Home Blog Page 668

SAS Nagar Police ਵੱਲੋਂ 2 ਵਿਅਕਤੀ 14 ਕਿਲੋ 370 ਗ੍ਰਾਮ ਅਫੀਮ ਸਮੇਤ ਕਾਬੂ

0

SAS Nagar News:ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆ ਵਿੱਰੁਧ’ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ ਜਦੋਂ ਜ਼ਿਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 14 ਕਿਲੋ 370 ਗ੍ਰਾਮ ਅਫੀਮ ਬਰਾਮਦ ਕੀਤੀ।ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਪ੍ਰਾਪਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ, ਕਪਤਾਨ ਪੁਲਿਸ ਦਿਹਾਤੀ,ਤਲਵਿੰਦਰ ਸਿੰਘ ਗਿੱਲ, ਐਸ.ਪੀ. ਆਪਰੇਸ਼ਨਸ ਤੇ ਨਵੀਨਪਾਲ ਸਿੰਘ ਲਹਿਲ, ਉੱਪ ਕਪਤਾਨ ਪੁਲਿਸ ਡੇਰਾਬਸੀ ਨੇ ਦੱਸਿਆ ਕਿ ਇੰਸ. ਸਿਮਰਨ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ, ਥਾਣਾ ਲਾਲੜੂ ਪੁਲਿਸ ਵੱਲੋਂ ਨਸ਼ਾ ਤਸਕਤਾਂ ਪਾਸੋਂ ਇਹ ਬਰਾਮਦਗੀ ਕੀਤੀ ਗਈ ਹੈ।

ਇਹ ਵੀ ਪੜ੍ਹੋ  Bathinda ’ਚ Ludhiana ਦੀ ਨਾਮੀ ‘Insta Queen’ ਦੀ ਗਲੀ-ਸੜੀ ਲਾਸ਼ ਬਰਾਮਦ, Police ਨੂੰ ਕਤਲ ਦਾ ਸ਼ੱਕ!

ਐਸ ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨੂੰ ਮਿਤੀ 11/06/2025 ਨੂੰ ਥਾਣੇਦਾਰ ਰਾਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਘੋਲੂਮਾਜਰਾ ਬੱਸ ਸਟਾਪ ਮੇਨ ਹਾਈਵੇਅ ਅੰਬਾਲਾ ਤੋਂ ਚੰਡੀਗੜ੍ਹ ਵਿਖੇ, ਇੱਕ ਇਨੋਵਾ ਕਾਰ ਨੰ. UK 08 AS 0300 ਖੜੀ ਦੇਖੀ, ਜਿਸ ਵਿੱਚ ਸਵਾਰ ਦੋ ਨੌਜੁਆਨਾਂ ਰਣਜੋਧ ਸਿੰਘ ਵਾਸੀ ਪਿੰਡ ਮੱਦਰ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ, ਜਸਵੀਰ ਸਿੰਘ ਵਾਸੀ ਪਿੰਡ ਮਾੜੀ, ਥਾਣਾ ਭਿਖੀਵਿੰਡ, ਜ਼ਿਲ੍ਹਾ ਤਰਨਤਾਰਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਮੌਕੇ ਤੇ ਸ੍ਰੀ ਨਵੀਨਪਾਲ ਸਿੰਘ, ਉਪ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਨੂੰ ਬੁਲਾਇਆ ਗਿਆ। ਡੀ ਐਸ ਪੀ ਸਬ ਡਿਵੀਜ਼ਨ ਦੀ ਹਾਜ਼ਰੀ ਵਿੱਚ ਕਾਰ ਵਿੱਚ ਰੱਖੇ ਬੈਗ ਵਿੱਚੋ 2 ਮੋਮੀ ਲਿਫਾਫਿਆ ਵਿੱਚੋਂ ਕੁੱਲ 14 ਕਿਲੋ 370 ਗ੍ਰਾਮ (ਇੱਕ ਵਿੱਚੋਂ 7 ਕਿਲੋ 545 ਗ੍ਰਾਮ ਅਤੇ ਦੂਜੇ ਲਿਫਾਫੇ ਵਿੱਚੋਂ 6 ਕਿਲੋ 825 ਗ੍ਰਾਮ) ਅਫੀਮ ਬ੍ਰਾਮਦ ਹੋਈ, ਜਿਸ ਤੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 87, ਮਿਤੀ 11.06.2025, ਅਧੀਨ ਧਾਰਾ 18/61/85 ਐਨ ਡੀ ਪੀ ਐਸ ਐਕਟ, ਥਾਣਾ ਲਾਲੜੂ ਵਿਖੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ  ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸਿਵ ਸੈਨਾ ਦੇ ਆਗੂਆਂ ਵਿਰੁਧ ਪਰਚਾ ਦਰਜ਼

ਉਨ੍ਹਾਂ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਰਣਜੋਧ ਸਿੰਘ ਦੇ ਖਿਲਾਫ ਮੁਕੱਦਮਾ ਨੰ 208 ਮਿਤੀ 24/06/2021 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੰਡਿਆਲਾ ਗੁਰੂ, ਅਮ੍ਰਿਤਸਰ ਦਿਹਾਤੀ (ਰਿਕਵਰੀ 28 ਗ੍ਰਾਮ ਹੀਰੋਇਨ) ਅਤੇ ਦੋਸ਼ੀ ਜਸਬੀਰ ਸਿੰਘ ਦੇ ਖਿਲਾਫ਼ ਮੁਕੱਦਮਾ ਨੰਬਰ 06, ਮਿਤੀ 07 ਜੂਨ 2019 ਅਧੀਨ ਧਾਰਾ18,29/61/85 ਐਨ ਡੀ ਪੀ ਐਸ ਐਕਟ, ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ (ਬਰਾਮਦਗੀ 4 ਕਿੱਲੋ 800 ਗ੍ਰਾਮ ਅਫੀਮ) ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

Bathinda ’ਚ Ludhiana ਦੀ ਨਾਮੀ ‘Insta Queen’ ਦੀ ਗਲੀ-ਸੜੀ ਲਾਸ਼ ਬਰਾਮਦ, Police ਨੂੰ ਕਤਲ ਦਾ ਸ਼ੱਕ!

0

👉ਸ਼ੋਸਲ ਮੀਡੀਆ ’ਤੇ ਦੋ-ਅਰਥੀ ਵੀਡੀਓਜ਼ ਬਣਾ ਕੇ ਰਹਿੰਦੀ ਸੀ ਚਰਚਾ ਵਿਚ
Bathinda News: ਬਠਿੰਡਾ ’ਚ ਲੁਧਿਆਣਾ ਨਾਲ ਸਬੰਧਤ ਇੱਕ ਨਾਮੀ ਇੰਸਟਾ ਕੁਈਨ ਦੀ ਰਹੱਸਮਈ ਹਾਲਾਤਾਂ ’ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਕਮਲ ਕੌਰ ਵਜੋਂ ਹੋਈ ਹੈ, ਜੋਕਿ ਸ਼ੋਸਲ ਮੀਡੀਆ ਜਿਵੇਂ ਫ਼ੇਸਬੁੱਕ ਤੇ ਇੰਸਟਾਗ੍ਰਾਮ ਆਦਿ ਉਪਰ ਵੀਡੀਓਜ਼ ਪਾ ਕੇ ਕਾਫ਼ੀ ਚਰਚਾ ਵਿਚ ਰਹਿੰਦੀ ਸੀ। ਉਸ ਦੀਆਂ ਜਿਆਦਾਤਰ ਵੀਡੀਓਜ਼ ਤੇ ਪੋਸਟਾਂ ਦੋ-ਅਰਥਾਂ ਵਾਲੀਆਂ ਹੁੰਦੀਆਂ ਸਨ। ਕਰੀਬ 30 ਕੁ ਸਾਲਾਂ ਕਮਲ ਦੀ ਲਾਸ਼ ਬੀਤੀ ਦੇਰ ਸ਼ਾਮ ਪੁਲਿਸ ਨੂੰ ਭੁੱਚੋਂ ਰੋਡ ’ਤੇ ਸਥਿਤ ਆਦੇਸ਼ ਹਸਪਤਾਲ ਦੇ ਨਜਦੀਕ ਮਿਲੀ ਹੈ।

ਇਹ ਵੀ ਪੜ੍ਹੋ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸਿਵ ਸੈਨਾ ਦੇ ਆਗੂਆਂ ਵਿਰੁਧ ਪਰਚਾ ਦਰਜ਼  

ਲਾਸ਼ ਇੱਕ ਬੰਦ ਕਾਰ ਵਿਚ ਪਈ ਹੋਈ ਸੀ ਤੇ ਕਾਰ ਵੀ ਕਮਲ ਕੌਰ ਦੀ ਹੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮੁਢਲੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਲਾਸ਼ ਦੀ ਹਾਲਾਤ ਕਾਫ਼ੀ ਖ਼ਰਾਬ ਹੈ ਤੇ ਸੰਭਾਵਿਤ ਤੌਰ ‘ਤੇ ਪਿਛਲੇ ਇੱਕ-ਦੋ ਦਿਨਾਂ ਤੋਂ ਹੀ ਕਾਰ ਵਿਚ ਪਈ ਹੋਈ ਹੈ। ਜਿਸਦੇ ਚੱਲਦੇ ਪੁਲਿਸ ਹੁਣ ਕਈ ‘ਐਂਗਲਾਂ’ ਉਪਰ ਜਾਂਚ ਕਰ ਰਹੀ ਹੈ ਕਿ ਇਹ ਕਿਸਦੇ ਨਾਲ ਲੁਧਿਆਣਾ ਤੋਂ ਬਠਿੰਡਾ ਆਈ, ਕਿਸ ਦਿਨ ਆਈ, ਕੀ ਕਰਨ ਆਈ, ਇਸ ਦਾ ਕਤਲ ਹੋਇਆ, ਜਾਂ ਕੁੱਝ ਨਸ਼ਾ ਦਿੱਤਾ ਗਿਆ।

ਇਹ ਵੀ ਪੜ੍ਹੋ ਆਸ਼ਕ ਦੇ ਪਿੱਛੇ ਲੱਗ ਕੇ ਨਵਵਿਆਹੀ ‘ਨੂੰਹ’ ਨੇ ਜ਼ਹਿਰ ਦੇ ਕੇ ਮਾਰਿਆਂ ਸਹੁਰਾ ਪ੍ਰਵਾਰ

ਕਾਤਲ ਕੌਣ ਹੈ ਤੇ ਉਸਦਾ ਇਸਦੇ ਨਾਲ ਕੀ ਰਿਸ਼ਤਾ ਹੈ? ਆਦਿ ਸਵਾਲ ਬਣੇ ਹੋਏ ਹਨ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਇਸਦਾ ਪਹਿਲਾਂ ਵਿਆਹ ਵੀ ਹੋਇਆ ਸੀ ਪ੍ਰੰਤੂ ਹੁਣ ਇਹ ਅਲੱਗ ਰਹਿ ਰਹੀ ਸੀ। ਦਸਣਾ ਬਣਦਾ ਹੈ ਕਿ ਕਾਰ ਵਿਚੋਂ ਬਦਬੂ ਆਉਣ ’ਤੇ ਕੁੱਝ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਜਿਸਤੋਂ ਬਾਅਦ ਐਸ.ਪੀ ਸਿਟੀ ਨਰਿੰਦਰ ਸਿੰਘ ਸਹਿਤ ਪੁਲਿਸ ਟੀਮ ਮੌਕੇ ’ਤੇ ਪੁੱਜੀ ਸੀ ਅਤੇ ਲਾਸ਼ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ 4 ਸਿਵ ਸੈਨਿਕ ਗ੍ਰਿਫਤਾਰ,2 ਪੁਲਿਸ ਮੁਲਜਮ ਮੁਅੱਤਲ

0

👉ਘਟਨਾ ਕਾਰਨ ਸਿੱਖ ਜਗਤ ’ਚ ਰੋਸ਼, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਤੇ ਸਾਬਕਾ ਜਥੇਦਾਰ ਨੇ ਜਤਾਈ ਚਿੰਤਾਂ
Sri Muktsar Sahib News : ਬੀਤੇ ਕੱਲ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਉਪਰ ਗੁੰਡਾਗਰਦੀ ਕਰਕੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸਿਵ ਸੈਨਾਂ ਦੇ ਆਗੂਆਂ ਤੇ ਵਰਕਰਾਂ ਵਿਰੁਧ ਸਿਟੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਇਸ ਘਟਨਾ ਉਪਰ ਮੀਡੀਆ ਨੂੰ ਆਪਣਾ ਪ੍ਰਤੀਕ੍ਰਮ ਦਿੰਦਿਆਂ ਐਸ.ਪੀ.(ਡੀ) ਮਨਮੀਤ ਸਿੰਘ ਢਿੱਲੋਂ ਨੇ ਦਸਿਆ ਕਿ ਥਾਣਾ ਸਿਟੀ ’ਚ ਐਫਆਈਆਰ ਨੰਬਰ ਦਰਜ ਕਰਨ ਤੋਂ ਬਾਅਦ ਸ਼ਿਵ ਸੇਨਾ ਨਾਲ ਸਬੰਧਤ 04 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਸਿਵ ਸੈਨਾ ਆਗੂ ਨੂੰ ਮਿਲੇ 2 ਪੁਲਿਸ ਮੁਲਾਜਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ, ਜਿੰਨ੍ਹਾਂ ਨੇ ਇਸ ਘਟਨਾ ਦੌਰਾਨ ਆਪਣੀ ਡਿਊਟੀ ਨਹੀਂ ਨਿਭਾਈ। ਇਸਤੋਂ ਇਲਾਵਾ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ।

ਇਹ ਵੀ ਪੜ੍ਹੋ ਪੰਜਾਬ ਦੇ ਸਮੂਹ ਮਿੰਨੀ ਬੱਸ ਉਪਰੇਟਰਾਂ ਦੀ ਪੰਜਾਬ ਪੱਧਰੀ ਮੀਟਿੰਗ ਹੋਈ  

ਜਿਕਰਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਪੁਲਿਸਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੁੰਦੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਰੋਸ਼ ਜਤਾਇਆ ਸੀ ਤੇ ਉਨ੍ਹਾਂ ਪੀੜਤ ਸਿੱਖ ਨੌਜਵਾਨ ਤੋਂ ਇਲਾਵਾ ਐਸਐਸਪੀ ਨਾਲ ਵੀ ਇਸ ਮੁੱਦੇ ‘ਤੇ ਗੱਲ ਕਰਕੇ ਮੁਲਜਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਇਸਤੋਂ ਇਲਾਵਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਉਪਰ ਡੂੰਘੀ ਚਿੰਤਾਂ ਜ਼ਾਹਰ ਕਰਦਿਆਂ ਪੰਜਾਬ ਦੇ ਵਿਚ ਅਜਿਹੀਆਂ ਘਟਨਾਵਾਂ ਵਾਪਰਨ ’ਤੇ ਹੈਰਾਨੀ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ ਆਸ਼ਕ ਦੇ ਪਿੱਛੇ ਲੱਗ ਕੇ ਨਵਵਿਆਹੀ ‘ਨੂੰਹ’ ਨੇ ਜ਼ਹਿਰ ਦੇ ਕੇ ਮਾਰਿਆਂ ਸਹੁਰਾ ਪ੍ਰਵਾਰ

ਪੁਲਿਸ ਅਧਿਕਾਰੀਆਂ ਮੁਤਾਬਕ ਹਸਪਤਾਲ ਵਿਚ ਦਾਖ਼ਲ ਪੀੜਤ ਨੌਜਵਾਨ ਗੁਰਵਿੰਦਰ ਸਿੰਘ ਵਾਸੀ ਚੜ੍ਹੇਭਾਨ ਦੇ ਬਿਆਨਾਂ ਉਪਰ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ 29 ਮਈ ਨੂੰ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਉਪਰ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ।ਇਸ ਮਾਮਲੇ ਵਿਚ ਪੁਲਿਸ ਉਪਰ ਕੋਈ ਕਾਰਵਾਈ ਨਾਂ ਕਰਨ ਦੇ ਦੋਸ਼ ਲਗਾਉਂਦਿਆਂ ਸਿਵ ਸੈਨਿਕਾਂ ਵੱਲੋਂ ਬੱਸ ਸਟੈਂਡ ਦੇ ਨਜਦੀਕ ਧਰਨਾ ਲਗਾਇਆ ਹੋਇਆ ਸੀ। ਧਰਨੇ ਵਿਚ ਸੂਬਾ ਪ੍ਰਧਾਨ ਰਾਜੇਸ਼ ਵੀ ਪੁੱਜਿਆ ਹੋਇਆ ਸੀ। ਇਸ ਧਰਨੇ ਦੌਰਾਨ ਰਸਤਾ ਜਾਮ ਹੋ ਗਿਆ ਤੇ ਇਸ ਮੌਕੇ ਹੀ ਉਕਤ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਵੀ ਕਾਰ ’ਤੇ ਲੰਘ ਰਿਹਾ ਸੀ।

ਇਹ ਵੀ ਪੜ੍ਹੋ Bathinda ਦੇ ਬੱਸ ਅੱਡੇ ’ਚ ਬੱਸ ਹੇਠ ਆਉਣ ਕਾਰਨ ਬਜੁਰਗ ਔਰਤ ਦੀ ਹੋਈ ਮੌਤ

ਦਾਅਵਾ ਕੀਤਾ ਜਾ ਰਿਹਾ ਕਿ ਉਸਦੇ ਨਾਲ ਇੱਕ ਬੱਚਾ ਸੀ, ਜਿਹੜਾ ਬੀਮਾਰ ਸੀ, ਜਿਸ ਕਾਰਨ ਉਸਨੇ ਕਾਰ ਵਿਚੋਂ ਉਤਰ ਕੇ ਸਿਵ ਸੈਨਿਕਾਂ ਨੂੰ ਰਾਸਤਾ ਦੇਣ ਲਈ ਕਿਹਾ।ਪ੍ਰੰਤੂ ਜਵਾਬ ਦੇਣ ’ਤੇ ਦੋਨਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ। ਜਿਸਤੋਂ ਬਾਅਦ ਗੁਰਵਿੰਦਰ ਸਿੰਘ ਕਾਰ ਵਿਚ ਬੈਠ ਗਿਆ ਪ੍ਰੰਤੂ ਇਸ ਦੌਰਾਨ ਹੀ ਕੁੱਝ ਸਿਵ ਸੈਨਾ ਦੇ ਆਗੂਆਂ ਤੇ ਵਰਕਰਾਂ ਨੇ ਉਸਨੂੰ ਪੁਲਿਸ ਦੀ ਹਾਜ਼ਰੀ ਵਿਚ ਹੀ ਕਾਰ ਵਿਚੋਂ ਖਿੱਚ ਲਿਆ ਤੇ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ। ਜਿਸਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਦੇ ਸਮੂਹ ਮਿੰਨੀ ਬੱਸ ਉਪਰੇਟਰਾਂ ਦੀ ਪੰਜਾਬ ਪੱਧਰੀ ਮੀਟਿੰਗ ਹੋਈ

0

Bathinda News: ਪੰਜਾਬ ਦੇ ਸਮੂਹ ਬੱਸ ਉਪਰੇਟਰਾਂ ਦੀ ਪੰਜਾਬ ਪੱਧਰੀ ਮੀਟਿੰਗ ਰਾਮਪੁਰਾ ਫੂਲ ਦੇ ਰਿਜੋਰਟ ਵਿਖੇ ਹੋਈ। ਜਿਸ ਵਿੱਚ ਪੰਜਾਬ ਸਮਾਲ ਬੱਸ ਅਪਰੇਟਰ ਯੂਨੀਅਨ ਹੈਡ ਆਫਿਸ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਅਹੁਦੇਦਾਰ ਚੁਣੇ ਗਏ,ਜਿਨ੍ਹਾਂ ਵਿੱਚ ਚੇਅਰਮੈਨ ਗੋਪਾਲ ਸਿੰਘ ਖਨੋੜਾ, ਪ੍ਰਧਾਨ ਬਲਤੇਜ ਸਿੰਘ (ਵਾਂਦਰ) ਬਠਿੰਡਾ,ਮੀਤ ਪ੍ਰਧਾਨ ਤੀਰਥ ਸਿੰਘ ਸਿੱਧੂ,ਮੀਤ ਪ੍ਰਧਾਨ ਰਜਿੰਦਰ ਸਿੰਘ ਮਾਨਸਾ, ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ ਜਗਰਾਉਂ,ਕਮੇਟੀ ਮੈਂਬਰ ਸਤਨਾਮ ਸਿੰਘ,ਜਸਵੀਰ ਸਿੰਘ  ਭੁੱਲਰ ਰਾਮਪੁਰਾ ,ਲੀਗਲ ਐਡਵਾਈਜਰ ਸਤਿੰਦਰਪਾਲ ਸਿੰਘ, ਖਜ਼ਾਨਚੀ ਪਰਮਜੀਤ  ਸਿੰਘ ਮਾਨ, ਸਕੱਤਰ ਭੀਮ ਸਿੰਘ ਫੌਜੀ,ਜਨਰਲ ਸਕੱਤਰ ਦੀਪਾ ਮਾਹਲ ਅਤੇ ਸੁਖਦੀਪ ਸਿੰਘ ਹੀਰੋ,ਕਮੇਟੀ ਮੈਂਬਰ ਚੂਹੜ ਸਿੰਘ ਸੰਗਰੂਰ,ਸ਼ਿੰਦਰਪਾਲ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ ਆਸ਼ਕ ਦੇ ਪਿੱਛੇ ਲੱਗ ਕੇ ਨਵਵਿਆਹੀ ‘ਨੂੰਹ’ ਨੇ ਜ਼ਹਿਰ ਦੇ ਕੇ ਮਾਰਿਆਂ ਸਹੁਰਾ ਪ੍ਰਵਾਰ

ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਟਰਾਂਸਪੋਰਟ ਦੇ ਕੰਮਾਂ ਅਤੇ ਮੰਗਾਂ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜਲਦੀ ਹੀ ਸਟੇਟ ਟਰਾਂਸਪੋਰਟ ਕਮਿਸ਼ਨ ਚੰਡੀਗੜ੍ਹ ਨੂੰ ਮਿਲੇ ਕੇ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾਵੇਗਾ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪੰਜਾਬ ਯੂਨੀਅਨ ਤੀਰਥ ਸਿੰਘ ਸਿੱਧੂ, ਮਿੰਨੀ ਬੱਸ ਉਪਰੇਟਰਜ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਅਤੇ ਸਮੂਹ ਅਪਰੇਟਰ ਆਪਰੇਟਰਜ ਰੂਪ ਸਿੰਘ,ਰਾਜਪਾਲ ਸਿੰਘ,ਰੁਪਿੰਦਰ ਸਿੰਘ, ਕਮਲਵੀਰ ਸਿੰਘ,ਦਿਲਬਾਗ ਸਿੰਘ,

ਇਹ ਵੀ ਪੜ੍ਹੋ ਨਵੇਂ ਬਣੇ ਡੀਐਸਪੀ ਸੰਦੀਪ ਸਿੰਘ ਭਾਟੀ ਤੇ ਹਰਜੀਤ ਸਿੰਘ ਮਾਨ ਨੂੰ ਮਿਲੀ ਅਹਿਮ ਵਾਧੂ ਜਿੰਮੇਵਾਰੀ

ਹਰਿੰਦਰ ਸਿੰਘ ਜਟਾਣਾ,ਬਲਤੇਜ ਹੈਪੀ,ਮਾਸਟਰ ਸੇਵਕ ਸਿੰਘ ਪੱਖੋਂ,ਹਰਦੇਵ ਸਿੰਘ ਅਕਲੀਆ,ਖੁਸ਼ਕਰਨ ਸਿੰਘ ਬਠਿੰਡਾ,ਅਵਤਾਰ ਸਿੰਘ ਬਠਿੰਡਾ,ਕਿੰਦਾ ਸਿੰਘ,ਲੱਖੀ ਸਿੰਘ,ਹਰਦੀਪ ਸਿੰਘ,ਗੁਰਦੇਵ ਸਿੰਘ ਦੇਬੀ ,ਫਤਿਹਜੀਤ ਸਿੰਘ,ਜਸਵੀਰ ਸਿੰਘ ਬਰਾੜ,ਹਰਜਾਪ ਸਿੰਘ ਜਾਫੀ,ਰਜਿੰਦਰ ਬਰਨਾਲਾ,ਹਰਮਿੰਦਰ ਸਿੰਘ ਭੀਖੀ,ਮਹਿੰਦਰ ਸਿੰਘ ਗਿੱਲ ਬੱਸ ਅਤੇ ਪੰਜਾਬ ਮਿੰਨੀ ਬੱਸ ਯੂਨੀਅਨ ਦੇ ਸਮੂਹ ਉਪਰੇਟਰਜ ਹਾਜ਼ਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜਲੰਧਰ ਤੋਂ ਲੰਡਨ:ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਆਲਮੀ ਮੈਚਾਂ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਦਿਖਾਈ ਹਰੀ ਝੰਡੀ

0

👉ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਜਲੰਧਰ ਵਿੱਚ ਬਣੀਆਂ ਰਗਬੀ ਗੇਂਦਾਂ ਵਿਸ਼ਵ ਕੱਪ ਵਿੱਚ ਵਰਤੀਆਂ ਜਾਣਗੀਆਂ: ਅਰਵਿੰਦ ਕੇਜਰੀਵਾਲ
👉ਖੇਡ ਉਦਯੋਗ ਹਜ਼ਾਰਾਂ ਨੌਕਰੀਆਂ ਪੈਦਾ ਕਰ ਰਿਹਾ ਹੈ ਅਤੇ ਪੰਜਾਬ ਨੂੰ ਵਿਸ਼ਵ-ਵਿਆਪੀ ਨਿਰਮਾਣ ਸ਼ਕਤੀ ਬਣਾ ਰਿਹਾ ਹੈ: ਮੁੱਖ ਮੰਤਰੀ ਮਾਨ
Jalandhar News:ਪੰਜਾਬ ਲਈ ਇੱਕ ਮਾਣਮੱਤੇ ਅਤੇ ਇਤਿਹਾਸਕ ਪਲ ਦੇ ਗਵਾਹ ਬਣਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2025 ਦੇ ਵੱਕਾਰੀ ਮਹਿਲਾ ਰਗਬੀ ਵਿਸ਼ਵ ਕੱਪ ਦੇ ਮੈਚਾਂ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ ਦੇ ਖੇਡ ਨਿਰਮਾਣ ਹੱਬ ਜਲੰਧਰ ਵਿੱਚ ਮੌਜੂਦ ਹੋਣ ‘ਤੇ ਬਹੁਤ ਮਾਣ ਪ੍ਰਗਟ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਜਲੰਧਰ-ਆਧਾਰਤ ਕੰਪਨੀ ਸਾਵੀ ਇੰਟਰਨੈਸ਼ਨਲ ਵੱਲੋਂ ਬਣਾਈਆਂ ਰਗਬੀ ਗੇਂਦਾਂ ਨੂੰ ਇੰਨੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਵਿੱਚ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਜਲੰਧਰ ਦੀਆਂ ਬਣੀਆਂ ਰਗਬੀ ਗੇਂਦਾਂ ਵਿਸ਼ਵ ਕੱਪ ਵਿੱਚ ਵਰਤੀਆਂ ਜਾਣਗੀਆਂ।ਦੋਵਾਂ ਆਗੂਆਂ ਨੇ ਅੱਗੇ ਕਿਹਾ ਕਿ ਖੇਡ ਉਦਯੋਗ ਹਜ਼ਾਰਾਂ ਨੌਕਰੀਆਂ ਪੈਦਾ ਕਰਨ ਅਤੇ ਪੰਜਾਬ ਨੂੰ ਵਿਸ਼ਵ-ਵਿਆਪੀ ਨਿਰਮਾਣ ਪਾਵਰਹਾਊਸ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ  ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ 78 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੇ ਪਹਿਲੇ ਬਹੁ-ਮੰਤਵੀ ਖੇਡ ਕੰਪਲੈਕਸ ਦੀ ਨੀਂਹ ਰੱਖੀ

ਜਲੰਧਰ ਦੇ ਖੇਡ ਉਦਯੋਗ ਦੀ ਵਿਸ਼ਵ-ਵਿਆਪੀ ਸਾਖ ਨੂੰ ਉਜਾਗਰ ਕਰਦੇ ਹੋਏ ਆਗੂਆਂ ਨੇ ਮਿਹਨਤੀ ਅਤੇ ਦੂਰਦਰਸ਼ੀ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਲਗਾਤਾਰ ਵਿਸ਼ਵ ਪੱਧਰੀ ਉਤਪਾਦ ਬਣਾਏ ਹਨ। ਉਨ੍ਹਾਂ ਨੇ ਇਸ ਵਧਦੇ ਹੋਏ ਖੇਤਰ ਨੂੰ ਮਜ਼ਬੂਤ ​​ਹੁਲਾਰਾ ਦੇਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਿੰਮਤੀਆਂ ਤੇ ਉੱਦਮੀਆਂ ਦੀ ਧਰਤੀ ਰਹੀ ਹੈ ਅਤੇ ਅੱਜ ਇਹ ਉਸੇ ਭਾਵਨਾ ਨਾਲ ਭਾਰਤ ਦੇ ਉਦਯੋਗਿਕ ਪੁਨਰ ਉਥਾਨ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਦੀਆਂ ਉਦਯੋਗਿਕ ਨੀਤੀਆਂ ਵਿਸ਼ੇਸ਼ ਤੌਰ ‘ਤੇ ਉਦਯੋਗਪਤੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਤਿਆਰ ਕੀਤੀਆਂ ਗਈਆਂ ਹਨ, ਜੋ ਸੱਚਮੁੱਚ ਸੁਵਿਧਾਜਨਕ ਅਤੇ ਕਾਰੋਬਾਰ-ਅਨੁਕੂਲ ਵਾਤਾਵਰਣ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਉਦਯੋਗ ਦੀਆਂ ਸਾਰੀਆਂ ਪ੍ਰਮੁੱਖ ਮੰਗਾਂ ਨੂੰ ਕੁਸ਼ਲਤਾ ਨਾਲ ਪੂਰਾ ਕੀਤਾ ਹੈ।ਦੋਵਾਂ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਇਸ ਵੇਲੇ ਦੇਸ਼ ਵਿੱਚ ਸਭ ਤੋਂ ਵਧੀਆ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਮਾਣ ਕਰਦਾ ਹੈ, ਜੋ ਉਦਯੋਗਿਕ ਨਿਵੇਸ਼ ਨੂੰ ਹੋਰ ਵੀ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਪਹਿਲਾਂ ਹੀ 1.05 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਕਰ ਲਏ ਹਨ, ਜਿਸ ਵਿੱਚ ਲਗਭਗ ਪੰਜ ਲੱਖ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵਲੋਂ ਬਿਨਾਂ ਕਿਸੇ ਕੱਟ ਦੇ 16711 ਮੈਗਾਵਾਟ ਦੀ ਬਿਜਲੀ ਦੀ ਸਿਖਰਲੀ ਮੰਗ ਪੂਰੀ: ਹਰਭਜਨ ਸਿੰਘ ਈ.ਟੀ.ਓ.

ਉਨ੍ਹਾਂ ਕਿਹਾ ਕਿ ਟਾਟਾ ਸਟੀਲ ਅਤੇ ਸਨਾਤਨ ਟੈਕਸਟਾਈਲ ਵਰਗੀਆਂ ਪ੍ਰਮੁੱਖ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅੱਗੇ ਵੱਧ ਰਹੀਆਂ ਹਨ, ਸੂਬੇ ਦੇ ਕਾਰੋਬਾਰ ਪੱਖੀ ਮਾਹੌਲ, ਮਜ਼ਬੂਤ ​​ਬੁਨਿਆਦੀ ਢਾਂਚੇ, ਭਰੋਸੇਯੋਗ ਬਿਜਲੀ ਸਪਲਾਈ, ਹੁਨਰਮੰਦ ਮਨੁੱਖੀ ਸ਼ਕਤੀ ਅਤੇ ਮਜ਼ਬੂਤ ​​ਉਦਯੋਗਿਕ ਕਾਰਜ ਨੈਤਿਕਤਾ ਦਾ ਪੂਰਾ ਫਾਇਦਾ ਉਠਾ ਰਹੀਆਂ ਹਨ।ਸਾਵੀ ਇੰਟਰਨੈਸ਼ਨਲ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੰਪਨੀ ਇਸ ਗੱਲ ਦੀ ਮਿਸਾਲ ਦਿੰਦੀ ਹੈ ਕਿ ਕਿਵੇਂ ਪੰਜਾਬੀ ਆਪਣੀ ਮਿਹਨਤ, ਵਚਨਬੱਧਤਾ ਅਤੇ ਦ੍ਰਿਸ਼ਟੀ ਨਾਲ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸੱਚਮੁੱਚ ਆਲਮੀ ਨਾਗਰਿਕ ਹਨ, ਜੋ ਆਪਣੀ ਲਚਕੀਲੇਪਣ ਅਤੇ ਉੱਦਮ ਦੀ ਭਾਵਨਾ ਲਈ ਮਸ਼ਹੂਰ ਹਨ। ਇਸ ਸ਼ਾਨਦਾਰ ਪ੍ਰਾਪਤੀ ਲਈ ਉਦਯੋਗਪਤੀਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਕੇਜਰੀਵਾਲ ਅਤੇ ਮਾਨ ਦੋਵਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਉਦਯੋਗ ਦੇ ਮਿਆਰ ਨੂੰ ਉੱਚਾ ਚੁੱਕਣਾ ਜਾਰੀ ਰੱਖਣਗੇ। ਉਨ੍ਹਾਂ ਨੇ ਖੇਡ ਨਿਰਮਾਣ ਖੇਤਰ ਨੂੰ ਹੋਰ ਵੀ ਉੱਚਾਈਆਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ 78 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੇ ਪਹਿਲੇ ਬਹੁ-ਮੰਤਵੀ ਖੇਡ ਕੰਪਲੈਕਸ ਦੀ ਨੀਂਹ ਰੱਖੀ

0

👉ਅਪਰੇਸ਼ਨ ਬੁਲਡੋਜ਼ਰ ਨੇ ਡਰੱਗ ਨੈੱਟਵਰਕ ਦਾ ਲੱਕ ਤੋੜਿਆ, ਹੁਣ ਖੇਡਾਂ ਭਵਿੱਖ ਦਾ ਨਿਰਮਾਣ ਕਰਨਗੀਆਂ: ਕੇਜਰੀਵਾਲ
👉ਹਰੇਕ ਪਿੰਡ ਵਿੱਚ ਸਟੇਡੀਅਮ, ਨਸ਼ਿਆਂ ਵਿਰੁੱਧ ਸਾਡਾ ਜਵਾਬ ਹੋਣਗੇ: ਅਰਵਿੰਦ ਕੇਜਰੀਵਾਲ
Jalandhar News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਖੇਡਾਂ ਨੂੰ ਪ੍ਰਮੋਟ ਕਰ ਕੇ ਨਸ਼ਿਆਂ ਵਿਰੁੱਧ ਕਾਰਵਾਈ ਤੇਜ਼ ਕਰਨ ਦਾ ਐਲਾਨ ਕੀਤਾ।ਬਰਲਟਨ ਪਾਰਕ ਸਪੋਰਟਸ ਹੱਬ, ਜੋ ਕਿ ਲਗਭਗ 78 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਹੋਣ ਵਾਲਾ ਅਹਿਮ ਪ੍ਰੋਜੈਕਟ ਹੈ, ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਹਿਲ ਹਜ਼ਾਰਾਂ ਲੋਕਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਅਤੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਦੇ ਮੌਕੇ ਮੁਹੱਈਆ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾ ਖੇਡ ਕੰਪਲੈਕਸ ਹੋਵੇਗਾ ਅਤੇ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ।

ਇਹ ਵੀ ਪੜ੍ਹੋ  ਪੰਜਾਬ ਟਰਾਂਸਪੋਰਟ ਵਿਭਾਗ ਨੇ ਸਾਲ 2022-2025 ਦੌਰਾਨ 5375.65 ਕਰੋੜ ਦਾ ਰਿਕਾਰਡ ਵਾਧੂ ਮਾਲੀਆ ਕੀਤਾ ਇਕੱਠਾ:ਲਾਲਜੀਤ ਭੁੱਲਰ

ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕਦੇ ਖੇਡਾਂ ਸਮੇਤ ਕਈ ਖੇਤਰਾਂ ਵਿੱਚ ਮੋਹਰੀ ਸੀ ਪਰ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਪਿਛਾਖੜੀ ਨੀਤੀਆਂ ਇਸ ਦੇ ਪਤਨ ਦਾ ਕਾਰਨ ਬਣੀਆਂ। ਉਨ੍ਹਾਂ ਨੇ ਇਨ੍ਹਾਂ ਪਾਰਟੀਆਂ ਨੂੰ ਨਸ਼ਿਆਂ ਦੇ ਖ਼ਤਰੇ ਨੂੰ ਵਧਾਉਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਨੇ ਹੁਣ ਨਸ਼ਿਆਂ ਦੇ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਦੀਆਂ ਦਲੇਰਾਨਾ ਕਾਰਵਾਈਆਂ, ਜਿਵੇਂ ਕਿ ਅਪਰੇਸ਼ਨ ਬੁਲਡੋਜ਼ਰ ਰਾਹੀਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਢਾਹੁਣ ਬਾਰੇ ਚਾਨਣਾ ਪਾਇਆ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਰਲਟਨ ਪਾਰਕ ਦਾ ਨਵੀਨੀਕਰਨ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਰਣਨੀਤਕ ਕਦਮ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਲਦੀ ਹੀ ਹਰੇਕ ਪਿੰਡ ਵਿੱਚ ਅਤਿ-ਆਧੁਨਿਕ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਦੁਹਰਾਇਆ ਕਿ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਨੂੰ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਸਥਾਪਿਤ ਕਰਨਾ ਹੈ। ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਉਦਯੋਗ-ਅਨੁਕੂਲ ਰੁਖ਼ ਦਾ ਵੀ ਜ਼ਿਕਰ ਕੀਤਾ, ਜਿਸ ਨੇ ਮਹੱਤਵਪੂਰਨ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮਿਲੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨ

ਅਰਵਿੰਦ ਕੇਜਰੀਵਾਲ ਨੇ ਪੰਜਾਬ ਭਰ ਵਿੱਚ ਨਵੇਂ ਫੋਕਲ ਪੁਆਇੰਟਾਂ ਦੀ ਸਥਾਪਨਾ ਅਤੇ ਫਾਸਟਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਤਾਂ ਜੋ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਸਕਣ। ਉਨ੍ਹਾਂ ਕਿਹਾ ਕਿ ਪੰਜਾਬ, ਜੋ ਆਪਣੀ ਹਿੰਮਤ ਅਤੇ ਉੱਦਮੀ ਸੁਭਾਅ ਲਈ ਜਾਣਿਆ ਜਾਂਦਾ ਹੈ, ਹੁਣ ਭਾਰਤ ਦੇ ਉਦਯੋਗਿਕ ਉਭਾਰ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਅਤੇ ਇਹ ਗਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ  CEC ਵੱਲੋਂ ਭਾਰਤ ਦੀ ਚੋਣ ਪ੍ਰਕਿਰਿਆ ਦੁਨੀਆਂ ਸਾਹਮਣੇ ਪੇਸ਼

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਵਿਰਾਸਤ ਦਾ ਜ਼ਿਕਰ ਕੀਤਾ ਕਿ ਇੱਥੇ ਬੇਮਿਸਾਲ ਖਿਡਾਰੀ ਪੈਦਾ ਹੋਏ ਹਨ, ਜਿਨ੍ਹਾਂ ਨੇ ਦੇਸ਼ ਨੂੰ, ਖ਼ਾਸ ਕਰ ਕੇ ਹਾਕੀ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੌਮੀ ਹਾਕੀ ਟੀਮ ਦੇ ਬਹੁਤ ਸਾਰੇ ਖਿਡਾਰੀ ਇਸ ਜ਼ਿਲ੍ਹੇ ਤੋਂ ਹਨ, ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇਸ ਦੇ ਮੈਦਾਨਾਂ ਤੋਂ ਨਿਕਲੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਸਿਆਸੀ ਕੁਪ੍ਰਬੰਧ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ।ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਅਥਲੈਟਿਕਸ ਵਿੱਚ ਸੂਬੇ ਦੀ ਗੁਆਚੀ ਸ਼ਾਨ ਨੂੰ ਰਣਨੀਤਕ ਯਤਨਾਂ ਰਾਹੀਂ ਬਹਾਲ ਕੀਤਾ ਜਾਵੇਗਾ। ਖੇਡਾਂ ਨੂੰ ਸੁਰਜੀਤ ਕਰਨਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਕੇਂਦਰੀ ਥੰਮ੍ਹ ਹੈ, ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਰਾਹਾਂ ਵੱਲ ਲੈ ਜਾਣਾ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਤਿਹਾਸਕ ਬਰਲਟਨ ਪਾਰਕ ਦਾ ਨਾਮ ਇੱਕ ਮਹਾਨ ਪੰਜਾਬੀ ਅਥਲੀਟ ਦੇ ਨਾਮ ‘ਤੇ ਰੱਖਿਆ ਜਾਵੇਗਾ ਤਾਂ ਕਿ ਬਸਤੀਵਾਦੀ ਵਿਰਾਸਤ ਤੋਂ ਨਿਜ਼ਾਤ ਮਿਲੇ।

ਇਹ ਵੀ ਪੜ੍ਹੋ ਉਦਯੋਗਪਤੀਆਂ ਨੇ ਪੰਜਾਬ ਦੀਆਂ ਪ੍ਰਗਤੀਸ਼ੀਲ ਨੀਤੀਆਂ ਦੀ ਕੀਤੀ ਸ਼ਲਾਘਾ, ਵਿਕਾਸ ਸਬੰਧੀ ਸੂਬੇ ਦੀ ਅਥਾਹ ਸੰਭਾਵਨਾ ‘ਤੇ ਭਰੋਸਾ ਪ੍ਰਗਟਾਇਆ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੁੱਲਾਂਪੁਰ ਤੋਂ ਬਾਅਦ ਜਲਦੀ ਹੀ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਕਸਤ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਮਾਣ ਨਾਲ ਕਿਹਾ ਕਿ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨਾਂ ਦੇ ਨਾਲ-ਨਾਲ ਫੁੱਟਬਾਲ ਟੀਮ ਦੇ ਕਪਤਾਨ ਵੀ ਪੰਜਾਬ ਤੋਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਜਲਦੀ ਹੀ ਖੇਡਾਂ ਵਿੱਚ ਨੰਬਰ ਇੱਕ ਸੂਬਾ ਬਣ ਜਾਵੇਗਾ ਅਤੇ ਸਰਕਾਰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਖਿਡਾਰੀਆਂ ਨੂੰ ਅਥਲੈਟਿਕ ਵਿੱਚ ਮੱਲਾਂ ਮਾਰਨ ਦੇ ਯੋਗ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।ਮੁੱਖ ਮੰਤਰੀ ਨੇ ਅਖ਼ੀਰ ਵਿੱਚ ਪੰਜਾਬ ਅਤੇ ਇਸ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਨੂੰ ਹਰ ਹਾਲ ਵਿੱਚ ਬਹਾਲ ਕੀਤਾ ਜਾਵੇਗਾ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਸਰਕਾਰ ਵਲੋਂ ਬਿਨਾਂ ਕਿਸੇ ਕੱਟ ਦੇ 16711 ਮੈਗਾਵਾਟ ਦੀ ਬਿਜਲੀ ਦੀ ਸਿਖਰਲੀ ਮੰਗ ਪੂਰੀ: ਹਰਭਜਨ ਸਿੰਘ ਈ.ਟੀ.ਓ.

0

👉ਬਿਜਲੀ ਦੀ ਮੰਗ ਸਬੰਧੀ ਸੂਬੇ ਵਿਚ ਨਵਾਂ ਰਿਕਾਰਡ ਸਥਾਪਤ: ਬਿਜਲੀ ਮੰਤਰੀ
Chandigarh News:ਪੰਜਾਬ ਸਰਕਾਰ ਨੇ ਅੱਜ ਮਿਤੀ 11 ਜੂਨ 2025 ਨੂੰ ਸੂਬੇ ਵਿਚ ਬਿਜਲੀ ਦੀ ਸਭ ਤੋਂ ਵੱਧ ਮੰਗ 16711 ਮੈਗਾਵਾਟ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਕੱਟ ਲਗਾਏ ਸੂਬਾ ਵਾਸੀਆਂ ਨੂੰ ਸਪਲਾਈ ਕੀਤੀ। ਇਹ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਬੀਤੇ ਕੱਲ੍ਹ ਮਿਤੀ 10 ਜੂਨ 2025 ਨੂੰ ਹੀ ਸੂਬੇ ਵਿਚ 16192 ਮੈਗਾਵਾਟ ਬਿਜਲੀ ਦੀ ਮੰਗ ਸਬੰਧੀ ਰਿਕਾਰਡ ਸਥਾਪਤ ਹੋਇਆ ਸੀ ਜ਼ੋ ਕਿ 24 ਘੰਟਿਆਂ ਤੋਂ ਪਹਿਲਾਂ ਹੀ ਟੁੱਟ ਗਿਆ। ਇਸ ਤੋਂ ਪਹਿਲਾਂ ਬੀਤੇ ਬੀਤੇ ਸਾਲ 29 ਜੂਨ 2024 ਨੂੰ ਸੂਬੇ ਵਿਚ 16058 ਮੈਗਾਵਾਟ ਦੀ ਮੰਗ ਦਾ ਰਿਕਾਰਡ ਦਰਜ ਹੋਇਆ ਸੀ।

ਇਹ ਵੀ ਪੜ੍ਹੋ  ਪੰਜਾਬ ਟਰਾਂਸਪੋਰਟ ਵਿਭਾਗ ਨੇ ਸਾਲ 2022-2025 ਦੌਰਾਨ 5375.65 ਕਰੋੜ ਦਾ ਰਿਕਾਰਡ ਵਾਧੂ ਮਾਲੀਆ ਕੀਤਾ ਇਕੱਠਾ:ਲਾਲਜੀਤ ਭੁੱਲਰ

ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ.ਅਤੇ ਪੀ ਐਸ.ਟੀ.ਸੀ.ਐਲ. ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਸੂਬਾ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਜਿਸ ਲਈ ਉਹ ਸਭ ਵਧਾਈ ਦੇ ਪਾਤਰ ਹਨ।ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਗਰਮ ਰੁੱਤ ਅਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੇ ਮੱਦੇਨਜ਼ਰ 17000 ਮੈਗਾਵਾਟ ਬਿਜਲੀ ਦਾ ਪਹਿਲਾ ਹੀ ਪ੍ਰਬੰਧ ਕੀਤਾ ਗਿਆ ਸੀ ਜਿਸ ਸਦਕਾ ਅੱਜ ਅਤੇ ਬੀਤੇ ਕੱਲ੍ਹ ਪੈਦਾ ਹੋਈ ਬਿਜਲੀ ਦੀ ਸਿਖਰਲੀ ਮੰਗ ਨੂੰ ਸੋਖਿਆ ਹੀ ਪੂਰਾ ਕੀਤਾ ਜਾ ਸਕਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਟਰਾਂਸਪੋਰਟ ਵਿਭਾਗ ਨੇ ਸਾਲ 2022-2025 ਦੌਰਾਨ 5375.65 ਕਰੋੜ ਦਾ ਰਿਕਾਰਡ ਵਾਧੂ ਮਾਲੀਆ ਕੀਤਾ ਇਕੱਠਾ:ਲਾਲਜੀਤ ਭੁੱਲਰ

0

Chandigarh News:ਪੰਜਾਬ ਦੀ ਮਾਨ ਸਰਕਾਰ ਦੀ ਬਿਹਤਰ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਕਾਰਨ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਸਾਲ 2019-2022 ਦੇ ਮੁਕਾਬਲੇ ਸਾਲ 2022-2025 ਦੌਰਾਨ 5375.65 ਕਰੋੜ ਦਾ ਵਾਧੂ ਮਾਲੀਆ ਇਕੱਠਾ ਕੀਤਾ ਹੈ ਜੋ ਕਿ ਸੂਬਾ ਸਰਕਾਰ ਦੇ ਬਿਹਤਰ ਪ੍ਰਸ਼ਾਸਨ ਦਾ ਪ੍ਰਮਾਣ ਹੈ।ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਟਰਾਂਸਪੋਰਟ ਵਿਭਾਗ ਦੇ ਗੈਰ-ਵਪਾਰਕ ਵਿੰਗ, ਪਨਬੱਸ ਤੇ ਰੋਡਵੇਜ਼ ਅਤੇ ਪੈਪਸੂ ਨੇ ਮਾਲੀਆ ਸੰਗ੍ਰਹਿ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਹੈ, ਜੋ ਕਿ ਵਿਭਾਗ ਦੇ ਵਿੱਤੀ ਪ੍ਰਦਰਸ਼ਨ ਨੂੰ ਵਧਾਉਣ ਦੇ ਯਤਨਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮਿਲੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨ

ਉਨ੍ਹਾਂ ਕਿਹਾ ਕਿ ਪੰਜਾਬ ਟਰਾਂਸਪੋਰਟ ਵਿਭਾਗ ਮਾਲੀਆ ਇਕੱਠਾ ਕਰਨ ਨੂੰ ਵਧਾਉਣ ਅਤੇ ਜਨਤਾ ਲਈ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਣ ਲਈ ਵਚਨਬੱਧ ਹੈ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ, ਟਰਾਂਸਪੋਰਟ ਵਿਭਾਗ ਦੇ ਗੈਰ ਵਪਾਰਕ ਵਿੰਗ (ਐਸ.ਟੀ.ਸੀ.) ਨੇ 9037.49 ਕਰੋੜ ਦਾ ਕੁੱਲ ਮਾਲੀਆ ਪੈਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਉਲਟ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2019-2020, 2022-2021 ਅਤੇ 2021-2022 ਦੌਰਾਨ ਪੈਦਾ ਹੋਇਆ ਮਾਲੀਆ 5825.38 ਕਰੋੜ ਸੀ।

ਇਹ ਵੀ ਪੜ੍ਹੋ CEC ਵੱਲੋਂ ਭਾਰਤ ਦੀ ਚੋਣ ਪ੍ਰਕਿਰਿਆ ਦੁਨੀਆਂ ਸਾਹਮਣੇ ਪੇਸ਼

ਉਨ੍ਹਾਂ ਸੂਬਾ ਸਰਕਾਰ ਦੀ ਬਿਹਤਰ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਾਲ 2022-2023, 2023-2024 ਅਤੇ 2024-2025 ਦੌਰਾਨ 3212.11 ਕਰੋੜ ਦਾ ਵਾਧੂ ਮਾਲੀਆ ਇਕੱਠਾ ਕੀਤਾ ਗਿਆ ਹੈ, ਜੋ ਕਿ ਇੱਕ ਰਿਕਾਰਡ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪਨਬੱਸ ਅਤੇ ਪੰਜਾਬ ਰੋਡਵੇਜ਼ ਨੇ ਸਾਲ 2019-2022 ਦੇ 1332.03 ਕਰੋੜ ਰੁਪਏ ਦੇ ਮੁਕਾਬਲੇ ਸਾਲ 2022-2025 ਦੇ ਤਿੰਨ ਸਾਲਾਂ ਦੌਰਾਨ 2323.21 ਕਰੋੜ ਰੁਪਏ ਦਾ ਵਾਧੂ ਮਾਲੀਆ ਇੱਕਤਰ ਕੀਤਾ ਹੈ ਜੋ ਕਿ 990.91 ਕਰੋੜ ਰੁਪਏ ਜ਼ਿਆਦਾ ਹੈ।ਸ. ਭੁੱਲਰ ਨੇ ਦੱਸਿਆ ਕਿ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਨੇ ਸਾਲ 2019-2022 ਤੱਕ ਦੇ 1721.52 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ ਸਾਲ 2022-2025 ਦੌਰਾਨ 2894.15 ਕਰੋੜ ਦਾ ਮਾਲੀਆ ਇਕੱਤਰ ਕੀਤਾ ਹੈ।

ਇਹ ਵੀ ਪੜ੍ਹੋ Punjab Police ਵੱਲੋਂ ਭਾਈਚਾਰਕ ਸ਼ਮੂਲੀਅਤ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਮਝੌਤਾ ਸਹੀਬੱਧ

ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਸਾਲ 2022-2025 ਦਾ ਮਾਲੀਆ 1172.63 ਕਰੋੜ ਵੱਧ ਹੈ।ਸ. ਭੁੱਲਰ ਨੇ ਅੱਗੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਇਹ ਪ੍ਰਭਾਵਸ਼ਾਲੀ ਵਾਧਾ ਵਿਭਾਗ ਦੀ ਆਪਣੇ ਮਾਲੀਆ ਸੰਗ੍ਰਹਿ ਵਿਧੀਆਂ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਦਾ ਪ੍ਰਮਾਣ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਪੰਜਾਬ ਸਰਬਪੱਖੀ ਵਿਕਾਸ ਦੀ ਦਿਸ਼ਾ ‘ਚ ਨਿਰੰਤਰ ਅੱਗੇ ਵਧ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ 3 ਸਾਲਾ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਮਿਲੇ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨ

0

👉ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਫ਼ੌਜ ਦੀ ਮਹਿਲਾ ਸੀਨੀਅਰ ਅਫ਼ਸਰ ਵੱਲੋਂ ਸਨਮਾਨ
Patiala News:ਭਾਰਤੀ ਫ਼ੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਪਟਿਆਲਾ ‌ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਹਿਯੋਗ ਅਤੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਪਾਏ ਯੋਗਦਾਨ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਦਾ ਸਨਮਾਨ ਕੀਤਾ ਗਿਆ।ਫ਼ੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਕਮਿਸ਼ਨਰ ਪਟਿਆਲਾ ਮੰਡਲ ਵਿਨੈ ਬੁਬਲਾਨੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਾਲ ਮੁਲਾਕਾਤ ਕਰਕੇ ਭਾਰਤੀ ਫ਼ੌਜ, ਸਿਵਲ ਪ੍ਰਸ਼ਾਸਨ ਸਮੇਤ ਹੋਰ ਸੁਰੱਖਿਆ ਬਲਾਂ ਵਿਚਕਾਰ ਬਿਹਤਰ ਤਾਲਮੇਲ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਅਜਿਹੇ ਤਾਲਮੇਲ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਇਹ ਵੀ ਪੜ੍ਹੋ  CEC ਵੱਲੋਂ ਭਾਰਤ ਦੀ ਚੋਣ ਪ੍ਰਕਿਰਿਆ ਦੁਨੀਆਂ ਸਾਹਮਣੇ ਪੇਸ਼

ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਆਮ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਜ਼ਰੂਰੀ ਸੇਵਾਵਾਂ ਅਤੇ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਵਿੱਚ ਸਾਂਝੇ ਯਤਨਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।ਫ਼ੌਜ ਦੇ ਅਧਿਕਾਰੀਆਂ ਨੇ ਕਿਹਾ, “ਸਾਡੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਵਿੱਚ ਸਿਵਲ ਪ੍ਰਸ਼ਾਸਨ ਦੇ ਮਹੱਤਵਪੂਰਨ ਯੋਗਦਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਤੁਰੰਤ ਪ੍ਰਤੀਕਿਰਿਆ, ਖੇਤਰੀ ਗਿਆਨ, ਅਤੇ ਸਰੋਤਾਂ ਨੂੰ ਜੁਟਾਉਣ ਅਤੇ ਮੌਕ ਡਰਿਲ ਕਰਨ ਦੀ ਯੋਗਤਾ ਨੇ ਫ਼ੌਜ ਨੂੰ ਵੱਖ-ਵੱਖ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੇ ਨਿਰੰਤਰ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹਾਂ।”ਇਸ ਮੌਕੇ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਫ਼ੌਜ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ  ਗਰਮੀ ਦਾ ਕਹਿਰ; ਪੰਜਾਬ ’ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜਿਆ

ਭਾਰਤੀ ਫ਼ੌਜ ਨੇ ਨਾਗਰਿਕਾਂ ਦੇ ਨਾਲ-ਨਾਲ ਰਾਸ਼ਟਰੀ ਸੇਵਾ ਵਿੱਚ ਸਿਵਲ ਡਿਫੈਂਸ, ਹੋਮ ਗਾਰਡ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ।ਇਸ ਮੌਕੇ ਭਾਰਤੀ ਫ਼ੌਜ ਨੇ ਡਵੀਜ਼ਨਲ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਸਹਿਯੋਗ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ, ਦੋਵਾਂ ਅਧਿਕਾਰੀਆਂ ਨੇ ਸਮਾਰੋਹ ਦਾ ਹਿੱਸਾ ਬਣਨ ‘ਤੇ ਮਾਣ ਪ੍ਰਗਟ ਕੀਤਾ ਅਤੇ ਫ਼ੌਜ ਵੱਲੋਂ ਕੀਤੀ ਗਈ ਸਾਰਥਕ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਪੂਰੇ ਸਮਰਪਣ ਅਤੇ ਏਕਤਾ ਨਾਲ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ।ਭਾਰਤੀ ਫ਼ੌਜ ਨੇ ਸਿਵਲ ਪ੍ਰਸ਼ਾਸਨ ਨੂੰ ਆਫ਼ਤ ਪ੍ਰਬੰਧਨ ਲਈ ਕੀਤੇ ਯਤਨਾਂ ਲਈ ਵੀ ਸਨਮਾਨਿਤ ਕੀਤਾ। ਸਥਾਨਕ ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਲੌਜਿਸਟਿਕਸ, ਬੁਨਿਆਦੀ ਢਾਂਚਾ ਅਤੇ ਭਾਈਚਾਰਕ ਸ਼ਮੂਲੀਅਤ ਸਮੇਤ ਵੱਖ-ਵੱਖ ਪਹਿਲੂਆਂ ਵਿੱਚ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਦੀ ਸ਼ਲਾਘਾ ਕਰਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

CEC ਵੱਲੋਂ ਭਾਰਤ ਦੀ ਚੋਣ ਪ੍ਰਕਿਰਿਆ ਦੁਨੀਆਂ ਸਾਹਮਣੇ ਪੇਸ਼

0

👉ਗਿਆਨੇਸ਼ ਕੁਮਾਰ ਨੇ ਸਟਾਕਹੋਮ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੱਤਾ
Chandigarh News:ਭਾਰਤ ਦੀ ਚੋਣ ਪ੍ਰਕਿਰਿਆ ਦੇ ਅਹਿਮ ਪਹਿਲੂਆਂ ਨੂੰ ਉਜਾਗਰ ਕਰਦੇ ਹੋਏ, ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਕੱਲ੍ਹ ਸ਼ਾਮ ਸਵੀਡਨ ਵਿੱਚ ਸਟਾਕਹੋਮ ਅੰਤਰਰਾਸ਼ਟਰੀ ਚੋਣ ਕਾਨਫਰੰਸ ਵਿੱਚ ਆਪਣਾ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰੀ ਇਮਾਨਦਾਰੀ ਨਾਲ ਚੋਣਾਂ ਕਰਵਾਉਣਾ ਸਾਡੇ ਰਾਸ਼ਟਰੀ ਸੰਕਲਪ ਦਾ ਪ੍ਰਮਾਣ ਹੈ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕਰੇਸੀ ਐਂਡ ਇਲੈਕਟੋਰਲ ਅਸਿਸਟੈਂਸ (ਇੰਟਰਨੈਸ਼ਨਲ ਆਈਡੀਈਏ) ਦੁਆਰਾ ਆਯੋਜਿਤ ਇਸ ਕਾਨਫਰੰਸ ਵਿੱਚ ਲਗਭਗ 50 ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 100 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ।ਗਿਆਨੇਸ਼ ਕੁਮਾਰ ਨੇ ਭਾਗੀਦਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਕੀਤੇ ਜਾਂਦੇ ਵੱਡੇ ਪੱਧਰ ਦੇ ਚੋਣ ਅਭਿਆਸ ਬਾਰੇ ਵੀ ਜਾਣਕਾਰੀ ਦਿੱਤੀ, ਖਾਸ ਕਰਕੇ ਸੰਸਦੀ ਚੋਣਾਂ ਦੌਰਾਨ, ਜੋ ਕਿ ਰਾਜਨੀਤਿਕ ਪਾਰਟੀਆਂ; ਉਮੀਦਵਾਰਾਂ; ਜਨਰਲ, ਪੁਲਿਸ ਅਤੇ ਖਰਚਾ ਨਿਰੀਖਕਾਂ ਅਤੇ ਮੀਡੀਆ ਦੀ ਨੇੜਲੀ ਨਿਗਰਾਨੀ ਹੇਠ ਸਿਰੇ ਚਾੜ੍ਹੀਆਂ ਜਾਂਦੀਆਂ ਹਨ। ਸੀਈਸੀ ਨੇ ਭਾਰਤ ਵਿੱਚ ਚੋਣਾਂ ਦੌਰਾਨ ਅਲੱਗ ਅਲੱਗ ਪੱਧਰ ਦੇ ਤਾਲਮੇਲ ‘ਤੇ ਵੀ ਚਾਨਣਾ ਪਾਇਆ।

ਇਹ ਵੀ ਪੜ੍ਹੋ  ਉਦਯੋਗਪਤੀਆਂ ਨੇ ਪੰਜਾਬ ਦੀਆਂ ਪ੍ਰਗਤੀਸ਼ੀਲ ਨੀਤੀਆਂ ਦੀ ਕੀਤੀ ਸ਼ਲਾਘਾ, ਵਿਕਾਸ ਸਬੰਧੀ ਸੂਬੇ ਦੀ ਅਥਾਹ ਸੰਭਾਵਨਾ ‘ਤੇ ਭਰੋਸਾ ਪ੍ਰਗਟਾਇਆ

ਉਨ੍ਹਾਂ ਦੱਸਿਆ ਕਿ ਚੋਣਾਂ ਦੇ ਸੰਚਾਲਨ ਸਮੇਂ ਪੋਲਿੰਗ ਸਟਾਫ਼, ਪੁਲਿਸ ਬਲ, ਨਿਰੀਖਕ ਅਤੇ ਰਾਜਨੀਤਿਕ ਪਾਰਟੀਆਂ ਦੇ ਏਜੰਟਾਂ ਸਮੇਤ 20 ਮਿਲੀਅਨ ਤੋਂ ਵੱਧ ਕਰਮਚਾਰੀਆਂ ਦੇ ਨਾਲ, ਚੋਣ ਕਮਿਸ਼ਨ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੈ, ਜੋ ਕਈ ਰਾਸ਼ਟਰੀ ਸਰਕਾਰਾਂ ਅਤੇ ਪ੍ਰਮੁੱਖ ਗਲੋਬਲ ਕਾਰਪੋਰੇਸ਼ਨਾਂ ਤੋਂ ਵੀ ਵੱਡਾ ਹੈ। ਭਾਰਤ ਦਾ ਚੋਣ ਕਮਿਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਭਾਰਤ ਦੇ ਲਗਭਗ ਇੱਕ ਅਰਬ ਵੋਟਰ ਸੁਤੰਤਰ ਤੌਰ ‘ਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹੋਣ।ਇਸ ਤੋਂ ਇਲਾਵਾ, ਇਸ ਗਲੋਬਲ ਪਲੇਟਫਾਰਮ ‘ਤੇ ਬੋਲਦੇ ਹੋਏ, ਗਿਆਨੇਸ਼ ਕੁਮਾਰ ਨੇ ਦਹਾਕਿਆਂ ਦੌਰਾਨ ਭਾਰਤੀ ਚੋਣਾਂ ਦੇ ਵਿਕਾਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 1951-52 ਵਿੱਚ 173 ਮਿਲੀਅਨ ਵੋਟਰਾਂ ਤੋਂ 2024 ਵਿੱਚ 979 ਮਿਲੀਅਨ, ਅਤੇ ਸ਼ੁਰੂਆਤੀ ਸਾਲਾਂ ਵਿੱਚ ਸਿਰਫ਼ 0.2 ਮਿਲੀਅਨ ਪੋਲਿੰਗ ਸਟੇਸ਼ਨਾਂ ਤੋਂ ਅੱਜ 1.05 ਮਿਲੀਅਨ ਤੋਂ ਵੱਧ, ਭਾਰਤ ਦੀ ਚੋਣ ਯਾਤਰਾ ਨੇ ਸੰਸਥਾਗਤ ਦੂਰਦਰਸ਼ਤਾ ਅਤੇ ਬੇਮਿਸਾਲ ਪੈਮਾਨੇ ਦੋਵਾਂ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ 743 ਰਾਜਨੀਤਿਕ ਪਾਰਟੀਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ ਛੇ ਰਾਸ਼ਟਰੀ ਪਾਰਟੀਆਂ, 67 ਰਾਜ ਪਾਰਟੀਆਂ ਅਤੇ ਹੋਰ ਰਜਿਸਟਰਡ ਰਾਜਨੀਤਿਕ ਪਾਰਟੀਆਂ ਸ਼ਾਮਲ ਸਨ। ਕੁੱਲ 20,271 ਉਮੀਦਵਾਰਾਂ ਨੇ 6.2 ਮਿਲੀਅਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਦੀ ਵਰਤੋਂ ਕਰਕੇ ਦੇਸ਼ ਭਰ ਵਿੱਚ ਹੋਈਆਂ ਚੋਣਾਂ ਲੜੀਆਂ, ਜੋ ਕਮਿਸ਼ਨ ਦੀ ਸਮਾਵੇਸ਼ੀ, ਕੁਸ਼ਲ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਦੀ ਸਮਰੱਥਾ ਦੀ ਪੁਸ਼ਟੀ ਕਰਦੀਆਂ ਹਨ।

ਇਹ ਵੀ ਪੜ੍ਹੋ  ਗਰਮੀ ਦਾ ਕਹਿਰ; ਪੰਜਾਬ ’ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜਿਆ

ਗਿਆਨੇਸ਼ ਕੁਮਾਰ ਨੇ 1960 ਤੋਂ ਲੈ ਕੇ ਅੱਜ ਤੱਕ ਚੋਣਾਂ ਤੋਂ ਪਹਿਲਾਂ ਅਤੇ ਸੋਧ ਦੌਰਾਨ ਹਰ ਸਾਲ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਭਾਰਤ ਦੀ ਵੋਟਰ ਸੂਚੀ ਦੀ ਕਾਨੂੰਨੀ ਵੰਡ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਦਾਅਵਿਆਂ, ਇਤਰਾਜ਼ਾਂ ਅਤੇ ਅਪੀਲਾਂ ਦੀ ਵਿਵਸਥਾ ਦੁਨੀਆ ਦੇ ਸਭ ਤੋਂ ਸਖ਼ਤ ਅਤੇ ਪਾਰਦਰਸ਼ੀ ਅਭਿਆਸਾਂ ਵਿੱਚੋਂ ਇੱਕ ਹੈ, ਜੋ ਚੋਣ ਪ੍ਰਕਿਰਿਆ ਦੀ ਸ਼ੁੱਧਤਾ ਅਤੇ ਅਖੰਡਤਾ ਨੂੰ ਮਜ਼ਬੂਤ ​​ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਜ਼ਬੂਤ ​​ਵਿਧੀ ਸਾਲ ਦਰ ਸਾਲ ਦੇਸ਼ ਭਰ ਵਿੱਚ ਚੋਣ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਚੋਣ ਪ੍ਰਕਿਰਿਆ ਪਹਿਲੀ ਵਾਰ ਆਉਣ ਵਾਲੇ ਵੋਟਰਾਂ, 85+ ਸਾਲ ਦੀ ਉਮਰ ਦੇ ਬਜ਼ੁਰਗ ਨਾਗਰਿਕਾਂ, ਵਿਸ਼ੇਸ਼ ਯੋਗਤਾਵਾਂ ਵਾਲੇ ਵਿਅਕਤੀਆਂ, ਤੀਜੇ ਲਿੰਗ ਦੇ ਵੋਟਰਾਂ ਅਤੇ ਸਭ ਤੋਂ ਵੱਧ ਪਹੁੰਚ ਤੋਂ ਬਾਹਰਲੇ ਖੇਤਰਾਂ ਦੇ ਵੋਟਰਾਂ ਨੂੰ ਬਰਾਬਰ ਦੇਖਭਾਲ ਅਤੇ ਵਚਨਬੱਧਤਾ ਨਾਲ ਸੇਵਾ ਪ੍ਰਦਾਨ ਕਰਦੀ ਹੈ। ਇੱਕ ਵੋਟਰ ਵਾਲੇ ਪੋਲਿੰਗ ਬੂਥਾਂ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਵਿੱਚ ਤਾਸ਼ੀਗਾਂਗ ਵਰਗੇ ਸਭ ਤੋਂ ਉੱਚਾਈ ਵਾਲੇ ਸਟੇਸ਼ਨਾਂ ਤੱਕ, ਕਿਸੇ ਵੀ ਵੋਟਰ ਨੂੰ ਪਿੱਛੇ ਨਾ ਛੱਡਣ ਦੀ ਭਾਰਤ ਦੀ ਵਚਨਬੱਧਤਾ ਨੂੰ ਇੱਕ ਲੌਜਿਸਟਿਕਲ ਚੁਣੌਤੀ ਦੀ ਬਜਾਏ ਇੱਕ ਸੰਵਿਧਾਨਕ ਸਿਧਾਂਤ ਵਜੋਂ ਦੁਹਰਾਇਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ