Tuesday, May 5, 2026
Home Blog Page 2660

ਭਾਜਪਾ, ਕੈਪਟਨ ਤੇ ਢੀਢਸਾ ਵਲੋਂ ਗਠਜੋੜ ਦਾ ਐਲਾਨ

ਤਿੰਨੇਂ ਪਾਰਟੀਆਂ ਮਿਲ ਕੇ ਲੜਣਗੀਆਂ ਚੋਣਾਂ
ਸੀਟਾਂ ਦੀ ਵੰਡ ਲਈ ਬਣੇਗੀ ਸਾਂਝੀ ਕਮੇਟੀ
ਸੁਖਜਿੰਦਰ ਮਾਨ
ਨਵੀਂ ਦਿੱਲੀ, 27 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਭਾਜਪਾ, ਕੈਪਟਨ ਤੇ ਢੀਂਢਸਾ ਵਿਚਕਾਰ ਅੱਜ ਗਠਜੋੜ ਦਾ ਰਸਮੀ ਐਲਾਨ ਹੋ ਗਿਆ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕਹਿੱਤ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਢਸਾ ਦੀ ਸਾਂਝੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸੂਤਰਾਂ ਮੁਤਾਬਕ ਪੰਜਾਬ ਚੋਣਾਂ ਲਈ ਸੀਟਾਂ ਦੀ ਵੰਡ ਵਾਸਤੇ ਤਿੰਨਾਂ ਪਾਰਟੀਆਂ ਦੇ ਦੋ-ਦੋ ਮੈਂਬਰਾਂ ਨੂੰ ਲੈ ਕੇ ਇੱਕ ਸਾਂਝੀ ਕਮੇਟੀ ਬਣਾਉਣ ਦਾ ਵੀ ਫੈਸਲਾ ਲਿਆ ਗਿਆ। ਆਗੂਆਂ ਨੇ ਦਸਿਆ ਕਿ ਤਿੰਨੋਂ ਪਾਰਟੀਆਂ ਨਾ ਸਿਰਫ਼ ਮਿਲਕੇ ਚੋਣਾਂ ਲੜਣਗੀਆਂ, ਬਲਕਿ ਇੰਨ੍ਹਾਂ ਚੋਣਾਂ ਲਈ ਸਾਂਝਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਜਾਵੇਗਾ।

ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਕੇਂਦਰਾਂ ਦੇ ਪ੍ਰੋਫੈਸਰਾਂ ਵਲੋਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ,ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਵਿਗਿਆਨੀਆਂ ਵਲੋਂ ਤਕਰੀਬਨ ਚਾਰ ਹਫਤਿਆਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ ਹੜਤਾਲ ਅਤੇ ਰੋਸ ਮੁਜਾਹਰੇ ਕਰ ਰਹੇ ਹਨ। ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਲਈ ਤਨਖਾਹ ਸਕੇਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਦੇਣ ਅਤੇ ਨਵੇਂ ਭਰਤੀ ਹੋ ਰਹੇ ਵਿਗਿਆਨੀਆਂ ਨੂੰ ਪੂਰੀ ਤਨਖ਼ਾਹ ਆਦਿ ਦੀ ਮੰਗ ਕਰ ਰਹੇ ਇੰਨ੍ਹਾਂ ਪ੍ਰੋਫੈਸਰਾਂ ਨੇ ਐਲਾਨ ਕੀਤਾ ਕਿ ਜਦ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਅਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਅੱਜ ਦੇ ਰੋਸ਼ ਪ੍ਰਦਰਸਨ ਨੂੰ ਡਾ ਅਵਤਾਰ ਸਿੰਘ, ਡਾ. ਅੰਗਰੇਜ ਸਿੰਘ, ਡਾ ਕੇ ਐਸ ਸੇਂਖੋ ,ਡਾ.ਨਵਜੋਤ ਗੁਪਤਾ ,ਡਾ ਜਗਦੀਸ਼ ਗਰੋਵਰ, ਡਾ ਅਨੁਰੀਤ ਕੌਰ ਅਤੇ ਡਾ. ਅਨੁਰਾਗ ਮਲਿਕ ਨੇ ਸੰਬੋਧਨ ਕੀਤਾ।

ਗੁਲਾਬੀ ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵਲੋਂ ਅਗੇਤੀਆਂ ਤਿਆਰੀਆਂ

0

ਡਾਇਰੈਕਟਰ ਦੀ ਅਗਵਾਈ ਹੇਠ ਅੰਤਰਰਾਜ਼ੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਲੰਘੇ ਸੀਜ਼ਨ ਦੌਰਾਨ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਨੇ ਇਸ ਵਾਰ ਰੋਕਥਾਮ ਲਈ ਅਗੇਤੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਵਿਭਾਗ ਦੇ ਨਵਨਿਯੁਕਤ ਡਾਇਰੈਕਟਰ ਤੇ ਕਾਟਨ ਦੀ ਫ਼ਸਲ ਦੇ ਮਾਹਰ ਮੰਨੇ ਜਾਂਦੇ ਡਾ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਖੇਤੀ ਭਵਨ ’ਚ ਅੱਜ ਚੌਥੀ “ਅੰਤਰ ਰਾਜ ਸਲਾਹਕਾਰ ਅਤੇ ਨਿਗਰਾਨੀ ਕਮੇਟੀ” ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਹਰਿਆਣਾ ਤੇ ਰਾਜਸਥਾਨ ਦੇ ਅਧਿਕਾਰੀਆਂ ਤੋਂ ਇਲਾਵਾ ਮਾਲਵਾ ਪੱਟੀ ਦੇ ਖੇਤੀਬਾੜੀ ਅਫ਼ਸਰ ਵੀ ਪੁੱਜੇ। ਮੀਟਿੰਗ ਦੌਰਾਨ ਮਾਹਰਾਂ ਨੂੰ ਸਾਵਧਾਨ ਕਰਦਿਆਂ ਡਾਇਰੇਕਟਰ ਡਾ ਗੁਰਵਿੰਦਰ ਸਿੰਘ ਨੇ ਗੁਲਾਬੀ ਕੀੜੇ ਦੀ ਨਿਯਮਤ ਨਿਗਰਾਨੀ ਅਤੇ ਇਸ ਦੇ ਪ੍ਰਬੰਧਨ ਲਈ ਸਿਖਲਾਈ ਕੈਂਪਾਂ ‘ਤੇ ਜੋਰ ਦਿੰਦਿਆਂ ਰਣਨੀਤੀ ਬਣਾਉਣ ਲਈ ਕਿਹਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਪਾਖਰ ਸਿੰਘ ਨੇ ਪਿਛਲੇ ਸੀਜ਼ਨ ਦੇ ਤਜਰਬੇ ਸ਼ਾਂਝੇ ਕਰਦਿਆਂ ਦਸਿਆ ਕਿ ਬਠਿੰਡਾ ਅਤੇ ਤਲਵੰਡੀ ਸਾਬੋ ਬਲਾਕਾਂ ਵਿੱਚ ਗੁਲਾਬੀ ਕੀੜੇ ਦੀ ਆਮਦ ਕਾਫੀ ਜਿਆਦਾ ਰਹੀ। ਮੀਟਿੰਗ ਦੌਰਾਨ ਡਾ: ਐਸ ਕੇ ਵਰਮਾ ਮੁੱਖੀ ਸੀਆਈਸੀਆਰ ਖੇਤਰੀ ਸਟੇਸਨ ਸਿਰਸਾ ਨੇ ਦੱਸਿਆ ਕਿ ਰਾਜਸਥਾਨ ਰਾਜ ਦੇ ਮੁਕਾਬਲੇ ਪੰਜਾਬ ਅਤੇ ਹਰਿਆਣਾ ਵਿੱਚ ਗੁਲਾਬੀ ਸੁੰਡੀ ਦੀ ਲਾਗ ਵਧੇਰੇ ਹੈ ਤੇ ਇਸਦੀ ਅੱਗਿਓ ਰੋਕਥਾਮ ਰੋਕਣ ਲਈ ਸਮੇਂ ਸਿਰ ਕਾਰਵਾਈ ਕਰਨ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਸਟਿਕਸ ਦੇ ਪ੍ਰਬੰਧਨ ਅਤੇ ਗਿੰਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀਆਂ ਮਿੱਲਾਂ ਵਿੱਚ ਖਾਸ ਤੌਰ ‘ਤੇ ਬੰਦ ਸੀਜਨ ਦੌਰਾਨ ਕੀੜਿਆਂ ਦੇ ਢੋਆ-ਢੁਆਈ ਨੂੰ ਘਟਾਉਣ ਲਈ ਕੀਤੀਆਂ ਜਾਣ ਵਾਲੀਆਂ ਪ੍ਰਬੰਧਨ ਕਾਰਵਾਈਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਬਾਅਦ ਜਿੰਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀਆਂ ਮਿੱਲਾਂ ਦੇ ਨੁਮਾਇੰਦਿਆਂ, ਐਸਏਯੂ ਦੇ ਵਿਗਿਆਨੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਨੇ ਸਮੂਹ ਚਰਚਾ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਕਪਾਹ ਉਤਪਾਦਕਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਲਈ ਸਿਖਲਾਈ ਕੈਂਪ ਲਗਾਉਣ, ਮਨਰੇਗਾ ਸਕੀਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਤੇ ਜ਼ਿਲ੍ਹਾ ਪਸ਼ਾਸਨ ਨੂੰ ਸਾਮਲ ਕਰਕੇ ਫਰਵਰੀ-ਮਾਰਚ ਵਿੱਚ ਕਪਾਹ ਦੇ ਬਚੇ ਹੋਏ ਕਪਾਹ ਛਟੀਆਂ ਨੂੰ ਪੂਰੀ ਤਰ੍ਹਾਂ ਨਸਟ ਕਰਨ, ਜਿਨਿੰਗ ਫੈਕਟਰੀਆਂ/ਤੇਲ ਕੱਢਣ ਵਾਲੀ ਮਿੱਲ ਨਾਲ ਆਨਲਾਈਨ ਮੀਟਿੰਗ ਜਨਵਰੀ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨ ਅਤੇ ਕਿਸਾਨਾਂ ਨੂੰ ਯੁਨੀਵਰਸਿਟੀ ਵਲੋਂ ਸਿਫਾਰਸ ਕੀਤੇ ਬੀਟੀ ਕਪਾਹ ਹਾਈਬਿ੍ਰਡ ਦੀ ਸੂਚੀ ਜਲਦੀ ਤੋਂ ਜਲਦੀ ਪ੍ਰਦਾਨ ਕਰਨ ਲਈ ਕਿਹਾ ਗਿਆ।

ਮੁੱਖ ਮੰਤਰੀ ਚੰਨੀ 30 ਨੂੰ ਕਾਂਗੜ੍ਹ ਦੇ ਹੱਕ ’ਚ ਵਜਾਉਣਗੇ ਚੋਣ ਵਿਗਲ

0

ਨਵੀਂ ਆਈਟੀਆਈ ਤੇ ਵੈਟਰਨਰੀ ਸਾਇੰਸ ਕਾਲਜ ਦੀ ਇਮਾਰਤ ਦਾ ਕਰਨਗੇ ਉਦਘਾਟਨ
ਰੇਲਵੇ ਓਵਰ ਬਿ੍ਰਜ ਦਾ ਰੱਖਣਗੇ ਨੀਂਹ ਪੱਥਰ
ਸੁਖਜਿੰਦਰ ਮਾਨ
ਬਠਿੰਡਾ, 27 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 30 ਦਸੰਬਰ ਨੂੰ ਸਾਬਕਾ ਮੰਤਰੀ ਗੁਰਪ੍ਰੀਤ ਸਿੰੰਘ ਕਾਂਗੜ੍ਹ ਦੇ ਹੱਕ ’ਚ ਚੋਣ ਵਿਗਲ ਵਜਾਉਣ ਪੁੱਜ ਰਹੇ ਹਨ। ਇਸ ਦੌਰਾਨ ਉਹ ਰਾਮਪੁਰਾ ਫੂਲ ਦੀ ਨਵੀਂ ਦਾਣਾ ਮੰਡੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਨਵੀਂ ਬਣੀ ਸਰਕਾਰੀ ਆਈਟੀਆਈ ਅਤੇ ਵੈਟਰਨਰੀ ਸਾਇੰਸ ਕਾਲਜ ਦੀ ਇਮਾਰਤ ਦਾ ਉਦਘਾਟਨ ਕਰਨਗੇ ਅਤੇ ਰੇਲਵੇ ਓਵਰ ਬਿ੍ਰਜ਼ ਦਾ ਨੀਂਹ ਪੱਥਰ ਰੱਖਣਗੇ। ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਅੱਜ ਦਾਣਾ ਮੰਡੀ ’ਚ ਪੁੱਜੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਤੇ ਐਸ.ਐਸ.ਪੀ ਅਜੈ ਮਲੂਜਾ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਕੀਤੀ। ਇਸ ਮੌਕੇ ਐਸਡੀਐਮ ਰਾਮਪੁਰਾ ਨਵਦੀਪ ਕੁਮਾਰ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਇੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਲੀਡ ਬੈਂਕ ਮਨੈਜ਼ਰ ਨਰਾਇਣ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸੰਜੀਵ ਧੀਂਗੜਾ ਤੇ ਸੈਕਟਰੀ ਮਾਰਕਿਟ ਕਮੇਟੀ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

ਸੀਆਈਏ ਸਟਾਫ਼ ਵਲੋਂ ਹੈਰੋਇਨ ਸਹਿਤ ਦੋ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਸਥਾਨਕ ਸੀਆਈਏ ਸਟਾਫ਼ ਵਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਦੋ ਨੌਜਵਾਨਾਂ ਨੂੰ 20 ਗ੍ਰਾਮ ਹੈਰੋਇਨ ਸਹਿਤ ਗਿ੍ਰਫਤਾਰ ਕੀਤਾ ਹੈ। ਇੱਥੇ ਦਿੱਤੀ ਸੂਚਨਾ ਮੁਤਾਬਕ ਕਾਬੂ ਕੀਤੇ ਨੌਜਵਾਨ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸਨ। ਇੰਨ੍ਹਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਅਤੇ ਅੰਸੂਲ ਕੁਮਾਰ ਵਾਸੀ ਬਠਿੰਡਾ ਸ਼ਹਿਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੁਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਇੱਕ ਨੌਜਵਾਨ ਵਿਰੁਧ ਪਹਿਲਾਂ ਵੀ ਕਈ ਪਰਚੇ ਹਨ। ਜਦੋਂਕਿ ਇੱਕ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ। ਪੁਲਿਸ ਨੇ ਦੋਨਾਂ ਨੌਜਵਾਨਾਂ ਵਿਰੁਧ ਥਾਣਾ ਥਰਮਲ ਵਿਚ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ।
ਬਾਕਸ
ਪਿਸਤੌਲ ਸਹਿਤ ਇੱਕ ਕਾਬੂ
ਬਠਿੰਡਾ: ਉਧਰ ਸੀਆਈਏ ਸਟਾਫ਼ ਦੀ ਟੀਮ ਵਲੋਂ ਹੀ ਇੱਕ ਹੋਰ ਮਾਮਲੇ ਵਿਚ ਇੱਕ ਵਿਅਕਤੀ ਨੂੰ ਨਜਾਇਜ਼ ਪਿਸਤੌਲ ਸਹਿਤ ਗਿ੍ਰਫਤਾਰ ਕੀਤਾ ਹੈ। ਫ਼ੜੇ ਗਏ ਵਿਅਕਤੀ ਦੀ ਪਹਿਚਾਣ ਲਖਵੀਰ ਸਿੰਘ ਵਾਸੀ ਢਿਪਾਲੀ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਕਤ ਵਿਅਕਤੀ ਇਹ ਅਸਲਾ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਇਆ ਸੀ। ਉਸਨੇ ਪੁਲਿਸ ਕੋਲ ਮੰਨਿਆ ਹੈ ਕਿ ਉਸਦੀ ਕਿਸੇ ਨਾਲ ਦੁਸਮਣੀ ਹੋਰ ਕਾਰਨ ਇਹ ਪਿਸਤੌਲ ਖ਼ਰੀਦਿਆਂ ਸੀ। ਪੁਲਿਸ ਨੇ ਉਸ ਕੋਲੋ 315 ਬੋਰ ਦਾ ਦੇਸੀ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਫ਼ੋਟੋਗ੍ਰਾਫਤੀ ਦਾ ਕੰਮ ਕਰਦਾ ਹੈ।

ਤਨਵੀਰ ਸ਼ਰਮਾ ਨੂੰ ਮਿਲਿਆ ਹਿਊਮੈਨੀਟੇਰੀਅਨ ਐਕਸੀਲੈਂਸ ਐਵਾਰਡ-2021

0

ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੀ ਪੀ.ਜੀ. ਵਿਭਾਗ ਅੰਗਰੇਜ਼ੀ ਦੇ ਅਸਿਸਟੈਂਟ ਪ੍ਰੋਫੈਸਰ ਤਨਵੀਰ ਸ਼ਰਮਾ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਪੰਜਾਬ ਵਿਚੋਂ ਮਹਿਲਾ ਕੈਟਾਗਰੀ ਅਧੀਨ ਨੈਸ਼ਨਲ ਪੱਧਰ ਦੀ ਆਈ.ਕੈਨ. ਫਾਊਂਡੇਸ਼ਨ ਦਿੱਲੀ ਵੱਲੋਂ ਹਿਊਮੈਨੀਟੇਰੀਅਨ ਐਕਸੀਲੈਂਸ ਐਵਾਰਡ-2021 ਦੇ ਕੇ ਸਨਮਾਨਿਆ ਗਿਆ। ਪ੍ਰੋ. ਤਨਵੀਰ ਸ਼ਰਮਾ ਨੇ ਕਰੋਨਾ ਕਾਲ ਦੌਰਾਨ ਵੱਖ-ਵੱਖ ਆਰਗੇਨਾਈਜੇਸ਼ਨਜ ਨੂੰ ਡਾਕਟਰਾਂ ਲਈ ਕਰੋਨਾ ਵਾਇਰਸ ਪੀ.ਪੀ.ਈ. ਕਿੱਟਾਂ ਤੇ ਮਾਸਕ, ਮਰੀਜ਼ਾਂ ਲਈ ਭੋਜਨ ਸਮੇਂ-ਸਮੇਂ ਤੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹਾਇਤਾ ਅਤੇ ਮੁੱਖ ਮੰਤਰੀ ਰਿਲੀਫ਼ ਫੰਡ ਭੇਜ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ।ਇਹ ਐਵਾਰਡ ਮਿਲਣ ’ਤੇ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਸਕੱਤਰ ਚੰਦਰ ਸ਼ੇਖਰ ਮਿੱਤਲ, ਵਿਕਾਸ ਗਰਗ, ਸਤੀਸ਼ ਅਰੋੜਾ, ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਸਮੂਹ ਸਟਾਫ਼ ਵੱਲੋਂ ਵਧਾਈ ਦਿੱਤੀ ਗਈ ।

ਕਿਸਾਨ ਮੋਰਚੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਮਨਾਇਆ

0

ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਥਾਨਕ ਮਿੰਨੀ ਸਕੱਤਰੇਤ ਅੱਗੇ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਵਿਚ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ 9 ਪੋਹ ਨੂੰ ਮਾਤਾ ਗੁੱਜਰ ਕੌਰ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਗਿ੍ਰਫਤਾਰ ਕਰ ਕੇ ਠੰਢੇ ਬੁਰਜ ਵਿੱਚ ਰੱਖਿਆ ਅਤੇ ਹੋਰ ਬਹੁਤ ਸਾਰੇ ਤਸੀਹੇ ਦਿੱਤੇ ਗਏ। ਜਦੋਂ ਸਾਹਿਬਜ਼ਾਦੇ ਸੂਬਾ ਸਰਹੰਦ ਦੇ ਲਾਲਚ ਅਤੇ ਤਸੀਹਿਆਂ ਅੱਗੇ ਨਾ ਚੁੱਕੇ ਤਾਂ ਅੱਜ ਦੇ ਦਿਨ 13 ਪੋਹ ਨੂੰ ਉਨ੍ਹਾਂ ਨੂੰ ਜਿਊਂਦਿਆਂ ਨੀਂਹਾਂ ਵਿੱਚ ਚਿਣਨ ਤੋਂ ਬਾਅਦ ਸੂਬਾ ਸਰਹਿੰਦ ਦੇ ਦਰਿੰਦੇ ਜ਼ਾਲਮਾਂ ਵੱਲੋਂ ਕਤਲ ਕਰਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਿਸ ਦੀ ਖ਼ਬਰ ਸੁਣਦਿਆਂ ਹੀ ਮਾਤਾ ਗੁਜਰ ਕੌਰ ਨੇ ਵੀ ਉਸੇ ਦਿਨ ਪ੍ਰਾਣ ਤਿਆਗ ਦਿੱਤੇ । ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜਿਵੇਂ ਹੁਣ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਤੋਂ ਜ਼ਮੀਨਾਂ ਖੁੱਸ ਰਹੀਆਂ ਹਨ ਅਤੇ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਵਿਚ ਜਾ ਰਹੀ ਹੈ । ਬੁਲਾਰਿਆਂ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਜਬਰ ਹੋ ਰਹੇ ਹਨ। ਹਰਿਆਣਾ ਤੋਂ ਕਿਸਾਨ ਜਥੇਬੰਦੀ ਦੇ ਆਗੂ ਮੁਕੇਸ਼ ਖਾਸਾ ਅਤੇ ਸੁਸ਼ੀਲਾ ਖਾਸਾ ਨੇ ਮੋਰਚੇ ਚ ਪਹੁੰਚ ਕੇ ਸਟੇਜ ਤੋਂ ਹਰਿਆਣਾ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ਾਂ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ । ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰ ਰਿਹਾ ਹੈ, ਜਿਸਦੇ ਵਿਰੁੱਧ ਕੱਲ੍ਹ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰ ਕੇ ਇਕ ਵਜੇ ਤੋਂ ਬਾਅਦ ਐਕਸ਼ਨ ਕੀਤਾ ਜਾਵੇ ।ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਕੌਰ ਪਿੱਥੋ ਨੇ ਨਿਭਾਈ।

1947 ਦੀ ਵਹਿਸ਼ਤ ਦੇ ਦਾਗ ਪੰਜਾਬੀ ਸਭਿਆਚਾਰ ‘ਤੇ ਧੱਬਾ- ਡਾ. ਅਨਿਰੁੱਧ ਕਾਲਾ

0

ਦੋਹਾਂ ਪੰਜਾਬਾਂਦੇ ਵੰਡ ਦੇ ਦਰਦ ਨੂੰ ਸੰਭਾਲਣ ਦੀ ਲੋੜ ਹੈ- ਸਾਂਵਲ ਧਾਮੀਂ
ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚਾਰ ਰੋਜ਼ਾ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲਦੇ ਤੀਜੇ ਦਿਨ ਦੇ ਪਹਿਲੇ ਸ਼ੈਸ਼ਨ ‘ਦਰਦ ਵਿਛੋੜੇ ਦਾ ਹਾਲ, ਪੰਜਾਬ ਵੰਡ ਦੀ ਗਾਥਾ’ਵਿਚ ਪ੍ਰਸਿੱਧ ਅੰਗਰੇਜ਼ੀ ਲੇਖਕ ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ ਸੰਤਾਲੀ ਦੀ ਵਹਿਸ਼ਤ ਦੇ ਦਾਗ ਪੰਜਾਬੀ ਸਭਿਆਚਾਰ ‘ਤੇ ਅਜਿਹਾ ਧੱਬਾ ਹਨ ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਸ਼ਰਮਸ਼ਾਰ ਹੁੰਦੀਆਂ ਰਹਿਣਗੀਆਂ। ਸ਼ੈਸ਼ਨ ਦੇ ਦੂਜੇ ਬੁਲਾਰੇ ਲੇਖਕ ਸਾਂਵਲ ਧਾਮੀਂ ਨੇ ਕਿਹਾ ਕਿ ਦੋਹਾਂ ਪੰਜਾਬਾਂ ਵੰਡ ਦੇ ਦਰਦ ਨੂੰ ਹੱਡੀਂ ਡਢਾਉਣ ਵਾਲੇ ਲੋਕਾਂ ਦੀ ਆਖਰੀ ਪੀੜ੍ਹੀ ਵਿੱਚੋਂ ਉਂਗਲਾਂ ਦੇ ਗਿਣਨਯੋਗ ਲੋਕ ਹੀ ਬਚੇ ਹਨ। ਉਹਨਾਂ ਦੇ ਹੱਡੀਂ ਹੰਢਾਏ ਤਜ਼ਰਬਿਆਂ ਨੂੰ ਲਿਖਤਾਂ ਅਤੇ ਫਿਲਮਾਂਕਣ ਦੇ ਰੂਪ ਵਿਚ ਸੰਭਾਲਣ ਦੀ ਲੋੜ ਹੈ ਤਾਂ ਜੋ ਅਉਂਦੀਆਂ ਨਸਲਾਂ ਇਸ ਤੋਂ ਸਿੱਖਿਆ ਹਾਸਿਲ ਕਰ ਸਕਣ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮੈਂ ਤੇ ਕਵਿਤਾ’ ਸਿਰਲੇਖ ਹੇਠ ਵਿਚ ਵਿਜੇ ਵਿਵੇਕ, ਜਗਵਿੰਦਰ ਜੋਧਾ, ਸਵਾਮੀਂ ਅੰਤਰ ਨੀਰਵ ਨਾਲ ਪੰਜਾਬੀ ਕਵਿਤਾ ਬਾਰੇ ਡਾ. ਨੀਤੂ ਨੇ ਗੱਲਬਾਤ ਕੀਤੀ।ਵਿਜੇ ਵਿਵੇਕ ਨੇ ਕਿਹਾ ਕਿ ਸਥਾਪਤੀ ਬਹੁਤ ਬਾਰੀਕ ਹੈ ਇਹ ਪਹਿਲਾਂ ਤੁਹਾਨੂੰ ਆਪਣੇ ਅੰਦਰੋਂ ਤੋੜਨੀ ਪੈਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਕੌਰ, ਡਾ. ਗੁਰਸੇਵਕ ਲੰਬੀ, ਗੁਰਪ੍ਰੀਤ ਸਿੱਧੂ, ਰਾਜਪਾਲ ਸਿੰਘ, ਸਟਾਲਿਨਜੀਤ ਬਰਾੜ, ਰੰਗ ਹਰਜਿੰਦਰ, ਭੁਪਿੰਦਰ ਬਰਗਾੜੀ, ਸੁਖਵਿੰਦਰ, ਜਸਪਾਲ ਮਾਨਖੇੜਾ, ਅਮਨ ਸੀ ਸਿੰਘ, ਰਾਜਿੰਦਰ ਮਾਝੀ, ਜਗਸੀਰ ਜੀਦਾ, ਗੁਰਦੀਪ ਢਿੱਲੋਂ ਆਦਿ ਹਾਜ਼ਰ ਸਨ।

ਬਾਬਾ ਫ਼ਰੀਦ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਉਦਯੋਗਿਕ ਦੌਰਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ , 27 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਬੀ.ਐਸ.ਸੀ. ਬਾਇਉਟੈਕਨਾਲੋਜੀ (ਆਨਰਜ਼) ਸਮੈਸਟਰ ਪੰਜਵਾਂ ਦੇ ਵਿਦਿਆਰਥੀਆਂ ਲਈ ਇੱਕ ਦਿਨ ਦਾ ਉਦਯੋਗਿਕ ਦੌਰਾ ਆਯੋਜਿਤ ਕੀਤਾ ਗਿਆ। ਜਿਸ ਤਹਿਤ ਵਿਦਿਆਰਥੀਆਂ ਨੇ ਡਾ. ਦੀਪਿਕਾ ਭਾਟੀਆ ਅਤੇ ਡਾ. ਸੁਨੀਲ ਸੈਣੀ ਦੀ ਅਗਵਾਈ ਹੇਠ ਚੰਡੀਗੜ੍ਹ ਡਿਸਟਿਲਰਜ਼ ਐਂਡ ਬੋਟਲਰਜ਼ ਲਿਮਟਿਡ ਬਨੂੜ ਦਾ ਦੌਰਾ ਕਰਵਾਇਆ ਗਿਆ। ਇਹ ਉਦਯੋਗਿਕ ਦੌਰਾ ਮੁੱਖ ਤੌਰ ‘ਤੇ ਉਦਯੋਗਿਕ ਫਰਮੈਂਟੇਸ਼ਨਾਂ ਦੀਆਂ ਬੁਨਿਆਦੀ ਧਾਰਨਾਵਾਂ ਅਤੇ ਸ਼ਬਦਾਵਲੀ ਨੂੰ ਸਮਝਣ ‘ਤੇ ਕੇਂਦਰਿਤ ਸੀ। ਜਿਸ ਦੌਰਾਨ ਪ੍ਰਮੁੱਖ ਫਰਮੈਂਟੇਸ਼ਨ ਸਕੀਮਾਂ, ਸੰਚਾਲਨ ਅਭਿਆਸਾਂ ਅਤੇ ਵਿਭਿੰਨ ਉਦਯੋਗਿਕ ਫਰਮੈਂਟਰਾਂ ਬਾਰੇ ਚਰਚਾ ਕੀਤੀ ਗਈ ਅਤੇ ਇਸ ਦਾ ਪ੍ਰਦਰਸ਼ਨ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਬਾਇਉਟੈਕਨਾਲੋਜੀ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ।

Our Visitor

1895391