Friday, May 22, 2026
Home Blog Page 587

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਮਹੀਨੇ ’ਚ 1300 ਸ਼ਿਕਾਇਤਾਂ ਵਿੱਚੋਂ 1000 ਤੋਂ ਵੱਧ ਦਾ ਨਿਪਟਾਰਾ

0

Muktsar News:ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿੱਥੇ ਨਸ਼ਾ,ਗੈਰਕਾਨੂੰਨੀ ਗਤੀਵਿਧੀਆਂ ਅਤੇ ਕ੍ਰਾਈਮ ਵਿਰੁੱਧ ਮੁਹਿੰਮ ਜਾਰੀ ਹੈ,ਉੱਥੇ ਹੀ ਲੋਕਾਂ ਦੀਆ ਸ਼ਿਕਾਇਤਾਂ ਨੂੰ ਵੀ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾ ਰਿਹਾ ਹੈ। ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਦਸਿਆ ਕਿ ‘‘ਇਨਸਾਫ਼ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਹਨ, ਲੋਕ ਬੇਝਿਜਕ ਆਪਣੇ ਮੁੱਦੇ ਸਾਂਝੇ ਕਰਨ।’’ ਉਨ੍ਹਾਂ ਦਸਿਆ ਕਿ 1 ਜੂਨ ਤੋਂ 19 ਜੁਲਾਈ 2025 ਤੱਕ ਸਿਰਫ 49 ਦਿਨਾਂ ਵਿੱਚ 1300 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਸ ਵਿੱਚੋਂ 1000 ਤੋਂ ਵੱਧ ਦਾ ਨਿਪਟਾਰਾ ਹੋਇਆ। ਐਸ.ਐਸ.ਪੀ ਨੇ ਦੱਸਿਆ ਕਿ ਬਾਕੀ ਰਹਿ ਗਈਆਂ ਸ਼ਿਕਾਇਤਾਂ ‘ਤੇ ਵੀ ਕਾਰਵਾਈ ਜਾਰੀ ਹੈ ।

ਇਹ ਵੀ ਪੜ੍ਹੋ  ਵੱਡੀ ਖਬਰ; ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਕੀਤਾ ਨਾ-ਮੰਨਜੂਰ, ਵਿਧਾਇਕਾ ਨੇ ਵੀ ਮੰਨੀ ਪਾਰਟੀ ਦੀ ਗੱਲ

ਐਸ.ਐਸ.ਪੀ ਨੇ ਕਿਹਾ ਕਿ, ‘‘ਸਾਡੇ ਲਈ ਹਰ ਸ਼ਿਕਾਇਤ ਮਹੱਤਵਪੂਰਕ ਹੈ, ਇਨਸਾਫ਼ ਵਿੱਚ ਢਿੱਲ ਜਾਂ ਰੁਕਾਵਟ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ’’ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਸੰਬੰਧੀ ਦਰਜ ਹੋਈਆਂ ਦਰਜਨਾਂ ਦਰਖਾਸਤਾਂ ਤੇ ਤੁਰੰਤ ਕਾਰਵਾਈ ਕੀਤੀ ਗਈ। ਆਧੁਨਿਕ ਠੱਗੀ ਦੇ ਢੰਗ ਜਿਵੇਂ ਕਿ ਝੂਠੇ ਲੋਨ, ਓ.ਐਲ.ਐਕਸ ਠੱਗੀ, ਬੈਂਕ ਕਸਟਮਰ ਕੇਅਰ ਦੇ ਨਾਂ ਤੇ ਠੱਗੀ, ਫੇਕ ਲਿੰਕ ਰਾਹੀਂ ਪੈਸਾ ਕੱਟਣਾ, ਆਨਲਾਈਨ ਗੇਮਾਂ ਦੇ ਨਾਂ ਤੇ ਠੱਗੀ ਆਦਿ ਦੀ ਜਾਂਚ ਕਰਕੇ, ਕੁੱਲ 54,04,873 ਦੀ ਰਕਮ ਵਾਪਸ ਕਰਵਾਈ ਗਈ, ਜਿਸ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਦੇਹ ਵਪਾਰ ਦੇ ਦੋਸਾਂ ਹੇਠ ਮੋਗਾ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ ਹੋਟਲਾਂ ਵਿਰੁਧ ਵੱਡੀ ਕਾਰਵਾਈ

0

Moga News: ਮੋਗਾ ਪੁਲਿਸ ਨੇ ਸ਼ਹਿਰ ’ਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਦੋ ਹੋਟਲਾਂ ਵਿਰੁਧ ਵੱਡੀ ਕਾਰਵਾਈ ਕੀਤੀ ਗਈ ਹੈ। ਉਪ ਕਪਤਾਨ ਪੁਲਿਸ ਸਿਟੀ ਮੋਗਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਮੋਗਾ ਅਤੇ ਥਾਣਾ ਮੈਹਿਣਾ ਵੱਲੋ ਸਾਂਝੇ ਅਪ੍ਰੇਸ਼ਨ ਦੌਰਾਨ ਬੱਘੀਪੁਰਾ ਚੌਕ ਨੇੜੇ ਸਥਿਤ ਹੋਟਲ ਰੈਡ ਸਟੋਨ ਅਤੇ ਸਿਟੀ ਹਾਰਟ ’ਤੇ ਰੇਡ ਕਰਕੇ ਉਥ ਚੱਲੇ ਰਹੇ ਦੇਹ ਵਪਾਰ ਦੇ ਧੰਦਾ ਦਾ ਪਰਦਾਫਾਸ ਕਰਕੇ ਦੋ ਮੁੱਕਦਮੇਂ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ  ਵੱਡੀ ਖਬਰ; ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਕੀਤਾ ਨਾ-ਮੰਨਜੂਰ, ਵਿਧਾਇਕਾ ਨੇ ਵੀ ਮੰਨੀ ਪਾਰਟੀ ਦੀ ਗੱਲ

ਸੂਚਨਾ ਮੁਤਾਬਕ ਹੋਟਲ ਰੈਡ ਸਟੋਨ, ਜਿਸ ਨੂੰ ਪਰਮਵੀਰ ਸਿੰਘ ਵਾਸੀ ਝੰਡੇਆਣਾ ਸ਼ਰਕੀ ਚਲਾਉਂਦਾ ਹੈ, ਵਿਰੁਧ ਪੁਲਿਸ ਨੂੰ ਸਿਕਾਇਤ ਮਿਲੀ ਸੀ ਕਿ ਉਹ ਹੋਟਲ ਦੇ ਸਟਾਫ਼ ਨਾਲ ਮਿਲਕੇ ਇੱਥੇ ਦੇਹ ਵਪਾਰ ਦੇ ਧੰਦੇ ਲਈ ਹੋਟਲ ਦੇ ਕਮਰਿਆ ਨੂੰ ਕਿਰਾਏ ਉਪਰ ਦਿੰਦਾ ਹੈ ਅਤੇ ਨਾਲ ਹੀ ਬਾਹਰੋ ਲੜਕੀਆਂ ਨੁੰ ਮੰਗਵਾ ਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਇਸ ਦੌਰਾਨ ਇੰਸ: ਵਰੁਣ ਕੁਮਾਰ ਵੱਲੋ ਰੇਡ ਕਰਨ ’ਤੇ ਇਤਰਾਜਯੋਗ ਹਾਲਤ ਵਿਚ ਮਿਲੇ 01 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਇਤਰਾਜਯੋਗ ਹਾਲਤ ਵਿੱਚ ਮਿਲੀਆਂ 8 ਔਰਤਾਂ ਨੂੰ ਸਮਾਜ ਸੇਵੀ ਦੇ ਹਵਾਲੇ ਕੀਤਾ ਗਿਆ।

ਇਹ ਵੀ ਪੜ੍ਹੋ  ਅਕਾਲੀ ਦਲ ਨੇ ਤਰਨਤਾਰਨ ਉਪ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ

ਇਸੇ ਤਰ੍ਹਾਂ ਇੰਸ: ਹਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋ ਹੋਟਲ ਸਿਟੀ ਹਾਰਟ ਵਿਖੇ ਵੀ ਕਾਰਵਾਈ ਕੀਤੀ ਗਈ। ਇੱਥੇ ਵੀ ਇਤਰਾਜਯੋਗ ਹਾਲਤ ਵਿਚ ਮਿਲੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਤਰਾਜਯੋਗ ਹਾਲਤ ਵਿੱਚ ਮਿਲੀਆ 10 ਔਰਤਾਂ ਨੂੰ ਸਮਾਜ ਸੇਵੀ ਦੇ ਹਵਾਲੇ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹੋਟਲ ਨੂੰ ਜਗਦੇਵ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਚਲਾਉਂਦੇ ਹਨ, ਜੋਕਿ ਗੋਰਖਧੰਦੇ ਵਿਚ ਲਿਪਤ ਹਨ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਨੇ ਹਜ਼ਾਰਾਂ ਹੋਰ ਲੋਕਾਂ ਨਾਲ ਮਿਲ ਕੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ

0

👉ਫੌਜਾ ਸਿੰਘ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਹਮੇਸ਼ਾ ਨੌਜਵਾਨ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ: ਮੁੱਖ ਮੰਤਰੀ
Beas (Jalandhar)News:ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਅੰਤਿਮ ਵਿਦਾਈ ਦਿੱਤੀ।ਮੁੱਖ ਮੰਤਰੀ ਨੇ ਫੌਜਾ ਸਿੰਘ ਦੀ ਦੇਹ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਅੰਤਰਰਾਸ਼ਟਰੀ ਮੈਰਾਥਨ ਦੌੜਾਕ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਫੌਜਾ ਸਿੰਘ ਦਾ 14 ਜੁਲਾਈ ਨੂੰ ਆਪਣੇ ਪਿੰਡ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਦੇਹਾਂਤ ਹੋ ਗਿਆ ਸੀ। ਭਗਵੰਤ ਸਿੰਘ ਮਾਨ ਨੇ ਮ੍ਰਿਤਕ ਮੈਰਾਥਨ ਦੌੜਾਕ ਦੀਆਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ।

ਇਹ ਵੀ ਪੜ੍ਹੋ ਵੱਡੀ ਖਬਰ; ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਕੀਤਾ ਨਾ-ਮੰਨਜੂਰ, ਵਿਧਾਇਕਾ ਨੇ ਵੀ ਮੰਨੀ ਪਾਰਟੀ ਦੀ ਗੱਲ

ਉਨ੍ਹਾਂ ਕਿਹਾ ਕਿ 114 ਸਾਲਾ ਫੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ ਅਤੇ ਆਪਣੀ ਵਚਨਬੱਧਤਾ ਨਾਲ ਸਬਰ ਤੇ ਸੰਤੋਖ ਦੇ ਪ੍ਰਤੀਕ ਵਜੋਂ ਉਭਰੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਖੇਡ ਭਾਈਚਾਰਾ ਹਮੇਸ਼ਾ ਸਵਰਗੀ ਫੌਜਾ ਸਿੰਘ ਦਾ ਰਿਣੀ ਰਹੇਗਾ, ਜਿਨ੍ਹਾਂ ਨੇ ਆਪਣੀ ਉਮਰ ਨੂੰ ਪਛਾੜ ਕੇ ਅੰਤਰਰਾਸ਼ਟਰੀ ਪੱਧਰ ‘ਤੇ ਅਥਲੈਟਿਕਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਿੱਚ ਵੱਡਾ ਯੋਗਦਾਨ ਪਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫੌਜਾ ਸਿੰਘ ਦੀ ਮੌਤ ਨੇ ਪੂਰੀ ਦੁਨੀਆ ਨੂੰ ਸੋਗ ਵਿੱਚ ਡੋਬ ਦਿੱਤਾ ਹੈ ਕਿਉਂਕਿ ਉਹ ਵਚਨਬੱਧਤਾ ਅਤੇ ਸਖ਼ਤ ਮਿਹਨਤ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਆਪਣੀਆਂ ਲੰਬੀ ਦੂਰੀ ਦੀਆਂ ਦੌੜਾਂ ਰਾਹੀਂ ਸਵਰਗੀ ਫੌਜਾ ਸਿੰਘ ਨੇ ਪੰਜਾਬ ਅਤੇ ਖਾਸ ਕਰਕੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਫੌਜਾ ਸਿੰਘ ਜੀ ਖੇਡ ਪ੍ਰੇਮੀਆਂ ਦੇ ਦਿਲਾਂ ਅਤੇ ਯਾਦਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਅਤੇ ਸਾਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਗੇ।

ਇਹ ਵੀ ਪੜ੍ਹੋ  ਚੰਡੀਗੜ੍ਹ ‘ਚ 40 ਸਾਲ ਪਹਿਲਾਂ ਬਣੀ ਫ਼ਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜ਼ਾ

ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਮਹਾਨ ਅਥਲੀਟ ਦੀ ਮੌਤ ਨਾਲ ਪੈਦਾ ਹੋਏ ਖਲਾਅ ਨੂੰ ਨੇੜ ਭਵਿੱਖ ਵਿੱਚ ਭਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦਿਆਂ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖੇਗੀ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ, ਜਲੰਧਰ ਵਿੱਚ ਉਨ੍ਹਾਂ ਦੇ ਬੁੱਤ ਲਗਾਏਗੀ। ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਵੱਡੇ ਘਾਟੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ।ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵੱਡੀ ਖਬਰ; ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਕੀਤਾ ਨਾ-ਮੰਨਜੂਰ, ਵਿਧਾਇਕਾ ਨੇ ਵੀ ਮੰਨੀ ਪਾਰਟੀ ਦੀ ਗੱਲ

0

Punjab News:ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਬੀਤੇ ਕੱਲ ਖਰੜ ਹਲਕੇ ਦੇ ਵਿਧਾਇਕ ਦੇ ਅਹੁੱਦੇ ਤੋਂ ਆਪਣਾ ਅਸਤੀਫ਼ਾ ਦੇਣ ਦਾ ਫੈਸਲਾ ਵਾਪਸ ਲੈ ਲਿਆ ਹੈ। ਐਤਵਾਰ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਪਾਰਟੀ ਲਈ ਕੰਮ ਕਰਦੇ ਰਹਿਣ ਦਾ ਭਰੋਸਾ ਦਿਵਾਇਆ ਹੈ।

ਇਹ ਵੀ ਪੜ੍ਹੋ ਅਕਾਲੀ ਦਲ ਨੇ ਤਰਨਤਾਰਨ ਉਪ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ

ਹਾਲਾਂਕਿ ਅਨਮੋਲ ਗਗਨ ਮਾਨ ਨੇ ਇਸ ਮੁਲਾਕਾਤ ਤੋਂ ਬਾਅਦ ਕੋਈ ਜਨਤਕ ਬਿਆਨ ਜਾਰੀ ਨਹੀਂ ਕੀਤਾ ਪ੍ਰੰਤੂ ਅਮਨ ਅਰੋੜਾ ਨੇ ਬਕਾਇਦਾ ਆਪਣੇ ਸੋਸਲ ਮੀਡੀਆ ’ਤੇ ਅਨਮੋਲ ਗਗਨ ਮਾਨ ਨਾਲ ਮੀਟਿੰਗ ਦੀ ਫ਼ੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਵਿਧਾਇਕਾ ਵਜੋ ਆਪਣੇ ਅਹੁੱਦੇ ਤੋਂ ਦਿੱਤੇ ਅਸਤੀਫ਼ੇ ਨੂੰ ਪਾਰਟੀ ਨੇ ਨਾਮੰਨਜੂਰ ਕਰ ਦਿੱਤਾ, ਜਿਸਤੋਂ ਅਨਮੋਲ ਗਗਨ ਮਾਨ ਨੇ ਵੀ ਇਸ ਫੈਸਲੇ ਨੂੰ ਸਵੀਕਾਰ ਕਰਦਿਆਂ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾਂ ਲਈ ਮਿਲਕੇ ਕੰਮ ਕਰਦੇ ਰਹਿਣ ਦਾ ਭਰੋਸਾ ਦਿਵਾਇਆ ਹੈ।

ਇਹ ਵੀ ਪੜ੍ਹੋ ਪਿਛਲੀਆਂ ਸਰਕਾਰਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ, ਨਵੇਂ ਕਾਨੂੰਨ ਨਾਲ ਮਿਲੇਗੀ ਮਿਸਾਲੀ ਸਜ਼ਾ-ਮੁੱਖ ਮੰਤਰੀ

ਦਸਣਾ ਬਣਦਾ ਹੈ ਕਿ ਭਗਵੰਤ ਮਾਨ ਸਰਕਾਰ ਦੌਰਾਨ ਸੱਭਿਆਚਾਰ ਮੰਤਰੀ ਰਹਿ ਚੁੱਕੀ ਅਨਮੋਲ ਗਗਨ ਮਾਨ ਨੇ ਬੀਤੇ ਕੱਲ ਅਚਾਨਕ ਆਪਣੇ ਸੋਸਲ ਮੀਡੀਆ ਉਪਰ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਿਸਤੋਂ ਬਾਅਦ ਜਲਦੀ ਹੀ ਖਰੜ ਹਲਕੇ ਵਿਚ ਉਪ ਚੋਣ ਹੋਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ ਪ੍ਰੰਤੂ ਹੁਣ ਅਮਨ ਅਰੋੜਾ ਦੀ ਪਹਿਲਕਦਮੀ ਤੋਂ ਬਾਅਦ ਪਾਰਟੀ ਨੇ ਇਸ ਮੁੱਦੇ ਨੁੰ ਇੱਕ ਵਾਰ ਸੁਲਝਾ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਅਕਾਲੀ ਦਲ ਨੇ ਤਰਨਤਾਰਨ ਉਪ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ

0

Tarn Taran News: ਤਰਨਤਾਰਨ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ ਕਾਰਨ ਜਲਦ ਹੋਣ ਜਾ ਰਹੀ ਉਪ ਚੋਣ ਲਈ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਪੰਥਕ ਇਲਾਕੇ ਝਬਾਲ ਵਿਚ ਕੀਤੀ ਇੱਕ ਵੱਡੀ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿ੍ਰੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਇਸ ਹਲਕੇ ਦੀ ਕਮਾਨ ਸੌਪਦਿਆਂ ਉਨ੍ਹਾਂ ਨੂੰ ਚੋਣ ਲੜਾਉਣ ਦਾ ਫੈਸਲਾ ਸੁਣਾਇਆ।

ਇਹ ਵੀ ਪੜ੍ਹੋ ਚੰਡੀਗੜ੍ਹ ‘ਚ 40 ਸਾਲ ਪਹਿਲਾਂ ਬਣੀ ਫ਼ਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜ਼ਾ

ਇਸ ਰੈਲੀ ਦੌਰਾਨ ਹਲਕੇ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਅਜ਼ਾਦ ਗਰੁੱਪ, ਜਿਸਦੇ ਵਿਚ ਦਰਜ਼ਨਾਂ ਪੰਚਾਇਤੀ ਨੁਮਾਇੰਦੇ ਵੀ ਸ਼ਾਮਲ ਹਨ, ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸਮੂਲੀਅਤ ਕੀਤੀ ਗਈ। ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਇੱਥੋ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਵਿਚ ਸਮੂਲੀਅਤ ਕਰ ਲਈ ਸੀ। ਜਿਸਤੋਂ ਬਾਅਦ ਅੱਜ ਅਕਾਲੀ ਦਲ ਵੱਲੋ ਝਬਾਲ ਹਲਕੇ ਵਿਚ ਵੱਡੀ ਰੈਲੀ ਕਰਕੇ ਮੁੜ ਤਾਕਤ ਦਿਖਾਉਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਭਰਤੀ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਸੱਦਿਆ 11 ਅਗਸਤ ਨੂੰ ਜਨਰਲ ਇਜਲਾਸ

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਇਸ ਉੱਪ ਚੋਣ ਲਈ ਪੂਰੀ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਗਿੱਦੜਵਾਹਾ ਉਪ ਚੋਣ ਨੇ ਪੰਜਾਬ ਵਿਚ ਅਕਾਲੀ ਦਲ ਦੀ ਵਾਪਸੀ ਦਾ ਮੁੱਢ ਬੰਨਿਆ ਸੀ, ਉਸੇ ਤਰ੍ਹਾਂ ਤਰਨਤਾਰਨ ਹਲਕੇ ਦੀ ਉਪ ਚੋਣ ਸਾਲ 2027 ਵਿਚ ਹੋਣ ਜਾ ਰਹੀਆਂ ਆਮ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਰਾਹ ਖੋਲੇਗੀ। ਇਸ ਮੌਕੇ ਸ: ਬਾਦਲ ਅਕਾਲੀ ਦਲ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਨੂੰ ਤਰਨਤਾਰਨ ਉਪ ਚੋਣ ਲਈ ਇੰਚਾਰਜ਼ ਬਣਾਉਣ ਦਾ ਵੀ ਐਲਾਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda ਸ਼ਹਿਰ ‘ਚੋਂ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ

0

Bathinda News: Bathinda ਸ਼ਹਿਰ ਦੇ ਜੁਝਾਰ ਸਿੰਘ ਨਗਰ ਦੀ ਗਲੀ ਨੰਬਰ-7 ਦੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਹੋਣ ਦੀ ਸੂਚਨਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੋਹਨ ਪਾਸਵਾ (25 ਸਾਲ) ਪੁੱਤਰ ਦਿਨੇਸ਼ ਪਾਸਵਾਨ ਵਾਸੀ ਬਾਬਾ ਫ਼ਰੀਦ ਨਗਰ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋ ਚੰਡੀਗੜ੍ਹ ‘ਚ 40 ਸਾਲ ਪਹਿਲਾਂ ਬਣੀ ਫ਼ਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜ਼ਾ

ਮ੍ਰਿਤਕ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ। ਖਾਲੀ ਪਲਾਟ ਵਿਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ‘ਤੇ ਸਮਾਜ ਸੇਵੀ ਸੰਸਥਾ ਨੌਜ਼ਵਾਨ ਵੈਲਫੇਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਲਾਸ਼ ਨੂੰ ਥਾਣਾ ਕੈਂਟ ਦੀ ਪੁਲਿਸ ਅਤੇ ਫ਼ੋਰੇਂਸਿਕ ਟੀਮ ਦੀ ਹਾਜ਼ਰੀ ਵਿਚ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਜ਼ੁਰਗ ਸਿੱਖ ਐਥਲੀਟ Fauja Singh ਦਾ ਅੰਤਿਮ ਸੰਸਕਾਰ ਅੱਜ,ਮੁੱਖ ਮੰਤਰੀ ਤੇ ਰਾਜਪਾਲ ਸਹਿਤ ਪੁੱਜਣੀਆਂ ਵੱਡੀਆਂ ਹਸਤੀਆਂ

0

Jalandhar: Fauja Singh News; ਪਿਛਲੇ ਦਿਨੀਂ ਇੱਕ ਸੜਕ ਹਾਦਸੇ ‘ਚ ਮਾਰੇ ਗਏ ਦੁਨੀਆ ਦੇ ਸਭ ਤੋਂ ਬਜ਼ੁਰਗ ਸਿੱਖ ਐਥਲੀਟ ਵਜੋਂ ਮਸ਼ਹੂਰ 114 ਸਾਲਾਂ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਦੇ ਵਿਚ ਕੀਤਾ ਜਾਵੇਗਾ। ਉਨ੍ਹਾਂ ਦੇ ਪੁੱਤਰ ਸਹਿਤ ਕਾਫ਼ੀ ਸਾਰੇ ਰਿਸ਼ਤੇਦਾਰ ਵਿਦੇਸ਼ ਵਿਚ ਗਏ ਹੋਏ ਸਨ, ਜਿਸ ਕਾਰਨ ਅੰਤਿਮ ਸੰਸਕਾਰ ਦੇਰੀ ਨਾਲ ਕੀਤਾ ਜਾ ਰਿਹਾ। ਦੁਪਿਹਰ 12 ਵਜੇਂ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਪੰਜਾਬ ਸਰਕਾਰ ਦੇ ਮੰਤਰੀ ਅਤੇ ਹੋਰ ਵੱਡੀਆਂ ਹਸਤੀਆਂ ਦੇ ਪੁੱਜਣ ਦੀ ਉਮੀਦ ਹੈ।

ਇਹ ਵੀ ਪੜ੍ਹੋ  ਚੰਡੀਗੜ੍ਹ ‘ਚ 40 ਸਾਲ ਪਹਿਲਾਂ ਬਣੀ ਫ਼ਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜ਼ਾ

ਜਿਕਰਯੋਗ ਹੈ ਕਿ ਲੰਘੀ 14 ਜੁਲਾਈ ਨੂੰ ਜਦ ਉਹ ਦੁਪਿਹਰ ਦਾ ਖਾਣਾ ਖਾ ਕੇ ਆਪਣੇ ਘਰ ਅੱਗੇ ਸ਼ੈਰ ਕਰ ਰਹੇ ਸਨ ਤਾਂ ਕਿ ਇੱਕ ਤੇਜ਼ ਰਫ਼ਤਾਰ ਫ਼ਾਰਚੂਨਰ ਕਾਰ ਵਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਹਸਪਤਾਲ ਵਿਚ ਫ਼ੌਜਾ ਸਿੰਘ ਨੇ ਦਮ ਤੋੜ ਦਿੱਤਾ ਸੀ। ਬਾਅਦ ਵਿਚ ਪੁਲਿਸ ਨੇ ਉਕਤ ਕਾਰ ਚਾਲਕ ਨੌਜਵਾਨ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ, ਜੋਕਿ ਇੱਕ ਐਨਆਰਆਈ ਹੈ।

ਇਹ ਵੀ ਪੜ੍ਹੋ  ਪਿਛਲੀਆਂ ਸਰਕਾਰਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ, ਨਵੇਂ ਕਾਨੂੰਨ ਨਾਲ ਮਿਲੇਗੀ ਮਿਸਾਲੀ ਸਜ਼ਾ-ਮੁੱਖ ਮੰਤਰੀ

ਫ਼ੌਜਾ ਸਿੰਘ ਦੀ ਅਚਾਨਕ ਇਸ ਤਰ੍ਹਾਂ ਹੋਈ ਮੌਤ ਕਾਰਨ ਪੂਰੀ ਦੁਨੀਆ ਖਾਸਕਰ ਸਿੱਖ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਦਸਣਾ ਬਣਦਾ ਹੈ ਕਿ 80 ਸਾਲ ਦੀ ਉਮਰ ਵਿੱਚ ਇੰਗਲੈਂਡ ‘ਚ ਹੀ ਦੌੜਨਾ ਸ਼ੁਰੂ ਕਰਨ ਵਾਲੇ ਫ਼ੌਜਾ ਸਿੰਘ ਨੇ 2012 ਦੇ ਲੰਡਨ ਓਲੰਪਿਕ ਵਿੱਚ ਮਸ਼ਾਲ ਚੁੱਕੀ ਸੀ।1990 ਤੋਂ ਬਾਅਦ ਲੰਮਾ ਸਮਾਂ ਇੰਗਲੈਂਡ ਰਹਿਣ ਕਾਰਨ ਉਨ੍ਹਾਂ ਕੋਲ ਉਥੋਂ ਦੀ ਨਾਗਰਿਕਤਾ ਸੀ। ਪ੍ਰੰਤੂ ਕੋਰੋਨਾ ਤੋਂ ਬਾਅਦ, ਉਹ ਬਹੁਤ ਘੱਟ ਵਿਦੇਸ਼ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਚੰਡੀਗੜ੍ਹ ‘ਚ 40 ਸਾਲ ਪਹਿਲਾਂ ਬਣੀ ਫ਼ਰਨੀਚਰ ਮਾਰਕੀਟ ‘ਤੇ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜ਼ਾ

0

👉ਹਜ਼ਾਰ ਕਰੋੜ ਤੋਂ ਵੱਧ ਦੀ ਕੀਮਤ ਵਾਲੀ 16 ਏਕੜ੍ਹ ‘ਚ 1985 ਤੋਂ ਬਣੀ ਹੋਈ ਹੈ ਇਹ ਮਰਕੀਟ

Chandigarh News: chandigarh farnichar market demolition drive ਕੇਂਦਰੀ ਸ਼ਾਸਤ ਪ੍ਰਦੇਸ਼ ਤੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੀ ਫ਼ਰਨੀਚਰ ਮਾਰਕੀਟ ‘ਚ ਅੱਜ ਐਤਵਾਰ ਨੂੰ ਤੜਕਸਾਰ ਪ੍ਰਸ਼ਾਸਨ ਦਾ ਪੀਲਾ ਪੰਜ਼ਾ ਚੱਲਿਆ ਹੈ। ਸੈਕੜਿਆਂ ਦੀ ਤਾਦਾਦ ‘ਚ ਪੁਲਿਸ ਮੁਲਾਜਮਾਂ ਅਤੇ ਸਿਵਲ ਪ੍ਰਸ਼ਾਸਨ, ਨਗਰ ਨਿਗਮ ਤੇ ਸਿਹਤ ਵਿਭਾਗ ਦੇ ਮੁਲਾਜਮਾਂ ਸਹਿਤ ਦਰਜ਼ਨਾਂ ਜੇਸੀਬੀ ਮਸ਼ੀਨਾਂ ਅਤੇ ਫ਼ਾਈਰ ਟੈਂਡਰਾਂ ਦੀ ਮੌਜੂਦਗੀ ਵਿਚ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ‘ਤੇ ਬਣੇ ਹੋਏ ਇੰਨ੍ਹਾਂ ਖੋਖਿਆ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਪਿਛਲੀਆਂ ਸਰਕਾਰਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ, ਨਵੇਂ ਕਾਨੂੰਨ ਨਾਲ ਮਿਲੇਗੀ ਮਿਸਾਲੀ ਸਜ਼ਾ-ਮੁੱਖ ਮੰਤਰੀ

ਹਾਲਾਂਕਿ ਕੁੱਝ ਲੋਕਾਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ, ਜਿਸਦੇ ਚੱਲਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਨ ਕੱਢਣ ਲਈ ਸਮ੍ਹਾਂ ਵੀ ਦਿੱਤਾ, ਜਿਸਤੋਂ ਬਾਅਦ ਇਹ ਮੁਹਿੰਮ ਵਿੱਢ ਦਿੱਤੀ ਗਈ। ਚੰਡੀਗੜ੍ਹ ਦੇ 53 ਅਤੇ 54 ਸੈਕਟਰ ਵਿਚ ਕਰੀਬ 16 ਏਕੜ ਉਪਰ ਇਹ ਫ਼ਰਨੀਚਰ ਮਾਰਕੀਟ 1985 ਤੋਂ ਬਣਨੀ ਸ਼ੁਰੂ ਹੋਈ ਸੀ, ਜਿਸਦੀ ਕੀਮਤ ਹਜ਼ਾਰਾਂ ਕਰੋੜ ਰੁਪਏ ਵਿਚ ਦੱਸੀ ਜਾ ਰਹੀ ਹੈ। ਇਸ ਮਾਰਕੀਟ ਵਿੱਚ 116 ਦੁਕਾਨਾਂ ਹਨ ।

ਇਹ ਵੀ ਪੜ੍ਹੋ Punjab Govt ਨੇ ਡੇਢ਼ ਦਰਜਨ ਪੁਲਿਸ ਅਧਿਕਾਰੀਆਂ ਦੀਆਂ ਸੇਵਾਵਾਂ ਜੇਲ੍ਹ ਵਿਭਾਗ ਨੂੰ ਸੌਂਪੀਆਂ

ਇਹ ਜ਼ਮੀਨ 2002 ਵਿੱਚ ਸੈਕਟਰ 53, 54 ਅਤੇ 55 ਦੇ ਤੀਜੇ ਪੜਾਅ ਦੇ ਵਿਕਾਸ ਲਈ ਐਕੁਆਇਰ ਕੀਤੀ ਗਈ ਸੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਸ ਮਾਰਕੀਟ ਨੂੰ ਢਾਹੁਣ ਤੋਂ ਪਹਿਲਾਂ ਕਈ ਵਾਰ ਨੋਟਿਸ ਜਾਰੀ ਕਰਕੇ ਦੁਕਾਨਦਾਰਾਂ ਨੂੰ ਇਹ ਜ਼ਮੀਨ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹਾਲਾਂਕਿ ਦੁਕਾਨਦਾਰਾਂ ਵੱਲੋਂ ਆਪਣੇ ਪੁਰਾਣੇ ਸਥਾਪਤ ਰੋਜ਼ਗਾਰ ਨੂੰ ਦੇਖਦਿਆਂ ਮੰਗੀ ਗਈ ਬਦਲਵੀਂ ਜਗ੍ਹਾ ਦੀ ਬੇਨਤੀ ਨੂੰ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਹਰਅਿਾਣਾ ਨਿਭਾਏਗਾ ਮੋਹਰੀ ਭੂਕਿਮਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਵਿਕਸਿਤ ਭਾਰਤ ਦੇ ਸੰਕਲਪ ਵਿੱਚ ਦਿੱਤੀ ਅਤੇ ਹਰਿਆਣਾ ਨਿਭਾਏਗਾ ਅਹਿਮ ਭੁਮਿਕਾ: ਮੁੱਖ ਮੰਤਰੀ ਰੇਖਾ ਗੁਪਤਾ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨ ਦਿਆਨ ਉਪਾਧਿਆਏ ਜੀ ਦੇ ਅੰਤੋਂਦੇਯ ਦੇ ਸਿਦਾਂਤ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਇੱਕ ਵਿਕਸਿਤ ਰਾਸ਼ਟਰ ਦੀ ਦਿਸ਼ਾ ਤੇਜ਼ ਗਤੀ ਨਾਲ ਵੱਧ ਰਿਹਾ ਹੈ। 2014 ਦੇ ਬਾਅਦ ਭਾਰਤ ਨੇ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਹਰਿਆਣਾ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧੇਗਾ।ਮੁੱਖ ਮੰਤਰੀ ਅੱਜ ਜਿਲ੍ਹਾ ਜੀਂਦ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ  ਵੱਡੀ ਕਾਰਵਾਈ; ਰਿਸ਼ਵਤ ਦੇ ਪੈਸੇ ਵੰਡਣ ਦੀ ਵੀਡੀਓ ਵਾਈਰਲ, ਮਹਿਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਮੁਅੱਤਲ, ਵਿਜੀਲੈਂਸ ਜਾਂਚ ਦੇ ਆਦੇਸ਼

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਗਰਸੇਨ ਧਰਮਸ਼ਾਲਾ ਦਾ ਉਦਘਾਟਨ ਅਤੇ ਨੰਦੀ ਅਤੇ ਕਾਮਧੇਨੂ ਗਾਂਸ਼ਾਲਾ ਦਾ ਭੁਮੀ ਪੂਜਨ ਕੀਤਾ। ਉਨ੍ਹਾਂ ਨੇ ਧਰਮਸ਼ਾਲਾ ਲਈ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਦਿੱਤੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਰਹੀ।ਮੁੱਖ ਮੰਤਰੀ ਨੇ ਪਹਿਲਾਂ ਦੀ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਕੋਲ ਦੇਸ਼ ਦੇ ਵਿਕਾਸ ਦਾ ਕੋਈ ਸਪਸ਼ਟ ਏਜੰਡਾ ਨਹੀਂ ਸੀ, ਉਹ ਕੁੱਝ ਹੋਰ ਹੀ ਏਜੰਡੇ ‘ਤੇ ਕਰ ਕਰਦੇ ਸਨ। ਜਦੋਂ ਕਿ ਅੱਜ ਦੀ ਸਰਕਾਰ ਦਾ ਇੱਕਲੌਤਾ ਟੀਚਾ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਵਿੱਚ ਪੂਰੀ ਜਿਮੇਵਾਰੀ ਅਤੇ ਸਮਰਪਣ ਦੇ ਨਾਲ ਯੋਗਦਾਨ ਕਰੇਗਾ।

ਇਹ ਵੀ ਪੜ੍ਹੋ  halwara airport ਦੇ ਟਰਮੀਨਲ ਦਾ 27 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਉਦਘਾਟਨ

👉ਵਿਕਸਿਤ ਭਾਰਤ ਦੇ ਸੰਕਲਪ ਵਿੱਚ ਦਿੱਲੀ ਅਤੇ ਹਰਿਆਣਾ ਨਿਭਾਉਣਗੇ ਅਹਿਮ ਭੁਮਿਕਾ – ਮੁੱਖ ਮੰਤਰੀ ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਹਰਿਆਣਾ ਉਨ੍ਹਾਂ ਦੀ ਜਨਮਭੂਮੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸੌਂਪੀ ਗਈ ਜਿਮੇਵਾਰੀ ਦਾ ਉਹ ਪੂਰੀ ਇਮਾਨਦਾਰੀ ਨਾਲ ਨਿਭਾਏਗੀ ਅਤੇ ਨਾਗਰਿਕਾਂ ਦੀ ਸੇਵਾ ਵਿੱਚ 24 ਘੰਟੇ ਕੰਮ ਕਰੇਗੀ।ਮੁੱਖ ਮੰਤਰੀ ਨੈ ਕਿਹਾ ਕਿ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਦਿੱਲੀ ਅਤੇ ਹਰਿਆਣਾ ਦੀ ਭੁਮਿਕਾ ਬਹੁਤ ਮਹਤੱਵਪੂਰਣ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਨਤੀਜਾ ਹੈ ਕਿ ਅੱਜ ਦਿੱਲੀ ਅਤੇ ਹਰਿਆਣਾ ਵਰਗੇ ਸੂਬਿਆਂ ਦੇ ਸਿਖਰ ਅਹੁਦਿਆਂ ‘ਤੇ ਸਾਧਾਰਣ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਜਿਮੇਵਾਰੀ ਨਿਭਾ ਰਹੇ ਹਨ ਅਤੇ ਸਮਾਜ ਸੇਵਾ ਨੂੰ ਸਰਵੋਚ ਪ੍ਰਾਥਮਿਕਤਾ ਦੇ ਰਹੇ ਹਨ। ਸ੍ਰੀਮਤੀ ਰੇਖਾ ਗੁਪਤਾ ਨੈ ਉਨ੍ਹਾਂ ਦੇ ਜੁਲਾਨਾਵਾਸੀਆਂ ਨੂੰ ਸੌਗਾਤ ਦੇਣ ਲਹੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ।ਪ੍ਰੋਗਰਾਮ ਵਿੱਚ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਰਾਜਕੁਮਾਰ ਗੌਤਮ, ਸ੍ਰੀ ਰਣਧੀਰ ਪਨਿਹਾਰ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪਿਛਲੀਆਂ ਸਰਕਾਰਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ, ਨਵੇਂ ਕਾਨੂੰਨ ਨਾਲ ਮਿਲੇਗੀ ਮਿਸਾਲੀ ਸਜ਼ਾ-ਮੁੱਖ ਮੰਤਰੀ

0

👉ਆਪਣੇ ਆਪ ਨੂੰ ਵੱਡੇ ਰਸੂਖਵਾਨ ਕਹਾਉਂਦੇ ਨਸ਼ੇ ਦੇ ਸੌਦਾਗਰ ਹੁਣ ਨਾਭਾ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ
👉ਪੰਜਾਬ ਦੇ ਕਈ ਇਲਾਕਿਆਂ ਵਿੱਚ ਪਹਿਲੀ ਵਾਰ ਬਿਨਾਂ ਟਿਊਬਵੈਲਾਂ ਚਲਾਏ ਤੋਂ ਨਹਿਰੀ ਪਾਣੀ ਨਾਲ ਝੋਨਾ ਲਾਇਆ ਗਿਆ
Barnala News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਬੇਅਦਬੀ ਦੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਸ਼ਰਨ ਦਿੰਦੀ ਰਹੀਆਂ ਹਨ ਪਰ ਸਾਡੀ ਸਰਕਾਰ ਵੱਲੋਂ ਨਵੇਂ ਕਾਨੂੰਨ ਨਾਲ ਅਜਿਹੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।ਜਨਤਕ ਲਾਇਬ੍ਰੇਰੀਆਂ ਨੂੰ ਵਚਰੂਅਲ ਤੌਰ ’ਤੇ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਪੂਰਨ ਤੌਰ ’ਤੇ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲੰਘੇ ਸੋਮਵਾਰ ਨੂੰ ਸਰਕਾਰ ਨੇ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧ ਰੋਕਥਾਮ ਬਿੱਲ-2025’ ਵਿਧਾਨ ਸਭਾ ਵਿੱਚ ਪੇਸ਼ ਕੀਤਾ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸੰਵੇਦਨਸ਼ੀਲ ਅਤੇ ਨਾਜ਼ੁਕ ਘਟਨਾਵਾਂ ਹਰੇਕ ਪੰਜਾਬੀ ਨੂੰ ਧੁਰ ਅੰਦਰ ਤੱਕ ਹਲੂਣ ਦਿੰਦੀਆਂ ਹਨ ਅਤੇ ਮੌਜੂਦਾ ਅਤੇ ਭਵਿੱਖੀ ਪੀੜ੍ਹੀਆਂ ਉਤੇ ਗਹਿਰਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਅੱਠ ਜਨਤਕ ਲਾਇਬ੍ਰੇਰੀਆਂ ਸਮਰਪਿਤ

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਸਜ਼ਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਾਨਦਾਰ ਸਫਲਤਾ ਨੇ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀ ਰਣਨੀਤੀ ਨੂੰ ਕਾਰਗਰ ਸਿੱਧ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਆਸੀ ਅਸਰ-ਰਸੂਖ ਵਾਲੇ ਤਾਕਤਵਾਰ ਵਿਅਕਤੀ ਜੋ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦੇ ਸਨ, ਹੁਣ ਨਾਭਾ ਜੇਲ੍ਹ ਵਿੱਚ ਬੰਦ ਹਨ।ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਜਿਹੇ ਨੇਤਾ ਦੀ ਗ੍ਰਿਫਤਾਰੀ ਨੇ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਦੋਗਲੇ ਕਿਰਦਾਰ ਦਾ ਪਰਦਾਫਾਸ਼ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਨਸ਼ਿਆਂ ਦੀ ਲਾਹਨਤ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਅਕਸ ਨੂੰ ਢਾਹ ਲਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਹੁ-ਪੱਖੀ ਰਣਨੀਤੀ ਅਪਣਾਈ ਜਿਸ ਤਹਿਤ ਨਸ਼ਾ ਸਪਲਾਈ ਨੂੰ ਤੋੜਨਾ, ਵੱਡੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨਾ, ਪੀੜਤਾਂ ਦਾ ਮੁੜ ਵਸੇਬਾ ਕਰਨਾ ਅਤੇ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀ ਜਾਇਦਾਦ ਨੂੰ ਜ਼ਬਤ ਕਰਨਾ ਜਾਂ ਢਾਹੁਣਾ ਸ਼ਾਮਲ ਹੈ।ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਣ ਲਈ ਮਤੇ ਪਾਸ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੈਸਾ ਕਮਾਉਣ ਖਾਤਰ ਨਸ਼ੇ ਨਾਲ ਲੋਕਾਂ ਦੇ ਘਰ ਤਬਾਹ ਕਰਨ ਵਾਲੇ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਗੇ ਨਹੀਂ।

ਇਹ ਵੀ ਪੜ੍ਹੋ  Punjab Govt ਨੇ ਡੇਢ਼ ਦਰਜਨ ਪੁਲਿਸ ਅਧਿਕਾਰੀਆਂ ਦੀਆਂ ਸੇਵਾਵਾਂ ਜੇਲ੍ਹ ਵਿਭਾਗ ਨੂੰ ਸੌਂਪੀਆਂ

ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬੇ ਨੇ ਨਸ਼ਿਆਂ ਦੀ ਸਪਲਾਈ ਲਾਈਨ ਪਹਿਲਾਂ ਹੀ ਤੋੜ ਦਿੱਤੀ ਹੈ ਅਤੇ ਇਸ ਧੰਦੇ ਦੇ ਪਿੱਛੇ ਵੱਡੀਆਂ ਮੱਛੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਤੌਰ ‘ਤੇ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਜਾਂ ਢਾਹਿਆ ਜਾ ਰਿਹਾ ਹੈ ਜਿਸ ਨਾਲ ਦੂਜਿਆਂ ਨੂੰ ਸਬਕ ਮਿਲਦਾ ਹੈ।ਖੇਤੀਬਾੜੀ ਖੇਤਰ ਬਾਰੇ ਬੋਲਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਟਿਊਬਵੈੱਲਾਂ ਦੀ ਵਰਤੋਂ ਤੋਂ ਬਿਨਾਂ ਝੋਨੇ ਦੀ ਲੁਆਈ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਨਹਿਰੀ ਪਾਣੀ ਹੁਣ ਟੇਲਾਂ ‘ਤੇ ਪੈਂਦੇ ਦੂਰ-ਦੁਰਾਡੇ ਪਿੰਡਾਂ ਤੱਕ ਵੀ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਸਰਕਾਰ ਨੇ ਪੰਜਾਬ ਭਰ ਵਿੱਚ 15,947 ਖਾਲਿਆਂ ਅਤੇ ਕੱਸੀਆਂ ਨੂੰ ਸੁਰਜੀਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ, ਉਸ ਸਮੇਂ ਸਿਰਫ 21 ਫੀਸਦੀ ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਸੀ ਪਰ ਅੱਜ 63 ਫੀਸਦੀ ਨਹਿਰੀ ਪਾਣੀ ਵਰਤਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਪਾਣੀ ਨਹੀਂ ਜਾਣ ਦਿੱਤਾ ਸਗੋਂ ਇਸ ਦੀ ਰਾਖੀ ਲਈ ਲੰਮੀ ਲੜਾਈ ਵੀ ਲੜੀ ਗਈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਕੌਮੀ ਤੇ ਰਾਜ ਮਾਰਗਾਂ ਦੀ ਸੁਰੱਖਿਆ ਵਧਾਉਣ ਲਈ ਦੇਸ਼ ਵਿੱਚ ਪਹਿਲੀ ਵਾਰ ਸੜਕ ਸੁਰਖਿਆ ਫੋਰਸ (ਐਸ.ਐਸ.ਐਫ.) ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਫੋਰਸ ਵਿੱਚ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ 1,597 ਜਵਾਨ ਹਨ, ਜਿਨ੍ਹਾਂ ਵਿੱਚ ਮਹਿਲਾ ਸਟਾਫ ਵੀ ਸ਼ਾਮਲ ਹੈ ਅਤੇ ਇਹ ਫੋਰਸ 144 ਆਧੁਨਿਕ ਵਾਹਨਾਂ ਨਾਲ ਲੈਸ ਹੈ।

ਇਹ ਵੀ ਪੜ੍ਹੋ  ਵੱਡੀ ਕਾਰਵਾਈ; ਰਿਸ਼ਵਤ ਦੇ ਪੈਸੇ ਵੰਡਣ ਦੀ ਵੀਡੀਓ ਵਾਈਰਲ, ਮਹਿਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਮੁਅੱਤਲ, ਵਿਜੀਲੈਂਸ ਜਾਂਚ ਦੇ ਆਦੇਸ਼

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸਾਲ ਫਰਵਰੀ ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 48.10 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਕਈ ਸੂਬਿਆਂ ਅਤੇ ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ।ਇਕ ਹੋਰ ਵੱਡੀ ਲੋਕ ਭਲਾਈ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਲਾਗੂ ਕੀਤੀ ਗਈ ਹੈ ਅਤੇ ਇਹ ਯੋਜਨਾ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਨਗਦੀ ਰਹਿਤ ਸਿਹਤ ਇਲਾਜ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਪੰਜਾਬ 10 ਲੱਖ ਰੁਪਏ ਤੱਕ ਸਿਹਤ ਇਲਾਜ ਦੇਣ ਵਾਲਾ ਪਹਿਲਾ ਭਾਰਤੀ ਸੂਬਾ ਹੈ ਜੋ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ‘ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਏਗਾ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਦੇ ਸਿਰਫ 36 ਮਹੀਨਿਆਂ ਦੇ ਅੰਦਰ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਮੌਕੇ ਭਾਲਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਸਰਕਾਰੀ ਨੌਕਰੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1910534