Thursday, May 21, 2026
Home Blog Page 548

ਮੁਹਾਲੀ ਵਿਖੇ ਬਣੇਗਾ ਜਲ ਭਵਨ, ਇੱਕ ਛੱਤ ਹੇਠ ਮਿਲਣਗੀਆਂ ਸਾਰੀਆਂ ਸੇਵਾਵਾਂ: ਮੁੰਡੀਆ

0

SAS Nagar News:ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰੀਨ ਤੇ ਸੁਖਾਲੀਆਂ ਨਾਗਰਿਕ ਸੇਵਾਵਾਂ ਦੇਣ ਦੀ ਵਚਨਬੱਧਤਾ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੁਹਾਲੀ ਵਿਖੇ ਜਲ ਭਵਨ ਬਣਾਇਆ ਜਾ ਰਿਹਾ ਹੈ ਜਿੱਥੇ ਇੱਕ ਛੱਤ ਹੇਠ ਲੋਕਾਂ ਨੂੰ ਸਾਰੀਆਂ ਸੇਵਾਵਾਂ ਮਿਲਣਗੀਆਂ। ਇਹ ਜਾਣਕਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਇਸ ਭਵਨ ਦੀ ਉਸਾਰੀ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਭਵਨ ਦੋ ਸਾਲ ਦੇ ਅੰਦਰ-ਅੰਦਰ ਮੁਕੰਮਲ ਹੋਵੇਗਾ। ਮੀਟਿੰਗ ਵਿੱਚ ਆਰਕੀਟੈਕਚਰ ਵਿਭਾਗ ਦੇ ਮੁੱਖ ਆਰਕੀਟੈਕਟ ਵੱਲੋਂ ਜਲ ਭਵਨ ਦੀ ਉਸਾਰੀ ਸਬੰਧੀ ਪੇਸ਼ਕਾਰੀ ਵੀ ਦਿੱਤੀ ਗਈ।

ਇਹ ਵੀ ਪੜ੍ਹੋ  ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ:ਹਰਪਾਲ ਸਿੰਘ ਚੀਮਾ

ਸ. ਮੁੰਡੀਆ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੋਲ ਮੁਹਾਲੀ ਜਾਂ ਚੰਡੀਗੜ੍ਹ ਵਿਖੇ ਕੋਈ ਵੀ ਅਜਿਹੀ ਆਪਣੀ ਇਮਾਰਤ ਨਹੀਂ ਹੈ, ਜਿਸ ਵਿੱਚ ਵਿਭਾਗ ਦਾ ਸਾਰਾ ਸਟਾਫ ਇਕੱਠਾ ਬੈਠ ਸਕੇ। ਇਸ ਮੰਤਵ ਲਈ ਮਾਡਰਨ ਸਟੇਟ ਆਫ ਆਰਟ ਜਲ ਭਵਨ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਵਿਭਾਗ ਦੇ ਸਾਰੇ ਦਫ਼ਤਰ ਹੋਣਗੇ। ਇਸ ਨਾਲ ਦਫਤਰ ਦੀ ਕਾਰਜਪ੍ਰਣਾਲੀ ਵਿੱਚ ਇਜ਼ਾਫਾ ਹੋਵੇਗਾ ਅਤੇ ਆਮ ਲੋਕਾਂ ਨੂੰ ਵੀ ਇੱਕੋ ਛੱਤ ਹੇਠ ਸਾਰੀਆਂ ਸੇਵਾਵਾਂ ਮਿਲਣਗੀਆਂ।ਨਵੇਂ ਬਣਾਏ ਜਾਣ ਵਾਲੇ ਜਲ ਭਵਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ. ਮੁੰਡੀਆ ਨੇ ਕਿਹਾ ਕਿ ਇਸ ਇਮਾਰਤ ਵਿੱਚ ਵੱਡਾ ਆਡੀਟੋਰੀਅਮ, ਕਈ ਤਰ੍ਹਾਂ ਦੇ ਕਾਨਫਰੰਸ ਹਾਲ, ਵੱਡਾ ਮੀਟਿੰਗ ਹਾਲ, ਕਰੈੱਚ, ਰੈਸਟ ਹਾਊਸ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਵਿਭਾਗ ਨਾਲ ਸਬੰਧਤ ਕੰਮਾਂ ਕਾਰਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼, MVI ਸਮੇਤ ਚਾਰ ਗ੍ਰਿਫ਼ਤਾਰ

ਜਲ ਸਪਲਾਈ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਇਮਾਰਤ ਨੂੰ ਉੱਚ ਮਿਆਰੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।ਮੀਟਿੰਗ ਦੌਰਾਨ ਆਰਕੀਟੈਕਚਰ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਇਸ ਇਮਾਰਤ ਨੂੰ ਗ੍ਰਿਹਾ/ਈ.ਸੀ.ਬੀ.ਸੀ. ਨਾਰਮਜ਼ ਅਨੁਸਾਰ ਬਣਾਇਆ ਜਾਵੇਗਾ, ਤਾਂ ਜੋ ਭਵਿੱਖ ਵਿੱਚ ਇਸ ਇਮਾਰਤ ਵਿੱਚ ਹੋਣ ਵਾਲੇ ਓਪਰੇਸ਼ਨ ਦੇ ਖਰਚੇ ਨੂੰ ਘਟਾਇਆ ਜਾ ਸਕੇ। ਪ੍ਰਮੁੱਖ ਸਕੱਤਰ ਨੀਲ ਕੰਠ ਅਵਾਡ ਵੱਲੋਂ ਦੱਸਿਆ ਗਿਆ ਹੈ ਕਿ ਵਿਭਾਗ ਕੋਲ ਸਾਲ 2025-26 ਲਈ ਇਸ ਇਮਾਰਤ ਨੂੰ ਬਣਾਉਣ ਸਬੰਧੀ 10 ਕਰੋੜ ਰੁਪਏ ਦਾ ਬਜਟ ਉਪਬੰਧ ਹੈ ਅਤੇ ਜੇਕਰ ਇਹ ਬਜਟ ਲੋਕ ਨਿਰਮਾਣ ਵਿਭਾਗ ਵੱਲੋਂ ਨਵੰਬਰ-ਦਸੰਬਰ ਮਹੀਨੇ ਤੱਕ ਖਰਚ ਲਿਆ ਜਾਂਦਾ ਹੈ ਤਾਂ ਵਿੱਤ ਵਿਭਾਗ ਕੋਲ ਵਧੇਰੇ ਬਜਟ ਮੁਹੱਈਆ ਕਰਵਾਉਣ ਲਈ ਪਹੁੰਚ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਲਗਭਗ 1.5 ਕਰੋੜ ਦੀ ਲਾਗਤ ਨਾਲ ਲਗਾਏ ਗਏ ਪਾਵਰ ਫੀਡਰ ਨਾਲ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ :ਮੇਅਰ ਪਦਮਜੀਤ ਸਿੰਘ ਮਹਿਤਾ

0

 👉ਲਾਈਨਾਂ ਪਾਰ ਇਲਾਕੇ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਨਵੇਂ ਫੀਡਰ ਦਾ ਕੀਤਾ ਉਦਘਾਟਨ
Bathinda News: ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਸਹਿਯੋਗ ਨਾਲ ਬਠਿੰਡਾ ਵਾਸੀਆਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਦੇਣ ਲਈ ਕਈ ਤਰ੍ਹਾਂ ਦੇ ਯਤਨ ਸ਼ੁਰੂ ਕੀਤੇ ਗਏ ਹਨ। ਉਪਰੋਕਤ ਯਤਨਾਂ ਤਹਿਤ, ਵਾਰਡ ਨੰਬਰ 48 ਵਿੱਚ ਪੈਂਦੇ ਅਰਜੁਨ ਨਗਰ, ਜੋਗੀ ਨਗਰ, ਪਰਸਰਾਮ ਨਗਰ, ਪ੍ਰਤਾਪ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 48 ਵਿੱਚ ਸਥਿਤ ਮੇਅਰ ਦੇ ਦਫ਼ਤਰ ਨੇੜੇ ਰਾਜੀਵ ਗਾਂਧੀ ਕਲੋਨੀ ਦੇ ਗੇਟ ਨੰਬਰ 2 ਦੇ ਨੇੜੇ ਨਵੇਂ ਪਾਵਰ ਫੀਡਰ ਦਾ ਉਦਘਾਟਨ ਨਾਰੀਅਲ ਭੰਨ੍ਹ ਕੇ ਕੀਤਾ।ਇਸ ਦੌਰਾਨ ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਮੇਅਰ ਦੇ ਸਲਾਹਕਾਰ ਸ਼੍ਰੀ ਸ਼ਾਮ ਲਾਲ ਜੈਨ, ਸ਼੍ਰੀ ਅਸ਼ਵਨੀ ਬੰਟੀ, ਸੀਨੀਅਰ ਐਕਸੀਅਨ ਪੀਐਸਪੀਸੀਐਲ ਸ਼੍ਰੀ ਸੰਦੀਪ ਗਰਗ, ਐਸਡੀਓ ਸ਼੍ਰੀ ਆਕਾਸ਼ਦੀਪ ਸਿੰਘ, ਐਡੀਸ਼ਨਲ ਐਸਡੀਓ ਸ਼੍ਰੀ ਅਵਤਾਰ ਸਿੰਘ, ਜੇਈ ਸ਼੍ਰੀ ਨਿਤੀਸ਼ ਕੁਮਾਰ, ਕੌਂਸਲਰ ਸ਼੍ਰੀ ਗੋਵਿੰਦ ਮਸੀਹ, ਸ਼੍ਰੀ ਸੁਰੇਸ਼ ਚੌਹਾਨ, ਸ਼੍ਰੀ ਜਸਵਿੰਦਰ ਸਿੰਘ ਬਰਾੜ, ਸ਼੍ਰੀ ਸੁਨੀਲ, ਸ਼੍ਰੀ ਦੇਵਰਾਜ ਗੋਇਲ, ਸ਼੍ਰੀ ਰਾਜਿੰਦਰ ਗੋਰਾ, ਸ਼੍ਰੀ ਸਚਿਨ, ਸ਼੍ਰੀ ਯਾਦਵਿੰਦਰ ਮਾਨ ਅਤੇ ਇਲਾਕਾ ਨਿਵਾਸੀ ਉਨ੍ਹਾਂ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ:ਹਰਪਾਲ ਸਿੰਘ ਚੀਮਾ

ਮੀਡੀਆ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਆਮ ਜਨਤਾ ਵੱਲੋਂ ਉਨ੍ਹਾਂ ਨੂੰ ਬਿਜਲੀ ਕੱਟਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿਸ ਲਈ ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਢੁਕਵੇਂ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਨ੍ਹਾਂ ਇਲਾਕਿਆਂ ਵਿੱਚ ਨਵੇਂ ਪਾਵਰ ਫੀਡਰ ਲਗਾਏ ਜਾ ਰਹੇ ਹਨ, ਜਿੱਥੇ ਨਿਰਵਿਘਨ ਬਿਜਲੀ ਸਪਲਾਈ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਅੱਜ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪਾਵਰ ਫੀਡਰ ਲਗਾਇਆ ਗਿਆ ਹੈ।ਸ੍ਰੀ ਮਹਿਤਾ ਨੇ ਕਿਹਾ ਕਿ ਉਕਤ ਪਾਵਰ ਫੀਡਰ ਕਾਰਨ ਲਾਈਨਾਂ ਪਾਰ ਇਲਾਕੇ ਦੇ ਲੋਕਾਂ ਦੀ ਬਿਜਲੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਮਿਲੇਗੀ।ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਮ ਜਨਤਾ ਆਪਣੇ ਨੁਮਾਇੰਦਿਆਂ ਨੂੰ ਬਹੁਤ ਉਮੀਦਾਂ ਨਾਲ ਚੁਣਦੀ ਹੈ ਅਤੇ ਨੁਮਾਇੰਦਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਜਨਤਾ ਦੀਆਂ ਉਮੀਦਾਂ ‘ਤੇ ਖਰਾ ਉਤਰਨ।ਉਨ੍ਹਾਂ ਕਿਹਾ ਕਿ ਲਗਭਗ 6 ਮਹੀਨੇ ਪਹਿਲਾਂ ਉਨ੍ਹਾਂ ਨੇ ਵਾਰਡ ਨੰਬਰ 48 ਤੋਂ ਚੋਣ ਲੜੀ ਸੀ ਅਤੇ ਵਾਰਡ ਨੰਬਰ 48 ਦੇ ਵੋਟਰਾਂ ਨੇ ਉਨ੍ਹਾਂ ਨੂੰ ਬਹੁਤ ਉਮੀਦਾਂ ਨਾਲ ਆਪਣਾ ਕੌਂਸਲਰ ਚੁਣਿਆ ਸੀ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼, MVI ਸਮੇਤ ਚਾਰ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ ਜਾਣੇ ਸਨ ਅਤੇ ਚੋਣਾਂ ਵਿੱਚ ਵੀ ਇਹੀ ਉਨ੍ਹਾਂ ਦੀ ਟੈਗਲਾਈਨ ਸੀ ਅਤੇ ਉਹ ਖੁਸ਼ ਹਨ ਕਿ ਉਹ ਜਨਤਾ ਦੀਆਂ ਉਮੀਦਾਂ ‘ਤੇ ਖਰੇ ਉਤਰਦੇ ਹੋਏ ਕੰਮ ਲਗਭਗ ਪੂਰਾ ਕਰ ਰਹੇ ਹਨ। ਮੇਅਰ ਨੇ ਕਿਹਾ ਕਿ ਬਾਕੀ ਰਹਿੰਦੇ ਕੰਮ ਚੋਣਾਂ ਤੋਂ ਪਹਿਲਾਂ ਪੂਰੇ ਕਰ ਲਏ ਜਾਣਗੇ, ਜਿਸ ਲਈ ਉਹ ਯਤਨ ਕਰ ਰਹੇ ਹਨ।ਨਗਰ ਨਿਗਮ ਵੱਲੋਂ ਬੇਸਹਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਸੀਵਰੇਜ ਨਾਲ ਸਬੰਧਤ ਸਮੱਸਿਆ ਬਾਰੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸੀਵਰੇਜ ਦਾ ਕੰਮ ਤ੍ਰਿਵੇਣੀ ਕੰਪਨੀ ਕੋਲ ਸੀ, ਪਰ ਤ੍ਰਿਵੇਣੀ ਕੰਪਨੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੁਣ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਕੰਮ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇਗਾ, ਪਰ ਇਸ ਤੋਂ ਪਹਿਲਾਂ ਨਗਰ ਨਿਗਮ ਆਪਣੇ ਪੱਧਰ ‘ਤੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾ ਰਿਹਾ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸੀਵਰੇਜ ਨਾਲ ਸਬੰਧਤ ਸਮੱਸਿਆ ਹੈ, ਜਿਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਸਿਸਟਮ ਵਿੱਚ ਢੁਕਵਾਂ ਸੁਧਾਰ ਕੀਤਾ ਜਾਵੇਗਾ।ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸਾਫ਼ ਰੱਖਣ, ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਸਵੱਛਤਾ ਅਭਿਆਨ ਵਿੱਚ ਬਠਿੰਡਾ ਸ਼ਹਿਰ ਨੂੰ ਦੇਸ਼ ਦਾ ਨੰਬਰ ਇੱਕ ਸ਼ਹਿਰ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

SSD Girls College ਵਿਖੇ 7-ਦਿਨਾਂ ਰੁਜ਼ਗਾਰ ਯੋਗਤਾ ਹੁਨਰ ਸਿਖਲਾਈ ਪ੍ਰੋਗਰਾਮ ਆਯੋਜਿਤ

0

Bathinda News:SSD Girls College ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੁਆਰਾ 28 ਜੁਲਾਈ ਤੋਂ 4 ਅਗਸਤ 2025 ਤੱਕ ਪੀ.ਜੀ. ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਲਈ 7-ਦਿਨਾਂ ਰੁਜ਼ਗਾਰ ਯੋਗਤਾ ਹੁਨਰ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਮਹਿੰਦਰਾ ਗਰੁੱਪ ਦੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਰੁਜ਼ਗਾਰਯੋਗਤਾ ਭਾਗ ਨੂੰ ਵਧਾਉਣ ਲਈ ਆਯੋਜਿਤ ਕੀਤੀ ਗਈ ਸੀ। ਡਾ. ਸੰਦੀਪ ਕੁਮਾਰ (ਟ੍ਰੇਨਰ) ਨੇ ਉਨ੍ਹਾਂ ਨੂੰ ਪੇਸ਼ੇਵਰ ਸੰਚਾਰ, ਪੈਸਾ ਪ੍ਰਬੰਧਨ, ਡਿਜੀਟਲ ਪਛਾਣ, ਸਮੱਸਿਆ ਹੱਲ ਕਰਨ ਅਤੇ ਇੰਟਰਵਿਊ ਦੀ ਤਿਆਰੀ ਵਰਗੀਆਂ ਰੁਜ਼ਗਾਰਯੋਗਤਾ ਦੀਆਂ ਰਣਨੀਤੀਆਂ ਨਾਲ ਜਾਣੂ ਕਰਵਾਇਆ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼, MVI ਸਮੇਤ ਚਾਰ ਗ੍ਰਿਫ਼ਤਾਰ

ਸਮਾਪਤੀ ਸੈਸ਼ਨ ਵਿੱਚ, 5 ਵਿਦਿਆਰਥੀਆਂ; ਹਰਸਿਮਰਨ ਕੌਰ, ਗੁਰਨੂਰਜੀਤ ਕੌਰ, ਹਰਜੋਤ ਕੌਰ, ਅਨੁਸ਼ਾ ਅਤੇ ਪਰਵਿੰਦਰ ਕੌਰ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਐਡਵੋਕੇਟ ਸੰਜੇ ਗੋਇਲ (ਪ੍ਰਧਾਨ ਐਸਐਸਡੀਜੀਜੀਸੀ), ਸ਼੍ਰੀ. ਵਿਕਾਸ ਗਰਗ (ਜਨਰਲ ਸਕੱਤਰ SSDGC), ਅਤੇ ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਸਿਖਲਾਈ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਵਰਕਸ਼ਾਪ ਦੇ ਆਯੋਜਨ ਲਈ ਡਾ. ਆਸ਼ਾ ਸਿੰਗਲਾ (ਕਨਵੀਨਰ), ਡਾ. ਤਰੂ ਮਿੱਤਲ, ਸ਼੍ਰੀਮਤੀ ਰਸ਼ਮੀ ਤਿਵਾੜੀ, ਸ਼੍ਰੀਮਤੀ ਅਨੁਪ੍ਰਿਆ, ਸ਼੍ਰੀਮਤੀ ਸ਼ਿਖਾ ਅਰੋੜਾ, ਅਤੇ ਡਾ. ਰੋਮੀ ਤੁਲੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ:ਹਰਪਾਲ ਸਿੰਘ ਚੀਮਾ

0

👉’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ’ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਦਿੱਤੇ ਨਿਰਦੇਸ਼
Chandigarh News:ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਵਿਰਾਸਤ ਦਾ ਸਨਮਾਨ ਕਰਨ ਵੱਲ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸੁਤੰਤਰਤਾ ਸੰਗਰਾਮੀ ਵਿਭਾਗ ਨੂੰ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ’ ਦੁਆਰਾ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਅੰਦੋਲਨ ਦੌਰਾਨ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾਂ ਰਿਣੀ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਾਰਸਾਂ ਦੇ ਸਨਮਾਨ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧ ਹੈ।’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੇ ਨੁਮਾਇੰਦਿਆਂ ਨਾਲ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੁਆਰਾ ਉਠਾਏ ਗਏ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼, MVI ਸਮੇਤ ਚਾਰ ਗ੍ਰਿਫ਼ਤਾਰ

ਉਨ੍ਹਾਂ ਦੇ ਮੁੱਦਿਆਂ ਦੀ ਭਾਵਨਾਤਮਕ ਅਤੇ ਇਤਿਹਾਸਕ ਮਹੱਤਤਾ ਨੂੰ ਪਛਾਣਦੇ ਹੋਏ, ਵਿੱਤ ਮੰਤਰੀ ਨੇ ਵਿਸ਼ੇਸ਼ ਮੁੱਖ ਸਕੱਤਰ, ਸੁਤੰਤਰਤਾ ਸੰਗਰਾਮੀ ਵਿਭਾਗ, ਰਾਜੀ ਪੀ. ਸ਼੍ਰੀਵਾਸਤਵ ਨੂੰ ਸੰਸਥਾ ਦੀਆਂ ਸਾਰੀਆਂ ਜਾਇਜ਼ ਮੰਗਾਂ ਦੇ ਸਮੇਂ ਸਿਰ ਅਤੇ ਪਾਰਦਰਸ਼ੀ ਹੱਲ ਨੂੰ ਯਕੀਨੀ ਬਣਾਉਂਦੇ ਹੋਏ ਨਿਵਾਰਣ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਨਾ ਸਿਰਫ਼ ਭਾਵਨਾਤਮਕ ਤੌਰ ‘ਤੇ ਸਗੋਂ ਹਕੀਕੀ ਤੌਰ ‘ਤੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਹਿੰਮਤ ਅਤੇ ਦ੍ਰਿੜ੍ਹਤਾ ਨਾਲ ਸਾਡੇ ਦੇਸ਼ ਦੀ ਨੀਂਹ ਰੱਖੀ ਸੀ, ਅਤੇ ਨਿਆਂ ਤੇ ਸਨਮਾਨ ਨਾਲ ਉਸ ਵਿਰਾਸਤ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਜ਼ੋਰ ਦਿੱਤਾ ਕਿ ਪੰਜਾਬ ਦੇ ਵਿਕਾਸ ਦੇ ਬਿਰਤਾਂਤ ਵਿੱਚ ਉਨ੍ਹਾਂ ਦੇ ਸਹੀ ਸਥਾਨ ਨੂੰ ਪਛਾਣਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ  ਆਮ ਆਦਮੀ ਪਾਰਟੀ ਵੱਲੋਂ ਕਿਸਾਨ ਵਿੰਗ ਦਾ ਐਲਾਨ

ਮੀਟਿੰਗ ਦੇ ਅੰਤ ਵਿੱਚ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੇ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਹਿਯੋਗ ਅਤੇ ਜਵਾਬਦੇਹੀ ਦਾ ਭਰੋਸਾ ਦਿੰਦਿਆਂ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਸਥਾਈ ਪ੍ਰਭਾਵ ਪੈਦਾ ਕਰਨ ਲਈ ਸਹਿਯੋਗੀ ਯਤਨਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ ਜੋ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੇ ਹਨ।ਮੀਟਿੰਗ ਦੌਰਾਨ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੀ ਨੁਮਾਇੰਦਗੀ ਕਰਦਿਆਂ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਮਾਨਸਾ, ਜਨਰਲ ਸਕੱਤਰ ਰਵਿੰਦਰ ਸਿੰਘ ਨੰਗਲਾ ਬਠਿੰਡਾ ਅਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ ਵੱਲੋਂ ਸੰਸਥਾ ਦੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵਿਜੀਲੈਂਸ ਵੱਲੋਂ ਫਰਜ਼ੀ ਹੈਵੀ ਡਰਾਈਵਿੰਗ ਲਾਇਸੈਂਸ ਰੈਕੇਟ ਦਾ ਪਰਦਾਫਾਸ਼, MVI ਸਮੇਤ ਚਾਰ ਗ੍ਰਿਫ਼ਤਾਰ

0

👉ਆਰਟੀਏ-ਸਟੇਟ ਡਰਾਈਵਿੰਗ ਸੈਂਟਰ ਦੀ ਮਿਲੀਭੁਗਤ ਸਾਹਮਣੇ ਆਈ
Gurdaspur News:ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਗੁਰਦਾਸਪੁਰ, ਸਟੇਟ ਇੰਸਟੀਚਿਊਟ ਆਫ਼ ਆਟੋਮੋਬਾਈਲ ਐਂਡ ਡਰਾਈਵਿੰਗ ਸਕਿੱਲ ਸੈਂਟਰ, ਮਹੂਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਪ੍ਰਾਈਵੇਟ ਦਸਤਾਵੇਜ਼ ਏਜੰਟਾਂ ਵਿਚਕਾਰ ਮਿਲੀਭੁਗਤ ਦਾ ਪਰਦਾਫਾਸ਼ ਕਰਦਿਆਂ ਹੈਵੀ ਡਰਾਇਵਿੰਗ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਇੱਕ ਵੱਡੇ ਅਤੇ ਫਰਜ਼ੀ ਭ੍ਰਿਸ਼ਟਾਚਾਰ ਰੈਕੇਟ ਨੂੰ ਬੇਨਕਾਬ ਕੀਤਾ ਹੈ। ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਨੇ ਸੱਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਆਰਟੀਏ, ਗੁਰਦਾਸਪੁਰ ਵਿਖੇ ਡਾਟਾ ਐਂਟਰੀ ਆਪਰੇਟਰ ਪ੍ਰਤਿਭਾ ਸ਼ਰਮਾ ਵਿਰੁੱਧ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ  ਵਿਜੀਲੈਂਸ ਦੇ ਸਬ ਇੰਸਪੈਕਟਰ ਨੂੰ ਮਿਲੀ ਤਰੱਕੀ, ਐਸਐਸਪੀ ਨੇ ਲਗਾਏ ਸਟਾਰ

ਹੁਣ ਤੱਕ ਦੀ ਜਾਂਚ ਦੇ ਆਧਾਰ ‘ਤੇ ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, ਆਈਪੀਸੀ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਨੰਬਰ 32 ਮਿਤੀ 4 ਅਗਸਤ, 2025 ਦਰਜ ਕੀਤੀ ਹੈ।ਉਨ੍ਹਾਂ ਦੱਸਿਆ ਕਿ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਐਸਆਈਏਡੀਐਸ ਸੈਂਟਰ ਮਹੂਆਣਾ ਦੁਆਰਾ ਜਾਰੀ ਕੀਤੇ ਗਏ 51 ਡਰਾਈਵਿੰਗ ਸਿਖਲਾਈ ਸਰਟੀਫਿਕੇਟਾਂ ਵਿੱਚੋਂ 23 ਜਾਅਲੀ ਪਾਏ ਗਏ ਕਿਉਂਕਿ ਸਿਰਫ਼ 27 ਜਾਇਜ਼ ਸਰਟੀਫਿਕੇਟ ਨੰਬਰ ਰਿਕਾਰਡ ਵਿੱਚ ਸਨ। ਦੱਸਣਯੋਗ ਹੈ ਕਿ ਸਿਸਟਮ ਜਨਰੇਟਿਡ ਫੀਲਡ ਜਿਵੇਂ ਵਿਲੱਖਣ ਸਰਟੀਫਿਕੇਟ ਨੰਬਰ, ਕਿਊਆਰ ਕੋਡ ਅਤੇ ਰਸੀਦ ਨੰਬਰ ‘ਚ ਸ਼ਾਮਲ ਮੋਬਾਈਲ ਨੰਬਰ, ਜੋ ਕਿ ਪ੍ਰਮਾਣਿਕਤਾ ਦੇ ਮਹੱਤਵਪੂਰਨ ਮਾਪਦੰਡ ਹਨ, ਨੂੰ ਸਿਰਫ਼ ਸੰਸਥਾ ਦੇ ਮੁਲਾਜ਼ਮਾਂ ਦੁਆਰਾ ਹੀ ਬਦਲਿਆ ਜਾ ਸਕਦਾ ਸੀ। ਇਨ੍ਹਾਂ ਮਾਪਦੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਧੋਖਾਧੜੀ ਦੇ ਅਮਲ ਦਾ ਪਤਾ ਲਗਦਾ ਹੈ।ਬੁਲਾਰੇ ਨੇ ਦੱਸਿਆ ਕਿ ਇਸ ਜਾਂਚ ਵਿੱਚ ਕੁਲਬੀਰ ਡਾਕੂਮੈਂਟਸ ਸੈਂਟਰ, ਸ਼ੈਲੀ ਡਾਕੂਮੈਂਟਸ ਸੈਂਟਰ, ਜੀਐਮਡੀ ਡਾਕੂਮੈਂਟਸ ਸੈਂਟਰ ਅਤੇ ਪੰਜਾਬ ਡਾਕੂਮੈਂਟਸ ਸਮੇਤ ਪ੍ਰਾਈਵੇਟ ਏਜੰਟਾਂ ਦੀ ਭੂਮਿਕਾ ਦਾ ਪਤਾ ਲੱਗਾ ਹੈ, ਜਿਨ੍ਹਾਂ ਨੇ ਰਿਸ਼ਵਤ ਬਦਲੇ ਬਿਨੈਕਾਰਾਂ ਨੂੰ ਜਾਅਲੀ ਦਸਤਾਵੇਜ਼ ਦੇਣ ਵਿੱਚ ਮਦਦ ਕੀਤੀ। ਵਿੱਤੀ ਲੈਣ-ਦੇਣ ਤੋਂ ਪਤਾ ਲੱਗਿਆ ਕਿ ਇਨ੍ਹਾਂ ਏਜੰਟਾਂ ਵੱਲੋਂ ਸਾਬਕਾ ਆਰਟੀਏ ਡੇਟਾ ਐਂਟਰੀ ਆਪਰੇਟਰ ਰਾਕੇਸ਼ ਕੁਮਾਰ, ਜੋ ਹੁਣ ਐਸਡੀਐਮ ਦਫਤਰ ਬਟਾਲਾ ਵਿਖੇ ਤਾਇਨਾਤ ਹੈ ਅਤੇ ਉਕਤ ਪ੍ਰਤਿਭਾ ਸ਼ਰਮਾ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੁਗਤਾਨ ਕੀਤੇ ਗਏ ਸਨ।

ਇਹ ਵੀ ਪੜ੍ਹੋ  ਆਮ ਆਦਮੀ ਪਾਰਟੀ ਵੱਲੋਂ ਕਿਸਾਨ ਵਿੰਗ ਦਾ ਐਲਾਨ

ਐਸਆਈਏਡੀਐਸ ਮਹੂਆਣਾ ਵਿਖੇ ਲਾਈਟ ਮੋਟਰ ਵਹੀਕਲ (ਐਲਐਮਵੀ) ਇੰਸਟ੍ਰਕਟਰ ਅਤੇ ਜੀਆਈ ਡਰਾਈਵਿੰਗ ਇੰਚਾਰਜ, ਸੁਖਦੇਵ ਸਿੰਘ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਲਈ ਸਿਸਟਮ ਤੱਕ ਆਪਣੀ ਪਹੁੰਚ ਦੀ ਦੁਰਵਰਤੋਂ ਕਰਦਿਆਂ ਗੈਰ-ਕਾਨੂੰਨੀ ਢੰਗ ਨਾਲ ਪ੍ਰਤੀ ਸਰਟੀਫਿਕੇਟ 430 ਰੁਪਏ ਵਸੂਲ ਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਚਾਰ ਮੁੱਖ ਮੁਲਜ਼ਮਾਂ-ਗੁਰਦਾਸਪੁਰ ਦੇ ਪਿੰਡ ਮੈਦੋਵਾਲ ਕਲਾਂ ਦਾ ਵਸਨੀਕ ਅਤੇ ਐਮਵੀਆਈ ਅਤੇ ਜੀਆਈ ਡਰਾਈਵਿੰਗ ਇੰਚਾਰਜ ਐਸਆਈਏਡੀਐਸ ਸੈਂਟਰ ਸੁਖਦੇਵ ਸਿੰਘ, ਸ਼ੈਲੀ ਡਾਕੂਮੈਂਟ ਸੈਂਟਰ ਦੇ ਅਮਿਤ ਕੁਮਾਰ ਉਰਫ ਸ਼ੈਲੀ, ਪੰਜਾਬ ਡਾਕੂਮੈਂਟ ਦੇ ਜਗਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ, ਜੋ ਕਿ ਇਸ ਸਮੇਂ ਬਟਾਲਾ ਵਿੱਚ ਤਾਇਨਾਤ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਮੁਲਜ਼ਮਾਂ ਕੁਲਬੀਰ ਡਾਕੂਮੈਂਟ ਸੈਂਟਰ ਦੇ ਕੁਲਬੀਰ ਸਿੰਘ, ਜੀਐਮਡੀ ਡਾਕੂਮੈਂਟ ਸੈਂਟਰ ਦੇ ਰਾਕੇਸ਼ ਕੁਮਾਰ ਅਤੇ ਆਰਟੀਏ ਗੁਰਦਾਸਪੁਰ ਦੀ ਪ੍ਰਤਿਭਾ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਵਿੱਚ ਉਦਯੋਗਿਕ ਨੀਤੀ ਵਧਾਉਣ ਲਈ ਅੰਤਿਮ ਸੈਕਟਰਲ ਕਮੇਟੀਆਂ ਕੀਤੀਆਂ ਨੋਟੀਫਾਈ : ਕੈਬਨਿਟ ਮੰਤਰੀ ਸੰਜੀਵ ਅਰੋੜਾ

0

👉ਏਵਨ ਸਾਈਕਲਜ਼ ਦੇ ਓਂਕਾਰ ਸਿੰਘ ਪਾਹਵਾ, ਹੈਪੀ ਫੋਰਜਿੰਗਜ਼ ਦੇ ਪਰਿਤੋਸ਼ ਗਰਗ, ਵਰਧਮਾਨ ਸਟੀਲ ਦੇ ਸਚਿਤ ਜੈਨ, ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਦੇ ਵਰਿੰਦਰ ਗੁਪਤਾ ਅਤੇ ਡੀਐਮਸੀਐਚ ਦੇ ਡਾ. ਬਿਸ਼ਵ ਮੋਹਨ ਹਨ ਨਵੀਆਂ ਬਣੀਆਂ ਕਮੇਟੀਆਂ ਦੇ ਚੇਅਰਮੈਨ
Chandigarh News:ਸੂਬੇ ਦੀ ਉਦਯੋਗਿਕ ਨੀਤੀ ਨੂੰ ਮਜ਼ਬੂਤ ਕਰਨ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਦੇ ਮੱਦੇਨਜ਼ਰ ਉਦਯੋਗ ਮਾਹਿਰਾਂ ਤੋਂ ਸੁਝਾਅ ਇਕੱਠੇ ਕਰਨ ਦੀ ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਜਾਰੀ ਰੱਖਦੇ ਹੋਏ, ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਪੰਦਰਾਂ ਹੋਰ ਸੈਕਟਰਲ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ, ਜਿਸ ਨਾਲ ਕਮੇਟੀਆਂ ਦੀ ਕੁੱਲ ਗਿਣਤੀ ਹੁਣ 24 ਹੋ ਗਈ ਹੈ। ਅੱਜ ਦੇ ਐਲਾਨ ਤੋਂ ਬਾਅਦ ਮੰਤਰੀ ਵੱਲੋਂ ਐਲਾਨੀਆਂ ਗਈਆਂ ਕਮੇਟੀਆਂ ਦੀ ਇਹ ਅੰਤਿਮ ਸੂਚੀ ਹੈ।ਸ਼੍ਰੀ ਅਰੋੜਾ ਨੇ ਮੰਗਲਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਅਤੇ ਕਿਹਾ ਕਿ ਨਵੀਆਂ ਬਣੀਆਂ ਕਮੇਟੀਆਂ ਵਿੱਚ ਵਿਭਿੰਨ ਉਦਯੋਗਿਕ ਖੇਤਰਾਂ ਦੇ ਮੈਂਬਰ ਸ਼ਾਮਲ ਹਨ ਅਤੇ ਇਹ ਖੇਤਰ -ਵਿਸ਼ੇਸ਼ ਨੀਤੀਗਤ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਥਿੰਕ ਟੈਂਕ ਵਜੋਂ ਕੰਮ ਕਰਨਗੀਆਂ। ਨਵੀਆਂ ਕਮੇਟੀਆਂ ਆਈ.ਟੀ. ਸੈਕਟਰ, ਸਾਈਕਲ ਉਦਯੋਗ, ਆਟੋ ਅਤੇ ਆਟੋ ਕੰਪੋਨੈਂਟਸ, ਇਲੈਕਟ੍ਰਿਕ ਵਾਹਨ, ਨਵਿਆਉਣਯੋਗ ਊਰਜਾ, ਸਟੀਲ ਅਤੇ ਰੋਲਿੰਗ ਮਿੱਲਾਂ, ਪਲਾਸਟਿਕ ਅਤੇ ਰਸਾਇਣਕ ਉਤਪਾਦ, ਲੌਜਿਸਟਿਕਸ ਅਤੇ ਵੇਅਰਹਾਊਸਿੰਗ, ਫਿਲਮ ਮੀਡੀਆ, ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ, ਯੂਨੀਵਰਸਿਟੀਆਂ ਅਤੇ ਕੋਚਿੰਗ ਸੰਸਥਾਵਾਂ, ਹਸਪਤਾਲ ਅਤੇ ਸਿਹਤ ਸੰਭਾਲ, ਸਟਾਰਟਅੱਪ, ਪ੍ਰਚੂਨ ਅਤੇ ਈ.ਐਸ.ਡੀ.ਐਮ.- ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ ’ਤੇ ਕੇਂਦ੍ਰਿਤ ਹਨ।

ਇਹ ਵੀ ਪੜ੍ਹੋ  ਆਮ ਆਦਮੀ ਪਾਰਟੀ ਵੱਲੋਂ ਕਿਸਾਨ ਵਿੰਗ ਦਾ ਐਲਾਨ

ਨਵੀਆਂ ਗਠਿਤ 15 ਕਮੇਟੀਆਂ ਦੇ ਚੇਅਰਮੈਨ ਹੇਠ ਲਿਖੇ ਅਨੁਸਾਰ ਹਨ: ਪ੍ਰਤਾਪ ਅਗਰਵਾਲ (ਆਈਡੀਐਸ ਇਨਫੋਟੈਕ, ਮੋਹਾਲੀ) – ਆਈਟੀ ਸੈਕਟਰ, ਓਂਕਾਰ ਸਿੰਘ ਪਾਹਵਾ (ਏਵਨ ਸਾਈਕਲ, ਲੁਧਿਆਣਾ) – ਸਾਈਕਲ ਉਦਯੋਗ, ਪਰਿਤੋਸ਼ ਗਰਗ (ਹੈਪੀ ਫੋਰਜਿੰਗਜ਼, ਲੁਧਿਆਣਾ)- ਆਟੋ ਅਤੇ ਆਟੋ ਕੰਪੋਨੈਂਟਸ, ਇੰਦਰਵੀਰ ਸਿੰਘ (ਈਵੇਜ ਮੋਟਰਜ਼, ਮੋਹਾਲੀ)- ਇਲੈਕਟ੍ਰਿਕ ਵਾਹਨ, ਅਸ਼ੀਸ਼ ਕੁਮਾਰ (ਵਰਬੀਓ, ਸੰਗਰੂਰ)- ਨਵਿਆਉਣਯੋਗ ਊਰਜਾ, ਸਚਿਤ ਜੈਨ (ਵਰਧਮਾਨ ਸਟੀਲ, ਲੁਧਿਆਣਾ)- ਸਟੀਲ ਐਂਡ ਰੋਲਿੰਗ ਮਿੱਲਜ਼, ਅਭੀ ਬਾਂਸਲ (ਐਸੋਚੈਮ ਅਤੇ ਐਮ.ਡੀ. ਸਰਸਵਤੀ ਐਗਰੋ ਕੈਮੀਕਲਜ਼, ਐਸ.ਏ.ਐਸ. ਨਗਰ)- ਪਲਾਸਟਿਕ ਅਤੇ ਰਸਾਇਣਕ ਉਤਪਾਦ, ਅਸ਼ਵਨੀ ਨਈਅਰ (ਕੈਪਟਨ) ਅਤੇ (ਹਿੰਦ ਟਰਮੀਨਾ ਲੁਧਿਆਣਾ)-ਲਾਜਿਸਟਿਕਸ ਐਂਡ ਵੇਰਅਹਾਊਸਿੰਗ , ਦਿਨੇਸ਼ ਔਲਕ (ਸਪੀਡ ਰਿਕਾਰਡ) – ਫਿਲਮ ਮੀਡੀਆ, ਵਰਿੰਦਰ ਗੁਪਤਾ (ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼, ਬਰਨਾਲਾ)- ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ, ਜਸਪਾਲ ਸਿੰਘ ਸੰਧੂ (ਡਾ.) (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ)- ਯੂਨੀਵਰਸਿਟੀਆਂ ਅਤੇ ਕੋਚਿੰਗ ਸੰਸਥਾਵਾਂ, ਬਿਸ਼ਵ ਮੋਹਨ (ਡਾ.) (ਡੀ.ਐਮ.ਸੀ. ਲੁਧਿਆਣਾ)- ਹਸਪਤਾਲ ਅਤੇ ਸਿਹਤ ਸੰਭਾਲ, ਮਮਤਾ ਭਾਰਦਵਾਜ (ਨਿਊਰੋਨ, ਪੰਜਾਬ ਸਟਾਰਟਅੱਪ ਹੱਬ)- ਸਟਾਰਟਅੱਪ, ਉਮੰਗ ਜਿੰਦਲ (ਹੋਮ ਲੈਂਡ ਗਰੁੱਪ)- ਰਿਟੇਲ, ਕਮਲਜੀਤ ਸਿੰਘ (ਡਾ.) (ਸੈਮੀਕੰਡਕਟਰ ਲੈਬਾਰਟਰੀ ਲਿਮਟਿਡ)- ਈ.ਐਸ.ਡੀ.ਐਮ.- ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ।

ਇਹ ਵੀ ਪੜ੍ਹੋ  PAU ਦੇ ਵਿਸ਼ੇਸ਼ ਦੌਰੇ ਦੌਰਾਨ ਦੱਖਣੀ ਸੂਡਾਨ ਦੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ

ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਹਰੇਕ ਕਮੇਟੀ ਦਾ ਮੁੱਖ ਕੰਮ ਸਰਕਾਰ ਨੂੰ ਪੰਜਾਬ ਦੇ ਵਿਲੱਖਣ ਉਦਯੋਗਿਕ ਵਾਤਾਵਰਨ ਦੇ ਨਾਲ-ਨਾਲ ਢਾਂਚਾਗਤ ਅਤੇ ਵਿੱਤੀ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਖਾਸ ਖੇਤਰ ਲਈ ਇੱਕ ਅਨੁਕੂਲਿਤ ਉਦਯੋਗਿਕ ਢਾਂਚੇ/ਨੀਤੀ ਲਈ ਇੱਕ ਢਾਂਚਾਗਤ ਧਰਾਤਲ ਪ੍ਰਦਾਨ ਕਰਨਾ ਹੋਵੇਗਾ। ਇਸਦੇ ਲਈ ਕਮੇਟੀ ਨੂੰ ਦੇਸ਼ ਦੇ ਹੋਰ ਸਾਰੇ ਸਬੰਧਿਤ ਰਾਜਾਂ ਦੀਆਂ ਨੀਤੀਆਂ ਅਤੇ ਢਾਂਚੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਪੰਜਾਬ ਲਈ ਇੱਕ ‘ਸਰਬੋਤਮ-ਦਰਜਾ’ ਨੀਤੀਗਤ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਕਮੇਟੀਆਂ 1 ਅਕਤੂਬਰ 2025 ਤੱਕ ਲਿਖਤੀ ਰੂਪ ਵਿੱਚ ਇਹਨਾਂ ਸਿਫ਼ਾਰਸ਼ਾਂ ਜਮ੍ਹਾਂ ਕਰਾਉਣਗੀਆਂ।ਹਰੇਕ ਕਮੇਟੀ ਵਿੱਚ ਇੱਕ ਚੇਅਰਪਰਸਨ ਅਤੇ ਉਦਯੋਗ ਤੋਂ ਕੁਝ ਮੈਂਬਰ ਹੋਣਗੇ। ਹਾਲਾਂਕਿ ਸਰਕਾਰ ਵੱਲੋਂ ਲੋੜ ਅਨੁਸਾਰ ਹੋਰ ਮੈਂਬਰ ਸ਼ਾਮਲ ਕੀਤੇ ਜਾ ਸਕਦੇ ਹਨ। ਮੈਂਬਰ ਆਕਾਰ, ਪੈਮਾਨੇ ਅਤੇ ਭੂਗੋਲ ਵਿੱਚ ਵਿਭਿੰਨ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚਰਚਾ ਦੌਰਾਨ ਸਾਰੇ ਵਿਚਾਰ ਪੇਸ਼ ਕੀਤੇ ਜਾਣ।

ਇਹ ਵੀ ਪੜ੍ਹੋ  Dr Devinder Pal Singh ਬਣੇ Punjabi Uni ਪਟਿਆਲਾ ਦੇ Registrar

ਮੈਂਬਰ ਸਮੁੱਚੇ ਖੇਤਰ ਦੇ ਵੱਖ-ਵੱਖ ਉਪ-ਭਾਗਾਂ ਦੀ ਨੁਮਾਇੰਦਗੀ ਵੀ ਕਰਨਗੇ।ਹਰੇਕ ਕਮੇਟੀ ਨੂੰ ਸਕੱਤਰੇਤ ਸਹਾਇਤਾ ਕਮੇਟੀ ਦੇ ਮੈਂਬਰ-ਸਕੱਤਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਜੋ ਕਮੇਟੀ ਦੀਆਂ ਮੀਟਿੰਗਾਂ ਦੇ ਆਯੋਜਨ ਅਤੇ ਮਿੰਟ ਤਿਆਰ ਕਰਨ ਦਾ ਇੰਚਾਰਜ ਵੀ ਹੋਵੇਗਾ। ਉਦਯੋਗ ਅਤੇ ਵਣਜ ਵਿਭਾਗ ਤੋਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ (ਜੀਐਮਡੀਆਈਸੀ) ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਨਾਲ ਸਬੰਧਤ ਸੈਕਟਰ ਅਧਿਕਾਰੀ ਲੋੜ ਅਨੁਸਾਰ ਕਮੇਟੀ ਨੂੰ ਸੰਬੰਧਿਤ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ।ਇਸ ਤੋਂ ਪਹਿਲਾਂ, 9 ਕਮੇਟੀਆਂ ਜਿਵੇਂ ਕਿ ਸਪਿਨਿੰਗ ਅਤੇ ਬੁਣਾਈ ਕਮੇਟੀ, ਲਿਬਾਸ ਕਮੇਟੀ, ਰੰਗਾਈ ਅਤੇ ਫਿਨਿਸ਼ਿੰਗ ਯੂਨਿਟ ਕਮੇਟੀ, ਖੇਡਾਂ/ਚਮੜੇ ਦੇ ਸਾਮਾਨ ਕਮੇਟੀ, ਮਸ਼ੀਨ/ਹੈਂਡ ਟੂਲ ਕਮੇਟੀ, ਫੂਡ ਪ੍ਰੋਸੈਸਿੰਗ ਅਤੇ ਡੇਅਰੀ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਕਮੇਟੀ, ਭਾਰੀ ਮਸ਼ੀਨਰੀ, ਫਰਨੀਚਰ ਅਤੇ ਪਲਾਈ ਉਦਯੋਗ ਕਮੇਟੀ ਦਾ ਗਠਨ ਕੀਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਵਲ ਸਰਜਨ ਬਠਿੰਡਾ ਵੱਲੋਂ ਸਿਵਲ ਹਸਪਤਾਲ ਦੀ ਓ.ਪੀ.ਡੀ ਦਾ ਕੀਤਾ ਦੌਰਾ

0

Bathinda News:ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੀ ਓ.ਪੀ.ਡੀ ਵਿਭਾਗ ਦਾ ਅਚਾਨਕ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਡਾਕਟਰਾਂ ਦੀ ਹਾਜ਼ਰੀ, ਦਵਾਈ ਵੰਡ ਪ੍ਰਣਾਲੀ, ਟੈਸਟਾਂ ਦੀ ਉਪਲਬਧਤਾ ਅਤੇ ਸਾਫ-ਸਫਾਈ ਦੀ ਜਾਂਚ ਕੀਤੀ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਵਧੀਆ ਤੇ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਓ.ਪੀ.ਡੀ ਵਿਚ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕੁਝ ਮਾਮਲਿਆਂ ਵਿੱਚ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ।

ਇਹ ਵੀ ਪੜ੍ਹੋ  ਵਿਜੀਲੈਂਸ ਦੇ ਸਬ ਇੰਸਪੈਕਟਰ ਨੂੰ ਮਿਲੀ ਤਰੱਕੀ, ਐਸਐਸਪੀ ਨੇ ਲਗਾਏ ਸਟਾਰ

ਇਸ ਮੌਕੇ ਸਿਵਲ ਸਰਜਨ ਨੇ ਲੈਬ, ਫਾਰਮੇਸੀ ਅਤੇ ਰਜਿਸਟ੍ਰੇਸ਼ਨ ਕਾਊਂਟਰ ਦੀ ਵੀ ਜਾਂਚ ਕੀਤੀ ਅਤੇ ਹਦਾਇਤਾਂ ਦਿੱਤੀਆਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਕਲੀਫ਼ ਤੋਂ ਬਚਾਇਆ ਜਾਵੇ। ਉਹਨਾਂ ਡਾਕਟਰਾਂ ਨੂੰ ਹਦਾਇਤ ਦਿੱਤੀ ਕਿ ਮਰੀਜਾਂ ਨੂੰ ਕੋਈ ਵੀ ਦਵਾਈ ਵੀ ਬਾਹਰ ਤੋਂ ਨਾ ਲਿਖੀ ਜਾਵੇ । ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਅਕਸਰ ਅਚਾਨਕ ਦੌਰੇ ਕੀਤੇ ਜਾਣਗੇ। ਇਸ ਮੌਕੇ ਸਿਵਲ ਹਸਪਤਾਲ ਬਠਿੰਡਾ ਡਾ ਸੋਨੀਆ ਵੀ ਮੌਜੂਦ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਆਮ ਆਦਮੀ ਪਾਰਟੀ ਵੱਲੋਂ ਕਿਸਾਨ ਵਿੰਗ ਦਾ ਐਲਾਨ

0

Punjab News: ਆਮ ਆਦਮੀ ਪਾਰਟੀ ਵੱਲੋਂ ਆਪਣੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦਿਆਂ ਹੁਣ ਕਿਸਾਨ ਵਿੰਗ ਪੰਜਾਬ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਸੋਦੀਆ ਦੇ ਦਸਤਕ ਤਾਂ ਹੇਠ ਜਾਰੀ ਇਸ ਵਿੰਗ ਦੇ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਮਹਿੰਦਰ ਸਿੰਘ ਸਿੱਧੂ (ਪਿੰਡ ਸ਼ੇਰੋਂ, ਹਲਕਾ ਸੁਨਾਮ ਊਧਮ ਸਿੰਘ ਵਾਲਾ ) ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਕੱਤਰਾਂ ਅਤੇ ਜ਼ਿਲ੍ਹਾ ਇੰਚਾਰਜਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਜਿਮਨਾਸਟਿਕ ਮਨ ਦੇ ਤਾਲਮੇਲ ਅਤੇ ਸਾਹਸ ਦਾ ਪ੍ਰਤੀਕ:ਪੂਨਮ ਸਿੰਘ

0

👉ਜਿਮਨਾਸਟਿਕ ਵਾਲੇ ਖਿਡਾਰੀ ਮੁਸ਼ਕਿਲਾਂ ਤੋਂ ਨਹੀਂ ਘਬਰਾਉਂਦੇ: ਗਗਨਦੀਪ ਸਿੰਘ
Bathinda News:ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਠਿੰਡਾ ਦੇ ਵੱਖ ਵੱਖ ਸਕੂਲਾਂ ਵਿੱਚ 69 ਵੀਆਂ ਜ਼ਿਲ੍ਹਾ ਗਰਮ ਰੁੱਤ ਖੇਡਾਂ ਦਾ ਅਗਾਜ਼ ਹੋਇਆ।ਇਹਨਾਂ ਖੇਡਾਂ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਨੇ ਕਿਹਾ ਕਿ ਜਿਮਨਾਸਟਿਕ — ਇਕ ਐਸਾ ਖੇਡ ਵਿਭਾਗ ਹੈ ਜੋ ਸਿਰਫ਼ ਸਰੀਰਕ ਲਚਕਤਾ ਹੀ ਨਹੀਂ, ਸਗੋਂ ਮਨ ਦੇ ਤਾਲਮੇਲ ਅਤੇ ਸਾਹਸ ਦਾ ਵੀ ਪ੍ਰਤੀਕ ਹੈ। ਇਹ ਖੇਡ ਸਾਨੂੰ ਦੱਸਦੀ ਹੈ ਕਿ ਅਸੰਭਵ ਕਿਵੇਂ ਸੰਭਵ ਬਣਦਾ ਹੈ।

ਇਹ ਵੀ ਪੜ੍ਹੋ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਡੇਰਾ ਸਿਰਸਾ ਲਈ ਹੋਇਆ ਰਵਾਨਾ

ਰਾਮਪੁਰਾ ਦੇ ਸਬ-ਡਿਵੀਜ਼ਨਲ ਮੈਜਿਸਟਰੇਟ ਅਤੇ ਐਡੀਸ਼ਨਲ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਇਹਨਾਂ ਖੇਡਾਂ ਵਿੱਚ ਵਿਸ਼ੇਸ਼ ਸਿਰਕਤ ਕਰਦਿਆਂ ਕਿਹਾ ਕਿ ਪਿਆਰੇ ਬੱਚਿਓ ਜਿਮਨਾਸਟਿਕ ਵਰਗੇ ਕਠਿਨ ਖੇਤਰ ਨੂੰ ਚੁਣ ਕੇ ਇਹ ਸਾਬਤ ਕੀਤਾ ਹੈ ਕਿ ਤੁਸੀਂ ਕਠਨਾਈਆਂ ਤੋਂ ਨਹੀਂ ਡਰਦੇ। ਤੁਹਾਡੀ ਮਿਹਨਤ, ਦਿਨ-ਰਾਤ ਦੀ ਤਿਆਰੀ ਅਤੇ ਦ੍ਰਿੜ ਨਿਸ਼ਚੇ ਤੁਹਾਨੂੰ ਨਾ ਸਿਰਫ਼ ਖੇਡ ਮੈਦਾਨ ਵਿੱਚ, ਸਗੋਂ ਜੀਵਨ ਦੇ ਹਰ ਮੈਦਾਨ ਵਿੱਚ ਅੱਗੇ ਲੈ ਜਾਵੇਗਾ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਤੀਰ ਅੰਦਾਜੀ, ਸ਼ੂਟਿੰਗ,ਜਿਮਨਾਸਟਿਕ ਆਰਟਿਕਸਿਕ ਅਤੇ ਰਿਦਮਿਕ, ਤੈਰਾਕੀ, ਲਾਅਨ ਟੈਨਿਸ, ਸਾਫਟ ਟੈਨਿਸ, ਬੇਸਬਾਲ, ਸਪੈਕਟਰਾ, ਸਾਈਕਲਿੰਗ, ਰੋਲਰ ਹਾਕੀ , ਮਾਡਰਨ ਪਟੈਬਲਨ ਅਤੇ ਸੁਕੈਅਸ਼ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ  road accident ;ਜਨਮ ਦਿਨ ਮੌਕੇ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਹੋਈ ਮੌ+ਤ, ਤੀਜ਼ੇ ਦੀ ਹਾਲਾਤ ਗੰਭੀਰ

ਅੱਜ ਹੋਏ ਮੁਕਾਬਲਿਆਂ ਵਿੱਚ ਆਰਟਿਸਟਿਕ ਜਿਮਨਾਸਟਿਕ ਅੰਡਰ 17 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਨੇ ਪਹਿਲਾ, ਲਾਰਡ ਰਾਮਾ ਸਕੂਲ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਅਮ੍ਰਿਤਪਾਲ ਕੌਰ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਸੁਰਜੀਤ ਸਿੰਘ, ਲੈਕਚਰਾਰ ਕੁਲਵੀਰ ਸਿੰਘ ,ਮੁੱਖ ਅਧਿਆਪਕ ਸੰਜੀਵ ਕੁਮਾਰ ਸੁਖਮੰਦਰ ਸਿੰਘ, ਅਵਤਾਰ ਸਿੰਘ ਮਾਨ, ਨਵਦੀਪ ਕੌਰ ਮਾਨ, ਈਸ਼ਾਨ ਗਰਗ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ, ਗੁਰਿੰਦਰਜੀਤ ਸਿੰਘ,ਸੁਖਪਾਲ ਸਿੰਘ ਅਤੇ ਹਰਭਗਵਾਨ ਦਾਸ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

road accident ;ਜਨਮ ਦਿਨ ਮੌਕੇ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਹੋਈ ਮੌ+ਤ, ਤੀਜ਼ੇ ਦੀ ਹਾਲਾਤ ਗੰਭੀਰ

0

Jalandhar News: youthਜਲੰਧਰ ਵਿੱਚ ਇੱਕ ਸੜਕ ਹਾਦਸੇ ਦੌਰਾਨ ਦੋ ਦੋਸਤਾਂ ਦੀ ਮੌਤ ਹੋਣ ਅਤੇ ਇੱਕ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਣ ਵੰਸ ਅਤੇ ਸੁਨੀਲ ਵਜੋਂ ਹੋਈ ਹੈ ਜਦਕਿ ਚੇਤਨ ਦਾ ਹਸਪਤਾਲ ਅੰਦਰ ਇਲਾਜ਼ ਚੱਲ ਰਿਹਾ। ਮਿਲੀ ਜਾਣਕਾਰੀ ਮੁਤਾਬਕ ਸੁਨੀਲ ਦਾ ਬੀਤੇ ਕੱਲ ਜਨਮ ਦਿਨ ਸੀ ਤੇ ਇਹ ਤਿੰਨੋਂ ਦੋਸਤ ਪਾਰਟੀ ਕਰਕੇ ਸਕੂਟਰ ‘ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ ਵਿਜੀਲੈਂਸ ਦੇ ਸਬ ਇੰਸਪੈਕਟਰ ਨੂੰ ਮਿਲੀ ਤਰੱਕੀ, ਐਸਐਸਪੀ ਨੇ ਲਗਾਏ ਸਟਾਰ

ਇਸ ਦੌਰਾਨ ਜਿਵੇਂ ਹੀ ਉਹ ਲਾਡੋਵਾਲੀ ਰੋਡ ‘ਤੇ ਪਹੁੰਚੇ ਤਾਂ ਉਹਨਾਂ ਦਾ ਸਕੂਟਰ ਇੱਕ ਖੰਬੇ ਨਾਲ ਟਕਰਾ ਗਿਆ ਤੇ ਇਹ ਸੜਕ ਤੇ ਉੱਪਰ ਡਿੱਗ ਗਏ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਵੰਸ਼ ਅਤੇ ਸੁਨੀਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਦੋਸਤ ਚੇਤਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।ਵੰਸ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਦੋ ਦਿਨ ਬਾਅਦ ਉਸ ਦਾ ਜਨਮਦਿਨ ਆਉਣ ਵਾਲਾ ਸੀ। ਪੁਲਿਸ ਨੇ ਹਾਦਸੇ  ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1909394