Thursday, April 30, 2026
Home Blog Page 2753

ਆਂਗਣਵਾੜੀ ਵਰਕਰਾਂ ਨੇ ਘੇਰਿਆ ਖਜਾਨਾ ਮੰਤਰੀ ਦਾ ਦਫਤਰ

0

ਸੁਖਜਿੰਦਰ ਮਾਨ
ਬਠਿੰਡਾ, 28 ਅਸਗਤ –ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਅਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਵਿਤ ਮੰਤਰੀ ਦੇ ਸਥਾਨਕ ਦਫ਼ਤਰ ਅੱਗੇ ਭੁੱਖ ਹੜਤਾਲ ਰੱਖੀ ਗਈ ਤੇ ਇਸ ਦੌਰਾਨ ਪੰਜਾਬ ਸਰਕਾਰ ਵਿਰੁਧ ਨਾਅਰੇਬਾਜੀ ਵੀ ਕੀਤੀ ਗਈ । ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਲਿਖਿਆ ਮੰਗ ਪੱਤਰ ਮੁੱਖ ਮੰਤਰੀ ਦੇ ਨਾਮ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ । ਨਰਸਰੀ ਟੀਚਰ ਦਾ ਦਰਜਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ , ਉਤਸਾਹ ਵਰਧਕ ਰਾਸੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ ਕੀਤੇ ਜਾਣ । 2015 ਵਿੱਚ ਗਲਤ ਸਰਟੀਫਿਕੇਟ ਪੇਸ ਕਰਕੇ ਵਰਕਰ ਤੋਂ ਸੁਪਰਵਾਈਜਰ ਬਣੀਆਂ , ਸੁਪਰਵਾਈਜਰਾਂ ਜਿਨ੍ਹਾਂ ਦੇ ਖਿਲਾਫ ਮਹਿਕਮੇ ਵੱਲੋਂ ਪੜਤਾਲ ਪੂਰੀ ਹੋ ਚੁੱਕੀ ਹੈ , ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ , ਉਹਨਾਂ ਦੇ ਖਲਿਾਫ 420 ਦੇ ਪਰਚੇ ਦਰਜ ਕੀਤੇ ਜਾਣ । ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਯੂਨੀਅਨ ਦੀਆਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਪੂਰੇ ਸੂਬੇ ਵਿੱਚ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਜਸਵੀਰ ਕੌਰ ਬਠਿੰਡਾ , ਅੰਮਿ੍ਰਤਪਾਲ ਕੌਰ ਬੱਲੂਆਣਾ , ਸਤਵੰਤ ਕੌਰ ਤਲਵੰਡੀ , ਕਿਰਨਜੀਤ ਕੌਰ ਭੰਗਚੜੀ , ਜਸਵਿੰਦਰ ਕੌਰ ਬੱਬੂ ਦੋਦਾ , ਰਣਵਿੰਦਰ ਕੌਰ ਮੌੜ , ਲਾਭ ਕੌਰ ਸੰਗਤ , ਪਰਮਜੀਤ ਕੌਰ ਰੁਲਦੂ ਵਾਲਾ , ਸੋਮਾ ਰਾਣੀ , ਰੀਤਾ ਰਾਣੀ , ਰੇਖਾ ਰਾਣੀ , ਬਲਵੀਰ ਕੌਰ ਭੋਖੜਾ , ਗੁਰਚਰਨ ਕੌਰ , ਪਰਮਜੀਤ ਕੌਰ ਸਿਵੀਆ , ਰਾਜਵਿੰਦਰ ਕੌਰ ਬੁਲਾਡੇ ਵਾਲਾ , ਰਣਜੀਤ ਕੌਰ ਨਰੂਆਣਾ , ਕੁਲਦੀਪ ਕੌਰ ਝੂੰਬਾ , ਸੁਖਦੇਵ ਕੌਰ ਬਠਿੰਡਾ , ਸਰਬਜੀਤ ਕੌਰ ਕੌੜਿਆਂਵਾਲੀ , ਅੰਮਿ੍ਰਤਪਾਲ ਕੌਰ ਥਾਂਦੇਵਾਲਾ , ਹਰਪ੍ਰੀਤ ਕੌਰ ਮੁਕਤਸਰ ਆਦਿ ਆਗੂ ਮੌਜੂਦ ਸਨ ।

ਸ਼ਹਿਰ ’ਚ ਨਸ਼ਿਆਂ ਨਾਲ ਹੋਈਆਂ ਮੌਤਾਂ ਦਾ ਮਾਮਲਾ: ਆਪ ਆਗੂਆਂ ਨੇ ਚੁੱਕੇ ਸਵਾਲ

0

ਸੁਖਜਿੰਦਰ ਮਾਨ
ਬਠਿੰਡਾ, 28 ਅਸਗਤ -ਪਿਛਲੇ ਦੋ ਹਫ਼ਤਿਆਂ ਦੌਰਾਨ ਸਥਾਨਕ ਸ਼ਹਿਰ ਵਿਚ ਕਥਿਤ ਤੌਰ ’ਤੇ ਨਸ਼ਿਆਂ ਕਾਰਨ ਚਾਰ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਧਿਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਪਰ ਸਵਾਲ ਖ਼ੜੇ ਕੀਤੇ ਹਨ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਨੇ ਦੋਸ ਲਗਾਇਆ ਕਿ 2017 ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਿਆਂ ਦਾ ਚਾਰ ਹਫ਼ਤਿਆਂ ਵਿਚ ਲੱਕ ਤੋੜਣ ਵਾਲੀ ਕਾਂਗਰਸ ਅੱਜ ਸਾਢੇ ਚਾਰ ਸਾਲਾਂ ਵਿਚ ਤਸਕਰਾਂ ਤੱਕ ਪਹੁੰਚ ਨਹੀਂ ਪਾਈ। ਉਹਨਾਂ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ‘‘ਕਿੰਨੇ ਦੁੱਖ ਦੀ ਗੱਲ ਹੈ ਕਿ ਲਗਾਤਾਰ ਚਾਰ ਨੌਜਵਾਨਾਂ ਦੀ ਹੋਈ ਮੌਤ ਤੋਂ ਬਾਅਦ ਜਿੱਥੇ ਇਸ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੁੱਪੀ ਧਾਰੀ ਹੋਈ ਹੈ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਹੱਥ ’ਤੇ ਹੱਥ ਧਰ ਕੇ ਬੈਠਾ ਹੋਇਆ ਹੈ। ਯੂਥ ਆਗੂ ਨੇ ਦੋਸ਼ ਲਗਾਇਆ ਕਿ ਸਿਆਸੀ ਆਗੂਆਂ ਅਤੇ ਪ੍ਰਸਾਸਨ ਦੀ ਮਿਲੀ ਭੁਗਤ ਨਾਲ ਨਸਾ ਤਸਕਰ ਖੁੱਲ੍ਹੇਆਮ ਨੌਜਵਾਨ ਵਰਗ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ। ਉਹਨਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਯਾਦ ਕਰਨੇ ਚਾਹੀਦੇ ਹਨ ਅਤੇ ਨਸਾ ਤਸਕਰਾਂ ਉਪੱਰ ਕਤਲ ਕੇਸ ਦਰਜ ਕਰਕੇ ਕਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨਾਂ ਨਾਲ ਬਲਕਾਰ ਸਿੰਘ ਭੋਖੜਾ ਮੀਡੀਆ ਇੰਚਾਰਜ, ਨਰਿੰਦਰ ਸਿੰਘ ਸਿੱਧੂ ਜਰਨਲ ਸਕੱਤਰ, ਕੁਲਵਿੰਦਰ ਸਿੰਘ ਐਕਸ ਵਾਈਸ ਯੂਥ ਪ੍ਰਧਾਨ ਯੂਥ ਵਿੰਗ, ਨਵਦੀਪ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ, ਬਲਜਿੰਦਰ ਬਰਾੜ, ਜਗਤਾਰ ਸਿੰਘ, ਯਾਦਵਿੰਦਰ ਸਿੰਘ ਜੋਇੰਤ ਸੈਕਟਰੀ ਕਿਸਾਨ ਵਿੰਗ, ਜੰਟਾ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰਿ ਸਨ।.

ਪਟਿਆਲਾ ਫਾਟਕ ਉੱਤੇ ਪੁਲ ਨੂੰ ਲਾਲ ਸਿੰਘ ਨਗਰ ਨਾਲ ਲੱਗਦੇ ਇਲਾਕੀਆਂ ਨਾਲ ਜੋੜਨਾ ਜਰੂਰੀ : ਜੀਦਾ

0

ਸੁਖਜਿੰਦਰ ਮਾਨ

ਬਠਿੰਡਾ । ਬਠਿੰਡਾ ਵਿੱਚ ਪਟਿਆਲਾ ਫਾਟਕ ਦੇ ਕੋਲ ਉਸਾਰੀ ਅਧੀਨ ਪੁੱਲ ਬਾਰੇ ਆਮ ਆਦਮੀ ਪਾਰਟੀ ਦੀ ਬੈਠਕ ਐਡਵੋਕੇਟ ਨਵਦੀਪ ਸਿੰਘ ਜੀਦਾ ਮੁੱਖ ਬੁਲਾਰੇ ਆਮ ਆਦਮੀ ਪਾਰਟੀ ਦੀ ਅਗੁਵਾਈ ਵਿੱਚ ਹੋਈ । ਜਿਸ ਵਿੱਚ ਇਸ ਪੁੱਲ ਨੂੰ ਲਾਲ ਸਿੰਘ ਨਗਰ ਵਾਲੀ ਸਾਇਡ ਤੋਂ ਨਾ ਜੋੜਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਦੌਰਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਇਸ ਪੁੱਲ ਨੂੰ ਲਾਲ ਸਿੰਘ ਨਗਰ ਨਾਲ ਨਾ ਜੋੜਨਾ ਵਿੱਤ ਮੰਤਰੀ ਦੀ ਬਹੁਤ ਵੱਡੀ ਗਲਤੀ ਹੈ । ਪੁੱਲ ਬਣਨ ਲਾਲ ਸਿੰਘ ਨਗਰ, ਬੀੜ ਰੋਡ, ਮੁਲਤਾਨਿਆ ਰੋਡ, ਸੁਭਾਸ਼ ਬਸਤੀ, ਸੁਰਖਪੀਰ ਰੋਡ ਅਤੇ ਨਾਲ ਲੱਗਦੇ ਪਿੰਡਾਂ ਜੈ ਸਿੰਘ ਵਾਲਾ, ਮੁਲਤਾਨਿਆ ਵਾਲੀ ਸਾਇਡ ਵਾਲੇ ਪਿੰਡ ਨਿਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਣਾ ਪੈ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਪੁੱਲ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੁਆਰਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਪੁੱਲ ਦੀ ਇੱਕ ਸ਼ਾਖਾ ਨੂੰ ਲਾਇਨੋਂਪਾਰ ਇਲਾਕੇ ਲਾਲ ਸਿੰਘ ਨਗਰ ਨਾਲ ਜੋੜਿਆ ਜਾਵੇਗਾ ਅਤੇ ਇਸਦੇ ਪੁਰਾਣੇ ਨਕਸ਼ੇ ਵਿੱਚ ਵੀ ਇਹ ਵਿਖਾਇਆ ਗਿਆ ਸੀ, ਪਰ ਹੁਣ ਤਾਜ਼ਾ ਨਕਸ਼ੇ ਵਿੱਚ ਇਸ ਸ਼ਾਖਾ ਨੂੰ ਕੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਸ਼ਾਖਾ ਨੂੰ ਪਟਿਆਲਾ ਫਾਟਕ ਪੁੱਲ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਬੀਕਾਨੇਰ ਵਾਲੀ ਲਾਈਨ ਵਾਲੇ ਫਾਟਕ ਤੋਂ ਲੱਗਭਗ ਇੱਕ ਲੱਖ ਲੋਕਾਂ ਨੂੰ ਰਾਹਤ ਮਿਲੇਗੀ, ਕਿਉਂਕਿ ਬੀਕਾਨੇਰ ਲਾਈਨ ਵਾਲਾ ਫਾਟਕ ਬੰਦ ਹੋਣ ਕਰਕੇ ਹਰੀ ਨਗਰ ਅਤੇ ਸੰਗੁਆਨਾ ਬਸਤੀ ਦੇ ਨਿਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਣਾ ਪੈਂਦਾ ਹੈ । ਇੱਥੋਂ ਦੇ ਵਸਨੀਕਾਂ ਦੇ ਘਰਾਂ ਦੇ ਬਾਹਰ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਤੇ ਹਰੀ ਨਗਰ ਅਤੇ ਸੰਗੁਆਨਾ ਬਸਤੀ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਕਾਰ, ਸਕੂਟਰ ਆਦਿ ਵਾਹਨ ਕੱਢਣੇ ਵੀ ਮੁਸ਼ਕਲ ਹੋ ਜਾਂਦੇ ਹਨ, ਕਿਉਂਕਿ ਬੀਕਾਨੇਰ ਫਾਟਕ ਵਾਲੀ ਸੜਕ ਬਹੁਤ ਘੱਟ ਚੌੜੀ ਹੈ ਅਤੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹੈ । ਇਸ ਦੌਰਾਨ ਰਣਜੀਤ ਰੱਬੀ, ਕੁਲਵਿੰਦਰ ਮਾਕੜ, ਬਲਜਿੰਦਰ ਸਿੰਘ, ਗੁਰਜੰਟ ਸਿੰਘ ਧੀਮਾਨ, ਦੀਪਕ ਕੁਮਾਰ, ਬਲਜੀਤ ਬੱਲੀ, ਦਰਸ਼ਨ ਸਿੰਘ ਬੀੜ ਰੋਡ, ਨੰਦ ਸਿੰਘ ਢਿੱਲੋਂ, ਜਸਪਾਲ ਪਾਲੀ, ਨਿੰਮਾ ਬਰਾਡ਼, ਰਾਜਾ ਸਿੰਘ, ਮਨਿੰਦਰ ਮਾਹਿਓ, ਦਵਿੰਦਰ ਸੰਧੂ, ਦਰਸ਼ਨ ਪ੍ਰਧਾਨ, ਜਸਕਰਣ ਸਿੰਘ ਕਟਾਰ ਸਿੰਘ ਵਾਲਾ, ਲਖਵਿੰਦਰ ਸ਼ਰਮਾ, ਜਰਨੈਲ ਸਿੰਘ ਪ੍ਰਧਾਨ ਟੇਲਰ ਯੂਨੀਅਨ, ਵੀਰਪਾਲ ਕੌਰ ਬਰਾਡ਼, ਕਰਮਜੀਤ ਕੌਰ ਅਟਵਾਲ, ਮਨਜੀਤ ਐਮਸੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਅਤੇ ਹੋਰ ਮੇਂਬਰ ਮੌਜੂਦ ਸਨ ।

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ ਦਾ ਨੀਂਹ ਪੱਥਰ ਰੱਖਿਆ

0

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ

ਸੁਖਜਿੰਦਰ ਮਾਨ

ਚੰਡੀਗੜ੍ਹ, 27 ਅਗਸਤ:ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਰਚੂਅਲ ਤੌਰ ਉਤੇ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨ ਤਾਰਨ ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਇਸ ਸੰਸਥਾ ਨੂੰ ਸਮੇਂ ਸਿਰ ਕਾਰਜਸ਼ੀਲ ਕਰਨ ਲਈ ਢੁਕਵੇਂ ਫੰਡ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ।

ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਵਿਚ ਵਿਦਿਅਕ ਪ੍ਰਾਜੈਕਟਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਲਮੀ ਪੱਧਰ ਦੀ ਮੁਕਾਬਲੇਬਾਜ਼ੀ ਦੇ ਯੋਗ ਬਣਾਉਣ ਲਈ ਸਿੱਖਿਆ ਨੂੰ ਸਭ ਤੋਂ ਮਹੱਤਵਪੂਰਨ ਖੇਤਰ ਦੱਸਿਆ।

ਮੁੱਖ ਮੰਤਰੀ ਨੇ ਸਕੂਲ ਸਿੱਖਿਆ ’ਚ ਪੰਜਾਬ ਨੂੰ ਮੁਲਕ ਦਾ ਅੱਵਲ ਸੂਬਾ ਬਣਾਉਣ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ। ਸਿੱਖਿਆ ਨੂੰ ਤਰਜੀਹੀ ਖੇਤਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਚ ਸਿਖਰਲਾ ਦਰਜਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਉਦੇਸ਼ ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਚ ਵੀ ਪੰਜਾਬ ਨੂੰ ਅੱਵਲ ਸੂਬਾ ਬਣਾਉਣਾ ਹੈ।

ਸਿੱਖਿਆ ਪ੍ਰਤੀ ਆਪਣੀ ਸਰਕਾਰ ਦੀ ਪਹਿਲ ਦੀ ਲੀਹ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ 2 ਅਕਤੂਬਰ ਨੂੰ 18 ਨਵੇਂ ਡਿਗਰੀ ਕਾਲਜਾਂ ਅਤੇ 25 ਆਈ.ਟੀ.ਆਈਜ਼ ਦਾ ਵੀ ਉਦਘਾਟਨ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਿੱਖਿਆ ਬਦਲਦੇ ਸਮੇਂ ਦੀ ਹਾਣੀ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਲਈ ਨਿਰੰਤਰ ਮੁਲਾਂਕਣ ਦੀ ਲੋੜ ਵੀ ਦਰਸਾਈ ਤਾਂ ਕਿ ਆਉਂਦੇ ਦਹਾਕਿਆਂ ਵਿਚ ਸਿੱਖਿਆ ਗੈਰ-ਮੁਨਾਸਬ ਨਾ ਬਣ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਭਾਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਲਾਅ ਡਿਗਰੀ ਪ੍ਰਦਾਨ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਸੂਬੇ ਦੇ ਤਕਰੀਬਨ 30 ਕਾਲਜਾਂ ਵਿਚ ਵੀ ਕਾਨੂੰਨ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਸਿਰਫ ਇਕ ਲਾਅ ਯੂਨੀਵਰਸਿਟੀ (ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਟਿਆਲਾ) ਸੀ ਅਤੇ ਹੁਣ ਇਹ ਨਵੀਂ ਯੂਨੀਵਰਸਿਟੀ ਸੂਬੇ ਦੇ ਨੌਜਵਾਨਾਂ ਨੂੰ ਕਾਨੂੰਨ ਨਾਲ ਸਬੰਧਤ ਵਿਸ਼ੇਸ਼ ਕੋਰਸ ਕਰਵਾਏਗੀ।

ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਨਵੀਂ ਬਣਨ ਵਾਲੀ ਇਸ ਯੂਨੀਵਰਸਿਟੀ ਦੀਆਂ ਕਲਾਸਾਂ ਨਵਾਂ ਮੁੱਖ ਕੈਂਪਸ ਦੇ ਤਿਆਰ ਹੋਣ ਤੱਕ ਆਰਜ਼ੀ ਕੈਂਪਸ (ਟਰਾਂਜ਼ਿਟ ਕੈਂਪਸ) ਵਿਚ ਸ਼ੁਰੂ ਹੋਣਗੀਆਂ ਅਤੇ ਨਵੇਂ ਕੈਂਪਸ ਲਈ ਪਿੰਡ ਕੈਰੋਂ ਵਿਚ 25 ਏਕੜ ਜ਼ਮੀਨ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਂਰੋ ਵਿਚ ਬਣਨ ਜਾ ਰਹੀ ਯੂਨੀਵਰਸਿਟੀ ਸਹੀ ਮਾਅਨਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਨੂੰ ਸ਼ਰਧਾਂਜਲੀ ਹੋਵੇਗੀ ਜੋ ਆਧੁਨਿਕ ਪੰਜਾਬ ਦੇ ਸਿਰਜਕ ਸਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਥਾਪਨਾ ਦਾ ਸਿਹਰਾ ਵੀ ਇਨ੍ਹਾਂ ਨੂੰ ਹੀ ਜਾਂਦਾ ਹੈ ਜਿਸ ਸਦਕਾ ਹਰੀ ਕ੍ਰਾਂਤੀ ਆਈ।

ਮੁੱਖ ਮੰਤਰੀ ਨੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਮੋਹਾਲੀ ਵਿਖੇ ਅਮਿੱਟੀ ਯੂਨੀਵਰਸਿਟੀ ਅਤੇ ਪਲਾਕਸਾ ਯੂਨੀਵਰਸਿਟੀ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਐਸਿਸਟੈਂਟ ਪ੍ਰੋਫੈਸਰਾਂ ਦੀਆਂ 931 ਅਸਾਮੀਆਂ ਭਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ। ਸੋਨੇ ਦੇ 5 ਗ੍ਰਾਮ ਦੇ ਸਿੱਕੇ ਦੀ ਕੀਮਤ 27,500 ਰੁਪਏ, 10 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ 55,000 ਅਤੇ 50 ਗ੍ਰਾਮ ਦੇ ਚਾਂਦੀ ਦੇ ਸਿੱਕੇ ਦੀ ਕੀਮਤ 51,000 ਰੁਪਏ ਰੱਖੀ ਗਈ ਹੈ। ਇਹ ਸਿੱਕੇ ਦੇਸ਼ ਭਰ ਵਿਚ ਸਥਿਤ ਫੁਲਕਾਰੀ ਦੇ ਆਊਟਲੈਟ ਉਤੇ ਵਿਕਰੀ ਲਈ ਮੁਹੱਈਆ ਹੋਣਗੇ ਅਤੇ ਇਸ ਤੋਂ ਇਲਾਵਾ ਇਸ ਉਦੇਸ਼ ਲਈ ਆਉਂਦੇ ਦਿਨਾਂ ਵਿਚ ਬੈਂਕਾਂ ਅਤੇ ਡਾਕ ਘਰਾਂ ਨਾਲ ਤਾਲਮੇਲ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ, ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਸਰਹੱਦੀ ਇਲਾਕੇ ਵਿਚ ਪੇਂਡੂ ਵਿਦਿਆਰਥੀਆਂ ਨੂੰ ਕਾਨੂੰਨ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਸਤਾਵਿਤ ਯੂਨੀਵਰਸਿਟੀ ਨਾਲ ਜੁੜੇ ਮਾਮਲਿਆਂ ਨੂੰ ਦੇਖ ਰਹੀ ਹੈ ਅਤੇ ਛੇਤੀ ਹੀ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।

ਨੌਵੇਂ ਸਿੱਖ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ ਉਤੇ ਲਾਅ ਯੂਨੀਵਰਸਿਟੀ ਦੀ ਸਥਾਪਨਾ ਕਰਨ ਲਈ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲਾਅ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਉਦਯੋਗ ਵਿਭਾਗ ਨੇ ਯਾਦਗਾਰੀ ਸਿੱਕਿਆਂ ਦੀ ਡਿਜ਼ਾਈਨਿੰਗ ਅਤੇ ਤਿਆਰ ਕਰਨ ਲਈ ਐਮ.ਐਮ.ਟੀ.ਸੀ. ਨਾਲ ਲੋੜੀਂਦੇ ਪ੍ਰਬੰਧ ਕੀਤੇ ਅਤੇ ਪੰਜਾਬ ਦੀਆਂ ਸਾਰੀਆਂ ਫੁਲਕਾਰੀ ਇੰਪੋਰੀਅਮਜ਼ ਵਿਚ ਲੋਕਾਂ ਲਈ ਵਿਕਰੀ ਵਾਸਤੇ ਵੀ ਮੁਹੱਈਆ ਕਰਵਾਏ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਭਾਵੇਂ ਕਿ ਸੂਬੇ ਵਿਚ ਕੌਮਾਂਤਰੀ ਪੱਧਰ ਦੀਆਂ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਤ ਹੋ ਰਹੀਆਂ ਹਨ ਪਰ ਸੂਬਾ ਸਰਕਾਰ ਵੀ ਆਪਣੀਆਂ ਯੂਨੀਵਰਸਿਟੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦਾ ਬਣਾ ਰਹੀ ਹੈ।

ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਨੇ ਦਾਦਾ ਜੀ ਸਵਰਗੀ ਮਹਾਰਾਜਾ ਭੁਪਿੰਦਰ ਸਿੰਘ ਨੇ ਸਾਲ 1916 ਵਿਚ ਪਿੰਡ ਕੈਰੋਂ ਵਿਖੇ ਗਰਲਜ਼ ਹੋਸਟਲ ਦੀ ਉਸਾਰੀ ਕਰਵਾਈ ਸੀ। ਇੱਥੇ ਅੱਜ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਵੀ ਸੂਬੇ ਦੇ ਕੋਨੇ-ਕੋਨੇ ਵਿਚ ਸਿੱਖਿਆ ਦਾ ਪਾਸਾਰ ਕਰਨ ਲਈ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ।

ਪਿੰਡ ਜੱਲੇਵਾਲ ਦੇ ਸਰਪੰਚ ਨਵਦੀਪ ਸਿੰਘ ਨੇ ਇਸ ਯੂਨੀਵਰਸਿਟੀ ਨੂੰ ਸਿੱਖਿਆ ਦੇ ਖੇਤਰ ਵਿਚ ਇਲਾਕੇ ਦੇ ਲੋਕਾਂ ਲਈ ਜੀਵਨਧਾਰਾ ਦੱਸਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਸਰਹੱਦੀ ਇਲਾਕੇ ਲਈ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੀ ਇਸ ਪਹਿਲੀ ਯੂਨੀਵਰਸਿਟੀ ਵਾਸਤੇ ਚਾਰ ਕੋਰਸਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਅਤੇ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਰਮੇਸ਼ ਕੁਮਾਰ ਗੰਟਾ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਕੀਤੀ ਹਾਈ ਪਾਵਰ ਲੈਂਡ ਪਰਚੇਜ ਕਮੇਟੀ ਦੀ ਅਗਵਾਈ

172 ਕਰੋੜ ਰੁਪਏ ਦੀ ਲਾਗਤ ਦੀ ਲਗਭਗ 311 ਏਕੜ ਜਮੀਨ ਦੀ ਖਰੀਦ ਨਾਲ ਸਬੰਧਿਤ 7 ਏਜੰਡਾ ਕੀਤੇ ਗਏ ਮੰਜੂਰ

6 ਜਿਲ੍ਹਿਆਂ ਵਿਚ ਵੱਖ-ਵੱਖ ਪਰਿਯੋਜਨਾਵਾਂ ਦੇ ਨਿਰਮਾਣ ਲਈ ਈ-ਭੂਮੀ ਰਾਹੀਂ ਖਰੀਦੀ ਜਾਵੇਗੀ ਜਮੀਨ

ਸਰਕਾਰੀ ਪਰਿਯੋਜਨਾਵਾਂ ਦੇ ਲਈ ਆਪਣੀ ਜਮੀਨ ਦੇਣ ਦੀ ਸਹਿਮਤੀ ਜਤਾਉਣ ਵਾਲੇ ਭੂ-ਮਾਲਿਕਾਂ ਨੇ ਵੀ ਮੀਟਿੰਗ ਵਿਚ ਲਿਆ ਹਿੱਸਾ

ਸੁਖਜਿੰਦਰ ਮਾਨ

ਚੰਡੀਗੜ੍ਹ, 27 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਅੱਜ ਇੱਥੇ ਹੋਈ ਹਾਈ ਪਾਵਰ ਲੈਂਡ ਪਰਚੇਜ਼ ਕਮੇਟੀ (ਐਚਪੀਐਲਪੀਸੀ) ਦੀ ਮੀਟਿੰਗ ਵਿਚ ਛੇ ਜਿਲ੍ਹਿਆਂ ਰਿਵਾੜੀਨੁੰਹਸਿਰਸਾਫਰੀਦਾਬਾਦਸੋਨੀਪਤ ਅਤੇ ਜੀਂਦ ਵਿਚ ਸੱਤ ਪਰਿਯੋਜਨਾਵਾਂ ਦੀ ਸਥਾਪਨਾ ਦੇ ਲਈ ਭੂ-ਮਾਲਿਕਾਂ ਦੀ ਸਹਿਮਤੀ ਦੇ ਨਾਲ ਈ-ਭੂਮੀ ਪੋਰਟਲ ਰਾਹੀਂ 311 ਏਕੜ ਜਮੀਨ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈਜਿਸ ਦੀ ਲਾਗਤ ਲਗਭਗ 172 ਕਰੋੜ ਰੁਪਏ ਆਵੇਗੀ।

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੇ ਨਾਲ ਐਚਪੀਐਲਪੀਸੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਭੂਮਾਲਿਕਾਂ ਵੱਲੋਂ ਉਨ੍ਹਾਂ ਦੀ ਸਹਿਮਤੀ ਨਾਲ ਦਿੱਤੀ ਗਈ ਜਮੀਨ ਖਰੀਦਨ ਦੇ ਬਾਅਦ ਪ੍ਰਸਤਾਵਿਤ ਪਰਿਯੋਜਨਾਵਾਂ ਦੇ  ਲਾਗੂ ਕਰਨ ਵਿਚ ਤੇਜੀ ਲਿਆਈ ਜਾਵੇ।

            ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਵੀ ਮੌਜੂਦ ਰਹੇ। ਇਸ ਤੋਂ ਇਲਾਵਾਸਬੰਧਿਤ ਜਿਲ੍ਹਿਆਂ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਪ੍ਰਸਤਾਵਿਤ ਸਰਕਾਰੀ ਪਰਿਯੋਜਨਾਵਾਂ ਦੇ ਲਈ ਆਪਣੀ ਜਮੀਨ ਤੇ ਸਹਿਮਤੀ ਜਤਾਉਣ ਵਾਲੇ ਭੂ-ਮਾਲਿਕਾਂ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।

            ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਪਰਿਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਛੇ ਜਿਲ੍ਹਿਆਂ ਵਿਚ ਵੱਖ-ਵੱਖ ਵਿਭਾਗਾਂ ਦੀ ਪਰਿਯੋਜਨਾਵਾਂ ਦੇ ਸਬੰਧ ਵਿਚ ਜਮੀਨ ਖਰੀਦ ਨਾਲ ਸਬੰਧਿਤ ਕੁੱਲ 7 ਏਜੰਡੇ ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਦਸਿਆ ਕਿ ਮੀਟਿੰਗ ਵਿਚ ਮੈਡੀਕਲ ਸਿਖਿਆ ਅਤੇ ਖੋਜਲੋਕ ਨਿਰਮਾਣ (ਭਵਨ ਅਤੇ ਸੜਕਾਂ)ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਅਤੇ ਜਨਸਿਹਤ ਇੰਨਜੀਨੀਅਰਿੰਗ ਵਿਭਾਗ ਦੇ ਸਾਰੇ ਸੱਤੋਂ ਏਜੰਡੇ ਨੂੰ ਮੰਜੂਰੀ ਦਿੱਤੀ ਗਈ। ਇੰਨ੍ਹਾਂ ਵਿਚ ਰਿਵਾੜੀ ਵਿਚ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ ਦੀ ਸਥਾਪਨਾਨੁੰਹ ਜਿਲ੍ਹੇ ਵਿਚ ਚਾਰ ਲੇਨ ਮੈਡੀਕਲ ਕਾਲਜ ਰੋਡ ਤੋਂ ਗੁਰੂਗ੍ਰਾਮ-ਅਲਵਰ ਰੋਡ (ਐਨਐਚ 248 ਏ) ਤਕ ਰਿੰਗ ਰੋਡ ਦਾ ਨਿਰਮਾਣਸਿਰਸਾ ਵਿਚ ਵੱਧ ਅਨਾਜ ਮੰਡੀ ਦਾ ਵਿਕਾਸਸਂੈਟਰਲ ਰੋਡ ਫੰਡ ਦੀ ਇੰਟਰ-ਸਟੇਟ ਕਨੈਕਟੀਵਿਟੀ ਯੋਜਨਾ ਦੇ ਤਹਿਤ ਯਮੁਨਾ ਨਦੀ ਤੇ ਜਸਨਾ ਮੰਝਾਵਲੀ ਅੱਟਾ ਗੁਜਰਾਨ ਹੁੰਦੇ ਹੋਏ ਗ੍ਰੇਟਰ ਨੋਇਡਾ ਦੇ ਲਈ ਸੜਕ ਅਤੇ ਪੁੱਲ ਦਾ ਨਿਰਮਾਣਸੋਨੀਪਤ ਜਿਲ੍ਹੇ ਵਿਚ ਗਨੌਰ ਰੇਲਵੇ ਸਟੇਸ਼ਨ ਦੇ ਕੋਲ ਦਿੱਲੀ ਅੰਬਾਲਾ ਸੈਕਸ਼ਨ ਵਿਚ ਦੋ ਲੇਨ ਆਰਓਬੀ ਦਾ ਨਿਰਮਾਣਸਿਰਸਾ ਜਿਲੇ ਵਿਚ ਮਹਾਗ੍ਰਾਮ ਯੋਜਨਾ ਦੇ ਤਹਿਤ ਚੌਟਾਲਾ ਪਿੰਡ ਵਿਚ ਸੀਵਰੇਜ ਸਿਸਟਮ ਐਸਟੀਪੀ ਦਾ ਨਿਰਮਾਦ ਅਤੇ ਜੀਂਦ ਮੰਓ ਨਹਰਿ ਅਧਾਰਿਤ ਜਲ ਸਪਲਾਈ ਯੋਜਨਾ ਦਾ ਨਿਰਮਾਣ ਸ਼ਾਮਿਲ ਹਨ।

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਿਵਾੜੀ ਜਿਲ੍ਹੇ ਵਿਚ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ ਦੇ ਨਿਰਮਾਣ ਦੇ ਲਈ ਲਗਭਗ 200 ਏਕੜ ਜਮੀਨ ਦੀ ਜਰੂਰਤ ਹੈਜਿਸ ਵਿੱਚੋਂ ਅੱਜ ਈ-ਭੂਮੀ ਪੋਰਟਲ ਰਾਹੀਂ  ਲਗਭਗ 140 ਏਕੜ ਜਮੀਨ ਨਿਜੀ ਭੂ-ਮਾਲਿਕਾਂ ਨਾਲ ਗਲਬਾਤ ਦੇ ਬਾਅਦ ਖਰੀਦੀ ਗਈ ਹੈ। ਜਦੋਂ ਕਿ ਲਗਭਗ 60 ਏਕੜ ਜਮੀਨ ਪੰਚਾਇਤ ਜਮੀਨ ਹੈ।

            ਵਿਰੋਧੀ ਪੱਖ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਵੱਲੋਂ ਜਮੀਨ ਅਰਜਨਪੁਨਰਵਾਸਨ ਅਤੇ ਪੁਨਰਸਥਾਪਨ ਵਿਚ ਸਹੀ ਪ੍ਰਤੀਕਰ ਅਤੇ ਪਾਰਦਰਸ਼ਿਤਾ ਅਧਿਕਾਰੀ (ਹਰਿਆਣਾ ਸੋਧ) ਬਿੱਲ, 2021 ਨੂੰ ਕਿਸਾਨ ਵਿਰੋਧੀ ਦੱਸੇ ਜਾਣ ਦੇ ਸਬੰਧ ਵਿਚ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਰੂਰੀ ਅਤੇ ਐਮਰਜੈਂਸੀ ਵਿਕਾਸ ਪਰਿਯੋਜਨਾਵਾਂ ਨੂੰ ਸੁਚਾਰੂ ਰੂਪ ਤੋਂ ਪੂਰਣ ਕਰਨ ਦੇ ਲਈ ਇਹ ਬਿੱਲ ਪਾਸ ਕੀਤਾ ਗਿਆ ਹੈ।

            ਉਨ੍ਹਾਂ ਨੇ ਕਿਹਾ ਕਿ ਉਕਤ ਐਕਟ ਵਿਚ ਹੁਦ ਜਰੂਰੀ ਅਤੇ ਐਮਰਜੈਂਸੀ ਪਰਿਯੋਜਨਾਵਾਂ ਦੇ ਮਾਮਲਿਆਂ ਵਿਚ ਸੋਸ਼ਲ ਇੰਸਪੈਕਟ ਦੇ ਬਿਨ੍ਹਾਂ ਜਮੀਨ ਰਾਖਵਾਂ ਕੀਤਾ ਜਾ ਸਕੇਗਾ ਜਦੋਂ ਕਿ ਬਿੱਲ ਵਿਚ ਮੁਆਵਜਾ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ।

            ਉਨ੍ਹਾਂ ਨੇ ਕਿਹਾ ਕਿ ਜਮੀਨ ਰਾਖਵਾਂ ਇਕ ਲੰਬੀ ਪ੍ਰਕ੍ਰਿਆ ਸੀਜਿਸ ਦੇ ਕਾਰਣ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਵਿਚ ਗੈਰ-ਜਰੂਰੀ ਦੇਰੀ ਹੁੰਦੀ ਸੀਇਸ ਲਈ ਹੁਣ ਰਾਜ ਸਰਕਾਰ ਨੇ ਪਹਿਲਾਂ ਤੋਂ ਹੀ ਇਕ ਪ੍ਰਣਾਲੀ ਬਣਾ ਲਈ ਹੈਜਿਸ ਦੇ ਤਹਿਤ ਈ-ਭੂਮੀ ਪੋਰਟਲ ਰਾਹੀਂ ਕਿਸਾਨਾਂ ਅਤੇ ਭੂ-ਮਾਲਿਕਾਂ ਨਾਲ ਗਲਬਾਤ ਕਰ ਉਨ੍ਹਾਂ ਦੀ ਸਹਿਮਤੀ ਨਾਲ ਜਮੀਨ ਖਰੀਦੀ ਜਾ ਰਹੀ ਹੈ।

            ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰਜਨਰਲ ਪ੍ਰਸਾਸ਼ਨ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇ ਹੋਰ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਅੱਠ ਸਾਲਾਂ ਬਾਅਦ ਮੁੜ ਵਧੇਗੀ ਬਠਿੰਡਾ ਨਗਰ ਨਿਗਮ ਦੀ ਹੱਦ

0

ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਤੇ ਨਿਗਮ ਦੇ ਕਿਰਾਏਦਾਰਾਂ ਨੂੰ ਮਿਲੇਗੀ ਦੁਕਾਨਾਂ ਦੀ ਮਾਲਕੀ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਕਰੀਬ ਅੱਠ ਸਾਲਾਂ ਬਾਅਦ ਸਥਾਨਕ ਨਗਰ ਨਿਗਮ ਦੀ ਹੱਦ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਸਮੇਂ ਨਿਗਮ ਦੀ ਹੱਦ ਮਾਨਸਾ ਰੋਡ ’ਤੇ ਜੱਸੀ ਚੌਕ, ਫ਼ਰੀਦਕੋਟ ਰੋਡ ’ਤੇ ਪਿੰਡ ਗਿੱਲਪਤੀ, ਬਾਦਲ-ਡੱਬਵਾਲੀ ਰੋਡ ’ਤੇ ਗਿਆਨੀ ਜੈਲ ਸਿੰਘ ਕਾਲਜ਼ ਅਤੇ ਮਲੋਟ-ਮੁਕਤਸਰ ਰੋਡ ਉਪਰ ਰਿੰਗ ਰੋਡ ਤੱਕ ਫੈਲੀ ਹੋਈ ਹੈ। ਨਿਗਮ ਹਾਊਸ ਵਿਚ ਅੱਜ ਇਸ ਫੈਸਲੇ ਨੂੰ ਲਾਗੂ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਨਵੀਂ ਬਣਨ ਵਾਲੀ ਕਮੇਟੀ ਨਿਗਮ ਦਾ ਖੇਤਰ ਵਧਾਉਣ ਲਈ ਫੈਸਲਾ ਲਵੇਗੀ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦੀ ਅਗਵਾਈ ਵਾਲੀ ਹਾਊਸ ਵਲੋਂ ਸਾਲ 2013 ਵਿਚ ਨਿਗਮ ਦੀ ਹੱਦ ਵਿਚ ਵਾਧਾ ਕੀਤਾ ਗਿਆ ਸੀ। ਉਜ ਇਸ ਨਵੇਂ ਹਾਊਸ ਦੇ ਗਠਨ ਤੋਂ ਐਨ ਪਹਿਲਾਂ ਬਠਿੰਡਾ ਦੇ ਬੰਦ ਕੀਤੇ ਥਰਮਲ ਦੀ ਜਮੀਨ ਨੂੰ ਇਸਦੀ ਹੱਦ ਵਿਚੋਂ ਕੱਢਿਆ ਗਿਆ ਸੀ। ਉਧਰ ਅੱਜ ਨਿਗਮ ਦੇ ਜਨਰਲ ਹਾਉੂਸ ਦੀ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਵੀ ਹਰੀ ਝੰਡੀ ਦੇ ਦਿੱਤੀ ਗਈ। ਨਿਗਮ ਦੀਆਂ ਮੌਜੂਦਾ ਸਮੇਂ 403 ਦੁਕਾਨਾਂ-ਵਪਾਰਕ ਸਥਾਨ ਕਿਰਾਏ ਉਪਰ ਹਨ। ਨਿਯਮਾਂ ਤਹਿਤ 12 ਸਾਲਾਂ ਤੋਂ ਕਾਬਜ਼ ਦੁਕਾਨਦਾਰਾਂ ਨੂੰ ਕੁਲੈਕਟਰ ਰੇਟਾਂ ਉਪਰ ਮਾਲਕੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸ਼ਹਿਰ ਅੰਦਰ ਹਜ਼ਾਰਾਂ ਏਕੜ ਸ਼ਾਮਲਾਟ ਜਮੀਨਾਂ ’ਤੇ ਕਬਜ਼ਾਧਾਰੀਆਂ ਲਈ ਵੀ ਨਿਗਮ ਨੇ ਵੱਡੀ ਦਰਿਆਦਿਲੀ ਦਿਖਾਉਂਦਿਆਂ ਉਨ੍ਹਾਂ ਨੂੰ ਵੀ ਕੁਲੈਕਟਰ ਰੇਟ ਭਰਵਾ ਕੇ ਮਾਲਕੀ ਹੱਕ ਦੇਣ ਦਾ ਫੈਸਲਾ ਕੀਤਾ ਹੈ। ਇਸਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਫੈਸਲੇ ਤਹਿਤ ਹੁਣ ਬੀਡੀਏ ਕੋਲ ਸਥਿਤ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ’ਤੇ ਸਥਿਤ ਜਾਇਦਾਦਾਂ ਅਤੇ ਫ਼ੇਜ 4 ਤੇ 5, ਪੁਰਾਣੀ ਜੇਲ੍ਹ ਵਾਲੀ ਥਾਂ ਬਣੀ ਨਿਰਵਾਣਾ ਅਸਟੇਟ, ਮਿਲਕ ਪਲਾਂਟ ਸਾਈਟ, ਪੁਰਾਣਾ ਤਹਿਸੀਲ ਕੰਪਲੈਕਸ, ਪਾਵਰ ਹਾਊਸ ਰੋਡ ’ਤੇ ਸਥਿਤ ਵਪਾਰਕ ਸਾਈਟ ਆਦਿ 14 ਥਾਵਾਂ ਦੀ ਦੇਖਭਾਲ ਨਿਗਮ ਵਲੋਂ ਕੀਤੀ ਜਾਵੇਗੀ। ਇਸਦੇ ਲਈ ਬੀਡੀਏ ਵਲੋਂ ਸਵਾ ਚਾਰ ਕਰੋੜ ਰੁਪਏ ਵੀ ਨਿਗਮ ਨੂੰ ਦਿੱਤੇ ਹਨ। ਇੱਕ ਹੋਰ ਫੈਸਲੇ ਰਾਹੀਂ ਸ਼ਹਿਰ ਦੀਆਂ ਸੱਤ 40 ਫੁੱਟੀ ਸੜਕਾਂ ਨੂੰ ਵਪਾਰਕ ਖੇਤਰ ਐਲਾਨਣ ਲਈ ਵੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ਵਿਚ ਮਹਾਂਵੀਰ ਦਲ ਦੇ ਪਿੱਛੇ ਸਥਿਤ ਸੜਕ, ਡਾ ਬਖ਼ਸੀ ਤੋਂ ਮਹੇਸ਼ਵਰੀ ਚੌਕ ਤੇ ਸੰਤਪੁਰਾ ਰੋਡ ਆਦਿ ਸ਼ਾਮਲ ਹਨ। ਇੱਕ ਹੋਰ ਮਤੇ ਰਾਹੀਂ ਜੋਗਰ ਪਾਰਕ ’ਚ ਬਣੇ ਕਮਿਊਨਟੀ ਸੈਂਟਰ ਨੂੰ ਹਜੂਰਾ-ਕਪੂਰਾ ਕਲੌਨੀ ’ਚ ਨਵੀਂ ਬਣੀ ਸੋਸਾਇਟੀ ਨੂੰ ਸੋਂਪ ਦਿੱਤਾ ਗਿਆ ਹੈ। ਇਸਤੋਂ ਇਲਾਵਾ ਮੀਟਿੰਗ ਵਿਚ ਕਾਂਗਰਸੀ ਕੋਂਸਲਰਾਂ ਵਿੱਕੀ ਨੰਬਰਦਾਰ ਤੇ ਬਲਰਾਜ ਪੱਕਾ ਵਲੋਂ ਬਰਨਾਲਾ ਬਾਈਪਾਸ ਤੋਂ ਆਈ.ਟੀ.ਆਈ ਚੌਕ ਤੱਕ ਬਣਨ ਵਾਲੀ ਰਿੰਗ ਰੋਡ ਦੇ ਉਪਰ ਪਟਿਆਲਾ ਫ਼ਾਟਕ ਤੋਂ ਬਾਅਦ ਨਜਾਇਜ਼ ਉਸਾਰੀਆਂ ਦਾ ਮੁੱਦਾ ਚੁੱਕਿਆ ਗਿਆ। ਕੋਂਸਲਰਾਂ ਨੇ ਨਿਗਮ ਅਧਿਕਾਰੀਆਂ ਨੂੰ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਬਾਕਸ
ਜਨਮ ਅਸਟਮੀ ਮੌਕੇ ਨਵੀਂ ਦੁਲਹਨ ਵਾਂਗ ਸਜ਼ੇਗਾ ਬਠਿੰਡਾ
ਬਠਿੰਡਾ: ਆਗਾਮੀ 30 ਅਗਸਤ ਨੂੰ ਮਨਾਏ ਜਾ ਰਹੇ ਜਨਮ ਅਸਟਮੀ ਉਤਸਵ ਮੌਕੇ ਨਗਰ ਨਿਗਮ ਬਠਿੰਡਾ ਸ਼ਹਿਰ ਨੂੰ ਨਵੀਂ ਦੁਲਹਨ ਵਾਂਗ ਸਜ਼ਾਏਗਾ। ਇਸਦੇ ਲਈ ਅੱਜ ਸ਼ਹਿਰ ਵਿਚ ਰੰਗ ਰੋਗਣ ਕਰਨ, ਲੜੀਆਂ ਤੇ ਲੇਜ਼ਰ ਲਾਈਟਾਂ ਲਗਾਉਣ, ਫੁੱਲਾਂ ਦੀ ਸਜ਼ਾਵਟ ਤੇ ਚੌਕਾਂ ਆਦਿ ਨੂੰ ਸਜ਼ਾਉਣ ਲਈ ਸੱਤ ਲੱਖ ਰੁਪਏ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ।

ਤਲਖ਼ੀ ਭਰੀ ਰਹੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ

0

ਵਿਰੋਧੀਆਂ ਵਲੋਂ ਪੱਖਪਾਤ ਕਰਨ ਤੇ ਕਾਂਗਰਸੀਆਂ ਨੇ ਗੱਲ ਨਾ ਸੁਣਨ ਦੇ ਲਗਾਏ ਦੋਸ਼
ਜਗਰੂਪ ਗਿੱਲ ਦੀ ਅਸੋਕ ਪ੍ਰਧਾਨ ਤੇ ਮਾਸਟਰ ਹਰਮਿੰਦਰ ਨਾਲ ਹੋਈ ਤਿੱਖੀ ਬਹਿਸ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਤਲਖ਼ ਭਰਪੂਰ ਰਹੀ। ਵਿਰੋਧੀਆਂ ਵਲੋਂ ਜਿੱਥੇ ਨਿਗਮ ਅਧਿਕਾਰੀਆਂ ਉਪਰ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ, ਉਥੇ ਪਹਿਲੀ ਵਾਰ ਕੁੱਝ ਕਾਂਗਰਸੀਆਂ ਨੇ ਮੀਟਿੰਗ ਦੀ ਕਾਰਵਾਈ ਸੰਭਾਲ ਰਹੇ ਅਹੁੱਦੇਦਾਰਾਂ ਉਪਰ ਗੱਲ ਨਾ ਸੁਣਨ ਦੇ ਵੀ ਦੋਸ਼ ਲਗਾਏ। ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਸੀਨੀਅਰ ਕਾਂਗਰਸੀ ਕੋਂਸਲਰ ਬੇਅੰਤ ਸਿੰਘ ਰੰਧਾਵਾ ਨੂੰ ਮੀਟਿੰਗ ਦਾ ਵਾਕਆਊਟ ਕਰਕੇ ਜਾਣਾ ਪਿਆ। ਹਾਲਾਂਕਿ ਉਨ੍ਹਾਂ ਨੂੰ ਮੁੜ ਬੁਲਾਉਣ ਲਈ ਸੀਨੀ ਡਿਪਟੀ ਮੇਅਰ ਅਸੋਕ ਪ੍ਰਧਾਨ ਵਲੋਂ ਬਲਜਿੰਦਰ ਠੇਕੇਦਾਰ ਨੂੰ ਵੀ ਭੇਜਿਆ ਗਿਆ ਪ੍ਰੰਤੂ ਨਰਾਜ਼ ਹੋ ਗਿਆ ਕੋਂਸਲਰ ਵਾਪਸ ਨਾ ਆਇਆ। ਜਿਸਦੇ ਚੱਲਦੇ ਕਾਂਗਰਸ ਦੇ ਭਰਪੂਰ ਬਹੁਮਤ ਵਾਲੇ ਹਾਊਸ ’ਚ ਸੱਤਾਧਿਰ ਨੂੰ ਫ਼ਜੀਹਤ ਸਹਿਣੀ ਪਈ। ਮੀਟਿੰਗ ਵਿਚ ਹਰ ਵਾਰ ਦੀ ਤਰ੍ਹਾਂ ਜਗਰੂਪ ਸਿੰਘ ਗਿੱਲ ਵਲੋਂ ਕਈ ਮਤਿਆਂ ਦਾ ਵਿਰੋਧ ਕਰਨ ’ਤੇ ਉਨ੍ਹਾਂ ਦੀ ਉਪ ਮੇਅਰਾਂ ਅਸੋਕ ਪ੍ਰਧਾਨ ਤੇ ਹਰਮਿੰਦਰ ਸਿੱਧੂ ਨਾਲ ਬਹਿਸਬਾਜ਼ੀ ਹੋਈ। ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਇਹ ਬਹਿਸਬਾਜ਼ੀ ਕਈ ਵਾਰ ਤਲਖੀ ਦਾ ਰੂਪ ਵੀ ਧਾਰਨ ਕਰ ਗਈ। ਮਹਿਲਾ ਮੇਅਰ ਸ਼੍ਰੀਮਤੀ ਰਮਨ ਗੋਇਲ ਵਲੋਂ ਧਾਰੀ ਚੁੱਪੀ ਦੌਰਾਨ ਮੀਟਿੰਗ ਦੀ ਕਾਰਵਾਈ ਸੰਭਾਲ ਰਹੇ ਅਸੋਕ ਪ੍ਰਧਾਨ ਤੇ ਹਰਮਿੰਦਰ ਸਿੱਧੂ ਨੇ ਮਤਿਆਂ ਨੂੰ ਰੱਖਣ ਸਮੇਂ ਵਿਚਕਾਰ ਬੋਲਣ ਵਾਲੇ ਕੋਂਸਲਰਾਂ ਨੂੰ ਬਾਹਰ ਕੱਢਣ ਦੀ ਧਮਕੀ ਤੱਕ ਦੇ ਦਿੱਤੀ। ਇਸ ਦੌਰਾਨ ਸ: ਗਿੱਲ ਦੇ ਹੀ ਚੇਲੇ ਮੰਨੇ ਜਾਂਦੇ ਕੋਂਸਲਰ ਹਰਵਿੰਦਰ ਲੱਡੂ ਨੇ ਅੱਜ ਪਹਿਲੀ ਵਾਰ ਅਪਣੇ ਗੁਰੂ ਉਪਰ ਸਿਆਸੀ ਤੰਜ਼ ਕਸੇ। ਮੀਟਿੰਗ ਵਿਚ ਰੌਲੇ ਰੱਪੇ ਦੌਰਾਨ ਕੁੱਲ 15 ਮਤਿਆਂ ਵਿਚੋਂ 8 ਨੂੰ ਪਾਸ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇ ਅਕਾਲੀ ਕੋਂਸਲਰ ਹਰਪਾਲ ਢਿੱਲੋਂ, ਸੈਰੀ ਗੋਇਲ ਤੇ ਸੁਰੇਸ਼ ਚੌਹਾਨ ਨੇ ਨਿਗਮ ਅਧਿਕਾਰੀਆਂ ਉਪਰ ਪੱਖਪਾਤੀ ਰਵੱਈਆਂ ਅਪਣਾਉਣ ਦਾ ਦੋਸ਼ ਲਗਾਇਆ। ਇਸਤੋਂ ਇਲਾਵਾ ਕਾਂਗਰਸ ਛੱਡ ਆਪ ਵਿਚ ਸਮੂਲੀਅਤ ਕਰਨ ਵਾਲੇ ਜਗਰੂਪ ਸਿੰਘ ਗਿੱਲ ਨੇ ਤਿ੍ਰਵੈਣੀ ਕੰਪਨੀ ਤੋਂ ਕੰਮ ਵਾਪਸ ਲੈਣ ਦੀ ਮੰਗ ਰੱਖਦਿਆਂ ਪੰਜਾਬ ਸਰਕਾਰ ਵਲੋਂ ਨਿਗਮ ਨੂੰ ਸਾਲ 2018 ਵਿਚ ਭੇਜੀ ਚਿੱਠੀ ਵੀ ਪ੍ਰਦਰਸ਼ਤ ਕੀਤੀ। ਇੱਕ ਹੋਰ ਕੋਂਸਲਰ ਸੰਤੋਸ਼ ਮਹੰਤ ਨੇ ਵੀ ਉਕਤ ਕੰਪਨੀ ਦੇ ਕੰਮਾਂ ਉਪਰ ਟਿੱਪਣੀਆਂ ਕਰਦਿਆਂ ਉਸ ਉਪਰ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ। ਮੇਅਰ ਦੀ ਹਾਜ਼ਰੀ ’ਚ ਕਮਿਸ਼ਨਰ ਬਿਕਰਮ ਸ਼ੇਰਗਿੱਲ ਨੇ ਮੌਕਾ ਸੰਭਾਲਦਿਆਂ ਦਾਅਵਾ ਕੀਤਾ ਕਿ ‘‘ ਤਿ੍ਰਵੈਣੀ ਵਲੋਂ ਕੰਮ ਨਾ ਕਰਨ ’ਤੇ ਸੀਵਰੇਜ਼ ਬੋਰਡ ਵਲੋਂ ਉਕਤ ਕੰਪਨੀ ਦੇ ਖ਼ਰਚੇ ’ਤੇ ਕੰਮ ਕਰਵਾਏ ਜਾ ਰਹੇ ਹਨ। ’’ ਮੀਟਿੰਗ ਦੌਰਾਨ ਕੋਂਸਲਰ ਗਿੱਲ ਵਲੋਂ ਹਾਊਸ ਦੇ ਇੱਕ ਮੈਂਬਰ ਵਲੋਂ ਇੱਕ ਭਾਈਚਾਰੇ ਬਾਰੇ ਕੀਤੀਆਂ ਟਿੱਪਣੀਆਂ ਦਾ ਮੁੱਦਾ ਵੀ ਲਿਆਂਦਾ ਪ੍ਰੰਤੂ ਸੱਤਾਧਿਰ ਨੇ ਉਸਨੂੰ ਅਣਸੁਣਿਆਂ ਕਰ ਦਿੱਤਾ। ਕੋਂਸਲਰ ਉਮੇਸ਼ ਗੋਗੀ ਨੇ ਅਪਣੇ ਇਲਾਕੇ ਦੀਆਂ ਸਮੱਸਿਆ ਦਾ ਮੁੱਦਾ ਚੁੱਕਿਆ ਜਦੋਂਕਿ ਕੋਂਸਲਰ ਬਲਰਾਜ ਪੱਕਾ ਨੇ ਨਿਗਮ ਦਾ ਖੇਤਰ ਬਣਾਉਣ ਲਈ ਬਣਨ ਵਾਲੀ ਕਮੇਟੀ ’ਚ ਬਾਹਰਲੇ ਇਲਾਕਿਆਂ ਦੇ ਕੋਂਸਲਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਕੋਂਸਲਰ ਸੁਖਦੀਪ ਢਿੱਲੋਂ ਨੇ ਅਪਣੇ ਇਲਾਕੇ ਵਿਚ ਆਰ.ਓ, ਸੀਵਰੇਜ਼ ਤੇ ਸੜਕਾਂ ਦਾ ਮੁੱਦਾ ਰੱਖਦਿਆਂ ਹੱਲ ਕਰਨ ਦੀ ਅਪੀਲ ਕੀਤੀ। ਮੀਟਿੰਗ ਦੇ ਆਖ਼ਰ ਵਿਚ ਪਾਣੀ ਦੀ ਨਿਕਾਸੀ ਦੇ ਮਾਮਲੇ ’ਚ ਅਪਣੀ ਪਿੱਠ ਥਾਪੜਦਿਆਂ ਸੀਨੀ ਡਿਪਟੀ ਮੇਅਰ ਨੇ ਸਰਾਹਨਾ ਮਤਾ ਪਾਸ ਕੀਤਾ ਤੇ ਨਾਲ ਹੀ ਮੀਂਹ ’ਚ ਡਿਸਪੋਜ਼ਲ ’ਤੇ ਨਾ ਪੁੱਜਣ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਵੀ ਮੰਗ ਕੀਤੀ।

ਸਿੱਧੂ ਦੇ ਵਿਰੋਧ ਦੇ ਬਾਵਜੂਦ ਮਾਲਵਾ ’ਚ ਕੈਪਟਨ ਦੀ ਹਾਲੇ ਵੀ ਸਰਦਾਰੀ ਕਾਇਮ!

0

ਮਾਲਵਾ ਪੱਟੀ ਦੇ ਬਹੁਸੰਮਤੀ ਕਾਂਗਰਸੀ ਵਿਧਾਇਕ ਕੈਪਟਨ ਨਾਲ ਡਟੇ
ਸੁਖਜਿੰਦਰ ਮਾਨ
ਬਠਿੰਡਾ, 27 ਅਸਗਤ –ਅਪਣੀ ਹੀ ਪਾਰਟੀ ਦੇ ਪ੍ਰਧਾਨ ਤੇ ਸਾਥੀ ਮੰਤਰੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਰਾਹਤ ਵਾਲੀ ਗੱਲ ਇਹ ਵੀ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦੀ ਅਪਣੀ ਪਕੜ ਵਾਲੇ ਇਲਾਕੇ ਮਾਲਵਾ ਪੱਟੀ ਦੇ ਜਿਆਦਾਤਰ ਵਿਧਾਇਕ ਉਨ੍ਹਾਂ ਨਾਲ ਖੜੇ ਦਿਖ਼ਾਈ ਦੇ ਰਹੇ ਹਨ। ਬੇਸ਼ੱਕ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਖੇਮੇ ਵਿਚ ਸੰਨ ਲਗਾਉਂਦਿਆਂ ਮਾਂਝਾ ਬਿ੍ਰਗੇਡ ਨੂੰ ਪੂਰੀ ਤਰ੍ਹਾਂ ਅਪਣੇ ਨਾਲ ਜੋੜ ਲਿਆ ਹੈ ਪ੍ਰੰਤੂ ਪੰਜਾਬ ਦੇ ਮਾਝਾ ਤੇ ਦੁਆਬਾ ਖੇਤਰ ਦੇ ਮੁਕਾਬਲੇ ਸਿਆਸੀ ਤੌਰ ’ਤੇ ਤਾਕਤਵਰ ਮੰਨੇ ਜਾਂਦੇ 12 ਜ਼ਿਲ੍ਹਿਆਂ ਵਾਲੀ ਮਲਵਈ ਪੱਟੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਹਾਲੇ ਵੀ ਕਾਇਮ ਦਿਖ਼ਾਈ ਦੇ ਰਹੀ ਹੈ। ਇਸ ਖੇਤਰ ਦੇ ਜਿਆਦਾਤਰ ਕਾਂਗਰਸੀ ਵਿਧਾਇਕ ਤੇ ਮੰਤਰੀ ਪਾਰਟੀ ਦੀ ਅੰਦਰੂਨੀ ਜੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਦਿਖ਼ਾਈ ਦਿੰਦੇ ਹਨ।
ਮਾਲਵਾ ਪੱਟੀ ਦੇ 12 ਜ਼ਿਲ੍ਹਿਆਂ ਦੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਜਿੱਤੇ ਕੁੱਲ ਤਿੰਨ ਦਰਜ਼ਨ ਵਿਧਾਇਕਾਂ ਵਿਚੋਂ 22 ਦੇ ਕਰੀਬ ਮੁੱਖ ਮੰਤਰੀ ਨਾਲ ਖੜੇ ਵਿਖ਼ਾਈ ਦਿੰਦੇ ਹਨ ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਵਿਧਾਇਕ, ਜਿੰਨ੍ਹਾਂ ਵਿਚ ਇੱਕ ਮੰਤਰੀ ਵੀ ਸ਼ਾਮਲ ਹੈ, ਹਾਲੇ ਦੋਨਾਂ ਧੜਿਆਂ ਤੋਂ ਬਰਾਬਰ ਦੂਰੀ ਬਣਾ ਕੇ ਚੱਲ ਰਹੇ ਹਨ। ਉਜ ਕੈਪਟਨ ਦਾ ਗੜ੍ਹ ਮੰਨੇ ਜਾਂਦੇ ਇਸ ਇਲਾਕੇ ਵਿਚ 9 ਦੇ ਕਰੀਬ ਵਿਧਾਇਕ ਸਿੱਧੂ ਧੜੇ ਨਾਲ ਪੂਰੀ ਤਰ੍ਹਾਂ ਜੁੜ ਗਏ ਹਨ। ਜੇਕਰ ਬਠਿੰਡਾ ਦੀ ਹੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਸਿਰਫ਼ ਇੱਕ ਪ੍ਰੀਤਮ ਸਿੰਘ ਕੋਟਭਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੱਡੀ ’ਤੇ ਚੜਿਆ ਹੋਇਆ ਹੈ। ਜਦੋਂਕਿ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਤੋਂ ਇਲਾਵਾ ਆਪ ਛੱਡ ਕੇ ਆਏ ਜਗਦੇਵ ਸਿੰਘ ਕਮਾਲੂ ਨੇ ਖੁੱਲੇ ਤੌਰ ’ਤੇ ਮੁੱਖ ਮੰਤਰੀ ਦੇ ਨਾਲ ਦਿਖ਼ਾਈ ਦੇ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿਚ ਆਪ ਦੀ ਸਮੂਲੀਅਤ ਤੋਂ ਬਾਅਦ ਕਾਂਗਰਸ ਦਾ ਇਕਲੌਤਾ ਵਿਧਾਇਕ ਪਿਰਮਿਲ ਸਿੰਘ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਕੈਪਟਨ ਖੇਮੇ ਵਿਚ ਹਨ। ਸੰਗਰੂਰ ਵਿਚ ਕਾਂਗਰਸ ਦੇ ਚਾਰ ਵਿਧਾਇਕਾਂ ਵਿਚੋਂ ਵਿਜੇਇੰਦਰ ਸਿੰਗਲਾ ਤੇ ਦਲਬੀਰ ਗੋਲਡੀ ਖੁੱਲੇ ਤੌਰ ’ਤੇ ਕੈਪਟਨ ਨਾਲ ਹਨ ਜਦੋਂਕਿ ਸੁਰਜੀਤ ਧੀਮਾਨ ਕੈਪਟਨ ਨੂੰ ਗੱਦਿਓ ਉਤਾਰਨ ਦੀ ਮੰਗ ਕਰ ਰਿਹਾ ਹੈ। ਪ੍ਰੰਤੂ ਬੀਬੀ ਰਜੀਆ ਸੁਲਤਾਨਾ ਹਾਲੇ ਚੁੱਪ ਹਨ।
ਸ਼੍ਰੀ ਮੁਕਤਸਰ ਸਾਹਿਬ ਦੇ ਵਿਚੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪਹਿਲਾਂ ਤੋਂ ਕੈਪਟਨ ਸਮਰਥਕ ਹਨ ਜਦੋਂਕਿ ਤੇਜ ਤਰਾਰ ਵਿਧਾਇਕ ਰਾਜਾ ਵੜਿੰਗ ਸਿੱਧੂ ਦੀ ਗੱਡੀ ਚਲਾਉਣ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਗਏ ਹਨ। ਪਾਰਟੀ ਦੇ ਆਗੂਆਂ ਮੁਤਾਬਕ ਵੜਿੰਗ ਕਾਂਗਰਸ ਹਾਈਕਮਾਂਡ ਤੋਂ ਬਾਹਰ ਨਹੀਂ ਜਾਣਗੇ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਹਾਲੇ ਤੱਕ ਖੁੱਲੇ ਤੌਰ ’ਤੇ ਮਦਨ ਲਾਲ ਜਲਾਲਪੁਰਾ ਨਵਜੋਤ ਸਿੱਧੂ ਧੜੇ ਨਾਲ ਜੁੜਿਆ ਹੈ ਜਦੋਂਕਿ ਬਾਕੀ ਪਹਿਲਾਂ ਵਾਲੇ ਥਾਂ ’ਤੇ ਹੀ ਖੜੇ ਵਿਖਾਈ ਦਿੰਦੇ ਹਨ। ਮੋਗਾ ਵਿਚ ਵਿਧਾਇਕ ਕਾਕਾ ਲੋਹਗੜ ਕੈਪਟਨ ਤੇ ਦਰਸਨ ਸਿੰਘ ਬਰਾੜ ਸਿੱਧੂ ਧੜੇ ਨਾਲ ਹਨ। ਹਰਜੌਤ ਕਮਲ ਹਾਲੇ ਚੁੱਪ ਹਨ। ਮਾਨਸਾ ਤੋਂ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਬੇਸ਼ੱਕ ਤਿ੍ਰਪਤ ਰਜਿੰਦਰ ਬਾਜਵਾ ਦੇ ਨੇੜੇ ਮੰਨਿਆਂ ਜਾਂਦਾ ਹੈ ਪ੍ਰੰਤੂ ਉਹ ਹਾਲੇ ਤੱਕ ਮੁੱਖ ਮੰਤਰੀ ਕੈਂਪਸ ਵਿਚ ਡਟੇ ਹੋਏ ਹਨ। ਫ਼ਿਰੋਜਪੁਰ ਤੋਂ ਰਾਣਾ ਸੋਢੀ ਤੇ ਸਤਿਕਾਰ ਕੌਰ ਕੈਪਟਨ ਧੜੇ ਅਤੇ ਕੁਲਬੀਰ ਜੀਰਾ ਤੇ ਪਿੰਕੀ ਸਿੱਧੂ ਧੜੇ ਨਾਲ ਨਜ਼ਰ ਆ ਰਹੇ ਹਨ।
ਫ਼ਾਜਲਿਕਾ ਜ਼ਿਲ੍ਹੇ ਵਿਚ ਰਮਿੰਦਰ ਆਵਲਾ ਕੈਪਟਨ ਤੇ ਦਵਿੰਦਰ ਘੁਬਾਇਆ ਸਿੱਧੂ ਖੇਮੇ ਦਾ ਕੱਟੜ ਸਮਰਥਕ ਹੈ ਜਦੋਂਕਿ ਇੱਕ ਹੋਰ ਵਿਧਾਇਕ ਨੱਥੂ ਰਾਮ ਹਾਲੇ ਚੁੱਪ ਹਨ। ਫ਼ਤਿਹਗੜ੍ਹ ਦੇ ਤਿੰਨ ਕਾਂਗਰਸੀ ਵਿਧਾਇਕਾਂ ਵਿਚੋਂ ਗੁਰਪ੍ਰੀਤ ਜੀਪੀ ਕੈਪਟਨ ਖੇਮੇ ਨਾਲ ਖੜਾ ਹੈ ਜਦੋਂਕਿ ਕਾਕਾ ਰਣਦੀਪ ਤੇ ਕੁਲਜੀਤ ਨਾਗਰਾ ਹਾਈਕਮਾਂਡ ਨਾਲ ਹਨ। ਫ਼ਰੀਦਕੋਟ ਤੋਂ ਇਕਲੌਤੇ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਬੇਸ਼ੱਕ ਪਹਿਲਾਂ ਖੁੱਲ ਕੇ ਸਿੱਧੂ ਧੜੇ ਦੀ ਹਾਜ਼ਰੀ ਭਰਦੇ ਰਹੇ ਹਨ ਪ੍ਰੰਤੂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਨਜਦੀਕੀ ਰਿਸ਼ਤੇਦਾਰ ਇਹ ਵਿਧਾਇਕ ਹਾਲ ਦੀ ਘੜੀ ਸ਼ਾਂਤ ਬੈਠੇ ਦਿਖ਼ਾਈ ਦੇ ਰਹੇ ਹਨ। ਲੁਧਿਆਣਾ ਜ਼ਿਲ੍ਹੇ ਵਿਚ ਕਾਂਗਰਸੀ ਵਿਧਾਇਕਾਂ ਦਾ ਬਹੁਮਤ ਮੁੱਖ ਮੰਤਰੀ ਧੜੇ ਨਾਲ ਹੈ ਜਦੋਂਕਿ ਕੈਪਟਨ ਖੇਮੇ ਲਈ ਚਿੰਤਾ ਵਾਲੀ ਗੱਲ ਇਹ ਮੰਨੀ ਜਾ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਅਪਣੇ ਇੱਕ ਸਾਥੀ ਵਿਧਾਇਕ ਨਾਲ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਡਟਿਆ ਦਿਖਾਈ ਦੇ ਰਿਹਾ ਹੈ।

ਬਾਕਸ
ਅੱਧੀ ਦਰਜ਼ਨ ਤੋਂ ਵੱਧ ਮੰਤਰੀ ਵੀ ਕੈਪਟਨ ਖੇਮੇ ’ਚ
ਬਠਿੰਡਾ: ਜੇਕਰ ਮਲਵਈ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਚਿਹਰੇ ਮੰਨੇ ਜਾਣ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਮੁੱਖ ਮੰਤਰੀ ਨਾਲ ਡਟੇ ਹੋਏ ਦਿਖ਼ਾਈ ਦਿੰਦੇ ਹਨ। ਉਨ੍ਹਾਂ ਹਾਲਾਂ ਤੱਕ ਵਿਰੋਧੀ ਧੜੇ ਵਲੋਂ ਕੀਤੀ ਜਾਣ ਵਾਲੀ ਇੱਕ ਵੀ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਪ੍ਰੰਤੂ ਕੈਪਟਨ ਦੇ ਹਰੇਕ ਪ੍ਰੋਗਰਾਮ ਵਿਚ ਉਹ ਮੂਹਰੇ ਦਿਖ਼ਾਈ ਦਿੰਦੇ ਹਨ। ਇਸੇ ਤਰ੍ਹਾਂ ਬਠਿੰਡਾ ਦੇ ਦੂਜੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਵੀ ਕੈਪਟਨ ਦੇ ਵਿਰੁਧ ਨਹੀਂ ਜਾ ਸਕਦੇ, ਕਿਉਂਕਿ ਜਿੱਥੇ ਉਨ੍ਹਾਂ ਦੀ ਕਾਂਗਰਸ ਵਿਚ ਸਮੂਲੀਅਤ ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੋਈ ਹੈ, ਉਥੇ ਫ਼ੁਲ ਹਲਕੇ ’ਚ ਸਭ ਤੋਂ ਵੱਧ ਵੋਟ ਬੈਂਕ ਵਾਲਾ ਪਿੰਡ ਮਹਿਰਾਜ਼ ਮੁੱਖ ਮੰਤਰੀ ਦੇ ਪੁਰਖਿਆਂ ਦਾ ਹੈ। ਜਿਸਦੇ ਜਿਆਦਾਤਰ ਵਾਸੀ ਅੱਜ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਬਾਬਾ ਆਲਾ ਸਿੰਘ ਦੇ ਪ੍ਰਵਾਰ ਨੂੰ ਦਿਲੋਂ ਮੁਹੱਬਤ ਕਰਦੇ ਹਨ। ਇਸਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਧੜੱਲੇਦਾਰ ਮੰਤਰੀ ਵਿਜੇਇੰਦਰ ਸਿੰਗਲਾ ਪੂਰੀ ਤਰ੍ਹਾਂ ਕੈਪਟਨ ਦੀ ਪਿੱਠ ’ਤੇ ਹਨ ਜਦੋਂਕਿ ਇਸ ਜ਼ਿਲ੍ਹੇ ਤੋਂ ਇੱਕ ਹੋਰ ਮਹਿਲਾ ਵਜ਼ੀਰ ਬੀਬੀ ਰਜ਼ੀਆ ਸੁਲਤਾਨਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਹੇ ਹਨ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸਬੰਧਤ ਮੰਤਰੀ ਰਾਣਾ ਸੋਢੀ ਨੂੰ ਅੱਜ ਕੱਲ ਕੈਪਟਨ ਦਾ ਸੱਜ਼ਾ ਹੱਥ ਮੰਨਿਆ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਕੈਬਨਿਟ ਵਜ਼ੀਰ ਭਾਰਤ ਭੂਸ਼ਨ ਆਸ਼ੂ ਪੂਰੀ ਤਰ੍ਹਾਂ ਮੁੱਖ ਮੰਤਰੀ ਖੇਮੇ ਵਿਚ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਤੋਂ ਜਿੱਥੇ ਮੁੱਖ ਮੰਤਰੀ ਆਪ ਨੁਮਾਇੰਦਗੀ ਕਰਦੇ ਹਨ, ਉਥੇ ਇਸ ਜ਼ਿਲ੍ਹੇ ਨਾਲ ਸਬੰਧਤ ਦੋਨੋਂ ਵਜ਼ੀਰ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਇੱਕ ਹਨ।

ਸਾਬਕਾ ਵਿਧਾਇਕ ਸਿੱਧੁ ਨੇ ਜ਼ਿਲਾ ਪ੍ਰਧਾਨ ਬਣਨ ਤੇ ਚਮਕੋਰ ਮਾਨ ਨੂੰ ਦਿੱਤੀਆ ਮੁਬਾਰਕਾਂ

0

ਸੁਖਜਿੰਦਰ ਮਾਨ

ਬਠਿੰਡਾ, 25 ਅਗਸਤ: ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਚਮਕੋਰ ਸਿੰਘ ਮਾਨ ਨੇ ਅੱਜ ਬਠਿੰਡਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਸਮੇਂਤ, ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜਰਨਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਨਾਲ ਉਹਨਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੋਕੇ ਸ: ਸਿੱਧੂ ਨੇ ਚਮਕੋਰ ਮਾਨ ਨੂੰ ਜ਼ਿਲਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ। ਸ: ਮਾਨ ਨੇ ਆਪਣੇ ਸਾਥੀਆ ਸਮੇਂਤ ਸ਼: ਸਿੱਧੁ ਦਾ ਧੰਨਵਾਦ ਕੀਤਾ। ਇਸ ਮੋਕੇ ਹੋਰਨਾ ਤੋ ਇਲਾਵਾ ਅੇਡਵੋਕੇਟ ਦਲਜੀਤ ਸਿੰਘ ਬਰਾੜ ਮੈਂਬਰ ਜਰਨਲ ਕੋਂਸਲ ਪੰਜਾਬ ਹਰਪਾਲ ਸਿੰਘ ਢਿੱਲੋ ਸ਼ਹਿਰੀ ਪ੍ਰਧਾਨ ਯੂਥ ਵਿੰਗ ਬਠਿੰਡਾ, ਹਰਵਿੰਦਰ ਗੰਜੂ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਸੁਖਦੇਵ ਸਿੰਘ ਗੁਰਥੜੀ, ਬਲਵਿੰਦਰ ਸਿੰਘ ਬਿੰਦਰ, ਜਲੰਧਰ ਸਿੰਘ ਮੱਖਣ, ( ਸਾਰੇ ਸਰਕਲ ਪ੍ਰਧਾਨ ) ਗੁਰਬਚਨ ਸਿੰਘ ਖੁੱਬਣ ਸਾਬਕਾ ਕੋਂਸਲਰ, ਹਰਜਿੰਦਰ ਛਿੰਦਾ ਕੋਂਸਲਰ, ਸਾਬਕਾ ਕੋਂਸਲਰ ਬਲਵਿੰਦਰ ਬੱਲੀ, ਲਛਮਣ ਸਿੰਘ ਢਿੱਲੋ ਮੀਤ ਪ੍ਰਧਾਨ ਬਠਿੰਡਾ
ਸ਼ਹਿਰੀ, ਸੀਨੀਅਰ ਆਗੂ ਜਤਿੰਦਰ ਸਿੰਘ ਤੱਗੜ, ਅੇਡਵੋਕੇਟ ਅਮਨਦੀਪ ਸਿੰਘ ਸੋਹੀ,ਸ਼ਹਿਰੀ ਮੀਤ ਪ੍ਰਧਾਨ ਯੂਥ ਵਿੰਗ ਸੰਜੀਵ ਲੋਰੀ,ਮਨਦੀਪ ਸਿੰਘ ਲਾਡੀ ਮੀਤ ਪ੍ਰਧਾਨ ਯੂਥ ਵਿੰਗ ਬਠਿੰਡਾ, ਰਾਜਦੀਪ ਸਿੰਘ ਢਿੱਲੋ ਜਰਨਲ ਸਕੱਤਰ ਬਠਿੰਡਾ ਸ਼ਹਿਰੀ,ਆਨੰਦ ਗੁਪਤਾ ਜਰਨਲ ਸਕੱਤਰ,ਪ੍ਰੀਤਮ ਸਿੰਘ ਗਾਰਡ ਸਰਕਲ ਪ੍ਰਧਾਨ ਬੀ ਸੀ ਵਿੰਗ, ਪੀ ਏ ਅਵਤਾਰ ਸਿੰਘ ਮਾਉਆਣਾ ਆਦਿ ਆਗੂ ਹਾਜ਼ਰ ਸਨ ।

ਗੁਰਦੁਆਰਾ ਚੋਣਾਂ ਵਿੱਚ ਅਕਾਲੀ ਦਲ ਦੀ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ

0

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਮਨਜਿੰਦਰ ਸਿੰਘ ਸਿਰਸਾ ਟੀਮ ਦੇ ਉਪਰਾਲਿਆਂ ਦੀ ਜ਼ਿੱਤ : ਸਰੂਪ ਸਿੰਗਲਾ

ਸੁਖਜਿੰਦਰ ਮਾਨ

ਬਠਿੰਡਾ, 25 ਅਗਸਤ :-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਉਮੀਦਵਾਰਾਂ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਸਾਹਿਬ ਚੰਦ ਸਿੰਗਲਾ ਪ੍ਰਧਾਨ ਵਪਾਰ ਵਿੰਗ ਦੀ ਅਗਵਾਈ ਵਿਚ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ ਗਈ ।ਇਸ ਮੌਕੇ ਵੱਡੀ ਗਿਣਤੀ ਵਿਚ ਮੰਡੀ ਨਿਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਰਹੇ। ਸਾਬਕਾ ਵਿਧਾਇਕ ਸਿੰਗਲਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਦੀ ਨੀਂਹ ਰੱਖ ਦਿੱਤੀ ਹੈ ,ਕਿਉਂਕਿ ਮਨਜਿੰਦਰ ਸਿੰਘ ਸਿਰਸਾ ਟੀਮ ਦੇ ਉਪਰਾਲਿਆਂ ਦੀ ਜਿੱਤ ਹੋਈ ਹੈ ।ਕੁੱਲ 46 ਸੀਟਾਂ ਵਿੱਚੋਂ 26 ਸੀਟਾਂ ਤੇ ਸ਼ਾਨਦਾਰ ਜਿੱਤ ਹੋਈ । ਇਸੇ ਤਰ੍ਹਾਂ ਪਿਛਲੀ ਸਰਕਾਰ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਏ ਪੰਜਾਬ ਦੇ ਵਿਕਾਸ ਦੇ ਨਾਮ ਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਡਾ ਦੀਨਵ ਸਿੰਗਲਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਤਿਹਾਸਕ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਸਨ

Our Visitor

1890354