Wednesday, May 20, 2026
Home Blog Page 539

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2 ਨਸ਼ਾ ਤਸਕਰ ਗ੍ਰਿਫ਼ਤਾਰ; 500 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ

0

Muktsar News:“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਨਸ਼ਾ ਤਸਕਰੀ ਨੈੱਟਵਰਕਸ ਖ਼ਿਲਾਫ਼ ਲਗਾਤਾਰ ਤੇ ਨਿਰੰਤਰ ਕਾਰਵਾਈ ਕਰਦੇ ਹੋਏ, ਡਾ. ਅਖਿਲ ਚੌਧਰੀ,ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਨੂੰ ਨਸ਼ਿਆਂ ਦੀ ਤਸਕਰਾਂ ਉੱਤੇ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ, ਸੀਆਈਏ-2 ਮਲੋਟ ਸਟਾਫ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਨੂੰ ਰੋਕਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ।ਇਹ ਓਪਰੇਸ਼ਨ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਦੀ ਦੇਖ-ਰੇਖ ਹੇਠ ਕੀਤਾ ਗਿਆ।

ਇਹ ਵੀ ਪੜ੍ਹੋ  Punjab Police ਦੀ ANTF ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਾ; ਗੋ+ਲੀ ਲੱਗਣ ਕਾਰਨ ਇੱਕ ਜਖ਼ਮੀ

ਸੀਆਈਏ ਮਲੋਟ ਦੀ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ 500 ਗ੍ਰਾਮ (ਅੱਧਾ ਕਿਲੋਗ੍ਰਾਮ) ਹੈਰੋਇਨ ਬਰਾਮਦ ਹੋਈ ਅਤੇ ਅੰਤਰ-ਜ਼ਿਲ੍ਹਾ ਨਸ਼ਾ ਤਸਕਰੀ ‘ਚ ਸ਼ਾਮਲ 02 ਮੁੱਖ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਗ੍ਰਿਫ਼ਤਾਰ ਦੋਸ਼ੀ ਮਨਦੀਪ ਸਿੰਘ ਉਰਫ਼ ਕਾਲਾ,ਨਿਵਾਸੀ ਅਮਰਪੁਰਾ ਬਸਤੀ, ਵਾਰਡ ਨੰਬਰ 20,ਬਠਿੰਡਾ,ਹੈਪੀ,ਨਿਵਾਸੀ ਨਹਿਰ ਕਾਲੋਨੀ ਦੇ ਨੇੜੇ, ਵਾਰਡ ਨੰਬਰ 17, ਬਠਿੰਡਾ।ਅਗਲੀ ਜਾਂਚ ਜਾਰੀ ਹੈ, ਤਾਂ ਜੋ ਇਸ ਸਪਲਾਈ ਚੇਨ ਦੇ ਅੱਗੇ ਤੇ ਪਿੱਛਲੇ ਕੜੀਆਂ ਦੀ ਪੂਰੀ ਤਰ੍ਹਾਂ ਤਫ਼ਤੀਸ਼ ਕਰਕੇ ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਅਤੇ ਗਿਰੋਹ ਦੀ ਪਹਿਚਾਣ ਕੀਤੀ ਜਾ ਸਕੇ।

ਇਹ ਵੀ ਪੜ੍ਹੋ  ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨਾਲ ਸੰਬੰਧਤ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਹੇਠ ਲਿਖੇ ਹੈਲਪਲਾਈਨ ਨੰਬਰਾਂ ‘ਤੇ ਸਾਂਝੀ ਕਰਨ:📞 ਸੇਵ ਪੰਜਾਬ ਹੈਲਪਲਾਈਨ: 97791-00200📞 ਪੁਲਿਸ ਕੰਟਰੋਲ ਰੂਮ: 80549-42100 ਸਾਂਝੀ ਕੀਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬੀ ਗਾਇਕ R-Nait ਤੇ gurlez akhtar ਦੇ ਗਾਣੇ “315” ਉੱਪਰ ਵਿਵਾਦ; ਡੀਜੀਪੀ ਨੂੰ ਭੇਜੀ ਸਿਕਾਇਤ

0

Chandigarh News: ਪੰਜਾਬੀ ਗਾਣਿਆਂ ਵਿਚ ਹਿੰਸਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਲਗਾਈਆਂ ਰੋਕਾਂ ਦੀ ਉਲੰਘਣਾ ਦੇ ਮਾਮਲੇ ਵਿਚ ਹੁਣ ਉੱਘੇ ਪੰਜਾਬੀ ਗਾਇਕ R-Nait ਤੇ gurlez akhtar ਫ਼ਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਾਣੇ “315” ਉੱਪਰ ਵਿਵਾਦ ਪੈਦਾ ਹੋ ਗਿਆ ਤੇ ਇਸਨੂੰ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਦੱਸਿਆ ਜਾ ਰਿਹਾ। ਗੀਤ ਦੀ ਵੀਡੀਓ ਵਿੱਚ ਖੁੱਲ੍ਹ ਕੇ ਹਥਿਆਰ ਦਿਖਾਏ ਗਏ ਹਨ ਅਤੇ ਇੱਕ ਖਤਰਨਾਕ ਗੈਂਗਸਟਰ ਦੀ ਤਸਵੀਰ ਨੂੰ ਵਡਿਆਇਆ ਗਿਆ ਹੈ।

ਇਹ ਵੀ ਪੜ੍ਹੋ  ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਗਾਣੇ ਦੀ ਵੀਡੀਓ ਵਿੱਚ ਭਾਨਾ ਸਿੱਧੂ ਵੀ ਹਥਿਆਰਾਂ ਨਾਲ ਦਿਖਾਈ ਦਿੰਦਾ ਹੈ। ਹੁਣ ਤੱਕ, ਇਸ ਗਾਣੇ ਨੂੰ ਯੂਟਿਊਬ ‘ਤੇ ਲੱਖਾਂ ਲੋਕਾਂ ਨੇ ਦੇਖਿਆ ਹੈ। ਇਸ ਗਾਣੇ ਦੇ ਕਥਿਤ ਹਿੰਸਕ ਬੋਲਾਂ ਅਤੇ ਵੀਡੀਓ ਵਿਚ ਹਥਿਆਰਾਂ ਦੇ ਪ੍ਰਦਰਸ਼ਨ ਦੇ ਵਿਰੋਧ ਵਿਚ ਭਾਜਪਾ ਆਗੂ ਅਰਵਿੰਦ ਸ਼ਰਮਾ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਭੇਜੀ ਗਈ ਹੈ, ਜਿਸਦੇ ਵਿਚ ਉਨ੍ਹਾਂ ਪੰਜਾਬ ਵਿੱਚ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Police ਦੀ ANTF ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਾ; ਗੋ+ਲੀ ਲੱਗਣ ਕਾਰਨ ਇੱਕ ਜਖ਼ਮੀ

0

Ludhiana News: ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਅਤੇ ਨਸ਼ਾ ਤਸਕਰ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਦੋਨਾਂ ਪਾਸਿਓ ਚੱਲੀਆਂ ਗੋਲਆਂ ਵਿਚ ਇੱਕ ਨਸ਼ਾ ਤਸਕਰ ਜਖ਼ਮੀ ਹੋ ਗਿਆ ਜਦਕਿ ਦੋ ਫ਼ਰਾਰ ਹੋਣ ਵਿਚ ਸਫ਼ਲ ਰਹੇ, ਜਿੰਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਮੁਕਾਬਲਾ ਅੱਜ ਸ਼ੁੱਕਰਵਾਰ ਸਵੇਰੇ ਲੁਧਿਆਣਾ ਦੇ ਜਗਰਾਉਂ ਇਲਾਕੇ ਦੇ ਗੋਰਸੀਆ ਪਿੰਡ ਵਿੱਚ ਹੋਇਆ, ਜਿੱਥੇ ਪੁਲਿਸ ਟੀਮ ਵੱਲੋਂ ਨਾਮੀ ਨਸ਼ਾ ਤਸਕਰ ਸੰਨੀ ਸਿੰਘ ਦੇ ਟਿਕਾਣੇ ‘ਤੇ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਮੁਲਜਮਾਂ ਨੇ ਪੁਲਿਸ ਉਪਰ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ  ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਸੂਚਨਾ ਮੁਤਾਬਕ ਪੁਲਿਸ ਵੱਲੋਂ ਵੀ ਜਵਾਬੀ ਗੋਲੀ ਚਲਾਈ ਗਈ, ਜਿਸ ਵਿੱਚ ਸੰਨੀ ਦਾ ਸਾਥੀ ਦਵਿੰਦਰ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਸਨੀ ਅਤੇ ਉਸਦਾ ਇੱਕ ਸਾਥੀ ਮੌਕੇ ਦਾ ਫ਼ਾਈਦਾ ਉੱਠਾ ਕੇ ਭੱਜ ਗਿਆ। ਜਿੰਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਮੁਲਜਮ ਸੰਨੀ ਸਿੰਘ ਵਿਰੁਧ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਏਮਜ਼ ਬਠਿੰਡਾ ਦੁਆਰਾ ‘ਪੰਜਾਬ ਮਰੀਜ਼ ਸੁਰੱਖਿਆ ਸੰਮੇਲਨ 2025’ ਦਾ ਆਯੋਜਿਨ

0

Bathinda News: ਏਮਜ਼ ਬਠਿੰਡਾ ਵੱਲੋਂ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਅਧੀਨ ਰਾਸ਼ਟਰੀ ਮਰੀਜ਼ ਸੁਰੱਖਿਆ ਸਕੱਤਰੇਤ ਦੇ ਸਹਿਯੋਗ ਨਾਲ ਪੰਜਾਬ ਮਰੀਜ਼ ਸੁਰੱਖਿਆ ਸੰਮੇਲਨ 2025 ਦਾ ਆਯੋਜਿਨ ਕੀਤਾ ਗਿਆ। ਇਸ ਸੰਮੇਲਨ ਵਿਚ ਪੰਜਾਬ ਭਰ ਦੇ 13 ਮੈਡੀਕਲ ਕਾਲਜਾਂ ਦੇ ਸਿਹਤ ਪੇਸ਼ੇਵਰਾਂ, ਮੈਡੀਕਲ ਸਿੱਖਿਅਕਾਂ, ਨੀਤੀਗਤ ਫੈਸਲੇ ਲੈਣ ਵਾਲਿਆਂ ਅਤੇ ਗੁਣਵੱਤਾ ਚੈਂਪੀਅਨਾਂ ਸਮੇਤ 250 ਤੋਂ ਵੱਧ ਡੈਲੀਗੇਟਾਂ ਨੇ ਸਮੂਲੀਅਤ ਕੀਤੀ।

ਇਹ ਵੀ ਪੜ੍ਹੋ Big News: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਰਗਾਂ ਲਈ 14 ਭਲਾਈ ਬੋਰਡਾਂ ਦਾ ਗਠਨ, ਮੁੱਖ ਮੰਤਰੀ ਨੇ ਜਾਰੀ ਕੀਤੀ ਲਿਸਟ

ਇਸ ਸੰਮੇਲਨ ਦਾ ਥੀਮ ‘’ਹਰ ਨਵਜੰਮੇ ਅਤੇ ਹਰ ਬੱਚੇ ਲਈ ਸੁਰੱਖਿਅਤ ਦੇਖਭਾਲ’’ ਸੀ। ਸੰਮੇਲਨ ਤਿੰਨ ਮਹੱਤਵਪੂਰਨ ਗੱਲਾਂ ਸੰਸਥਾਗਤ ਲੀਡਰਸ਼ਿਪ, ਸੁਰੱਖਿਅਤ ਮਾਂ, ਅਤੇ ਮਰੀਜ਼ ਸੁਰੱਖਿਆ ਕੇਂਦਰ ਉੱਤਮਤਾ ਦੁਆਰਾ ਖੋਜ ਉੱਪਰ ਜੋਰ ਦਿੱਤਾ ਗਿਆ। ਇਸ ਸਮਾਗਮ ਵਿੱਚ ਉੱਘੇ ਪਤਵੰਤੇ ਪ੍ਰੋਫੈਸਰ ਡਾ. ਅਨਿਲ ਕੁਮਾਰ ਗੁਪਤਾ ਪ੍ਰਧਾਨ ਏਮਜ਼ ਬਠਿੰਡਾ, ਡਾ. ਸੁਜਾਤਾ ਚੌਧਰੀ ਵਧੀਕ ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਹ ਵੀ ਪੜ੍ਹੋ ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਜਦਕਿ ਪ੍ਰੋਫੈਸਰ ਮੀਨੂੰ ਸਿੰਘ ਕਾਰਜਕਾਰੀ ਡਾਇਰੈਕਟਰਏਮਜ਼, ਸ਼੍ਰੀ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ, ਡਾ. ਅਖਿਲੇਸ਼ ਪਾਠਕ ਡੀਨ ਅਕਾਦਮਿਕ, ਡਾ. ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ, ਡਾ. ਅਵਿਨਾਸ਼ ਸੁੰਥਾਲੀਆ ਡਿਪਟੀ ਅਸਿਸਟੈਂਟ ਡਾਇਰੈਕਟਰ ਜਨਰਲ, ਨੈਸ਼ਨਲ ਮਰੀਜ਼ ਸੇਫਟੀ ਸੈਕਟਰੀਏਟ, ਡਾ. ਅਰਚਨਾ ਕੁਮਾਰੀ, ਸਲਾਹਕਾਰ, ਨੈਸ਼ਨਲ ਮਰੀਜ਼ ਸੇਫਟੀ ਸੈਕਟਰੀਏਟ ਆਦਿ ਵਿਸ਼ੇਸ ਮਹਿਮਾਨ ਦੇ ਤੌਰ ‘ਤੇ ਪੁੱਜੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Big News: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਰਗਾਂ ਲਈ 14 ਭਲਾਈ ਬੋਰਡਾਂ ਦਾ ਗਠਨ, ਮੁੱਖ ਮੰਤਰੀ ਨੇ ਜਾਰੀ ਕੀਤੀ ਲਿਸਟ

0

👉ਹਰੇਕ ਬੋਰਡ ਵਿਚ ਇੱਕ ਚੇਅਰਮੈਨ ਤੇ ਚਾਰ ਮੈਂਬਰ ਲਗਾਏ
Punjab News: ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਵੱਖ ਵੱਖ ਵਰਗਾਂ ਨੂੰ ਖੁਸ ਕਰਦਿਆਂ 14 ਭਲਾਈ ਬੋਰਡਾਂ ਦਾ ਗਠਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੰਨ੍ਹਾਂ ਬੋਰਡਾਂ ਵਿਚ ਇੱਕ-ਇੱਕ ਚੇਅਰਮੈਨ ਅਤੇ 4-4 ਮੈਂਬਰ ਲਗਾਏ ਗਏ ਹਨ। ਜਿੰਨ੍ਹਾਂ ਦਾ ਜਿੰਮਾਂ ਆਪੋ ਆਪਣੇ ਵਰਗਾਂ ਦੀ ਭਲਾਈ ਲਈ ਕੰਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ ਪੰਜਾਬ ਨੇ “ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਉੱਭਰਦਾ ਸੂਬਾ” ਪੁਰਸਕਾਰ ਕੀਤਾ ਹਾਸਲ

ਵੱਖ ਵੱਖ ਬੋਰਡਾਂ ਦੇ ਲਗਾਏ ਗਏ ਚੇਅਰਮੈਨਾਂ ਤੇ ਮੈਂਬਰਾਂ ਦੀ ਲਿਸਟ ਹੇਠਾਂ ਨੱਥੀ ਹੈ। 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਗੁਰੂ ਨਾਨਕ ਦੇਵ ਪਬਲਿਕ ਸਕੂਲ ਕਮਲਾ ਨਹਿਰੂ ਨਗਰ ਵਿਖੇ ਜਿ਼ਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਹੋਇਆ

0

Bathinda News: ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਵਿਖੇ ਜਿ਼ਲ੍ਹਾ ਪੱਧਰੀ ਖੇਡ ਸਮਾਗਮ ਦਾ ਉਦਘਾਟਨ ਕੀਤਾ ਗਿਆ। ਇਹ ਸਮਾਗਮ ਜਿ਼ਲ੍ਰਾ ਸਿੱਖਿਆ ਅਫਸਰ ਸ.ਸ ਸਿੱਖਿਆ (ਡੀ.ਈ.ੳ) ਸ੍ਰੀਮਤੀ ਮਮਤਾ ਖੁਰਾਣਾ ਵੱਲੋ ਸ਼ੁਰੂ ਕੀਤਾ ਗਿਆ ।

ਇਹ ਵੀ ਪੜ੍ਹੋ ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

ਸਕੂਲ ਪਰਿਵਾਰ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਭਰਪੂਰ ਹਿੱਸਾ ਲਿਆ। ਡੀ.ਈ.ੳ ਸਾਹਿਬਾ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਨੂੰ ਵਧਾਈਆਂ ਦਿੱਤੀਆਂ ਅਤੇ ਖੇਡਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ।ਇਸ ਮੌਕੇ ਸਹਾਇਕ ਖੇਡ ਅਫ਼ਸਰ ਜਸਵੀਰ ਸਿੰਘ ਗਿੱਲ ਤੇ ਹੋਰ ਪ੍ਰਬੰਧਕ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹਿਮਾਚਲ ‘ਚ ਵੱਡਾ ਹਾਦਸਾ; ਡੂੰਘੀ ਖਾਈ ‘ਚ ਕਾਰ ਡਿੱਗਣ ਕਾਰਨ 6 ਲੋਕਾਂ ਦੀ ਹੋਈ ਮੌ+ਤ

Himachal pradesh news: ਵੀਰਵਾਰ ਦੀ ਦੇਰ ਸ਼ਾਮ ਨੂੰ ਹਿਮਾਚਲ ਦੇ ਚੰਬਾ ਇਲਾਕੇ ਵਿਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆਂ ਹੈ, ਜਿਸਦੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕ ਇੱਕ ਸਵਿੱਫ਼ਟ ਕਾਰ ਵਿਚ ਸਵਾਰ ਸਨ ਤੇ ਇਹ ਕਾਰ ਤੀਸਾ-ਚਾਨਵਾਸ ਰੋਡ ‘ਤੇ ਇੱਕ 500 ਮੀਟਰ ਡੂੰਘੀ ਖਾਈ ਵਿਚ ਡਿੱਗ ਪਈ। ਘਟਨਾ ਦਾ ਪਤਾ ਚੱਲਦਿਆਂ ਹੀ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਪੁੱਜ ਕੇ ਬਚਾਅ ਕਾਰਜ਼ ਸ਼ੁਰੂ ਕੀਤੇ ਪ੍ਰੰਤੂ ਕਾਰ ਸਵਾਰਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ ਪੰਜਾਬ ਨੇ “ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਉੱਭਰਦਾ ਸੂਬਾ” ਪੁਰਸਕਾਰ ਕੀਤਾ ਹਾਸਲ

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਆਪਣੇ ਸੋਸਲ ਮੀਡੀਆ ਪੇਜ਼ ‘ਤੇ ਇਸ ਘਟਨਾ ਉਪਰ ਦੁੱਖ ਪ੍ਰਗਟਾਇਆ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਕਾਰ ਸਵਾਰ ਤੀਸਾ ਦੇ ਰਹਿਣ ਵਾਲੇ ਸਨ ਤੇ ਕਿਸੇ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਘਰ ਨੂੰ ਜਾ ਰਹੇ ਸਨ ਕਿ ਰਾਸਤੇ ਵਿਚ ਇਹ ਹਾਦਸਾ ਵਾਪਰ ਗਿਆ। ਜਿਕਰਯੋਗ ਹੈ ਕਿ ਮੌਜੁਦਾਂ ਸਮੇਂ ਪਹਾੜਾਂ ਦੇ ਵਿਚ ਭਾਰੀ ਮੀਂਹ ਤੇ ਲੈਂਡਸਲਈਡਿੰਗ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਨੇ “ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਉੱਭਰਦਾ ਸੂਬਾ” ਪੁਰਸਕਾਰ ਕੀਤਾ ਹਾਸਲ

0

ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਐਨਓਟੀਟੀਓ ਵੱਲੋਂ ਕਰਵਾਏ ਸ਼ਾਨਦਾਰ ਸਮਾਰੋਹ ਦੌਰਾਨ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ
Health News: ਪੰਜਾਬ ਰਾਜ ਨੇ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਨਵੀਂ ਦਿੱਲੀ ਵਿਖੇ 15ਵੇਂ ਭਾਰਤੀ ਅੰਗ ਦਾਨ ਦਿਵਸ ਮੌਕੇ ‘ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਉੱਭਰਦੇ ਸੂਬੇ’ ਵੱਕਾਰੀ ਪੁਰਸਕਾਰ ਹਾਸਲ ਕੀਤਾ।ਇਹ ਵੱਕਾਰੀ ਪੁਰਸਕਾਰ ਸਮਾਰੋਹ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੌਮੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਐਨਓਟੀਟੀਓ) ਨੇ ਕਰਵਾਇਆ, ਜਿਸ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਸ਼ਿਰਕਤ ਕੀਤੀ।ਇਹ ਪੁਰਸਕਾਰ ਡਾਇਰੈਕਟਰ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਡੀਆਰਐਮਈ) ਪੰਜਾਬ ਡਾ. ਅਵਨੀਸ਼ ਕੁਮਾਰ, ਸਟੀਅਰਿੰਗ ਕਮੇਟੀ ਮੈਂਬਰ ਡਾ. ਆਕਾਸ਼ ਦੀਪ ਅਗਰਵਾਲ ਅਤੇ ਸਟੇਟ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ਐਸਓਟੀਟੀਓ) ਪੰਜਾਬ ਦੇ ਨੋਡਲ ਅਫ਼ਸਰ ਡਾ. ਗਗਨੀਨ ਕੌਰ ਸੰਧੂ ਨੇ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ ਲਾਲਜੀਤ ਭੁੱਲਰ ਨੇ ਜੇਲ੍ਹ ਵਿਭਾਗ ‘ਚ ਭਰਤੀ ਕੀਤੇ ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਿਭਾਗ ਅਤੇ ਐਸਓਟੀਟੀਓ ਟੀਮ ਨੂੰ ਦਿਲੋਂ ਵਧਾਈ ਦਿੱਤੀ। ਇਹ ਮਾਨਤਾ ਜਾਗਰੂਕਤਾ ਫੈਲਾਉਣ, ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਮ੍ਰਿਤਕਾਂ ਦੇ ਅੰਗ ਦਾਨ ਲਈ ਮਹੱਤਵਪੂਰਨ ਪ੍ਰਾਪਤੀ ਲਈ ਪੰਜਾਬ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਉਜਾਗਰ ਕਰਦੀ ਹੈ।ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਨ੍ਹਾਂ ਯਤਨਾਂ ਨੂੰ ਅੱਗੇ ਵਧਾਉਣ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ, ਜਿਸ ਵਿੱਚ ਜਾਗਰੂਕਤਾ ਫੈਲਾਉਣ, ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਗ ਦਾਨ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਦਿੱਤਾ ਜਾਵੇਗਾ ਜਿਸ ਨਾਲ ਸੂਬੇ ਭਰ ਵਿੱਚ ਅਣਗਿਣਤ ਜ਼ਿੰਦਗੀਆਂ ਨੂੰ ਲਾਭ ਮਿਲੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਦੀ ਦੋੜ ਤੋਂ ਹੋਏ ਬਾਹਰ, ਬੀਬੀ ਸਤਵੰਤ ਕੌਰ ਦੇ ਨਾਂ ਦੀ ਚਰਚਾ!

0

👉ਗਿਆਨੀ ਹਰਪ੍ਰੀਤ ਸਿੰਘ ਨੇ ਸੋਸਲ ਮੀਡੀਆ ‘ਤੇ ਪੋਸਟ ਪਾ ਕੇ ਪੰਜ ਮੈਂਬਰੀ ਕਮੇਟੀ ਨੂੰ ਪ੍ਰਧਾਨਗੀ ਲਈ ਆਪਣਾ ਨਾਮ ਨਾਂ ਵਿਚਾਰਨ ਦੀ ਕੀਤੀ ਅਪੀਲ

Amritsar News: ਪੰਜਾਬ ਦੀ ਪ੍ਰਮੁੱਖ ਖੇਤਰੀ ਪਾਰਟੀ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਦੌਰਾਨ ਆਗਾਮੀ 11 ਅਗੱਸਤ ਨੂੰ ਹੋਂਦ ਵਿਚ ਆ ਰਹੇ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੈ ਖੁਦ ਨੂੰ ਇਸ ਦੋੜ ਤੋਂ ਬਾਹਰ ਕਰ ਲਿਆ ਹੈ। ਸ਼ੁੱਕਰਵਾਰ ਦੀ ਸਵੇakalਰ ਆਪਣੇ ਸੋਸਲ ਮੀਡੀਆ ਉੱਪਰ ਇੱਕ ਲੰਮੀ-ਚੋੜੀ ਪੋਸਟ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਨੂੰ ਇਸ ਮੁਕਾਬਲੇ ਤੋਂ ਪਾਸੇ ਕਰਦਿਆਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਪ੍ਰਧਾਨ ਬਣਨ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ Land Pooling Policy; ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੀਤੀ ‘ਤੇ ਮੁੜ ਲਗਾਈ ਰੋਕ

ਦਸਣਾ ਬਣਦਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖੱਤ ਸਾਹਿਬ ਤੋਂ ਜਾਰੀ ਹੁਕਮਨਾਮੇ ਤਹਿਤ ਹੋਂਦ ਵਿਚ ਆਈ 7 ਮੈਂਬਰੀ(2 ਮੈਂਬਰਾਂ ਦੇ ਅਸਤੀਫ਼ੇ ਕਾਰਨ ਹੁਣ 5 ਮੈਂਬਰੀ) ਭਰਤੀ ਕਮੇਟੀ ਵੱਲੋਂ ਆਪਣੀ ਭਰਤੀ ਮੁਹਿੰਮ ਪੂਰੀ ਕਰਨ ਤੋਂ ਬਾਅਦ ਹੁਣ 11 ਅਗੱਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਇਸ ਚੋਣ ਇਜਲਾਜ਼ ਕਰਨ ਦੇ ਲਈ ਕਮੇਟੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਕੋਲੋਂ ਤੇਜ਼ਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਕਮੇਟੀ ਨੇ 5 ਮੈਂਬਰੀ ਕਮੇਟੀ ਦੀ ਇਹ ਮੰਗ ਵਾਲਾ ਪੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤਾ ਸੀ। ਇਸਤੋਂ ਇਲਾਵਾ ਇਸ ਇਜ਼ਲਾਜ ਨੂੰ ਨੇਪਰੇ ਚਾੜਣ ਦੇ ਲਈ ਬੀਤੇ ਕੱਲ ਵੀ ਭਰਤੀ ਕਮੇਟੀ ਦੇ ਮੈਂਬਰਾਂ ਦੀ ਚੰਡੀਗੜ੍ਹ ਵਿਚ ਮੀਟਿੰਗ ਹੋਈ ਸੀ, ਜਿਸ ਵਿਚ ਪ੍ਰਧਾਨਗੀ ਨੂੰ ਲੈ ਕੇ ਕੁੱਝ ਵਖਰੇਵੇ ਵੀ ਸਾਹਮਣੇ ਆਏ ਸਨ ਪ੍ਰੰਤੂ ਇਸ ਦੌਰਾਨ ਪ੍ਰਧਾਨਗੀ ਲਈ ਦੋ ਨਾਮ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ ਦੋ ਮਸ਼ਹੂਰ ਪੰਜਾਬੀ ਗਾਇਕਾਂ ਦੀਆਂ ਮੁਸ਼ਕਲਾਂ ਵਧੀਆਂ,ਮਹਿਲਾ ਕਮਿਸ਼ਨ ਨੇ ਕੀਤੇ ਤਲਬ

ਇੱਕ ਨਾਮ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦੂਜਾ ਨਾਮ ਬੀਬੀ ਸਤੰਵਤ ਕੌਰ ਦਾ ਦਸਿਆ ਜਾ ਰਿਹਾ। ਇਸਦੀ ਪੁਸ਼ਟੀ ਆਪਣੀ ਪੋਸਟ ਰਾਹੀਂ ਕਰਦਿਆਂ ਸਾਬਕਾ ਜਥੇਦਾਰ ਨੇ ਲਿਖਿਆ ਹੈ, ‘‘ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ 11 ਅਗਸਤ ਦੇ ਚੋਣ ਇਜਲਾਸ ਵਿੱਚ ਮੇਰਾ ਅਤੇ ਬੀਬੀ ਸਤਵੰਤ ਕੌਰ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ। ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਹਨ। ਮੇਰੇ ਮਨ ਵਿੱਚ ਅਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਲਾਲਜੀਤ ਭੁੱਲਰ ਨੇ ਜੇਲ੍ਹ ਵਿਭਾਗ ‘ਚ ਭਰਤੀ ਕੀਤੇ ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

Chandigarh News: ਜੇਲ੍ਹਾਂ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਅਤੇ ਕੈਦੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਜੇਲ੍ਹਾਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜੇਲ੍ਹ ਵਿਭਾਗ ‘ਚ ਭਰਤੀ ਕੀਤੇ ਤਿੰਨ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ।ਨਵ-ਨਿਯੁਕਤ ਮੁਲਾਜ਼ਮਾਂ ਵਿੱਚ 02 ਵਾਰਡਰ ਰੈਂਕ ਅਤੇ 01 ਗਰੁੱਪ ਡੀ ਕਰਮਚਾਰੀ ਸ਼ਾਮਲ ਹਨ, ਜੋ ਤਰਸ ਦੇ ਆਧਾਰ ‘ਤੇ ਭਰਤੀ ਕੀਤੇ ਗਏ ਹਨ। ਇਹ ਭਰਤੀ ਵਿਭਾਗ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।

ਇਹ ਵੀ ਪੜ੍ਹੋ ਫਾਜ਼ਿਲਕਾ ਜ਼ਿਲ੍ਹੇ ਵਿੱਚ ਬਰਸਾਤਾਂ ਨਾਲ ਹੋਏ ਨੁਕਸਾਨ ਦੀ ਹੋਵੇਗੀ ਸਪੈਸ਼ਲ ਗਿਰਦਾਵਰੀ

ਇਹ ਭਰਤੀਆਂ ਜੇਲ੍ਹ ਵਿਭਾਗ ਵੱਲੋਂ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਟਾਫ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਪ੍ਰਸ਼ਾਸਕੀ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਚੱਲ ਰਹੀ ਪਹਿਲਕਦਮੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ।ਜੇਲ੍ਹ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਕੈਦੀਆਂ ਲਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ, ਜਿਸ ਵਿੱਚ ਵਿਦਿਅਕ, ਕਿੱਤਾਮੁਖੀ ਅਤੇ ਭਲਾਈ ਪ੍ਰੋਗਰਾਮ ਸ਼ਾਮਲ ਹਨ।

ਇਹ ਵੀ ਪੜ੍ਹੋ ਮੁੱਖ ਮੰਤਰੀ ਤੇ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਐਸ.ਟੀ.ਪੀ. ਦਾ ਨੀਂਹ ਪੱਥਰ ਰੱਖਿਆ

ਇਸ ਮੌਕੇ ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜੇਲ੍ਹਾਂ ‘ਚ ਅਨੁਸ਼ਾਸਨ ਬਣਾਈ ਰੱਖਣ, ਕੈਦੀਆਂ ਨੂੰ ਸੁਧਾਰਨ ਅਤੇ ਵਿਭਾਗ ਦੇ ਸਮੁੱਚੇ ਕੰਮਕਾਜ ਦਾ ਸਮਰਥਨ ਕਰਨ ਵਿੱਚ ਹਰੇਕ ਮੁਲਾਜ਼ਮ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1908931