Tuesday, May 12, 2026
Home Blog Page 287

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇ

0

Sri Amritsar News:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਅੱਜ ਮੁੱਖ ਦਰਬਾਰ ਦੇ ਅੰਦਰੂਨੀ ਹਿੱਸੇ (ਲਹਿੰਦੇ ਪਾਸੇ ਦੀ ਬਾਹੀ) ਵਿਚ ਸੋਨੇ ਦੇ ਪੱਤਰੇ ਲਗਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਕੀਤਾ ਹੈ। ਅੱਜ ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸੋਨੇ ਦੇ ਪੱਤਰੇ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਸ਼ਰਧਾ ਨਾਲ ਪੱਤਰੇ ਲਗਾਉਣ ਦੀ ਸੇਵਾ ਆਰੰਭ ਕਰਵਾਈ।

ਇਹ ਵੀ ਪੜ੍ਹੋ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਦੇ ਸਕੂਲਾਂ ਵਿੱਚ 3-ਰੋਜ਼ਾ ਵਿਦਿਅਕ ਪ੍ਰੋਗਰਾਮ

ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੁਨਹਿਰੀ ਪੱਤਰੇ ਅਤੇ ਮੀਨਾਕਾਰੀ ਨੂੰ ਸੁਰੱਖਿਅਤ ਰੱਖਣ ਲਈ ਸਮੇਂ-ਸਮੇਂ ਕਾਰਜ ਕੀਤੇ ਜਾਂਦੇ ਹਨ ਅਤੇ ਇਸੇ ਤਹਿਤ ਹੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੱਲ ਰਹੀ ਸੇਵਾ ਦੌਰਾਨ ਪੱਤਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੂਬਹੂ ਤਿਆਰ ਕਰਕੇ ਮੁੜ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮੀਨਾਕਾਰੀ ਦੀ ਸਾਂਭ-ਸੰਭਾਲ ਦਾ ਕਾਰਜ ਵੀ ਜਾਰੀ ਹੈ। ਉਨ੍ਹਾਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਸ਼ਰਧਾ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਜਮੀਨੀ ਵਿਵਾਦ ‘ਚ ਅਮਰੀਕਾ ਤੋਂ ਪਰਤੇ ਤਾਏ ਨੇ ਭਤੀਜ਼ੇ ਦੇ ‘ਮੱਥੇ’ ਵਿਚ ਮਾਰੀ ਗੋ+ਲੀ

ਇਸ ਦੌਰਾਨ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਦੀਆਂ ਸੇਵਾਵਾਂ ਮਿਲਣੀਆਂ ਗੁਰੂ ਸਾਹਿਬ ਦੀ ਰਹਿਮਤ ਹੈ। ਉਨ੍ਹਾਂ ਸੰਗਤਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਓਐਸਡੀ ਸ. ਸਤਬੀਰ ਸਿੰਘ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸੁਪ੍ਰਿੰਟੈਂਡੈਂਟ ਪ੍ਰਚਾਰ ਸ. ਮਲਕੀਤ ਸਿੰਘ ਬਹਿੜਵਾਲ, ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ ਅਤੇ ਹੋਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Mansa ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ: ਕੁੱਲ 298 ਉਮੀਦਵਾਰ ਚੋਣ ਮੈਦਾਨ ‘ਚ

0

Mansa News:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ (ਵਾਧੂ ਚਾਰਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਲਈ ਦਲੇਲ ਸਿੰਘ ਵਾਲਾ 01, ਬੋੜਾਵਾਲ 02, ਬੱਛੋਆਣਾ 01, ਅੱਕਾਂਵਾਲੀ 02, ਭੈਣੀ ਬਾਘਾ 01, ਨੰਗਲ ਕਲਾਂ 01, ਰਾਏਪੁਰ 02, ਝੁਨੀਰ 01 ਅਤੇ ਝੰਡਾ ਕਲਾਂ ਲਈ 06 ਨਾਮਜ਼ਦਗੀ ਪੱਤਰ ਵਾਪਸ ਲਏ ਗਏ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 42 ਹੈ।ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਮਾਨਸਾ ਲਈ ਬੁਰਜ ਢਿੱਲਵਾਂ 01, ਤਾਮਕੋਟ 01, ਚਕੇਰੀਆਂ 01, ਮਾਨਬੀਬੜੀਆਂ 01, ਫਫੜੇ ਭਾਈ ਕੇ 01, ਕਿਸ਼ਨਗੜ੍ਹ ਫਰਵਾਹੀ 01, ਧਲੇਵਾਂ 03, ਹੋਡਲਾ ਕਲਾਂ 02, ਖੀਵਾ ਕਲਾਂ 01, ਹੀਰੋ ਕਲਾਂ 01, ਸਮਾਓਂ 01, ਭੁਪਾਲ ਕਲਾਂ 01 ਤੇ ਅਕਲੀਆ 01 ਨਾਮਜ਼ਦਗੀ ਪੱਤਰ ਵਾਪਸ ਲਏ ਗਏ।

ਇਹ ਵੀ ਪੜ੍ਹੋ Punjab ‘ਚ ਜ਼ਿਲ੍ਹਾ ਪ੍ਰੀਸ਼ਦ ਦੇ 140 ਅਤੇ ਪੰਚਾਇਤ ਸੰਮਤੀ ਦੇ 1265 ਕਾਗਜ਼ ਰੱਦ, ਅੱਜ ਹੋਵੇਗੀ ਵਾਪਸੀ

ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 81 ਹੈ।ਇਸੇ ਤਰ੍ਹਾਂ ਪੰਚਾਇਤ ਸੰਮਤੀ ਬੁਢਲਾਡਾ ਲਈ ਕਣਕਵਾਲ ਚਹਿਲਾਂ 01, ਗੁੜੱਦੀ 01, ਦੋਦੜਾ 03, ਚੱਕ ਭਾਈਕੇ 01, ਗੁਰਨੇ ਕਲਾਂ 01, ਬੱਛੋਆਣਾ 01, ਅਹਿਮਦਪੁਰ 01, ਬਰ੍ਹੇ 01, ਮਲਕੋਂ 01, ਹਾਕਮਵਾਲਾ 01, ਬਹਾਦਰਪੁਰ 02, ਚੱਕ ਅਲੀਸ਼ੇਰ 02, ਮੱਲ ਸਿੰਘ ਵਾਲਾ 01, ਧਰਮਪੁਰਾ ਲਈ 01 ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 65 ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਜਮੀਨੀ ਵਿਵਾਦ ‘ਚ ਅਮਰੀਕਾ ਤੋਂ ਪਰਤੇ ਤਾਏ ਨੇ ਭਤੀਜ਼ੇ ਦੇ ‘ਮੱਥੇ’ ਵਿਚ ਮਾਰੀ ਗੋ+ਲੀ

ਉਨ੍ਹਾਂ ਅੱਗੇ ਦੱਸਿਆ ਕਿ ਪੰਚਾਇਤ ਸੰਮਤੀ ਸਰਦੂਲਗੜ੍ਹ ਲਈ ਫੱਤਾ ਮਾਲੋਕਾ 02, ਝੰਡੂਕੇ 02, ਜਟਾਣਾ ਕਲਾਂ 04, ਕਰੰਡੀ 01, ਝੰਡਾ ਕਲਾਂ 02, ਹੀਂਗਣਾ ਉਰਫ ਭਗਵਾਨਪੁਰ 03, ਹੀਰਕੇ 01, ਮੀਰਪੁਰ ਕਲਾਂ 04, ਕੁਸਲਾ 04 ਤੇ ਸੰਘਾ 03 ਨਾਮਜ਼ਦਗੀਆਂ ਵਾਪਸ ਹੋਈਆਂ ਹਨ। ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 39 ਹੈ।ਇਸੇ ਤਰ੍ਹਾਂ ਪੰਚਾਇਤ ਸੰਮਤੀ ਝੁਨੀਰ ਲਈ ਧਿੰਗੜ 01, ਦਲੀਏਵਾਲੀ 01, ਰਾਏਪੁਰ 02, ਮਾਖਾ 01, ਟਾਂਡੀਆਂ 01, ਉੱਲਕ 01, ਬਾਜੇਵਾਲਾ 02, ਕੋਟ ਧਰਮੁ 03, ਕੋਰਵਾਲਾ 02, ਖਿਆਲੀ ਚਹਿਲਾਂਵਾਲੀ 01, ਝੁਨੀਰ 02, ਮਾਖੇਵਾਲਾ 01, ਨੰਗਲ ਕਲਾਂ 02, ਜਵਾਹਰਕੇ 01, ਦੂਲੋਵਾਲ 01, ਘਰਾਂਗਣਾ 01 ਅਤੇ ਮੂਸਾ 01 ਨਾਮਜ਼ਦਗੀ ਪੱਤਰ ਵਾਪਸ ਲਏ ਗਏ।ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੀ ਗਿਣਤੀ 71 ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਦੇ ਸਕੂਲਾਂ ਵਿੱਚ 3-ਰੋਜ਼ਾ ਵਿਦਿਅਕ ਪ੍ਰੋਗਰਾਮ

0

👉ਸੈਸ਼ਨਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਬਹਾਦਰੀ ਵਾਲੀ ਅਮੀਰ ਵਿਰਾਸਤ ਦੇ ਰੰਗ ਵਿੱਚ ਰੰਗਣਾ: ਹਰਜੋਤ ਸਿੰਘ ਬੈਂਸ
Chandigarh News: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ- ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਭਰ ਦੇ ਸਕੂਲਾਂ ਵਿੱਚ ਤਿੰਨ-ਰੋਜ਼ਾ ਵਿਦਿਅਕ ਸੈਸ਼ਨ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਬਹਾਦਰੀ ਵਾਲੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਵਿਸ਼ੇਸ਼ ਤੌਰ ’ਤੇ ਵਿਦਿਅਕ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਸਾਰੇ ਸਕੂਲਾਂ (ਸਰਕਾਰੀ, ਪ੍ਰਾਈਵੇਟ ਤੇ ਏਡਿਡ) ਵਿੱਚ 22 ਤੋਂ 24 ਦਸੰਬਰ, 2025 ਤੱਕ ਸਵੇਰ ਦੀ ਸਭਾ ਵਿੱਚ 15 ਮਿੰਟ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ Punjab ‘ਚ ਜ਼ਿਲ੍ਹਾ ਪ੍ਰੀਸ਼ਦ ਦੇ 140 ਅਤੇ ਪੰਚਾਇਤ ਸੰਮਤੀ ਦੇ 1265 ਕਾਗਜ਼ ਰੱਦ, ਅੱਜ ਹੋਵੇਗੀ ਵਾਪਸੀ

ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਸੈਸ਼ਨਾਂ ਵਿੱਚ ਵਰਤੀ ਜਾਣ ਵਾਲੀ ਵਿਦਿਅਕ ਸਮੱਗਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਤੋਂ ਪ੍ਰਮਾਣਿਤ ਹੋਵੇ ਤਾਂ ਜੋ ਇਸ ਦੀ ਇਤਿਹਾਸਕ ਸ਼ੁੱਧਤਾ , ਮਰਿਆਦਾ ਤੇ ਸਤਿਕਾਰ ਨੂੰ ਬਰਕਰਾਰ ਰੱਖਿਆ ਜਾ ਸਕੇ।ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਵਿਦਿਅਕ ਸੈਸ਼ਨ ਵਿਦਿਆਰਥੀਆਂ ਨੂੰ ਸ਼ਾਨਾਮੱਤੇ ਸਿੱਖ ਇਤਿਹਾਸ ਦੇ ਜੁਝਾਰੂ ਅਤੇ ਲਾਸਾਨੀ ਅਧਿਆਇ ਤੋਂ ਜਾਣੂ ਕਰਵਾਉਣਗੇ, ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਸਾਕਾ ਸਰਹਿੰਦ ਤੱਕ ਦੇ ਇਤਿਹਾਸ ਦਾ ਵਿਖਿਆਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ Bathinda police ਵੱਲੋਂ ਡੇਢ ਕਿਲੋ ਚਿੱਟੇ ਸਮੇਤ ਦੋ ਤਸ਼ਕਰ ਕਾਬੂ

ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਹੈੱਡਕੁਆਰਟਰ ਵਿਖੇ 22 ਤੋਂ 24 ਦਸੰਬਰ, 2025 ਤੱਕ ਸਕੂਲੀ ਵਿਦਿਆਰਥੀਆਂ ਦੁਆਰਾ ਕੀਰਤਨ ਦਰਬਾਰ(ਸ਼ਾਮ 4:00 ਵਜੇ ਤੋਂ ਸ਼ਾਮ 6:00 ਵਜੇ ਤੱਕ) ਸਜਾਉਣ ਤੋਂ ਇਲਾਵਾ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਧਾਰਮਿਕ ਅਤੇ ਇਤਿਹਾਸਕ ਸਮਾਰੋਹ ਵੀ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਸਿੱਖ ਸ਼ਹੀਦਾਂ ਦੇ ਅਡੋਲ ਸਿਦਕ ਅਤੇ ਦ੍ਰਿੜ੍ਹ ਨਿਸ਼ਚੇ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਇਤਿਹਾਸ ਅਤੇ ਸਿੱਖ ਯੋਧਿਆਂ ਦੀ ਬਹਾਦਰੀ ਨਾਲ ਵਿਦਿਆਰਥੀਆਂ ਦੀ ਡੂੰਘੀ ਭਾਵਨਾਤਮਕ ਸਾਂਝ ਬਣਾਉਣਾ ਹੈ। ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ, “ਅਸਲ ਸਿੱਖਿਆ ਦਾ ਮਤਲਬ ਮਹਿਜ਼ ਕਿਤਾਬੀ ਗਿਆਨ ਨਹੀਂ ਸਗੋਂ ਚਰਿੱਤਰ ਨਿਰਮਾਣ ਕਰਨਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਧਰਤੀ ਦੀ ਅਸਲ ਖਸਲਤ ਅਤੇ ਮਹਾਨ ਕੁਰਬਾਨੀਆਂ ਨਾਲ ਜੋੜਨਾ ਹੈ। ਸਾਹਿਬਜ਼ਾਦਿਆਂ ’ਤੇ ਆਧਾਰਤ ਇਸ ਤਿੰਨ-ਰੋਜ਼ਾ ਵਿਦਿਅਕ ਪ੍ਰੋਗਰਾਮ ਦਾ ਮਕਸਦ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਦੇ ਹਰ ਵਿਦਿਆਰਥੀ ਵਿੱਚ ਹਿੰਮਤ, ਦਲੇਰੀ ਅਤੇ ਹੱਕ-ਸੱਚ ਉਤੇ ਪਹਿਰਾ ਦੇਣ ਦੇ ਜਜ਼ਬੇ ਦਾ ਸੰਚਾਰ ਕਰਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM ਦੀ ਅਗਵਾਈ ‘ਚ ਪੂਰੀ Delhi Cabinet ਹੋਵੇਗੀ ਦਰਬਾਰ ਸਾਹਿਬ ਨਤਮਸਤਕ

Delhi News: ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੀ ਅਗਵਾੀ ਹੇਠ ਪੂਰੀ ਕੈਬਨਿਟ ਸੋਮਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜ ਰਹੀ ਹੈ। ਇਸਦੇ ਬਾਬਤ ਆਪਣੇ ਸੋਸਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਦੇ ਵਜ਼ੀਰ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ, ”ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਦਿੱਲੀ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ ਉੱਤੇ ਕਰਵਾਏ ਗਏ 3 ਰੋਜ਼ਾ ਸਮਾਗਮ ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਸੰਪੰਨ ਹੋਏ ਹਨ ਤੇ ਹੁਣ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੀ ਪੂਰੀ ਕੈਬਨਿਟ ਸਮੇਤ 8 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਣਗੇ।” ਸ: ਸਿਰਸਾ ਮੁਤਾਬਕ ਦਿੱਲੀ ਵਿਖੇ ਕਰਵਾਏ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਦਿੱਲੀ ਸਰਕਾਰ ਗੁਰੂ ਸਾਹਿਬਾਨ ਨੂੰ ਨਤਮਸਤਕ ਹੋ ਕੇ ਸ਼ੁਕਰਾਨੇ ਵਜੋਂ ਅਰਦਾਸ ਕਰਨਗੇ। ਜਿਕਰਯੋਗ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਰਕਾਰ ਵੱਲੋਂ ਵੀ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਵੱਡੇ ਸਮਾਗਮ ਕਰਵਾਏ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; ਜਮੀਨੀ ਵਿਵਾਦ ‘ਚ ਅਮਰੀਕਾ ਤੋਂ ਪਰਤੇ ਤਾਏ ਨੇ ਭਤੀਜ਼ੇ ਦੇ ‘ਮੱਥੇ’ ਵਿਚ ਮਾਰੀ ਗੋ+ਲੀ

0

Moga News: ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਸ਼ਨੀਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਤਾਏ ਵੱਲੋਂ ਆਪਣੇ ਹੀ ਸਕੇ ਭਤੀਜ਼ੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਰ ਦੇ ਵਿਚ ਲੰਮੇ ਸਮੇਂ ਤੋਂ ਜਮੀਨੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਅੱਜ ਪਿੰਡ ਦੀ ਪੰਚਾਇਤ ਦਾ ਵੀ ਇਸ ਮਾਮਲੇ ਵਿਚ ਇਕੱਠ ਸੀ। ਪ੍ਰੰਤੂ ਉਸਤੋਂ ਪਹਿਲਾਂ ਹੀ ਖੇਤ ਵਿਚ ਖਾਲ ਢਾਹੁਣ ਨੂੰ ਲੈ ਕੇ ਤਾਏ-ਭਤੀਜ਼ੇ ਵਿਚਕਾਰ ਤਤਕਾਰ ਹੋ ਗਈ।

ਇਹ ਵੀ ਪੜ੍ਹੋ Bathinda police ਵੱਲੋਂ ਡੇਢ ਕਿਲੋ ਚਿੱਟੇ ਸਮੇਤ ਦੋ ਤਸ਼ਕਰ ਕਾਬੂ

ਜਿਸਤੋਂ ਬਾਅਦ ਤਾਏ ਨੇ ਆਪਣੇ ਭਤੀਜੇ ਨਵਦੀਪ ਸਿੰਘ ਦੇ ਸਿੱਧਾ ਮੱਥੇ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਮੁਲਜ਼ਮ ਤਾਇਆ ਬਹਾਦੁਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਨੂੰ ਬਹਾਦੁਰ ਸਿੰਘ ਵੱਲੋਂ ਆਪਣੇ ਲਾਇਸੰਸੀ ਰਿਵਾਲਵਰ ਨਾਲ ਅੰਜਾਮ ਦਿੱਤਾ ਗਿਆ। ਦਸਿਆ ਜਾ ਰਿਹਾ ਕਿ ਬਹਾਦਰ ਸਿੰਘ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਿਹਾ ਸੀ ਤੇ ਕੁੱਝ ਸਮਾਂ ਪਹਿਲਾਂ ਹੀ ਵਾਪਸ ਪੰਜਾਬ ਪਰਤਿਆਂ ਸੀ। ਫ਼ਿਲਹਾਲ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Guru Kashi University ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪ੍ਰਾਯੋਜਿਤ “ਰਾਈਟ ਟੂ ਮੈਂਟਲ ਹੈੱਲਥ ਵਿਸ਼ੇ ‘ਤੇ ਦੋ ਰੋਜ਼ਾ ਸੈਮੀਨਾਰ ਸੰਪੰਨ

0

👉ਵਿਦਿਆਰਥੀ ਮਾਨਸਿਕ ਦਬਾਅ ਵਿੱਚੋਂ ਨਿਕਲ ਕੇ ਆਪਣੀ ਸ਼ਕਤੀ ਸਿਰਜਣਾਤਮਕ ਕੰਮਾਂ ਵਿੱਚ ਲਾਉਣ- ਡਾ. ਰਾਮੇਸ਼ਵਰ ਸਿੰਘ

Talwandi Sabo News: Guru Kashi University ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪ੍ਰਾਯੋਜਿਤ “ਰਾਈਟ ਟੂ ਮੈਂਟਲ ਹੈੱਲਥ” ਵਿਸ਼ੇ ਤੇ ਦੋ ਰੋਜ਼ਾ ਸੈਮੀਨਾਰ ਮਾਹਿਰਾਂ ਦੇ ਵਿਚਾਰ ਵਟਾਂਦਰੇ ਅਤੇ ਇਸ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਨਾਲ ਸੰਪੰਨ ਹੋਇਆ।ਇਸ ਮੌਕੇ ਵੈਲਡਿਕਟਰੀ ਸੈਸ਼ਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਪ੍ਰਤੀ ਲੋਕਾਂ ਨੂੰ ਆਪਣਾ ਨਜ਼ਰੀਆ ਸਕਾਰਾਤਮਕ ਕਰਨਾ ਪਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿੱਚੋਂ ਨਿਕਲ ਕੇ ਆਪਣੀ ਸ਼ਕਤੀ ਸਿਰਜਣਾਤਮਕ ਕੰਮਾਂ ਵਿੱਚ ਲਗਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲਗਭਗ 80 ਪ੍ਰਤੀਸ਼ਤ ਲੋਕ ਮਾਨਸਿਕ ਸਿਹਤ ਸੇਵਾਵਾਂ ਤੋਂ ਵਾਂਝੇ ਹਨ। ਸਮਾਰੋਹ ਵਿੱਚ ਡਾ. ਪੀਯੂਸ਼ ਵਰਮਾ, ਪਰੋ. ਵਾਈਸ ਚਾਂਸਲਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ

ਸੈਮੀਨਾਰ ਦੇ ਟੈਕਨੀਕਲ ਸੈਸ਼ਨ ਦੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਡਾ. ਬਾਵਾ ਸਿੰਘ, ਪ੍ਰੋਫੈਸਰ ਅੰਤਰਰਾਸ਼ਟਰੀ ਮਾਮਲੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਮਾਨਸਿਕ ਸਿਹਤ ਵਿਸ਼ੇ ‘ਤੇ ਨੀਤੀ, ਵਕਾਲਤ ਅਤੇ ਭਵਿੱਖੀ ਦਿਸ਼ਾਵਾਂ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਚਰਚਾ ਕਰਨ ਦੇ ਸੰਕੋਚ ਤੋਂ ਬਾਹਰ ਨਿਕਲਣਾ ਪਵੇਗਾ ਅਤੇ ਸਰਕਾਰਾਂ ਨੂੰ ਇਸ ਲਈ ਜਾਗਰੂਕਤਾ ਅਭਿਆਨ, ਸੈਮੀਨਾਰ, ਵਰਕਸ਼ਾਪ ਆਦਿ ਆਯੋਜਿਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਮਾਨਸਿਕ ਸਿਹਤ ਅਤੇ ਤਕਨਾਲੋਜੀ ਦੀ ਗੱਲ ਕਰਦਿਆਂ ਤੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਟੈਲੀ ਮਾਨਸ ਐੱਪ ਬਾਰੇ ਡਾ. ਸੰਯਮ ਗੁਪਤਾ ਸੀਨੀਅਰ ਸਲਾਹਕਾਰ ਟੈਲੀ ਮਾਨਸ ਐੱਪ ਪੰਜਾਬ, ਅੰਮ੍ਰਿਤਸਰ ਨੇ ਸਰੋਤਿਆਂ ਨੂੰ ਮਾਨਸ ਐੱਪ ਡਾਉਨਲੋਡ ਕਰਨ ਅਤੇ ਭਾਰਤ ਸਰਕਾਰ ਵੱਲੋਂ 24 ਘੰਟੇ ਮਾਨਸਿਕ ਸਲਾਹ ਤੇ ਸਹਾਇਤਾ ਦੇਣ ਵਾਲੇ ਨੰਬਰ 14416 ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ Chandigarh ‘ਚ ਇੰਦਰਪ੍ਰੀਤ ਪੈਰੀ ਦਾ ਕ+ਤ+ਲ;ਗੋਲਡੀ ਬਰਾੜ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਚੇਤਾਵਨੀ

ਮਾਨਸਿਕ ਸਿਹਤ ਮਾਹਿਰ ਅਤੇ ਮਨੋਵਿਗਿਆਨੀ ਡਾ. ਰਵਿੰਦਰ ਪੁਰੀ ਨੇ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਵਿੱਚੋਂ ਨਿਕਲਣ ਦੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਸੈਮੀਨਾਰ ਰਿਪੋਰਟ ਪੜਦਿਆਂ ਦੱਸਿਆ ਕਿ ਸੈਮੀਨਾਰ ਵਿੱਚ ਭਾਰਤ ਦੇ ਨਾਮਵਰ ਨਿਆਂ ਸ਼ਾਸਤਰੀਆਂ, ਕਾਨੂੰਨੀ ਵਿਦਵਾਨਾਂ, ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ।ਨੋਡਲ ਅਫ਼ਸਰ ਡਾ. ਅਮਿਤ ਟੁਟੇਜਾ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਇਸ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਵਾਸਤੇ ਜੀ.ਕੇ.ਯੂ. ਵੱਲੋਂ ਭਵਿੱਖ ਵਿੱਚ ਹੋਰ ਸਮਾਰੋਹ, ਸੈਮੀਨਾਰ ਆਯੋਜਿਤ ਕਰਨ ਦੀ ਗੱਲ ਕਹੀ। ਮੰਚ ਸੰਚਾਲਨ ਡਾ. ਜੀਨੀਅਸ ਵਾਲੀਆ ਅਤੇ ਡਾ. ਜਯੋਤਸਨਾ ਵੱਲੋਂ ਬਾਖੂਬੀ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Mittal Group ਦਾ ਵੱਡਾ ਉਪਰਾਲਾ; Bathinda AIIMS ‘ਚ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਵੇਦ ਕੁਮਾਰੀ ਮਿੱਤਲ ਧਰਮਸ਼ਾਲਾ ਲੋਕ ਅਰਪਿਤ

0

👉ਸਾਬਕਾ ਡਿਪਟੀ ਚੀਫ ਮਨੀਸਟਰ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਇਲਾਕੇ ਦੇ ਵਿਧਾਇਕ ਅਤੇ ਹੋਰ ਮੌਹਤਵਰ ਲੋਕ ਵੱਡੀ ਗਿਣਤੀ ’ਚ ਹੋਏ ਸ਼ਾਮਲ
Bathinda News: ਪੰਜਾਬ ਦੇ ਨਾਮੀ ਬਿਜਨਿਸ ਹਾਊਸ ਮਿੱਤਲ ਗਰੁੱਪ (Mittal Group) ਬਠਿੰਡਾ ਵੱਲੋਂ ਸ਼ਨੀਵਾਰ ਨੂੰ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰbcl ਕੀਤੇ ਗਏ ਏਮਜ਼ ਵੇਦ ਕੁਮਾਰੀ ਮਿੱਤਲ ਪੈਸ਼ੇਂਟ ਸੈਂਲਟਰ ਹੋਮ (ਧਰਮਸ਼ਾਲਾ) ਦਾ ਇਕ ਵੱਡੇ ਸਮਾਗਮ ਦੌਰਾਨ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਏਮਜ਼ ਦੇ ਡਾਇਰੈਕਟਰ ਡਾ. ਰਤਨ ਗੁਪਤਾ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ, ਡੀਆਈਜੀ ਹਰਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ , ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਅਮਿਤ ਰਤਨ, ਭਾਜਪਾ ਆਗੂ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਬਬਲੀ ਢਿੱਲੋਂ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ, ਸਿੱਖਿਅਕ ਸੰਸਥਾਵਾਂ ਦੇ ਆਗੂ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਸੈਕੜਿਆਂ ਦੀ ਗਿਣਤੀ ’ਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਮਿੱਤਲ ਵੱਲੋਂ ਰੀਬਨ ਕੱਟਕੇ ਧਰਮਸ਼ਾਲਾ ਦਾ ਰਸ਼ਮੀ ਉਦਘਾਟਨ ਕੀਤਾ। ਇਸ ਉਪਰੰਤ ਇਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ’ਚ ਆਖੰਡ ਰਮਾਇਣ ਪਾਠ ਉਪਰੰਤ ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮੈਡਮ ਮਨਜੀਤ ਧਿਆਨੀ ਵੱਲੋਂ ਧਾਰਮਿਕ ਭਜਨਾਂ ਦਾ ਗੁਣਗਾਣ ਕੀਤਾ ਗਿਆ।

ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ

ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਐਮਡੀ ਰਾਜਿੰਦਰ ਮਿੱਤਲ ਨੇ ਦੱਸਿਆ ਏਮਜ਼ ਵੇਦ ਕੁਮਾਰੀ ਮਿੱਤਲ ਪੈਸ਼ੇਂਟ ਸੈਂਲਟਰ ਹੋਮ ਦਾ ਸੁਪਨਾ ਉਨ੍ਹਾਂ ਦੀ ਮਾਤਾ ਦਾ ਸੀ। ਜਿਸ ਨੂੰ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਗਰੁੱਪ ਦੇ ਹੀ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਦੇ ਅਧੀਨ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਲਈ ਕੋਈ ਵੀ ਬਾਹਰੀ ਮਾਲੀ ਮਦਦ ਨਹੀਂ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੈਂਲਟਰ ਹੋਮ (ਧਰਮਸ਼ਾਲਾ) ਦੇ ਅੰਦਰ 256 ਬੈਂਡਾ ਦਾ ਪ੍ਰਬੰਧ ਹੈ ਅਤੇ ਇਸ ’ਚ ਕੁਲ 63 ਕਮਰੇ ਹਨ ਜਿਹੜੇ ਏਸੀ ਅਤੇ ਨਾਨ ਏਸੀ ਹਨ। ਇਸ ਤੋਂ ਇਲਾਵਾ ਔਰਤਾਂ ਅਤੇ ਪੁਰਸ਼ਾ ਲਈ ਅਲੱਗ ਤੋਂ ਡੋਰਮੇਟਰੀ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ’ਚ 100 ਤੋਂ ਵੱਧ ਬੈਡ ਹਨ। ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਖਾਣ ਪੀਣ ਦਾ ਚੰਗਾ ਪ੍ਰਬੰਧ ਕਰਦੇ ਹੋਏ 200 ਵਿਅਕਤੀਆਂ ਦੀ ਸਮਰਥਾ ਵਾਲੇ ਲੰਗਰ ਹਾਲ ਤੋਂ ਇਲਾਵਾ 80 ਲੋਕਾਂ ਦੇ ਬੈਠਣ ਦੀ ਸਮਰਥਾ ਵਾਲਾ ਅਲੱਗ ਤੋਂ ਏਸੀ ਰੈਸਟਰੋਰੈਂਟ ਵੀ ਤਿਆਰ ਕੀਤਾ ਗਿਆ ਹੈ। ਧਰਮਸ਼ਾਲਾ ਦੇ ਅੰਦਰ 100 ਲੋਕਾਂ ਦੀ ਸਮਰਥਾ ਵਾਲਾ ਵੈਟਿੰਗ ਰੂਮ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕਾਫੀ ਘੱਟ ਫੀਸ ਰੱਖੀ ਗਈ ਹੈ ਤਾਂ ਜੋ ਧਰਮਸ਼ਾਲਾ ਦੀ ਸਾਫ਼ ਸਫਾਈ ਅਤੇ ਹੋਰ ਪ੍ਰਬੰਧਾ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਇਹ ਵੀ ਪੜ੍ਹੋ Chandigarh ‘ਚ ਇੰਦਰਪ੍ਰੀਤ ਪੈਰੀ ਦਾ ਕ+ਤ+ਲ;ਗੋਲਡੀ ਬਰਾੜ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਚੇਤਾਵਨੀ

ਇਸ ਮੌਕੇ ਬੋਲਦਿਆ ਸਾਬਕਾ ਡਿਪਟੀ ਚੀਫ ਮਨੀਸਟਰ ਸੁਖਬੀਰ ਬਾਦਲ ਨੇ ਦੱਸਿਾਅ ਕਿ ਮਿੱਤਲ ਪਰਿਵਾਰ ਵੱਲੋਂ ਕੀਤਾ ਗਿਆ ਇਕ ਵੱਡਾ ਸਮਾਜ ਸੇਵਾ ਦਾ ਉਪਰਾਲਾ ਹੈ ਜਿਸ ਦਾ ਹਰ ਰੋਜ਼ ਸੈਂਕੜੇ ਦੂਰ ਦੁਰਾਡੇ ਤੋਂ ਆਉਂਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਫਾਇਦਾ ਮਿਲੇਗਾ। ਇਸ ਮੌਕੇ ਬੋਲਦਿਆ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਵੱਲੋਂ ਵੀ ਮਿੱਤਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਗਰਵਾਲ ਸਭਾ ਰਜਿ ਬਠਿੰਡਾ ਵੱਲੋਂ ਪੂਰੇ ਮਿੱਤਲ ਪਰਿਵਾਰ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਬਾਹਰ ਤੋਂ ਆਏ ਸਾਰੇ ਮਹਿਮਾਨਾਂ ਦਾ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ ਅਤੇ ਭਵਿੱਖ ’ਚ ਵੀ ਅਜਿਹੇ ਸਮਾਜ ਸੇਵੀ ਉਪਰਾਲੇ ਕਰਦੇ ਰਹਿਣ ਦਾ ਇਕੱਤਰ ਲੋਕਾਂ ਨੂੰ ਭਰੋਸਾ ਦਿੱਤਾ। ਇਸ ਸਮਾਗਮ ’ਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੀਸੀ ਆਰ ਪੀ ਤਿਵਾੜੀ, ਅਕਾਲੀ ਆਗੂ ਇਕਬਾਲ ਸਿੰਘ ਬਬਲੀ ਢਿਲੋਂ, ਸਾਬਕਾ ਮੇਅਰ ਰਮਨ ਗੋਇਲ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ, ਧਾਰਮਿਕ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕੌਂਸਲਰ ਅਤੇ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਮੌਹਤਵਰ ਲੋਕ ਵੀ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda police ਵੱਲੋਂ ਡੇਢ ਕਿਲੋ ਚਿੱਟੇ ਸਮੇਤ ਦੋ ਤਸ਼ਕਰ ਕਾਬੂ

0

Bathinda News: Bathinda police ਵੱਲੋਂ ਐਸਐਸਪੀ ਅਮਨੀਤ ਕੋਂਡਲ ਦੀ ਅਗਵਾਈ ਹੇਠ ਵਿੱਢੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਸੀ.ਆਈ.ਏ.ਸਟਾਫ-2 ਬਠਿੰਡਾ ਵੱਲੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਇਸਦੇ ਨਾਲ ਹੀ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਹਿਨਾ ਗੁਪਤਾ ਨੇ ਮੀਡੀਆ ਨੂੰ ਦਸਿਆ ਕਿ ਸ਼ੁੱਕਰਵਾਰ ਨੂੰ ਸੀ.ਆਈ.ਏ.ਸਟਾਫ-2 ਬਠਿੰਡਾ ਦੀ ਟੀਮ ਵੱਲੋਂ ਪਿੰਡ ਜੀਦਾ ਦੇ ਟੋਲ ਪਲਾਜਾ ਕੋਲੋਂ ਇੱਕ ਨਾਕਾਬੰਦੀ ਕਰਕੇ ਸ਼ੱਕੀ ਹਲਾਤਾਂ ਵਿੱਚ ਦੋ ਵਿਅਕਤੀਆਂ ਨੂੰ ਇੱਕ ਕਾਰ ਨੰਬਰੀ PB03BP-3598 ਮਾਰਕਾ ਹੋਡਾ ਅਮੇਜ਼ ਵਿੱਚੋਂ ਕਾਬੂ ਕੀਤਾ ਸੀ।

ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ

ਕਾਰ ਦੀ ਤਲਾਸ਼ੀ ਦੌਰਾਨ ਇਹਨਾਂ ਦੇ ਕਬਜਾ ਵਿੱਚੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇੰਨ੍ਰਹਾਂ ਮੁਲਜਮਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਾਣਾ ਵਾਸੀ ਕੋਟ ਭਾਰਾ ਹਾਲ ਅਬਾਦ ਗਲੀ ਨੰਬਰ 01 ਹਾਜੀ ਰਤਨ ਬਠਿੰਡਾ ਅਤੇ ਸੰਦੀਪ ਸਿੰਘ ਉਰਫ ਦੀਪੂ ਵਾਸੀ ਸੁਲਤਾਨੀਆ ਰੋਡ ਬਠਿੰਡਾ ਵੱਜੋ ਹੋਈ ਹੈ।ਮੁਲਜਮ ਮਾਣਾ ਬੇਰੁਜਗਾਰ ਹੈ ਜਦਕਿ ਦੀਪੂ ਟੈਕਸੀ ਚਲਾਉਂਦਾ ਹੈ। ਮਨਪ੍ਰੀਤ ਮਾਣੇ ਵਿਰੁਧ ਇਸਤੋਂ ਪਹਿਲਾਂ 5 ਪਰਚੇ ਦਰਜ਼ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਹੈਰੋਇਨ ਲੈ ਕੇ ਆਏ ਸਨ ਤੇ ਅੱਗੇ ਕਿੰਨ੍ਹਾਂ ਨੂੰ ਇਹ ਸਪਲਾਈ ਕਰਨੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ‘ਚ ਜ਼ਿਲ੍ਹਾ ਪ੍ਰੀਸ਼ਦ ਦੇ 140 ਅਤੇ ਪੰਚਾਇਤ ਸੰਮਤੀ ਦੇ 1265 ਕਾਗਜ਼ ਰੱਦ, ਅੱਜ ਹੋਵੇਗੀ ਵਾਪਸੀ

0

Punjab News: 14 ਦਸੰਬਰ ਨੂੰ ਪੰਜਾਬ ਭਰ ਵਿਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਹੋਈਆਂ ਨਾਮਜਦਗੀਆਂ ਦੀ ਬੀਤੇ ਕੱਲ ਹੋਈ ਪੜ੍ਹਤਾਲ ਦੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 140 ਅਤੇ ਪੰਚਾਇਤ ਸੰਮਤੀਆਂ ਦੇ 1265 ਕਾਗਜ਼ ਰੱਦ ਹੋਏ ਹਨ। ਰਾਜ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਦੇ ਦਫ਼ਤਰ ਤੋਂ ਮਿਲੀ ਜਾਣਕਰੀ ਮੁਤਾਬਕ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਲਈ 1725 ਅਤੇ ਪੰਚਾਇਤ ਸੰਮਤੀਆਂ ਲਈ ਕੁੱਲ 11089 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।

ਇਹ ਵੀ ਪੜ੍ਹੋ Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ

ਇਸਤੋਂ ਇਲਾਵਾ ਅੱਜ ਕਾਗਜ਼ ਵਾਪਸ ਲੈਣ ਦਾ ਦਿਨ ਹੈ ਤੇ ਨਿਯਮਾਂ ਮੁਤਾਬਕ ਕੋਈ ਵੀ ਉਮੀਦਵਾਰ ਅਪਣੀ ਇੱਛਾ ਮੁਤਾਬਕ ਕਾਗਜ਼ ਵਾਪਸ ਲੈ ਸਕਦਾ ਹੈ। ਜਿਆਦਾਤਰ ਕਵਰਿੰਗ ਉਮੀਦਵਾਰ ਅਜਿਹਾ ਕਰਨਗੇ, ਜਿਸਤੋਂ ਬਾਅਦ ਚੋਣ ਲੜ੍ਹਣ ਵਾਲੇ ਉਮੀਦਵਾਰਾਂ ਦੀ ਗਿਣਤੀ ਹੋਰ ਵੀ ਘਟ ਜਾਵੇਗੀ। ਦਸਣਯੋਗ ਹੈ ਕਿ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 347 ਅਤੇ ਪੰਚਾਇਤ ਸੰਮਤੀ ਦੇ 2838 ਜੋਨਾਂ ਲਈ ਇਹ ਵੋਟਾਂ ਹੋ ਰਹੀਆਂ ਹਨ, ਜਿਸਦੇ ਲਈ ਕੁੱਲ 1 ਕਰੋੜ 36 ਲੱਖ 4 ਹਜ਼ਾਰ 650 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸਦੇ ਲਈ ਕੁੱਲ 19,181 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਦੇ ਨਤੀਜ਼ੇ 17 ਦਸੰਬਰ ਨੂੰ ਐਲਾਨੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Patiala ‘ਚ ਉਮੀਦਵਾਰਾਂ ਤੋਂ ਕਾਗਜ਼ ਖੋਹਣ ਵਾਲਿਆਂ ਵਿਰੁਧ ਵੱਡੀ ਕਾਰਵਾਈ, ਹੋਏ ਪਰਚੇ ਦਰਜ਼ੇ

0

Patiala News: ਪੰਜਾਬ ‘ਚ ਆਗਾਮੀ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਨਾਮਜਦਗੀਆਂ ਦੇ ਆਖ਼ਰੀ ਦਿਨ ਕਾਗਜ਼ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਵੱਲੋਂ ਵੱਖ ਵੱਖ ਥਾਣਿਆਂ ‘ਚ ਅੱਧੀ ਦਰਜ਼ਨ ਪਰਚੇ ਦਰਜ਼ ਕੀਤੇ ਗਏ ਹਨ। ਇਹ ਸਾਰੀ ਕਾਰਵਾਈ ਉਨ੍ਹਾਂ ਉਮੀਦਵਾਰਾਂ ਦੇ ਬਿਆਨਾਂ ਉੱਪਰ ਕੀਤੀ ਗਈ ਹੈ, ਜਿੰਨ੍ਹਾਂ ਦੇ ਨਾਮਜਦਗੀ ਕਾਗਜ਼ ਖੋਹੇ ਗਏ ਸਨ ਜਾਂ ਪਾੜ ਦਿੱਤੇ ਗਏ ਸਨ।

ਇਹ ਵੀ ਪੜ੍ਹੋ Chandigarh ‘ਚ ਇੰਦਰਪ੍ਰੀਤ ਪੈਰੀ ਦਾ ਕ+ਤ+ਲ;ਗੋਲਡੀ ਬਰਾੜ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਚੇਤਾਵਨੀ

ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਸੋਸਲ ਮੀਡੀਆ ‘ਤੇ ਵਾਈਰਲ ਹੋਈਆਂ ਸਨ। ਇਸ ਮਾਮਲੇ ਵਿਚ ਅਕਾਲੀ ਦਲ ਤੇ ਕਾਂਗਰਸ ਸਹਿਤ ਵਿਰੋਧੀ ਪਾਰਟੀਆਂ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਸੀ ਤੇ ਮਾਮਲਾ ਹਾਈਕੋਰਟ ਵੀ ਪੁੱਜਿਆ ਸੀ। ਮਿਲੀ ਸੂਚਨਾ ਮੁਤਾਬਕ ਜ਼ਿਲ੍ਹੇ ਅਧੀਨ ਘਨੌਰ, ਜੁਲਕਾ, ਨਾਭਾ ਤੇ ਤ੍ਰਿਪੜੀ,ਸਮਾਣਾ ਤੇ ਤ੍ਰਿਪੜੀ ਆਦਿ ਥਾਣਿਆਂ ਵਿਚ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ ਵਿਧਾਇਕ ਵੱਲੋਂ ਦਸਤਾਰ ਬਾਰੇ ਦਿੱਤੇ ਬਿਆਨ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪੁੱਜਾ

ਇਹ ਵੀ ਪਤਾ ਚੱਲਿਆ ਹੈ ਕਿ ਸਿਰਫ਼ ਦੋ ਥਾਣਿਆਂ ਵਿਚ ਮੁਲਜ਼ਮਾਂ ਦੇ ਨਾਮ ਪਰਚਿਆਂ ਵਿਚ ਸ਼ਾਮਲ ਕੀਤੇ ਗਏ ਹਨ ਜਦਕਿ ਬਾਕੀ ਥਾਣਿਆਂ ਦੇ ਵਿਚ ਮੁਲਜ਼ਮ ਅਣਪਛਾਤੇ ਦਰਸਾਏ ਗਏ ਹਨ। ਫ਼ਿਲਹਾਲ ਇਸਨੂੰ ਵੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ।ਗੌਰਤਲਬ ਹੈ ਕਿ ਪਟਿਆਲਾ ਤੋਂ ਇਲਾਵਾ ਗੁਰਦਾਸਪੁਰ ਦੇ ਦੀਨਾਨਗਰ ਸਹਿਤ ਹੋਰਨਾਂ ਕਈ ਥਾਵਾਂ ‘ਤੇ ਨਾਮਜਦਗੀਆਂ ਵਾਲੇ ਦਿਨਾਂ ਕਾਫ਼ੀ ਹੰਗਾਮਾ ਹੋਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1901349