Thursday, April 30, 2026
Home Blog Page 2765

ਜਗਰੂਪ ਗਿੱਲ ਦੀ ਆਪ ’ਚ ਸਮੂਲੀਅਤ ਤੋਂ ਬਾਅਦ ਸ਼ਹਿਰ ਦੇ ਬਦਲੇ ਸਿਆਸੀ ਸਮੀਕਰਨ

ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਸਖ਼ਤ ਤਿਕੌਣਾ ਮੁਕਾਬਲਾ ਹੋਣ ਦੀ ਚਰਚਾ

ਸੁਖਜਿੰਦਰ ਮਾਨ

ਬਠਿੰਡਾ, 02 ਅਗਸਤ -ਕਾਂਗਰਸ ਪਾਰਟੀ ਦੇ ਵੱਡੇ ਥੰਮ ਮੰਨੇ ਜਾਂਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਦੇ ਅੱਜ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਬਠਿੰਡਾ ਸ਼ਹਿਰੀ ਹਲਕੇ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਹੁਣ ਇਸ ਹਲਕੇ ’ਚ ਸਖ਼ਤ ਤਿਕੌਣਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਲੋਕਾਂ ’ਚ ਚੱਲ ਰਹੀ ਦੰਦਕਥਾ ਮੁਤਾਬਕ ਸ: ਗਿੱਲ ਇਸ ਹਲਕੇ ਤੋਂ ਵਿਧਾਇਕ ਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੱਜ਼ਰਾ ਸਿਆਸੀ ਸ਼ਰੀਕ ਬਣਕੇ ਟੱਕਰ ਦੇਣ ਦੀ ਸਮਰੱਥਾ ਰੱਖਦੇ ਹਨ। ਹਾਲਾਂਕਿ ਇਸਤੋਂ ਹਲਕੇ ਤੋਂ ਨੁਮਾਇੰਦਗੀ ਕਰ ਚੁੱਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਸਖ਼ਤ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਪਿਛਲੇ ਕੁੱਝ ਸਮੇਂ ਦੌਰਾਨ ਮੁੜ ਅਪਣੇ ਭਾਈਚਾਰੇ ਵਿਚ ਸਾਖ਼ ਬਣਾਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲਗਾਤਾਰ ਸੱਤ ਵਾਰ ਕੋਂਸਲਰ ਰਹਿਣ ਦੇ ਬਾਵਜੂਦ ਮੇਅਰ ਨਾ ਬਣਾਏ ਜਾਣ ਤੋਂ ਦੁਖ਼ੀ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਆਨੇ-ਬਹਾਨੇ ਵਿਤ ਮੰਤਰੀ ’ਤੇ ਨਿਸ਼ਾਨੇ ਲਗਾ ਰਹੇ ਸਨ। ਮੇਅਰ ਨਾ ਬਣਾਉਣ ਕਾਰਨ ਸ਼ਹਿਰ ਵਿਚ ਪਿਛਲੇ ਦਿਨਾਂ ‘ਚ ਉਨ੍ਹਾਂ ਦੇ ਹੱਕ ਵਿਚ ਚੱਲੀ ਹਮਦਰਦੀ ਲਹਿਰ ਵੀ ਹਾਲੇ ਤੱਕ ਕੁੱਝ ਫ਼ੀਸਦੀ ਬਰਕਰਾਰ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ’ਚ ਆਪ ਵਲੋਂ ਬਠਿੰਡਾ ’ਚ ਵੱਡਾ ਇਕੱਠ ਕਰਕੇ ਸ: ਗਿੱਲ ਨੂੰ ਹਲਕੇ ਦੀ ਜਿੰਮੇਵਾਰੀ ਦਿੱਤੀ ਜਾ ਰਹੀ ਹੈ। ਹਾਲਾਂਕਿ ਆਪ ਆਗੂ ਸਪੱਸ਼ਟ ਕਰ ਚੁੱਕੇ ਹਨ ਕਿ ਹਲਕਾ ਇੰਚਾਰਜ਼ ਟਿਕਟ ਦੀ ਪੱਕੀ ਗਰੰਟੀ ਨਹੀਂ, ਪ੍ਰੰਤੂ ਜਗਰੂਪ ਸਿੰਘ ਗਿੱਲ ਦੇ ਵੱਡੇ ਸਿਆਸੀ ਕੱਦਬੁੱਤ ਨੂੰ ਦੇਖਦਿਆਂ ਉਨ੍ਹਾਂ ਨੂੰ ਹੀ ਸੰਭਾਵੀਂ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਜ ਉਨ੍ਹਾਂ ਦੀ ਆਮਦ ਦੇ ਚੱਲਦਿਆਂ ਪਿਛਲੇ ਕੁੱਝ ਮਹੀਨਿਆਂ ਤੋਂ ਟਿਕਟ ਲਈ ‘ਪਾਪੜ’ ਵੇਲ ਰਹੇ ਕੁੱਝ ਆਪ ਆਗੂਆਂ ਵਿਚਕਾਰ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ ਪ੍ਰੰਤੂ ਪਾਰਟੀ ਦੇ ਇੱਕ ਸੂਬਾਈ ਆਗੂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਸਭ ਕੁੱਝ ਠੀਕ ਹੋ ਜਾਵੇਗਾ। ਦੂਜੇ ਪਾਸੇ ਬੇਸ਼ੱਕ ਕਾਂਗਰਸ ਨੇ ਅਪਣੀ ਆਦਤ ਮੁਤਾਬਕ ਆਖ਼ਰੀ ਸਮੇਂ ਤੱਕ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਪ੍ਰੰਤੂ ਇੱਥੋਂ ਸੰਭਾਵੀਂ ਉਮੀਦਵਾਰ ਮੰਨੇ ਜਾਣ ਵਾਲੇ ਸਿਆਸਤ ਦੇ ਪੱਕੇ ਖਿਡਾਰੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਿਆਸੀ ਸਥਿਤੀ ਨੂੰ ਭਾਂਪਦਿਆਂ ਹੁਣ ਤੋਂ ਹੀ ਅਪਣੀ ਕਿਲੇਬੰਦੀ ਨੂੰ ਮਜਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨਾਂ ’ਚ ਨਾ ਸਿਰਫ ਕੁੱਝ ਥਾਣਾ ਮੁਖੀ ਬਦਲੇ ਗਏ ਹਨ, ਬਲਕਿ ਨਿਗਮ ਕੋਂਸਲਰਾਂ ਤੇ ਸਥਾਨਕ ਆਗੂਆਂ ਨੂੰ ਮਹੱਤਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਲੰਮਾ ਸਮਾਂ ਕਾਂਗਰਸ ਵਿਚ ਰਹਿਣ ਕਾਰਨ ਸ: ਗਿੱਲ ਟਿਕਟ ਤੋਂ ਵਿਰਵੇਂ ਰਹੇ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ ਤੇ ਹੋਰ ਕਈ ਅਹੁੱਦੇਦਾਰਾਂ ਨੂੰ ਅਪਣੇ ਨਾਲ ਤੋਰ ਸਕਦੇ ਹਨ। ਉਧਰ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਇਸ ਵਾਰ ਚੌਥੀ ਦਫ਼ਾ ਮੈਦਾਨ ਵਿਚ ਉਤਰਨ ਦੀ ਤਿਆਰੀ ਚੁੱਕੇ ਹਨ। ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਪਿਛਲੇ ਦਿਨੀਂ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਜਾ ਚੁੱਕਾ ਹੈ। ਸਿਆਸੀ ਮਾਹਰਾਂ ਮੁਤਾਬਕ ਵਿਤ ਮੰਤਰੀ ਸ: ਬਾਦਲ ਅਪਣੀ ਮਜਬੂਤ ਟੀਮ ਤੇ ਸ਼ਹਿਰ ਵਿਚ ਕਰਵਾਏ ਵਿਕਾਸ ਦੇ ਸਹਾਰੇ ਚੋਣ ਮੈਦਾਨ ਵਿਚ ਉਤਰਨਗੇ, ਜਦੋਂਕਿ ਆਪ ਆਗੂ ਦਿੱਲੀ ਮਾਡਲ ਤੇ ਰਾਜਨੀਤੀ ਵਿਚ ਬਦਲਾਅ ਅਤੇ ਅਕਾਲੀ ਉਮੀਦਵਾਰ ਦੀ ਸਾਰੀ ਟੇਕ ਕਾਂਗਰਸ ਦੀ ਧੱਕੇਸ਼ਾਹੀ ਅਤੇ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਕੰਮਾਂ ’ਤੇ ਰਹਿਣ ਦੀ ਉਮੀਦ ਹੈ।

ਖ਼ੁਸਬਾਜ਼ ਜਟਾਣਾ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਸੁਖਜਿੰਦਰ ਮਾਨ
ਬਠਿੰਡਾ, 1 ਅਗੱਸਤ :ਜਿਲਾ ਬਠਿੰਡਾ ਦੇ ਦਿਹਾਤੀ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸਬਾਜ ਸਿੰਘ ਜਟਾਣਾ ਵੱਲੋਂ ਅੱਜ ਹਲਕੇ ਦੇ ਪਿੰਡਾਂ ਜਗਾ ਰਾਮ ਤੀਰਥ, ਫਤਹਿਗੜ੍ਹ ਨੌਅਬਾਦ, ਬਹਿਮਣ ਕੌਰ ਸਿੰਘ ਅਤੇ ਸਿੰਗੋ ਵਿਖੇ ਭਾਰੀ ਮਾਨਸੂਨੀ ਬਾਰਸ ਨਾਲ ਨੁਕਸਾਨੀ ਗਈ ਸਾਉਣੀ ਦੀ ਫਸਲ ਦਾ ਮੁਆਇਨਾ ਕੀਤਾ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹਲਕੇ ਦੇ 5-7 ਪਿੰਡਾਂ ਦੀ ਲਗਭਗ 5000 ਏਕੜ ਦੇ ਕਰੀਬ ਨੁਕਸਾਨੀ ਗਈ ਫਸਲ ਲਈ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਹਨਾਂ ਵੱਲੋਂ ਉਕਤ ਪਿੰਡਾਂ ਦੇ ਕਈ ਮਕਾਨਾਂ ਦਾ ਜਾਇਜਾ ਲਿਆ ਜੋ ਕਿ ਭਾਰੀ ਮੀਂਹ ਨਾਲ ਨੁਕਸਾਨੇ ਗਏ ਹਨ, ਇਸ ਮੌਕੇ ਉਹਨਾਂ ਨੇ ਮੌਕੇ ਤੇ ਮੌਜੂਦ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਕਰ ਅਤੇ ਘਰਾਂ ਬਾਰੇ ਸਹੀ ਅੰਕੜਾ ਤਿਆਰ ਕਰਨ ਤਾਂ ਜੋਂ ਇਸਨੂੰ ਲੈਕੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਇਹ ਰਿਪੋਰਟ ਸੌੰਪ ਸਕਣ ਤਾਂ ਜੋ ਪੀੜਤ ਕਿਸਾਨਾਂ ਅਤੇ ਨਿਵਾਸੀਆਂ ਨੂੰ ਉਚਿਤ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾ ਸਕੇ। ਜਿਕਰਯੋਗ ਹੈ ਕਿ ਖੁਸਬਾਜ ਸਿੰਘ ਜਟਾਣਾ ਦੀ ਮੇਹਨਤ ਸਦਕਾ ਪਹਿਲਾਂ ਵੀ ਫਸਲੀ ਨੁਕਸਾਨ ਹੋਣ ਤੇ ਪੀੜਤ ਕਿਸਾਨਾਂ ਨੂੰ ਕਰੋੜਾਂ ਰੁਪਏ ਮੁਆਵਜੇ ਦੇ ਤੌਰ ਤੇ ਮਿਲ ਚੁਕੇ ਹਨ। ਉਹਨਾਂ ਕਿਹਾ ਮੈ ਹਮੇਸਾ ਹੀ ਆਪਣੇ ਕਿਸਾਨ ਵੀਰਾਂ ਮਜਦੂਰ ਵੀਰਾਂ ਨਾਲ ਖੜਾ ਹਾਂ ਅਤੇ ਖੜਾ ਰਹਾਂਗਾ।.

ਵਿੱਤ ਮੰਤਰੀ ਨੇ ਲਗਾਤਾਰ ਤੀਜੇ ਦਿਨ ਵੀ ਕੀਤਾ ਸ਼ਹਿਰ ਬਠਿੰਡਾ ਦਾ ਦੌਰਾ

ਵੀਨੂੰ ਬਾਦਲ ਨੇ ਵੀ ਵੱਖ-ਵੱਖ ਵਾਰਡ ਮੀਟਿੰਗਾਂ ਚ ਕੀਤੀ ਸ਼ਿਰਕਤ
15 ਪਰਿਵਾਰ ਬੀਜੇਪੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ 1 ਅਗਸਤ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਪਰਿਵਾਰਕ ਮੁਲਾਕਾਤਾਂ ਕੀਤੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਗਿਆ । ਇਸ ਦੇ ਨਾਲ ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ,ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ ਅਤੇ ਬੇਟੀ ਰੀਆ ਬਾਦਲ ਵੱਲੋਂ ਵੀ ਵੱਖ ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਵਿੱਤ ਮੰਤਰੀ ਮੰਤਰੀ ਅੱਜ ਸਭ ਤੋਂ ਪਹਿਲਾਂ ਭਗਤ ਸਿੰਘ ਮਾਰਕੀਟ ਸਪੋਰਟਸ ਮਾਰਕੀਟ ਵਿੱਖੇ ਮਾਰਕੀਟ ਦੇ ਮੈਂਬਰਾਨ ਵਲੋਂ ਲੰਗਰ ਦੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਥੇ ਸਮੂਹ ਮੈਂਬਰਾਨ ਨੇ ਐਡਵੋਕੇਟ ਰਾਜਨ ਗਰਗ ਨੂੰ ਬਠਿੰਡਾ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਗਲਬਾਤ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਪਾਰਕਿੰਗ ਦੀ ਸਮੱਸਿਆ ਤੋਂ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਵਿੱਤ ਮੰਤਰੀ ਨੇ ਪੁਲਿਸ ਨੂੰ ਇਸ ਸਮੱਸਿਆ ਨੂੰ ਫੌਰੀ ਤੌਰ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਉਨ੍ਹਾਂ ਵੱਲੋਂ ਨਾਮਦੇਵ ਰੋਡ ਵਿਖੇ ਕਾਂਗਰਸੀ ਆਗੂ ਦਰਸ਼ਨ ਜੌੜਾ ਦੇ ਗ੍ਰਹਿ ਵਿਖੇ ਜਨਤਕ ਮੁਲਾਕਾਤ ਕੀਤੀ। ਇਸ ਮੌਕੇ ਦਰਸ਼ਨ ਸਿੰਘ ਜੌੜਾ ਦੀ ਅਗਵਾਈ ਵਿੱਚ 15 ਪਰਿਵਾਰ ਬੀਜੇਪੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਦੀ ਤਰੱਕੀ, ਹਰ ਵਰਗ ਦੀ ਖੁਸ਼ਹਾਲੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਜੈਜੀਤ ਜੌਹਲ, ਅਰੁਣ ਵਧਾਵਨ, ਰਮਨ ਗੌਇਲ, ਕੇ ਕੇ ਅਗਰਵਾਲ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ,ਮਨੋਜ ਜਿੰਦਲ, ਉਮੇਸ਼ ਗੋਗੀ, ਸੰਜੇ ਬਿਸਵਾਲ ਅਤੇ ਸ਼ਹਿਰ ਸਮੂਹ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।

ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਕਾਂਗਰਸ ਨੁੰ ਝਟਕਾ, ਕਈ ਕਾਂਗਰਸੀ ਅਕਾਲੀ ਦਲ ’ਚ ਹੋਏ ਸ਼ਾਮਲ

ਆਪ ਤੇ ਭਾਜਪਾ ਦੇ ਆਗੂ ਵੀ ਅਕਾਲੀ ਦਲ ਵਿਚ ਹੋਏ ਸ਼ਾਮਲ

 

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਨਿੱਘਾ ਸਵਾਗਤ

ਸੁਖਜਿੰਦਰ ਮਾਨ

ਚੰਡੀਗੜ੍ਹ, 31 ਜੁਲਾਈ : ਪੰਜਾਬ ਕਾਂਗਰਸ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਘਨੌਰ, ਸਨੌਰ ਤੇ ਰਾਜਪੁਰਾ ਹਲਕੇ ਤੋਂ ਕਾਰਸੀ ਆਗੂ ਪਾਰਟੀ  ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ  ਹੋ ਗਏ। ਇਹਨਾਂ ਕਾਂਗਰਸੀ ਆਗੂਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਬਾਦਲ ਨੇ ਭਰੋਸਾ ਦੁਆਇਆ ਕਿ ਪਾਰਟੀ ਵਿਚ ਇਹਨਾਂ ਨੂੰ ਪੂਰਾ ਮਾਣ ਤੇ ਸਤਿਕਾਰ ਮਿਲੇਗਾ। ਸੀਨੀਅਰ ਪਾਰਟੀ ਆਗੂ ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਇਸ ਮੌਕੇ ਹਾਜ਼ਰ ਸਨ।

ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਬ੍ਰਾਹਮਣ  ਸਭਾ ਦੇ ਮੀਤ ਪ੍ਰਧਾਨ ਹੇਮ ਰਾਜ ਸ਼ਰਮਾ ਤੇ ਉਹਨਾਂ ਦੇ ਨਾਲ ਪਰਸ਼ੂਰਾਮ ਕੋਰ ਕਮੇਟੀ ਦੇ ਮੀਤ ਪ੍ਰਧਾਨ ਕੁਲਵਿੰਦਰ ਸ਼ਰਮਾ, ਰਾਜੇਸ਼ ਸ਼ਰਮਾ, ਸੁਸ਼ੀਲ ਸ਼ਰਸਮਾ, ਸ਼ਮਸ਼ੇਰ ਸਿੰਘ ਸੈਣੀ, ਵਰਿੰਦਰ ਕੁਮਾਰ, ਧਰਮਪਾਲ ਸ਼ਰਮਾ, ਭਰਪੂਰ ਸਿੰਘ, ਸੰਦੀਪ ਸ਼ਰਮਾ, ਧਰਮਪਾਲ ਨਾਭਾ, ਪ੍ਰਿੰਸ ਪਟਿਆਲਾ, ਸੂਰਜ ਭਾਨ ਤੇ ਭਰਪੂਰ ਘੱਗਾ ਘਨੌਰ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ.ਸ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਟਾਂਡਾ ਜੋ ਕਿ ਦੁੱਧਣ ਸਾਧਾਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਨ, ਗੁਰਦੇਵ ਸਿੰਘ ਨਾਮਧਾਰੀ ਸਾਬਕਾ ਸੁਰਸਿੱਤ ਕੋਆਪਰੇਟਿਵ ਪ੍ਰਧਾਨ ਬਖਸ਼ੀਸ਼ ਸਿੰਘ ਤੇ ਹਰੀ ਸਿੰਘ ਥੇੜ੍ਹੀ ਸਾਰੇ ਸਨੌਰ ਤੋਂ, ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਭਾਜਪਾ ਦੇ ਸੀਨੀਅਰ ਆਗੂ ਰਾਜਪੁਰਾ ਤੋਂ ਮੀਡੀਆ ਇੰਚਾਰਜ ਕ੍ਰਿਸ਼ਨ ਕੁਕਰੇਜਾ, ਸਾਬਕਾ ਕੌਂਸਲਰ, ਰਵੀ ਕੁਮਾਰ ਲੁੱਥਰਾ, ਰਵੀ ਮਹਿਤਾਬ, ਅਮਨਦੀਪ ਸ਼ਰਮਾ, ਪ੍ਰਦੀਪ ਪੰਡਤ, ਕਰਨ ਮਿੱਤਲ, ਸਤਪਾਲ, ਰਾਮ ਲਾਲ ਕਾਲੜਾ ਤੇ ਓਮ ਪ੍ਰਕਾਸ਼ ਦਾ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ।

ਵਿੱਤ ਮੰਤਰੀ ਨੇ ਪ੍ਰਵਾਰ ਸਹਿਤ ਬਠਿੰਡਾ ’ਚ ਵਿੱਢੀ ਅਗੇਤੀ ਚੋਣ ਮੁਹਿੰਮ

ਜੌਹਲ ਤੋਂ ਬਾਅਦ ਵੀਨੂੰ ਬਾਦਲ ਤੇ ਬੇਟੀ ਰੀਆ ਬਾਦਲ ਵੀ ਮੈਦਾਨ ’ਚ ਡਟੀ

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ -ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਲੇ ਕਰੀਬ 6 ਮਹੀਨਿਆਂ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਹਲਕੇ ’ਚ ਅਗੇਤੀ ਚੋਣ ਮੁਹਿੰਮ ਵਿੱਢ ਦਿੱਤੀ ਹੈ। ਇਸ ਚੋਣ ਮੁਹਿੰਮ ਵਿਚ ਵਿਤ ਮੰਤਰੀ ਦਾ ਪੂਰਾ ਪ੍ਰਵਾਰ ਵੀ ਕੁੱਦ ਪਿਆ ਹੈ। ਹਾਲਾਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਹੀ ਸ਼੍ਰੀ ਬਾਦਲ ਹਫ਼ਤੇ ਦੋ ਆਖ਼ਰੀ ਦਿਨ ਅਮੂਮਨ ਬਠਿੰਡਾ ਸ਼ਹਿਰ ਵਿਚ ਬਤੀਤ ਕਰਦੇ ਆ ਰਹੇ ਹਨ ਪ੍ਰੰਤੂ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਸ਼ਹਿਰ ਵਿਚ ਡੋਰ-ਟੂ-ਡੋਰ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਚੋਣਾਂ ਦੇ ਮੌਸਮ ਦੀ ਤਰ੍ਹਾਂ ਉਹ ਹੁਣ ਨੁੱਕੜ ਮੀਟਿੰਗਾਂ ਤੇ ਘਰ-ਘਰ ਜਾ ਕੇ ਪਰਿਵਾਰਕ ਮੁਲਾਕਾਤਾਂ ਨੂੰ ਤਰਜੀਹ ਦੇਣ ਲੱਗੇ ਹਨ। ਵਿਤ ਮੰਤਰੀ ਅਜਿਹਾ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਲੱਗੇ ਹੋਏ ਹਨ। ਇਸਦੇ ਨਾਲ ਜਿੱਥੇ ਵਿਰੋਧੀਆਂ ਵਲੋਂ ਉਨ੍ਹਾਂ ਦੇ ਬਠਿੰਡਾ ਛੱਡਣ ਬਾਰੇ ਫੈਲਾਏ ਜਾ ਰਹੇ ਭਰਮ ਭੁਲੇਖੇ ਦੂਰ ਹੋ ਰਹੇ ਹਨ, ਉਥੇ ਅਗੇਤੀ ਚੋਣ ਮੁਹਿੰਮ ਨਾਲ ਉਹ ਨਿੱਜੀ ਤੌਰ ’ਤੇ ਵੋਟਰਾਂ ਨਾਲ ਰਾਬਤਾ ਕਾਈਮ ਕਰਕੇ ਸਰਕਾਰ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਰਮਅਗੇਤ ’ਤੇ ਦੂਰ ਕਰ ਰਹੇ ਹਨ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਬੇਸ਼ੱਕ ਵਿੱਤ ਮੰਤਰੀ ਦੀ ਮੌਜੂਦਗੀ ਤੇ ਗੈਰਹਾਜ਼ਰੀ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੋਜੋ ਜੌਹਲ  ਇੱਥੇ ਡਟੇ ਰਹਿੰਦੇ ਹਨ ਪ੍ਰੰਤੂ ਹੁਣ ਚੋਣ ਮੈਦਾਨ ਵਿਚ ਸ਼੍ਰੀ ਬਾਦਲ ਦੀ ਪਤਨੀ ਵੀਨੂੰ ਬਾਦਲ ਅਤੇ ਬੇਟੀ ਰੀਆ ਬਾਦਲ ਵੀ ਆ ਗਈਆਂ ਹਨ। ਉਨ੍ਹਾਂ ਵੱਲੋਂ ਵੀ ਵੱਖ ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਸ਼ਹਿਰ ਦੀਆਂ ਮਹਿਲਾਂ ਕੋਂਸਲਰਾਂ ਨੂੰ ਨਾਲ ਲੈ ਕੇ ਪਰਿਵਾਰਕ ਮੁਲਾਕਾਤਾਂ ਦੇ ਨਾਂ ਹੇਠ ਔਰਤਾਂ ਨਾਲ ਨੇੜਤਾ ਵਧਾਈ ਜਾਣ ਲੱਗੀ ਹੈ। ਇੱਥੇ ਦਸਣਾ ਬਣਦਾ ਹੈ ਕਿ ਵਿਰੋਧੀ ਧਿਰ ਅਕਾਲੀ ਦਲ ਵਲੋਂ ਇੱਥੋਂ ਅਪਣਾ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੂੰ ਬਣਾਇਆ ਜਾ ਚੁੱਕਾ ਹੈ ਜਦੋਂਕਿ ਅਗਲੇ ਹਫ਼ਤੇ ਕਾਂਗਰਸ ਦੇ ਇੱਕ ਵੱਡੇ ਚਿਹਰੇ ਦੇ ਆਪ ਵਿਚ ਸਮੂਲੀਅਤ ਤੋਂ ਬਾਅਦ ਉਕਤ ਪਾਰਟੀ ਤੋਂ ਉਮੀਦਵਾਰ ਬਣਨ ਦੀ ਚਰਚਾ ਹੈ। ਅਜਿਹੀ ਹਾਲਾਤ ਵਿਚ ਵਿਤ ਮੰਤਰੀ ਅਪਣੀ ਸਿਆਸੀ ਕਿਲਾਬੰਦੀ ਨੂੰ ਪਹਿਲਾਂ ਹੀ ਮਜਬੂਤ ਕਰਨ ਵਿਚ ਜੁਟ ਗਏ ਹਨ। ਸੂਚਨਾ ਮੁਤਾਬਕ ਅੱਜ ਵਿੱਤ ਮੰਤਰੀ ਵੱਲੋਂ ਸਥਾਨਕ ਸ਼ੀਸ ਮਹਿਲ ਕਲੌਨੀ ਤੋਂ ਇਲਾਵਾ  ਹੋਰਨਾਂ ਕਈ ਵਾਰਡਾਂ ਵਿਚ ਪ੍ਰਵਾਰਕ ਮੁਲਾਕਾਤਾਂ ਤੇ ਨੁੱਕੜ ਮੀਟਿੰਗ ਕੀਤੀਆਂ ਗਈਆਂ। ਇਸਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ ਬੀ ਐੱਸ ਈ ਦੇ ਬਾਰ੍ਹਵੀਂ ਕਲਾਸ ਦੇ ਆਏ ਨਤੀਜਿਆਂ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਐੱਸ ਐੱਸ ਡੀ ਕਾਲਜ ਵਿਖੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ। ਇਸਤੋਂ ਬਾਅਦ ਵਾਰਡ ਨੰਬਰ 16 ਵਿੱਚ ਕੌਂਸਲਰ ਬਲਰਾਜ ਪੱਕਾ ਦੀ ਅਗਵਾਈ ਵਿੱਚ ਕਈ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ । ਇਸ ਉਪਰੰਤ ਕੌਂਸਲਰ ਸ਼ਾਮ ਲਾਲ ਜੈਨ ਦੇ ਵਾਰਡ ਅਧੀਨ ਪੈਂਦੇ ਏਰੀਏ ਦੀਪ ਨਗਰ ਅਤੇ ਵਾਰਡ ਨੰਬਰ 10 ਵਿਚ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੀ ਅਗਵਾਈ  ਵਿੱਚ ਵੀ ਕਈ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਜੈਜੀਤ ਜੌਹਲ, ਅਰੁਣ ਵਧਾਵਨ, ਕੇ ਕੇ ਅਗਰਵਾਲ, ਰਾਜਨ ਗਰਗ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਰਾਜੂ ਸਰਾਂ , ਬਲਰਾਜ ਪੱਕਾ, ਟਹਿਲ ਸਿੰਘ ਬੁੱਟਰ, ਬੇਅੰਤ ਸਿੰਘ ਰੰਧਾਵਾ, ਸੁਖਰਾਜ ਸਿੰਘ ਔਲਖ, ਚਰਨਜੀਤ ਭੋਲਾ ਆਦਿ ਸਹਿਤ ਕਾਂਗਰਸ ਲੀਡਰਸ਼ਿਪ ਹਾਜ਼ਰ ਰਹੀ।

ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ

0

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ -ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਖੇਤਰੀ ਪੱਧਰ ਦੇ ਆਨ-ਲਾਈਨ ਪੋਸਟਰ ਮੇਕਿੰਗ ਮੁਕਾਬਲੇ ‘ਭਾਰਤ ਦੀ ਆਜ਼ਾਦੀ‘ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ‘ਤੇ ਕਰਵਾਏ ਗਏ । ਜਿਸ ਵਿਚ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐਡ ਭਾਗ ਪਹਿਲਾ ਦੀ ਹੋਣਹਾਰ ਪ੍ਰਤਿਭਾਸ਼ਾਲੀ ਵਿਦਿਆਰਥਣ ਰਮਨਦੀਪ ਕੌਰ ਨੇ ਬਠਿੰਡਾ ਜ਼ੋਨ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਜੇਤੂ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਈ ਵਿਚਾਰ ਚਰਚਾ

0

ਮੰਗਤ ਰਾਮ ਪਾਸਲਾ ਨੇ ਦਿੱਤਾ ਕੁੰਜੀਵਤ ਭਾਸ਼ਣ

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ-ਜਨਤਕ ਜੱਥੇਬੰਦੀਆਂ ਦੇ ਸਾਂਝਾ ਮੰਚ ਦੀ ਪਹਿਲਕਦਮੀ ’ਤੇ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰਭਾਵਸ਼ਾਲੀ  ਸੈਮੀਨਾਰ ਵਿਚ ਜਮਹੂਰੀ ਲਹਿਰ ਦੇ ਉੱਘੇ ਕਮਿਊਨਸਟ ਆਗੂ ਮੰਗਤ ਰਾਮ ਪਾਸਲਾ ਨੇ “ਸ਼ਹੀਦਾਂ ਦੀ ਅਮੀਰ ਵਿਰਾਸਤ ਅਤੇ ਅੱਜ ਦੀ ਨੌਜਵਾਨ ਪੀੜੀ ਦੇ ਫਰਜ਼’’ ਵਿਸ਼ੇ ਉਪਰ ਭਾਸ਼ਣ ਦਿੰਦਿਆਂ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ, ਭਾਰਤ ਵਿੱਚ ਆਪਣਾ ਰਾਜ ਹਮੇਸ਼ਾਂ ਲਈ ਕਾਇਮ ਰੱਖਣ ਲਈ ਘੜੀ ਗਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੋਂ ਲੋਕਾਈ ਨੂੰ ਚੌਕਸ ਕਰਨ ਲਈ, ਸ਼ਹੀਦ ਨੇ ਆਪਣਾ ਨਾਂ ‘ਮੁਹੰਮਦ ਸਿੰਘ ਆਜਾਦ’ ਰੱਖ ਕੇ ਸਾਂਝੀਵਾਲਤਾ ਦਾ ਸ਼ਾਨਦਾਰ ਸੁਨੇਹਾ ਦਿੱਤਾ ਸੀ। ਉਨਾਂ ਕਿਹਾ ਕਿ ਅੱਜ ਫਿਰਕੂ ਫਾਸ਼ੀ ਤਾਕਤਾਂ ਦੀ ਇਹ ਤਬਾਹਕੁੰਨ ਵਿਉਂਤਬੰਦੀ ਸ਼ਹੀਦ ਊਧਮ ਸਿੰਘ ਅਤੇ ਉਨਾਂ ਵਰਗੇ ਅਨੇਕਾਂ ਸ਼ਹੀਦਾਂ ਦੇ ਸਾਮਰਾਜ ਵਿਰੋਧੀ, ਹਕੀਕੀ ਕੌਮ ਵਾਦੀ ਵਿਚਾਰਾਂ ਦੇ ਐਨ ਉਲਟ ਹੈ ਅਤੇ ਅਜੋਕੀ ਨੌਜਵਾਨ ਪੀੜੀ ਨੂੰ ਇਸ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਫਸਤਾ ਵੱਡਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦੀ ਡਾਢੀ ਲੋੜ ਹੈ। ਇਸ ਤੋਂ ਅਗਾਂਹ ਸ਼ਹੀਦਾਂ ਦੇ ਹਰ ਕਿਸਮ ਦੀ ਲੁੱਟ ਖਸੁੱਟ ਅਤੇ ਵਿਤਕਰਿਆਂ ਤੋਂ ਮੁਕਤ ਸਮਾਨਤਾ ਵਾਲੇ ਸਮਾਜ ਦੀ ਕਾਇਮ ਲਈ ਜੂਝਣਾ ਹੀ ਸ਼ਹੀਦ ਊਧਮ ਸਿੰਘ ਅਤੇ ਹੋਰਨਾਂ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸੈਮੀਨਾਰ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਭੈਣ ਦਰਸ਼ਨਾ ਜੋਸ਼ੀ, ਮੱਖਣ ਸਿੰਘ ਖਣਗਵਾਲ, ਸੰਪੂਰਨ ਸਿੰਘ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ ਨੇ ਨਿਭਾਏ।

ਮਿਡ-ਡੇ-ਮੀਲ ਕਾਮਿਆਂ ਨੇ ਵਿਤ ਮੰਤਰੀ ਦੇ ਦਫ਼ਤਰ ਅੱਗੇ ਲੂਣ ਦੀਆਂ ਥੈਲੀਆਂ ਲੈ ਕੇ ਕੀਤਾ ਪ੍ਰਦਰਸ਼ਨ

0

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ -ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਪੱਕੇ ਹੋਣ ਦੀ ਆਸ ਲਗਾਈ ਬੈਠੇ ਕੱਚੇ ਮੁਲਾਜਮਾਂ ਨੇ ਹੁਣ ਸਰਕਾਰ ਦੇ ਕਾਰਜ਼ਕਾਲ ’ਚ ਕੁੱਝ ਮਹੀਨੇ ਬਾਕੀ ਰਹਿਣ ਦੇ ਚੱਲਦੇ ਅਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਵਲੋਂ ਜਿਲ੍ਹਾ ਪ੍ਰਧਾਨ ਦੀਪਕ ਬਾਂਸਲ ਅਤੇ ਸਕੱਤਰ ਸ਼ੇਰ ਸਿੰਘ ਦੀ ਅਗਵਾਈ ਹੇਠ ਕਾਮਿਆਂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਅਧਿਕਾਰੀਆਂ ਨੂੰ ਕੱਚੇ ਮੁਲਾਜਮਾਂ ਦੇ ਜਖ਼ਮਾਂ ਉਪਰ ਲੂਣ ਛਿੜਕਣ ਲਈ ਲੂਣ ਦੀਆਂ ਥੈਲੀਆਂ ਭੇਂਟ ਕੀਤੀਆਂ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਅਪਣੇ ਵਾਅਦੇ ਮੁਤਾਬਕ ਦਫਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਉਨ੍ਹਾਂ ਦੀ ਤਨਖਾਹ ਵਿਚ ਵੀ 4000 ਰੁਪਏ ਪ੍ਰਤੀ ਮਹੀਨਾ ਕਟੋਤੀ ਕਰ ਦਿੱਤੀ ਹੈ। ਇਸਤੋਂ ਇਲਾਵਾ ਕਰਮਚਾਰੀਆ ਦੀਆਂ ਦੂਰ ਦੂਰਾਡੇ ਬਦਲੀਆ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ। ਆਗੂਆ ਨੇ ਦੱਸਿਆ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੁਲਾਜ਼ਮ ਵੈਲਫੇਅਰ ਐਕਟ 2016 ਨੂੰ ਰੀਪੀਲ ਕਰਕੇ ਨਵਾਂ ਐਕਟ ਬਣਾਇਆ ਜਾ ਰਿਹਾ ਹੈ ਜਿਸਦਾ 30.06.2021 ਨੂੰ ਖਰੜਾ ਜ਼ਾਰੀ ਕੀਤਾ ਗਿਆ ਹੈ ਪਰ ਐਕਟ ਵਿਚ ਅਜਿਹੀਆ ਸਰਤਾਂ ਜਬਰੀ ਥੋਪੀਆ ਜਾ ਰਹੀਆ ਹਨ ਜਿਸ ਨਾਲ ਦੂਰ ਦੂਰ ਤੱਕ ਕੱਚੇ ਮੁਲਜ਼ਮ ਪੱਕੇ ਨਹੀ ਹੋ ਸਕਦੇ । ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮੁਲਾਜਮਾਂ ਕੋਲੋ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਵਿੱਤ ਮੰਤਰੀ ਦੇ ਨਾਂ ਦਾ ਮੰਗ ਪੱਤਰ ਲਿਆ ਗਿਆ ਅਤੇ ਜਲਦ ਹੀ ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਵਾਇਆ।

ਠੇਕਾ ਮੁਲਾਜਮਾਂ ਨੇ ਮੁੜ ਘੇਰਿਆ ਵਿੱਤ ਮੰਤਰੀ ਦਾ ਕਾਫ਼ਲਾ

0

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ -ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਠੇਕਾ ਮੁਲਾਜਮਾਂ ਨੇ ਅੱਜ ਮੁੜ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕੀਤਾ ਗਿਆ। ਸਥਾਨਕ ਅਮਰੀਕ ਸਿੰਘ ਰੋਡ ’ਤੇ ਸਥਿਤ ਐੱਸ.ਐੱਸ.ਡੀ.ਕਾਲਜ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਵਿੱਤ ਮੰਤਰੀ ਦੇ ਕਾਫ਼ਲੇ ਨਜਦੀਕ ਬੇਸ਼ੱਕ ਪੁਲਿਸ ਨੇ ਠੇਕਾ ਮੁਲਾਜਮਾਂ ਨੂੰ ਨਾ ਪੁੱਜਣ ਦਿੱਤਾ ਗਿਆ ਪ੍ਰੰਤੂ ਕਾਲਜ਼ ਨੇੜੇ ਧਰਨਾ ਲਗਾ ਕੇ ਠੇਕਾ ਮੁਲਾਜਮਾਂ ਨੇ ਸਰਕਾਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸ਼੍ਰੀ ਬਾਦਲ ਦੇ ਹਰੇਕ ਪ੍ਰੋਗਰਾਮ ਵਿਚ ਪੁੱਜਕੇ ਸਵਾਲ ਪੁੱਛਣ ਦਾ ਐਲਾਨ ਕੀਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਮੋਰਚੇ ਦੇ ਸੂਬਾਈ ਆਗੂਆਂ ਨਾਲ 3 ਅਗਸਤ ਨੂੰ ਪੰਜਾਬ ਭਵਨ ਵਿੱਚ ਇੱਕ ਵਾਰ ਫਿਰ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਵਰਿੰਦਰ ਸਿੰਘ ਬੀਬੀਵਾਲਾ,ਗੁਰਵਿੰਦਰ ਸਿੰਘ ਪੰਨੂੰ,ਸੇਵਕ ਸਿੰਘ ਦੰਦੀਵਾਲ, ਜਗਸੀਰ ਸਿੰਘ ਭੰਗੂ,ਸੰਦੀਪ ਖਾਨ,ਗਗਨਦੀਪ ਸਿੰਘ,ਰਾਜੇਸ਼ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ 03 ਅਤੇ 04 ਅਗਸਤ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈਕੇ ਵਿਭਾਗਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਸਮੇਤ ਪ੍ਰਦਰਸ਼ਨ  ਕਰਨਗੇ ਅਤੇ ਨਾਲ-ਨਾਲ ਪਹਿਲਾਂ ਤੋਂ ਉਲੀਕੇ ਪ੍ਰੋ.ਤਹਿਤ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਫੀਲਡ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ।

ਵਿਤ ਮੰਤਰੀ ਨੇ ਐਸ ਐਸ ਡੀ ਕਾਲਜ਼ ’ਚ ਨਵੇਂ ਬਣੇ ਕਾਨਫਰੰਸ ਹਾਲ ਦਾ ਕੀਤਾ ਉਦਘਾਟਨ

0

ਸੁਖਜਿੰਦਰ ਮਾਨ

ਬਠਿੰਡਾ, 31 ਜੁਲਾਈ- ਸਥਾਨਕ ਐਸ ਐਸ ਡੀ ਡਬਲਯੂ ਆਈ ਟੀ ਕਾਲਜ਼ ਵਿਖੇ ਨਵੇਂ ਬਣੇ ਕਾਨਫਰੰਸ ਹਾਲ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤਾ ਗਿਆ। ਕਾਲਜ਼ ਵਲੋਂ ਇਸ ਕਾਨਫਰੰਸ ਹਾਲ ਦੀ ਵਰਤੋਂ ਵੀਡੀਓ ਕਾਨਫਰੰਸਿੰਗ ਅਤੇ ਪਾਵਰ ਪੁਆਇੰਟ ਪੇਸਕਾਰੀ ਲਈ ਕੀਤੀ ਜਾਵੇਗੀ। ਵਿਤ ਮੰਤਰੀ ਦੇ ਪੁੱਜਣ ’ਤੇ ਐਸਐਸਡੀ ਸਭਾ ਦੇ ਪ੍ਰਧਾਨ ਪ੍ਰਮੋਦ ਮਿੱਤਲ, ਐਸਐਸਡੀਜੀਜੀਸੀ ਦੇ ਚੇਅਰਮੈਨ ਸੰਜੇ ਗੋਇਲ ਸਹਿਤ ਤੇ ਤਿੰਨਾਂ ਕਾਲਜਾਂ ਦੇ ਪਿ੍ਰੰਸੀਪਲਾਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੇ ਜ੍ਯੋਤਿ ਜਗਾ ਕੇ ਕੀਤਾ। ਪ੍ਰੋਗਰਾਮ ਵਿੱਚ ਸਵਾਗਤ ਡਾਂਸ, ਪੰਜਾਬੀ ਡਾਂਸ, ਫਿਊਜਨ ਡਾਂਸ ਅਤੇ ਗਿੱਧਾ ਸਾਮਲ ਸਨ। ਇਸ ਦੌਰਾਨ ਪਿ੍ਰੰਸੀਪਲ ਡਾ ਨੀਰੂ ਗਰਗ ਨੇ ਧੰਨਵਾਦ ਦਾ ਮਤਾ ਪੇਸ ਕੀਤਾ। ਇਸ ਮੌਕੇ ਮੇਅਰ ਸ੍ਰੀਮਤੀ ਰਮਨ ਗੋਇਲ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅਰੁਣ ਵਧਾਵਨ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰਾਜਨ ਗਰਗ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ.ਕੇ. ਅਗਰਵਾਲ ਅਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜਰੀ ਲਗਵਾਈ।

Our Visitor

1890349