Tuesday, May 19, 2026
Home Blog Page 504

ਪੰਜਾਬ ਦੇ ਪੇਂਡੂ ਵਿਕਾਸ ਵਿੱਚ ਨਵਾਂ ਅਧਿਆਏ ਲਿਖਣਗੇ ਆਧੁਨਿਕ ਪੰਚਾਇਤ ਘਰ ਅਤੇ ਆਮ ਸੇਵਾ ਕੇਂਦਰ:ਸੌਂਦ

0

👉ਪਿੰਡਾਂ ਦੇ ਸੇਵਾ ਕੇਂਦਰ ਡਿਜੀਟਲ ਕ੍ਰਾਂਤੀ ਦਾ ਧੁਰਾ ਬਣਨਗੇ:ਪੰਚਾਇਤ ਮੰਤਰੀ
Chandigarh News:ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਆਧੁਨਿਕ ਪੰਚਾਇਤ ਘਰ ਅਤੇ ਆਮ ਸੇਵਾ ਕੇਂਦਰ ਪਿੰਡਾਂ ਦੇ ਵਿਕਾਸ ਵਿੱਚ ਨਵਾਂ ਅਧਿਆਏ ਲਿਖਣਗੇ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਪਹਿਲੇ ਪੜਾਅ ਤਹਿਤ 500 ਆਧੁਨਿਕ ਪੰਚਾਇਤ ਘਰ ਤੇ ਸੇਵਾ ਕੇਂਦਰ ਬਣਾਏ ਜਾ ਰਹੇ ਜਿਨ੍ਹਾਂ ‘ਤੇ 125 ਕਰੋੜ ਰੁਪਏ ਦੀ ਲਾਗਤ ਆਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ (ਆਮ ਸੇਵਾ ਕੇਂਦਰ) ਬਣਾਉਣ ਦਾ ਪ੍ਰੋਜੈਕਟ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਕੀਤਾ ਹੈ।ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 2800 ਤੋਂ ਵੱਧ ਆਬਾਦੀ ਵਾਲੇ ਹਰੇਕ ਪਿੰਡ ਵਿੱਚ ਇਕ ਪੰਚਾਇਤ ਘਰ ਅਤੇ ਇਕ ਕਾਮਨ ਸਰਵਿਸ ਸੈਂਟਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ISI ਦੀ ਹਮਾਇਤ ਪ੍ਰਾਪਤ BKI ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ;ਚਾਰ ਹੈਂਡ-ਗ੍ਰੇਨੇਡ,2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

ਉਨ੍ਹਾਂ ਦੱਸਿਆ ਕਿ ਇਕ ਪੰਚਾਇਤ ਘਰ ਬਣਾਉਣ ਦੀ ਲਾਗਤ 20 ਲੱਖ ਰੁਪਏ ਅਤੇ ਇਕ ਕਾਮਨ ਸਰਵਿਸ ਸੈਂਟਰ ਦੀ ਲਾਗਤ 5 ਲੱਖ ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਨ੍ਹਾਂ ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਅਜੇ ਤੱਕ ਪੰਚਾਇਤ ਘਰ ਦੀ ਵਿਵਸਥਾ ਨਹੀਂ ਸੀ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਭਾਵੇਂ ਪੰਚਾਇਤਾਂ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਨੀਂਹ ਹਨ, ਪਰ ਬਹੁਤ ਸਾਰੀਆਂ ਪੰਚਾਇਤਾਂ ਕੋਲ ਬੈਠਣ ਲਈ ਢੁੱਕਵੀਂ ਥਾਂ ਵੀ ਨਹੀਂ ਸੀ ਪਰ ਸੇਵਾ ਕੇਂਦਰ ਤੇ ਪੰਚਾਇਤ ਘਰ ਇਸ ਕਮੀ ਨੂੰ ਦੂਰ ਕਰਨਗੇ।ਇਸ ਪ੍ਰੋਜੈਕਟ ਤਹਿਤ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਮਹਿਜ਼ ਇਕ ਦਫਤਰ ਨਹੀਂ ਹੋਵੇਗਾ ਸਗੋਂ ਪਿੰਡਾਂ ਦੇ ਵਿਕਾਸ ਲਈ ਵਿਚਾਰ-ਚਰਚਾ ਅਤੇ ਫੈਸਲੇ ਲੈਣ ਦਾ ਮਹੱਤਵਪੂਰਨ ਕੇਂਦਰ ਹੋਵੇਗਾ।

ਇਹ ਵੀ ਪੜ੍ਹੋ  ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਰਾਸ਼ਨ ਸੂਚੀ ਵਿੱਚੋਂ ਨਾਮ ਹਟਾਉਣ ਵਿਰੁੱਧ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਪ੍ਰੈਸ ਕਾਨਫਰੰਸ

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਾਮਨ ਸਰਵਿਸ ਸੈਂਟਰ ਪਿੰਡਾਂ ਵਿੱਚ ਡਿਜੀਟਲ ਕ੍ਰਾਂਤੀ ਦਾ ਧੁਰਾ ਬਣਨਗੇ ਜੋ ਪਿੰਡ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਲੈਣ ਵਿੱਚ ਮਦਦ ਕਰਨਗੇ।ਪੰਚਾਇਤ ਮੰਤਰੀ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਰਕਾਰੀ ਸਕੀਮਾਂ ਲਈ ਨਾਮ ਦਰਜ ਕਰਵਾਉਣ, ਵਿੱਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ, ਆਧਾਰ ਕਾਰਡ ਜਾਂ ਪਾਸਪੋਰਟ ਬਣਵਾਉਣ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਹਾਸਲ ਹੁੰਦੀਆਂ ਹਨ ਜਿਸ ਕਰਕੇ ਕਾਮਨ ਸਰਵਿਸ ਸੈਂਟਰ ਲੋਕਾਂ ਦੀ ਸਹੂਲਤ ਲਈ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਇਹ ਪ੍ਰਾਜੈਕਟ ਪੰਚਾਇਤਾਂ ਨੂੰ ਇਕ ਥਾਂ ਜੁੜ ਕੇ ਆਪਣੇ ਫੈਸਲੇ ਲੈਣ ਦਾ ਢੁਕਵਾਂ ਪਲੇਟਫਾਰਮ ਸਾਬਤ ਹੋਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੋਹਾਲੀ ‘ਚ ਪਾਰਕਾਂ ਦੀ ਸਾਂਭ- ਸੰਭਾਲ ਅਤੇ ਵਿਕਾਸ ਕਾਰਜਾਂ ਦੀ ਰਫਤਾਰ ਹੋਈ ਤੇਜ਼:ਕੁਲਵੰਤ ਸਿੰਘ

0

👉ਵਿਧਾਇਕ ਨੇ ਉਦਘਾਟਨ ਕਰਨ ਦੇ ਦੌਰਾਨ ਕੀਤਾ ਵਿਕਾਸ ਕਾਰਜਾਂ ਲਈ 26.74 ਲੱਖ ਦੀ ਗਰਾਂਟ ਦਾ ਵੀ ਐਲਾਨ
SAS Nagar News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬੱਚਿਆਂ,  ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ (ਸੀਨੀਅਰ ਸਿਟੀਜਨ) ਦੀ ਸੁਵਿਧਾ ਵਾਸਤੇ ਉਹਨਾਂ ਦੇ ਬੈਠਣ ਉੱਠਣ ਦੇ ਲਈ ਸਾਫ ਸੁਥਰਾ ਮਾਹੌਲ ਦਿੱਤੇ ਜਾਣ ਦੇ ਲਈ ਵਚਨਬੱਧ ਹੈ, ਜਿਸ ਦੇ ਚਲਦਿਆਂ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਵੀ ਲਗਾਤਾਰ ਤੇਜ਼ੀ ਲਿਆਂਦੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ISI ਦੀ ਹਮਾਇਤ ਪ੍ਰਾਪਤ BKI ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ;ਚਾਰ ਹੈਂਡ-ਗ੍ਰੇਨੇਡ,2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

ਵਿਧਾਇਕ ਕੁਲਵੰਤ ਸਿੰਘ ਅੱਜ ਸੈਕਟਰ -79 ਨੇੜੇ ਪੀ.ਐਸ.ਵੀ. ਟਾਵਰ, ਪਾਰਕ ਨੰਬਰ- 12 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇਸ ਪਾਰਕ ਦੇ ਵਿਕਾਸ ਕਾਰਜ ਅਤੇ ਚੌਗਿਰਦੇ ਨੂੰ ਹਰਿਆ- ਭਰਿਆ ਰੱਖਣ ਦੇ ਲਈ 26.74 ਲੱਖ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਬੱਚਿਆਂ, ਮਹਿਲਾਵਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਪਾਰਕ ਦੇ ਵਿੱਚ ਬੈਠਣ ਦੇ ਲਈ ਸਾਫ– ਸੁਥਰਾ ਅਤੇ ਵਧੀਆ ਮਾਹੌਲ ਉਪਲਬਧ ਕਰਵਾਇਆ ਜਾਵੇਗਾ, ਤਾਂ ਕਿ ਉਹਨਾਂ ਨੂੰ ਇੱਥੇ ਸੈਰ ਕਰਨ ਦੇ ਵਿੱਚ ਅਤੇ ਬੈਠ ਕੇ ਵਿਚਾਰ ਚਰਚਾ ਕਰਨ ਦੇ ਦੌਰਾਨ ਕਿਸੇ ਦੌਰਾਨ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ  ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਰਾਸ਼ਨ ਸੂਚੀ ਵਿੱਚੋਂ ਨਾਮ ਹਟਾਉਣ ਵਿਰੁੱਧ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਪ੍ਰੈਸ ਕਾਨਫਰੰਸ

ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਾਰਕ ਦੇ ਵਿੱਚ ਪਾਮ ਦੇ ਬੂਟਾ ਲਗਾ ਕੇ ਇਸ ਪਾਰਕ ਨੂੰ  ਵਧੇਰੇ ਹਰਿਆ- ਭਰਿਆ ਬਣਾਏ ਜਾਣ ਅਤੇ ਵਾਤਾਵਰਣ ਦੀ ਸਾਂਭ- ਸੰਭਾਲ ਕੀਤੇ ਜਾਣ  ਦੀ ਸ਼ੁਰੂਆਤ ਕੀਤੀ। ਕੁਲਵੰਤ ਸਿੰਘ ਨੇ ਕਿਹਾ ਕਿ ਪਾਰਕਾਂ ਦੇ ਵਿਕਾਸ ਦੇ ਚੱਲਦਿਆਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵੀ ਵਾਧਾ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਡ ਦੇ ਬਸ਼ਿੰਦਿਆਂ ਦੇ ਵੱਲੋਂ  ਕਿਸੇ ਵੀ ਤਰ੍ਹਾਂ ਦੀ ਮੰਗ ਰੱਖੀ ਜਾਵੇਗੀ, ਉਸ ਨੂੰ ਹਰ ਹੀਲੇ ਪੂਰਾ ਕੀਤਾ  ਜਾਵੇਗਾ। ਇਸ ਮੌਕੇ ਤੇ ਪ੍ਰਭਜੋਤ ਕੌਰ- ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ, ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਚਰਨਜੀਤ ਕੌਰ, ਹਰਮੇਸ਼ ਕੁੰਬੜਾ, ਅਵਤਾਰ ਸਿੰਘ ਮੋਲੀ, ਸਤਿੰਦਰ ਮਿੱਠੂ, ਜਸਪਾਲ ਸਿੰਘ- ਮਟੋਰ, ਅਕਵਿੰਦਰ ਸਿੰਘ ਗੋਸਲ, ਬਲਜੀਤ ਸਿੰਘ ਹੈਪੀ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਹਾਈਟੈਕ ਮੈਟਲ ਕਲੱਸਟਰ ਦਾ ਦੌਰਾ ਕੀਤਾ

0

👉ਲਾਭਪਾਤਰੀ ਯੂਨਿਟਾਂ ਨੂੰ ਮੁੱਦਿਆਂ ਦੇ ਸਮੇਂ ਸਿਰ ਹੱਲ ਦਾ ਭਰੋਸਾ ਦਿੱਤਾ
SAS Nagar News:ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ, ਸ਼੍ਰੀ ਸੰਜੀਵ ਅਰੋੜਾ ਨੇ ਅੱਜ ਮੋਹਾਲੀ ਹਾਈਟੈਕ ਮੈਟਲ ਕਲੱਸਟਰ ਦਾ ਦੌਰਾ ਕੀਤਾ ਅਤੇ ਇਸਦੇ ਕੰਮਕਾਜ ਦਾ ਜਾਇਜ਼ਾ ਲਿਆ।ਲਾਭਪਾਤਰੀ ਸਨਅਤੀ ਯੂਨਿਟਾਂ ਨਾਲ ਗੱਲਬਾਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਅਨੁਸਾਰ, ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਦੇ ਕੇ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਸਹੂਲਤ ਨੂੰ ਸਫਲਤਾਪੂਰਵਕ ਚਲਾਉਣ ਲਈ ਕਲੱਸਟਰ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ, ਜੋ ਬਾਥਰੂਮ ਫਿਟਿੰਗ ਦੇ ਨਿਰਮਾਣ ਵਿੱਚ ਲੱਗੇ ਲਗਭਗ 80 ਐਮਐਸਐਮਈ ਯੂਨਿਟਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

ਇਹ ਵੀ ਪੜ੍ਹੋ  Patiala News:ਪੰਜਾਬੀਆਂ ਦੇ ਮੂੰਹ ‘ਚੋਂ ਰੋਟੀ ਖੋਹਣ ਲਈ ‘ਰਾਸ਼ਨ ਚੋਰੀ’ ਦੇ ਨਵੇਂ ਹੱਥਕੰਡੇ ਅਪਣਾਉਣ ਲੱਗੀ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ

ਉਦਯੋਗ ਮੰਤਰੀ ਨੇ ਭਰੋਸਾ ਦਿੱਤਾ ਕਿ ਪ੍ਰਬੰਧਨ ਦੁਆਰਾ ਉਠਾਏ ਗਏ ਮੁੱਦਿਆਂ – ਜਿਵੇਂ ਕਿ ਪੀ ਐਸ ਆਈ ਈ ਸੀ ਨੂੰ ਉਦਯੋਗਿਕ ਇਕਾਈਆਂ ਦੇ ਯੋਗਦਾਨ ਦੀ ਲੰਬਿਤ ਆਖਰੀ ਕਿਸ਼ਤ ਬਾਰੇ ਫੈਸਲਾ ਕਰਨਾ, ਅਹਾਤੇ ਦੇ ਅੰਦਰ 66 ਕੇਵੀਏ ਹਾਈ ਟੈਂਸ਼ਨ ਟਾਵਰ ਨੂੰ ਹਟਾਉਣਾ ਜੋ ਹੋਰ ਵਿਸਥਾਰ ਵਿੱਚ ਰੁਕਾਵਟ ਬਣ ਰਿਹਾ ਹੈ, ਅਤੇ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਲਈ ਮੋਹਾਲੀ ਹੁਨਰ ਵਿਕਾਸ ਕੇਂਦਰ ਦਾ ਸੰਚਾਲਨ – ਨੂੰ ਸਬੰਧਤ ਅਧਿਕਾਰੀਆਂ ਨਾਲ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ। ਦੌਰੇ ਦੌਰਾਨ, ਸ਼੍ਰੀ ਅਰੋੜਾ ਨੂੰ ਕਲੱਸਟਰ ਵਿਖੇ ਵੱਖ-ਵੱਖ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ ਅਤਿ-ਆਧੁਨਿਕ ਟੈਸਟਿੰਗ ਲੈਬ, ਡਿਜ਼ਾਈਨ ਸੈਂਟਰ ਅਤੇ ਟੂਲ ਰੂਮ ਸ਼ਾਮਲ ਹਨ। ਉਨ੍ਹਾਂ ਨੇ ਕੇਂਦਰ ਵਿੱਚ ਸਥਾਪਤ ਨਵੀਨਤਮ ਆਯਾਤ ਕੀਤੇ ਉਪਕਰਣਾਂ ਦਾ ਨਿੱਜੀ ਤੌਰ ‘ਤੇ ਨਿਰੀਖਣ ਕੀਤਾ ਅਤੇ ਜ਼ੋਰ ਦਿੱਤਾ ਕਿ ਉਦਯੋਗ ਲਈ ਲੰਬੇ ਸਮੇਂ ਦੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ-ਸ਼ੇਅਰਧਾਰਕਾਂ ਦੇ ਸਾਂਝੇ ਉੱਦਮ ਮਾਡਲ ਨੂੰ ਅੱਗੇ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਨੇ ISI ਦੀ ਹਮਾਇਤ ਪ੍ਰਾਪਤ BKI ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ;ਚਾਰ ਹੈਂਡ-ਗ੍ਰੇਨੇਡ,2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ, ਉਦਯੋਗ ਅਤੇ ਵਣਜ, ਸ਼੍ਰੀ ਕੇ.ਕੇ. ਯਾਦਵ; ਡਾਇਰੈਕਟਰ ਸ਼੍ਰੀਮਤੀ ਸੁਰਭੀ ਮਲਿਕ; ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸ਼੍ਰੀ ਵੈਭਵ ਮਹੇਸ਼ਵਰੀ; ਅਤੇ ਡਿਪਟੀ ਕਮਿਸ਼ਨਰ ਐਸ ਏਨਐਸ ਨਗਰ, ਸ਼੍ਰੀਮਤੀ ਕੋਮਲ ਮਿੱਤਲ ਵੀ ਸਨ।ਇਸ ਮੌਕੇ ‘ਤੇ ਮੌਜੂਦ ਸਥਾਨਕ ਪ੍ਰਬੰਧਨ ਅਤੇ ਉਦਯੋਗਿਕ ਇਕਾਈਆਂ ਦੇ ਪ੍ਰਮੁੱਖ ਮੈਂਬਰਾਂ ਵਿੱਚ ਸ਼੍ਰੀ ਬੀ.ਐਸ. ਆਨੰਦ, ਸ਼੍ਰੀ ਕੰਵਲਜੀਤ ਸਿੰਘ ਮਾਹਲ, ਸ਼੍ਰੀ ਨਵਜੋਤ ਸਿੰਘ ਔਲਖ, ਸ਼੍ਰੀ ਗੁਰਮੀਤ ਸਿੰਘ ਭਾਟੀਆ, ਸ਼੍ਰੀ ਸੰਜੀਵ ਸਿੰਘ ਸੇਠੀ, ਸ਼੍ਰੀ ਸਮੀਰ ਕਪੂਰ ਅਤੇ ਸ਼੍ਰੀ ਰੁਪਿੰਦਰ ਸਿੰਘ ਸਚਦੇਵਾ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਪੁਲਿਸ ਨੇ ISI ਦੀ ਹਮਾਇਤ ਪ੍ਰਾਪਤ BKI ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ;ਚਾਰ ਹੈਂਡ-ਗ੍ਰੇਨੇਡ,2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

0

👉ਜਾਂਚ ਮੁਤਾਬਿਕ ਇਹ ਖੇਪ ਯੂਕੇ-ਅਧਾਰਤ ਬੀਕੇਆਈ ਅੱਤਵਾਦੀ ਨਿਸ਼ਾਨ ਜੋਡੀਆ ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ: ਡੀਜੀਪੀ ਗੌਰਵ ਯਾਦਵ
Batala News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਬਟਾਲਾ ਪੁਲਿਸ ਨੇ ਪਾਕਿ-ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਐਸਪੀਐਲ ਐਚਜੀਆਰ-84 ਹੈਂਡ ਗ੍ਰਨੇਡ (ਜਿਸਨੂੰ ਆਰਗੇਸ ਐਚਜੀ-84 ਵੀ ਕਿਹਾ ਜਾਂਦਾ ਹੈ) ਅਤੇ ਇੱਕ ਕਾਲੇ ਧਾਤੂ ਦੇ ਡੱਬੇ ਵਿੱਚ ਪੈਕ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) – ਜਿਸ ਦਾ ਭਾਰ ਲਗਭਗ 2 ਕਿਲੋਗ੍ਰਾਮ ਹੈ – ਨੂੰ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਦੇ ਨੇੜੇ ਝਾੜੀਆਂ ਵਿੱਚੋਂ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਇਸ ਤੋਂ ਇਲਾਵਾ, ਪੁਲਿਸ ਟੀਮਾਂ ਨੇ ਇੱਕ ਬਾਓਫੇਂਗ ਡਿਊਲ-ਬੈਂਡ ਐਫਐਮ ਟ੍ਰਾਂਸਸੀਵਰ ਸੈੱਟ, ਇੱਕ ਡੀ-ਆਕਾਰ ਵਾਲਾ ਹੈੱਡਸੈੱਟ ਜੋ ਆਮ ਤੌਰ ‘ਤੇ ਵਾਕੀ-ਟਾਕੀ ਨਾਲ ਵਰਤਿਆ ਜਾਂਦਾ ਹੈ, ਸਮੇਤ ਹੋਰ ਉਪਕਰਣ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ  CIA ਸਟਾਫ ਮੋਗਾ ਵੱਲੋ 180 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਇਕਲ ਤਿੰਨ ਵਿਅਕਤੀ ਕਾਬੂ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਯੂਕੇ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ, ਜੋ ਕਿ ਪਾਕਿ ਆਈਐਸਆਈ ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ, ਦੇ ਨਿਰਦੇਸ਼ਾਂ ‘ਤੇ ਰੱਖੀ ਗਈ ਸੀ।ਡੀਜੀਪੀ ਨੇ ਦੱਸਿਆ ਕਿ ਇੱਕ ਦੋਸ਼ੀ, ਜਿਸਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਹੋਰ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਟੀਮਾਂ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਰਹੱਦ ਪਾਰੋਂ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।ਹੋਰ ਵੇਰਵੇ ਸਾਂਝੇ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗੈਂਗਸਟਰ-ਅੱਤਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ, ਜਿਸਨੇ ਵਿਸਫੋਟਕ ਛੁਪਾਉਣ ਅਤੇ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ, ਦੇ ਨਿਰਦੇਸ਼ਾਂ ‘ਤੇ ਇੱਕ ਡੈੱਡ ਲੈਟਰਬਾਕਸ ਤਕਨੀਕ ਜ਼ਰੀਏ ਖੇਪ ਇਕੱਠੀ ਕੀਤੀ ਸੀ।

ਇਹ ਵੀ ਪੜ੍ਹੋ  ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਰਾਸ਼ਨ ਸੂਚੀ ਵਿੱਚੋਂ ਨਾਮ ਹਟਾਉਣ ਵਿਰੁੱਧ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਪ੍ਰੈਸ ਕਾਨਫਰੰਸ

ਉਨ੍ਹਾਂ ਦੱਸਿਆ ਕਿ ਇਸ ਖੇਪ ਦੀ ਬਰਾਮਦਗੀ ਨੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਦੇ ਉਦੇਸ਼ ਨਾਲ ਸਰਹੱਦ ਪਾਰੋਂ ਰਚੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਐਸਐਸਪੀ ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ, ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।ਇਸ ਸਬੰਧੀ, ਐਫਆਈਆਰ ਨੰਬਰ 129 ਮਿਤੀ 21.08.2025 ਨੂੰ ਥਾਣਾ ਸਦਰ ਬਟਾਲਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜਿਵੇਂ ਜਿਵੇਂ ਅੱਤਵਾਦੀ ਨੈੱਟਵਰਕਾਂ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਗਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਸੰਬੰਧਿਤ ਧਾਰਾਵਾਂ ਵੀ ਕੇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਡਿਪਟੀ ਕਮਿਸ਼ਨਰ ਨੇ ਪਲੇਠੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਜ਼ਿਲ੍ਹੇ ਦੀ ਨੁਹਾਰ ਬਦਲਣ ਲਈ ਦਿੱਤੇ ਆਦੇਸ਼

0

👉ਕਿਹਾ, ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੋਵੇ ਨਿਪਟਾਰਾ
Bathinda news:ਡਿਪਟੀ ਕਮਿਸ਼ਨਰ ਸ਼੍ਰੀ ਰਾਜ਼ੇਸ ਧੀਮਾਨ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜ਼ੇਸ ਧੀਮਾਨ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫਤਰਾਂ ‘ਚ ਆਉਣ ਵਾਲੇ ਆਮ ਲੋਕਾਂ ਖਾਸ ਕਰਕੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣੀਆਂ ਯਕੀਨੀ ਬਣਾਈਆਂ ਜਾਣ ਉਥੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਵੀ ਲਾਜ਼ਮੀ ਬਣਾਇਆ ਜਾਵੇ।

ਇਹ ਵੀ ਪੜ੍ਹੋ  CIA ਸਟਾਫ ਮੋਗਾ ਵੱਲੋ 180 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਇਕਲ ਤਿੰਨ ਵਿਅਕਤੀ ਕਾਬੂ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਸਵੱਛਤਾ ‘ਤੇ ਜੋਰ ਦਿੰਦਿਆਂ ਕਿਹਾ ਕਿ ਦਫ਼ਤਰਾਂ ਦੇ ਆਲੇ-ਦੁਆਲੇ ਤੋਂ ਇਲਾਵਾ ਜ਼ਿਲ੍ਹੇ ਅੰਦਰ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਦੀ ਨੁਹਾਰ ਨੂੰ ਬਦਲਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੀਣ ਵਾਲੇ ਸਾਫ ਪਾਣੀ ਦੇ ਨਾਲ-ਨਾਲ ਨਿਕਾਸੀ ਪਾਣੀ ਦਾ ਵੀ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ  ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਰਾਸ਼ਨ ਸੂਚੀ ਵਿੱਚੋਂ ਨਾਮ ਹਟਾਉਣ ਵਿਰੁੱਧ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਪ੍ਰੈਸ ਕਾਨਫਰੰਸ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਜ਼ਿਲ੍ਹੇ ‘ਚ ਪਿੰਡ ਮਾਈਸਰਖਾਨਾ, ਤਲਵੰਡੀ ਸਾਬੋ, ਮੌੜ ਕਲਾਂ, ਡਿੱਖ ਅਤੇ ਪਿੰਡ ਟਾਹਲਾ ਸਾਹਿਬ ਦੀ ਬੇਹਤਰੀ ਲਈ ਸੂਬਾ ਸਰਕਾਰ ਵਲੋਂ 50-50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਟ ਦਿੱਤੀ ਜਾਵੇਗੀ, ਗ੍ਰਾਟ ਦੀ ਸੁਚੱਜੀ ਵਰਤੋਂ ਲਈ ਮੈਪ ਤਿਆਰ ਕਰਕੇ ਉਸ ਨੂੰ ਸਮੇਂ ਸਿਰ ਲਗਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਅੰਦਰ ਸਾਫ-ਸਫਾਈ, ਲਿੰਕ ਸੜਕਾਂ ਅਤੇ ਬੱਸ ਅੱਡਿਆਂ ਆਦਿ ਵੱਲ ਵਿਸ਼ੇਸ਼ ਧਿਆਨ ਦੇਣਾ ਲਾਜ਼ਮੀ ਬਣਾਇਆ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CIA ਸਟਾਫ ਮੋਗਾ ਵੱਲੋ 180 ਗ੍ਰਾਮ ਹੈਰੋਇਨ ਸਮੇਤ ਮੋਟਰ ਸਾਇਕਲ ਤਿੰਨ ਵਿਅਕਤੀ ਕਾਬੂ

0

Moga News:ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ)ਸੁੱਖਅਮ੍ਰਿਤ ਸਿੰਘ DSP (D) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਤਿੰਨ ਵਿਅਕਤੀਆ ਨੂੰ ਸਮੇਤ ਮੋਟਰ ਸਾਇਕਲ ਕਾਬੂ ਕਰਕੇ ਉਹਨਾ ਪਾਸੋ 180 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।ਮਿਤੀ 24-08-2025 ਨੂੰ 51 ਜਰਨੈਲ ਸਿੰਘ ਨੰਬਰ 441/ਮੋਗਾ CIA ਸਟਾਫ ਮੋਗਾ ਕੈਪ ਐਟ ਮੈਹਿਣਾ ਸਮੇਤ ਪੁਲਿਸ ਪਾਰਟੀ ਦੇ ਬੱਸ ਅੱਡਾ ਜਲਾਲਾਬਾਦ ਪੂਰਬੀ ਮੋਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦਵਿੰਦਰ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਚੱਕ ਤਾਰੇਵਾਲਾ ਜਿਲ੍ਹਾ ਮੋਗਾ, ਮਨਪ੍ਰੀਤ ਸਿੰਘ ਉਰਫ ਮੰਨੂੰ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਬਾਹਮਣੀਆ ਜਿਲ੍ਹਾ ਜਲੰਧਰ ਅਤੇ ਬਲਦੇਵ ਸਿੰਘ ਉਰਫ ਦੇਵ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਧਨੀ ਕਲਾ ਜਿਲ੍ਹਾ ਮੋਗਾ ਜੋ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ  Canada ਵਿਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌ+ਤ, ਮਾਪਿਆਂ ਦਾ ਸੀ ਇਕਲੋਤਾ ਪੁੱਤ

ਜੋ ਅੱਜ ਵੀ ਇਹ ਤਿੰਨੇ ਜਾਣੇ ਹੈਰੋਇਨ ਵੇਚਣ ਲਈ ਮੋਟਰਸਾਈਕਲ Hero ਸਪਲੈਡਰ ਪਲੱਸ ਨੰਬਰੀ PB 08 FS 1484 ਰੰਗ ਕਾਲਾ ਪਰ ਸਵਾਰ ਹੋ ਕੇ ਜਲਾਲਾਲਬਾਦ ਪੂਰਬੀ ਦੇ ਬਾਈਪਾਸ ਮੇਨ ਹਾਈਵੇ ਮੋਗਾ-ਜਲੰਧਰ ਦੇ ਫਲਾਈਓਵਰ ਹੇਠਾ ਖੜ੍ਹੇ ਗਾਹਕਾ ਦੀ ਉਡੀਕ ਕਰ ਰਹੇ ਹਨ।ਫਿਰ SI ਜਰਨੈਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋ ਦੱਸੀ ਜਗਾ ਤੇ ਰੇਡ ਕਰਕੇ ਦੋਸੀਆਨ ਦਵਿੰਦਰ ਸਿੰਘ,ਮਨਪ੍ਰੀਤ ਸਿੰਘ ਉਰਫ ਮੰਨੂੰ ਅਤੇ ਬਲਦੇਵ ਸਿੰਘ ਉਰਫ ਦੇਵ ਉਕਤਾਨ ਨੂੰ ਸਮੇਤ ਮੋਟਰਸਾਈਕਲ Hero ਸਪਲੈਡਰ ਪਲੱਸ ਨੰਬਰੀ PB 08 FS 1484 ਰੰਗ ਕਾਲਾ ਦੇ ਕਾਬੂ ਕਰਕੇ ਦੋਸੀਆ ਦੇ ਕਬਜਾ ਵਿਚਲੇ ਮੋਟਰਸਾਈਕਲ Hero ਸਪਲੈਡਰ ਪਲੱਸ ਨੰਬਰੀ PB 08 FS 1484 ਰੰਗ ਕਾਲਾ ਦੇ ਸਪੀਡ ਮੀਟਰ ਦੇ ਅੱਗੇ ਟਾਪੇ ਵਿੱਚ ਪਏ ਇੱਕ ਵਜਨਦਾਰ ਲਿਫਾਫਾ ਵਿੱਚੋ 180 ਗਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫਾ ਬਰਾਮਦ ਕਰਕੇ ਉਕਤ ਦੋਸੀਆਨ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਦਵਿੰਦਰ ਸਿੰਘ, ਮਨਪ੍ਰੀਤ ਸਿੰਘ ਉਰਫ ਮੰਨੂੰ ਅਤੇ ਬਲਦੇਵ ਸਿੰਘ ਉਰਫ ਦੇਵ ਉਕਤਾਨ ਨੂੰ ਅੱਜ ਮਿਤੀ 25.8.2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੇਂਡੂ ਖੇਤਰ ਦੇ ਲੋਕਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪੰਜਾਬ ਦੀ ਤਰੱਕੀ ਲਈ ਲਈ ਸ਼ੁਭ ਸੰਕੇਤ –ਦਿਆਲ ਸੋਢੀ

0

Bathinda News:ਅੱਜ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਸੰਦੋਹਾ ਵਿਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਜਗਦੀਸ਼ ਸਿੰਘ ਗੱਗੂ ਦੇ ਗ੍ਰਹਿ ਵਿਖੇ ਵੱਖ – ਵੱਖ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਨ ਸਮੇਂ ਸੰਬੋਧਨ ਕਰਦਿਆਂ ਸੂਬੇ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਦਿਆਲ ਸੋਢੀ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਪੰਜਾਬ ਦੀ ਤਰੱਕੀ ਕਰ ਸਕਦੀ ਹੈ। ਇਸ ਕਰਕੇ ਹੀ ਹੁਣ ਭਾਜਪਾ ਨੂੰ ਪਿੰਡਾਂ ਵਿੱਚੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਜੋ ਭਾਜਪਾ ਵੱਲੋਂ “ਬੇ ਜੇ ਪੀ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ” ਦੇ ਪ੍ਰੋਗਰਾਮਾਂ ਤਹਿਤ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਸਨ।

ਇਹ ਵੀ ਪੜ੍ਹੋ  Ring Road-1 Bathinda; ਸੜਕ ਬਣਾਉਣ ਤੋਂ ਬਾਅਦ ‘ਲਾਈਟਾਂ’ ਲਗਾਉਣੀਆਂ ਭੁੱਲਿਆ ਲੋਕ ਨਿਰਮਾਣ ਵਿਭਾਗ

ਉਨ੍ਹਾਂ ਕੈਂਪਾਂ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪ ਤਾਂ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਵਿੱਚ ਅਸਫ਼ਲ ਰਹੀ ਹੈ ਅਤੇ ਹਰ ਮੁਹਾਜ਼ ਤੇ ਫੇਲ੍ਹ ਹੋਈ ਹੈ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਜਝਾਰੂ ਵਰਕਰ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਕੈਂਪ ਜਾਰੀ ਰੱਖੇਗੀ ਚਾਹੇ ਪੰਜਾਬ ਦੀ ਮੌਜੂਦਾ ਸਰਕਾਰ ਜਿੰਨੀਆਂ ਮਰਜ਼ੀ ਪਾਬੰਦੀਆਂ ਲਾ ਲਵੇ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਪਣੇ ਬਲਬੂਤੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਕੱਲਿਆਂ ਹੀ ਲੜੇਗੀ ਅਤੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਕੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬੇ ਨੂੰ ਦੇਸ਼ ਵਿੱਚੋਂ ਇੱਕ ਨੰਬਰ ਤੇ ਲੈਕੇ ਆਵੇਗੀ ਅਤੇ ਪੰਜਾਬ ਵਿੱਚੋਂ ਨਸ਼ਾ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨਾ ਭਾਜਪਾ ਦੀ ਸਰਕਾਰ ਦਾ ਪਹਿਲਾ ਏਜੰਡਾ ਲਾਗੂ ਕਰਨਾ ਹੋਵੇਗਾ ਅਤੇ ਸੂਬੇ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਲਾਗੂ ਕਰਕੇ ਕਿਸਾਨਾਂ ਨੂੰ ਇਸ ਦਾ ਲਾਭ ਦਿਵਾਉਣਾ ਹੋਵੇਗਾ।

ਇਹ ਵੀ ਪੜ੍ਹੋ  Canada ਵਿਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌ+ਤ, ਮਾਪਿਆਂ ਦਾ ਸੀ ਇਕਲੋਤਾ ਪੁੱਤ

ਇਸ ਮੌਕੇ ਤੇ ਸਰਕਲ ਮੌੜ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਪਾਰਟੀ ਵਿੱਚ ਨਵੇਂ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜੀ ਆਇਆਂ ਆਖਿਆ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦੇਣ ਦਾ ਵਿਸ਼ਵਾਸ ਵੀ ਦਿਵਾਇਆ ਅਤੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਨਵੇਂ ਬਣੇ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ ਮਲੂਕਾ ਜੀ ਅਤੇ ਮੌੜ ਹਲਕੇ ਦੇ ਇੰਚਾਰਜ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਜੀ ਦੀ ਅਗਵਾਈ ਹੇਠ ਪਾਰਟੀ ਨੂੰ ਜ਼ਿਲ੍ਹਾ ਬਠਿੰਡਾ ਦੇ ਦਿਹਾਤੀ ਖੇਤਰ ਵਿੱਚ ਹੋਰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਤੇ ਸਰਕਲ ਮਾਈਸਰਖਾਨਾ ਦੇ ਪ੍ਰਧਾਨ ਮਲਕੀਤ ਸਿੰਘ,ਐ ਸੀ ਮੋਰਚਾ ਦੇ ਪ੍ਰਧਾਨ ਬਲਕੌਰ ਸਿੰਘ, ਕਿਸਾਨ ਮੋਰਚਾ ਦੇ ਸੂਬਾ ਸਕੱਤਰ ਮੇਜਰ ਸਿੰਘ ਰੰਧਾਵਾ, ਕਰਮਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸਰਕਲ ਜਨਰਲ ਸਕੱਤਰ,ਮਾਹਸਾ ਸਿੰਘ, ਸੰਦੀਪ ਸਿੰਘ,ਅਮਨ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਦੇ ਵਰਕਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਰਾਸ਼ਨ ਸੂਚੀ ਵਿੱਚੋਂ ਨਾਮ ਹਟਾਉਣ ਵਿਰੁੱਧ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਪ੍ਰੈਸ ਕਾਨਫਰੰਸ

0

👉ਕਿਹਾ – ਭਾਜਪਾ ਅਤੇ ਕੇਂਦਰ ਸਰਕਾਰ 55 ਲੱਖ ਪੰਜਾਬੀਆਂ ਦਾ ਮੁਫਤ ਰਾਸ਼ਨ ਬੰਦ ਕਰਨ ਲਈ ਦੀ ਰਚ ਰਹੀ ਸਾਜ਼ਿਸ਼
Chandigarh News:ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਮੁਫ਼ਤ ਰਾਸ਼ਨ ਸੂਚੀ ਤੋਂ ਪੰਜਾਬ ਦੇ ਲੋਕਾਂ ਦੇ ਨਾਂ ਕੱਟਣ ਦੇ ਖ਼ਿਲਾਫ਼ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਕੇਂਦਰ ਸਰਕਾਰ ‘ਤੇ ਤੀਖ਼ਾ ਹਮਲਾ ਬੋਲਿਆ।ਆਪਣੀ ਪ੍ਰੈਸ ਕਾਨਫਰੰਸ ਵਿੱਚ ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਕੇਂਦਰ ਸਰਕਾਰ 55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਲਈ ਸਾਜ਼ਿਸ਼ ਰਚ ਰਹੀ ਹੈ। ਉਹ ਪੰਜਾਬ ਦੇ ਲੋਕਾਂ ਅਤੇ ਇੱਥੋਂ ਦੇ ਕਿਸਾਨਾਂ ਨੂੰ ਤੰਗ ਕਰਨ ਲਈ ਅਜਿਹਾ ਕਰ ਰਹੀ ਹੈ। ਪਰ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਇੱਕ ਵੀ ਪੰਜਾਬੀ ਦਾ ਨਾਂ ਮੁਫ਼ਤ ਰਾਸ਼ਨ ਸੂਚੀ ਤੋਂ ਨਹੀਂ ਕੱਟਣ ਦੇਵਾਂਗੇ।ਐਤਵਾਰ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਿਨੇਟ ਮੰਤਰੀ ਅਮਨ ਅਰੋੜਾ, ਮੰਤਰੀ ਹਰਪਾਲ ਚੀਮਾ, ਹਰਭਜਨ ਸਿੰਘ ਈ.ਟੀ.ਓ., ਲਾਲਜੀਤ ਭੁੱਲਰ, ਡਾ. ਬਲਜੀਤ ਕੌਰ, ਤਰੁਣਪ੍ਰੀਤ ਸੌਂਧ, ਡਾ. ਬਲਬੀਰ ਸਿੰਘ, ਡਾ. ਰਵਜੋਤ, ਹਰਦੀਪ ਮੁੰਡੀਆਂ ਅਤੇ ਮੋਹਿੰਦਰ ਭਗਤ ਸਮੇਤ ਦਰਜਨਾਂ ‘ਆਪ’ ਵਿਧਾਇਕਾਂ ਨੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ ‘ਚ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ ਦੀ ਮਨਸ਼ਾ ‘ਤੇ ਸਵਾਲ ਉਠਾਉਂਦੇ ਹੋਏ ਗੰਭੀਰ ਚਿੰਤਾ ਜ਼ਾਹਰ ਕੀਤੀ।

ਇਹ ਵੀ ਪੜ੍ਹੋ  Patiala News:ਪੰਜਾਬੀਆਂ ਦੇ ਮੂੰਹ ‘ਚੋਂ ਰੋਟੀ ਖੋਹਣ ਲਈ ‘ਰਾਸ਼ਨ ਚੋਰੀ’ ਦੇ ਨਵੇਂ ਹੱਥਕੰਡੇ ਅਪਣਾਉਣ ਲੱਗੀ ਕੇਂਦਰ ਸਰਕਾਰ: ਹਰਪਾਲ ਸਿੰਘ ਚੀਮਾ

‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਕੇਵਾਈਸੀ ਦੇ ਬਹਾਨੇ ਜੁਲਾਈ ਵਿੱਚ 23 ਲੱਖ ਪੰਜਾਬੀਆਂ ਦਾ ਰਾਸ਼ਨ ਰੋਕ ਦਿੱਤਾ ਸੀ। ਹੁਣ ਉਹ 30 ਸਤੰਬਰ ਤੋਂ 32 ਲੱਖ ਹੋਰ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਧਮਕੀ ਦੇ ਰਹੀ ਹੈ। ਇਹ ਪੰਜਾਬ ਨਾਲ ਸਰਾਸਰ ਬੇਇਨਸਾਫ਼ੀ ਹੈ ਅਤੇ ਆਮ ਲੋਕਾਂ ਨੂੰ ਬੇਲੋੜਾ ਪਰੇਸ਼ਾਨ ਕਰਨ ਦੀ ਕੋਸ਼ਿਸ਼ ਹੈ। ਅਸੀਂ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ। ਜਿੰਨਾ ਚਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਸੀਂ ਇੱਕ ਵੀ ਰਾਸ਼ਨ ਕਾਰਡ ਰੱਦ ਨਹੀਂ ਹੋਣ ਦੇਵਾਂਗੇ।ਉਨ੍ਹਾਂ ਕਿਹਾ ਕਿ ਕੇਂਦਰ ਦਾ ਫੈਸਲਾ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਅਤੇ ਗਰੀਬੀ ਵਿਰੋਧੀ ਹੈ। ਮੁਫ਼ਤ ਰਾਸ਼ਨ ਗਰੀਬਾਂ ਲਈ ਇੱਕ ਵੱਡਾ ਸਹਾਰਾ ਹੈ। ਇਸਨੂੰ ਰੋਕਣ ਬਾਰੇ ਸੋਚਣਾ ਵੀ ਇੱਕ ਵੱਡਾ ਪਾਪ ਹੈ। ਇੱਕ ‘ਆਪ’ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਦਾਅਵਾ ਕਰਦੀ ਹੈ, ਪਰ ਪੰਜਾਬ ਵਿੱਚ ਇਹ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਜਪਾ ਪੰਜਾਬ ਦੇ ਲੋਕਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੀ ਹੈ? ਉਨ੍ਹਾਂ ਕਿਹਾ ਕਿ ਵੋਟ ਚੋਰੀ ਤੋਂ ਬਾਅਦ ਹੁਣ ਭਾਜਪਾ ਦੀ ਨਵੀਂ ਚਾਲ ਹੈ- ਰਾਸ਼ਨ ਚੋਰੀ।ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਰਾਸ਼ਨ ਕਾਰਡ ਰੱਦ ਕਰਨ ਲਈ ਜੋ ਬਹਾਨੇ ਬਣਾ ਰਹੀ ਹੈ, ਉਹ ਵੀ ਬਹੁਤ ਹਾਸੋਹੀਣੇ ਹਨ। ਜੇਕਰ ਪਰਿਵਾਰ ਦਾ ਇੱਕ ਮੈਂਬਰ ਗਲਤੀ ਕਰਦਾ ਹੈ, ਤਾਂ ਪੂਰੇ ਪਰਿਵਾਰ ਨੂੰ ਇਸਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ  ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਅਨਾਥ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ 4000 ਰੁਪਏ ਪ੍ਰਤੀ ਬੱਚਾ ਸਹਾਇਤਾ: ਡਾ.ਬਲਜੀਤ ਕੌਰ

ਦਰਅਸਲ, ਇਸ ਨੇ ਭਾਜਪਾ ਦੇ ਗਰੀਬ ਵਿਰੋਧੀ ਏਜੰਡੇ ਨੂੰ ਬੇਨਕਾਬ ਕਰ ਦਿੱਤਾ ਹੈ। ਭਾਜਪਾ ਦੀ ਰਾਜਨੀਤੀ ਗਰੀਬਾਂ ਅਤੇ ਆਮ ਲੋਕਾਂ ਨੂੰ ਮੁਸੀਬਤ ਵਿੱਚ ਰੱਖਣ ਦੀ ਹੈ। ਇਸੇ ਲਈ ਇਹ ਹਮੇਸ਼ਾ ਉਦਯੋਗਪਤੀਆਂ ਅਤੇ ਕਾਰਪੋਰੇਟਾਂ ਬਾਰੇ ਗੱਲ ਕਰਦੀ ਹੈ।’ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਇਆ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਦੇਸ਼ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਅਨਾਜ ਦੀ ਭੀਖ ਮੰਗਣੀ ਪੈਂਦੀ ਸੀ, ਪਰ ਪੰਜਾਬ ਅਤੇ ਆਲੇ ਦੁਆਲੇ ਦੇ ਸੂਬਿਆਂ ਨੇ ਹਮੇਸ਼ਾ ਵੱਡੀ ਮਾਤਰਾ ਵਿੱਚ ਕਣਕ ਅਤੇ ਚੌਲ ਪੈਦਾ ਕਰਕੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰਿਆ ਰੱਖਿਆ। ਹੁਣ ਉਸੇ ਪੰਜਾਬ ਨੂੰ ਰਾਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਅਤੇ ਉਸ ਨਾਲ ਮਤਰੇਈ ਮਾਂ ਵਰਗਾ ਸਲੂਕ ਨਹੀਂ ਕਰਨਾ ਚਾਹੀਦਾ। ਇਸਨੂੰ ਇਤਿਹਾਸ ਤੋਂ ਸਿੱਖਣ ਅਤੇ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ‘ਆਪ’ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਅਤੇ ਕਿਹਾ ਕਿ ਮੁਫ਼ਤ ਅਨਾਜ ਗਰੀਬਾਂ ਦਾ ਹੱਕ ਹੈ, ਇਸ ਲਈ ਰਾਸ਼ਨ ਕਾਰਡਾਂ ਦੀਆਂ ਨਵੀਆਂ ਸ਼ਰਤਾਂ ‘ਤੇ ਮੁੜ ਵਿਚਾਰ ਕੀਤਾ ਜਾਵੇ।’ਆਪ’ ਵਿਧਾਇਕਾਂ ਅਤੇ ਮੰਤਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਅਸੀਂ ਕਿਸੇ ਵੀ ਰਾਸ਼ਨ ਕਾਰਡ ਧਾਰਕ ਦਾ ਨਾਮ ਨਹੀਂ ਕੱਟਣ ਦੇਵਾਂਗੇ।

ਇਹ ਵੀ ਪੜ੍ਹੋ  ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਈ ਜਾਵੇਗੀ ਹੈਰੀਟੇਜ ਸਟ੍ਰੀਟ: ਹਰਜੋਤ ਸਿੰਘ ਬੈਂਸ

ਭਾਜਪਾ ਆਗੂ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਦਾ ਨਿੱਜੀ ਡੇਟਾ ਇਕੱਠਾ ਕਰ ਰਹੇ ਹਨ, ਇਸ ‘ਤੇ ਤੁਰੰਤ ਰੋਕ ਲੱਗਣੀ ਚਾਹੀਦਾ ਹੈ – ਆਪ
ਆਮ ਆਦਮੀ ਪਾਰਟੀ ਨੇ ਭਾਜਪਾ ਆਗੂਆਂ ਵੱਲੋਂ ਸਰਕਾਰੀ ਯੋਜਨਾਵਾਂ ਦੇ ਨਾਮ ‘ਤੇ ਲੋਕਾਂ ਦਾ ਨਿੱਜੀ ਡੇਟਾ ਗੈਰ-ਕਾਨੂੰਨੀ ਢੰਗ ਨਾਲ ਇਕੱਠਾ ਕਰਨ ਦੇ ਮੁੱਦੇ ‘ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।ਪਾਰਟੀ ਨੇ ਕਿਹਾ ਕਿ ਭਾਜਪਾ ਪਹਿਲਾਂ ਹੀ ਵੋਟਰ ਸੂਚੀ ਵਿੱਚ ਹੇਰਾਫੇਰੀ ਕਰਨ ਅਤੇ ਸੱਤਾ ਹਥਿਆਉਣ ਦੀਆਂ ਚਾਲਾਂ ਦਾ ਪਰਦਾਫਾਸ਼ ਕਰ ਚੁੱਕੀ ਹੈ। ਹੁਣ ਪੂਰਾ ਦੇਸ਼ ਜਾਣਦਾ ਹੈ ਕਿ ਭਾਜਪਾ ਦੇ ਨੇਤਾ ਜਾਅਲੀ ਵੋਟਾਂ ਰਾਹੀਂ ਚੋਣਾਂ ਕਿਵੇਂ ਚੋਰੀ ਕਰਦੇ ਹਨ। ਪਰ ਪੰਜਾਬ ਵਿੱਚ ਅਜਿਹੀਆਂ ਕੋਸ਼ਿਸ਼ਾਂ ਕਦੇ ਵੀ ਸਫਲ ਨਹੀਂ ਹੋਣਗੀਆਂ। ‘ਆਪ’ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਆਗੂ ਜਿੱਥੇ ਵੀ ਦਿਖਾਈ ਦੇਣ, ਉਨ੍ਹਾਂ ਤੋਂ ਸਵਾਲ ਪੁਛਣ ਕਿ ਉਹ ਪੰਜਾਬ ਦੇ ਲੱਖਾਂ ਲੋਕਾਂ ਦੇ ਨਾਮ ਰਾਸ਼ਨ ਸੂਚੀ ਵਿੱਚੋਂ ਕਿਉਂ ਹਟਾ ਰਹੇ ਹਨ? ਜੇਕਰ ਉਹ ਜਵਾਬ ਨਹੀਂ ਦਿੰਦੇ ਹਨ, ਤਾਂ ਉਨ੍ਹਾਂ ਦਾ ਸਮੂਹਿਕ ਤੌਰ ‘ਤੇ ਬਾਈਕਾਟ ਕਰੋ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਪਤ ਸ਼ਕਤੀ ਆਵਾ ਵੱਲੋਂ ‘ਅਸਮਿਤਾ-ਫੌਜ ਦੀਆਂ ਪਤਨੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ’ ਪ੍ਰੋਗਰਾਮ ਦਾ ਆਯੋਜਨ

Jaipur News: ਸਪਤ ਸ਼ਕਤੀ ਆਵਾ ਵੱਲੋਂ 23-24 ਅਗਸਤ 2025 ਨੂੰ ਜੈਪੁਰ ਦੇ ਸਪਤ ਸ਼ਕਤੀ ਆਡੀਟੋਰੀਅਮ ਵਿਖੇ ਹਿੰਮਤ ਅਤੇ ਲਗਨ ਦੇ ਜਸ਼ਨ ‘ਅਸਮਿਤਾ-ਫੌਜ ਦੀਆਂ ਪਤਨੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ’ ਦਾ ਸਫ਼ਲ ਆਯੋਜਨ ਕੀਤਾ ਗਿਆ।ਅਸਮਿਤਾ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਬਹਾਦਰ ਫੌਜ ਦੀਆਂ ਪਤਨੀਆਂ ਆਪਣੀ ਲਗਨ ਅਤੇ ਮੁਸ਼ਕਲਾਂ ‘ਤੇ ਜਿੱਤ ਦੀ ਯਾਤਰਾ ਨੂੰ ਸਾਂਝਾ ਕਰਦੀਆਂ ਹਨ।ਭਾਵੇਂ ਨਿੱਜੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਹੋਵੇ ਜਾਂ ਫੌਜੀ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ, ਇਹ ਔਰਤਾਂ ਤਾਕਤ ਅਤੇ ਹਿੰਮਤ ਦੇ ਪ੍ਰਤੀਕ ਵਜੋਂ ਚਮਕਦੀਆਂ ਹਨ।

ਇਹ ਵੀ ਪੜ੍ਹੋ Canada ਵਿਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌ+ਤ, ਮਾਪਿਆਂ ਦਾ ਸੀ ਇਕਲੋਤਾ ਪੁੱਤ

ਇਸ ਮੌਕੇ ਮੁੱਖ ਮਹਿਮਾਨ ਰਾਜਸਥਾਨ ਦੀ ਉਪ ਮੁੱਖ ਮੰਤਰੀ ਰਾਜਕੁਮਾਰੀ ਦੀਆ ਕੁਮਾਰੀ, ਸਪਤ ਸ਼ਕਤੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ, ਸਪਤ ਸ਼ਕਤੀ ਆਡਬਲਿਊਡਬਲਯੂਏ ਦੇ ਖੇਤਰੀ ਪ੍ਰਧਾਨ ਸ਼੍ਰੀਮਤੀ ਬਰਿੰਦਰ ਜੀਤ ਕੌਰ, ਸਾਬਕਾ ਸੈਨਿਕ ਅਤੇ ਪਰਿਵਾਰ, ਜੈਪੁਰ ਮਿਲਟਰੀ ਸਟੇਸ਼ਨ ਦੇ ਸਾਰੇ ਰੈਂਕ ਅਤੇ ਪਰਿਵਾਰ ਅਤੇ ਹੋਰ ਵਿਸ਼ੇਸ਼ ਮਹਿਮਾਨ ਸ਼ਾਮਲ ਸਨ।ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਨੇ ਸਾਰੇ ਬੁਲਾਰਿਆਂ ਦੀ ਹਿੰਮਤ ਅਤੇ ਲਗਨ ਦੀ ਸ਼ਲਾਘਾ ਕੀਤੀ ਅਤੇ ਔਰਤਾਂ ਦੇ ਸਸ਼ਕਤੀਕਰਨ, ਵੀਰ ਨਾਰੀ ਦਾ ਸਮਰਥਨ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ AWWA ਦੇ ਉੱਤਮ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ USA Truck Driver Harjinder Singh ਦੇ ਹੱਕ ‘ਚ ਚੱਲ ਰਹੀ Online Petition ਨੂੰ ਮਿਲਣ ਲੱਗਾ ਭਾਰੀ ਸਮਰਥਨ

ਸਪਤ ਸ਼ਕਤੀ ਆਵਾਜ਼ ਦੀ ਖੇਤਰੀ ਚੇਅਰਪਰਸਨ ਨੇ ਉਨ੍ਹਾਂ ਸਾਰੀਆਂ ਅਸਧਾਰਨ ਔਰਤਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਜਿੱਤ ਅਤੇ ਦ੍ਰਿੜਤਾ ਦੀਆਂ ਆਪਣੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕੀਤੀਆਂ। ਸਪਤ ਸ਼ਕਤੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਰਾਜ ਪ੍ਰਸ਼ਾਸਨ ਦੇ ਉੱਘੇ ਨਾਗਰਿਕਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ ਜਿਨ੍ਹਾਂ ਨੇ ਕਈ ਖੇਤਰਾਂ ਵਿੱਚ ਫੌਜੀ-ਨਾਗਰਿਕ ਸਹਿਯੋਗ ਅਤੇ ਯਤਨਾਂ ਵਿੱਚ ਯੋਗਦਾਨ ਪਾਇਆ ਹੈ।ਇਸ ਸਮਾਗਮ ਦੀ ਮੁੱਖ ਗੱਲ ASMITA ਬੁਲਾਰਿਆਂ ਅਤੇ ਵੀਰ ਨਾਰੀਆਂ ਦਾ ਸਨਮਾਨ ਸੀ, ਜਿਸ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਮਾਨਤਾ ਦਿੱਤੀ ਗਈ। ASMITA-25 ਨੇ ਔਰਤਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਸ਼ਕਤੀਕਰਨ ,ਸਨਮਾਨ ਅਤੇ ਮਾਣ-ਸਨਮਾਨ ਦੇ ਆਪਣੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

2nd Bathinda Kabaddi League-2025;ਉਤਸ਼ਾਹ ਅਤੇ ਮੁਕਾਬਲੇ ਵਾਲੀ ਭਾਵਨਾ ਨਾਲ ਮੁਕਾਬਲੇ ਜਾਰੀ

0

Bathinda News:2nd Bathinda Kabaddi League-2025; 12 ਜੁਲਾਈ 2025 ਨੂੰ ਸ਼ੁਰੂ ਹੋਈ ਦੂਜੀ ਬਠਿੰਡਾ ਕਬੱਡੀ ਲੀਗ ਬਹੁਤ ਉਤਸ਼ਾਹ ਅਤੇ ਮੁਕਾਬਲੇ ਵਾਲੀ ਭਾਵਨਾ ਨਾਲ ਅੱਗੇ ਵਧ ਰਹੀ ਹੈ।ਲੀਗ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 2 ਟੀਮਾਂ 70 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕਰ ਰਹੀਆਂ ਹਨ। ਆਲੇ-ਦੁਆਲੇ ਦੇ ਖਿਡਾਰੀ ਯੋਗ ਹਨ, ਜਿਸ ਨਾਲ ਇਹ ਟੂਰਨਾਮੈਂਟ ਸਥਾਨਕ ਪ੍ਰਤਿਭਾ ਲਈ ਇੱਕ ਸੱਚਾ ਪਲੇਟਫਾਰਮ ਬਣ ਗਿਆ ਹੈ।ਡੀ.ਏ.ਵੀ ਕਬੱਡੀ ਟੂਰਨਾਮੈਂਟ ਦਾ 5ਵਾਂ ਦੌਰ ਅੱਜ ਆਯੋਜਿਤ ਕੀਤਾ ਗਿਆ।

ਇਹ ਵੀ ਪੜ੍ਹੋ Canada ਵਿਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌ+ਤ, ਮਾਪਿਆਂ ਦਾ ਸੀ ਇਕਲੋਤਾ ਪੁੱਤ

ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ , “ਬਠਿੰਡਾ ਕਬੱਡੀ ਲੀਗ ਤੇਜ਼ੀ ਨਾਲ ਇੱਕ ਵੱਕਾਰੀ ਖੇਡ ਪਲੇਟਫਾਰਮ ਵਜੋਂ ਉੱਭਰ ਰਹੀ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਅਤੇ ਪੰਜਾਬ ਦੀ ਅਮੀਰ ਕਬੱਡੀ ਪਰੰਪਰਾ ਨੂੰ ਉਤਸ਼ਾਹਿਤ ਕਰ ਰਹੀ ਹੈ।” ਵਾਈਸ ਪ੍ਰਿੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਅਤੇ ਰਜਿਸਟਰਾਰ ਡਾ. ਸਤੀਸ਼ ਗਰੋਵਰ ਨੇ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਡਾ. ਰਾਜੀਵ ਸ਼ਰਮਾ ਨੇ ਪ੍ਰੋ. ਮਦਨ ਲਾਲ, ਪ੍ਰੋ. ਕੁਲਦੀਪ ਸਿੰਘ, ਮੁਖੀ ਸਰੀਰਕ ਸਿੱਖਿਆ ਵਿਭਾਗ, ਪ੍ਰੋ. ਨਿਰਮਲ ਸਿੰਘ, ਪ੍ਰੋ. ਅਜੇ ਵਾਲੀਆ ਅਤੇ ਪ੍ਰੋ. ਲਵਪ੍ਰੀਤ ਕੌਰ ਦੇ ਅਣਥੱਕ ਯਤਨਾਂ ਅਤੇ ਸਮਰਥਨ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1907699