Friday, May 15, 2026
Home Blog Page 372

ਵਿਵਾਦਾਂ ਦੀ ਰਾਣੀ Kangana Ranaut ਹੋਈ Bathinda ਅਦਾਲਤ ‘ਚ ਪੇਸ਼, ਅਦਾਲਤ ਬਣੀ ਪੁਲਿਸ ਛਾਉਣੀ

0

Bathinda News: kangana Ranaut; ਆਪਣੇ ਵਿਵਾਦਤ ਬੋਲਾਂ ਕਾਰਨ ਅਕਸਰ ਹੀ ਚਰਚਾ ਵਿਚ ਰਹਿਣ ਵਾਲੀ ਭਾਜਪਾ ਐਮ.ਪੀ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ (kangana Ranaut) ਅੱਜ ਆਖ਼ਰਕਾਰ ਬਠਿੰਡਾ ਦੀ ਅਦਾਲਤ ਵਿਚ ਪੇਸ਼ ਹੋ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ ਬਜੁਰਗ ਬੀਬੀ ਮਹਿੰਦਰ ਕੌਰ ਵਿਰੁਧ ਗਲਤ ਟਿੱਪਣੀਆਂ ਕਰਨ ਕਰਕੇ ਮਾਣਹਾਣੀ ਦੇ ਕੇਸ ਦਾ ਸਾਹਮਣਾ ਕਰ ਰਹੀ ਕੰਗਨਾ ਰਣੌਤ ਨੂੰ ਅਦਾਲਤ ਨੇ ਨਿੱਜੀ ਤੌਰ ‘ਤੇ ਪੇਸ਼ ਹੌਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ Bathinda ਦੇ ਮਸ਼ਹੂਰ ਵਿਦਿਆਦਾਨੀ Prof. N.K. Gosain ਦਾ ਹੋਇਆ ਦਿਹਾਂਤ

ਜਿਸਤੋਂ ਬਾਅਦ ਕੰਗਨਾ ਦੁਪਿਹਰ ਕਰੀਬ 2 ਕੁ ਵਜੇਂ ਬਠਿੰਡਾ ਅਦਾਲਤ ਪੁੱਜੀ ਅਤੇ ਸਿੱਧਾ ਪਹਿਲੀ ਮੰਜ਼ਿਲ ਉਪਰ ਸਥਿਤ ਜੂਡੀਸੀਅਲ ਮੈਜਿਸਟਰੇਟ (ਫਸਟ ਕਲਾਸ) ਸ੍ਰੀ ਲਖਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਈ। ਖਬਰ ਲਿਖੇ ਜਾਣ ਤੱਕ ਅਦਾਲਤ ਵਿੱਚ ਦੋਨਾਂ ਧਿਰਾਂ ਦੇ ਵਕੀਲਾਂ ਵਿਚਕਾਰ ਬਹਿਸ ਚੱਲ ਰਹੀ ਹੈ। ਇਸਤੋਂ ਪਹਿਲਾਂ ਉਹ ਹਰਿਆਣਾ ਦੇ ਰਾਸਤੇ ਤੋਂ ਤੋਂ ਬਠਿੰਡਾ ਪੁੱਜੀ ਅਤੇ ਨਹਿਰ ਦੇ ਕੰਢੇ ਬਣੇ ਲੇਕਵਿਊ ਰੇਸਟ ਹਾਊਸ ਵਿਚ ਪੁੱਜੀ।

ਇਹ ਵੀ ਪੜ੍ਹੋ ਪੰਜਾਬ ਦੇ ਵਿਚ 112 ਦਵਾਈਆਂ ਦੀ ਵਰਤੋਂ ‘ਤੇ ਲੱਗੀ ਪਾਬੰਦੀ, ਦੇਖੋ ਲਿਸਟ

ਦੱਸਣਾ ਬਣਦਾ ਹੈ ਕਿ ਕੰਗਨਾ ਦੀ ਬਠਿੰਡਾ ਆਮਦ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਇੰਤਜਾਮ ਵੀ ਸਖ਼ਤ ਕੀਤੇ ਗਏ। ਇਸ ਮੌਕੇ ਦੋ ਐਸਪੀ ਦੀ ਅਗਵਾਈ ਹੇਠ ਕੲਈ ਡੀਐਸਪੀ, ਐਸ ਐਚ ਓ ਸਹਿਤ ਸੈਂਕੜੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਹਨ। ਦੱਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਫ਼ਿਲਮੀ ਅਦਾਕਾਰ ਅਦਾਲਤ ਵਿਚ ਪੇਸ਼ ਹੋਣ ਤੋਂ ਬਚਦੀ ਰਹੀ ਹੈ ਤੇ ਆਪਣੇ ਖਿਲਾਫ਼ ਦਾਈਰ ਕੇਸ ਨੂੰ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਰਜੋਈ ਕਰ ਚੁੱਕੀ ਹੈ ਪ੍ਰੰਤੂ ਉਸਦੇ ਪੱਲੇ ਨਿਰਾਸ਼ਾ ਹੀ ਪਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਸ੍ਰੀ ਆਨੰਦਪੁਰ ਸਾਹਿਬ ਵਿਖੇ ਰੋਜ਼ਾਨਾ 12 ਹਜ਼ਾਰ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ

👉3 ਥਾਂਵਾਂ ਉੱਤੇ ਬਣਨ ਵਾਲੀ ਟੈਂਟ ਸਿਟੀ ਉੱਤੇ ਖਰਚੇ ਜਾਣਗੇ 21 ਕਰੋੜ ਰੁਪਏ: ਸੌਂਦ  
👉19 ਤੋਂ 30 ਨਵੰਬਰ ਤੱਕ ਸੰਗਤ ਦੇ ਠਹਿਰਣ ਲਈ ਦਿੱਤੀਆਂ ਜਾਣਗੀਆਂ ਸ਼ਾਨਦਾਰ ਸੁਵਿਧਾਵਾਂ 
Sri Anandpur Sahib News: 350th Martyrdom Day of Sri Guru Tegh Bahadur Ji; ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ ਤਿੰਨ ਥਾਂਵਾਂ ਅਗਮਪੁਰ, ਪੀਐਸਪੀਸੀਐਲ ਗ੍ਰਾਂਊਡ ਮਟੋਰ ਅਤੇ ਝਿੰਜੜੀ ਵਿਖੇ ਬਣਾਈ ਜਾ ਰਹੀ ਹੈ ਸੌਂਦ ਨੇ ਦੱਸਿਆ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਟੈਂਟ ਸਿਟੀ ਦੀ ਸਥਾਪਨਾ ਉੱਤੇ 21.52 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ ਵਿੱਚ ਰੋਜ਼ਾਨਾ 10 ਤੋਂ 12 ਹਜ਼ਾਰ ਸੰਗਤਾਂ ਦੇ ਠਹਿਰਣ ਦਾ ਪ੍ਰਬੰਧ ਹੋਵੇਗਾ। ਇੱਥੇ ਸਾਰੀਆਂ ਜ਼ਰੂਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ 19 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਕਾਰਜਸ਼ੀਲ ਰਹੇਗੀ।
ਉਨ੍ਹਾਂ ਦੱਸਿਆ ਕਿ ਟੈਂਟ ਆਨ ਲਾਈਨ ਬੁੱਕ ਕੀਤੇ ਜਾ ਸਕਦੇ ਹਨ, ਜਿਸਦੀ ਜਾਣਕਾਰੀ ਜਲਦ ਜਨਤਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਟੈਂਟ ਸਿਟੀ ਤੱਕ ਪੁੱਜਣ ਵਾਲੀਆਂ ਸੜਕਾਂ ਦਾ ਵੀ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਅਤੇ ਵਿਊਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਦੇ ਵਿਚ 112 ਦਵਾਈਆਂ ਦੀ ਵਰਤੋਂ ‘ਤੇ ਲੱਗੀ ਪਾਬੰਦੀ, ਦੇਖੋ ਲਿਸਟ

0

Punjab News: substandard medicines ;ਪੰਜਾਬ ਦੇ ਵਿੱਚ ਸੂਬਾ ਸਰਕਾਰ ਨੇ 112 ਦੇ ਕਰੀਬ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਇੰਨ੍ਹਾਂ ਦਵਾਈਆਂ ਨੂੰ Central Drugs Standard Control Organization (CDSCO) ਵੱਲੋਂ ਸਬਸਟੈਂਡਰਡ (ਘਟੀਆ ਗੁਣਵੱਤਾ) ਦਵਾਈਆਂ ਐਲਾਨਿਆ ਗਿਆ ਹੈ। ਜਿਸਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸਿਹਤ ਵਿਭਾਗ ਪੰਜਾਬ ਵੱਲੋਂ ਇਹਨਾਂ ਦਵਾਈਆਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਸੂਬੇ ਦੇ ਡਾਕਟਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਲਿਸਟ ਵਿੱਚ ਦਿੱਤੀਆਂ ਦਵਾਈਆਂ ਦੀ ਵਰਤੋਂ ਕਿਸੇ ਵੀ ਮਰੀਜ਼ ਉੱਤੇ ਨਾ ਕੀਤੀ ਜਾਵੇ। ਜੇਕਰ ਕਿਸੇ ਦਵਾਈ ਦੀ ਦੁਕਾਨ ‘ਤੇ ਇਹਨਾਂ ਵਿੱਚੋਂ ਕੋਈ ਵੀ ਦਵਾਈ ਵਿਕ ਰਹੀ ਹੋਵੇ, ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੋ। ਤੁਹਾਡੀ ਸਿਹਤ ਪੰਜਾਬ ਸਰਕਾਰ ਦੀ ਤਰਜੀਹ ਹੈ।

ਇਹ ਵੀ ਪੜ੍ਹੋ BJP MP ਤੇ ਫ਼ਿਲਮੀ ਅਦਾਕਾਰ kangana Ranaut ਦੀ Bathinda Court ‘ਚ ਪੇਸ਼ੀ ਅੱਜ, ਪੁਲਿਸ ਸੁਰੱਖਿਆ ਸਖ਼ਤ

ਪਾਬੰਦੀਸ਼ੁਦਾ 112 ਦਵਾਈਆਂ ਦੀ ਲਿਸਟ ਹੇਠਾਂ ਲਿੰਕ ਵਿਚ ਦਿੱਤੀ ਗਈ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹਿਸਾਰ ਵਿੱਚ ਮਨਾਇਆ ਗਿਆ ਸੰਤ ਨਾਮਦੇਵ ਜੀ ਮਹਾਰਾਜ ਰਾਜ ਪੱਧਰੀ ਪ੍ਰੋਗਰਾਮ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਸ਼ਿਰਕਤ

0

Haryana News: ਹਰਿਆਣਾ ਸਰਕਾਰ ਵੱਲੋਂ ਸੰਤਾਂ ਅਤੇ ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਟੀਚੇ ਨਾਲ ਚਲਾਈ ਜਾ ਰਹੀ ਸੰਤ -ਮਹਾਂਪੁਰਖ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਤਹਿਤ ਅੱਜ ਹਿਸਾਰ ਵਿੱਚ ਸੰਤ ਨਾਮਦੇਵ ਜੀ ਮਹਾਰਾਜ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਗੁਰੂ ਜੰਭੇਸ਼ਵਰ ਯੂਨਿਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ ਦੇ ਅਹਾਤੇ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਮੁੱਖ ਮੰਤਰੀ ਨੇ ਸੰਤ ਨਾਮਦੇਵ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੀਵਨ ਪ੍ਰੇਮ, ਭਗਤੀ ਅਤੇ ਸਮਾਨਤਾ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ Haryana ਦੇ Police Officer ਦੀ ਸ਼ੱਕੀ ਹਾਲਾਤਾਂ ‘ਚ ਗੋ+ਲੀ ਲੱਗਣ ਕਾਰਨ ਹੋਈ ਮੌ+ਤ, ਪੁਲਿਸ ਵੱਲੋਂ ਜਾਂਚ ਸ਼ੁਰੂ

ਉਨ੍ਹਾਂ ਨੇ ਵਿਆਪਤ ਭੇਦਭਾਵ, ਛੁਆਛੂਤ ਅਤੇ ਅਸਮਾਨਤਾ ਨੂੰ ਮਿਟਾ ਕੇ ਮਨੁੱਖਤਾ ਨੂੰ ਏਕਤਾ ਦੇ ਸੂਤਰ ਵਿੱਚ ਬਨ੍ਹਣ ਦਾ ਕੰਮ ਕੀਤਾ।ਇਸ ਮੌਕੇ ‘ਤੇ ਮੁੱਖ ਮੰੰਤਰੀ ਨੇ ਸਮਾਜ ਦੀ ਮੰਗ ਅਨੁਸਾਰ ਸੂਬੇ ਵਿੱਚ ਕਿਸੇ ਇੱਕ ਸਰਕਾਰੀ ਸੰਸਥਾਨ ਦਾ ਨਾਮ ਸੰਤ ਨਾਮਦੇਵ ਜੀ ਮਹਾਰਾਜ ਦੇ ਨਾਮ ‘ਤੇ ਰਖਣ ਦਾ ਐਲਾਨ ਕੀਤਾ। ਇਸ ਦੇ ਇਲਾਵਾ, ਸਮਾਜ ਦੀ ਵੱਖ ਵੱਖ ਧਰਮਸ਼ਾਲਾਵਾਂ ਦੇ ਰੱਖ ਰਖਾਓ ਅਤੇ ਸੋਲਰ ਪੈਨਲ ਲਗਾਉਣ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਿਵਾਨੀ, ਪਾਣੀਪਤ ਅਤੇ ਨਾਰਨੌਲ ਵਿੱਚ ਸਮਾਜ ਵੱਲੋਂ ਜਮੀਨ ਲਈ ਅਰਜੀ ਕਰਨ ‘ਤੇ ਨਿਯਮ ਅਨੁਸਾਰ ਭੂਮਿ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਅਨੁਵਾਦ ਦਾ ਕੀਤਾ ਵਿਮੋਚਨ

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ ਸਮਾਜ ਵੱਲੋਂ ਦਿੱਤੀ ਗਈ ਹੋਰ ਮੰਗਾਂ ਨੂੰ ਸੰਬੋਧਿਤ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੰਤ ਨਾਮਦੇਵ ਜੀ ਹਰ ਵਿਅਕਤੀ ਵਿੱਚ ਭਗਵਾਨ ਨੂੰ ਵੇਖਦੇ ਸਨ ਅਤੇ ਇਸੇ ਭਾਵ ਨਾਲ ਉਨ੍ਹਾਂ ਨੇ ਸਮਾਜ ਵਿੱਚ ਫੈਲੀ ਜਾਤੀਵਾਦ, ਛੁਆਛੂਤ ਅਤੇ ਸਮਾਨਤਾ ਜਿਹੀ ਬੁਰਾਇਆਂ ਨੂੰ ਮਿਟਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੱਚਾ ਧਰਮ ਉਹੀ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜੇ ਅਤੇ ਜੋ ਦੁਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਮੰਨ੍ਹੇ। ਹਰਿਆਣਾ ਦਾ ਮਜਦੂਰ ਵਰਗ, ਕਿਸਾਨ, ਕਾਰੀਗਰ, ਦਰਜੀ, ਲੁਹਾਰ ਅਤੇ ਹਰ ਮਹਿਨਤੀ ਕੰਮਯੂਨਿਟੀ, ਸੰਤ ਨਾਮਦੇਵ ਜੀ ਦੀ ਉਸੇ ਭਾਵਨਾ ਨੂੰ ਆਪਣੇ ਕਰਮ ਨਾਲ ਜਿਉਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਨਵਲਾ ਨਿਵਾਨਸਭਾ ਵਿੱਚ ਵਿਕਾਸ ਨੂੰ ਮਿਲੇਗੀ ਨਵੀਂ ਉੜਾਨ, ਮੁੱਖ ਮੰਤਰੀ ਸੈਣੀ ਨੇ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਦਾ ਐਲਾਨ ਕੀਤਾ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਲਵਾ ਵਿਧਾਨਸਭਾ ਖੇਤਰ ਲਈ ਕਈ ਮਹੱਤਵਪੂਰਨ ਵਿਕਾਸ ਪਰਿਯੋਜਨਾਵਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਖੇਦਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛਡੇਗੀ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਆਜਾਦ ਨਗਰ ਵਿੱਚ ਅਰਬਨ ਹੇਲਥ ਸੇਂਟਰ ਦਾ ਨਿਰਮਾਣ ਜਲਦ ਸ਼ੁਰੂ ਹੋਵੇਗਾ। ਪਨਿਹਾਰ ਚਕ ਵਿੱਚ ਭੂਮਿ ਮੁਹੱਈਆ ਹੋਣ ‘ਤੇ ਸਭ ਹੇਲਥ ਸੇਂਟਰ ਖੋਲਿਆ ਜਾਵੇਗਾ ਅਤੇ ਆਜਾਦ ਨਗਰ ਦੇ ਇੱਕ ਪ੍ਰਾਇਮਰੀ ਸਕੂਲ ਨੂੰ ਹਾਈ ਸਕੂਲ ਵਿੱਚ ਅਪਗੇ੍ਰਡ ਕੀਤਾ ਜਾਵੇਗਾ।ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਐਲਾਨ ਹਿਸਾਰ ਦੇ ਨਲਵਾ ਵਿੱਚ ਆਯੋਜਿਤ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੀਤੀ। ਇਸ ਮੌਕੇ ‘ਤੇ ਰੈਲੀ ਦੇ ਸੰਯੋਜਕ ਅਤੇ ਨਲਵਾ ਦੇ ਵਿਧਾਇਕ ਰਣਧੀਰ ਪਨਿਹਾਰ ਵੀ ਮੌਜ਼ੂਦ ਰਹੇ।ਨਾਇਬ ਸਿੰਘ ਸੈਣੀ ਨੇ ਮੰਗਾਲੀ ਨੂੰ ਸਭ ਤਹਿਸੀਲ, ਬਾਲਸਮੰਦ ਨੂੰ ਤਹਿਸੀਲ ਅਤੇ ਆਦਮਪੁਰ ਨੂੰ ਉਪਮੰਡਲ ਦਰਜਾ ਦੇਣ ਦਾ ਪ੍ਰਸਤਾਵ ‘ਤੇ ਕਿਹਾ ਕਿ ਰਾਜ ਸਰਕਾਰ ਨੇ ਇਸ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸਬੰਧਿਤ ਅਰਜੀ ਕਮੇਟੀ ਨੂੰ ਪੇਸ਼ ਕੀਤੇ ਜਾਣ ‘ਤੇ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ। ਨਾਲ ਹੀ ਸਿਵਾਨੀ ਉਪਮੰਡਲ ਨੂੰ ਭਿਵਾਲੀ ਜ਼ਿਲ੍ਹੇ ਤੋਂ ਹਿਸਾਰ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਲਈ ਲੋੜਮੰਦ ਫਿਜ਼ਿਬਲਿਟੀ ਤੋਂ ਬਾਅਦ ਚੇਕ ਕਰਵਾਉਣ ਤੋਂ ਬਾਅਦ ਨਾਰਮਸ ਪੂਰੇ ਹੋਣ ‘ਤੇ ਇਸ ਨੂੰ ਹਿਸਾਰ ਜ਼ਿਲ੍ਹੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਮਾਯਣ ਦੇ ਬਾਲ ਕਾਂਡ ਦਾ ਪੰਜਾਬੀ ਅਨੁਵਾਦ ਦਾ ਕੀਤਾ ਵਿਮੋਚਨ

ਉਨ੍ਹਾਂ ਨੇ ਕਿਹਾ ਕਿ ਪਨਿਹਾਰ ਚਕ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਰਾਵਲਵਾਸ ਸਭ ਮਾਇਨਰ ‘ਤੇ ਵਾਟਰ ਪੰਪਿੰਗ ਸਟੇਸ਼ਨ ਦੇ ਨਿਰਮਾਣ ਲਈ 4.72 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਆਜਾਦ ਨਗਰ ਕੈਮੀਰ ਰੋੜ ( ਵਾਰਡ 18 ਅਤੇ 19 ) , ਪਟੇਲ ਨਗਰ ( ਵਾਰਡ 16 ) ਵਿੱਖ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਵਿਵਸਥਾ ਲਈ 33 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਓਪੀ ਜਿੰਦਲ ਮਾਇਨਰ ਦਾ ਵਿਸਥਾਰ 1.43 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਜਦੋਂ ਕਿ ਰਾਤੇਰਾ ਤਲਵੰਡੀ ਖਰੀਫ ਚੈਨਲ ਪਾਇਪਲਾਇਨ ਪਰਿਯੋਜਨਾ 32.19 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਬਾਲਸਮੰਦ ਬਰਾਹ ਕਲਸਟਰ ਵਿੱਚ 33.24 ਲੱਖ ਰੁਪਏ ਅਤੇ ਪਨਿਹਾਰ-ਚੌਧਰੀਵਾਸ ਕਲਸਟਰ ਵਿੱਚ 106 ਕਰੋੜ ਰੁਪਏ ਨਾਲ ਸੌਰ ਊਰਜਾ ਅਧਾਰਿਤ ਮਾਇਕ੍ਰੋ ਇਰਿਗੇਸ਼ਨ ਪਰਿਯੋਜਨਾਵਾਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਖੇਤਰ ਵਿੱਚ ਬਾਢ ਨਾਲ ਹੋਏ ਨੁਕਸਾਨ ਨੂੰ ਵੇਖਦੇ ਹੋਏ 322 ਕਰੋੜ ਰੁਪਏ ਦੀ ਲਾਗਤ ਨਾਲ ਭਿਵਾਨੀ ਡ੍ਰੇਨ ਦੀ ਸਮਰਥਾ ਵਧਾਉਣ ਅਤੇ ਰਤੇਰਾ ਤਲਵੰਡੀ ਖਰੀਫ ਚੈਨਲ ਲਈ ਪਾਣੀ ਮੁਹੱਈਆ ਕਰਾਉਣ ਦੀ ਪਰਿਯੋਜਨਾ ਵੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ Haryana News; ਹਰਿਆਣਾ ਸਰਕਾਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਜਨਸੇਵਾ ਲਈ ਕਰ ਰਹੀ ਕੰਮ – ਨਾਇਬ ਸਿੰਘ ਸੈਣੀ

ਉਨ੍ਹਾਂ ਨੇ ਨਲਵਾ ਖੇਤਰ ਦੇ ਖਾਲਿਆਂ ਦੀ ਮਰੱਮਤ, ਹਿਸਾਰ ਘੱਗਰ ਡ੍ਰੇਨ ਦੀ ਸਮਰਥਾ ਵਾਧੇ , ਪਟਰੀ ਪੱਕਾ ਕਰਨ ਅਤੇ ਕੈਮਰੀ , ਗੰਗਵਾ, ਪਾਤਨ, ਆਰਿਆ ਨਗਰ, ਮਾਤਰਸ਼ਿਆਮ ਅਤੇ ਸ਼ਾਹਪੁਰ ਦੇ ਆਬਾਦੀ ਖੇਤਰਾਂ ਵਿੱਚ ਲੋੜ ਅਨੁਸਾਰ ਡ੍ਰੇਨ ਨੂੰ ਪੱਕਾ ਕਰਨ ਦਾ ਵੀ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਨਲਵਾ ਖੇਤਰ ਦੀ 215 ਕਿਲ੍ਹੋਮੀਟਰ ਲੰਬੀ 61 ਸੜਕਾਂ ਡਿਫੇਕਟ ਲਾਇਬਿਲਿਟੀ ਪੀਰਿਅਡ ਵਿੱਚ ਹੋਣ ਕਾਰਨ ਲੋੜ ਅਨੁਸਾਰ ਠੀਕ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 46 ਕਿਲ੍ਹੋਮੀਟਰ ਦੀ 10 ਸੜਕਾਂ ‘ਤੇ ਤੇਜੀ ਨਾਲ ਕੰਮ ਚਲ ਰਿਹਾ ਹੈ। ਉਨ੍ਹਾਂ ਨ।ੇ 186 ਕਿਲ੍ਹੋਮੀਟਰ ਦੀ 56 ਸੜਕਾਂ 93 ਕਰੋੜ ਰੁਪਏ ਦੀ ਲਾਗਤ ਨਾਲ ਮਰੱਮਤ ਕਰਵਾਉਣ ਦਾ ਐਲਾਨ ਕੀਤਾ। ਇਸ ਦੇ ਇਲਾਵਾ 20.79 ਕਿਲ੍ਹੋਮੀਟਰ ਦੀ 5 ਸੜਕਾਂ 2.46 ਕਰੋੜ ਰੁਪਏ ਨਾਲ 31 ਅਕਤੂਬਰ ਤੱਕ ਮੁਰੱਮਤ ਕੀਤੀ ਜਾਵੇਗੀ।ਸ੍ਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨਲਾਲ ਦੇ ਨਾਮ ‘ਤੇ ਨਲਵਾ ਵਿਧਾਨਸਭਾ ਖੇਤਰ ਵਿੱਚ ਪ੍ਰਵੇਸ਼ ਦੁਆਰ ਦੇ ਨਿਰਮਾਣ ਲਈ 1 ਕਰੋੜ ਰੁਪਏ ਅਤੇ ਖੇਤਾਂ ਦੀ 25 ਕਿਲ੍ਹੋਮੀਟਰ ਰਸਤਿਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਇਲਾਵਾ ਨਲਵਾ ਵਿਧਾਨਸਭਾ ਖੇਤਰ ਵਿੱਚ ਮਾਰਕੇਟਿੰਗ ਬੋਰਡ ਦੀ ਸੜਕਾਂ ਅਤੇ ਗ੍ਰਾਮੀਣ ਵਿਕਾਸ ਲਈ ਖੇਤਰ ਨੂੰ 5-5 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

BJP MP ਤੇ ਫ਼ਿਲਮੀ ਅਦਾਕਾਰ kangana Ranaut ਦੀ Bathinda Court ‘ਚ ਪੇਸ਼ੀ ਅੱਜ, ਪੁਲਿਸ ਸੁਰੱਖਿਆ ਸਖ਼ਤ

0

Bathinda News: kangana Ranaut; ਆਪਣੇ ਵਿਵਾਦਤ ਬੋਲਾਂ ਕਾਰਨ ਅਕਸਰ ਹੀ ਚਰਚਾ ਵਿਚ ਰਹਿਣ ਵਾਲੀ ਭਾਜਪਾ ਐਮ.ਪੀ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ (kangana Ranaut) ਅੱਜ ਬਠਿੰਡਾ ਦੀ ਅਦਾਲਤ ਵਿਚ ਪੇਸ਼ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰ ਜੰਡੀਆ ਦੀ ਰਹਿਣ ਵਾਲੀ ਬਜੁਰਗ ਬੀਬੀ ਮਹਿੰਦਰ ਕੌਰ ਵਿਰੁਧ ਗਲਤ ਟਿੱਪਣੀਆਂ ਕਰਨ ਕਰਕੇ ਮਾਣਹਾਣੀ ਦੇ ਕੇਸ ਦਾ ਸਾਹਮਣਾ ਕਰ ਰਹੀ ਕੰਗਨਾ ਰਣੌਤ ਨੂੰ ਅਦਾਲਤ ਨੇ ਨਿੱਜੀ ਤੌਰ ‘ਤੇ ਪੇਸ਼ ਹੌਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ Bathinda ਦੇ ਮਸ਼ਹੂਰ ਵਿਦਿਆਦਾਨੀ Prof. N.K. Gosain ਦਾ ਹੋਇਆ ਦਿਹਾਂਤ

ਸੂਚਨਾ ਮੁਤਾਬਕ ਕੰਗਨਾ ਦੁਪਿਹਰ ਕਰੀਬ 2 ਕੁ ਵਜੇਂ ਬਠਿੰਡਾ ਅਦਾਲਤ ਪੁੱਜ ਰਹੀ ਹੈ ।ਪ੍ਰਸ਼ਾਸਨ ਦੇ ਉੱਚ ਸੂਤਰਾਂ ਮੁਤਾਬਕ ਕੰਗਨਾ ਦੀ ਬਠਿੰਡਾ ਆਮਦ ਬਾਰੇ ਸੂਚਨਾ ਆ ਚੁੱਕੀ ਹੈ, ਜਿਸਦੇ ਲਈ ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਇੰਤਜਾਮ ਵੀ ਸਖ਼ਤ ਕੀਤੇ ਗਏ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਫ਼ਿਲਮੀ ਅਦਾਕਾਰ ਅਦਾਲਤ ਵਿਚ ਪੇਸ਼ ਹੋਣ ਤੋਂ ਬਚਦੀ ਰਹੀ ਹੈ ਤੇ ਆਪਣੇ ਖਿਲਾਫ਼ ਦਾਈਰ ਕੇਸ ਨੂੰ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਰਜੋਈ ਕਰ ਚੁੱਕੀ ਹੈ ਪ੍ਰੰਤੂ ਉਸਦੇ ਪੱਲੇ ਨਿਰਾਸ਼ਾ ਹੀ ਪਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੰਕਟ ਵਿੱਚ ਸੱਚਾ ਲੀਡਰਸ਼ਿਪ; ਮਾਨ ਸਰਕਾਰ ਹੜ੍ਹ ਪੀੜਤਾਂ ਨੂੰ ਦੇ ਰਹੀ ਸਭ ਤੋਂ ਵੱਧ ਮੁਆਵਜ਼ਾ, ਦੇਸ਼ ਲਈ ਪੇਸ਼ ਕੀਤੀ ਮਿਸਾਲ

0

Punjab News:ਪੰਜਾਬ ਦੀ ਧਰਤੀ ‘ਤੇ ਇੱਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਦੇ ਗਲਿਆਰਿਆਂ ਵਿੱਚੋਂ ਨਿਕਲ ਕੇ ਖੇਤਾਂ, ਮੰਡੀਆਂ ਅਤੇ ਪਿੰਡਾਂ ਦਾ ਰਾਹ ਚੁਣਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਮੁੱਖ ਮੰਤਰੀ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਸਿੱਧੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਚਕਾਰ ਪਹੁੰਚ ਰਿਹਾ ਹੈ। ਇਹ ਕੋਈ ਸਿਆਸੀ ਪ੍ਰਦਰਸ਼ਨ ਨਹੀਂ, ਬਲਕਿ ਇੱਕ ਨਵੀਂ ਸ਼ਾਸਨ ਸ਼ੈਲੀ ਦੀ ਸ਼ੁਰੂਆਤ ਹੈ।ਜਦੋਂ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਕਮਰ ਤੋੜ ਦਿੱਤੀ, ਉਦੋਂ ਮੁੱਖ ਮੰਤਰੀ ਮਾਨ ਨੇ ਸਿਰਫ਼ ਐਲਾਨ ਨਹੀਂ ਕੀਤੇ—ਉਨ੍ਹਾਂ ਨੇ ਜ਼ਮੀਨ ‘ਤੇ ਉੱਤਰ ਕੇ ਹਰ ਪੀੜਤ ਦਾ ਹੱਥ ਫੜਿਆ। 74 ਕਰੋੜ ਰੁਪਏ ਦਾ ਰਾਹਤ ਪੈਕੇਜ, 2 ਲੱਖ ਕੁਇੰਟਲ ਮੁਫ਼ਤ ਕਣਕ ਦਾ ਬੀਜ ਅਤੇ 20,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ—ਇਹ ਅੰਕੜੇ ਨਹੀਂ, ਕਿਸਾਨਾਂ ਦੀਆਂ ਟੁੱਟੀਆਂ ਉਮੀਦਾਂ ਨੂੰ ਫਿਰ ਤੋਂ ਜੋੜਨ ਦਾ ਜ਼ਰੀਆ ਬਣੇ।ਸਭ ਤੋਂ ਵੱਡੀ ਗੱਲ? ਸਿਰਫ਼ 30 ਦਿਨਾਂ ਦੇ ਅੰਦਰ ਇਹ ਰਾਹਤ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਗਈ—ਇੱਕ ਅਜਿਹਾ ਰਿਕਾਰਡ ਜੋ ਦਹਾਕਿਆਂ ਦੀ ਸਰਕਾਰੀ ਲਾਲ-ਫ਼ੀਤਾਸ਼ਾਹੀ ਨੂੰ ਸ਼ਰਮਸਾਰ ਕਰਦਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ

ਮੁੱਖ ਮੰਤਰੀ ਮਾਨ ਦੀ ਨਜ਼ਰ ਵਿੱਚ ਸਿਰਫ਼ ਵੱਡੇ ਕਿਸਾਨ ਨਹੀਂ ਹਨ। ਉਨ੍ਹਾਂ ਦੇ ਨਿਰਦੇਸ਼ ਸਾਫ਼ ਹਨ—ਰਾਹਤ ਦਾ ਦਾਇਰਾ ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਗਰੀਬ ਤਬਕੇ ਤੱਕ ਫੈਲਣਾ ਚਾਹੀਦਾ ਹੈ। ਇਹ ਸਮਾਵੇਸ਼ੀ ਦ੍ਰਿਸ਼ਟੀਕੋਣ ਹੀ ਅਸਲੀ ਲੋਕਤੰਤਰ ਦੀ ਪਛਾਣ ਹੈ।ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ‘ਤੇ ਜੰਮੀ ਰੇਤ ਅਤੇ ਸਿਲਟ ਨੂੰ ਵੇਚਣ ਦੀ ਖੁੱਲ੍ਹ ਦਿੱਤੀ ਗਈ, ਉਹ ਵੀ 15 ਨਵੰਬਰ ਤੱਕ ਬਿਨਾਂ ਕਿਸੇ ਸਰਕਾਰੀ NOC ਦੇ। ਇਹ ਵਿਹਾਰਕ ਸੋਚ ਹੀ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਫਿਰ ਤੋਂ ਖੜ੍ਹਾ ਕਰ ਸਕਦੀ ਹੈ।ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਮਾਨ ਨੇ ਖੁਦ ਹਰ ਪਿੰਡ ਦੇ ਰਾਹਤ ਕਾਰਜਾਂ ਦੇ ਵੀਡੀਓ ਸਾਂਝੇ ਕੀਤੇ ਅਤੇ ਅਧਿਕਾਰੀਆਂ ਨਾਲ ਮਿਲ ਕੇ ਹਰ ਗਤੀਵਿਧੀ ਦਾ ਮੁਲਾਂਕਣ ਕੀਤਾ। ਇਸ ਪਾਰਦਰਸ਼ਤਾ ਨੇ ਨਾ ਸਿਰਫ਼ ਜਨਤਾ ਦਾ ਭਰੋਸਾ ਜਿੱਤਿਆ, ਬਲਕਿ ਪ੍ਰਸ਼ਾਸਨ ਨੂੰ ਵੀ ਜਵਾਬਦੇਹ ਬਣਾਇਆ।

ਇਹ ਵੀ ਪੜ੍ਹੋ ਪੰਜਾਬ ਦੀਆਂ ਪੇਂਡੂ ਸੜਕਾਂ ‘ਤੇ ਮਾਨ ਸਰਕਾਰ ਦੀ ਸਖਤੀ: CM ਫਲਾਇੰਗ ਸਕੁਐਡ ਕਰੇਗਾ ਗੁਣਵੱਤਾ ਦੀ ਨਿਗਰਾਨੀ, 19,491 ਕਿਲੋਮੀਟਰ ਸੜਕਾਂ ਵਿੱਚ ਹੋ ਰਿਹਾ ਸੁਧਾਰ

ਇਹ ਸਰਕਾਰ ਸਿਰਫ਼ ਮੁਆਵਜ਼ਾ ਵੰਡ ਕੇ ਨਹੀਂ ਰੁਕੀ। SDRF ਮੁਆਵਜ਼ਾ ਵਧਾ ਕੇ 40,000 ਰੁਪਏ ਕੀਤਾ ਗਿਆ, ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਰਾਹਤ ਦਿੱਤੀ ਗਈ, ਅਤੇ ਕਿਸਾਨਾਂ ਨੂੰ ਛੇ ਮਹੀਨਿਆਂ ਤੱਕ ਕੋਈ ਕਿਸ਼ਤ ਜਾਂ ਵਿਆਜ ਨਹੀਂ ਦੇਣਾ ਹੋਵੇਗਾ—ਇਹ ਵਿੱਤੀ ਰਾਹਤ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਦਿੱਤੀ। ਪਸ਼ੂ ਧਨ ਦੇ ਨੁਕਸਾਨ ਅਤੇ ਹੋਰ ਜਾਇਦਾਦ ਦੇ ਨੁਕਸਾਨ ਲਈ ਵੀ ਵੱਖਰੇ ਤੌਰ ‘ਤੇ ਸਹਾਇਤਾ ਦਾ ਐਲਾਨ ਕੀਤਾ ਗਿਆ। ਨਾਲ ਹੀ, ਪਿੰਡ ਤੋਂ ਲੈ ਕੇ ਰਾਜ ਪੱਧਰ ਤੱਕ ਵਿਸ਼ੇਸ਼ ਨਿਗਰਾਨੀ ਟੀਮਾਂ ਬਣਾਈਆਂ ਗਈਆਂ ਤਾਂ ਜੋ ਕੋਈ ਸ਼ਿਕਾਇਤ ਅਣਸੁਣੀ ਨਾ ਰਹੇ।ਮਾਨ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਹਰ ਹਾਲ ਵਿੱਚ ਫਸਲਾਂ ਦੀ ਸਰਕਾਰੀ ਖਰੀਦ ਹੋਵੇਗੀ ਅਤੇ ਸਮੇਂ ਸਿਰ ਪੂਰਾ ਭੁਗਤਾਨ ਮਿਲੇਗਾ। ਅਤੇ ਇਸ ਵਾਰ, ਇਹ ਮਹਿਜ਼ ਚੋਣ ਵਾਅਦਾ ਨਹੀਂ—ਜ਼ਮੀਨੀ ਹਕੀਕਤ ਬਣ ਚੁੱਕਾ ਹੈ।

ਇਹ ਵੀ ਪੜ੍ਹੋ ਹੁਣ ਘਰ-ਘਰ ਪਹੁੰਚੇਗੀ ਖੁਸ਼ਹਾਲੀ! ਮਾਨ ਸਰਕਾਰ ਨੇ ‘ਆਟਾ-ਦਾਲ’ ਯੋਜਨਾ ਨੂੰ ਬਣਾਇਆ ‘ਪੂਰਾ ਰਾਸ਼ਨ ਪੈਕੇਜ’, ਨਵੇਂ ਸਾਲ ਤੋਂ 1.42 ਕਰੋੜ ਲੋਕਾਂ ਨੂੰ ਮਿਲੇਗੀ ਹੋਮ ਡਿਲੀਵਰੀ

ਅੱਜ ਪੰਜਾਬ ਵਿੱਚ ਰਾਹਤ ਕਾਰਜ ਕਾਗਜ਼ਾਂ ‘ਤੇ ਨਹੀਂ, ਬਲਕਿ ਹਰ ਪੀੜਤ ਦੇ ਜੀਵਨ ਵਿੱਚ ਦਿਖਾਈ ਦੇ ਰਹੇ ਹਨ। ਇਹ “ਜੋ ਕਿਹਾ ਸੋ ਕੀਤਾ” ਵਾਲੀ ਰਾਜਨੀਤੀ ਦਾ ਜੀਵੰਤ ਉਦਾਹਰਣ ਹੈ।ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ AC ਕਮਰਿਆਂ ਤੋਂ ਨਹੀਂ, ਧੂੜ ਭਰੀਆਂ ਮੰਡੀਆਂ ਤੋਂ ਚਲਾਈ ਜਾ ਸਕਦੀ ਹੈ। ਉਨ੍ਹਾਂ ਨੇ ਸੰਕਟ ਨੂੰ ਮੌਕੇ ਵਿੱਚ ਬਦਲ ਕੇ ਪੂਰੇ ਦੇਸ਼ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ—ਕਿ ਅਸਲੀ ਲੀਡਰਸ਼ਿਪ ਉਹ ਹੈ ਜੋ ਸੁਰਖੀਆਂ ਤੋਂ ਜ਼ਿਆਦਾ, ਜ਼ਮੀਨ ‘ਤੇ ਦਿਖੇ।ਪੰਜਾਬ ਅੱਜ ਇੱਕ ਨਵੇਂ ਯੁੱਗ ਦੀ ਦਹਿਲੀਜ਼ ‘ਤੇ ਖੜ੍ਹਾ ਹੈ। ਇੱਕ ਅਜਿਹਾ ਯੁੱਗ ਜਿੱਥੇ ਸਰਕਾਰ ਅਤੇ ਜਨਤਾ ਦੇ ਵਿਚਕਾਰ ਦੀ ਦੂਰੀ ਖਤਮ ਹੋ ਰਹੀ ਹੈ, ਜਿੱਥੇ ਹਰ ਵਾਅਦਾ ਪੂਰਾ ਹੋ ਰਿਹਾ ਹੈ, ਅਤੇ ਜਿੱਥੇ ਹਰ ਕਿਸਾਨ, ਮਜ਼ਦੂਰ ਅਤੇ ਗਰੀਬ ਪਰਿਵਾਰ ਨੂੰ ਯਕੀਨ ਹੈ—ਉਨ੍ਹਾਂ ਦੀ ਸਰਕਾਰ ਸੱਚਮੁੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ਦੇ ਮਸ਼ਹੂਰ ਵਿਦਿਆਦਾਨੀ Prof. N.K. Gosain ਦਾ ਹੋਇਆ ਦਿਹਾਂਤ

0

Bathinda News: Prof. N.K. Gosain death News; ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਪੱਟੀ ‘ਚ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ  ਡੀਏਵੀ ਕਾਲਜ਼ ਦੇ ਸਾਬਕਾ ਪ੍ਰੋਫੈਸਰ ਐਨ.ਕੇ.ਗੋਸਾਂਈ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਪ੍ਰਵਾਰਕ ਮੈਬਰਾਂ ਮੁਤਾਬਕ ਬੀਤੀ ਰਾਤ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜੋਕਿ ਜਾਨ ਲੇਵਾ ਸਾਬਤ ਹੋਇਆ। ਹਾਲਾਂਕਿ ਉਨ੍ਹਾਂ ਬਠਿੰਡਾ ਦੇ ਸ਼ਰਦ ਹਸਪਤਾਲ ਵਿਚ ਵੀ ਲਿਜਾਇਆ ਗਿਆ ਪ੍ਰੰਤੁ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ

ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਡੀਏਵੀ ਕਾਲਜ਼ ਦੇ ਨਾਲ ਹੀ ਸਥਿਤ ਸਮਸ਼ਾਨਘਾਟ ਵਿਚ ਬਾਅਦ ਦੁਪਿਹਰ ਕਰੀਬ 3 ਵਜੇਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਾਲ 2010 ਵਿਚ ਡੀਏਵੀ ਕਾਲਜ਼ ਤੋਂ ਬਤੌਰ ਅੰਗਰੇਜ਼ੀ ਵਿਭਾਗ ਦੇ ਮੁਖੀ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਸਿੱਖਿਆ ਦੇ ਖੇਤਰ ਵਿਚ ਗਤੀਸ਼ੀਲ ਸਨ ਅਤੇ ਮੌਜੂਦਾ ਸਮੇਂ ਉਹ ਐਸਐਸਡੀ ਸਭਾ ਅਧੀਨ ਚਲਾਏ ਜਾ ਰਹੇ ਐਸਐਸਡੀ ਪ੍ਰੋਫੈਸ਼ਨਲ ਕਾਲਜ਼ ਵਿਚ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਉੱਪਰ ਡੀਏਵੀ ਕਾਲਜ਼ ਦੇ ਸਟਾਫ਼ ਅਤੇ ਸ਼ਹਿਰ ਦੇ ਸਿੱਖਿਆ ਸ਼ਾਸਤਰੀਆਂ ਨੇ ਦੁੱਖ ਪ੍ਰਗਟਾਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਸ਼ੁਰੂਆਤ

0

ਮੁੱਖ ਮੰਤਰੀ ਨੇ ਕਿਸਾਨਾਂ ਲਈ ਕਣਕ ਦੇ ਮੁਫ਼ਤ ਬੀਜ ਦੇ 7 ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਬੀਜ ਮੁਫ਼ਤ ਮੁਹੱਈਆ ਕਰਵਾਏ ਜਾਣਗੇ

Amritsar News: ਸੂਬੇ ਦੇ ਹੜ੍ਹ ਪੀੜਤਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਨੁਕਸਾਨੀ ਗਈ ਲਗਭਗ ਪੰਜ ਲੱਖ ਏਕੜ ਜ਼ਮੀਨ ਵਿੱਚ ਆਪਣੀ ਫਸਲ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਲੱਖ ਕੁਇੰਟਲ ਕਣਕ ਦੇ ਬੀਜ ਮੁਫ਼ਤ ਮੁਹੱਈਆ ਕਰਵਾਉਣ ਲਈ ਅੱਜ ਸੱਤ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਕਾਰਨ ਸੂਬੇ ਦੇ ਕਿਸਾਨਾਂ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਸੂਬੇ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ 74 ਕਰੋੜ ਰੁਪਏ ਦੇ ਦੋ ਲੱਖ ਕੁਇੰਟਲ ਬੀਜ ਮੁਫ਼ਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਮੁਫ਼ਤ ਬੀਜ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਜਲਦ ਹੀ ਮੁਕੰਮਲ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ ਤਰਨਤਾਰਨ ਉਪ ਚੋਣ; ਮੁੱਖ ਮੰਤਰੀ ਨੇ ਹਰਮੀਤ ਸੰਧੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ, ਦੇਖੋ ਲਾਈਵ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਹੜ੍ਹਾਂ ਕਾਰਨ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਸੂਬਾ ਸਰਕਾਰ ਉਨ੍ਹਾਂ ਨੂੰ ਇਸ ਸਮੱਸਿਆ ਵਿੱਚੋਂ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਅਗਾਮੀ ਹਾੜ੍ਹੀ ਦੀ ਫਸਲ ਬੀਜਣ ਵਿੱਚ ਮਦਦ ਕਰਨ ਵਾਸਤੇ ਕਣਕ ਦੇ ਬੀਜ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੌਰਾਨ ਹੋਈ ਤਬਾਹੀ ਕਾਰਨ ਕਿਸਾਨਾਂ ਲਈ ਪੈਦਾ ਹੋਈਆਂ ਮੁਸ਼ਕਲਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਇਹ ਨਿਮਾਣਾ ਜਿਹਾ ਉਪਰਾਲਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਪੰਜਾਬ ਨੂੰ ਪਹਿਲਾਂ ਕਦੇ ਵੀ ਇੰਨਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤੀ, ਬਹਾਦਰ ਅਤੇ ਦ੍ਰਿੜ ਕਿਸਾਨਾਂ ਨੇ ਹੜ੍ਹਾਂ ਦੇ ਕਹਿਰ ਦਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਉਹ ਰਾਸ਼ਟਰੀ ਖੁਰਾਕ ਪੂਲ ਵਿੱਚ ਅਨਾਜ ਦਾ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਪੜ੍ਹੋ ਪੰਜਾਬ ਦੀਆਂ ਪੇਂਡੂ ਸੜਕਾਂ ‘ਤੇ ਮਾਨ ਸਰਕਾਰ ਦੀ ਸਖਤੀ: CM ਫਲਾਇੰਗ ਸਕੁਐਡ ਕਰੇਗਾ ਗੁਣਵੱਤਾ ਦੀ ਨਿਗਰਾਨੀ, 19,491 ਕਿਲੋਮੀਟਰ ਸੜਕਾਂ ਵਿੱਚ ਹੋ ਰਿਹਾ ਸੁਧਾਰ

ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਹੜ੍ਹਾਂ ਕਾਰਨ 2,300 ਤੋਂ ਵੱਧ ਪਿੰਡ ਡੁੱਬ ਗਏ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ ਪੰਜ ਲੱਖ ਏਕੜ ਜ਼ਮੀਨ ਵਿੱਚ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਹੜ੍ਹਾਂ ਦੌਰਾਨ 56 ਜਾਨਾਂ ਚਲੀਆਂ ਗਈਆਂ ਹਨ ਅਤੇ ਲਗਭਗ ਸੱਤ ਲੱਖ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਕਿਹਾ ਕਿ 3,200 ਸਰਕਾਰੀ ਸਕੂਲ ਨੁਕਸਾਨੇ ਗਏ ਹਨ, 19 ਕਾਲਜ ਮਲਬੇ ਵਿੱਚ ਬਦਲ ਗਏ ਹਨ, 1,400 ਕਲੀਨਿਕ ਅਤੇ ਹਸਪਤਾਲ ਬਰਬਾਦ ਹੋ ਗਏ ਹਨ, 8,500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਹਨ ਅਤੇ 2,500 ਪੁਲ ਢਹਿ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਲਗਭਗ 13,800 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਅਸਲ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ।

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜਨਤਕ-ਨਿੱਜੀ ਭਾਈਵਾਲੀ ਰਾਹੀਂ ਨਿਵੇਸ਼ ਦੇ ਨਵੇਂ ਮੌਕੇ ਸਿਰਜਣ ਲਈ ਅਤੇ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਵੇਸ਼ਕ ਸੰਮੇਲਨ ਕਰਵਾਇਆ

0

Chandigarh News:ਪੰਜਾਬ ਵਿੱਚ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਰਾਹੀਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੇ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਨਿਵੇਸ਼ਕ ਸੰਮੇਲਨ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪੀ.ਆਈ.ਡੀ.ਬੀ. ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀ, ਸੰਭਾਵੀ ਪ੍ਰੋਜੈਕਟ ਨਿਵੇਸ਼ਕ ਅਤੇ ਡਿਵੈਲਪਰ ਅਤੇ ਟਰਾਂਜੈਕਸ਼ਨ ਐਡਵਾਈਜ਼ਰਾਂ ਸਮੇਤ ਪ੍ਰਮੁੱਖ ਭਾਈਵਾਲਾਂ ਨੇ ਸੰਭਾਵੀ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਪ੍ਰੋਜੈਕਟਾਂ ਦੀ ਰੂਪ-ਰੇਖਾ ਬਾਰੇ ਵਿਚਾਰ-ਚਰਚਾ ਕੀਤੀ। ਇਸ ਦਾ ਉਦੇਸ਼ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਰਾਹੀਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਵਿੱਚ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।

ਇਹ ਵੀ ਪੜ੍ਹੋ ਪੰਜਾਬ ਦੀਆਂ ਪੇਂਡੂ ਸੜਕਾਂ ‘ਤੇ ਮਾਨ ਸਰਕਾਰ ਦੀ ਸਖਤੀ: CM ਫਲਾਇੰਗ ਸਕੁਐਡ ਕਰੇਗਾ ਗੁਣਵੱਤਾ ਦੀ ਨਿਗਰਾਨੀ, 19,491 ਕਿਲੋਮੀਟਰ ਸੜਕਾਂ ਵਿੱਚ ਹੋ ਰਿਹਾ ਸੁਧਾਰ

ਇਸ ਮੀਟਿੰਗ ਦੌਰਾਨ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪੀ.ਪੀ.ਪੀ. ਰਾਹੀਂ ਸ਼ੁਰੂ ਕੀਤੇ ਜਾਣ ਵਾਲੇ 06 ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਪ੍ਰੋਜੈਕਟਾਂ ਬਾਰੇ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਅੰਮ੍ਰਿਤਸਰ ਵਿਖੇ ਅਰਬਨ ਰੋਪਵੇਅ ਪ੍ਰੋਜੈਕਟ, ਸਰਹਿੰਦ ਦੇ ਆਮ-ਖਾਸ ਬਾਗ ਵਿਖੇ ਵਿਰਾਸਤੀ ਹੋਟਲ, ਰੋਪੜ ਦੇ ਆਮ ਖਾਸ ਬਾਗ ਵਿਖੇ ਪਿੰਕਾਸੀਆ ਟੂਰਿਸਟ ਕੰਪਲੈਕਸ, ਕਪੂਰਥਲਾ ਦੇ ਦਰਬਾਰ ਹਾਲ ਵਿਖੇ ਵਿਰਾਸਤੀ ਹੋਟਲ, ਮੋਹਾਲੀ ਵਿਖੇ ਕਨਵੈਨਸ਼ਨ ਸੈਂਟਰ ਕਮ ਪ੍ਰਦਰਸ਼ਨੀ ਕੇਂਦਰ ਅਤੇ ਲੁਧਿਆਣਾ ਵਿਖੇ ਕਨਵੈਨਸ਼ਨ ਸੈਂਟਰ ਕਮ ਪ੍ਰਦਰਸ਼ਨੀ ਕੇਂਦਰ ਸਬੰਧੀ ਕਾਰਜ ਸ਼ੁਰੂ ਕਰਨਾ ਹੈ।ਇਸ ਮੀਟਿੰਗ ਵਿੱਚ ਪ੍ਰੋਜੈਕਟ ਦੀਆਂ ਸੰਭਾਵਨਾਵਾਂ, ਸਮਾਂ-ਸੀਮਾਵਾਂ ਅਤੇ ਕਾਨੂੰਨੀ ਪ੍ਰਵਾਨਗੀਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਪੀ.ਪੀ.ਪੀ. ਫਰੇਮਵਰਕ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਪ੍ਰਤੀਯੋਗੀ ਬੋਲੀ ਦੇ ਢੰਗ-ਤਰੀਕੇ ਅਤੇ ਰੈਵੀਨਿਊ-ਸ਼ੇਅਰਿੰਗ ਮਾਡਲ ਸ਼ਾਮਲ ਸਨ।

ਇਹ ਵੀ ਪੜ੍ਹੋ ਪਿੰਡ ਤੁੰਗਵਾਲੀ ‘ਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਪ੍ਰੋਜੈਕਟ ਸਬੰਧੀ ਨਿਯਮਾਂ ਨੂੰ ਭਰੋਸੇਯੋਗ ਅਤੇ ਨਿਵੇਸ਼ਕ ਪੱਖੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪ੍ਰੋਜੈਕਟ ਸਬੰਧੀ ਸ਼ਰਤਾਂ ਵਿੱਚ ਸੋਧ ਅਤੇ ਇਹਨਾਂ ਨੂੰ ਨਿਵੇਸ਼ਕ ਪੱਖੀ ਬਣਾਉਣ ਲਈ ਨਿਵੇਸ਼ਕਾਂ ਨੂੰ ਆਪਣੀ ਫੀਡਬੈਕ ਸਾਂਝੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਇਹ ਮੀਟਿੰਗ ਜਨਤਕ ਅਤੇ ਨਿੱਜੀ ਖੇਤਰਾਂ ਦਰਮਿਆਨ ਸਾਰਥਕ ਵਿਚਾਰ-ਵਟਾਂਦਰਾ ਸ਼ੁਰੂ ਕਰਨ ਲਈ ਇੱਕ ਮੰਚ ਵਜੋਂ ਕੰਮ ਕਰੇਗੀ, ਜਿਸਦਾ ਉਦੇਸ਼ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਅਤੇ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨਾ ਹੈ।ਸੂਬਾ ਸਰਕਾਰ ਨੇ ਨਿਵੇਸ਼ਕਾਂ ਲਈ ਪਾਰਦਰਸ਼ੀ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵਿਸ਼ਵ ਪੱਧਰੀ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿੱਜੀ ਖੇਤਰ ਨਾਲ ਨਿਰੰਤਰ ਸਹਿਯੋਗ ਦੀ ਆਸ ਪ੍ਰਗਟਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

Our Visitor

1904639