Tuesday, May 19, 2026
Home Blog Page 489

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੰਨ ਦੇ ਨੇੜੇ ਨਾ ਜਾਣ ਦੀ ਅਪੀਲ

0

👉DC ਅਤੇ SSP ਵੱਲੋਂ ਬੰਨ ਦੀ ਸੁਰੱਖਿਆ ਦਾ ਜਾਇਜ਼ਾ
Fazilka News:ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਅੱਜ ਕਾਂਵਾਂ ਵਾਲੀ ਬੰਨ ਦਾ ਦੌਰਾ ਕਰਕੇ ਬੰਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਬਹੁਤ ਦਬਾਓ ਹੈ ਅਤੇ ਇਸ ਬੰਨ ਨੂੰ ਲਗਾਤਾਰ ਮਜਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ ਨਾਲ ਨਵੀਂ ਮਿੱਟੀ ਪਹੁੰਚਾਉਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਬਿਨਾਂ ਕਿਸੇ ਕੰਮ ਤੋਂ ਸਤਲੁਜ ਦੀ ਕ੍ਰੀਕ ਦੇ ਕਾਵਾਂ ਵਾਲੀ ਅਤੇ ਦੂਜੇ ਬੰਨਾਂ ਤੇ ਪਹੁੰਚ ਰਹੇ ਹਨ। ਅਜਿਹੇ ਲੋਕਾਂ ਦੇ ਉੱਥੇ ਇਕੱਠੇ ਹੋਣ ਅਤੇ ਇਹਨਾਂ ਦੇ ਵਾਹਨ ਸੜਕ ਤੇ ਖੜੇ ਹੋਣ ਕਾਰਨ ਸਤਲੁਜ ਬੰਨ ਤੱਕ ਹੋਰ ਮਿੱਟੀ ਭੇਜਣ ਵਿੱਚ ਦਿੱਕਤ ਆ ਰਹੀ ਹੈ।

ਇਹ ਵੀ ਪੜ੍ਹੋ  Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

ਇਸ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਸਿਰਫ ਬੰਨ ਵੇਖਣ ਜਾਂ ਪਾਣੀ ਵੇਖਣ ਲਈ ਸਤਲੁਜ ਦੀ ਕ੍ਰੀਕ ਤੇ ਨਾ ਜਾਵੇ ਕਿਉਂਕਿ ਅਜਿਹੇ ਲੋਕਾਂ ਦੇ ਵਾਹਨਾਂ ਨਾਲ ਟਰੈਫਿਕ ਜਾਮ ਹੋ ਜਾਂਦਾ ਹੈ ਅਤੇ ਬੰਨ ਤੇ ਮਿੱਟੀ ਭੇਜਣ ਵਿੱਚ ਦਿੱਕਤ ਆਉਂਦੀ ਹੈ । ਇਸੇ ਤਰ੍ਹਾਂ ਬੰਨ ਤੇ ਭੀੜ ਇਕੱਠੀ ਹੋਣ ਨਾਲ ਬੰਨ ਤੇ ਹੋਰ ਦਬਾਓ ਵਧਦਾ ਹੈ ਅਤੇ ਇਸ ਨਾਲ ਇੱਥੇ ਪਹੁੰਚਣ ਵਾਲਿਆਂ ਲਈ ਵੀ ਖਤਰਾ ਹੋ ਸਕਦਾ ਹੈ।ਇਸ ਤੋਂ ਬਿਨਾਂ ਰਾਹਤ ਸਮੱਗਰੀ ਲੈ ਕੇ ਜਾਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੱਡੇ ਵਾਹਨ ਲੈ ਕੇ ਨਾ ਜਾਣ ਕਿਉਂਕਿ ਇਸ ਨਾਲ ਟਰੈਫਿਕ ਵਿੱਚ ਰੁਕਾਵਟ ਆਉਂਦੀ ਹੈ ਅਤੇ ਬੰਨ ਤੱਕ ਮਿੱਟੀ ਪਹੁੰਚਾਉਣ ਵਿੱਚ ਦੇਰੀ ਹੁੰਦੀ ਹੈ।

ਇਹ ਵੀ ਪੜ੍ਹੋ  Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਨੂੰ ਵੀ ਆਪਣੀ ਰਫਤਾਰ ਹੌਲੀ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਦੀਆਂ ਛੱਲਾਂ ਨਾਲ ਬੰਨ ਨੂੰ ਨੁਕਸਾਨ ਨਾ ਪਹੁੰਚੇ।ਇਸ ਤੋਂ ਪਹਿਲਾਂ ਉਨ੍ਹਾਂ ਨੇ ਮੌਜ਼ਮ ਦੇ ਰਾਹਤ ਕੈਂਪ ਦਾ ਵੀ ਦੌਰਾ ਕੀਤਾ ਅਤੇ ਰਾਹਤ ਕਾਰਜ਼ਾ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਬੀਤੀ ਰਾਤ ਡਿਪਟੀ ਕਮਿਸ਼ਨਰ ਨੇ ਪਿੰਡ ਰਾਣਾ ਅਤੇ ਬਹਿਕ ਬੋਦਲਾ ਦੇ ਰਾਹਤ ਕੈਂਪਾਂ ਦਾ ਦੌਰਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਜ ਜਨਰਲ ਡਾ: ਮਨਦੀਪ ਕੌਰ ਅਤੇ ਜੀਏ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਉਨ੍ਹਾਂ ਨੇ ਕੈਂਪਾਂ ਵਿਚ ਬੱਚਿਆਂ ਨੂੰ ਵਿਸੇਸ਼ ਕਿੱਟਾਂ ਵੀ ਵੰਡੀਆਂ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਮਿੱਠੂ ਸਿੰਘ ਘੁੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ

Bathinda News:ਅੱਜ ਪਿੰਡ ਗਹਿਰੀ ਭਾਗੀ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਜ਼ਿਲਾ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਮਿੱਠੂ ਸਿੰਘ ਘੁੱਦਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਖੇਤ ਮਜ਼ਦੂਰ ਸਭਾ ਦੇ ਜ਼ਿਲਾ ਆਗੂ ਮੱਖਣ ਸਿੰਘ ਗੁਰੂਸਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਪਹੁੰਚੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਮੋਦੀ ਸਰਕਾਰ ਲਗਾਤਾਰ ਨਰੇਗਾ ਦਾ ਬੱਜਟ ਘਟਾ ਰਹੀ ਹੈ,ਜਿਸ ਕਾਰਨ ਮਜ਼ਦੂਰਾਂ ਨੂੰ 100 ਦਿਨ ਵੀ ਰੁਜ਼ਗਾਰ ਨਹੀਂ ਮਿਲ ਰਿਹਾ।ਜਦਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘੱਟੋ-ਘੱਟ 300 ਦਿਨ ਦੇ ਕੰਮ ਤੋੰ ਬਿਨਾਂ ਇਕ ਮਜ਼ਦੂਰ ਆਪਣੇ ਪਰਿਵਾਰ ਦਾ ਪੇਟ ਵੀ ਨਹੀਂ ਭਰ ਸਕਦਾ।

ਇਹ ਵੀ ਪੜ੍ਹੋ  Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਮੁਖ ਮੰਤਰੀ ਭਗਵੰਤ ਮਾਨ ਨੇ ਮਜਦੂਰ ਜੱਥੇਬੰਦੀਆ ਨਾਲ ਮਜਦੂਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਕਰਨ ਲਈ ਇੱਕ ਵੀ ਮੀਟਿੰਗ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਮਜਦੂਰਾਂ ਨੂੰ ਨਰੇਗਾ ਸਕੀਮ ਅਧੀਨ 300 ਦਿਨ ਰੁਜ਼ਗਾਰ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਬੇਘਰੇ ਲੋਕਾਂ ਨੂੰ 10 ਮਰਲੇ ਦੇ ਪਲਾਟ ਅਤੇ ਦਸ ਲੱਖ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣ। ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਮਨੁੱਖੀ ਜਾਨਾਂ ,ਘਰਾਂ,ਪਸ਼ੂਆਂ, ਫਸਲਾਂ ਅਤੇ ਹੋਰ ਘਰੇਲੂ ਸਮਾਨ ਦੀ ਭਰਪਾਈ ਕੀਤੀ ਜਾਵੇ।

ਇਹ ਵੀ ਪੜ੍ਹੋ  ਸਵਾਰੀਆਂ ਨਾਲ ਭਰੀ ਤੇਜ ਰਫ਼ਤਾਰ ਪ੍ਰਾਈਵੇਟ ਬੱਸ ਦਾ ਕਹਿਰ; ਕਾਰ, ਟਰੈਕਟਰ ਤੇ ਸਕੂਟੀ ਸਵਾਰ ਦਰੜਿਆ

ਮਜਦੂਰ ਪ੍ਰੀਵਾਰਾਂ ਦੇ ਰੁਜ਼ਗਾਰ ਖ਼ਤਮ ਹੋਣ ਕਾਰਨ ਪ੍ਰਤੀ ਪ੍ਰੀਵਾਰ ਪੰਜਾਹ ਹਜ਼ਾਰ ਰੁਪਏ ਦਿੱਤੇ ਜਾਣ।ਇਸ ਸਮੇੰ ਖੇਤ ਮਜ਼ਦੂਰ ਸਭਾ ਦੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜਗਜੀਤ ਸਿੰਘ ਪ੍ਰਧਾਨ,ਸੇਵਕ ਸਿੰਘ ਮੀਤ ਪ੍ਰਧਾਨ,ਬੂਟਾ ਸਿੰਘ ਸਕੱਤਰ,ਸੁਖਾ ਸਿੰਘ ਮੀਤ ਸਕੱਤਰ ਅਤੇ ਸੇਵਕ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਤੋੰ ਇਲਾਵਾ ਕਿਰਨਾ ਕੌਰ,ਸੁਖਦੇਵ ਕੌਰ,ਬਲਵੀਰ ਸਿੰਘ, ਪਾਲਾ ਸਿੰਘ, ਬਲਵੰਤ ਸਿੰਘ,ਪੱਪੂ ਸਿੰਘ,ਅੰਗਰੇਜ ਸਿੰਘ, ਬਿੱਟੂ ਸਿੰਘ, ਹਰਭਜਨ ਸਿੰਘ, ਜਸਵਿੰਦਰ ਕੌਰ ਅਤੇ ਮਨਜਿੰਦਰ ਕੌਰ ਨੂੰ ਵੀ ਕਮੇਟੀ ਮੈਂਬਰ ਚੁਣਿਆ ਗਿਆ।ਇਸ ਸਮੇਂ ਚੁਣੇ ਗਏ ਸਾਥੀਆਂ ਨੇ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਆਹਿਦ ਵੀ ਕੀਤਾ। ਜਗਜੀਤ ਸਿੰਘ ਪ੍ਰਧਾਨ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਘੱਗਰ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ, ਅਫਵਾਹਾਂ ‘ਤੇ ਧਿਆਨ ਨਾ ਦਿਓ:ਡੀ.ਸੀ. ਕੋਮਲ ਮਿੱਤਲ

0

SAS Nagar News:ਡੇਰਾਬੱਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦੇ ਪੰਕਦ ਦੇ ਵਧਦੇ ਪੱਧਰ ਦੇ ਖ਼ਤਰੇ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।ਉਨ੍ਹਾਂ ਕਿਹਾ ਕਿ ਘੱਗਰ ਦੇ ਆਲਮਗੀਰ ਅਤੇ ਟਿਵਾਣਾ ਬੰਨ੍ਹ ਮਜ਼ਬੂਤ ਹਨ ਅਤੇ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।ਡੀ.ਸੀ. ਨੇ ਦੱਸਿਆ ਕਿ ਆਲਮਗੀਰ ਵਾਲੇ ਪਾਸੇ ਦੋ–ਤਿੰਨ ਸਥਾਨਾਂ ‘ਤੇ ਵਾਧੂ ਧਿਆਨ ਦੀ ਲੋੜ ਸੀ, ਜਿਨ੍ਹਾਂ ਨੂੰ ਮਜ਼ਬੂਤ ਕਰਨ ਲਈ ਡ੍ਰੇਨੇਜ ਵਿਭਾਗ ਨੂੰ ਤੁਰੰਤ ਕੰਮ ‘ਤੇ ਲਗਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

ਉਨ੍ਹਾਂ ਕਿਹਾ ਕਿ ਇਸ ਸਮੇਂ ਡੇਰਾਬੱਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਕਾਫੀ ਹੇਠਾਂ ਹੈ।ਸੁੱਖਨਾ ਹੈਡਵਰਕਸ ਤੋਂ ਅੱਜ ਸਵੇਰੇ ਵਾਧੂ ਪਾਣੀ ਛੱਡਣ ਦੀਆਂ ਰਿਪੋਰਟਾਂ ਬਾਰੇ ਡੀ.ਸੀ. ਨੇ ਕਿਹਾ ਕਿ ਇਸ ਨਾਲ ਕਿਸੇ ਕਿਸਮ ਦਾ ਤੇਜ਼ ਵਹਾਅ ਨਹੀਂ ਆਇਆ ਅਤੇ ਪਾਣੀ ਸਧਾਰਨ ਢੰਗ ਨਾਲ ਪਾਰ ਹੋ ਗਿਆ ਹੈ।ਡਿਪਟੀ ਕਮਿਸ਼ਨਰ ਦੇ ਨਾਲ ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ, ਕਾਰਜਕਾਰੀ ਇੰਜੀਨੀਅਰ ਡ੍ਰੇਨੇਜ ਖੁਸ਼ਵਿੰਦਰ ਸਿੰਘ ਅਤੇ ਤਹਿਸੀਲਦਾਰ ਡੇਰਾਬੱਸੀ ਸੁਮੀਤ ਸਿੰਘ ਢਿੱਲੋਂ ਵੀ ਮੌਜੂਦ ਸਨ।

ਇਹ ਵੀ ਪੜ੍ਹੋ  Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਡੀ.ਸੀ. ਨੇ ਨੇੜਲੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।ਲੋਕਾਂ ਨੂੰ ਅਪੀਲ ਕਰਦਿਆਂ ਡੀ.ਸੀ. ਕੋਮਲ ਮਿੱਤਲ ਨੇ ਕਿਹਾ ਕਿ ਅਫਵਾਹਾਂ ‘ਤੇ ਧਿਆਨ ਨਾ ਦਿਓ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰਾਂ ‘ਤੇ ਦਿਓ। ਇਨ੍ਹਾਂ ਵਿੱਚ ਡੀ ਸੀ ਦਫ਼ਤਰ ਕੰਟਰੋਲ ਰੂਮ: 0172-2219506 ਤੇ ਮੋਬਾਈਲ: 76580-51209, ਐਸ.ਡੀ.ਐਮ. ਦਫ਼ਤਰ ਡੇਰਾਬੱਸੀ: 01762-283224 ਸ਼ਾਮਿਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

DC Bathina ਦੇ ਗੰਨਮੈਨਾਂ ਨੇ ਹੜ੍ਹ ਪੀੜਤਾਂ ਲਈ ਇੱਕ-ਇੱਕ ਦਿਨ ਦੀ ਤਨਖਾਹ ਦਾ ਪਾਇਆ ਯੋਗਦਾਨ

0

Bathinda News: ਪੰਜਾਬ ‘ਚ ਹੜ੍ਹ ਪੀੜਤ ਇਲਾਕਿਆਂ ਵਿੱਚ ਜੂਝ ਰਹੇ ਲੋਕਾਂ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾ, ਆਪਸੀ ਭਾਈਚਾਰਕ ਸਾਂਝ ਤੋਂ ਇਲਾਵਾ ਹੋਰਨਾਂ ਵਲੋਂ ਖਾਣ, ਪੀਣ ਅਤੇ ਪਸ਼ੂਆਂ ਲਈ ਹਰੇ-ਚਾਰਾ ਭੇਜ ਕੇ ਆਪਣਾ ਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਗੰਨਮੈਨਾਂ ਵਲੋਂ ਇੱਕ-ਇੱਕ ਦਿਨ ਦੀ ਤਨਖਾਹ ਦੇ ਕੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਗੰਨਮੈਨਾਂ ਦੀ ਹੌਂਸਲਾ-ਅਫਜਾਈ ਕਰਦਿਆਂ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਵੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੇਵਾ ਲਈ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਉਣ।ਇਸ ਦੌਰਾਨ ਪੀਐਸਓ ਏਐਸਆਈ ਜਸਕਰਨ ਸਿੰਘ, ਏਐਸਆਈ ਹਰਪਾਲ ਸਿੰਘ, ਏਐਸਆਈ ਜੀਤ ਸਿੰਘ, ਏਐਸਆਈ ਹਰਜੀਤ ਸਿੰਘ, ਏਐਸਆਈ ਰਜਿੰਦਰ ਸਿੰਘ, ਏਐਸਆਈ ਜਸਬੀਰ ਸਿੰਘ, ਸੀਨੀਅਰ ਸਿਪਾਹੀ ਅਨਮੋਲ ਰਤਨ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਸੁਖਮੰਦਰ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

0

👉ਕੁੱਝ ਮਹੀਨੇ ਪਹਿਲਾਂ 40 ਕਿਲੋ ਹੈਰੋਇਨ ਸਹਿਤ ਅੱਧੀ ਦਰਜ਼ਨ ਸਾਥੀਆਂ ਨਾਲ ਕੀਤਾ ਸੀ ਮੁਲਜਮ ਨੂੰ ਕਾਬੂ
Bathinda News: ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਲੰਘੀ 8 ਜੁਲਾਈ ਨੂੰ 40 ਕਿੱਲੋਂ ਹੈਰੋਇਨ ਸਹਿਤ ਫੜੇ ਗਏ ਮਲੋਟ ਦੇ ਇੱਕ ਨਾਮੀ ਤਸਕਰ ਦੀ ਬਠਿੰਡਾ ਸ਼ਹਿਰ ‘ਚ ਸਥਿਤ ਕਰੋੜਾਂ ਦੀ ਆਲੀਸ਼ਾਨ ਕੋਠੀ ਨੂੰ ਫ਼ਰੀਜ ਕਰ ਦਿੱਤਾ ਹੈ। ਐਸਪੀ ਜਸਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਸ ਮੌਕੇ ਬਠਿੰਡਾ ਦੇ ਬੱਸ ਅੱਡੇ ਨਜਦੀਕ ਸਥਿਤ ਸੁੱਚਾ ਸਿੰਘ ਨਗਰ ਦੇ ਵਿਚ ਇਸ ਕੋਠੀ ਅੱਗੇ ਫ਼ਰੀਜਿੰਗ ਦੇ ਪੋਸਟਰ ਲਗਾਏ। ਜਾਣਕਾਰੀ ਦਿੰਦਿਆਂ ਐਸਪੀ ਜਸਮੀਤ ਸਿੰਘ ਸਾਹੀਵਾਲ ਨੇ ਦਸਿਆ ਕਿ ਮੁਲਜਮ ਲਖਵੀਰ ਸਿੰਘ ਲੱਖਾ ਵਾਸੀ ਮਲੋਟ ਨੂੰ ਫ਼ਾਰਚੂਨਰ ਗੱਡੀ ਅਤੇ 40 ਕਿਲੋ ਹੈਰੋਇਨ ਸਹਿਤ ਕਾਬੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ  Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਇਸ ਮਾਮਲੇ ਵਿਚ ਕੁੱਲ 6 ਜਣੇ ਗ੍ਰਿਫਤਾਰ ਕੀਤੇ ਗਏ ਸਨ, ਜਿਹੜੇ ਹੁਣ ਜੇਲ੍ਹ ਵਿਚ ਬੰਦ ਹਨ। ਥਾਣਾ ਕੋਤਵਾਲੀ ਵਿਚ ਦਰਜ਼ ਇਸ ਮਾਮਲੇ ਦੀ ਬਠਿੰਡਾ ਪੁਲਿਸ ਦੀ ਡੀਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੀ ਜਾਂਚ ਪੜ੍ਹਤਾਲ ਦੌਰਾਨ ਮੁਲਜਮ ਲਖਵੀਰ ਸਿੰਘ ਲੱਖਾ ਦੀ ਕਰੀਬ ਸਾਢੇ ਸੱਤ ਕਰੋੜ ਦੀ ਜਾਇਦਾਦ ਸਾਹਮਣੇ ਆਈ ਸੀ। ਇਸ ਜਾਇਦਾਦ ਵਿਚੋਂ ਹੀ ਬਠਿੰਡਾ ਸਥਿਤ ਇਸ ਕੋਠੀ ਨੂੰ ਉਸਨੇ ਮਾਰਚ 2025 ਵਿਚ ਖਰੀਦਿਆਂ ਸੀ, ਜਿਸਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਨਸ਼ਾ ਤਸਕਰ ਦੀ ਜਾਇਦਾਦ ਦੀ ਸਿਨਾਖਤ ਕਰਨ ਤੋਂ ਬਾਅਦ ਉਸਨੂੰ ਐਪੀਲੈਂਟ ਅਥਾਂਰਟੀ ਦਿੱਲੀ ਭੇਜਿਆ ਗਿਆ, ਜਿੱਥੋਂ ਮੰਨਜੂਰੀ ਤੋਂ ਬਾਅਦ ਹੁਣ ਇਹ ਜਾਇਦਾਦ ਨੁੰ ਫ਼ਰੀਜ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Flood; Ex DCM ਸੁਖਜਿੰਦਰ ਰੰਧਾਵਾ ਨੇ ਲਿਖਿਆ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ

0

👉ਮੌਜੂਦਾ ਨਿਯਮਾਂ ਦੀ ਥਾਂ ਹਾਲਾਤਾਂ ਨੂੰ ਦੇਖਦਿਆਂ ਪੰਜਾਬੀਆਂ ਦੀ ਬਾਂਹ ਫ਼ੜਣ ਦੀ ਕੀਤੀ ਅਪੀਲ
Gurdaspur News: Punjab Flood 2025;ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾਂ ਨੇ ਸੂਬੇ ਦੇ ਵਿਚ ਹੜ੍ਹਾਂ ਦੇ ਚੱਲ ਰਹੇ ਕਹਿਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬੀਆਂ ਦੀ ਬਾਂਹ ਫੜਣ ਦੀ ਅਪੀਲ ਕੀਤੀ ਹੈ। ਤਿੰਨ ਸਫ਼ਿਆਂ ਦੇ ਇਸ ਪੱਤਰ ਵਿਚ ਸ: ਰੰਧਾਵਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜਿਕਰ ਕਰਦਿਆਂ ਖਾਸਕਰ ਬਾਰਡਰ ਇਲਾਕੇ ਵਿਚ ਹੋਈ ਤਬਾਹੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ Big News; ਸਕੂਲਾਂ ਤੋਂ ਬਾਅਦ ਹੁਣ ਕਾਲਜ-ਯੂਨੀਵਰਸਿਟੀਆਂ ਵੀ ਹੋਈਆਂ ਬੰਦ

ਅਪਣੇ ਪੱਤਰ ਵਿਚ ਲੋਕ ਸਭਾ ਮੈਂਬਰ ਨੇ ਹੜ੍ਹਾਂ ਕਾਰਨ ਪੰਜਾਬ ਵਿਚ ਬਣੀ ਹੋਈ ਭਿਅੰਕਰ ਸਥਿਤੀ ਦੇ ਮੱਦੇਨਜ਼ਰ ਕੇਂਦਰ ਨੂੰ ਮੌਜੂਦਾ ਨਿਯਮਾਂ ਵਿਚ ਛੋਟ ਦੇਣ ਦੀ ਮੰਗ ਕਰਕੇ ਤੁਰੰਤ ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਲਈ ਕਿਹਾ ਹੈ। ਉਨ੍ਹਾਂ ਮੌਜੂਦਾ ਹਾਲਾਤਾਂ ਲਈ ਸਿੰਚਾਈ ਵਿਭਾਗ ਦੀ ਭੂਮਿਕਾ ਦੀ ਵੀ ਸੁਤੰਤਰ ਜਾਂਚ ਮੰਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਵਾਰੀਆਂ ਨਾਲ ਭਰੀ ਤੇਜ ਰਫ਼ਤਾਰ ਪ੍ਰਾਈਵੇਟ ਬੱਸ ਦਾ ਕਹਿਰ; ਕਾਰ, ਟਰੈਕਟਰ ਤੇ ਸਕੂਟੀ ਸਵਾਰ ਦਰੜਿਆ

0

👉ਜਲੰਧਰ-ਪਠਾਨਕੋਟ ਰੋਡ ‘ਤੇ ਵਾਪਰੇ ਹਾਦਸੇ ਵਿਚ 1 ਦੀ ਹੋਈ ਮੌ+ਤ, ਅੱਧੀ ਦਰਜ਼ਨ ਹੋਏ ਜਖ਼ਮੀ
Hoshiarpur News; ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਕਸਬੇ ਨਜ਼ਦੀਕ ਸੋਮਵਾਰ ਤੜਕਸਾਰ ਜਲੰਧਰ-ਪਠਾਨਕੋਟ ਰੋਡ ‘ਤੇ ਇੱਕ ਤੇਜ ਰਫ਼ਤਾਰ ਪ੍ਰਾਈਵੇਟ ਬੱਸ ਨੇ ਇੱਕ ਕਾਰ, ਟਰੈਕਟਰ ਅਤੇ ਸਕੂਟੀ ਸਵਾਰਾਂ ਨੂੰ ਦਰੜ੍ਹ ਦਿੱਤਾ। ਇਸ ਹਾਦਸੇ ਵਿਚ ਟਰੈਕਟਰ ਡਰਾਈਵਰ ਪ੍ਰਸ਼ੋਤਮ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਅੱਧੀ ਦਰਜ਼ਨ ਦੇ ਕਰੀਬ ਲੋਕ ਗੰਭੀਰ ਜਖ਼ਮੀ ਹੋ ਗਏ। ਘਟਨਾ ਤੋਂ ਬਾਅਦ ਬੱਸ ਵੀ ਪਲਟ ਗਈ। ਹਾਦਸੇ ਦਾ ਪਤਾ ਲੱਗਦੇ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਤੁਰੰਤ ਰਾਹਤ ਕਾਰਜ਼ ਚਲਾਏ ਗਏ ਤੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਕਰੇਨ ਦੀ ਮੱਦਦ ਨਾਲ ਬੱਸ ਨੂੰ ਸਿੱਧਾ ਕਰਨ ਤੋਂ ਇਲਾਵਾ ਇਸਦੀ ਚਪੇਟ ਵਿਚ ਆਏ ਹੋਰਨਾਂ ਵਾਹਨਾਂ ਨੂੰ ਸੜਕ ਤੋਂ ਪਾਸੇ ਕੀਤਾ ਗਿਆ।

ਇਹ ਵੀ ਪੜ੍ਹੋ Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਸੂਚਨਾ ਮੁਤਾਬਕ ਪੈਰਾਡਾਈਜ਼ ਨਾਂ ਦੀ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਇਹ ਬੱਸ ਦਸੂਹਾ ਤੋਂ ਟਾਂਡਾ ਵੱਲ ਜਾ ਰਹੀ ਸੀ। ਇਸ ਦੌਰਾਨ ਬੱਸ ਦੀ ਕਾਫ਼ੀ ਤੇਜ ਸਪੀਡ ਸੀ, ਜਿਸਦੇ ਚੱਲਦੇ ਅਚਾਨਕ ਬੱਸ ਸਲਿੱਪ ਕਰਕੇ ਅੱਗੇ ਆ ਰਹੇ ਟਰੈਕਟਰ ਉਪਰ ਜਾ ਚੜ੍ਹੀ। ਇਸੇ ਦੌਰਾਨ ਹੀ ਬੇਕਾਬੂ ਬੱਸ ਨੇ ਆਪਣੇ ਅੱਗੇ ਜਾ ਰਹੀ ਇੱਕ ਕਾਰ ਅਤੇ ਸਕੂਟੀ ਨੂੰ ਆਪਣੀ ਚਪੇਟ ਵਿਚ ਲੈ ਲਿਆ। ਟਰੈਕਟਰ ਚਾਲਕ ਪ੍ਰਸ਼ੋਤਮ ਵਾਸੀ ਮਾਣਕਾ ਜੋਕਿ ਪ੍ਰਵਾਸੀ ਮਜਦੂਰ ਦਸਿਆ ਜਾ ਰਿਹਾ, ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਉਸਦੇ ਨਾਲ ਬੈਠਾ ਟਰੈਕਟਰ ਮਾਲਕ ਅਮਰੀਕ ਸਿੰਘ ਗੰਭੀਰ ਜਖ਼ਮੀ ਹੋ ਗਿਆ। ਇਸੇ ਤਰ੍ਹਾਂ ਕਾਰ ਸਵਾਰਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਤੇ ਸਕੂਟੀ ਸਵਾਰ ਦੀ ਲੱਤ ਟੁੱਟ ਗਈ। ਜਦ ਬੱਸ ਪਲਟੀ ਤਾਂ ਬੱਸ ਵਿਚ ਸਵਾਰ ਯਾਤਰੀਆਂ ਦੇ ਵੀ ਸੱਟਾਂ ਲੱਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੜ੍ਹਾਂ ਦੀ ਸਥਿਤੀ ਨੂੰ ਵੇਖਦੇ ਹੋਏ ਅਕਾਲੀ ਦਲ ਵੱਲੋਂ ਸਟੇਟ ਡੈਲੀਗੇਟ ਇਜਲਾਸ ਤੁਰੰਤ ਪ੍ਰਭਾਵ ਨਾਲ ਮੁਲਤਵੀ

0

👉ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਰਕਰਾਂ ਨੂੰ ਰਾਹਤ ਕਾਰਜਾਂ ਵਿੱਚ ਜੁਟਣ ਦੀ ਮੁੜ ਅਪੀਲ
Punjab News: ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਏ ਗਏ ਸਟੇਟ ਡੈਲੀਗੇਟ ਇਜਲਾਸ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ ਸਰਹੱਦ ਨਾਲ ਲੱਗਦੇ ਜ਼ਿਲੇ ਪੂਰੀ ਤਰਾਂ ਹੜ੍ਹ ਤੋ ਪ੍ਰਭਾਵਿਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਅਜਿਹੇ ਵਿੱਚ ਜਿੱਥੇ ਸਾਰੇ ਵੱਡੇ ਸਿਆਸੀ ਪ੍ਰੋਗਰਾਮ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕੇ ਹਨ, ਹਾਲਾਤ ਸੁਖਾਵੇਂ ਹੋਣ ਤੱਕ ਸਟੇਟ ਡੈਲੀਗੇਟ ਇਜਲਾਸ ਨੂੰ ਮੁਲਤਵੀ ਕੀਤਾ ਜਾਂਦਾ ਹੈ।ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ, ਉੱਥੇ ਹੀ ਓਹਨਾ ਵਲੋਂ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਵਰਕਰਾਂ ਨੂੰ ਵੀ ਰਾਹਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ Big News; ਸਕੂਲਾਂ ਤੋਂ ਬਾਅਦ ਹੁਣ ਕਾਲਜ-ਯੂਨੀਵਰਸਿਟੀਆਂ ਵੀ ਹੋਈਆਂ ਬੰਦ

ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ 8 ਜ਼ਿਲੇ ਬੁਰੀ ਤਰਾਂ ਹੜ੍ਹਾਂ ਤੋ ਪ੍ਰਭਾਵਿਤ ਹੋ ਚੁੱਕੇ ਹਨ। ਤਾਜਾ ਸਥਿਤੀ ਨੂੰ ਵੇਖਦੇ ਹੋਏ ਇਹਨਾਂ ਹਾਲਤਾਂ ਵਿੱਚ ਪ੍ਰਭਾਵਿਤ ਜਿਲ੍ਹਿਆਂ ਨੂੰ ਮਦਦ ਵਾਲੇ ਹੱਥਾਂ ਦੀ ਲੋੜ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਜਿਵੇਂ ਹੀ ਹਾਲਾਤ ਸਥਿਰ ਹੋਣਗੇ, ਸਥਿਤੀ ਤੇ ਸਮੀਖਿਆ ਤੋਂ ਬਾਅਦ ਨੂੰ ਜਨਰਲ ਇਜਲਾਸ ਲਈ ਅਗਲੀ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

0

Punjab News: Flood in Punjab; ਪੰਜਾਬ ਵਿੱਚ ਚੱਲ ਰਹੇ ਮੌਜੂਦਾ ਹੜ੍ਹਾਂ ਦੇ ਸੰਕਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੀੜ੍ਹਤਾਂ ਨੂੰ ਮਿਲਣ ਜਾਣਗੇ। ਉਹ ਅੱਜ ਹੁਸ਼ਿਆਰਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਨਾਲ ਹੀ ਰਾਹਤ ਕੇਂਦਰ ਵਿੱਚ ਮੌਜੂਦ ਲੋਕਾਂ ਨੂੰ ਵੀ ਮਿਲਣਗੇ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸ: ਮਾਨ ਟਾਂਡਾ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰਨਗੇ

ਇਹ ਵੀ ਪੜ੍ਹੋ Big News; ਸਕੂਲਾਂ ਤੋਂ ਬਾਅਦ ਹੁਣ ਕਾਲਜ-ਯੂਨੀਵਰਸਿਟੀਆਂ ਵੀ ਹੋਈਆਂ ਬੰਦ

ਇਸ ਦੌਰਾਨ ਉਹ ਪੰਜਾਬ ਸਰਕਾਰ ਵੱਲੋਂ ਵਿੱਢੇ ਰਾਹਤ ਕਾਰਜ਼ਾਂ ਦਾ ਜਾਇਜ਼ਾ ਲੈਣਗੇ ਅਤੇ ਅਧਿਕਾਰੀਆਂ ਨੂੰ ਹਿਦਾਇਤਾਂ ਵੀ ਜਾਰੀ ਕਰਨਗੇ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਪੂਰੀ ਆਪ ਵਜ਼ਾਰਤ ਦੇ ਵਜ਼ੀਰ ਅਤੇ ਉੱਚ ਸਿਵਲ ਤੇ ਪੁਲਿਸ ਅਧਿਕਾਰੀ ਵੀ ਹੜ੍ਹ ਰਾਹਤ ਕਾਰਜ਼ਾਂ ਵਿਚ ਜੁਟੇ ਹੋਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Big News; ਸਕੂਲਾਂ ਤੋਂ ਬਾਅਦ ਹੁਣ ਕਾਲਜ-ਯੂਨੀਵਰਸਿਟੀਆਂ ਵੀ ਹੋਈਆਂ ਬੰਦ

0

Punjab News: ਸੂਬੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਆ ਰਹੀ ਬਾਰਸ਼ਾਂ ਅਤੇ ਹੜ੍ਹਾਂ ਦੀ ਬਣੀ ਹੋਈ ਭਿਅੰਕਰ ਸਥਿਤੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹੁਣ ਸਕੂਲਾਂ ਤੋਂ ਬਾਅਦ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ ਪੰਚਾਇਤ ਫੰਡਾਂ ਵਿੱਚ ਲੱਖਾਂ ਦਾ ਗਬਨ ਕਰਨ ਵਾਲਾ BDPO ਅਤੇ Ex Sarpanch ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇਸਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉੱਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਪਣੇ ਸ਼ੋਸਲ ਮੀਡੀ ਆਰਾਹੀ ਦਸਿਆ ਕਿ, ‘‘ਰਾਤ ਤੋਂ ਲਗਾਤਾਰ ਹੋ ਰਹੇ ਭਾਰੀ ਮੀਂਹ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਸਾਰੇ ਕਾਲਜਾਂ/ਯੂਨੀਵਰਸਿਟੀਆਂ/ਪੋਲੀਟੈਕਨੀਕਲ ਕਾਲਜਾਂ ਵਿੱਚ 3 ਸਤੰਬਰ 2025 ਤੱਕ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ।’’

ਇਹ ਵੀ ਪੜ੍ਹੋ ਲੋਕਾਂ ਦੇ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ-ਕੇ.ਏ.ਪੀ ਸਿਨਹਾ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕਾਂ ਦੀ ਹੋਵੇਗੀ।ਉਨ੍ਹਾਂ ਸਿੱਖਿਆ ਵਿਭਾਗ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਲਈ ਕਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1907377