Sunday, May 24, 2026
Home Blog Page 655

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ 3 ਜੁਲਾਈ ਦੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਵਜੋਂ ਕੀਤੀ ਗੇਟ ਰੈਲੀ

0

👉ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰੇ ਸਰਕਾਰ-ਆਗੂ
Bathinda News: ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ 3 ਜੁਲਾਈ ਦੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਵਜੋਂ ਗੇਟ ਰੈਲੀ ਕੀਤੀ ਇਸ ਸਮੇਂ ਆਗੂਆਂ ਪ੍ਰਧਾਨ ਜਗਰੂਪ ਸਿੰਘ,ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਮੀਤ ਪ੍ਰਧਾਨ ਨਾਇਬ ਸਿੰਘ ਅਤੇ ਹਰਦੀਪ ਸਿੰਘ ਤੱਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ,ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਦਿਸਾ-ਨਿਰਦੇਸਾਂ ਤੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਦੇਣ ਵਾਲੇ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਬਿਜਲੀ,ਪਾਣੀ,ਸਿਹਤ, ਸਿੱਖਿਆ,ਆਵਾਜਾਈ,ਦੂਰ-ਸੰਚਾਰ ਆਦਿ ਨੂੰ ਨਿੱਜੀ ਦੇਸੀ-ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਜਰੂਰੀ ਸੇਵਾਵਾਂ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਬੇਰੋਕ ਲੁੱਟ ਕਰਨ ਦੇ ਰਸਤੇ ਵਿੱਚ ਰੁਕਾਵਟ ਬਣਦੇ ਪਹਿਲਾਂ ਤੋਂ ਤਹਿ ਖੇਤੀ,ਲੇਬਰ,ਬਿਜਲੀ,ਪਾਣੀ,ਸੁਰੱਖਿਆ,ਆਵਾਜਾਈ ਆਦਿ ਕਾਨੂੰਨਾਂ ਵਿੱਚ ਬੇਲੋੜੀਆਂ ਤਬਦੀਲੀਆਂ ਕਰਕੇ ਸਮੂਹ ਮਿਹਨਤਕਸ਼ ਵਰਗਾਂ ਦੀ ਤਿੱਖੀ ਲੁੱਟ ਕਰਨ

ਇਹ ਵੀ ਪੜ੍ਹੋ ਹਾਈਕੋਰਟ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਸਟੈਲਕੋ ਦੇ ਨਜਾਇਜ਼ ਕਬਜ਼ੇ ਵਾਲੀ ਕੰਧ ਨੂੰ ਢਾਹਿਆ

ਅਤੇ ਸਮੂਹ ਕਿਰਤੀ ਲੋਕਾਂ ਨੂੰ ਬੰਧੂਆਂ ਮਜਦੂਰਾਂ ਦੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਲੋਕਮਾਰੂ ਫੈਸਲਾ ਕੀਤਾ ਗਿਆ ਹੈ,ਕੇਂਦਰ ਦੀ ਭਾਜਪਾ ਹਕੂਮਤ ਨੇ ਕਿਰਤ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਮਜ਼ਦੂਰ ਜਮਾਤ ਵੱਲੋਂ ਖੂਨ ਵਹਾਕੇ ਪ੍ਰਾਪਤ ਕੀਤੇ 08 ਘੰਟੇ ਦਿਹਾੜੀ ਦੇ ਅਧਿਕਾਰ ਨੂੰ ਪੈਰਾਂ ਹੇਠ ਦਰੜਕੇ 12 ਘੰਟੇ ਦਿਹਾੜੀ ਕਰਨ ਅਤੇ ਜਥੇਬੰਦੀ ਬਣਾਉਣ ਅਤੇ ਵਿਰੋਧ ਪ੍ਰਗਟਾਵੇ ਕਰਨ ਦੇ ਪਹਿਲਾਂ ਤੋਂ ਹਾਸਿਲ ਹੱਕ ਨੂੰ ਖਤਮ ਕਰਨ ਦੇ ਮਨਸੂਬੇ ਨਾਲ ਮਜ਼ਦੂਰ-ਮੁਲਾਜ਼ਮ ਮਾਰੂ ਫ਼ੈਸਲਾ ਕੀਤਾ ਹੈ,ਕੇਂਦਰ ਅਤੇ ਸੂਬਾ ਸਰਕਾਰ ਵੱਲੋੰ ਵਿਸ਼ਵ ਵਪਾਰ ਸੰਸਥਾ,ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਵਾ ਦੇ ਸਮੂਹ ਸਰਕਾਰੀ ਅਦਾਰਿਆਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ ਅਤੇ ਦੇਸ਼ ਦੇ ਕੁੱਲ ਪੈਦਾਵਾਰੀ ਸਰੋਤਾਂ ਨੂੰ ਦੇਸੀ-ਵਿਦੇਸ਼ੀ ਨਿੱਜੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਠੇਕਾ ਮੁਲਾਜ਼ਮਾਂ ਨੂੰ ਮਿਲਦੇ ਨਿਗੂਣੇ ਰੁਜ਼ਗਾਰ ਨੂੰ ਖੋਹਕੇ ਕਿਰਤ ਦੀ ਲੁੱਟ ਕਰਨ ਦੀ ਖੁੱਲ ਦਿੱਤੀ ਜਾ ਰਹੀ ਹੈ

ਇਹ ਵੀ ਪੜ੍ਹੋ ਮਾਲਵਾ ਕਾਲਜ਼ ਦੇ ਬੀ.ਕਾਮ.ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਅਤੇ ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਕਾਰਨ ਹੀ ਸਮੂਹ ਸਰਕਾਰੀ ਅਦਾਰਿਆਂ ਵਿੱਚ ਪਿਛਲੇ 20-25 ਸਾਲਾਂ ਦੇ ਲੰਬੇ ਅਰਸੇ ਤੋਂ ਲਗਾਤਾਰ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਰੈਗੂਲਰ/ਪੈਨਸ਼ਨਰਜ਼ ਮੁਲਾਜ਼ਮਾਂ ਨੂੰ ਮਿਲਦੀਆਂ ਨਾ-ਮਾਤਰ ਸਹੂਲਤਾਂ ਤੇ ਕੱਟ ਲਾਇਆ ਜਾ ਰਿਹਾ ਹੈ,ਜਿਸ ਦੇ ਵਿਰੋਧ ਵਜੋਂ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ ਤੇ 03 ਜੁਲਾਈ ਨੂੰ ਪੀ.ਐੱਸ.ਪੀ.ਸੀ.ਐੱਲ. ਦੇ ਮੁੱਖ ਦਫ਼ਤਰ ਅੱਗੇ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ,ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,ਸਮੂਹ ਅਦਾਰਿਆਂ ਦੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਅਦਾਰਿਆਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ/ਅੱਜ ਦੀ ਮਹਿੰਗਾਈ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸਚਿਤ ਕੀਤੀ ਜਾਵੇ,ਠੇਕਾ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਘੱਟੋ-ਘੱਟ 10 ਲੱਖ ਰੁਪਏ ਗੁਜ਼ਾਰਾ ਭੱਤਾ ਦਿੱਤਾ ਜਾਵੇ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ,ਰੈਗੂਲਰ/ਸੇਵਾ ਮੁਕਤ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਫੌਰੀ ਪ੍ਰਵਾਨ ਕੀਤਾ ਜਾਵੇ.

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਹਾਈਕੋਰਟ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਸਟੈਲਕੋ ਦੇ ਨਜਾਇਜ਼ ਕਬਜ਼ੇ ਵਾਲੀ ਕੰਧ ਨੂੰ ਢਾਹਿਆ

0

Rampura Phul News: ਰਾਮਪੁਰਾ ਸ਼ਹਿਰ ਦੀ ਨਾਮੀ ਫੈਕਟਰੀ ਸਟੈਲਕੋ ਲਿਮਟਿਡ ਵੱਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਹੋਏ ਕਥਿਤ ਨਜਾਇਜ਼ ਕਬਜ਼ੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ। ਪਿਛਲੇ ਕਈ ਸਾਲਾਂ ਤੋਂ ਇਸ ਫੈਕਟਰੀ ਦੇ ਪ੍ਰਬੰਧਕਾਂ ਸਾਹਮਣੇ ਅੱਖਾਂ ਮੀਚੀ ਬੈਠੇ ਪ੍ਰਸ਼ਾਸਨ ਨੇ ਇਹ ਕਦਮ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੁੱਕਿਆ ਹੈ। ਇਹ ਮੁੱਦਾ ਰਾਮਪੁਰਾ ਦੇ ਨਾਲ ਲੱਗਦੇ ਕੋਠੇ ਮਹਾਂ ਸਿੰਘ ਮਹਾਰਾਜ਼ ਦੇ ਸਮਾਜ ਸੇਵੀ ਗੁਰਮੀਤ ਸਿੰਘ ਨੇ ਚੂੱਕਿਆ ਸੀ। ਮਿਲੀ ਜਾਣਕਾਰੀ ਮੁਤਾਬਕ ਕਰੀਬ 5-6 ਸਾਲ ਪਹਿਲਾਂ ਇਸ ਫੈਕਟਰੀ ਦੇ ਮਾਲਕਾਂ ਵੱਲੋਂ ਨਾਲ ਲਗਦੀ 8-9 ਏਕੜ ਜ਼ਮੀਨ ਖਰੀਦੀ ਗਈ ਸੀ ਅਤੇ ਨਾਲ ਨਹਿਰੀ ਕੋਠੀ ਤੋਂ ਮਾੜੀ ਰੋਡ ਨੂੰ ਜਾ ਰਹੇ ਰਸਤੇ ’ਤੇ ਕੈਨਾਲ ਕਲੱਬ ਦੇ ਨਾਲ ਕੁਝ ਸਰਕਾਰੀ ਰਸਤੇ ਉਪਰ ਨਜਾਇਜ਼ ਕਬਜ਼ਾ ਕਰ ਲਿਆ ਸੀ ਜਿਸ ਨੂੰ ਛੁਡਾਉਣ ਲਈ ਸਥਾਨਕ ਨਿਵਾਸੀਆਂ ਨੇ ਫੈਕਟਰੀ ਪ੍ਰਬੰਧਕਾਂ ਤੱਕ ਪਹੁੰਚ ਕੀਤੀ ਪ੍ਰੰਤੂ ਫੈਕਟਰੀ ਪ੍ਰਬੰਧਕਾਂ ਨੇ ਇਸ ਸਬੰਧੀ ਕੋਈ ਹਾਂ ਪੱਖੀ ਰਵੱਈਆਂ ਨਹੀਂ ਅਪਣਾਇਆ।

ਇਹ ਵੀ ਪੜ੍ਹੋ ਮਾਲਵਾ ਕਾਲਜ਼ ਦੇ ਬੀ.ਕਾਮ.ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

ਹਾਲਾਕਿ ਬਾਅਦ ਵਿੱਚ ਪ੍ਰਸ਼ਾਸਨ ਦੀ ਮਿਣਤੀ ਦੌਰਾਨ ਕੁਝ ਰਸਤੇ ਨੂੰ ਕੰਧ ਢੁਹਾ ਕੇ ਛੁਡਾਇਆ ਵੀ ਗਿਆ ਸੀ।ਇਸ ਦੌਰਾਨ ਹੀ ਜਦੋਂ ਪਤਾ ਲੱਗਾ ਕਿ ਇਹ ਰਕਬਾ ਗ੍ਰਾਮ ਪੰਚਾਇਤ ਗਿੱਲ ਕਲਾਂ ਦੇ ਅਧੀਨ ਆਉਂਦਾ ਹੈ ਅਤੇ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਚਾਰ ਦੀਵਾਰੀ ਦੇ ਅੰਦਰ ਇੱਕ 2 ਕਰਮਾਂ ਸਰਕਾਰੀ ਖਾਲ ਅਤੇ ਇੱਕ 18 ਮਰਲੇ ਸ਼ਾਮਲਾਤ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਗੁਰਮੀਤ ਸਿੰਘ ਵਾਸੀ ਕੋਠੇ ਮਹਾਂ ਸਿੰਘ ਮਹਿਰਾਜ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਅਤੇ ਰਿੱਟ ਨੰਬਰ 5873 /2021ਰਾਹੀਂ ਕੇਸ ਲੜਿਆ। ਉਸ ਤੋਂ ਬਾਅਦ ਸੀ ਐਮ 19762 /2023 ਰਾਹੀਂ ਮਾਨਯੋਗ ਹਾਈਕੋਰਟ ਨੇ 22/03/2024 ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਠਿੰਡਾ ਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਫੈਸਲਾ ਕਰਨ ਦਾ ਹੁਕਮ ਕੀਤਾ।

ਇਹ ਵੀ ਪੜ੍ਹੋ ਬਠਿੰਡਾ ਦੇ ਫ਼ੌਜੀ ਚੌਕ ’ਚ ਟਰਾਲਾ ਤੇ ਸਕੂਟਰੀ ਹਾਦਸੇ ’ਚ ਇੱਕ ਔਰਤ ਦੀ ਹੋਈ ਮੌ+ਤ

ਇਸ ਦੇ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਠਿੰਡਾ ਨੇ 24 ਜੁਲਾਈ 2024 ਨੂੰ ਸਾਰੀਆਂ ਧਿਰਾਂ ਨੂੰ ਸੁਣ ਕੇ ਫੈਸਲਾ ਗ੍ਰਾਮ ਪੰਚਾਇਤ ਗਿੱਲ ਕਲਾਂ ਦੇ ਹੱਕ ਵਿੱਚ ਸੁਣਾ ਦਿੱਤਾ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਜ਼ਮੀਨ ’ਤੇ ਨਜਾਇਜ਼ ਕਬਜ਼ਾ ਖਾਲੀ ਕਰਨ ਲਈ ਕਿਹਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਲਿਸ ਇਮਦਾਦ ਮੰਗੀ ਪ੍ਰੰਤੂ ਕੁਝ ਪ੍ਰਸ਼ਾਸਨਿਕ ਰੁਝੇਵਿਆਂ ਕਾਰਨ ਇਹ ਕਾਰਵਾਈ ਨੇਪਰੇ ਨਹੀਂ ਚੜ ਸਕੀ ਸੀ । ਹੁਣ ਬੁੱਧਵਾਰ ਨੂੰ ਬੀਡੀਪੀਓ ਦਫ਼ਤਰ ਰਾਮਪੁਰਾ ਦੇ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਸ ਨਜਾਇਜ਼ ਕੰਧ ਵਿੱਚੋਂ ਲਗਭਗ ਅੱਧੀ ਕੁਝ ਹਿੱਸਾ ਢਾਹ ਦਿੱਤਾ। ਪੰਚਾਇਤ ਅਫ਼ਸਰ ਬਲਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕੰਧ ਢਾਹ ਦਿੱਤੀ ਹੈ ਅਤੇ ਅੰਦਰ ਲੱਗੇ ਨਿਸ਼ਾਨਾਂ ਮੁਤਾਬਕ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਮਹਿਕਮਾਂ ਮੁਕੰਮਲ ਕਬਜ਼ਾ ਕਰ ਲਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮਾਲਵਾ ਕਾਲਜ਼ ਦੇ ਬੀ.ਕਾਮ.ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ

0

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਬੀ.ਕਾਮ.ਭਾਗ ਪਹਿਲਾ ਸਮੈਸਟਰ ਪਹਿਲਾ ਦੇ ਐਲਾਨੇਂ ਗਏ ਨਤੀਜ਼ੇ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਨਤੀਜੇ ਵਿੱਚ ਕਾਲਜ ਦੀ ਹੋਣਹਾਰ ਵਿਦਿਆਰਥਣ ਪ੍ਰਦੀਪ ਕੌਰ ਨੇ 86.5 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਤਾਜਪ੍ਰੀਤ ਕੌਰ ਨੇ 85.8 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਦੂਜਾ ਸਥਾਨ ਅਤੇ ਅੰਸ਼ੀਕਾਂ ਨੇ 84.6 ਪ੍ਰਤੀਸ਼ਤ ਨੰਬਰ ਲੈ ਕੇ ਕਾਲਜ ਵਿਚੋਂ ਤੀਜਾ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ ਬਠਿੰਡਾ ਦੇ ਫ਼ੌਜੀ ਚੌਕ ’ਚ ਟਰਾਲਾ ਤੇ ਸਕੂਟਰੀ ਹਾਦਸੇ ’ਚ ਇੱਕ ਔਰਤ ਦੀ ਹੋਈ ਮੌ+ਤ

ਕਾਲਜ ਦੇ ਪ੍ਰਿੰਸੀਪਲ ਡਾ.ਮਨਜੀਤ ਸਿੰਘ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਭਾਗ ਦੇ ਮੁਖੀ ਮੈਡਮ ਸ਼ਿਵਾਨੀ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹ ਹੋਣਹਾਰ ਵਿਦਿਆਰਥੀ ਆਪਣੇ ਮਾਪੇ ਅਤੇ ਕਾਲਜ ਦਾ ਨਾਮ ਆਸਮਾਨ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਕਾਲਜ ਮੈਨੇਜਮੈਂਟ ਨੇ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਬਠਿੰਡਾ ਦੇ ਫ਼ੌਜੀ ਚੌਕ ’ਚ ਟਰਾਲਾ ਤੇ ਸਕੂਟਰੀ ਹਾਦਸੇ ’ਚ ਇੱਕ ਔਰਤ ਦੀ ਹੋਈ ਮੌ+ਤ

0

Bathinda News: ਬੀਤੀ ਦੇਰ ਰਾਤ ਨੂੰ ਸਥਾਨਕ ਸ਼ਹੀਦ ਨੰਦ ਸਿੰਘ ਚੌਕ ’ਚ ਇੱਕ ਟਰਾਲਾ ਵੱਲੋਂ ਇੱਕ ਈ-ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਔਰਤ ਸੜਕ ’ਤੇ ਬੇਹੋਸ਼ ਹੋ ਕੇ ਡਿੱਗ ਪਈ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਭਲਾਈ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਵਿਸ਼ਾਲ ਚੌਹਾਨ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੂਟਾ ਲਗਾ ਕੇ ਕੀਤੀ ਸ਼ੁਰੂਆਤ

ਬੇਹੋਸ਼ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਮੀਨਾ ਰਾਣੀ (53 ਸਾਲ) ਪਤਨੀ ਰਾਕੇਸ਼ ਕੁਮਾਰ ਵਾਸੀ ਕਮਲਾ ਨਹਿਰੂ ਕਲੋਨੀ ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੂਟਾ ਲਗਾ ਕੇ ਕੀਤੀ ਸ਼ੁਰੂਆਤ

Chandigarh News: 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੁਕਮਨਾਮਾ ਸਾਹਿਬ ਵਿੱਚ ਸਵਾ ਲੱਖ ਬੂਟੇ ਲਗਾਉਣ ਦੇ ਹੁਕਮ ਜਾਰੀ ਹੋਏ ਸਨ। ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰਦੇ ਹੋਏ ਭਰਤੀ ਕਮੇਟੀ ਮੈਬਰਾਂ ਸ: ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋਂ ਬੂਟਾ ਲਗਾਕੇ ਇਸ ਦੀ ਸ਼ੁਰੂਆਤ ਕੀਤੀ ਗਈ।

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ;ਰਾਸ਼ਨ ਨਾਲ ਭਰਿਆ ਕੈਂਟਰ ਜ਼ਬਤ, ਡਰਾਇਵਰ ‘ਤੇ ਮੁਕੱਦਮਾ ਦਰਜ

ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਅੱਜ ਰੁੱਖ ਅਤੇ ਕੁੱਖ ਦੀ ਰਾਖੀ ਕਰਨਾ ਸਾਡੀ ਸਭ ਦੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਹੈ। ਅੱਜ ਆਧੁਨਿਕ ਦੌਰ ਵਿੱਚ ਦਰਖਤਾਂ ਦੀ ਬੇ ਹਿਤਾਸ਼ਾਂ ਕਟਾਈ ਦੇ ਕਾਰਨ ਗਲੋਬਲ ਵਾਰਨਿੰਗ ਦੀ ਵਜਾ ਨਾਲ ਤਾਪਮਾਨ ਵਿਚ ਵਾਧਾ ਹੋਇਆ ਹੈ। ਭਰਤੀ ਕਮੇਟੀ ਮੈਬਰਾਂ ਨੇ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਦੇ ਆਦੇਸ਼ਾਂ ਦੀ ਪੂਰਤੀ ਕਰਦੇ ਹੋਏ, ਘੱਟੋ ਘੱਟ ਦੋ – ਦੋ ਬੂਟੇ ਜਰੂਰ ਲਗਾਉਣ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਵਰਕਰ ਬੂਟੇ ਲਗਾਉਂਦੇ ਹੋਏ ਆਪਣੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਜਰੂਰ ਸਾਂਝਾ ਕਰਨਾ ਤਾਂ ਜੋ ਹੋਰ ਲੋਕ ਵੀ ਉਤਸ਼ਾਹਤ ਹੋ ਸਕਣ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਡੀਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਨੀਟ ਪ੍ਰੀਖਿਆ ਵਿੱਚੋਂ ਪੰਜਾਬ ਭਰ ਚ’ ਪਹਿਲਾ ਅਤੇ ਆਲ ਇੰਡੀਆ ਤੇ 7 ਵਾਂ ਸਥਾਨ ਹਾਸਿਲ ਕਰਕੇ ਸਿਰਜਿਆ ਇਤਿਹਾਸ

0

Educational News: ਡੀਐਮ ਗਰੁੱਪ ਕਰਾੜਵਾਲਾ ਵਿੱਦਿਅਕ ਸੰਸਥਾ ਦੇ ਇੱਕ ਹੋਰ ਵਿਦਿਆਰਥੀ ਕੇਸ਼ਵ ਮਿੱਤਲ ਨੇ ਨਵਾਂ ਕੀਰਤੀਮਾਨ ਸਿਰਜਦਿਆਂ ਹੋਇਆਂ ਨੈਸ਼ਨਲ ਟੈਸਟਿੰਗ ਏਜੰਸੀ ਨੀਟ 2025 ਮੁਤਾਬਕ ਪੰਜਾਬ ਚੋਂ ਪਹਿਲਾ ਸਥਾਨ ਅਤੇ ਆਲ ਇੰਡੀਆ ਚੋਂ ਸੱਤਵਾਂ ਸਥਾਨ ਹਾਸਿਲ ਕਰਕੇ ਅੱਵਲ ਰਹਿਣ ਦਾ ਤਾਜ ਆਪਣੇ ਸਿਰ ਤੇ ਸਜਾਉਣ ਚ ਕਾਮਯਾਬੀ ਹਾਸਿਲ ਕੀਤੀ ਹੈ। ਵਿਦਿਆਰਥੀ ਕੇਸ਼ਵ ਦੀ ਇਸ ਕਾਮਯਾਬੀ ਤੇ ਜਿੱਥੇ ਉਹਨਾਂ ਦੇ ਪਿਤਾ ਡਾਕਟਰ ਪ੍ਰਬੋਧ ਮਿੱਤਲ , ਮਾਤਾ ਸੁਨੀਤਾ ਮਿੱਤਲ ਤੋਂ ਇਲਾਵਾ ਖਾਸ ਕਰਕੇ ਉਹਨਾਂ ਦੇ ਦਾਦੀ ਜੀ ਸ਼ਾਰਦਾ ਮਿੱਤਲ ਦਾ ਚਾਅ ਨਹੀਂ ਝੱਲਿਆ ਜਾ ਰਿਹਾ ਉੱਥੇ ਹੀ ਡੀਐਮ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿਹੜੇ ਵਿੱਚ ਆਪਣੇ ਹੋਣਹਾਰ ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਬਾਗੋ ਬਾਗ ਹੁੰਦਿਆਂ

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ;ਰਾਸ਼ਨ ਨਾਲ ਭਰਿਆ ਕੈਂਟਰ ਜ਼ਬਤ, ਡਰਾਇਵਰ ‘ਤੇ ਮੁਕੱਦਮਾ ਦਰਜ

ਡੀਐਮ ਗਰੁੱਪ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਸੰਸਥਾ ਦੇ ਵਿਦਿਆਰਥੀਆਂ ਦੀਆਂ ਦਿਨ ਪ੍ਰਤੀ ਦਿਨ ਕੀਤੀਆਂ ਜਾਣ ਵਾਲੀਆਂ ਪ੍ਰਾਪਤੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ ਕਿਉਂਕਿ ਅਜੇ ਪਿਛਲੇ ਹੀ ਸਾਲ ਵਿਦਿਆਰਥੀ ਅਨੀਰੁਧ ਕਾਂਤ ਗਰਗ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਜੇ ਈ ਈ ਮੇਨ -1 ਦੀ ਪ੍ਰੀਖਿਆ ਵਿੱਚੋਂ 99.99% ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ, ਇਹ ਸ਼ਾਨਾਮੱਤੀ ਇਤਿਹਾਸ ਨੂੰ ਦੁਹਰਾਉਂਦਿਆਂ ਵਿਦਿਆਰਥੀ ਕੇਸ਼ਵ ਨੇ ਸਖ਼ਤ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਔਖਾ ਮੀਲ ਪੱਥਰ ਸਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਕੇਸ਼ਵ ਮਿੱਤਲ ਜਿਹੇ ਹੀਰੇ ਜਿੱਥੇ ਹੋਰਨਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹਨ ਉੱਥੇ ਹੀ ਉਹਨਾਂ ਲਈ ਰੋਲ ਮਾਡਲ ਦੀ ਭੂਮਿਕਾ ਵੀ ਨਿਭਾਉਂਦੇ ਹਨ।

ਇਹ ਵੀ ਪੜ੍ਹੋ ਅਕਾਲੀ ਆਗੂ ਦੀ ਨੂੰਹ ਦਾ ਦਾਅਵਾ; ਅਕਾਲੀ ਦਲ ਸਿਆਸੀ ਪਾਰਟੀ ਨਹੀਂ, ਇੱਕ ਲਿਮਟਿਡ ਕੰਪਨੀ!

ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਆਕ੍ਰਿਤੀ ਗੋਇਲ ਪਿਤਾ ਅਮਿਤ ਕੁਮਾਰ ਅਤੇ ਰੁਪਿੰਦਰ ਕੌਰ ਪਿਤਾ ਦਰਸ਼ਨ ਸਿੰਘ ਵਾਸੀ ਕਰਾੜਵਾਲਾ ਨੇ ਵੀ ਨੀਟ ਦੀ ਪ੍ਰੀਖਿਆ ਨੂੰ ਚੰਗੇ ਅੰਕਾਂ ਨਾਲ ਪਾਸ ਕੀਤਾ। ਇੰਜੀ. ਢਿੱਲੋਂ ਨੇ ਅੱਗੇ ਕਿਹਾ ਕਿ ਅਸੀਂ ਮੁਕਾਬਲੇ ਦੀਆਂ ਉੱਚ ਪੱਧਰੀ ਪ੍ਰੀਖਿਆਵਾਂ ਦੇ ਲਈ ਹੋਰ ਬਿਹਤਰ ਤੇ ਆਧੁਨਿਕ ਯੋਜਨਾਵਾਂ ਤੇ ਕੰਮ ਕਰ ਰਹੇ ਹਾਂ ਤਾਂ ਜੋ ਸਾਡੇ ਵਿਦਿਆਰਥੀ ਸਿਵਲ ਤੇ ਸੁਰੱਖਿਆ ਫੋਰਸਾਂ ਵਿੱਚ ਉੱਚ ਅਹੁਦਿਆਂ ਦੇ ਬਿਰਾਜਮਾਨ ਹੋ ਕੇ ਮਨੁੱਖਤਾ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾ ਸਕਣ ਅਤੇ ਇਲਾਕੇ ਲਈ ਚਾਨਣ ਮੁਨਾਰਾ ਬਣ ਕੇ ਮਾਪਿਆਂ ਸਣੇ ਵਿਦਿਅਕ ਸੰਸਥਾਵਾਂ ਦਾ ਨਾਮ ਵੀ ਰੌਸ਼ਨ ਕਰਨ ਅਤੇ ਅਖੀਰ ਵਿੱਚ ਉਹਨਾਂ ਨੇ ਮੌਕੇ ਤੇ ਹਾਜ਼ਰ ਸਕੂਲ ਦੇ ਪ੍ਰਿੰਸੀਪਲ ਸੰਬੰਧਿਤ ਸਟਾਫ ਅਤੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਲੁਧਿਆਣਾ ਪੱਛਮੀ ਜ਼ਿਮਨੀ ਚੋਣ;ਰਾਸ਼ਨ ਨਾਲ ਭਰਿਆ ਕੈਂਟਰ ਜ਼ਬਤ, ਡਰਾਇਵਰ ‘ਤੇ ਮੁਕੱਦਮਾ ਦਰਜ

0

Ludhiana News:ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਵਿੱਚ ਚੋਣ ਜ਼ਾਬਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਲੁਧਿਆਣਾ ਪੁਲਿਸ ਨੇ ਰਾਸ਼ਨ ਨਾਲ ਭਰੇ ਇੱਕ ਕੈਂਟਰ ਡਰਾਇਵਰ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਕੈਂਟਰ ਨੂੰ ਜ਼ਬਤ ਕਰ ਲਿਆ ਹੈ। ਦੋਸ਼ ਹਨ ਕਿ ਇਹ ਰਾਸ਼ਨ ਇੱਕ ਪਾਰਟੀ ਲਈ ਵੋਟਾਂ ਪਾਉਣ ਦੇ ਲਾਲਚ ਨਾਲ ਵੰਡਣਾ ਸੀ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਲੁਧਿਆਣਾ ਦੇ ਸ਼ਾਮ ਨਗਰ ਮੇਨ ਬਜ਼ਾਰ ਵਿੱਚ ਲੋਕਾਂ ਵੱਲੋਂ ਇੱਕ ਕੈਂਟਰ ਪੀਬੀ 10 ਐੱਚਟੀ 6152 ਰੋਕਿਆ ਹੋਇਆ ਸੀ, ਜਿਸ ਵਿੱਚ ਰਾਸ਼ਨ ਦੇ ਕਾਫ਼ੀ ਥੈਲੇ ਮੌਜੂਦ ਸਨ।

ਇਹ ਵੀ ਪੜ੍ਹੋ ਅਕਾਲੀ ਆਗੂ ਦੀ ਨੂੰਹ ਦਾ ਦਾਅਵਾ; ਅਕਾਲੀ ਦਲ ਸਿਆਸੀ ਪਾਰਟੀ ਨਹੀਂ, ਇੱਕ ਲਿਮਟਿਡ ਕੰਪਨੀ!

ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕੈਂਟਰ ਵਿੱਚ ਪਿਆ ਰਾਸ਼ਨ ਕੈਂਟਰ ਡਰਾਇਵਰ ਅਮਰਜੀਤ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਰਤਨਹੇੜੀ, ਖੰਨਾ ਵੱਲੋਂ ਲੋਕਾਂ ਨੂੰ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਲਈ ਭਰਮਾਉਣ ਵਾਸਤੇ ਵੰਡਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪੜਤਾਲ ਕਰਨ ਮਗਰੋਂ ਕੈਂਟਰ ਡਰਾਇਵਰ ਖਿਲਾਫ਼ ਵੋਟਰਾਂ ਨੂੰ ਲਾਲਚ ਦੇਣ ਦੇ ਇਲਜ਼ਾਮ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 173 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੇ ਕੈਂਟਰ ਨੂੰ ਰਾਸ਼ਨ ਸਮੇਤ ਜ਼ਬਤ ਕਰ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਅਕਾਲੀ ਆਗੂ ਦੀ ਨੂੰਹ ਦਾ ਦਾਅਵਾ; ਅਕਾਲੀ ਦਲ ਸਿਆਸੀ ਪਾਰਟੀ ਨਹੀਂ, ਇੱਕ ਲਿਮਟਿਡ ਕੰਪਨੀ!

0

Bathinda News: ਪਿਛਲੇ ਦਿਨੀਂ ਮੁੜ ਅਕਾਲੀ ਦਲ ਵਿਚ ਘਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਨੇ ਆਪਣੇ ਸਹੁਰਾ ਸਾਹਿਬ ਦੇ ਇਸ ਫੈਸਲੇ ’ਤੇ ਦੁੱਖ ਜਤਾਇਆ ਹੈ। ਨਿੱਜੀ ਚੈਨਲ ਏਬੀਸੀ ਦੇ ਨਾਲ ਇੱਕ ਚਰਚਿਤ ਇੰਟਰਵਿਊ ਦੌਰਾਨ ਪਰਮਪਾਲ ਨੇ ਕਿਹਾ ਹੈ ਕਿ ‘‘ਅੱਜ ਵੀ ਸਾਨੂੰ ਉਮੀਦ ਹੈ ਕਿ ਕਦੇ ਨਾ ਕਦੇ ਉਹ ਸਾਡੇ ਨਾਲ ਫ਼ਿਰ ਵਾਪਸ ਆਉਣਗੇ। ’’

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਉਪ ਚੋਣ; 7 ਵਜੇਂ ਵੋਟਿੰਗ ਸ਼ੁਰੂ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧ ਵਿਚ ਖੁਦ ਸ: ਮਲੂਕਾ ਨੇ ਇਦਾਂ ਕੁਝ ਨਹੀਂ ਕਿਹਾ, ਬਲਕਿ ਉਹ ਆਪਣੇ ਮਨ ਚ ਇਹ ਆਸ ਲੈ ਕੇ ਚੱਲਦੇ ਹਨ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਅਤੇ ਉਸਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਕਦੇ ਬੀਜੇਪੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਇੱਕ ਪਾਰਟੀ ਨਹੀਂ ਹੈ, ਬਲਕਿ ਇੱਕ ਪਰਿਵਾਰ ਵੱਲੋਂ ਚਲਾਈ ਜਾ ਰਹੀ ਲਿਮਟਿਡ ਕੰਪਨੀ ਹੈ। ਪਰਮਪਾਲ ਕੌਰ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਕੋਈ ਪੋਲਿਸੀ ਹੈ ਹੀ ਨਹੀਂ ।

ਇਹ ਵੀ ਪੜ੍ਹੋ ਲੁਟੇਰਾ ਸਮਝ ਕੇ ਲੋਕਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾ+ਰਿਆ

ਉਹਨਾਂ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਰਹਿ ਚੁੱਕੇ ਬਲਵਿੰਦਰ ਸਿੰਘ ਭੂੰਦੜ ਵੱਲੋਂ ਪਿਛਲੇ ਦਿਨੀਂ ਅਕਾਲੀ-ਭਾਜਪਾ ਦੇ ਗਠਜੋੜ ਬਾਰੇ ਦਿੱਤੇ ਬਿਆਨ ’ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ‘‘ਭੂੰਦੜ ਸਾਹਿਬ ਨੂੰ ਸ਼ਾਇਦ ਉਸ ਪਾਰਟੀ ਨੇ ਰੱਖਿਆ ਹੀ ਇਸ ਵਾਸਤੇ ਹੈ ਕਿ ਉਹ ਇੱਕ ਵਾਰੀ ਜਿਹੜਾ ਬਿਆਨ ਦਿੰਦੇ ਹਨ, ਉਹਨਾਂ ਨੇ ਉਸਤੋਂ ਮੁੱਕਰਨਾ ਹੁੰਦਾ ਹੈ, ਬੇਸ਼ੱਕ ਉਹ ਮਜੀਠੀਆ ਸਾਹਿਬ ਵਾਲਾ ਮਾਮਲਾ ਹੋਵੇ ਜਾਂ ਕੁੱਝ ਹੋਰ। ’’ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਾਲ 2024 ਵਿਚ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰ ਦਿੰਦੀ ਤਾਂ ਸੁਖਬੀਰ ਸਿੰਘ ਬਾਦਲ ਤੁਰੰਤ ਭਾਜਪਾ ਨਾਲ ਗਠਜੋੜ ਕਰ ਲੈਂਦੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

SSD Girls College Bathinda ਦੁਆਰਾ ਆਯੋਜਿਤ ATAL ਸਪਾਂਸਰਡ FDP ਦੇ ਚੌਥੇ ਦਿਨ HEIs ਦੀ ਭੂਮਿਕਾ ‘ਤੇ ਕੀਤਾ ਕੇਂਦ੍ਰਿਤ

0

Bathinda News: S.S.D.Girls College Bathinda ਦੁਆਰਾ ਆਯੋਜਿਤ ATAL ਸਪਾਂਸਰਡ FDP ਦੇ ਚੌਥੇ ਦਿਨ ਨੇ ਨੌਜਵਾਨ ਨੌਜਵਾਨਾਂ ਵਿੱਚ ਉੱਦਮਤਾ, ਸਟਾਰਟਅੱਪ ਅਤੇ ਹੁਨਰ ਵਿਕਾਸ ਵਿੱਚ HEIs ਦੀ ਭੂਮਿਕਾ ‘ਤੇ ਕੇਂਦ੍ਰਿਤ ਕੀਤਾ। ਪਹਿਲੇ ਸੈਸ਼ਨ ਦੀ ਮੁੱਖ ਬੁਲਾਰੇ ਪ੍ਰੋ. ਮੋਨੀਸ਼ਾ ਧੀਮਾਨ (ਕਨਵੀਨਰ IIC CUP) ਨੇ FDP ਦੇ ਹਾਜ਼ਰੀਨ ਨੂੰ ਉੱਦਮਤਾ ਅਤੇ ਸਟਾਰਟਅੱਪ ਵਿੱਚ HEIs ਦੀ ਭੂਮਿਕਾ ਬਾਰੇ ਆਪਣੇ ਸੂਝਵਾਨ ਗਿਆਨ ਨਾਲ ਜਾਣੂ ਕਰਵਾਇਆ।

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਉਪ ਚੋਣ; 7 ਵਜੇਂ ਵੋਟਿੰਗ ਸ਼ੁਰੂ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਦੂਜੇ ਸੈਸ਼ਨ ਦੀ ਪ੍ਰਧਾਨਗੀ ਰਾਸ਼ਟਰੀ ਪੁਰਸਕਾਰ ਜੇਤੂ ਸ਼੍ਰੀ ਪਰਮਜੀਤ ਸਿੰਘ (ਡਾਇਰੈਕਟਰਖੇਤਰੀ ਉੱਦਮਤਾ ਵਿਕਾਸ ਕੇਂਦਰ ਚੰਡੀਗੜ੍ਹ) ਅਤੇ ਸਰਬਜੀਤ ਸਿੰਘ (ਵਧੀਕ ਨਿਰਦੇਸ਼ਕ, ਉਦਯੋਗ, ਪੰਜਾਬ ਸਰਕਾਰ) ਨੇ ਕੀਤੀ, ਜਿਨ੍ਹਾਂ ਨੇ ਉੱਦਮਤਾ ਅਤੇ ਹੁਨਰ ਵਿਕਾਸ ਵਿੱਚ ਸਰਕਾਰੀ ਪਹਿਲਕਦਮੀਆਂ ਬਾਰੇ ਆਪਣਾ ਕੀਮਤੀ ਗਿਆਨ ਸਾਂਝਾ ਕੀਤਾ।ਸਟੇਜ ਦੀ ਮੇਜ਼ਬਾਨੀ ਸ਼੍ਰੀਮਤੀ ਨੇਹਾ ਭੰਡਾਰੀ ਅਤੇ ਸ਼੍ਰੀਮਤੀ ਦੀਪਿਕਾ ਢੇਮਲਾ ਨੇ ਕੀਤੀ ਅਤੇ ਧੰਨਵਾਦ ਦਾ ਮਤਾ ਕ੍ਰਮਵਾਰ ਡਾ. ਰੋਮੀ ਤੁਲੀ ਅਤੇ ਡਾ. ਸਿਮਰਜੀਤ ਕੌਰ ਨੇ ਦਿੱਤਾ।

ਇਹ ਵੀ ਪੜ੍ਹੋ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸੰਸਥਾ ਦੇ 24 ਸਾਬਕਾ ਕੈਡਿਟ, “ਅਚੀਵਰ ਐਵਾਰਡ” ਨਾਲ ਸਨਮਾਨਿਤ

ਐਡਵੋਕੇਟ ਸੰਜੇ ਗੋਇਲ (ਪ੍ਰਧਾਨ SSDGC), ਵਿਕਾਸ ਗਰਗ (ਜਨਰਲ ਸਕੱਤਰ, SSDGC), ਡਾ. ਨੀਰੂ ਗਰਗ (ਪ੍ਰਿੰਸੀਪਲ, SSDGC) ਨੇ ਡਾ. ਅੰਜੂ ਗਰਗ (ਕੋ-ਆਰਡੀਨੇਟਰ FDP) ਅਤੇ ਸ਼੍ਰੀਮਤੀ ਰੇਖਾ ਰਾਣੀ (ਕੋ-ਆਰਡੀਨੇਟਰ FDP) ਨੂੰ ਇਸ FDP ਦੇ ਚੌਥੇ ਦਿਨ ਦੇ ਸਫਲਤਾਪੂਰਵਕ ਸੰਪੂਰਨਤਾ ਲਈ ਵਧਾਈ ਦਿੱਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਲੁਧਿਆਣਾ ਪੱਛਮੀ ਉਪ ਚੋਣ; 7 ਵਜੇਂ ਵੋਟਿੰਗ ਸ਼ੁਰੂ, ਸੁਰੱਖਿਆ ਦੇ ਸਖ਼ਤ ਪ੍ਰਬੰਧ

0

Ludhiana News: ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਬੇਵਕਤੀ ਮੌਤ ਨਾਲ ਖ਼ਾਲੀ ਹੋਏ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਵੋਟਾਂ ਦਾ ਕੰਮ ਅੱਜ ਵੀਰਵਾਰ ਨੂੰ ਸਵੇਰੇ 7 ਵਜੇਂ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ ਹਲਕੇ ਦੇ 1,75,469 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।

ਇਹ ਵੀ ਪੜ੍ਹੋ ਲੁਟੇਰਾ ਸਮਝ ਕੇ ਲੋਕਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾ+ਰਿਆ

ਇਸ ਦੌਰਾਨ ਆਪ ਉਮੀਦਵਾਰ ਸੰਜੀਵ ਅਰੋੜਾ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੀ ਵੋਟ ਪਾਈ ਗਈ। ਇਸਤੋਂ ਇਲਾਵਾ ਵੋਟਾਂ ਦਾ ਕੰਮ ਸ਼ਾਂਤੀਪੂਰਨ ਨੇਪਰੇ ਚਾੜਣ ਲਈ ਜਿੱਥੇ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ,ਉਥੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ’ਤੇ ਪੋਲਿੰਗ ਬੂਥਾਂ ਉਪਰ ਮੋਬਾਇਲ ਫ਼ੋਨ ਜ਼ਮ੍ਹਾ ਕਰਵਾਉਣ ਦੇ ਵੀ ਇੰਤਜਾਮ ਕੀਤੇ ਗਏ ਹਨ। ਇਸਤੋਂ ਇਲਾਵਾ 235 ਸੀਸੀਟੀਵੀ ਕੈਮਰੇ ਲਗਾਏ ਗਏ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Our Visitor

1911918