Saturday, May 23, 2026
Home Blog Page 634

bikram majithia case; ਬਿਕਰਮ ਮਜੀਠਿਆ ਦੇ ਹੱਕ ‘ਚ ਡਟਿਆ ਸੁਖਬੀਰ ਬਾਦਲ, ਕਿਹਾ ਸਰਾਇਆ ਇੰਡਸਟਰੀਜ਼ ਨੂੰ ਵਿਦੇਸ਼ੀ ਫੰਡਿੰਗ ਕਰੋ ਸਾਬਤ

0

bikram majithia case : ਦੋ ਦਿਨ ਪਹਿਲਾਂ ਆਪਣੇ ਨਜਦੀਕੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਿਰੁਧ ਵਿਜੀਲੈਂਸ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ਼ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁੱਲ ਕੇ ਮੈਦਾਨ ਵਿਚ ਨਿੱਤਰ ਆਏ ਹਨ। ਉਨ੍ਹਾਂ ਅੱਜ ਚੰਡੀਗੜ੍ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਸਰਾਇਆ ਇੰਡਸਟਰੀਜ਼ ਵਿਚ ਸਾਲ 2007 ਤੋਂ ਅੱਜ ਤੱਕ ਇਕ ਰੁਪਿਆ ਵੀ ਵਿਦੇਸ਼ੀ ਫੰਡਿੰਗ ਹੋਣ ਦੇ ਸਬੂਤ ਪੇਸ਼ ਕਰਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਾਇਆ ਇੰਡਸਟਰੀਜ਼ ਨੂੰ ਸਿਰਫ ਮਾਰਚ 2006 (ਅਕਾਲੀ ਦਲ ਦੀ ਸਰਕਾਰ ਬਣਨ ਤੋਂ ਇਕ ਸਾਲ ਪਹਿਲਾਂ) ਉਸ ਵੇਲੇ ਵਿਦੇਸ਼ੀ ਫੰਡਿੰਗ ਮਿਲੀ ਸੀ ਜਦੋਂ ਇਸਨੂੰ ਅਮਰੀਕਾ ਆਧਾਰਿਤ ਕਲੀਅਰ ਵਾਟਰ ਕਾਰਪੋਰੇਸ਼ਨ ਤੋਂ ਕੰਪਨੀ ਦੇ 25 ਫੀਸਦੀ ਸ਼ੇਅਰਾਂ ਬਦਲੇ 35 ਕਰੋੜ ਰੁਪਏ ਮਿਲੇ ਸਨ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ 26 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਅਣਗਹਿਲੀ ਤੇ ਲਾਪਰਵਾਹੀ ਕਰਨ ਦੇ ਦੋਸ਼ ‘ਚ ਕੀਤਾ ਮੁਅੱਤਲ

ਉਹਨਾਂ ਕਿਹਾ ਕਿ ਮਜੀਠੀਆ 2007 ਵਿਚ ਸਿਆਸਤ ਵਿਚ ਦਾਖਲ ਹੋਏ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਲੀਅਰਵਾਟਰ ਕਾਰਪੋਰੇਸ਼ਨ ਜਿਸਦੇ ਕਈ ਮੁਲਕਾਂ ਵਿਚ ਦਫਤਰ ਹਨ, ਨੇ ਦੁਨੀਆਂ ਭਰ ਵਿਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਹਨਾਂ ਕਿਹਾ ਕਿ ਇਸ ਕੰਪਨੀ ਵੱਲੋਂ ਸਰਾਇਆ ਇੰਡਸਟਰੀਜ਼ ਵਿਚ ਕੀਤਾ ਗਿਆ ਸਾਰਾ ਪੈਸੇ ਦਾ ਨਿਵੇਸ਼ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਅਤੇ ਫੋਰਨ ਇਨਵੈਸਟਮੈਂਟ ਪ੍ਰੋਮੋਸ਼ਨ ਬੋਰਡ (ਐਫ ਆਈ ਪੀ ਬੀ) ਤੋਂ ਪ੍ਰਵਾਨਗੀ ਮਿਲਣ ਮਗਰੋਂ ਐਨ ਬੀ ਐਫ ਸੀ ਰਾਹੀਂ ਕੀਤਾ ਗਿਆ।ਸ: ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਾਇਆ ਇੰਡਸਟਰੀਜ਼ ਦਾ ਸਾਰਾ ਲੈਣ ਦੇਣ ਹਰ ਸਾਲ ਇਨਕਮ ਟੈਕਸ ਵਿਭਾਗ ਵੱਲੋਂ ਪ੍ਰਵਾਨਗੀ ਪ੍ਰਾਪਤ ਕਰਦਾ ਸੀ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਰਾਇਆ ਇੰਡਸਟਰੀਜ਼ ਵਿਚ 540 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਦੀ ਦਲੀਲ ਬੇਤੁਕੀ ਹੈ ਅਤੇ ਇਸਦਾ ਇਕਲੌਤਾ ਮਕਸਦ ਬਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨਾ ਹੈ।

ਇਹ ਵੀ ਪੜ੍ਹੋ ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ

ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸਰਾਇਆ ਇੰਡਸਟਰੀਜ਼ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜੋ ਪਬਲਿਕ ਲਿਮਟਿਡ ਕੰਪਨੀ ਜਾਂਦੀ ਹੈ ਤੇ ਇਸਦਾ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਲੈਣ ਦੇਣ ਨਹੀਂ ਤੇ ਉਹਨਾਂ ਨਾਲ ਇਸਨੂੰ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਡੀ ਜੀ ਪੀ ’ਤੇ ਦਬਾਅ ਪਾਇਆ ਕਿ ਉਹ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਕਿਉਂਕਿ ਉਹ ਨਿਰੰਤਰ ਉਹਨਾਂ ਦੇ ਖਿਲਾਫ਼ ਬੋਲ ਰਿਹਾ ਸੀ। ਸ: ਬਾਦਲ ਨੇ ਕਿਹਾ ਕਿ ਕੇਸ ਦਰਜ ਕਰਨ ਤੋਂ ਪਹਿਲਾਂ ਕੋਈ ਜਾਂਚ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਅਜਿਹਾ ਕੇਸ ਦਾਇਰ ਕਰਨ ਤੋਂ ਪਹਿਲਾਂ ਤੈਅ ਨਿਯਮਾਂ ਮੁਤਾਬਕ ਸ: ਮਜੀਠੀਆ ਤੋਂ ਲਿਖਤੀ ਸਵਾਲ ਜਵਾਬ ਕਰਨੇ ਵੀ ਵਾਜਬ ਨਹੀਂ ਸਮਝੇ।ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸੇਵਾ ਮੁਕਤ ਅਫਸਰਾਂ ਨੂੰ ਮਜੀਠੀਆ ਨੂੰ ਬਦਨਾਮ ਕਰਨ ਵਾਸਤੇ ਵਰਤਣ ਦੀ ਵੀ ਨਿਖੇਧੀ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਜੇਲ੍ਹ ’ਚ ਹਵਾਲਾਤੀ ਦੀ ਮੌ+ਤ ਤੋਂ ਬਾਅਦ ਥਾਣੇਦਾਰ ਵੱਲੋਂ ਕਥਿਤ ਰਿਸ਼ਵਤ ਲੈਣ ਦੀ ਗੱਲ ਨਿਕਲੀ ਬਾਹਰ, ਐਸਪੀ ਵੱਲੋਂ ਜਾਂਚ ਸ਼ੁਰੂ

0

Bathinda News: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਹਵਾਲਾਤੀ ਦੀ ਬੀਤੇ ਕੱਲ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਇੱਕ ਥਾਣੇਦਾਰ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦੀ ਗੱਲ ਬਾਹਰ ਨਿਕਲ ਆਈ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮਾਮਲਾ ਸਾਹਮਣੇ ਆਉਂਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਮ੍ਰਿਤਕ ਦਾ ਪ੍ਰਵਾਰ ਇਨਸਾਫ਼ ਮਿਲਣ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਾਂ ਕਰਨ ’ਤੇ ਅੜ ਗਿਆ ਹੈ। ਉਂਝ ਹਿਰਾਸਤੀ ਮੌਤ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਵੀ ਨਿਆਇਕ ਜਾਂਚ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਦੂਜੇ ਪਾਸੇ ਥਾਣੇਦਾਰ ਉਪਰ ਰਿਸ਼ਵਤ ਲੈਣ ਦੇ ਲੱਗੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਬਠਿੰਡਾ ਚ ਵੀ ਕਰੋਨਾ ਨੇ ਦਿੱਤੀ ਦਸਤਕ, ਨਰਸਿੰਗ ਕਾਲਜ਼ ਦੀਆਂ ਦੋ ਵਿਦਿਆਰਥਣਾਂ ਮਿਲੀਆਂ ਪਾਜ਼ੀਟਿਵ

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੀ ਕੇਂਦਰੀ ਜੇਲ੍ਹ ਚਿਵ ਬੰਦ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲਾ ਕਲਾਂ ਦੇ ਸੁੱਖਾ ਰਾਮ (48 ਸਾਲ) ਦੀ 26 ਜੂਨ ਦੀ ਦੇਰ ਰਾਤ ਨੂੰ ਮੌਤ ਹੋ ਗਈ ਸੀ। ਪ੍ਰਵਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਜੇਲ੍ਹ ਪ੍ਰਸ਼ਾਸਨ ਉਪਰ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਹਨ ਤੇ ਨਾਲ ਹੀ ਜਿਸ ਮਾਮਲੇ ਵਿਚ ਮ੍ਰਿਤਕ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ, ਉਸਨੂੰ ਝੂਠਾ ਕਰਾਰ ਦਿੰਦਿਆਂ ਕੇਸ ਦਰਜ਼ ਕਰਨ ਵਾਲੇ ਥਾਣੇਦਾਰ ਉਪਰ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ

ਪ੍ਰਵਾਰ ਵੱਲੋਂ ਜਾਣਕਾਰੀ ਦਿੰਦਿਆਂ ਵਕੀਲ ਅਮਨਦੀਪ ਸ਼ਰਮਾ ਨੇ ਇਸਦੀ ਪੁਸ਼ਟੀ ਕੀਤੀ ਤੇ ਨਾਲ ਹੀ ਦਾਅਵਾ ਕੀਤਾ ਕਿ ਥਾਣਾ ਰਾਮਪੁਰਾ ਸਿਟੀ ਵਿਚ ਦਰਜ਼ ਹੋਏ ਇਸ ਮੁਕੱਦਮੇ ਵਿਚ ਜਾਂਚ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਦੇ ਸਬੂਤ ਪੈਨ ਡਰਾਈਵ ਦੇ ਵਿਚ ਪੁਲਿਸ ਅਧਿਕਾਰੀਆਂ ਨੂੰ ਸੌਪ ਦਿੱਤੇ ਹਨ। ਮ੍ਰਿਤਕ ਦੇ ਭਰਾ ਰਾਜੂ ਨੇ ਵੀ ਦਾਅਵਾ ਕੀਤਾ ਕਿ ਉਸਦਾ ਭਰਾ ਬਿਲਕੁੱਲ ਠੀਕ ਸੀ ਅਤੇ 26 ਜੂਨ ਨੂੰ ਉਸਦੀ ਜੇਲ੍ਹ ਵਾਲੇ ਫੋਨ ਉਪਰ ਉਸਦੀ ਆਪਣੇ ਭਰਾ ਨਾਲ ਗੱਲਬਾਤ ਵੀ ਹੋਈ ਸੀ। ਉਨ੍ਹਾਂ ਮੌਤ ਦੇ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੀ ਮੰਗ ਕੀਤੀ, ਤਾਂ ਜੋ ਉਹ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਸਕਣ।

ਇਹ ਵੀ ਪੜ੍ਹੋ ‘ਮਾਸਟਰ ਜੀ’ ਤੋਂ 20000 ਰੁਪਏ ਰਿਸ਼ਵਤ ਲੈਂਦਾ DEO ਦਫ਼ਤਰ ਦਾ ਕਲਰਕ ਰੰਗੇ ਹੱਥੀਂ ਕਾਬੂ

ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਨੂੰ ਭੇਜੀ ਇੱਕ ਸਿਕਾਇਤ ਵਿਚ ਇਹ ਵੀ ਦਾਅਵਾ ਕੀਤਾ ਕਿ ਉਸਦੇ ਭਰਾ ਵਿਰੁਧ 28 ਅਪ੍ਰੈਲ ਨੂੰ ਜਿਹੜਾ ਪਰਚਾ ਹੋਇਆ ਸੀ, ਉਹ ਵੀ ਝੂਠਾ ਸੀ। ਜਿਸਦੇ ਚੱਲਦੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਨਸਾਫ਼ ਦਿੱਤਾ ਜਾਵੇ। ਉਧਰ, ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਮੀਡੀਆ ਨੂੰ ਦਸਿਆ ਕਿ ਮ੍ਰਿਤਕ ਸੁੱਖਾ ਰਾਮ ਦੀ ਦੇਰ ਰਾਤ ਕਰੀਬ 11 ਵਜੇਂ ਹਾਲਾਤ ਅਚਾਨਕ ਖਰਾਬ ਹੋ ਗਈ ਤੇ ਮੌਕੇ ਉਪਰ ਡਾਕਟਰੀ ਸਹਾਇਤਾ ਦਿੱਤੀ ਗਈ।ਪਰ ਹਾਲਾਤ ਨੂੰ ਦੇਖਦਿਆਂ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਆ ਕੇ ਮੌਤ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਬਠਿੰਡਾ ਚ ਵੀ ਕਰੋਨਾ ਨੇ ਦਿੱਤੀ ਦਸਤਕ, ਨਰਸਿੰਗ ਕਾਲਜ਼ ਦੀਆਂ ਦੋ ਵਿਦਿਆਰਥਣਾਂ ਮਿਲੀਆਂ ਪਾਜ਼ੀਟਿਵ

0

Bathinda News: ਕਰੀਬ ਪੰਜ ਸਾਲ ਪਹਿਲਾਂ ਪੂਰੀ ਦੁਨੀਆ ’ਚ ਭਾਰੀ ਜਾਨੀ ਨੁਕਸਾਨ ਕਰਨ ਵਾਲੇ ਕਰੋਨਾ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬਠਿੰਡਾ ’ਚ ਵੀ ਇਸਨੇ ਦਸਤਕ ਦਿੱਤੀ ਹੈ। ਸ਼ਹਿਰ ਤੋ ਦੂਰ ਇੱਕ ਨਰਸਿੰਗ ਕਾਲਜ਼ ਦੀਆਂ ਦੋ ਵਿਦਿਆਰਥਣਾਂ ਕਰੋਨਾਂ ਪਾਜ਼ੀਟਿਵ ਮਿਲੀਆਂ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਬੀੇਤੇ ਕੱਲ ਇਸ ਕਾਲਜ਼ ਦੀ ਸੋਨੀਪਤ ਇਲਾਕੇ ਨਾਲ ਸਬੰਧਤ ਇੱਕ ਵਿਦਿਆਰਥਣ ਪਾਜੀਟਿਵ ਆਈ ਸੀ ਅਤੇ ਅੱਜ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ ਵਿਦਿਆਰਥਣ ਦਾ ਟੈਸਟ ਵੀ ਪਾਜ਼ੀਟਿਵ ਆਇਆ ਹੈ।

ਇਹ ਵੀ ਪੜ੍ਹੋ  ਪੈਸੇ ਲੈ ਕੇ ਨਸ਼ਾ ਤਸ਼ਕਰਾਂ ਨੂੰ ਛੱਡਣ ਵਾਲੇ ਦੋ ਥਾਣੇਦਾਰਾਂ ਤੇ ਇੱਕ ਹੌਲਦਾਰ ਵਿਰੁਧ ਹੋਈ ਵੱਡੀ ਕਾਰਵਾਈ

ਉਂਝ ਇਹ ਦੋਨੋਂ ਲੜਕੀਆਂ ਠੀਕ ਹਨ ਤੇ ਇੰਨ੍ਹਾਂ ਨੂੰ ਘਰਾਂ ਵਿਚ ਇਕਾਂਤਵਸ ਕਰਨ ਲਈ ਕਿਹਾ ਗਿਆ। ਹਾਲਾਂਕਿ ਕਰੋਨਾ ਮਰੀਜ਼ ਸਾਹਮਣੇ ਆਉਣ ਕਾਰਨ ਸਿਹਤ ਵਿਭਾਗ ਦੇ ਅਧਿਕਾਰੀ ਚੌਕਸ ਹੋ ਗਏ ਹਨ। ਗੌਰਤਲਬ ਹੈ ਕਿ ਇਸ ਵਾਰ ਪਹਿਲਾਂ ਦੇ ਮੁਕਾਬਲੇ ਇਸਦਾ ਵੈਰੀਅਟ ਕਾਫ਼ੀ ਕਮਜ਼ੌਰ ਮੰਨਿਆ ਜਾ ਰਿਹਾ ਤੇ ਲੋਕਾਂ ਵਿਚ ਇਸ ਬੀਮਾਰੀ ਦਾ ਸਾਹਮਣਾ ਕਰਨ ਲਈ ਪੈਦਾ ਹੋਈ ਸ਼ਕਤੀ ਦੇ ਚੱਲਦੇ ਇਸਦਾ ਹੱਲਾ ਜਿਆਦਾ ਖ਼ਤਰਨਾਕ ਨਹੀਂ ਪ੍ਰੰਤੂ ਪਹਿਲਾਂ ਹੋਏ ਨੁਕਸਾਨ ਕਾਰਨ ਲੋਕਾਂ ਵਿਚ ਹਾਲੇ ਵੀ ਇਸਦਾ ਡਰ ਦੇਖਣ ਨੂੰ ਜਰੂਰ ਮਿਲ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ 26 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਅਣਗਹਿਲੀ ਤੇ ਲਾਪਰਵਾਹੀ ਕਰਨ ਦੇ ਦੋਸ਼ ‘ਚ ਕੀਤਾ ਮੁਅੱਤਲ

0

👉ਡਿਊਟੀ ‘ਚ ਅਣਗਹਿਲੀ ਤੇ ਲਾਪਰਵਾਹੀ ਬਰਦਾਸ਼ਤ ਨਹੀਂ: ਲਾਲਜੀਤ ਸਿੰਘ ਭੁੱਲਰ
Chandigarh News:ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਜੇਲ੍ਹ ਵਿਭਾਗ ਦੇ 26 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਅਣਗਹਿਲੀ ਤੇ ਲਾਪਰਵਾਹੀ ਕਰਨ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਹੈ।ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਭਾਗ ਦੇ 26 ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਡਿਊਟੀ ‘ਚ ਅਣਗਹਿਲੀ/ ਲਾਪਰਵਾਹੀ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ, 1970 ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ।ਪੰਜਾਬ ਦੀਆਂ ਜੇਲ੍ਹਾਂ ‘ਚ ਡਿਊਟੀ ਨਿਭਾ ਰਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਮੰਤਰੀ ਨੇ ਕਿਹਾ ਕਿ ਗ਼ੈਰਕਾਨੂੰਨੀ ਗਤੀਵਿਧੀਆਂ, ਬੁਰਾ ਵਰਤਾਅ, ਅਨੁਸ਼ਾਸਨਹੀਣਤਾ, ਡਿਊਟੀ ਤੋਂ ਗੈਰਹਾਜ਼ਰੀ ਅਤੇ ਕੈਦੀਆਂ ਨਾਲ ਮੇਲ ਮਿਲਾਪ ਵਰਗੀਆਂ ਗਤੀਵਿਧੀਆਂ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ  ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ

ਮੰਤਰੀ ਨੇ ਦੱਸਿਆ ਕਿ ਇਕਬਾਲ ਸਿੰਘ ਬਰਾੜ ਸੁਪਰਡੰਟ ਜ਼ਿਲ੍ਹਾ ਜੇਲ੍ਹ ਮਾਨਸਾ, ਮਨਿੰਦਰ ਪਾਲ ਚੀਮਾ ਡਿਪਟੀ ਸੁਪਰਡੰਟ ਸੈਂਟਰਲ ਜੇਲ੍ਹ ਲੁਧਿਆਣਾ, ਅਨਿਲ ਭੰਡਾਰੀ ਡਿਪਟੀ ਸੁਪਰਡੰਟ ਬੋਰਸਟਲ ਜੇਲ੍ਹ ਲੁਧਿਆਣਾ, ਸੰਦੀਪ ਬਰਾੜ ਡਿਪਟੀ ਸੁਪਰਡੰਟ ਸੈਂਟਰਲ ਜੇਲ੍ਹ ਲੁਧਿਆਣਾ, ਯਾਦਵਿੰਦਰ ਸਿੰਘ ਏ.ਐਸ.ਜੇ. ਸੈਂਟਰਲ ਜੇਲ੍ਹ ਫ਼ਿਰੋਜ਼ਪੁਰ ਤੋਂ ਇਲਾਵਾ ਵਾਰਡਰ ਹਰਭੁਪਿੰਦਰ ਸਿੰਘ ਤੇ ਸਿਕੰਦਰ ਸਿੰਘ ਗੋਇੰਦਵਾਲ ਸਾਹਿਬ, ਬਿਕਰਮਜੀਤ ਸਿੰਘ ਤੇ ਵਿਜੇ ਪਾਲ ਸਿੰਘ ਅੰਮ੍ਰਿਤਸਰ, ਜਤਿੰਦਰ ਸਿੰਘ, ਰਵੀ, ਦੀਪਕ ਰਾਏ, ਕਿਰਨਜੀਤ ਸਿੰਘ, ਪ੍ਰਿਥੀਪਾਲ ਸਿੰਘ ਤੇ ਸਤਨਾਮ ਸਿੰਘ ਕਪੂਰਥਲਾ, ਸਤਨਾਮ ਸਿੰਘ ਤੇ ਮਨਦੀਪ ਸਿੰਘ ਹੁਸ਼ਿਆਰਪੁਰ, ਮਨਿੰਦਰ ਪਾਲ ਸਿੰਘ ਲੁਧਿਆਣਾ, ਅਨੂ ਮਲਿਕ, ਰਣਧੀਰ ਸਿੰਘ, ਅਰਵਿੰਦ ਦੇਵ ਸਿੰਘ, ਬਲਵੀਰ ਸਿੰਘ ਤੇ ਸੁੱਖਪ੍ਰੀਤ ਸਿੰਘ ਮਾਨਸਾ, ਸਤਨਾਮ ਸਿੰਘ ਨਾਭਾ, ਗਗਨਦੀਪ ਸਿੰਘ ਬਠਿੰਡਾ ਅਤੇ ਅਨਮੋਲ ਵਰਮਾ ਪਠਾਨਕੋਟ ਆਦਿ ਨੂੰ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਢਲਾਡਾ ਦੀ ਅਨਾਜ ਮੰਡੀ ਦੇ ਐਲਾਨ ਤੋਂ ਆੜ੍ਹਤੀਏ ਖੁਸ਼

ਜੇਲ੍ਹ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਚੰਗਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਡਿਊਟੀ ‘ਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਦੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਤੇ ਨਿਯਮਾਂ ਅਨੁਸਾਰ ਕਰਨੀ ਯਕੀਨੀ ਬਣਾਈ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਮਾਮਲਿਆਂ ਵਿੱਚ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਕਾਨੂੰਨ ਪੇਸ਼ ਕਰਨ ਦਾ ਐਲਾਨ

0

👉ਕਿਹਾ, ਸੂਬਾ ਸਰਕਾਰ ਵੱਲੋਂ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਰੇ ਭਾਈਵਾਲਾਂ ਨਾਲ ਕੀਤਾ ਜਾਵੇਗਾ ਸਲਾਹ-ਮਸ਼ਵਰਾ
Chandigarh News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਮਾਮਲਿਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਕਾਨੂੰਨ ਲਿਆਂਦਾ ਜਾਵੇਗਾ।ਆਪਣੀ ਸਰਕਾਰੀ ਰਿਹਾਇਸ਼ ਵਿਖੇ ਅਧਿਕਾਰੀਆਂ ਅਤੇ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਮੁੱਚੀ ਦੁਨੀਆਂ ਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਵਿਲੱਖਣ ਸੁਮੇਲ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਢਲਾਡਾ ਦੀ ਅਨਾਜ ਮੰਡੀ ਦੇ ਐਲਾਨ ਤੋਂ ਆੜ੍ਹਤੀਏ ਖੁਸ਼

ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸੂਬਾ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇੱਕ ਠੋਸ ਸੂਬਾਈ ਕਾਨੂੰਨ ਬਣਾਉਣ ਲਈ ਸਰਕਾਰ ਵੱਲੋਂ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਅਪਰਾਧੀਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਮੌਜੂਦਾ ਕਾਨੂੰਨੀ ਤਰੁੱਟੀਆਂ ‘ਤੇ ਚਿੰਤਾ ਪ੍ਰਗਟ ਕੀਤੀ ਜੋ ਅਜਿਹੇ ਨਾ-ਮਾਫ਼ੀਯੋਗ ਅਪਰਾਧਾਂ ਦੇ ਦੋਸ਼ੀ ਵਿਅਕਤੀਆਂ ਨੂੰ ਆਜ਼ਾਦ ਘੁੰਮਣ ਦੀ ਆਗਿਆ ਦਿੰਦੀਆਂ ਹਨ। ਉਨ੍ਹਾਂ ਇਸ ਨੂੰ ਪੂਰੀ ਤਰ੍ਹਾਂ ਗੈਰ-ਵਾਜਬ ਅਤੇ ਅਸਵੀਕਾਰਨਯੋਗ ਦੱਸਿਆ।ਹਰ ਇੱਕ ਲਈ ਨਿਆਂ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਫਰਜ਼ ਹੈ ਕਿ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਉਨ੍ਹਾਂ ਦੇ ਕੁਕਰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇ।

ਇਹ ਵੀ ਪੜ੍ਹੋ  ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਧਾਰਮਿਕ ਸੰਗਠਨਾਂ ਸਮੇਤ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰੇਗੀ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਕਾਨੂੰਨ ਵਿੱਚ ਸ਼ਾਮਲ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਵਿੱਚ ਧਾਰਮਿਕ ਸਥਾਨਾਂ ਬਾਰੇ ਤਾਂ ਸਪੱਸ਼ਟ ਉਪਬੰਧ ਹਨ ਪਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਬਾਰੇ ਇਸ ਵਿੱਚ ਕੋਈ ਉਪਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਵਿਸ਼ਾ ਸਮਵਰਤੀ ਸੂਚੀ ਦੇ ਅਧੀਨ ਆਉਂਦਾ ਹੈ, ਇਸ ਲਈ ਰਾਜ ਕੋਲ ਅਜਿਹਾ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਅਤੇ ਇਸ ਲਈ ਕਾਨੂੰਨੀ ਰਾਏ ਲਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਹ ਪ੍ਰਕਿਰਿਆ ਜਲਦੀ ਹੀ ਪੂਰੀ ਕੀਤੀ ਜਾਵੇਗੀ ਅਤੇ ਇਸ ਮੁੱਦੇ ਉਤੇ ਜਲਦੀ ਕੈਬਨਿਟ ਮੀਟਿੰਗ ਵੀ ਸੱਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

ਪੰਜਾਬ ਕਾਡਰ ਦੇ ਪੁਲਿਸ ਅਧਿਕਾਰੀ ਬਣੇ ਦੇਸ ਦੀ ਸਭ ਤੋਂ ‘ਪਾਵਰਫੁੱਲ’ ਖੁਫ਼ੀਆ ਏਜੰਸੀ ਦੇ ਮੁਖੀ

0

Punjab News: ਪੰਜਾਬ ਕਾਡਰ ਦੇ ਆਈ.ਪੀ.ਐਸ. ਅਧਿਕਾਰੀ ਪਰਾਗ ਜੈਨ ਨੂੰ ਭਾਰਤ ਸਰਕਾਰ ਨੇ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਹ 1 ਜੁਲਾਈ ਨੂੰ ਰਵੀ ਸਿਨਹਾ ਦੀ ਥਾਂ ਲੈਣਗੇ, ਜੋ ਉਕਤ ਦਿਨ ਸੇਵਾਮੁਕਤ ਹੋ ਰਹੇ ਹਨ। ਸ਼੍ਰੀ ਜੈਨ ਦੀ ਨਿਯੁਕਤ ਉਪਰ ਅੱਜ ਕੇਂਦਰੀ ਕੈਬਨਿਟ ਨੇ ਮੋਹਰ ਲਗਾ ਦਿੱਤੀ ਹੈ। 1989 ਬੈਚ ਦੇ ਆਈਪੀਐਸ ਅਧਿਕਾਰੀ ਪਰਾਗ ਜੈਨ ਲੰਮੇ ਸਮੇਂ ਤੋਂ ਕੇਂਦਰ ਵਿਚ ਡੈਪੁਟੇਸ਼ਨ ‘ਤੇ ਹਨ ਅਤੇ ਪੰਜਾਬ ਵਿਚ ਤੈਨਾਤ ਦੌਰਾਨ ਉਹ ਕਈ ਜ਼ਿਲ੍ਹਿਆਂ ਦੇ ਐਸਐਸਪੀ ਤੇ ਲੁਧਿਆਣਾ ਜੋਨ ਦੇ ਡੀਆਈਜੀ ਵੀ ਰਹੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪੈਸੇ ਲੈ ਕੇ ਨਸ਼ਾ ਤਸ਼ਕਰਾਂ ਨੂੰ ਛੱਡਣ ਵਾਲੇ ਦੋ ਥਾਣੇਦਾਰਾਂ ਤੇ ਇੱਕ ਹੌਲਦਾਰ ਵਿਰੁਧ ਹੋਈ ਵੱਡੀ ਕਾਰਵਾਈ

0

Ludhiana News: ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਅਧੀਨ ਆਉਂਦੇ ਥਾਣਾ ਜੋਧਾਂ ਵਿਚ ਤੈਨਾਤ ਦੋ ਥਾਣੇਦਾਰਾਂ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲਕੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਐਸਐਸਪੀ ਡਾ. ਅੰਕੁਰ ਗੁਪਤਾ ਨੇ ਇਸ ਸਬੰਧੀ ਸਿਕਾਇਤ ਮਿਲਣ ‘ਤੇ ਥਾਣੇਦਾਰ ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਤੋਂ ਇਲਾਵਾ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਮੁਅੱਤਲ ਕਰਦੇ ਹੋਏ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁਢਲੀ ਜਾਂਚ ਮੁਤਾਬਕ ਪੁਲਿਸ ਦੇ ਉਕਤ ਮੁਲਾਜਮਾਂ ਵੱਲੋਂ ਕਥਿਤ ਤੌਰ ‘ਤੇ ਤਿੰਲ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਸੀ ਪ੍ਰੰਤੂ ਇੰਨ੍ਹਾਂ ਵਿਚੋਂ ਦੋ ਨੂੰ ਪੈਸੇ ਲੈ ਕੇ ਛੱਡ ਦਿੱਤਾ ਤੇ ਇੱਕ ਨੌਜਵਾਨ ਉਪਰ ਪਰਚਾ ਦਰਜ਼ ਕਰ ਦਿੱਤਾ।

ਇਹ ਵੀ ਪੜ੍ਹੋ  CIA Mohali ਦੀ ਟੀਮ ਵੱਲੋਂ ਲੁੱਟ/ਖੋਹ ਕਰਨ ਵਾਲ਼ਾ 6 ਮੈਂਬਰੀ ਗਿਰੋਹ ਗ੍ਰਿਫਤਾਰ

ਸੂਚਨਾ ਮੁਤਾਬਕ ਜਿਸ ਨੌਂਜਵਾਨ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ, ਉਸਨੇ ਹੀ ਪੁਲਿਸ ਦੇ ਅਧਿਕਾਰੀਆਂ ਕੋਲ ਸਿਕਾਇਤ ਕੀਤੀ ਹੈ ਤੇ ਦਸਿਆ ਜਾ ਰਿਹਾ ਕਿ ਇਸ ਸਿਕਾਇਤ ਦੇ ਨਾਲ ਉਸਨੇ ਇੱਕ ਆਡੀਓ ਰਿਕਾਡਿੰਗ ਵੀ ਸੌਂਪੀ ਹੈ, ਜਿਸਦੇ ਵਿਚ ਪੈਸਿਆ ਦਾ ਲੈਣ-ਦੇਣ ਹੋ ਰਿਹਾ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸਦੀ ਜਾਂਚ ਦਾ ਜਿੰਮਾ ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੂੰ ਸੌਂਪਿਆ ਗਿਆ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਦੇ ਉਕਤ ਦੋਨੋਂ ਥਾਣੇਦਾਰ ਤੇ ਹੌਲਦਾਰ ਪਿਛਲੇ ਕੁੱਝ ਸਮੇਂ ਤੋਂ ਇਕੱਠੇ ਹੀ ਡਿਊਟੀ ਕਰਦੇ ਆ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਲਵਰ ਓਕਸ ਸਕੂਲ ਦੇ 18 ਵਿਦਿਆਰਥੀਆਂ ਨੇ ਐਨਸੀਸੀ ਕੈਂਪ ਵਿੱਚ ਲਿਆ ਹਿੱਸਾ

0

Bathinda News:3 ਪੰਜਾਬ ਨੇਵਲ ਯੂਨਿਟ ਐਨਸੀਸੀ ਬਠਿੰਡਾ ਵੱਲੋਂ ਐਸ.ਵੀ.ਐਮ. ਸਕੂਲ ਭੀਖੀ ਜ਼ਿਲ੍ਹਾ ਮਾਨਸਾ ਵਿਖੇ 10 ਰੋਜਾ ਸਾਲਾਨਾ ਐਨ.ਸੀ.ਸੀ. ਸਿਖਲਾਈ ਕੈਂਪ ਕਮਾਂਡਿੰਗ ਅਫਸਰ ਕੈਪਟਨ ਇਸ਼ਰਾਜ ਸਿੰਘ ਹੋਰਾਂ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਹ ਕੈਡਿਟਾਂ ਦੇ ਜੀਵਨ ਦਾ ਇੱਕ ਵਧੀਆ ਸਿੱਖਣ ਵਾਲਾ ਹਿੱਸਾ ਸੀ, ਜਿਸ ਵਿੱਚ ਜਲ ਸੈਨਾ, ਹਥਿਆਰਾਂ ਦੀ ਸਿਖਲਾਈ, ਸਮੁੰਦਰੀ ਜਹਾਜਾਂ ਬਾਰੇ ਜਾਣਕਾਰੀ, ਨੇਵੀਗੇਸ਼ਨ, ਸਮੁੰਦਰੀ ਸੰਚਾਰ, ਸੈਨਾ ਦੇ ਰੈਂਕ, ਐਨਸੀਸੀ ਵਿੱਚ ਏਕਤਾ ਅਤੇ ਅਨੁਸ਼ਾਸਨ, ਲੀਡਰਸ਼ਿਪ ਗੁਣਵੱਤਾ, ਸ਼ਖਸੀਅਤ ਵਿਕਾਸ, ਆਫ਼ਤ ਪ੍ਰਬੰਧਨ, ਅੱਗ ਬੁਝਾਉਣ, ਟ੍ਰੈਫਿਕ ਨਿਯਮ, ਸਾਈਬਰ ਅਪਰਾਧ, ਸਿਹਤ-ਸਫਾਈ, ਡ੍ਰਿਲ-ਪਰੇਡ, ਸਰੀਰਕ ਕਸਰਤਾਂ, ਵਾਤਾਵਰਨ ਰੱਖ-ਰਖਾਵ ਅਤੇ ਸਮਾਜ ਕਲਿਆਣ ਸਬੰਧੀ ਗਤੀਵਿਧੀਆਂ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ  ‘ਮਾਸਟਰ ਜੀ’ ਤੋਂ 20000 ਰੁਪਏ ਰਿਸ਼ਵਤ ਲੈਂਦਾ DEO ਦਫ਼ਤਰ ਦਾ ਕਲਰਕ ਰੰਗੇ ਹੱਥੀਂ ਕਾਬੂ

ਸਿਲਵਰ ਓਕਸ ਸਕੂਲ ਦੇ 18 ਐਨਸੀਸੀ ਕੈਡਿਟਾਂ ਨੇ ਇਸ ਸਿਖਲਾਈ ਕੈਂਪ ਦੌਰਾਨ ਕੇਅਰਟੇਕਰ ਸੰਦੀਪ ਸ਼ੇਰਗਿੱਲ ਦੀ ਸੰਗਤ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਿਵੇਂ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਹਿੱਸੇਦਾਰੀ, ਐਂਟੀ ਡਰੱਗ ਅਬਿਊਜ ਦਿਵਸ, ਰੱਸਾਕਸ਼ੀ, ਵਾਲੀਬਾਲ ਖੇਡ, ਰੁਟੀਨ ਕਲਾਸਰੂਮ ਲੈਕਚਰ, ਮਹਿਮਾਨਾਂ ਦੁਆਰਾ ਵੱਖ ਵੱਖ ਵਿਸ਼ਿਆਂ ਤੇ ਭਾਸ਼ਣ, ਪਰੇਡ, ਸੱਭਿਆਚਾਰਕ ਗਤੀਵਿਧੀਆਂ ਆਦਿ। ਇਸੇ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਜੋਸ਼ਮਨਪ੍ਰੀਤ ਸਿੰਘ ਗਿੱਲ ਨੇ ਵਾਲੀਬਾਲ ਖੇਡ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਹਾਸਿਲ ਕੀਤਾ ਅਤੇ ਸਕੂਲ ਦਾ ਨਾਮ ਰੁਸ਼ਨਾਇਆ।ਇਸ 10 ਰੋਜਾ ਐਨਸੀਸੀ ਸਿਖਲਾਈ ਕੈਂਪ ਦੀ ਸਫਲਤਾ ਲਈ ਸਿਲਵਰ ਓਕਸ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਤੂ ਅਰੋੜਾ ਅਤੇ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਬਨਿੰਦਰ ਪਾਲ ਸੇਖੋਂ ਨੇ ਐਨਸੀਸੀ ਕੈਡਿਟਾਂ ਦੀ ਸਫਲ ਕਰਗੁਜ਼ਾਰੀ ਲਈ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮਾਲਵਾ ਕਾਲਜ ਬਠਿੰਡਾ ਦੇ BCA ਭਾਗ ਦੂਜਾ, ਸਮੈਸਟਰ ਤੀਜਾ ਦੇ ਵਿਦਿਆਰਥੀਆਂ ਦਾ ਨਤੀਜ਼ਾ ਰਿਹਾ ਸ਼ਾਨਾਦਾਰ

0

Bathinda News:ਮਾਲਵਾ ਕਾਲਜ ਬਠਿੰਡਾ ਦੇ BCA ਭਾਗ ਦੂਜਾ, ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਯੂਨੀਵਰਸਿਟੀ ਇਮਤਿਹਾਨਾਂ ਵਿੱਚ 100% ਨਤੀਜੇ ਦੇ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਹਰਪਿੰਦਰ ਸਿੰਘ ਨੇ 78.57% ਅੰਕਾਂ ਨਾਲ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਯਾ, ਹਰਭਜਨ ਸਿੰਘ ਅਤੇ ਅਮ੍ਰਿਤਪਾਲ ਕੌਰ ਨੇ 78.29% ਅੰਕ ਲੈ ਕੇ ਸਾਂਝਾ ਤੌਰ ‘ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਰਾਜਵੀਰ ਕੌਰ ਨੇ 77% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਖੁਸ਼ੀ ਦੇ ਮੌਕੇ ‘ਤੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਮੁਬਾਰਕਬਾਦ ਦਿੱਤੀ।

ਇਹ ਵੀ ਪੜ੍ਹੋ  ‘ਮਾਸਟਰ ਜੀ’ ਤੋਂ 20000 ਰੁਪਏ ਰਿਸ਼ਵਤ ਲੈਂਦਾ DEO ਦਫ਼ਤਰ ਦਾ ਕਲਰਕ ਰੰਗੇ ਹੱਥੀਂ ਕਾਬੂ

ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਕਾਲਜ ਪ੍ਰਬੰਧਕ ਸਮਿਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਲਈ ਉੱਤਮ ਅਧਿਐਨ ਢਾਂਚਾ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਜ਼ਾਹਿਰ ਕੀਤਾ ਕਿ BCA, BBA, B.Com ਅਤੇ BA ਕੋਰਸਾਂ ਵਿੱਚ ਲੜਕੀਆਂ ਲਈ 50% ਫੀਸ ਛੂਟ ਦਿੱਤੀ ਜਾ ਰਹੀ ਹੈ, ਤਾਂ ਜੋ ਮਾਲਵਾ ਖੇਤਰ ਵਿੱਚ ਵਧੇਰੇ ਬੱਚੀਆਂ ਉੱਚ ਸਿੱਖਿਆ ਵੱਲ ਪ੍ਰੇਰਿਤ ਹੋਣ ਅਤੇ ਕੋਈ ਵੀ ਵਿਦਿਆਰਥੀ ਕੇਵਲ ਵਿੱਤੀ ਕਾਰਨਾਂ ਕਰਕੇ ਆਪਣੀ ਪੜਾਈ ਨਾ ਛੱਡੇ।ਕਾਲਜ ਪ੍ਰਬੰਧਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਨ੍ਹਾਂ ਮੇਧਾਵਾਨ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਦੌਰਾਨ ਸਨਮਾਨਤ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਢਲਾਡਾ ਦੀ ਅਨਾਜ ਮੰਡੀ ਦੇ ਐਲਾਨ ਤੋਂ ਆੜ੍ਹਤੀਏ ਖੁਸ਼

0

👉ਮੁੱਖ ਮੰਤਰੀ ਨੂੰ ਮਿਲ ਕੇ ਖੁਸ਼ੀ ਕੀਤੀ ਸਾਂਝੀ
Budhlada/Mansa News:ਬੁਢਲਾਡਾ ਵਿੱਚ ਆਪਣੀ ਸੁਭਾਵਿਕ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਸ਼੍ਰ ਭਗਵੰਤ ਸਿੰਘ ਮਾਨ ਨੇ ਬੁਢਲਾਡਾ ਸ਼ਹਿਰ ਵਿੱਚ ਨਵੀਂ ਅਨਾਜ ਮੰਡੀ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਆਪਣਾ ਵਾਅਦਾ ਪੂਰਾ ਕਰਦਿਆਂ ਬੁਢਲਾਡਾ ਵਿੱਚ ਨਵੀਂ ਅਨਾਜ ਮੰਡੀ ਬਣਾਉਣ ਲਈ ਲੋੜੀਂਦੀ ਰਾਸ਼ੀ ਜਾਰੀ ਕਰਕੇ ਨਵੀਂ ਅਨਾਜ ਮੰਡੀ ਦੀ ਰਜਿਸਟਰੀ ਬੁਢਲਾਡਾ ਮੰਡੀ ਦੇ ਨਾਮ ਕਰਵਾ ਦਿੱਤੀ ਹੈ ਅਤੇ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।

ਇਹ ਵੀ ਪੜ੍ਹੋ  AAP ਦੇ ਨਵੇਂ ਚੁਣੇ ਗਏ MLA Sanjeev Arora ਨੇ ਚੁੱਕੀ ਸਹੁੰ , CM Mann ਸਹਿਤ ਪਾਰਟੀ ਆਗੂਆਂ ਨੇ ਦਿੱਤੀ ਵਧਾਈ

ਇਹ ਜਾਣਕਾਰੀ ਦਿੰਦਿਆਂ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਅੱਜ ਬੁਢਲਾਡਾ ਦੇ ਵਿੱਚ ਆਪਣੀ ਖੁਸ਼ੀ ਦੀ ਨੂੰ ਸਾਂਝੀ ਕਰਦੇ ਹੋਏ ਆੜ੍ਹਤੀਆ ਵਰਗ ਦੇ ਨੁਮਾਇੰਦੇ ਉਨ੍ਹਾਂ ਨਾਲ ਮੁੱਖ ਮੰਤਰੀ ਜੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ’ਤੇ ਗਏ ਅਤੇ ਆਪਣਾ ਵਾਅਦਾ ਪੂਰਾ ਕਰਨ ਲਈ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਕੀਤਾ।ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ਵਾਸ ਦਵਾਇਆ ਕਿ ਇਸ ਕੰਮ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਨਿਯਮਤ ਸਮੇਂ ਵਿੱਚ ਅਨਾਜ ਮੰਡੀ ਦਾ ਕੰਮ ਸੰਪੂਰਨ ਕਰਕੇ ਆੜ੍ਹਤੀਆਂ ਅਤੇ ਬੁਢਲਾਡਾ ਹਲਕੇ ਦੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਦੀ ਵੱਡੀ ਕਾਰਵਾਈ; ਜੇਲ੍ਹ ਸੁਪਰਡੈਂਟ ਸਹਿਤ ਜੇਲ੍ਹ ਵਿਭਾਗ ਦੇ ਦੋ ਦਰਜ਼ਨ ਅਧਿਕਾਰੀ ਤੇ ਕਰਮਚਾਰੀ ਮੁਅੱਤਲ

ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੇ ਲਈ ਵਿਧਾਇਕ ਸਮੇਤ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸ਼੍ਰੀ ਸਤੀਸ਼ ਸਿੰਗਲਾ, ਗਿਆਨ ਚੰਦ, ਪਰਵੀਨ ਕੁਮਾਰ, ਵਿਸ਼ਾਲ ਰਿਸ਼ੀ ਭੋਲਾ ਰਾਮ ਪਟਵਾਰੀ, ਜਤਿੰਦਰ ਜੀਤੂ ਵਿਸ਼ਾਲ ਰਿਸ਼ੀ, ਸੁਨੀਲ ਕੁਮਾਰ ਸ਼ੀਲਾ, ਅਨਿਲ ਕੁਮਾਰ ਹਾਜ਼ਰ ਸਨ।ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਸਮੇਂ ਖੁਸ਼ੀ ਦੀ ਗੱਲ ਇਹ ਹੋਈ ਕਿ ਬੁਢਲਾਡਾ ਦੇ ਵਪਾਰੀਆਂ ਨਾਲ ਵਿਸ਼ੇਸ਼ ਮੋਹ ਜਤਾਉਂਦੇ ਹੋਏ ਮੁੱਖ ਮੰਤਰੀ ਨੇ ਆਪਣੇ ਸਮੇਂ ਦੀ ਪਰਵਾਹ ਨਾ ਕਰਦਿਆਂ 40 ਮਿੰਟ ਦਾ ਸਮਾਂ ਦਿੱਤਾ ਅਤੇ ਹਰ ਪ੍ਰਕਾਰ ਦਾ ਮੁੱਦਾ ਸਾਂਝਾ ਕੀਤਾ,ਜਿਸ ਨਾਲ ਆੜ੍ਹਤੀਆ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1911705