Wednesday, May 20, 2026
Home Blog Page 531

ਨਰੇਗਾ ਕਾਮਿਆਂ ਨੇ ਬਠਿੰਡਾ ਬੀ ਡੀ ‌ਪੀ ਓ ਦਫਤਰ ਘੇਰਿਆ

Bathinda News: ਦਿਹਾਤੀ ਮਜ਼ਦੂਰ ਸਭਾ ਬਲਾਕ ਬਠਿੰਡਾ ਦੇ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਨਰੇਗਾ ਕਾਮਿਆਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਦਫਤਰ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਨੰਦਗੜ ਨੇ ਦੱਸਿਆ ਕਿ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਨਹੀਂ ਦਿੱਤਾ ਜਾਂਦਾ। ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਕੱਚੇ ਰਾਹਾਂ ਅਤੇ ਸਿੰਜਾਈ ਕੱਸੀਆਂ, ਸੂਇਆਂ ਦਾ ਕੰਮ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਨਰੇਗਾ ਸਕੀਮ ਬੰਦ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਿਓ ਨਾ ਕਰਨੀ ਪਵੇ। ਅਤੇ ਆਓਣ ਵਾਲੇ ਸਮੇਂ ਸਾਰੇ ਪੰਜਾਬ ਵਿੱਚ ਨਰੇਗਾ ਵਰਕਰਾਂ ਵਲੋਂ ਡੀ ਸੀ ਦਫਤਰਾ ਵਿਖੇ ਪੱਕੇ ਦਿਨ ਰਾਤ ਦੇ ਧਰਨੇ ਲਗਾਏ ਜਾਣਗੇ। ਅੱਜ ਦੇ ਧਰਨੇ ਨੂੰ ਅਮੀ ਲਾਲ ਜ਼ਿਲਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਨੇ ਵੀ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪਰਾਲੀ ਪ੍ਰਬੰਧਨ ਸਬੰਧੀ ਪਿੰਡ ਮੀਆਂ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ

0

Bathinda News: ਸਾਉਣੀ ਦੀਆਂ ਫਸਲਾ ਸੰਬੰਧੀ ਖੇਤੀਬਾੜੀ ਵਿਭਾਗ ਵੱਲੋ ਲਗਾਏ ਜਾ ਰਹੇ ਕੈਪਾਂ ਦੀ ਲੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫ਼ਸਰ ਬਠਿੰਡਾ ਡਾ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਮੀਆਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ ਵਿੱਚ ਵਿਸ਼ੇਸ ਤੌਰ ‘ਤੇ ਐਸ ਡੀ ਐਮ ਬਠਿੰਡਾ ਬਲਕਰਨ ਸਿੰਘ ਮਾਹਲ ਵੱਲੋ ਸ਼ਿਰਕਤ ਕੀਤੀ ਗਈ ਅਤੇ ਕਿਸਾਨਾ ਨਾਲ ਗੱਲਬਾਤ ਕਰਦਿਆ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

ਉਹਨਾ ਵੱਲੋ ਸਰਕਾਰ ਵੱਲੋ ਦਿੱਤੀਆ ਮਸ਼ੀਨਾਂ ਦੀ ਵੱਧ ਤੋ ਵੱਧ ਵਰਤੋ ਕਰਨ ਅਤੇ ਮਿੱਟੀ ਹਵਾ ਦੀ ਸਿਹਤ ਸੰਭਾਲਣ ਲਈ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਡਾ ਬਲਜਿੰਦਰ ਸਿੰਘ ਵੱਲੋ ਪਕਾਵੀਂ ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆ ਖੇਤੀ ਖਰਚੇ ਘਟਾ ਕੇ ਵੱਧ ਮੁਨਾਫੇ ਦੇ ਸਿਧਾਂਤ ਤੇ ਖੇਤੀ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਯਤਨ ਕਰਨ ਬਾਰੇ ਵਿਚਾਰ ਸਾਝੇ ਕੀਤੇ ਗਏ।

ਇਹ ਵੀ ਪੜ੍ਹੋ  Ludhiana News: ਗੁਆਂਢੀ ਵੱਲੋਂ ਵਕੀਲ ‘ਤੇ ਤਲ+ਵਾਰ ਨਾਲ ਕੀਤਾ ਹਮਲਾ, ਪੁਲਿਸ ਵੱਲੋਂ ਜਾਂਚ ਸ਼ੁਰੂ

ਖੇਤੀਬਾੜੀ ਵਿਕਾਸ ਅਫਸਰ ਦਵਿੰਦਰ ਸਿੰਘ ਵੱਲੋ ਕੈਂਪ ਚ ਆਏ ਕਿਸਾਨਾ ਦਾ ਧੰਨਵਾਦ ਕੀਤਾ ਗਿਆ ਅਤੇ ਮਹਿਕਮੇ ਨਾਲ ਰਾਬਤਾ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਕੈਂਪ ਦੌਰਾਨ ਕਿਸਾਨ ਅਵਤਾਰ ਸਿੰਘ ਅਤੇ ਮਨਪ੍ਰੀਤ ਸਿੰਘ ਵੱਲੋ ਦੱਸਿਆ ਗਿਆ ਕਿ ਇਸ ਵੇਰ ਨਰਮੇ ਦੀ ਫਸਲ ਵਧੀਆ ਹੈ ਅਤੇ ਚੰਗੇ ਝਾੜ ਆਉਣ ਦੀ ਉਮੀਦ ਹੈ।ਕੈਂਪ ਵਿੱਚ ਨਵਜੀਤ ਢਿੱਲੋਂ ਨੋਡਲ ਅਫ਼ਸਰ ਪਰਾਲੀ ਪ੍ਰਬੰਧਨ, ਗੁਰਮਿਲਾਪ ਸਿੰਘ ਬੀ ਟੀ ਐਮ ਪਿੰਡ ਮੀਆਂ ਦੇ ਪੰਚਾਇਤ ਸੈਕਟਰੀ ਰਮਨਜੀਤ ਕੌਰ, ਸਰਪੰਚ ਕਰਮਜੀਤ ਕੌਰ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਚ ਸੂਝਵਾਨ ਕਿਸਾਨ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

SSD Girls College Bathinda ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

0

Bathinda News: S. S. D. Girls College Bathinda ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਵਿੱਚ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਵੱਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ । ਇਸ ਵਿੱਚ 100 ਵਲੰਟੀਅਰਾਂ ਤੋਂ ਇਲਾਵਾ ਕੁਝ ਸਟਾਫ ਮੈਂਬਰ ਵੀ ਸ਼ਾਮਿਲ ਰਹੇ । ਇਸ ਸਮੇਂ ਸਮਾਜ ਸੇਵੀ ਸ੍ਰੀ ਰਾਕੇਸ਼ ਨਰੂਲਾ ਨੇ ਆਪਣੇ ਭਾਸ਼ਣ ਵਿੱਚ ਵਲੰਟੀਅਰਾਂ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ, ਇਸ ਦੀ ਸ਼ੁਰੂਆਤ ਅਤੇ ਇਸ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

ਇਹ ਵੀ ਪੜ੍ਹੋ  ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

ਇਸ ਸਮੇਂ ਬੁਲਾਰੇ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਧੀਨ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ, ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਸਮਾਜ ਨੂੰ ਜਾਗਰੂਕ ਕਰਨ ਵਾਲੀਆਂ ਗਤੀਵਿਧੀਆਂ ਕਰਨ ਲਈ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਨੂੰ ਅੱਗੇ ਤੋਂ ਵੀ ਇਹੋ ਜਿਹੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਲੈਂਡ ਪੂਲਿੰਗ ਸਕੀਮ ਵਾਪਸ ਲੈਣ ਦੀ ਖੁਸ਼ੀ ‘ਚ ਕਾਂਗਰਸ ਨੇ ਵੰਡੇ ਲੱਡੂ, ਕਿਹਾ ਕਿਸਾਨੀ ਸੰਘਰਸ਼ ਦੀ ਜਿੱਤ

0

Bathinda News: ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਵਾਪਸ ਲੈਣ ਦੀ ਖੁਸ਼ੀ ਵਿੱਚ ਜਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜ਼ਿਲਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਭਵਨ ਵਿਖੇ ਅੱਜ ਲੱਡੂ ਵੰਡੇ ਗਏ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨੀ ਅਤੇ ਕਾਂਗਰਸ ਦੇ ਸੰਘਰਸ਼ ਦੀ ਜਿੱਤ ਦੱਸਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੈਂਡ ਪੁਲਿੰਗ ਸਕੀਮ ਕਿਸਾਨ ਅਤੇ ਪੰਜਾਬ ਵਿਰੋਧੀ ਸੀ ਜਿਸ ਖਿਲਾਫ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਜਿਲਾ ਪੱਧਰ ‘ਤੇ ਵੱਡੇ ਪੱਧਰ ਉਪਰ ਪ੍ਰਦਰਸ਼ਨ ਕੀਤੇ ਗਏ, ਲੋਕ ਸਭਾ ਵਿੱਚ ਵੀ ਆਵਾਜ਼ ਉਠਾਈ ਗਈ, ਅਤੇ ਇਸ ਸਕੀਮ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ  ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

ਜਿਸ ਕਰਕੇ ਉਸ ਸੰਘਰਸ਼ ਨੂੰ ਬੂਰ ਪਿਆ ਤੇ ਸਰਕਾਰ ਨੇ ਉਹ ਸਕੀਮ ਵਾਪਸ ਲੈ ਲਈ। ਉਹਨਾਂ ਸ਼੍ਰੋਮਣੀ ਅਕਾਲੀ ਦਲ ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਨੇ ਤਾਂ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਉਹ ਇਸ ਸਕੀਮ ਤੋਂ ਪਾਸੇ ਸਨ ਅਤੇ ਬੀਜੇਪੀ ਤਾਂ ਕਿਸਾਨਾਂ ਨਾਲ ਹਮਦਰਦੀ ਰੱਖਦੀ ਹੀ ਨਹੀਂ ਕਿਉਂਕਿ ਖੁਦ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਜਿਸ ਦਾ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦੇ ਕੇ ਫੈਸਲਾ ਰੱਦ ਕਰਵਾਇਆ ਗਿਆ ਅਤੇ ਹੁਣ ਮਾਨ ਸਰਕਾਰ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਹੋਏ ਲੈਂਡ ਪੁਲਿੰਗ ਸਕੀਮ ਲਿਆਈ ਪਰ ਹੁਣ ਇਸ ਨੂੰ ਵੀ ਪੰਜਾਬੀਆਂ ਨੇ ਰੱਦ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ  ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼

ਇਸ ਮੌਕੇ ਕੇਕੇ ਅਗਰਵਾਲ ਸਾਬਕਾ ਚੇਅਰਮੈਨ, ਸਾਬਕਾ ਮੇਅਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਠੇਕੇਦਾਰ ਸੀਨੀ ਮੀਤ ਪ੍ਰਧਾਨ , ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਾਕ ਪ੍ਰਧਾਨ ਮਾਧੋ ਰਾਮ ਸ਼ਰਮਾ ਤੇ ਹਰਵਿੰਦਰ ਲੱਡੂ, ਸੁਨੀਲ ਕੁਮਾਰ ਚੇਅਰਮੈਨ, ਕੌਸਲਰ ਮਲਕੀਤ ਸਿੰਘ ਗਿੱਲ, ਅਸ਼ੋਕ ਭੋਲਾ, ਸਨੀ ਬਰਾਰ ,ਸੁਖਦੇਵ ਸਿੰਘ ਬੁੱਟਰ, ਸੁੱਖਦੇਵ ਸਿੰਘ ਬਾਇਆ,ਨਾਜਰ ਸਿੰਘ, ਬਲਵਿੰਦਰ ਉੱਪਲ, ਸੁਦਰਸ਼ਨ ਸ਼ਰਮਾ ਗੁਰਚਰਨ ਸਿੰਘ,, ਗੰਡਾ ਸਿੰਘ, ਅਮਰਜੀਤ ਓਂਕਾਰ, ਕੁਲਦੀਪ ਸਿੰਘ, ਸ਼ੰਕਰ ਟਾਂਕ, ਹਰੀ ਓਮ ਕਪੂਰ, ਦੁਲੀ ਚੰਦ ਕਲਾਣਿਆ, ਕੈਲਾਸ਼ ਸ਼ਰਮਾ, ਗੁਰਵਿੰਦਰ ਸਿੰਘ ਚਹਿਲ, ਕਰਤਾਰ ਮੇਹਣਾ, ਹਰਵਿੰਦਰ ਸਿੰਘ ਸਿੱਧੂ, ਮੇਹਰ ਸਿੰਘ, ਸੋਮ ਨਾਥ, ਭੂਸ਼ਣ ਸ਼ਰਮਾ, ਰਾਧੇ ਸ਼ਾਮ, ਜਗਦੀਸ ਖੁਰਾਣਾ ਕਰਨਲ ਦਯਾ ਸਿੰਘ, ਨੱਥੂ ਰਾਮ ਪ੍ਰਕਾਸ਼ ਚੰਦ ਸਰਦੁਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਾਜਪਾ ਵੱਲੋਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ‘ਗਠਜੋੜ’ ਤੋਂ ਕੋਰੀ ਨਾਂਹ

0

👉ਮਨਜਿੰਦਰ ਸਿਰਸਾ ਨੇ ਕਿਹਾ, ਬੇਅਦਬੀ ਦੇ ਦੋਸ਼ਾਂ ਤੋਂ ਬਾਅਦ ਆਇਆ ਨਿਘਾਰ
ਅਸ਼ਵਨੀ ਸ਼ਰਮਾ ਦਾ ਦਾਅਵਾ, ਦੂਜਿਆਂ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਸੁਖਬੀਰ ਆਪਣਾ ਘਰ ਸੰਭਾਲੇ
Punjab News: ਕਿਸੇ ਸਮੇਂ ਆਪਣੇ ਮੋਢਿਆ ‘ਤੇ ਚੁੱਕ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਲਿਆਉਣ ਵਾਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੁਣ ਭਾਜਪਾ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਬੀਤੇ ਕੱਲ ਨਵੇਂ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਤੋਂ ਪੈਦਾ ਹੋਏ ਤਾਜ਼ਾ ਸਮੀਕਰਨਾਂ ਦੌਰਾਨ ਭਾਜਪਾ ਦੇ ਦੋ ਚੋਟੀ ਦੇ ਨੇਤਾਵਾਂ ਨੇ ਵੱਖ ਵੱਖ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਐਲਾਨ ਕੀਤਾ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿਚ ਅਕਾਲੀ ਦਲ ਨਾਲ ਗਠਜੋੜ ਨਹੀਂ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ  ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

ਪਾਰਟੀ ਦੇ ਕੌਮੀ ਸਕੱਤਰ ਦੇ ਦਿੱਲੀ ਸਰਕਾਰ ਵਿਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਬੇਅਦਬੀ ਤੋਂ ਬਾਅਦ ਅਕਾਲੀ ਦਲ ਵਿਚ ਵੱਡਾ ਨਿਘਾਰ ਆਇਆ ਹੈ ਤੇ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਨਵਾਂ ਅਕਾਲੀ ਦਲ ਹੋਂਦ ਵਿਚ ਆਉਣ ਤੋਂ ਬਾਅਦ ਸਿੱਖਾਂ ਵਿਚ ਦੁਬਿਧਾ ਪੈਦਾ ਹੋ ਗਈ ਹੈ ਤੇ ਉਮੀਦ ਹੈ ਕਿ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸਵੀਕਾਰ ਕਰਨਗੇ। ਸਿਰਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਲ 2022 ਭਾਜਪਾ ਤੇ ਅਕਾਲੀ ਦਲ ਦੇ ਰਾਸਤੇ ਅਲੱਗ ਅਲੱਗ ਹੋ ਗਏ ਸਨ ਤੇ ਹੁਣ 2027 ਵਿਚ ਵੀ ਦੋਨੋਂ ਅਲੱਗ ਅਲੱਗ ਚੋਣਾਂ ਲੜਣਗੇ ਤੇ ਭਾਜਪਾ ਵੱਲੋਂ 117 ਵਿਧਾਨ ਸਭਾ ਹਲਕਿਆਂ ‘ਤੇ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ  ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼

ਉਧਰ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਕਿਸੇ ‘ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣਾ ਘਰ ਸੰਵਾਰਨ। ਬੀਤੇ ਕੱਲ ਪਟਿਆਲਾ ‘ਚ ਆਪਣੀ ਇੱਕ ਰੈਲੀ ਦੌਰਾਨ ਨਵੇਂ ਅਕਾਲੀ ਦਲ ਦੇ ਪਿੱਛੇ ਕੇਂਦਰ ਦੀ ਸਾਜਸ਼ ਦੇ ਦੋਸ਼ਾਂ ਨੂੰ ਨਕਾਰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਨੂੰ ਆਤਮਚਿੰਤਨ ਦੀ ਜਰੂਰਤ ਹੈ, ਕਿਉਂਕਿ ਜੇਕਰ ਉਸਨੈ ਅਕਾਲੀ ਦਲ ਦੇ ਪ੍ਰਵਾਰ ਵੱਲ ਧਿਆਨ ਦਿੱਤਾ ਹੁੰਦਾਂ ਤਾਂ ਅੱਜ ਉਸਨੂੰ ਇਹ ਦਿਨ ਦੇਖਣੇ ਨਾ ਪੈਂਦੇ। ਪੰਜਾਬ ਪ੍ਰਧਾਨ ਨੇ ਵੀ ਸਪੱਸ਼ਟ ਕੀਤਾ ਕਿ ਭਾਜਪਾ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਵੇਖਦੇ PRTC ਦੇ ਬੱਸ ਡਰਾਈਵਰ ਦੀ ਵੀਡੀਓ ਵਾਈਰਲ, ਹੋਈ ਵੱਡੀ ਕਾਰਵਾਈ

0

Bathinda News: ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਬੱਸ ਦੇ ਡਰਾਈਵਰ ਨੂੰ ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਦੇਖਣੀਆਂ ਮਹਿੰਗੀਆਂ ਪੈ ਗਈਆਂ ਹਨ। ਇੱਕ ਸਵਰੀ ਵੱਲੋਂ ਡਰਾਈਵਰ ਦੀ ਇਸ ਲਾਪਰਵਾਹੀ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ‘ਤੇ ਪਾ ਦਿੱਤੀ ਗਈ, ਜਿਸਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਇਸ ਡਰਾਈਵਰ ਨੂੰ ਰੂਟ ਤੋਂ ਉਤਾਰ ਕੇ ਉਸਦੇ ਵਿਰੁਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਡਰਾਈਵਰ ਬਲਵੀਰ ਸਿੰਘ ਬਠਿੰਡਾ ਡਿੱਪੂ PRTC ਦੀ ਬੱਸ (PB03BH-9190) ਬਠਿੰਡਾ ਤੋਂ ਚੰਡੀਗੜ੍ਹ ਲਈ ਸਵੇਰੇ ਪਹਿਲਾਂ ਟਾਈਮ 4:20 ਲੈ ਕੇ ਚੱਲਦਾ ਹੈ।

ਇਹ ਵੀ ਪੜ੍ਹੋ  Ludhiana News: ਗੁਆਂਢੀ ਵੱਲੋਂ ਵਕੀਲ ‘ਤੇ ਤਲ+ਵਾਰ ਨਾਲ ਕੀਤਾ ਹਮਲਾ, ਪੁਲਿਸ ਵੱਲੋਂ ਜਾਂਚ ਸ਼ੁਰੂ

ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਵੀ ਉਹ ਇਸ ਰੂਟ ‘ਤੇ ਇਹ ਬੱਸ ਲੈ ਕੇ ਗਿਆ ਸੀ। ਇਸ ਦੌਰਾਨ ਰਾਸਤੇ ਵਿਚ ਨਾਲੇ ਬੱਸ ਚਲਾਉਂਦਾ ਗਿਆ ਤੇ ਨਾਲੇ ਆਪਣੇ ਮੋਬਾਇਲ ‘ਤੇ ਰੀਲਾਂ ਦੇਖਣ ਲੱਗ ਪਿਆ। ਇਸ ਦੌਰਾਨ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਬੱਸ ਡਰਾਈਵਰ ਦੀ ਇਸ ਲਾਪਰਵਾਹੀ ਨੂੰ ਦੇਖਦਿਆਂ ਬਠਿੰਡਾ ਤੋਂ ਚੰਡੀਗੜ੍ਹ ਲਈ ਇਸੇ ਬੱਸ ਵਿਚ ਜਾ ਰਹੀ ਇੱਕ ਸਵਾਰੀ ਨੇ ਇਸ ਘਟਨਾ ਦੀ ਵੀਡੀਓ ਬਣਾ ਦਿੱਤੀ ਤੇ ਸੋਸਲ ਮੀਡੀਆ ‘ਤੇ ਵਾਈਰਲ ਕਰ ਦਿੱਤੀ। ਜਿਸਤੋਂ ਬਾਅਦ ਪੀਆਰਟੀਸੀ ਦੇ ਅਧਿਕਾਰੀ ਹਰਕਤ ਵਿਚ ਆ ਗਏ।

ਇਹ ਵੀ ਪੜ੍ਹੋ  ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼

ਸੂਚਨਾ ਮੁਤਾਬਕ ਅੱਜ ਮੰਗਲਵਾਰ ਨੂੰ ਉਕਤ ਡਰਾਈਵਰ ਹੀ ਮੁੜ ਇਸੇ ਰੂਟ ‘ਤੇ ਚੱਲ ਰਿਹਾ ਸੀ ਤਾਂ ਵਿਭਾਗ ਨੇ ਇਸਨੂੰ ਰਾਸਤੇ ਵਿਚ ਹੀ ਉਤਾਰ ਕੇ ਕਿਸੇ ਹੋਰ ਡਰਾਈਵਰ ਨੂੰ ਉਕਤ ਬੱਸ ਦੇ ਵਿਚ ਬਿਠਾ ਦਿੱਤਾ। ਉਧਰ, ਇਸ ਮਾਮਲੇ ਵਿਚ ਬਠਿੰਡਾ ਡਿੱਪੂ ਦੇ ਅਧਿਕਾਰੀਆਂ ਵੱਲੋਂ ਉਕਤ ਡਰਾਈਵਰ ਨੂੰ ਬਚਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਸ ਸਬੰਧੀ ਵਾਰ ਵਾਰ ਸੰਪਰਕ ਕਰਨ ‘ਤੇ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Ludhiana News: ਗੁਆਂਢੀ ਵੱਲੋਂ ਵਕੀਲ ‘ਤੇ ਤਲ+ਵਾਰ ਨਾਲ ਕੀਤਾ ਹਮਲਾ, ਪੁਲਿਸ ਵੱਲੋਂ ਜਾਂਚ ਸ਼ੁਰੂ

0

Ludhiana News: ਲੁਧਿਆਣਾ ਜਿਲੇ ਦੇ ਸਮਰਾਲਾ ਦੀ ਕਪਿਲਾ ਕਲੋਨੀ ਵਿੱਚ ਇੱਕ ਵਕੀਲ ਅਤੇ ਉਸਦੇ ਪਰਿਵਾਰ ਉੱਪਰ ਗੁਆਂਢੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ।ਇਹ ਘਟਨਾ ਅੱਜ ਸਵੇਰ ਦੀ ਹੈ। ਵਕੀਲ ਨੂੰ ਬਚਾਉਣ ਲਈ ਆਈ ਉਸਦੀ ਮਾਂ ਅਤੇ ਪਤਨੀ ਉੱਪਰ ਵੀ ਹਮਲਾਵਰ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਤਿੰਨੋ ਜਖਮੀ ਹੋ ਗਏ ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਕੁਲਤਾਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼

ਜਿਵੇਂ ਹੀ ਉਸਨੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਸ ਦੇ ਗੁਆਂਢੀ ਬਿੱਲੂ ਨੇ ਤਲਵਾਰ ਨਾਲ ਉਸ ਉਪਰ ਹਮਲਾ ਕਰ ਦਿੱਤਾ ਜਦੋਂ ਉਸਨੇ ਰੌਲਾ ਪਾਇਆ ਤਾਂ ਉਸ ਨੂੰ ਬਚਾਉਣ ਲਈ ਉਸਦੀ ਮਾਂ ਅਤੇ ਪਤਨੀ ਦੌੜ ਕੇ ਆਈਆਂ। ਉਹਨਾਂ ਦੋਵਾਂ ਨੇ ਕੁਲਤਾਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਉਹਨਾਂ ਉੱਪਰ ਵੀ ਹਮਲਾ ਕਰ ਦਿੱਤਾ।ਜਿਸ ਦੇ ਚਲਦੇ ਉਸਦੀ ਮਾਂ ਅਤੇ ਪਤਨੀ ਵੀ ਜਖਮੀ ਹੋ ਗਈਆਂ।ਉਸਦੀ ਮਾਂ ਸ਼ਰਨਜੀਤ ਦੇ ਕੰਨ ਦੇ ਨੇੜੇ ਡੂੰਘਾ ਜਖਮ ਹੋ ਗਿਆ ਤੇ ਉਸਦੀ ਨੌ ਟਾਂਕੇ ਲੱਗੇ ਹਨ। ਉਸ ਦੀ ਪਤਨੀ ਮਨਪ੍ਰੀਤ ਕੌਰ ਦਾ ਹੱਥ ਟੁੱਟ ਗਿਆ ਹੈ ਅਤੇ ਸਰੀਰ ਤੇ ਕਈ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ ਕਪੂਰਥਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ

ਕੁਲਤਾਰ ਸਿੰਘ ਦੇ ਸਿਰ ਉਪਰ ਡੂੰਘੀ ਸੱਟ ਲੱਗੀ ਹੈ ਅਤੇ ਉਸਦੇ ਦੋ ਟਾਂਕੇ ਲੱਗੇ ਹਨ। ਤਿੰਨਾਂ ਜਖਮੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਪੀੜਤ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਨਸ਼ੇ ਦਾ ਆਦੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਘਰ ਦੇ ਬਾਹਰ ਖੜੇ ਹੋ ਕੇ ਗਾਲੀ ਗਲੋਚ ਵੀ ਕਰਦਾ ਰਿਹਾ ਹੈ। ਫਿਲਹਾਲ ਦੋਸ਼ੀ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸਦੀ ਤਲਾਸ਼ ਵਿੱਚ ਜੁਟ ਗਈ ਹੈ ਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦੇ ਹੋਏ 06 ਗ੍ਰਾਮ ਹੈਰੋਇਨ,150 ਪ੍ਰੈਗਾਬਾਲਿਨ ਕੈਪਸੂਲ ਬ੍ਰਾਮਦ ਕੀਤੇ

0

Mansa News:ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ।ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੱੁਧ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 02 ਮੁਕੱਦਮੇ ਦਰਜ ਕਰਕੇ 02 ਵਿਅਕਤੀਆਂ ਨੂੰ ਕਾਬੂ ਕਰਕੇੇ ਉਨ੍ਹਾਂ ਪਾਸੋ 06 ਗ੍ਰਾਮ ਹੈਰੋਇਨ, 150 ਪ੍ਰੈਗਾਬਾਲਿਨ ਕੈਪਸੂਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ  ਕਪੂਰਥਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ

SSP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਟੀਮ ਨੇ ਸੱਤਿਆ ਦੇਵੀ ਉਰਫ ਰਾਣੀ ਵਾਸੀ ਵਾਰਡ ਨੰਬਰ 02 ਭੀਖੀ ਪਾਸੋਂ ਦੌਰਾਨੇ ਗਸ਼ਤ 06 ਗ੍ਰਾਂਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਟੀਮ ਨੇ ਖੁਸਵੰਤ ਸਿੰਘ ਵਾਸੀ ਮੂਸਾ ਪਾਸੋਂ 150 ਪ੍ਰੈਗਾਬਾਲਿਨ ਕੈਪਸੂਲ ਬ੍ਰਾਮਦ ਕਰਕੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਕਪੂਰਥਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ

0

Kapurthala News:ਅੱਜ ਸਵੇਰੇ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਹਲਕੇ ਨੇ ਪਿੰਡ ਝੱਲ ਲਈ ਵਾਲਾ ਨੇੜਿਓ ਇੱਕ ਨਾਮੀ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜਿਲੇ ਦੇ ਐਸਐਸਪੀ ਸ੍ਰੀ ਗੌਰਵ ਧੂਰਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦਾ ਵਸਨੀਕ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਿੱਲਾ ਪੰਜ ਵੱਖ ਵੱਖ ਅਪਰਾਧਿਕ ਮਾਮਲਿਆਂ ਵਿੱਚ ਨਾਮਜਦ ਸੀ। ਬਲਵਿੰਦਰ ਸਿੰਘ ਉਰਫ ਬਿੱਲਾ ਤੇ ਕਤਲ ਅਤੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਦੇ ਮਾਮਲੇ ਦਰਜ ਸਨ।ਪੁਲਿਸ ਕਾਫੀ ਸਮੇਂ ਤੋਂ ਉਸ ਦੀ ਤਲਾਸ਼ ਵਿੱਚ ਸੀ।

ਇਹ ਵੀ ਪੜ੍ਹੋ  ਹਨੀ ਸਿੰਘ ਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ

ਕਪੂਰਥਲਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਪਾਰਟੀ ਨੇ ਪਿੰਡ ਝੱਲਲਾਈਵਾਲਾ ਨੇੜੇ ਬਲਵਿੰਦਰ ਸਿੰਘ ਉਰਫ ਬਿੱਲਾ ਨੂੰ ਰੋਕਿਆ। ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਪਰ ਕੋਈ ਵੀ ਫਾਇਰ ਪੁਲਿਸ ਦੇ ਨਹੀਂ ਲੱਗਾ ।ਜਦੋਂ ਪੁਲਿਸ ਪਾਰਟੀ ਨੇ ਆਪਣੀ ਸੁਰੱਖਿਆ ਲਈ ਉਹ ਸੁਪਰ ਫਾਇਰ ਕੀਤੇ ਤਾਂ ਇੱਕ ਗੋਲੀ ਬਲਵਿੰਦਰ ਸਿੰਘ ਦੇ ਲੱਗ ਗਈ। ਪੁਲਿਸ ਨੇ ਇਸ ਨਾਲ ਮੌਕੇ ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਨਜਾਇਜ਼ ਪਿਸਤੌਲ, ਖਾਲੀ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਸਭ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀ ਨੂੰ ਇਹ ਜੋ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼

0

Bathinda News: ਲੁਧਿਆਣਾ ਵਿਖੇ ਤੈਨਾਤ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੇ ਵਿਰੁੱਧ ਬਠਿੰਡਾ ਪੁਲਿਸ ਵੱਲੋਂ ਪਰਚਾ ਦਰਜ਼ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜੋਕਿ ਪੈਸਿਆਂ ਦੇ ਬਦਲੇ ਔਰਤ ਨੂੰ ਦੋਸਤੀ ਲਈ ਮਜਬੂਰ ਕਰ ਰਿਹਾ ਸੀ। ਮੁਲਜ਼ਮ ਥਾਣੇਦਾਰ ਦੀ ਪਹਿਚਾਣ ਨਰਿੰਦਰ ਸਿੰਘ ਵਾਸੀ ਪਿੰਡ ਰਾਏਕੇ ਕਲਾਂ ਦੇ ਵਜੋਂ ਹੋਈ ਹੈ, ਜਿਸਦੀ ਪੋਸਟਿੰਗ ਲੁਧਿਆਣਾ ਵਿਖੇ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਕਿ ਉਕਤ ਥਾਣੇਦਾਰ ‘ਥਾਣੇਦਾਰੀ’ ਦੇ ਨਾਲ-ਨਾਲ ਫਾਈਨਾਂਸ ਦਾ ਕੰਮ ਵੀ ਕਰਦਾ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਉਕਤ ਪਿੰਡ ਦੀ ਹੀ ਰਹਿਣ ਵਾਲੀ ਪੀੜਤ ਔਰਤ ਦੇ ਪਤੀ ਸੰਨੀ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਵੱਲੋਂ ਉਕਤ ਥਾਣੇਦਾਰ ਕੋਲੋਂ ਵਿਆਜ਼ ‘ਤੇ ਪੈਸੇ ਲਏ ਸਨ।

ਇਹ ਵੀ ਪੜ੍ਹੋ  ਹਨੀ ਸਿੰਘ ਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ

ਪੀੜਤ ਔਰਤ ਵੱਲੋਂ ਥਾਣਾ ਨੰਦਗੜ੍ਹ ਦੀ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ਮੁਤਾਬਕ ਹੁਣ ਇਸ ਥਾਣੇਦਾਰ ਵੱਲੋਂ ਪੈਸਿਆਂ ਦੇ ਬਦਲੇ ਉਸ ਉਪਰ ਆਪਣੇ ਨਾਲ ‘ਦੋਸਤੀ’ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸਦੇ ਲਈ ਜਿੱਥੇ ਪਿੰਡ ਦੇ ਇੱਕ ਵਿਅਕਤੀ ਕਾਲੂ ਨੂੰ ਉਸਦੇ ਨਾਲ ਇਸ ਸਬੰਧੀ ਗੱਲ ਕਰਨ ਲਈ ਕਹਿ ਰਿਹਾ ਸੀ, ਉਥੇ ਉਸਨੂੰ ਵੀ ਫੋਨ ਕਰ ਰਿਹਾ ਸੀ। ਇਸ ਦੌਰਾਨ ਉਸਨੇ ਥਾਣੇਦਾਰ ਦੀ ਗੱਲਬਾਤ ਵੀ ਆਪਣੇ ਫੋਨ ਵਿੱਚ ਰਿਕਾਰਡ ਕਰ ਲਈ।

ਇਹ ਵੀ ਪੜ੍ਹੋ  ਐਫ ਐਂਡ ਸੀ ਸੀ ਮੀਟਿੰਗ ਵਿੱਚ 14 ਕਰੋੜ 87 ਲੱਖ ਰੁਪਏ ਦੇ ਵਰਕ ਆਰਡਰ ਜਾਰੀ

ਪੀੜਤ ਔਰਤ ਮੁਤਾਬਕ ਉਹ ਆਪਣੇ ਪਤੀ ਤੇ ਪਿੰਡ ਦੇ ਹੋਰਨਾਂ ਬੰਦਿਆਂ ਨਾਲ ਉਕਤ ਥਾਣੇਦਾਰ ਦੇ ਘਰ ਜਾ ਉਲਾਂਬਾ ਦੇਣ ਲਈ ਵੀ ਗਈ, ਜਿੱਥੇ ਉਸਦੇ ਭਰਾ ਤੇ ਭਰਜਾਈ ਨੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਥਾਣਾ ਨੰਦਗੜ੍ਹ ਦੇ ਐਸ ਐਚ ਓ ਰਵਿੰਦਰ ਸਿੰਘ ਨੇ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣੇਦਾਰ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1908562