋਂ ਪਿਛਲੇ ਸਾਲ ਗੁਰਪੂਰਬ ਮੌਕੇ ਇੰਨ੍ਹਾਂ ਵਿਵਾਦਤ ਖੇਤੀ ਬਿੱਲਾਂ ਨੂੰ ਵਾਪਸ ਲੈ ਲਿਆ ਸੀ ਪ੍ਰੰਤੂ ਬਾਕੀ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ’ਤੇ ਕੋਈ ਕਾਰਵਾਈ ਨਾ ਹੋਣ ’ਤੇ ਭੜਕੇ ਕਿਸਾਨਾਂ ਨੇ ਮੁੜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਜ਼ਿਲ੍ਹੈ ਦੇ ਹਲਕਾ ਮੋੜ ’ਚ ਪਾਰਟੀ ਦੇ ਸੀਨੀਅਰ ਆਗੂ ਦਿਆਲ ਸੋਢੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦਾ ਕਿਸਾਨਾਂ ਵਲੋਂ ਜਬਰਦਸਤ ਵਿਰੋਧ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਹੈਲੀਪੇਡ ਵਾਲੀ ਜਗ੍ਹਾਂ ’ਤੇ ਹੀ ਲੰਮਾ ਇੰਤਜਾਰ ਕਰਨਾ ਪਿਆ। ਦਸਣਾ ਬਣਦਾ ਹੈ ਕਿ ਨੱਢਾ ਦੀ ਆਮਦ ਦਾ ਪਤਾ ਚੱਲਦੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਸਿੱਧੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਏ ਸੈਕੜੇ ਕਿਸਾਨਾਂ ਨੇ ਰਾਮਨਗਰ ਚੌਕ ਵਿਚ ਧਰਨਾ ਲਗਾ ਦਿੱਤਾ। ਇਹੀਂ ਨਹੀਂ ਸ਼੍ਰੀ ਨੱਢਾ ਦੇ ਉਤਰਨ ਲਈ ਸੰਤ ਫ਼ਤਿਹ ਸਿੰਘ ਸਕੂਲ ’ਚ ਬਣਾਏ ਹੈਲੀਪੇਡ ਵਾਲੀ ਰੋਡ ’ਤੇ ਵੀ ਕਿਸਾਨਾਂ ਨੇ ਪੁੱਜਣ ਦਾ ਯਤਨ ਕੀਤਾ। ਇਸ ਦੌਰਾਨ ਐਸ.ਐਸ.ਪੀ ਅਮਨੀਤ ਕੋਂਡਲ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਪੁਲਿਸ ਮੌਕੇ ’ਤੇ ਪੁੱਜੀ। ਕਈ ਘੰਟਿਆਂ ਦੀ ਜਦੋ-ਜਹਿਦ ਦੌਰਾਨ ਜਦ ਕਿਸਾਨਾਂ ਨੂੰ ਪ੍ਰਸ਼ਾਸਨ ਮਨਾਉਣ ਵਿਚ ਅਸਫ਼ਲ ਰਿਹਾ ਤਾਂ ਕਰੀਬ ਤਿੰਨ ਦਰਜ਼ਨ ਕਿਸਾਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਜਿਸਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। ਪ੍ਰੰਤੂ ਇਸ ਦੌਰਾਨ ਪ੍ਰਸ਼ਾਸਨ ਨੇ ਬਦਲਵਾਂ ਰਾਸਤਾ ਅਪਣਾਉਂਦਿਆਂ ਸ਼੍ਰੀ ਨੱਢਾ ਨੂੰ ਅਨਾਜ ਮੰਡੀ ਸਥਿਤ ਰੈਲੀ ਵਾਲੀ ਜਗ੍ਹਾਂ ’ਤੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਸੰਬੋਧਨ ਕਰਦਿਆਂ ਕਿਸਾਨਾਂ ਦੇ ਨਾਂ ’ਤੇ ਵਿਰੋਧੀ ਧਿਰਾਂ ਵਲੋਂ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਦੇਸ ਦੀ ਅਜਾਦੀ ਤੋਂ ਬਾਅਦ ਕਿਸਾਨਾਂ ਦੀ ਭਲਾਈ ਲਈ ਸਭ ਤੋਂ ਵੱਡੇ ਕੰਮ ਮੋਦੀ ਸਰਕਾਰ ਨੇ ਕੀਤੇ ਹਨ। ਉਨ੍ਹਾਂ ਕਾਂਗਰਸ ’ਤੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇੰਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਮੋਦੀ ਸਰਕਾਰ ਨੇ ਦਿੱਤੀ ਹੈ। ਕਿਸਾਨਾਂ ਨੂੰ ਮੋਦੀ ਸਰਕਾਰ ’ਚ ਬੇੇਝਿਜਕ ੰਜਾਬ ਵਿੱਚ 132.80 ਲੱਖ ਮੀਟਿ੍ਰਕ ਟਨ ਫਸਲਾਂ ਦੀ ਖਰੀਦ ਕੀਤੀ ਗਈ ਹੈ ਅਤੇ ਜੇਕਰ ਕੋਈ ਅਜਿਹਾ ਰਾਜ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਵੱਧ ਐਮਐਸਪੀ ਦਿੱਤੀ ਹੈ, ਉਹ ਪੰਜਾਬ ਹੈ। ਇੱਕ ਸਾਲ ਦੇ ਅੰਦਰ 23,000 ਕਰੋੜ ਰੁਪਏ ਦਾ ਰਿਕਾਰਡ ਐਮਐਸਪੀ ਦਿੱਤਾ ਗਿਆ।

Our Visitor

1897621