Wednesday, May 20, 2026
Home Blog Page 528

ਅਰੋੜਾ ਮਹਾਸਭਾ ਅਤੇ ਆਈਐਮਏ ਨੇ ਪੀਸੀਏ ਪ੍ਰਧਾਨ ਨਾਲ ਕੀਤੀ ਮੁਲਾਕਾਤ

0

ਅਰੋੜਾ ਮਹਾਸਭਾ ਅਤੇ ਆਈਐਮਏ ਨੂੰ ਦਫ਼ਤਰ ਲਈ ਕਰਵਾਈ ਜਾਵੇਗੀ ਜਗ੍ਹਾ ਮੁਹੱਈਆ: ਸ੍ਰੀ ਅਮਰਜੀਤ ਮਹਿਤਾ
Bathinda News:ਅਰੋੜਾ ਮਹਾਸਭਾ ਚੈਰੀਟੇਬਲ ਸੋਸਾਇਟੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ। ਅਰੋੜਾ ਮਹਾਸਭਾ ਦੇ ਪ੍ਰਧਾਨ ਮਨੋਹਰ ਲਾਲ ਅਰੋੜਾ, ਚੇਅਰਮੈਨ ਹਰਬੰਸ ਲਾਲ ਮੱਕੜ, ਮਹਾਂਸਭਾ ਦੇ ਸਰਪ੍ਰਸਤ ਅਤੇ ਆਈਐਮਏ ਦੇ ਸਾਬਕਾ ਪ੍ਰਧਾਨ ਡਾ. ਐਚਐਸ ਨਾਰੰਗ, ਮਹਾਂਸਭਾ ਦੇ ਸੀਨੀਅਰ ਉਪ ਪ੍ਰਧਾਨ ਐਮਐਲ ਟੁਟੇਜਾ, ਉਪ ਪ੍ਰਧਾਨ ਸੁਭਾਸ਼ ਅਰੋੜਾ, ਜਨਰਲ ਸਕੱਤਰ ਜੀਪੀ ਛਾਬੜਾ, ਕੈਸ਼ੀਅਰ ਸੰਦੀਪ ਨਾਗਪਾਲ, ਕਾਰਜਕਾਰੀ ਮੈਂਬਰ ਰੋਹਿਤ ਸਰਦਾਨਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ, ਜਿਨ੍ਹਾਂ ਨੇ ਸ੍ਰੀ ਅਮਰਜੀਤ ਮਹਿਤਾ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ: 1 ਮਾਰਚ ਤੋਂ ਹੁਣ ਤੱਕ 1059 ਕਿਲੋਗ੍ਰਾਮ ਹੈਰੋਇਨ ਸਮੇਤ 25646 ਨਸ਼ਾ ਤਸਕਰ ਕਾਬੂ

ਇਸ ਦੌਰਾਨ ਮਹਾਂਸਭਾ ਅਤੇ ਆਈਐਮਏ ਦੇ ਅਹੁਦੇਦਾਰਾਂ ਨੇ ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੂੰ ਦਫ਼ਤਰ ਲਈ ਜਗ੍ਹਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਇਸ ਮੌਕੇ ਸ੍ਰੀ ਮਹਿਤਾ ਨੇ ਮਹਾਂਸਭਾ ਅਤੇ ਆਈਐਮਏ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨਾਲ ਤਾਲਮੇਲ ਕਰਕੇ ਦਫ਼ਤਰ ਲਈ ਜਲਦੀ ਹੀ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ। ਸਾਰੇ ਅਹੁਦੇਦਾਰਾਂ ਨੇ ਸ੍ਰੀ ਮਹਿਤਾ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਯੁੱਧ ਨਸ਼ਿਆਂ ਵਿਰੁੱਧ: 1 ਮਾਰਚ ਤੋਂ ਹੁਣ ਤੱਕ 1059 ਕਿਲੋਗ੍ਰਾਮ ਹੈਰੋਇਨ ਸਮੇਤ 25646 ਨਸ਼ਾ ਤਸਕਰ ਕਾਬੂ

0

👉ਪੁਲਿਸ ਟੀਮਾਂ ਨੇ 12.32 ਕਰੋੜ ਰੁਪਏ ਦੀ ਡਰੱਗ ਮਨੀ, 366 ਕਿਲੋਗ੍ਰਾਮ ਅਫੀਮ, 215 ਕੁਇੰਟਲ ਭੁੱਕੀ, 32 ਲੱਖ ਨਸ਼ੀਲੀਆਂ ਗੋਲੀਆਂ ਵੀ ਕੀਤੀਆਂ ਜ਼ਬਤ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੋਧੀ ਫੈਸਲਾਕੁੰਨ ਜੰਗ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ 1 ਮਾਰਚ, 2025 ਤੋਂ ਹੁਣ ਤੱਕ 16,400 ਐਫਆਈਆਰਜ ਦਰਜ ਕਰਕੇ 25,646 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਦੇ ਚਲਦਿਆਂ 1059 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਮੁੱਖ ਬੁਲਾਰੇ ਨਸ਼ਾ ਮੁਕਤੀ ਮੋਰਚਾ ਬਲਤੇਜ ਸਿੰਘ ਪੰਨੂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 1059 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 366 ਕਿਲੋਗ੍ਰਾਮ ਅਫੀਮ, 215 ਕੁਇੰਟਲ ਭੁੱਕੀ, 29 ਕਿਲੋਗ੍ਰਾਮ ਚਰਸ, 405 ਕਿਲੋਗ੍ਰਾਮ ਗਾਂਜਾ, 6 ਕਿਲੋਗ੍ਰਾਮ ਆਈਸ, 32.35 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 12.32 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਹੈ।

ਇਹ ਵੀ ਪੜ੍ਹੋ  Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦਾ ਕੰਮ ਸੌਂਪਿਆ ਸੀ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਸੀ।ਮੁੱਖ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਵਾਰਡਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਨਸ਼ਿਆਂ ਦੇ ਸੇਵਨ ਵਿਰੁੱਧ ਸਹੁੰ ਚੁੱਕਣ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦਾ ਸਮਰਥਨ ਕਰਨ ਤੋਂ ਗੁਰੇਜ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਦਾ ਜੜ੍ਹੋਂ ਖਾਤਮਾ ਨਹੀਂ ਹੋ ਜਾਂਦਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Silver Oaks Sports ਅਕੈਡਮੀ ਦਾ ਉਦਘਾਟਨ; ਸਿਲਵਰ ਓਕਸ ਗਰੁੱਪ ਵਿੱਚ ਸੰਪੂਰਨ ਵਿਕਾਸ ਵੱਲ ਇੱਕ ਨਵਾਂ ਕਦਮ

0

Bathinda News:ਬਠਿੰਡਾ ਇਲਾਕੇ ਦੇ ਨਾਮਵਰ ਸਿਲਵਰ ਓਕਸ ਗਰੁੱਪ ਵੱਲੋਂ ਹੁਣ ਸਿਲਵਰ ਓਕਸ ਸਪੋਰਟਸ ਅਕੈਡਮੀ (SOSA) ਦਾ ਵਿਧੀਵਤ ਉਦਘਾਟਨ ਅਤੇ ਵੇਬਸਾਈਟ ਦੀ ਸ਼ੁਰੂਆਤ ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਬਠਿੰਡਾ ਵਿਖੇ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ।ਇਸ ਸਮਾਗਮ ਵਿੱਚ ਸ਼੍ਰੀਮਤੀ ਮਾਲਵਿੰਦਰ ਕੌਰ ਸਿੱਧੂ ਡਾਇਰੈਕਟਰ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ, ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਡਾਇਰੈਕਟਰ ਗਿਆਨਮੰਥਨ, ਨਵਦੀਪ ਸਿੰਘ ਡਾਇਰੈਕਟਰ ਸਿਲਵਰ ਓਕਸ ਸਪੋਰਟਸ ਅਕੈਡਮੀ ਅਤੇ ਸ਼੍ਰੀਮਤੀ ਨੀਲਮ ਵਰਮਾ ਪ੍ਰਿੰਸੀਪਲ ਸ਼ਾਮਿਲ ਸਨ।

ਇਹ ਵੀ ਪੜ੍ਹੋ Bathinda News; ਸਰੂਪ ਸਿੰਗਲਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ‘ਚ ਮਿਲੀ ਮਜ਼ਬੂਤੀ

ਇਸ ਮੌਕੇ ਚੇਅਰਮੈਨ ਸ: ਬਰਾੜ ਨੇ ਦਸਿਆ ਕਿ ਸਿਲਵਰ ਓਕਸ ਸਪੋਰਟਸ ਅਕੈਡਮੀ ਇੱਕ ਦੂਰਅੰਦੇਸ਼ੀ ਭਰਿਆ ਪ੍ਰੋਜੈਕਟ ਹੈ, ਜਿਸਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਤੰਦਰੁਸਤ ਸਰੀਰ ਅਤੇ ਮਨ ਦੇ ਨਾਲ ਅਸਲ ਖਿਡਾਰੀ ਬਣਾਉਣਾ ਹੈ। ਇਸ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਨਿਰਦੇਸ਼ਿਤ ਖੇਡ ਟ੍ਰੇਨਿੰਗ, ਸਿਹਤ ਤੇ ਵੈਲਨੈੱਸ ਲੈਕਚਰ, ਆਫ਼ਤ ਪ੍ਰਬੰਧਨ ਬਾਰੇ ਜਾਗਰੂਕਤਾ ਅਤੇ ਲੀਡਰਸ਼ਿਪ-ਬਿਲਡਿੰਗ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਵੇਗੀ। SOSA ਵਿੱਚ ਹਰ ਖੇਡ ਵਿਭਾਗ ਲਈ ਪੂਰੀਆਂ ਸੁਵਿਧਾਵਾਂ ਉਪਲਬਧ ਹਨ, ਜਿਵੇਂ ਕਿ ਪ੍ਰੋਫੈਸ਼ਨਲ ਬਾਸਕਟਬਾਲ ਤੇ ਬੈਡਮਿੰਟਨ ਕੋਰਟ, ਐਥਲੈਟਿਕ ਟਰੈਕ ਅਤੇ ਫੀਲਡ, ਸ਼ੂਟਿੰਗ ਰੇਂਜ, ਘੁੜਸਵਾਰੀ ਲਈ ਅਖਾੜਾ, ਮਾਰਸ਼ਲ ਆਰਟਸ ਅਤੇ ਜਿਮਨਾਸਟਿਕ ਹਾਲ, ਸਕੇਟਿੰਗ ਅਤੇ ਪਿਕਲ ਬਾਲ ਖੇਡਣ ਲਈ ਖੇਤਰ ਅਤੇ ਯੋਗਾ ਤੇ ਫਿਟਨੈੱਸ ਜ਼ੋਨ।

ਇਹ ਵੀ ਪੜ੍ਹੋ Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਇਹ ਸੁਵਿਧਾਵਾਂ ਵਿਦਿਆਰਥੀਆਂ ਨੂੰ ਸਿਖਿਅਕ ਕੋਚਾਂ ਦੀ ਮਦਦ ਨਾਲ ਵਿਧੀਵਤ ਅਤੇ ਵਿਸਤ੍ਰਿਤ ਖੇਡ ਪਾਠਕ੍ਰਮ ਦੇ ਅਧੀਨ, ਪ੍ਰੋਫੈਸ਼ਨਲ ਟ੍ਰੇਨਿੰਗ ਦੇਣਗੀਆਂ, ਜੋ ਉਨ੍ਹਾਂ ਨੂੰ ਉੱਚ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਣਗੀਆਂ।ਇੰਦਰਜੀਤ ਸਿੰਘ ਬਰਾੜ ਨੇ ਕਿਹਾ, “ਖੇਡਾਂ ਅਨੁਸ਼ਾਸਨ, ਟੀਮਵਰਕ ਅਤੇ ਸਹਿਨਸ਼ੀਲਤਾ ਪੈਦਾ ਕਰਦੀਆਂ ਹਨ। ਸਾਡੀ ਅਕੈਡਮੀ ਵਿਦਿਆਰਥੀਆਂ ਨੂੰ ਨਾ ਸਿਰਫ ਮੈਦਾਨ ਲਈ, ਸਗੋਂ ਭਵਿੱਖ ਦੇ ਚੁਣੌਤੀਆਂ ਲਈ ਵੀ ਤਿਆਰ ਕਰਨ ਲਈ ਵਿਧੀਵਤ ਟ੍ਰੇਨਿੰਗ ਦੇਣ ਲਈ ਵਚਨਬੱਧ ਹੈ।”ਨਵਦੀਪ ਸਿੰਘ ਨੇ ਕਿਹਾ, “SOSA ਸਿਰਫ ਮਨੋਰੰਜਨ ਲਈ ਖੇਡਾਂ ਦੀ ਗੱਲ ਨਹੀਂ ਕਰਦੀ। ਇਹ ਇੱਕ ਪ੍ਰੋਫੈਸ਼ਨਲ ਸਪੋਰਟਸ ਕਰਿਕੁਲਮ ਹੈ ਜੋ ਜੀਵਨ ਦੇ ਵਿਜੇਤਾ ਬਣਾਉਣ ਵੱਲ ਕੇਂਦਰਤ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda News; ਬਲਕਾਰ ਸਿੰਘ ਬਰਾੜ ਤੇ ਇਕਬਾਲ ਸਿੰਘ ਬਬਲੀ ਢਿੱਲੋਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਵਰਕਰਾਂ ‘ਚ ਖੁਸ਼ੀ ਦੀ ਲਹਿਰ

0

👉ਨਵ ਨਿਯੁਕਤ ਅਹੁਦੇਦਾਰਾਂ ਨੇ ਗੁਰੂਦੁਆਰਾ ਸ਼੍ਰੀ ਕਿਲ੍ਹਾ ਮੁਬਾਰਕ ਤੇ ਪ੍ਰਾਚੀਨ ਸ਼੍ਰੀ ਹਨੁੰਮਾਨ ਮੰਦਰ ਵਿੱਚ ਟੇਕਿਆ ਮੱਥਾ
Bathinda News: Bathinda News; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬੀਤੇ ਕੱਲ 55 ਮੀਤ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਬਠਿੰਡਾ ਨਾਲ ਸਬੰਧਤ ਨੌਜਵਾਨ ਅਤੇ ਮਿਹਨਤੀ ਆਗੂ (ਵਿਧਾਨਸਭਾ ਹਲਕਾ ਬਠਿੰਡਾ ਸ਼ਹਿਰੀ) ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਪ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਸਾਬਕਾ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜਬਿੰਦਰ ਸਿੱਧੂ, ਹਲਕਾ ਫ਼ੂਲ ਦੇ ਇੰਚਾਰਜ਼ ਹਰਿੰਦਰ ਹਿੰਦਾ ਨੂੰ ਵੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਲਕਾਰ ਸਿੰਘ ਬਰਾੜ ਤੇ ਬਬਲੀ ਢਿੱਲੋਂ ਦੇ ਮੀਤ ਪ੍ਰਧਾਨ ਨਿਯੁਕਤ ਹੋਣ ‘ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਜੋਸ਼ ਤੇ ਉਤਸ਼ਾਹ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਅੱਜ ਨਵ ਨਿਯੁਕਤ ਅਹੁੱਦੇਦਾਰਾਂ ਵੱਲੋਂ ਸਮੁੱਚੀ ਲੀਡਰਸ਼ਿਪ ਨਾਲ ਗੁਰੂਦਵਾਰਾ ਸ਼੍ਰੀ ਕਿਲ੍ਹਾ ਮੁਬਾਰਕ ਤੇ ਪ੍ਰਾਚੀਨ ਸ਼੍ਰੀ ਹਨੁੰਮਾਨ ਮੰਦਰ ਪੋਸਟ ਆਫਿਸ ਬਾਜ਼ਾਰ ਵਿੱਚ ਪਹੁੰਚ ਕੇ ਮੱਥਾ ਟੇਕਿਆ।

ਇਹ ਵੀ ਪੜ੍ਹੋ ਬਠਿੰਡਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌ+ਤ

ਜ਼ਿਲ੍ਹਾ ਜਥੇਬੰਦੀ ਬਠਿੰਡਾ ਅਤੇ ਵਿਧਾਨਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਦੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਬਲਕਾਰ ਸਿੰਘ ਬਰਾੜ ਤੇ ਇਕਬਾਲ ਸਿੰਘ ਬਬਲੀ ਢਿੱਲੋਂ ਤੇ ਹੋਰਨਾਂ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਵਨਿਯੁਕਤ ਆਗੂਆਂ ਨੇ ਕਿਹਾ ਕਿ ਉਹ ਮੀਤ ਪ੍ਰਧਾਨ ਦੀ ਜ਼ਿਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda News; ਸਰੂਪ ਸਿੰਗਲਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ‘ਚ ਮਿਲੀ ਮਜ਼ਬੂਤੀ

0

Bathinda News:ਜ਼ਿਲ੍ਹਾ ਬਠਿੰਡਾ ਵਿੱਚ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਬਠਿੰਡਾ ਸੰਗਤ ਮੰਡਲ ਦੇ ਪਿੰਡ ਪਥਰਾਲਾ ਵਿੱਚ ਚਰਨਜੀਤ ਸਿੰਘ ਕਾਲਾ ਦੇ ਘਰ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਪਥਰਾਲਾ ਪਿੰਡ ਦੇ ਵੱਡੀ ਗਿਣਤੀ ਵਿਚ ਪਰਿਵਾਰ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਦੀ ਮਜ਼ਬੂਤੀ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਬਹੁਤ ਵੱਡਾ ਯੋਗਦਾਨ ਪਾਵੇਗੀ ਅਤੇ ਇਸ ਨਾਲ ਪੰਜਾਬ ਵਿੱਚ ਭਾਜਪਾ ਨੂੰ ਵੱਡੀ ਜਿੱਤ ਵੀ ਮਿਲੇਗੀ।

ਇਹ ਵੀ ਪੜ੍ਹੋ Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਦੁਖੀ ਹਨ। ਸਿਰਫ਼ 3 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਰਕ ਬਣਾ ਦਿੱਤਾ ਹੈ। ਲੋਕ ਸਮਝ ਗਏ ਹਨ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਸਵਰਗ ਬਣਾ ਸਕਦੀ ਹੈ। ਇਹ ਲੋਕਾਂ ਨੂੰ ਖੁਸ਼ ਕਰ ਸਕਦੀ ਹੈ। ਇਸੇ ਲਈ ਲੋਕ ਹਰ ਰੋਜ਼ ਵੱਡੀ ਗਿਣਤੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਸੰਗਤ ਮੰਡਲ ਪ੍ਰਧਾਨ ਰਾਣਾ ਸਰਪੰਚ, ਪਵਨ ਕੁਮਾਰ, ਮੰਡਲ ਜਨਰਲ ਸਕੱਤਰ ਗਗਨਦੀਪ ਸਿੰਘ ਅਤੇ ਹੋਰ ਭਾਜਪਾ ਮੰਡਲ ਸਾਥੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਆਕਾਸ਼ਵਾਣੀ ਵੱਲੋਂ ਸ਼ੁਰੂ ਕੀਤੇ ਪ੍ਰੋਗ੍ਰਾਮ “ਮੁਸ਼ਕਿਲ ਦੱਸੋ-ਹੱਲ ਦੱਸਾਂਗੇ” ਵਿੱਚ ਪਹੁੰਚੇ ਮੇਅਰ, ਸੁਣੀਆਂ ਮੁਸ਼ਕਿਲਾਂ

0

Bathinda News:ਆਕਾਸ਼ਵਾਣੀ ਐਫ਼ਐਮ ਬਠਿੰਡਾ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਪ੍ਰੋਗ੍ਰਾਮ “ਮੁਸ਼ਕਿਲ ਦੱਸੋ-ਹੱਲ ਦੱਸਾਂਗੇ” ਵਿੱਚ ਨਗਰ ਨਿਗਮ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਪਹੁੰਚ ਕੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਉਕਤ ਮੁਸ਼ਕਿਲਾਂ ਦੇ ਤੁਰੰਤ ਨਿਪਟਾਰੇ ਦਾ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਦੀ ਹੱਦ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ, ਜਿਵੇਂ ਕਿ ਸਾਫ਼ ਪਾਣੀ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੁਲਾਂ ਦੀ ਮੁਰੰਮਤ ਦਾ ਕੰਮ ਛੇਤੀ ਹੀ ਕਰਵਾਇਆ ਜਾਵੇਗਾ। ਪ੍ਰੋਗ੍ਰਾਮ ਦਾ ਸੰਚਾਲਨ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗ੍ਰਾਮ ਮੁਖੀ ਬਲਜੀਤ ਸ਼ਰਮਾ ਅਤੇ ਅਨਾਊਂਸਰ ਮਮਤਾ ਅਰੋੜਾ ਨੇ ਕੀਤਾ।

ਇਹ ਵੀ ਪੜ੍ਹੋ  Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਇਸ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਾਰਨ ਅਧਿਕਾਰੀ ਮਨਦੀਪ ਰਾਜੌਰਾ ਅਤੇ ਇੰਜੀਨੀਅਰ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗ੍ਰਾਮ ਹਰ ਮੰਗਲਵਾਰ ਦੀ ਦੁਪਹਿਰ ਸਵਾ ਇੱਕ ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਜੋ ਕਿ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣੇਗਾ। ਇਸ ਪ੍ਰੋਗ੍ਰਾਮ ਵਿੱਚ ਭਾਗ ਲੈਣ ਲਈ ਸ੍ਰੋਤੇ ਸਟੂਡੀਓ ਵਿੱਚ 0164-224331 ‘ਤੇ ਫ਼ੋਨ ਕਰ ਸਕਦੇ ਹਨ ਅਤੇ ਚੱਲਦੇ ਪ੍ਰੋਗ੍ਰਾਮ ਵਿੱਚ ਵਟ੍ਸਅੱਪ ਨੰਬਰ 77173-73146 ‘ਤੇ ਆਪਣੀਆਂ ਸਮੱਸਿਆਵਾਂ ਲਿਖ ਕੇ ਭੇਜ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕਿਸਾਨਾਂ ਨੇ ਬਠਿੰਡਾ ‘ਚ ਫ਼ੂਕੇ ਮੋਦੀ ਤੇ ਟਰੰਪ ਦੇ ਪੁਤਲੇ, ਵਪਾਰ ਮੁਕਤ ਸਮਝੋਤਾ ਨਾਂ ਕਰਨ ਦਾ ਦਿੱਤਾ ਹੋਕਾ

Bathinda News:ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤ-ਅਮਰੀਕਾ ਕਰ ਮੁਕਤ ਵਪਾਰ ਸਮਝੌਤਾ ਹੋਣ ਤੋਂ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇੱਥੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ,ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਬੀਕੇਯੂ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬੀਕੇਯੂ ਏਕਤਾ ਡਕੌਂਦਾ (ਬੂਟਾ ਬੁਰਜ) ਗਿੱਲ ਦੇ ਜ਼ਿਲ੍ਹਾ ਪ੍ਰਧਾਨ ਰਾਜ ਮਹਿੰਦਰ ਸਿੰਘ ਕੋਟਭਾਰਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ,ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਏਕਤਾ ਮਾਲਵਾ ਦੇ ਸੂਬਾ ਆਗੂ ਜਗਜੀਤ ਸਿੰਘ ਕੋਟ ਸ਼ਮੀਰ,ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਦਬਾਅ ਤਹਿਤ ਉਹਨਾਂ ਨਾਲ ਟੈਕਸ ਮੁਕਤ ਸੰਧੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ  Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

ਜਿਸ ਨਾਲ ਭਾਰਤ ਦੇ ਖੇਤੀ ਅਰਥਚਾਰੇ, ਡੇਅਰੀ, ਪੋਲਟਰੀ, ਛੋਟੇ ਉਦਯੋਗ ਅਤੇ ਇਸ ਦੇ ਨਾਲ ਜੁੜੇ ਕਾਰੋਬਾਰ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਅਮਰੀਕਾ ਭਾਰਤ ਤੇ ਦਬਾਅ ਪਾ ਰਿਹਾ ਹੈ ਕਿ ਭਾਰਤ ਤੋਂ ਬਾਹਰ ਜਾਣ ਵਾਲੀਆਂ ਖੇਤੀ ਵਸਤਾਂ ਤੇ ਟੈਕਸ ਵਧਾਇਆ ਜਾਵੇ ਅਤੇ ਅਮਰੀਕਾ ਤੋਂ ਖੇਤੀ ਜਿਣਸਾਂ,ਡੇਅਰੀ ਤੇ ਪੋਲਟਰੀ ਦੇ ਉਤਪਾਦ ਅਤੇ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਸਾਰਾ ਮਾਲ ਭਾਰਤ ਦੁਆਰਾ ਖਰੀਦਣ ਸਮੇਂ ਟੈਕਸ ਮੁਕਤ ਕੀਤਾ ਜਾਵੇ । ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹਾ ਕਰ ਮੁਕਤ ਵਪਾਰ ਸਮਝੌਤਾ ਲਾਗੂ ਹੋਣ ਨਾਲ ਅਮਰੀਕਾ ਖੇਤੀ ਤੇ ਦੂਸਰੇ ਸਹਾਇਕ ਧੰਦਿਆਂ ਦੇ ਉਤਪਾਦ ਅਤੇ ਛੋਟੇ ਉਦਯੋਗਾਂ ਵਿੱਚ ਤਿਆਰ ਹੋਣ ਵਾਲਾ ਮਾਲ ਭਾਰਤ ਦੀ ਮੰਡੀ ਵਿੱਚ ਲਿਆ ਕੇ ਇਸ ਨੂੰ ਵੇਚੇਗਾ ਜਿਸ ਨਾਲ ਭਾਰਤ ਚ ਖੇਤੀ ਅਤੇ ਦੂਸਰੇ ਉਤਪਾਦਾਂ ਦੀਆਂ ਕੀਮਤਾਂ ਬਹੁਤ ਘੱਟ ਜਾਣਗੀਆਂ ਜਿਸ ਕਾਰਨ ਇਹ ਸਾਰੇ ਧੰਦੇ ਬਰਬਾਦ ਹੋ ਜਾਣਗੇ ਅਤੇ ਉਦਯੋਗ ਵੀ ਵੱਡੀ ਪੱਧਰ ਤੇ ਬੰਦ ਹੋਣਗੇ।

ਇਹ ਵੀ ਪੜ੍ਹੋ  AAP MLA ਦੀ ਗੱਡੀ ਦਾ ਭਿਆਨਕ Accident;ਹਾਲਾਤ ਗੰਭੀਰ,ਗੰਨਮੈਂਨ ਵੀ ਹੋਇਆ ਜਖ਼ਮੀ

ਇਹਨਾਂ ਨੀਤੀਆਂ ਕਾਰਨ ਜਿੱਥੇ ਕਿਸਾਨ ਬਰਬਾਦ ਹੋਵੇਗਾ ਉੱਥੇ ਮਜ਼ਦੂਰ ਵੀ ਬੇਰੁਜ਼ਗਾਰ ਹੋਵੇਗਾ ਅਤੇ ਸਮਾਜ ਵਿੱਚ ਅਫਰਾ ਤਫਰੀ ਫੈਲੇਗੀ । ਇਸ ਸਮੇਂ ਕਿਸਾਨ ਆਗੂਆਂ ਜਗਦੇਵ ਸਿੰਘ ਜੋਗੇਵਾਲਾ,ਜਸਵੀਰ ਸਿੰਘ ਆਕਲੀਆ, ਬਲਵਿੰਦਰ ਸਿੰਘ ਗੰਗਾ,ਬਲਤੇਜ ਸਿੰਘ ਪੂਹਲੀ, ਜਗਸੀਰ ਸਿੰਘ ਝੁੰਬਾ, ਕੁਲਦੀਪ ਸਿੰਘ ਕੋਟਸਮੀਰ, ਬੂਟਾ ਸਿੰਘ ਤੁੰਗਵਾਲੀ,ਮਜ਼ਦੂਰ ਆਗੂ ਕਾਮਰੇਡ ਮਹੀਪਾਲ ਨੇ ਬੋਲਦਿਆਂ ਚਿਤਾਵਨੀ ਦਿੱਤੀ ਕਿ ਭਾਰਤ ਅਮਰੀਕਾ ਸਮੇਤ ਕਿਸੇ ਮੁਲਕ ਨਾਲ ਕੋਈ ਅਜਿਹਾ ਸਮਝੌਤਾ ਨਾ ਕਰੇ ਜਿਸ ਨਾਲ ਭਾਰਤ ਦੀ ਆਰਥਿਕਤਾ ਬਰਬਾਦ ਹੋਵੇ ਖੇਤੀ ਅਤੇ ਦੂਜੇ ਧੰਦੇ ਚੌਪਟ ਹੋ ਜਾਣ ਅਤੇ ਬੇਰੁਜ਼ਗਾਰੀ ਵਧੇ। ਉਹਨਾਂ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸਮਝੌਤੇ ਵਿੱਚੋਂ ਬਾਹਰ ਆਵੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਦੇਸ਼ ਪੱਧਰ ਤੇ ਮੋਦੀ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda police ਦੀ ਵੱਡੀ ਕਾਮਯਾਬੀ; ਪ੍ਰਸਿੱਧ ਸਕੂਲ ਦੀ ਮਾਲਕਣ ਦੇ ਘਰੋਂ ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲਾ ਕਾਬੂ

0

👉ਚੋਰੀ ਹੋਏ ਸੋਨੇ,ਚਾਂਦੀ ਦੇ ਗਹਿਣਿਆ ਤੇ ਨਗਦੀ ਵਿਚੋਂ ਕੁੱਝ ਹੋਈ ਬ੍ਰਾਮਦਗੀ
Bathinda News: ਰਾਮਪੁਰਾ ਫ਼ੂਲ ਇਲਾਕੇ ਦੇ ਇੱਕ ਨਾਮੀ ਸਕੂਲ ਦੀ ਮਾਲਕਣ ਦੇ ਬਠਿੰਡਾ ਦੇ ਸ਼ਾਂਤ ਨਗਰ ਵਿਚ ਸਥਿਤ ਘਰ ਵਿਚ ਅਪ੍ਰੈਲ ਮਹੀਨੇ ‘ਚ 74 ਤੋਲੇ ਸੋਨਾ ਤੇ ਇੱਕ ਕਿੱਲੋਂ ਚਾਂਦੀ ਚੋਰੀ ਕਰਨ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਇੱਕ ਮੁਲਜਮ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਦਕਿ ਇਸ ਮਾਮਲੇ ਵਿਚ ਤਿੰਨ ਜਣੇ ਹਾਲੇ ਵੀ ਫ਼ਰਾਰ ਹਨ। ਮੁਲਜਮ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿੰਨ੍ਹਾਂ ਦੇ ਵਿਚੋਂ ਇੱਕ ਔਰਤ ਉਕਤ ਘਰ ਵਿਚ ਕੰਮ ਕਰਦੀ ਸੀ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਨੇ ਡੀਐਸਪੀ ਸਿਟੀ ਸਰਵਜੀਤ ਸਿੰਘ ਬਰਾੜ ਤੇ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜੋਤ ਸਿੰਘ ਮਾਨ ਦੀ ਹਾਜ਼ਰੀ ਵਿਚ ਦਸਿਆ ਕਿ ਚੋਰੀ ਦੀ ਇਸ ਘਟਨਾ ਦੇ ਸਬੰਧ ਵਿਚ 03/05/2025 ਨੂੰ ਚਰਨਜੀਤ ਕੌਰ ਪਤਨੀ ਗਮਦੂਰ ਸਿੰਘ ਵਾਸੀ ਮਕਾਨ ਨੰ 183ਏ/1 ਸਾਂਤ ਨਗਰ ਬਠਿੰਡਾ ਨੇ ਸਿਕਾਇਤ ਦਰਜ਼ ਕਰਵਾਈ ਸੀ।

ਇਹ ਵੀ ਪੜ੍ਹੋ  AAP MLA ਦੀ ਗੱਡੀ ਦਾ ਭਿਆਨਕ Accident;ਹਾਲਾਤ ਗੰਭੀਰ,ਗੰਨਮੈਂਨ ਵੀ ਹੋਇਆ ਜਖ਼ਮੀ

ਜਿਸਦੇ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸਦੇ ਦੋ ਬੱਚੇ ਬਾਹਰਲੇ ਦੇਸ਼ ਅਤੇ ਇੱਕ ਬੱਚਾ ਦਿੱਲੀ ਵਿਖੇ ਰਹਿੰਦਾ ਹੈ ਅਤੇ ਉਹ ਆਪਣੇ ਬਜੁਰਗ ਮਾਤਾ ਪਿਤਾ ਸਮੇਤ ਸ਼ਾਂਤ ਨਗਰ ਵਿਖੇ ਰਹਿੰਦੀ ਹੈ। ਮੁਦਈ ਮੁਤਾਬਕ ਉਹ ਆਪ ਸਵੇਰੇ ਹੀ ਰਾਮਪੁਰਾ ਸਕੂਲ ਵਿਖੇ ਚਲੀ ਜਾਂਦੀ ਹੈ ਅਤੇ ਬਾਅਦ ਵਿੱਚ ਉਹਨਾਂ ਦੇ ਮਾਤਾ ਪਿਤਾ ਦੀ ਦੇਖਰੇਖ ਨੌਕਰ ਕਰਦੇ ਹਨ। ਦਸੰਬਰ 2024 ਵਿੱਚ ਇੱਕ ਪ੍ਰਵਾਰਕ ਮੈਰਿਜ ਫੰਕਸ਼ਨ ਦੌਰਾਨ ਉਸਨੇ ਸੋਨੇ ਦੇ ਗਹਿਣੇ ਆਪਣੇ ਬੈਂਕ ਲੋਕਰ ਵਿੱਚੋਂ ਕਢਵਾ ਕੇ ਘਰ ਦੀ ਅਲਮਾਰੀ ਵਿੱਚ ਰੱਖ ਲਏ ਸਨ ਪ੍ਰੰਤੂ ਬਾਅਦ ਵਿੱਚ ਕੰਮਾਂ-ਕਾਰਾਂ ਵਿੱਚ ਮਸ਼ਰੂਫ ਹੋਣ ਕਰਕੇ ਵਾਪਸ ਲੌਕਰ ਵਿੱਚ ਜਮ੍ਹਾ ਨਹੀਂ ਕਰਵਾ ਸਕੀ ਸੀ। ਇਸ ਦੌਰਾਨ ਮਈ ਮਹੀਨੇ ਦੇ ਸ਼ੁਰੂ ਵਿਚ ਜਦ ਉਨ੍ਹਾਂ ਉਕਤ ਅਲਮਾਰੀ ਨੂੰ ਚੈਕ ਕੀਤਾ ਤਾਂ ਗਹਿਣੇ ਗਾਇਬ ਸਨ। ਚਰਨਜੀਤ ਕੌਰ ਮੁਤਾਬਕ ਉਨ੍ਹਾਂ ਦੇ ਘਰ ਵਿਚ ਲੱਗੀ ਕੰਮ ਵਾਲੀ ਔਰਤ ਰਤਨੀ ਪਤਨੀ ਵਿਨੋਦ ਮਾਹਤੋ ਵਾਸੀ ਦਰਬੰਗਾ ਆਖਰੀ ਵਾਰ 09.04.2025 ਨੂੰ ਉਹਨਾਂ ਦੇ ਘਰ ਆਈ ਸੀ ਤੇ ਉਸਤੋਂ ਬਾਅਦ ਬਿਨਾਂ ਦੱਸੇ ਚੋਰੀ ਹੋਏ ਸੋਨੇ ਦੇ ਗਹਿਣਿਆ ਦਾ ਵਜਨ ਕਰੀਬ 738 ਗ੍ਰਾਮ(ਕਰੀਬ 74 ਤੋਲੇ) ਸੀ ਅਤੇ 01 ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ ਸਨ।

ਇਹ ਵੀ ਪੜ੍ਹੋ  20,000 ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇਸ ਸਬੰਧ ਪੁਲਿਸ ਵੱਲੋਂ ਮੁਕੱਦਮਾ ਨੰਬਰ 91 ਮਿਤੀ 03/05/2025 ਅ/ਧ 306 ਬੀ.ਐਨ.ਐਸ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਦਰਜ਼ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਮੁਲਜਮਾਂ ਦੀ ਪੈੜ੍ਹ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਵਿਚ ਜਾ ਨੱਪੀ ਅਤੇ ਵਿਨੋਦ ਮਹੰਤੋਂ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸਦੇ ਕੋਲੋਂ 17 ਤੋਲੇ ਸੋਨਾ, ਵੇਚੇ ਗਏ ਸੋਨੇ ਦੇ 5 ਲੱਖ ਰੁਪਏ ਨਗਰ ਅਤੇ 300 ਗ੍ਰਾਂਮ ਚਾਂਦੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਇਸ ਮਾਮਲੇ ਵਿਚ ਵਿਨੋਦ ਦੀ ਘਰ ਵਾਲੀ ਰਤਨੀ ਦੇਵੀ, ਉਸਦੀ ਮਾਂ ਸਵਿੱਤਰੀ ਦੇਵੀ ਅਤੇ ਵਿਨੋਦ ਦੇ ਦੋਸਤ ਦਵਿੰਦਰ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜਦ ਕੀਤਾ ਗਿਆ ਹੈ, ਜਿੰਨ੍ਹਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਆਜ਼ਾਦੀ ਦਿਵਸ ਮੌਕੇ ਫਰੀਦਕੋਟ ‘ਚ ਹੋਵੇਗਾ ਰਾਜ ਪੱਧਰੀ ਸਮਾਗਮ ਦਾ ਆਯੋਜਨ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਹਿਰਾਉਣਗੇ ਤਿਰੰਗਾ

0

Punjab News:ਅਜ਼ਾਦੀ ਦਿਵਸ ਮੌਕੇ 15 ਅਗੱਸਤ ਨੂੰ ਫਰੀਦਕੋਟ ‘ਚ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਿਰੰਗਾ ਝੰਡਾ ਲਹਿਰਾਉਣਗੇ। ਸਰਕਾਰ ਦੇ ਇੱਕ ਬੁਲਾਰੇ ਨੇ ਦਸਿਆ ਕਿ ਹਰ ਜ਼ਿਲ੍ਹੇ ‘ਚ 15 ਅਗਸਤ ਦਾ ਪ੍ਰੋਗਰਾਮ ਮਨਾਇਆ ਜਾਵੇਗਾ। ਜਿਸਦੇ ਚੱਲਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪੰਜਾਬ ਦੇ ਕੈਬਨਿਟ ਮੰਤਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਇਹ ਵੀ ਪੜ੍ਹੋ Punjab News: ਪੰਜਾਬ ਦੇ ਸੈਮੀਕੰਡਕਟਰ ਈਕੋਸਿਸਟਮ ਲਈ ਇਤਿਹਾਸਕ ਪ੍ਰਾਪਤੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਸਾਹਿਬ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਫਿਰੋਜ਼ਪੁਰ ‘ਚ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਫ਼ਾਜ਼ਿਲਕਾ ‘ਚ ਤਿਰੰਗਾ ਲਹਿਰਾਉਣਗੇ।ਇਸੇ ਤਰ੍ਹਾਂ ਮੰਤਰੀ ਹਰਪਾਲ ਸਿੰਘ ਚੀਮਾ ਰੂਪਨਗਰ,ਅਮਨ ਅਰੋੜਾ ਲੁਧਿਆਣਾ, ਡਾ. ਬਲਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ, ਮੰਤਰੀ ਸੰਜੀਵ ਅਰੋੜਾ ਸੰਗਰੂਰ, ਡਾ. ਬਲਬੀਰ ਸਿੰਘ ਅੰਮ੍ਰਿਤਸਰ, ਹਰਦੀਪ ਸਿੰਘ ਮੁੰਡੀਆਂ ਗੁਰਦਾਸਪੁਰ,

ਇਹ ਵੀ ਪੜ੍ਹੋ police encounter; ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਲਿਸ ਮੁਕਾਬਲੇ ‘ਚ ਨਾਮੀ ਚਿੱਟਾ ਤਸਕਰ ਹੋਇਆ ਜਖਮੀ

ਲਾਲ ਚੰਦ ਕਟਾਰੂਚੱਕ ਤਰਨਤਾਰਨ,ਮੰਤਰੀ ਲਾਲਜੀਤ ਸਿੰਘ ਭੁੱਲਰ ਮਾਨਸਾ, ਹਰਜੋਤ ਸਿੰਘ ਬੈਂਸ ਮੋਗਾ, ਬਰਿੰਦਰ ਕੁਮਾਰ ਗੋਇਲ ਬਠਿੰਡਾ, ਤਰੁਣਪ੍ਰੀਤ ਸਿੰਘ ਸੌਂਦ ਜਲੰਧਰ, ਮੰਤਰੀ ਰਵਜੋਤ ਸਿੰਘ ਪਠਾਨਕੋਟ, ਗੁਰਮੀਤ ਸਿੰਘ ਖੁੱਡੀਆਂ ਮੋਹਾਲੀ, ਮੋਹਿੰਦਰ ਭਗਤ ਹੁਸ਼ਿਆਰਪੁਰ ਅਤੇ ਹਰਭਜਨ ਸਿੰਘ ਈਟੀਓ ਪਟਿਆਲਾ ‘ਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸੰਤ ਕਬੀਰ ਕੁਟੀਰ ਵਿੱਚ ਲਗਾਇਆ ਤਿਰੰਗਾ

0

👉ਸਾਡਾ ਰਾਸ਼ਟਰੀ ਝੰਡਾ ਸਾਡੀ ਆਨ-ਬਾਨ-ਸ਼ਾਨ ਦਾ ਪ੍ਰਤੀਕ – ਮੁੱਖ ਮੰਤਰੀ
Haryana News:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੰਤ ਕਬੀਰ ਕੁਟੀਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਤਿਰੰਗਾ ਲਗਾਇਆ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ, ਜੋ ਸਾਡੇ ਰਾਸ਼ਟਰ ਨੂੰ ਅਖੰਡਤਾ, ਬਲਿਦਾਨ ਅਤੇ ਗੌਰਵਪੂਰਣ ਇਤਿਹਾਸ ਦੀ ਯਾਦ ਦਿਵਾਉਂਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਦੇਸ਼ ਦੇ ਹਰ ਨਾਗਰਿਕ ਦੇ ਮਨ ਵਿੱਚ ਰਾਸ਼ਟਰ ਦੇ ਪ੍ਰਤੀ ਮਾਣ ਅਤੇ ਜਿੰਮੇਵਾਰੀ ਦੀ ਭਾਵਨਾ ਜਗਾਉਣ ਦਾ ਇੱਕ ਅਨੋਖਾ ਯਤਨ ਹੈ।

ਇਹ ਵੀ ਪੜ੍ਹੋ  police encounter; ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਲਿਸ ਮੁਕਾਬਲੇ ‘ਚ ਨਾਮੀ ਚਿੱਟਾ ਤਸਕਰ ਹੋਇਆ ਜਖਮੀ

ਉਨ੍ਹਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨਾ ਸਿਰਫ਼ ਦੇਸ਼ਭਗਤੀ ਦੀ ਭਾਵਨਾ ਨੂੰ ਜਗਾਉਂਦਾ ਹੈ, ਸਗੋਂ ਇਹ ਰਾਸ਼ਟਰੀ ਏਕਤਾ ਅਤੇ ਭਾਈਚਾਰੇ ਨੂੰ ਵੀ ਮਜਬੂਤ ਕਰਦਾ ਹੈ। ਤਿਰੰਗੇ ਦਾ ਸਨਮਾਨ ਕਰਨਾ ਹਰ ਭਾਰਤੀ ਦੀ ਜਿੰਮੇਵਾਰੀ ਹੈ। ਇਹ ਨਾ ਸਿਰਫ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨ ਦਾ ਪ੍ਰਤੀਕ ਹੈ, ਸਗੋ ਸਾਡੇ ਦੇਸ਼ ਦੀ ਪ੍ਰਗਤੀ, ਸਭਿਆਚਾਰ ਅਤੇ ਮਾਣ ਦਾ ਪ੍ਰਤੀਨਿਧੀਤਵ ਵੀ ਕਰਦਾ ਹੈ।ਮੁੱਖ ਮੰਤਰੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸੁਤੰਤਰਤਾ ਦਿਵਸ ਦੇ ਪਖਵਾੜੇ ਵਿੱਚ ਹਰੇਕ ਨਾਗਰਿਕ ਆਪਣੇ ਘਰ, ਪ੍ਰਤਿਸ਼ਠਾਨ, ਦਫਤਰ ‘ਤੇ ਤਿਰੰਗਾ ਲਗਾ ਕੇ ਇਸ ਮੁਹਿੰਮ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਅਤੇ ਰਾਸ਼ਟਰੀ ਏਕਤਾ ਦੇ ਇਸ ਉਤਸਵ ਨੂੰ ਸਫਲ ਬਨਾਉਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1908527