Friday, May 22, 2026
Home Blog Page 579

6 ਮਹੀਨਿਆਂ ਤੱਕ ਰਾਸ਼ਨ ਨਾਂ ਲੈਣ ਵਾਲਿਆਂ ਦੇ ਰਾਸ਼ਨ ਕਾਰਡ ਹੋਣਗੇ ਰੱਦ, ਹਰ ਪੰਜ ਸਾਲ ਬਾਅਦ e-KYC ਜਰੂਰੀ

New Delhi News: ਕੇਂਦਰ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ (PDS) ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਇਸਦੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਦੋ ਦਿਨ ਪਹਿਲਾਂ ਇਸ ਸਬੰਧੀ ਨਿਯਮਾਂ ਵਿੱਚ ਸੋਧ ਕਰਨ ਤੋਂ ਬਾਅਦ ਕਰਦਿਆਂ ਹੁਣ ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਹਰ ਪੰਜ ਸਾਲਾਂ ਬਾਅਦ ਹਰੇਕ ਰਾਸ਼ਨਕਾਰਡ ਧਾਰਕ ਦੀ (e-KYC) ਪ੍ਰਕਿਰਿਆ ਨੂੰ ਲਾਜ਼ਮੀ ਬਣਾ ਦਿੱਤਾ ਹੈ।ਇਸੇ ਤਰ੍ਹਾਂ ਇਹ ਵੀ ਫੈਸਲੇ ਲਿਆ ਹੈ ਕਿ ਜੇਕਰ ਕੋਈ ਵਿਅਕਤੀ 6 ਮਹੀਨੇ ਤਕ ਰਾਸ਼ਨ ਕਾਰਡ ਉਪਰ ਰਾਸ਼ਨ ਨਹੀਂ ਲੈਦਾ ਤਾਂ ਉਸਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ  ਪੈਸੇ ਲੈਂਦਾ ਥਾਣੇਦਾਰ ਸੀਸੀਟੀਵੀ ਕੈਮਰੇ ‘ਚ ਕੈਦ, ਵੀਡੀਓ ਵਾਈਰਲ ਹੋਣ ‘ਤੇ ਕੀਤਾ ਲਾਈਨ ਹਾਜ਼ਰ

ਸੂਚਨਾ ਮੁਤਾਬਕ ਪੰਜ ਸਾਲਾਂ ਬਾਅਦ ਹੋਣ ਵਾਲੀ e-KYC ਵਿਚ ਹਿੱਸਾ ਨਾ ਲੈਣ ਵਾਲੇ ਅਤੇ ਆਪਣੀ ਪਾਤਰਤਾ ਗਵਾ ਚੁੱਕੇ ਪ੍ਰਵਾਰਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਇੱਕ ਹੋਰ ਵੱਡੀ ਸੋਧ ਵਿਚ ਇਹ ਜਰੂਰੀ ਕਰ ਦਿੱਤਾ ਹੈ ਕਿ ਵੱਖਰਾ ਕਾਰਡ ਬਣਾਉਣ ਲਈ ਘੱਟ ਤੋਂ ਘੱਟ ਉਮਰ 18 ਸਾਲ ਹੋਵੇਗੀ। ਇਸਦੇ ਨਾਲ ਹੀ ਹੁਣ ਤੱਕ ਦੀ ਪੜਤਾਲ ਦੌਰਾਨ ਅਯੋਗ ਕਰਾਰ ਦਿੱਤੇ ਗਏ ਕਾਰਡਾਂ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਯੋਗ ਦਸਤਾਵੇਜ਼ ਕੇ ਪੜਤਾਲ ਵਿਚ ਸ਼ਾਮਲ ਹੋਣ ਦੀ ਖੁੱਲ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੁਲਿਸ ਤੇ ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ

0

Amritsar News: ਅੰਮ੍ਰਿਤਸਰ ਇਲਾਕੇ ਵਿਚ ਇੱਕ ਵੱਡੀ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਫੂਡ ਸੇਫਟੀ ਅਤੇ ਪੁਲਿਸ ਵੱਲੋਂ ਮਿਲਕੇ ਕੀਤੀ ਕਾਰਵਾਈ ਵਿਚ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ ਕੀਤਾ ਹੈ। ਇਸ ਮੌਕੇ ਨਕਲੀ ਘਿਓ ਤਿਆਰ ਕਰਨ ਵਾਲੇ ਕੈਮੀਕਲਾਂ ਤੋਂ ਇਲਾਵਾ ਵੱਡੀ ਮਾਤਰਾ ਵਿਚ ਤਿਆਰ ਕੀਤਾ ਹੋਇਆ ਨਕਲੀ ਘਿਓ ਵੀ ਬਰਾਮਦ ਕੀਤਾ ਗਿਆ। ਇਸ ਸਬੰਧ ਵਿਚ ਸਿਹਤ ਅਧਿਕਾਰੀਆਂ ਦੀ ਸਿਕਾਇਤ ‘ਤੇ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ  ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿਚ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਹੋਈ ਮੌ+ਤ

ਸੂਚਨਾ ਮੁਤਾਬਕ ਇਹ ਨਕਲੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਅੰਮ੍ਰਿਤਸਰ-ਤਰਨਤਾਰਨ ਰੋਡ ਉਤੇ ਸਥਿਤ ਪਿੰਡ ਗਿੱਲਵਾਲੀ ਨਜਦੀਕ ਹੈ। ਇਸ ਛਾਪੇਮਾਰੀ ਦੌਰਾਨ ਪੁਲਿਸ ਵਲੋਂ ਮੌਕੇ ਉਤੇ ਪੰਕਜ ਵਾਸੀ ਅੰਮ੍ਰਿਤਸਰ ਨੂੰ ਵੀ ਹਿਰਾਸਤ ਵਿਚ ਲਿਆ ਗਿਆ, ਜਿਸਨੇ ਪੁਛਗਿਛ ਦੌਰਾਨ ਖੁਲਾਸਾ ਕੀਤਾ ਕਿ ਇਹ ਫੈਕਟਰੀ ਪਿਛਲੇ 5 ਸਾਲਾਂ ਤੋਂ ਘਿਓ ਤਿਆਰ ਕਰਕੇ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਦੁਕਾਨਾਂ ਨੂੰ ਸਪਲਾਈ ਕਰ ਰਹੀ ਸੀ। ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਫੈਕਟਰੀ ਨੂੰ ਸੀਲ ਕਰਕੇ ਇਸਦੇ ਮਾਲਕਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਅੰਮ੍ਰਿਤਸਰ ‘ਚ ਇੱਕ ਹੋਰ ਮੁਕਾਬਲਾ, ਪੁਲਿਸ ਦੀ ਗੋ+ਲੀ ਲੱਗਣ ਕਾਰਨ ਬਦਮਾਸ਼ ਜਖ਼ਮੀ

0

Amritsar News: ਅੰਮ੍ਰਿਤਸਰ ਸ਼ਹਿਰ ਦੇ ਕੰਪਨੀ ਗਾਰਡਨ ਨਜ਼ਦੀਕ ਵੀਰਵਾਰ ਤੜਕਸਾਰ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਹੈ। ਇਸ ਘਟਨਾ ਵਿਚ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਉਸਦੇ ਲੱਤ ਵਿਚ ਗੋਲੀ ਲੱਗੀ ਹੈ ਤੇ ਇਲਾਜ਼ ਲਈ ਉੋਸਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਕਿ ਮੁਲਜਮ ਕਈ ਲੁੱਟ ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿਚ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਹੋਈ ਮੌ+ਤ

Canada News: ਕੈਨੇਡਾ ਦੇ ਸਰੀ ਇਲਾਕੇ ਵਿਚ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਮਿੰਦਰ ਸਿੰਘ ਪੰਮਾ(35ਸਾਲ) ਵਜੋਂ ਹੋਈ ਹੈ,ਜੋਕਿ ਪਿੰਡ ਨਿੱਕੂਵਾਲ ਦਾ ਰਹਿਣ ਵਾਲਾ ਸੀ। ਸੂਚਨਾ ਮੁਤਾਬਕ ਸਾਬਕਾ ਫ਼ੌਜੀ ਬਲਦੇਵ ਸਿੰਘ ਦਾ ਪੁੱਤਰ ਪਰਮਿੰਦਰ ਸਿੰਘ ਕਰੀਬ ਇੱਕ ਸਾਲ ਪਹਿਲਾਂ ਹੀ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਜਦਕਿ ਉਸਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸਦੇ ਦੋ ਭੈਣਾਂ ਹਨ। ਦਸਿਆ ਜਾ ਰਿਹਾ ਕਿ ਸਰੀ ਵਿੱਚ ਟਰਾਲੇ ‘ਤੇ ਡਰਾਈਵਰੀ ਕਰਦਾ ਸੀ।

ਇਹ ਵੀ ਪੜ੍ਹੋ  ਪੈਸੇ ਲੈਂਦਾ ਥਾਣੇਦਾਰ ਸੀਸੀਟੀਵੀ ਕੈਮਰੇ ‘ਚ ਕੈਦ, ਵੀਡੀਓ ਵਾਈਰਲ ਹੋਣ ‘ਤੇ ਕੀਤਾ ਲਾਈਨ ਹਾਜ਼ਰ

ਰਾਤ ਨੂੰ ਸੋਣ ਸਮੇਂ ਉਸਨੇ ਆਪਣੇ ਪ੍ਰਵਾਰ ਨਾਲ ਪੰਜਾਬ ਵਿਚ ਗੱਲ ਕੀਤੀ ਤੇ ਤੜਕੇ ਉਸਦੀ ਮੌਤ ਦੀ ਖਬਰ ਆ ਗਈ।ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੋਹੀਆ ਕਲਾਂ ਦੇ ਇੱਕ ਹੋਰ ਨੌਜਵਾਨ ਅਭਿਸੇਕ ਸ਼ਰਮਾ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਸੂਚਨਾ ਹੈ।27 ਸਾਲਾ ਅਭਿਸ਼ੇਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਉਧਰ, ਨੌਜਵਾਨਾਂ ਦੇ ਪ੍ਰਵਾਰਾਂ ਨੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਉਹ ਧਾਰਮਿਕ ਰਸਮਾਂ ਮੁਤਾਬਕ ਅੰਤਿਮ ਸੰਸਕਾਰ ਕਰ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੈਸੇ ਲੈਂਦਾ ਥਾਣੇਦਾਰ ਸੀਸੀਟੀਵੀ ਕੈਮਰੇ ‘ਚ ਕੈਦ, ਵੀਡੀਓ ਵਾਈਰਲ ਹੋਣ ‘ਤੇ ਕੀਤਾ ਲਾਈਨ ਹਾਜ਼ਰ

0

Jalandhar News:ਜਲੰਧਰ ਦੇ ਥਾਣਾ ਮਕਸੂਦਾ ਵਿਚ ਤੈਨਾਤ ਇੱਕ ਥਾਣੇਦਾਰ ਦੇ ਪੈਸੇ ਲੈਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸਦੀ ਹੁਣ ਵੀਡੀਓ ਸੋਸਲ ਮੀਡੀਆ ‘ਤੇ ਵਾਈਰਲ ਹੋਣ ਲੱਗੀ ਹੈ।ਮਹਿਕਮੇ ਦੀ ਬਦਨਾਮੀ ਹੁੰਦੀ ਵੇਖ ਪੁਲਿਸ ਅਧਿਕਾਰੀਆਂ ਨੇ ਏਐਸਆਈ ਹਰਬੰਸ ਸਿੰਘ ਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਉਸਦੇ ਵਿਰੁਧ ਵਿਭਾਗੀ ਜਾਂਚ ਖੋਲ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੜਤਾਲ ‘ਚ ਪੈਸੇ ਰਿਸ਼ਵਤ ਨਿਕਲਣ ‘ਤੇ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਚਨਾ ਮੁਤਾਬਕ ਉਕਤ ਥਾਣੇਦਾਰ ਥਾਣੇ ਵਿਚ ਚੱਲ ਰਹੇ ਇੱਕ ਕੇਸ ਵਿਚ ਇੱਕ ਪਾਰਟੀ ਦੇ ਬਿਆਨ ਦਰਜ਼ ਕਰਨ ਲਈ ਪਿੰਡ ਬੁਲੰਦਪੁਰ ਗਿਆ ਸੀ।

ਇਹ ਵੀ ਪੜ੍ਹੋ  Canada ‘ਚ ਫੁੱਟਪਾਥ ‘ਤੇ ਗੱਡੀ ਚਲਾਉਣ ਵਾਲਾ ਪੰਜਾਬੀ ਬੁਰਾ ਫ਼ਸਿਆ,ਪਰਚਾ ਦਰਜ਼ ਤੇ ਲਾਇਸੰਸ ਮੁਅੱਤਲ,ਦੇਖੋ ਵੀਡੀਓ

ਇਸ ਦੌਰਾਨ ਘਰ ਦੇ ਡਰਾਇੰਗ ਰੂਮ ਵਿਚ ਬੈਠ ਕੇ ਉਹ ਬਿਆਨ ਦਰਜ਼ ਕਰਦਾ ਹੈ ਤੇ ਉਸਤੋਂ ਬਾਅਦ ਇੱਕ ਵਿਅਕਤੀ ਕੋਲੋ ਪੈਸਿਆਂ ਦੀ ਧੱਬੀ ਲੈਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਵਿਚ ਕੁੱਝ ਗੱਲਬਾਤ ਵੀ ਹੁੰਦੀ ਦਿਖਾਈ ਦਿੰਦੀ ਹੈ। ਚਰਚਾ ਹੈ ਕਿ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਇਸ ਵੀਡੀਓ ਨੂੰ ਜਾਣਬੁੱਝ ਕੇ ਵਾਈਰਲ ਕੀਤਾ ਗਿਆ ਹੈ। ਫ਼ਿਲਹਾਲ ਡੀਐਸਪੀ ਕੰਵਰਦੀਪ ਨੇ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਤੇ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Canada ‘ਚ ਫੁੱਟਪਾਥ ‘ਤੇ ਗੱਡੀ ਚਲਾਉਣ ਵਾਲਾ ਪੰਜਾਬੀ ਬੁਰਾ ਫ਼ਸਿਆ,ਪਰਚਾ ਦਰਜ਼ ਤੇ ਲਾਇਸੰਸ ਮੁਅੱਤਲ,ਦੇਖੋ ਵੀਡੀਓ

Canada News: ਕੈਨੇਡਾ ਦੇ ਸ਼ਹਿਰ ਬਰੈਪਟਨ ਇਲਾਕੇ ਵਿਚ ਰੈਡ ਲਾਈਟ ਦੌਰਾਨ ਫੁੱਟਪਾਥ ‘ਤੇ ਕਾਰ ਭਜਾਉਣ ਵਾਲੇ ਪੰਜਾਬੀ ਵਿਰੁਧ ਕੈਨੇਡੀਅਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਰਣਜੀਤ ਸਿੰਘ (56 ਸਾਲ)ਨਾਂ ਦੇ ਇਸ ਪੰਜਾਬੀ ਨੂੰ ਗ੍ਰਿਫਤਾਰ ਕਰਕੇ ਬੇਸ਼ੱਕ ਜਮਾਨਤ ‘ਤੇ ਰਿਹਾਅ ਕਰ ਦਿੱਤਾ ਹੈ ਪ੍ਰੰਤੂ ਉਸਦੀ ਚਿੱਟੀ ਸੇਡਾਨ ਕਾਰ ਨੂੰ ਜਬਤ ਕਰਨ ਤੋਂ ਇਲਾਵਾ ਉਸਦਾ ਡਰਾਈਵਿੰਗ ਲਾਇਸੰਸ ਵੀ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ Big News; ਬੇਅਦਬੀ ਕਾਨੂੰਨ ਨੂੰ ਲੈ ਕੇ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਅੱਜ

ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ, ਜਿਸਦੀ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉੰਝ ਇਹ ਘਟਨਾ ਪਿਛਲੇ ਮਹੀਨੇ ਦੀ ਦੱਸੀ ਜਾ ਰਹੀ ਹੈ, ਜਿਸਦੀ ਹੁਣਵੀਡੀਓ ਸਾਹਮਣੇ ਆਉਣ ‘ਤੇ ਚਰਚਾ ਹੈ। ਦਸਣਾ ਬਣਦਾ ਹੈ ਕਿ ਕੈਨੇਡਾ ਦੀਆਂ ਮੁੱਖ ਸੜਕਾਂ ਉਪਰ ਰਿਹਾਇਸੀ ਇਲਾਕਿਆਂ ਵਿਚ ਸੜਕ ਦੇ ਦੋਵੇਂ ਪਾਸੇ ਪੈਦਲ ਚੱਲਣ ਵਾਲੇ ਇਨਸਾਨਾਂ ਲਈ ਸਾਈਡ ਵਾਕ(ਫੁੱਟਪਾਥ) ਬਣੇ ਹੋਏ ਹਨ।

ਇਹ ਵੀ ਪੜ੍ਹੋ 12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਘਟਨਾ ਸਮੇਂ ਸੜਕ ਉਪਰ ਲਾਈਟ ਹੋਣ ਕਾਰਨ ਟਰੈਫ਼ਿਕ ਰੁਕਿਆ ਹੋਇਆ ਸੀ ਪ੍ਰੰਤੂ ਇਹ ਵਿਅਕਤੀ ਬਰੈਪਟਨ ਵਿਚ ਸੜਕ ‘ਤੇ ਪਿੱਛੇ ਖੜਣ ਦੀ ਬਜਾਏ ਸਾਈਡ ਵਾਕ ਉੱਪਰ ਪੂਰੀ ਤੇਜ਼ੀ ਨਾਲ ਕਾਰ ਚਲਾ ਕੇ ਅੱਗੇ ਜਾਂਦਾ ਹੋਇਆ ਦਿਖਾਈ ਦੇ ਰਿਹਾ।ਜਿਸਦੀ ਕੋਈ ਰਾਹਗੀਰ ਵੀਡੀਓ ਬਣਾ ਲੈਂਦਾ ਤੇ ਪੁਲਿਸ ਨੂੰ ਭੇਜ ਦਿੱਤਾ। ਤੁਰੰਤ ਹਰਕਤ ਵਿਚ ਆਉਂਦਿਆਂ ਪੁਲਿਸ ਨੇ ਦੂਜਿਆਂ ਦੀ ਜਾਨ ਨੂੰ ਖਤਰੇ ਵਿਚ ਪਾਊਣ ਅਤੇ ਗਲਤ ਤਰੀਕੇ ਨਾਲ ਕਾਰ ਚਲਾਉਣ ਦੇ ਮਾਮਲੇ ਵਿਚ ਰਣਜੀਤ ਸਿੰਘ ਵਿਰੁਧ ਉਕਤ ਸਖਤ ਕਾਰਵਾਈ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Col Bath Case; CBI ਨੂੰ ਜਾਂਚ ਸੌਪਣ ਤੋਂ ਬਾਅਦ ਚਾਰ ਪੁਲਿਸ ਇੰਸਪੈਕਟਰ ਲਾਈਨ ਹਾਜ਼ਰ

👉ਮਾਰਚ ਮਹੀਨੇ ‘ਚ ਹੀ ਪਟਿਆਲਾ ਜ਼ਿਲ੍ਹੇ ਤੋਂ ਬਦਲ ਕੇ ਭੇਜੇ ਗਏ ਸਨ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ
Patiala News: Col Bath Case; ਪਟਿਆਲਾ ਦੇ ਵਿਚ 13-14 ਮਾਰਚ ਦੀ ਅੱਧੀ ਰਾਤ ਨੂੰ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰਾਂ ਸਹਿਤ ਇੱਕ ਦਰਜ਼ਨ ਪੁਲਿਸ ਮੁਲਾਜ਼ਮਾਂ ਵੱਲੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਅਤੇ ਉਸਦੇ ਬੇਟੇ ਦੀ ਕੁੱਟਮਾਰ ਦੇ ਮਾਮਲੇ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੀਬੀਆਈ ਨੂੰ ਸੌਂਪਣ ਤੋਂ ਬਾਅਦ ਹੁਣ ਪੁਲਿਸ ਨੇ ਚਾਰਾਂ ਇੰਸਪੈਕਟਰਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਮਾਮਲਾ ਭਖਣ ਅਤੇ ਪਰਚਾ ਦਰਜ਼ ਹੋਣ ਤੋਂ ਬਾਅਦ ਇਹ ਚਾਰੋਂ ਇੰਸਪੈਕਟਰ ਰੌਨੀ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹੈਰੀ ਬੋਪਾਰਾਏ ਤੇ ਸ਼ਮਿੰਦਰ ਸਿੰਘ ਨੂੰ ਕ੍ਰਮਵਾਰ ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਤਬਦੀਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ Big News; ਬੇਅਦਬੀ ਕਾਨੂੰਨ ਨੂੰ ਲੈ ਕੇ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਅੱਜ

ਪੀੜਤ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਵੱਲੋਂ ਲਗਾਤਾਰ ਇੰਨ੍ਹਾਂ ਪੁਲਿਸ ਇੰਸਪੈਕਟਰਾਂ ਦੇ ਪਟਿਆਲਾ ਵਿਚ ਹੀ ਹੋਣ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ।ਹਾਲਾਂਕਿ ਪਹਿਲਾਂ ਹਾਈਕੋਰਟ ਵੱਲੋਂ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਇਹ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਪੀ ਸੀ ਪ੍ਰੰਤੁ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਕੋਈ ਤਸੱਲੀਬਖਸ ਜਾਂਚ ਨਾਂ ਕਰਨ ਦੇ ਚੱਲਦੇ ਪਿਛਲੇ ਦਿਨੀਂ ਉੱਚ ਅਦਾਲਤ ਨੇ ਇਹ ਜਾਂਚ ਬਦਲ ਕੇ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਪ ਦਿੱਤੀ ਸੀ। ਜਿਸਤੋਂ ਬਾਅਦ ਹੁਣ ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਚਰਚਾ ਚੱਲ ਰਹੀ ਹੈ ਕਿ ਜਲਦੀ ਹੀ ਸੀਬੀਆਈ ਉਕਤ ਚਾਰਾਂ ਇੰਸਪੈਕਟਰਾਂ ਸਹਿਤ ਬਾਕੀ 8 ਪੁਲਿਸ ਮੁਲਾਜਮਾਂ ਨੂੰ ਤਲਬ ਕਰਕੇ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ ਤੇ ਹੁਣ ਇੰਨ੍ਹਾਂ ਉਪਰ ਗ੍ਰਿਫਤਾਰੀ ਦੀ ਤਲਵਾਰ ਵੀ ਲਟਕ ਗਈ ਹੈ।

ਇਹ ਵੀ ਪੜ੍ਹੋ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 2027 ‘ਚ 117 ਸੀਟਾਂ ‘ਤੇ ਚੋਣ ਲੜਣ ਦਾ ਐਲਾਨ

ਦਸਣਾ ਬਣਦਾ ਹੈ ਕਿ ਕੁੱਟਮਾਰ ਦੀ ਘਟਨਾ ਦੇ ਇੱਕ ਹਫ਼ਤੇ ਬਾਅਦ ਪਟਿਆਲਾ ਪੁਲਿਸ ਵੱਲੋਂ ਕਰਨਲ ਬਾਠ ਦੇ ਬਿਆਨਾਂ ਉਪਰ ਇਸ ਕੇਸ ਵਿਚ ਇੰਸਪੈਕਟਰ ਰੌਨੀ ਸਿੰਘ, ਜੋਕਿ ਉਸ ਸਮੇਂ ਸਮਾਣਾ ਦਾ ਐਸਐਚਓ ਸੀ, ਤੋਂ ਇਲਾਵਾ ਸਪੈਸ਼ਲ ਸੈੱਲ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ਼ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਸਹਿਤ ਕੁੱਲ 12 ਪੁਲਿਸ ਵਾਲਿਆਂ ਵਿਰੁਧ ਧਾਰਾ 155(2), 117(2),126(2) ਅਤੇ 351(2) ਬੀਐਨਐਸ ਤਹਿਤ ਥਾਣਾ ਸਿਵਲ ਲਾਈਨ ਵਿਚ ਮੁਕੱਦਮਾ ਨੰਬਰ 69 ਦਰਜ਼ ਕੀਤਾ ਸੀ। ਇੰਸਪੈਕਟਰ ਰੌਨੀ ਸਿੰਘ ਦੀ ਅਗਾਓ ਜਮਾਨਤ ਅਰਜੀ ਹਾਈਕੋਰਟ ਵਿਚੋਂ ਵੀ ਰੱਦ ਹੋ ਚੁੱਕੀ ਹੈ। ਇਸ ਮਾਮਲੇ ਵਿਚ ਪਰਚਾ ਦਰਜ਼ ਕਰਵਾਉਣ ਅਤੇ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਮੁਲਾਕਾਤ ਕੀਤੀ ਗਈ ਸੀ।

ਇਹ ਵੀ ਪੜ੍ਹੋ ਮ੍ਰਿਤਕ ਥਾਣੇਦਾਰ ਦੇ ਪ੍ਰਵਾਰ ਕੋਲੋਂ 50000 ਰੁਪਏ ਦੀ ਰਿਸ਼ਵਤ ਲੈਂਦਾ ਖਪਤਕਾਰ ਫ਼ੋਰਮ ਦਾ ਰੀਡਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਜ਼ਿਕਰਯੋਗ ਹੈ ਕਿ ਦਿੱਲੀ ਆਰਮੀ ਹੈਡਕੁਆਰਟਰ ਵਿਖੇ ਤੈਨਾਤ ਕਰਨਲ ਬਾਠ ਘਟਨਾ ਸਮੇਂ ਆਪਣੇ ਪੁੱਤਰ ਦੇ ਨਾਲ ਵਾਪਸ ਪਟਿਆਲਾ ਸਥਿਤ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਦੇ ਸਾਹਮਣੇ ਇੱਕ ਢਾਬੇ ਉੱਪਰ ਉਹ ਕੁਝ ਖਾਣ ਲਈ ਰੁਕੇ ਅਤੇ ਇਸ ਮੌਕੇ ਉਪਰ ਹੀ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰ ਅਤੇ ਸੱਤ-ਅੱਠ ਹੋਰ ਮੁਲਾਜ਼ਮ ਤਿੰਨ ਗੱਡੀਆਂ ’ਤੇ ਇੱਥੇ ਪੁੱਜੇ, ਜਿਨਾਂ ਦੇ ਨਾਲ ਉਹਨਾਂ ਦੀ ਗੱਡੀ ਪਾਰਕਿੰਗ ਨੂੰ ਲੈ ਕੇ ਕਹਾ-ਸੁਣੀ ਹੋ ਗਈ। ਜਿਸ ਤੋਂ ਬਾਅਦ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਕਰਨਲ ਅਤੇ ਉਸਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਦੀ ਘਟਨਾ ਢਾਬੇ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਜਿੱਥੇ ਸਾਬਕਾ ਫ਼ੌਜੀਆਂ ਵੱਲੋਂ ਪਟਿਆਲਾ ’ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ਼ ਧਰਨਾ ਵੀ ਲਗਾਇਆ ਗਿਆ ਸੀ, ਉਥੇ ਆਰਮੀ ਦੇ ਉੱਚ ਅਧਿਕਾਰੀਆਂ ਨੇ ਵੀ ਰੋਸ ਜਤਾਉਂਦਿਆਂ ਪੰਜਾਬ ਪੁਲਿਸ ਨੂੰ ਸਪੱਸ਼ਟ ਤੌਰ ’ਤੇ ਜਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Big News; ਬੇਅਦਬੀ ਕਾਨੂੰਨ ਨੂੰ ਲੈ ਕੇ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਅੱਜ

Punjab News:ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਵਿਚ ਧਾਰਮਿਕ ਗਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਲੋਕਾਂ ਵਿਚ ਫੈਲੇ ਰੋਸ਼ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਲਿਆਂਦੇ ਬੇਅਦਬੀ ਕਾਨੂੰਨ ਨੂੰ ਲੈ ਕੇ ਸਿਲੈਕਟ ਕਮੇਟੀ ਦੀ ਅੱਜ ਪਹਿਲੀ ਮੀਟਿੰਗੀ ਹੋਣ ਜਾ ਰਹੀ ਹੈ। ਆਪ ਦੇ ਵਿਧਾਇਕ ਤੇ ਖਾਲਸਾ ਦੀ ਦੀਵਾਨ ਦੇ ਆਗੂ ਡਾ ਇੰਦਰਵੀਰ ਸਿੰਘ ਨਿੱਝਰ ਦੀ ਅਗਵਾਈ ਹੇਠ ਸਵੇਰੇ 11 ਵਜੇ ਹੋਣ ਵਾਲੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 2027 ‘ਚ 117 ਸੀਟਾਂ ‘ਤੇ ਚੋਣ ਲੜਣ ਦਾ ਐਲਾਨ

ਇਸ 15 ਮੈਂਬਰੀ ਸਿਲੈਕਟ ਕਮੇਟੀ ਨੇ 6 ਮਹੀਨਿਆਂ ਵਿੱਚ ਬੇਅਦਬੀ ਕਾਨੂੰਨ ‘ਤੇ ਰਿਪੋਰਟ ਆਪਣੀ ਰੀਪੋਰਟ ਪੇਸ਼ ਕਰਨੀ ਹੈ, ਜਿਸਨੂੰ ਮੁੜ ਵਿਧਾਨ ਸਭਾ ਵਿਚ ਲਿਆਂਦਾ ਜਾਵੇਗਾ। ਇਸ ਕਮੇਟੀ ਵਿਚ ਸਮੂਹ ਸਿਆਸੀ ਧਿਰਾਂ ਦੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ। ਜਿਕਰਯੋਗ ਹੈ ਕਿ ਆਪ ਸਰਕਾਰ ਵੱਲੋਂ ਬੇਅਦਬੀਆਂ ਦੇ ਮੁੱਦੇ ‘ਤੇ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਸੱਦਿਆ ਗਿਆ ਸੀ, ਜਿਸਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸਨੂੰ ਸਦਨ ਵਿਚ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਸੰਤ ਸੀਚੇਵਾਲ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇਤਿਹਾਸ ਦੇ ਪੰਨਿਆਂ ‘ਤੇ ‘ਗੁਰੂ ਨਾਨਕ ਜਹਾਜ਼’ ਦੇ ਤੌਰ ‘ਤੇ ਯਾਦ ਕਰਨ ਲਈ ਰਾਜ ਸਭਾ ਦੇ ਵਾਈਸ ਚੇਅਰਮੈਨ ਨੂੰ ਲਿਖਿਆ ਪੱਤਰ

ਬਿੱਲ ਉਪਰ ਚਰਚਾ ਦੌਰਾਨ ਮੈਂਬਰਾਂ ਦੀ ਮੰਗ ‘ਤੇ ਇਸਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਫੈਸਲਾ ਲਿਆ ਗਿਆ ਸੀ ਤਾਂ ਕਿ ਇਸ ਮਹੱਤਵਪੂਰਨ ਬਿੱਲ ਉਪਰ ਡੂੰਘਾਈ ਨਾਲ ਚਰਚਾ ਹੋ ਸਕੇ। ਦਸਣਾ ਬਣਦਾ ਹੈ ਕਿ ਇਸ ਬਿੱਲ ਦੇ ਮੁਤਾਬਕ ਕਿਸੇ ਵੀ ਧਾਰਮਿਕ ਗਰੰਥ ਦੀ ਬੇਅਦਬੀ ਕਰਨ ‘ਤੇ ਘੱਟ ਤੋਂ ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦੇ ਨਾਲ ਭਾਰੀ ਜੁਰਮਾਨੇ ਦਾ ਉਪਬੰਧ ਕੀਤਾ ਗਿਆ। ਇਸਦੇ ਨਾਲ ਅਜਿਹੇ ਕੇਸਾਂ ਦੀ ਸਮਾਂਬਧ ਪੜਤਾਲ ਨੂੰ ਵੀ ਯਕੀਨੀ ਬਣਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਬਣੀ ਕਮੇਟੀ ਨੂੰ ਮਾਝੇ ‘ਚ ਮਿਲਿਆ ਰਿਕਾਰਡ ਤੋੜ ਸਮਰਥਨ: ਬੀਬੀ ਸਤਵੰਤ ਕੌਰ

0

👉ਗੁਰਦਾਸਪੁਰ ‘ਚ ਤਿੰਨ ਵਿਧਾਨ ਸਭਾ ਹਲਕਿਆਂ ਦੇ ਡੈਲੀਗੇਟਾਂ ਦਾ ਉਮੜਿਆ ਸੈਲਾਬ: ਛੋਟੇਪੁਰ
Amritsar News:ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਭਰਤੀ ਕਰਨ ਵਾਲੇ ਡੈਲੀਗੇਟਾਂ ਦਾ ਆਮ ਇਜਲਾਸ ਵਿੱਚ ਵਿਸ਼ੇਸ਼ ਤੌਰ ਤੇ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਵੀ ਸ਼ਾਮਿਲ ਹੋਏ। ਗੁਰਦਾਸਪੁਰ ਦੇ ਪੀਐਸ ਗਾਰਡਨ ਵਿਖੇ ਭਰਤੀ ਕਮੇਟੀ ਵੱਲੋਂ ਕੀਤੇ ਗਏ ਇਜਲਾਸ ਵਿੱਚ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾ ਨਗਰ ਅਤੇ ਡੇਰਾ ਬਾਬਾ ਨਾਨਕ ਦੇ ਸੈਂਕੜੇ ਡੈਲੀਗੇਟਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ।

ਇਹ ਵੀ ਪੜ੍ਹੋ  ਆਪਣੇ ਹੀ ਪੁਲਿਸ ਮੁਲਾਜਮਾਂ ਦਾ ਝੂਠਾ ਮੁਕਾਬਲੇ ਕਰਨ ਵਾਲੇ SHO ਨੂੰ CBI ਅਦਾਲਤ ਨੇ ਸੁਣਾਈ ਸਜ਼ਾ

ਇਸ ਮੌਕੇ ਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਦੇ ਡੈਲੀਗੇਟਾਂ ਵੱਲੋਂ ਆਮ ਇਜਲਾਸ ਦੀ ਪ੍ਰਕਿਰਿਆ ਨੂੰ ਵਿਧੀ ਪੂਰਵਕ ਮੁਕੰਮਲ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਦੇ ਮੈਂਬਰ ਬੀਬੀ ਸਤਵੰਤ ਕੌਰ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮਾਲਵੇ ,ਦੁਆਬੇ ਤੋਂ ਬਾਅਦ ਮਾਝੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਤੇ ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਜ਼ਿਲਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਤੇ ਇਜਲਾਸ ਦੌਰਾਨ ਤੇ ਸੈਂਕੜੇ ਡੈਲੀਗੇਟ ਦਾ ਸੈਲਾਬ ਉਮੜਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 2027 ‘ਚ 117 ਸੀਟਾਂ ‘ਤੇ ਚੋਣ ਲੜਣ ਦਾ ਐਲਾਨ

0

👉ਕਿਹਾ, ਅਕਾਲੀਆਂ ਨਾਲ ਗਠਜੋੜ ਕਰਕੇ ਪੰਜਾਬ ਦੇ ਹਿੱਤ ਵਿੱਚ ਭਾਜਪਾ ਨੇ ਸਿਆਸੀ ਕੁਰਬਾਨੀ ਦਿੱਤੀ
Bathinda News: ਪਿਛਲੇ ਕੁਝ ਦਿਨਾਂ ਤੋਂ ਅਕਾਲੀ ਭਾਜਪਾ ‘ਚ ਮੁੜ ਗਠਜੋੜ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਉੱਪਰ ਰੋਕ ਲਗਾਉਂਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਵਿਧਾਨ ਸਭਾ ਹਲਕਿਆਂ ‘ਤੇ ਚੋਣ ਲੜਣ ਜਾ ਰਹੀ ਹੈ। ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਅਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਵਾਲੀ ਭਾਜਪਾ ਹੁਣ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਵਿੱਚ 117 ਦੇ ਵਿਧਾਨ ਸਭਾ ਹਲਕਿਆਂ ਵਿੱਚ ਕਮਲ ਦਾ ਫੁੱਲ ਖਿਲਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ 12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਅਕਾਲੀ ਦਲ ਨਾਲ ਗੱਠਜੋੜ ਦੇ ਮੁੱਦੇ ‘ਤੇ ਚੱਲ ਰਹੀਆਂ ਚਰਚਾਵਾਂ ਦੌਰਾਨ ਉਹਨਾਂ ਕਿਹਾ ਕਿ ਸੁਨੀਲ ਜਾਖੜ ਦੇ ਬਿਆਨ ਦੇ ਪੂਰੇ ਸੰਦਰਭ ਨੂੰ ਨਹੀਂ ਸਮਝਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਵੱਲੋਂ ਪੰਜਾਬ ਹਿੱਤ ਲਈ ਅਕਾਲੀ ਦਲ ਨਾਲ ਗਠਜੋੜ ਕਰਕੇ ਆਪਣੀ ਸਿਆਸੀ ਕੁਰਬਾਨੀ ਦਿੱਤੀ ਗਈ ਹੈ ਤਾਂ ਕਿ ਪੰਜਾਬ ਦੇ ਵਿੱਚ ਅੱਤਵਾਦ ਖਤਮ ਹੋ ਸਕੇ ਅਤੇ ਅਮਨ ਤੇ ਭਾਈਚਾਰਕ ਕਾਇਮ ਬਰਕਰਾਰ ਰੱਖੀ ਜਾ ਸਕੇ।ਭਾਜਪਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਬਦਲਾਵ ਚਾਹੁੰਦੇ ਹਨ ਅਤੇ ਉਨਾਂ ਦੀਆਂ ਉਮੀਦਾਂ ਤੇ ਆਸਾਂ ਨੂੰ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਪੂਰਾ ਕਰ ਸਕਦੀ ਹੈ।

ਇਹ ਵੀ ਪੜ੍ਹੋ ਮੰਦਭਾਗੀ ਘਟਨਾ; ਸਵਾਰੀਆਂ ਨਾਲ ਭਰੀ ਕਾਰ ਬਠਿੰਡਾ ਨਹਿਰ ‘ਚ ਡਿੱਗੀ

ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਭਲਾਈ ਦੀਆਂ ਜਿਆਦਾਤਰ ਸਕੀਮਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੀ ਲਾਗੂ ਕੀਤੀਆਂ ਗਈਆਂ ਹਨ, ਜਿਸ ਕਾਰਨ ਪੰਜਾਬ ਦੇ ਲੋਕ ਹੁਣ ਸੂਬੇ ਦੇ ਵਿੱਚ ਵੀ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਸਰਕਾਰ ਚਾਹੁੰਦੇ ਹਨ। ਇਸ ਮੌਕੇ ਉਨਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਸੁਬਾਈ ਜਨਰਲ ਸਕੱਤਰ ਦਿਆਲ ਦਾਸ ਸੋਢੀ ਤੋਂ ਇਲਾਵਾ ਲੋਕ ਸਭਾ ਦੀ ਚੋਣ ਲੜ ਚੁੱਕੇ ਪਰਮਪਾਲ ਮਲੂਕਾ ਸਹਿਤ ਸਮੁੱਚੀ ਲੀਡਰਸ਼ਿਪ ਤੇ ਜਿਲੇ ਦੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910478