Home Blog Page 690

ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਰਵਾਈ; 1ਕਿੱਲੋ ਅਫੀਮ ਤੇ 697 ਨਸ਼ੀਲੀਆਂ ਗੋਲੀਆਂ ਬ੍ਰਾਮਦ

0

Moga News: ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋ ਐਸਐਸਪੀ ਅਜੈ ਗਾਂਧੀ ਦੇ ਦਿਸਾ-ਨਿਰਦੇਸ਼ਾਂ ਹੇਠਾਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿਤ ਤਹਿਤ ਥਾਣਾ ਫਤਹਿਗੜ੍ਹ ਪੰਜਤੂਰ ਵੱਲੋਂ 01 ਕਿਲੋ 10 ਗ੍ਰਾਮ ਅਫੀਮ ਅਤੇ 697 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ  ਭਿਆਨਕ ਸੜਕ ਹਾਦਸੇ ’ਚ 4 ਜਣਿਆਂ ਦੀ ਹੋਈ ਮੌ+ਤ, ਲਾ.ਸ਼ਾਂ ਨੂੰ ਕਟਰ ਨਾਲ ਕੱਟ ਕੇ ਕੱਢਿਆ

ਪੁਲਿਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਦਾਨੇਵਾਲਾ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ।ਇਤਲਾਹ ਭਰੋਸੇਯੋਗ ਹੋਣ ਤੇ ਦੋਸ਼ੀ ਉਕਤ ਖਿਲਾਫ ਰੇਡ ਕਰਕੇ ਬ੍ਰਾਮਦਗੀ ਕੀਤੀ ਗਈ। ਇਸ ਸਬੰਧੀ ਥਾਣਾ ਫਤਿਹਗੜ ਪੰਜਤੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਭਿਆਨਕ ਸੜਕ ਹਾਦਸੇ ’ਚ 4 ਜਣਿਆਂ ਦੀ ਹੋਈ ਮੌ+ਤ, ਲਾ.ਸ਼ਾਂ ਨੂੰ ਕਟਰ ਨਾਲ ਕੱਟ ਕੇ ਕੱਢਿਆ

0

Haryana News: ਬੀਤੀ ਅੱਧੀ ਰਾਤ ਹਰਿਆਣਾ ਦੇ ਮਹੇਂਦਰਗੜ੍ਹ ’ਚ ਇੱਕ ਕਾਰ ਤੇ ਟਰੱਕ ਵਿਚਕਾਰ ਹੋਏ ਭਿਆਨਕ ਹਾਦਸੇ ’ਚ 4 ਜਣਿਆਂ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਜਿਸਦੇ ਚੱਲਦੇ ਕਾਰ ਵਿਚੋਂ ਲਾਸ਼ਾਂ ਨੂੰ ਕੱਢਣ ਦੇ ਲਈ ਕਟਰ ਦੀ ਵਰਤੋ ਕਰਨੀ ਪਈ।

ਇਹ ਵੀ ਪੜ੍ਹੋ ਲੁਧਿਆਣਾ ਉਪ ਚੋਣ ਤੋਂ ਪਹਿਲਾਂ ‘ਕਮਲਜੀਤ ਕੜਵਲ’ ਦੀ ਸਮੂਲੀਅਤ ਨੂੰ ਲੈ ਕੇ ਕਾਂਗਰਸ ’ਚ ਮੱਚਿਆ ਘਮਾਸਾਨ!

ਮੁਢਲੀ ਜਾਣਕਾਰੀ ਮੁਤਾਬਕ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਅੱਗੇ ਜਾ ਰਹੇ ਇੱਕ ਟਿੱਪਰ ਦੇ ਵਿਚ ਜਾ ਵੜੀ। ਮ੍ਰਿਤਕਾਂ ਦੀ ਪਹਿਚਾਣ ਗੁਰੂਗ੍ਰਾਮ ਦੇ ਗੌਰਵ (25 ਸਾਲ), ਸਚਿਨ (26 ਸਾਲ) ਤੇ ਕੰਵਰ ਪਾਲ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਅੰਕਿਤ (30 ਸਾਲ) ਵਜੋਂ ਹੋਈ ਹੈ। ਮਿਲੀ ਸੂਚਨਾ ਦੇ ਮੁਤਾਬਕ ਮ੍ਰਿਤਕ ਗੌਰਵ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਨਿੰਭੇੜਾ ਵਿੱਚ ਰੱਖੇ ਇੱਕ ਸਮਾਗਮ ਵਿਚ ਸਮੂਲੀਅਤ ਕਰਨ ਲਈ ਆਏ ਸਨ।

ਇਹ ਵੀ ਪੜ੍ਹੋ ਪਾਰਟੀ ਵਿਰੁਧ ਮੋਰਚਾ ਖੋਲਣ ਵਾਲੀ ਮਹਿਲਾ ਆਗੂ ਦੀ ਖੁੱਸੀ ਕੁਰਸੀ, MLA Amandip Kaur ਨੂੰ ਲਗਾਇਆ ਨਵਾਂ ਸੂਬਾ ਪ੍ਰਧਾਨ

ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਇਹ ਸਾਰੇ ਕਾਰ ਵਿਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ। ਇਸ ਦੌਰਾਨ ਦੇਰ ਰਾਤ 1 ਵਜੇ ਦੇ ਕਰੀਬ ਇੱਕ ਟਰੱਕ ਦੇ ਨਾਲ ਇਹ ਟੱਕਰ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਜਾਂਚ ਦੌਰਾਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਲੁਧਿਆਣਾ ਉਪ ਚੋਣ ਤੋਂ ਪਹਿਲਾਂ ‘ਕਮਲਜੀਤ ਕੜਵਲ’ ਦੀ ਸਮੂਲੀਅਤ ਨੂੰ ਲੈ ਕੇ ਕਾਂਗਰਸ ’ਚ ਮੱਚਿਆ ਘਮਾਸਾਨ!

0

👉ਪੰਜਾਬ ਪ੍ਰਧਾਨ ਨੂੰ ਬਾਈਪਾਸ ਕਰਕੇ ਰਾਣਾ ਧੜੇ ਨੇ ‘ਬੈਂਸ’ ਵਿਰੋਧੀ ਕੜਵਲ ਨੂੰ ਕੀਤਾ ਸ਼ਾਮਲ
Ludhiana News: ਆਗਾਮੀ 19 ਜੂਨ ਨੂੰ ਹੋਣ ਜਾ ਰਹੀ ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਤੋਂ ਪਹਿਲਾਂ ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ’ਚ ‘ਸਭ’ ਕੁੱਝ ਸਹੀ ਨਹੀਂ ਦਿਖ਼ਾਈ ਦੇ ਰਿਹਾ। ਪਹਿਲਾਂ ਹੀ ਅੰਦਰਖ਼ਾਤੇ ਧੜਿਆਂ ’ਚ ਵੰਡੀ ਕਾਂਗਰਸ ਵਿਚ ਹੁਣ ਲੁਧਿਆਣਾ ਦੇ ਇੱਕ ਆਪ ਆਗੂ ਕਮਲਜੀਤ ਸਿੰਘ ਕੜਵਲ ਦੀ ਸਮੂਲੀਅਤ ਨੂੰ ਲੈ ਕੇ ਘਮਾਸਾਨ ਮੱਚਦਾ ਦਿਖ਼ਾਈ ਦੇ ਰਿਹਾ।

ਕਮਲਜੀਤ ਕੜਵਲ ਦੀ ਸਮੂਲੀਅਤ ’ਤੇ ਜਿੱਥੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਸਵਾਲ ਚੁੱਕੇ ਹਨ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਉਕਤ ਆਗੂ ਨੂੰ ਕਾਂਗਰਸ ਜੁਆਇੰਨ ਕਰਵਾਉਣ ਬਾਬਤ ਕੋਈ ਵੀ ਜਾਣਕਾਰੀ ਹੋਣ ਤੋਂ ਇੰਨਕਾਰ ਕੀਤਾ ਹੈ।

ਇਹ ਵੀ ਪੜ੍ਹੋ ਭਾਈ ਬਖਤੌਰ ਦੇ ਸਾਬਕਾ ਫ਼ੌਜੀ ਦੀਆਂ ‘ਲੱਤਾਂ’ ਤੋੜਣ ਵਾਲੇ ਬਠਿੰਡਾ ਪੁਲਿਸ ਨੇ ਕੀਤੇ ਕਾਬੂ 

ਸਿਮਰਜੀਤ ਸਿੰਘ ਬੈਂਸ ਵੱਲੋਂ ਖੁੱਲ ਕੇ ਇਸ ਸਮੂਲੀਅਤ ਦਾ ਵਿਰੋਧ ਕੀਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਮੌਕੇ ਪਾਰਟੀ ਦੇ ਪ੍ਰੋਟੋਕੋਲ ਦਾ ਧਿਆਨ ਨਹੀਂ ਰੱਖਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਵੀ ਇਸ਼ਾਰਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਵੇਲੇ ਪਾਰਟੀ ਛੱਡ ਕੇ ਜਾਣ ਵਾਲੇ ਹੁਣ ਇੱਕ-ਇੱਕ ਕਰਕੇ ਵਾਪਸ ਆ ਰਹੇ ਹਨ।

ਦਸਣਾ ਬਣਦਾ ਹੈ ਕਿ ਕਮਲਜੀਤ ਕੜਵਲ ਤੇ ਸਿਮਰਨਜੀਤ ਬੈਂਸ ਧੜੇ ਵਿਚਕਾਰ ਚੱਲ ਰਹੇ ‘ਸਿਆਸੀ ’ ਵੈਰ ਦੀ ਪੂਰੇ ਲੁਧਿਆਣਾ ਨੂੰ ਜਾਣਕਾਰੀ ਹੈ। ਕੜਵਾਲ ਨੇ ਬੈਂਸ ਦੇ ਮੁਕਾਬਲੇ ਚੋਣ ਲੜਕੇ ਉਸਨੂੰ ਹਰਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਹੁਣ ਰਾਹੁਲ ਗਾਂਧੀ ਰਾਹੀਂ ਆਪਣੀ ਸਾਰੀ ਸਿਆਸੀ ਪਾਰਟੀ ਖ਼ਤਮ ਕਰਕੇ ਕਾਂਗਰਸ ਵਿਚ ਆਏ ਬੈਂਸ ਨੂੰ ਆਪਣੇ ਵਿਰੋਧੀ ਦੀ ਹਾਜ਼ਰੀ ਰੜਕਣੀ ਲਾਜ਼ਮੀ ਹੈ।

ਇਹ ਵੀ ਪੜ੍ਹੋ ਪੰਜਾਬ ਵੱਲੋਂ ਮਈ 2025 ਦੌਰਾਨ ਜੀਐਸਟੀ ਪ੍ਰਾਪਤੀ ਵਿੱਚ 25.31% ਦਾ ਸ਼ਾਨਦਾਰ ਵਾਧਾ ਦਰਜ: ਹਰਪਾਲ ਸਿੰਘ ਚੀਮਾ

ਗੌਰਤਲਬ ਹੈ ਕਿ ਖ਼ੁਦ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਵੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਸੁਰ ਨਹੀਂ ਮਿਲ ਰਹੀ। ਇੱਥੋਂ ਤੱਕ ਕਿ ਟਿਕਟ ਮਿਲਣ ਤੋਂ ਬਾਅਦ ਘਰ ਮਿਲਣ ਗਏ ਵੜਿੰਗ ਨੂੰ ਆਸ਼ੂ ਮਿਲਿਆ ਵੀ ਨਹੀਂ ਸੀ।

ਜਿਸਦੇ ਚੱਲਦੇ ਹੁਣ ਪੰਜਾਬ ਪ੍ਰਧਾਨ ਨੂੰ ਬਾਈਪਾਸ ਕਰਕੇ ਭਾਰਤ ਭੂਸ਼ਣ ਆਸ਼ੂ ਦੀ ਚੋਣ ਕਮਾਂਡ ਸੰਭਾਲ ਰਹੇ ਰਾਣਾ ਗੁਰਜੀਤ ਧੜੇ ਵੱਲੋਂ ਇਸ ਤਰ੍ਹਾਂ ਵਿਰੋਧੀਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ‘ਬਲਦੀ’ ਉਪਰ ਹੋਰ ਤੇਲ ਦਿੱਤਾ ਹੈ।

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ

ਇੱਥੇ ਵੀ ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ’ਚ ਖ਼ੁਦ ਰਾਣਾ ਗੁਰਜੀਤ ਵੀ ਪੰਜਾਬ ਪ੍ਰਧਾਨ ਬਾਰੇ ਇੱਕ ਨਿੱਜੀ ਟੀਵੀ ਚੈੱਨਲ ਨਾਲ ਗੱਲਬਾਤ ਦੌਰਾਨ ਗੰਭੀਰ ਟਿੱਪਣੀਆਂ ਕਰ ਚੁੱਕੇ ਹਨ। ਜਿਸਦੇ ਚੱਲਦੇ ਇਸ ਉਪ ਚੋਣ ਦੌਰਾਨ ਚੱਲ ਰਹੇ ਇਸ ਸਿਆਸੀ ‘ਵਰਤਾਰੇ’ ਕਾਰਨ ਜਿੱਥੇ ਪੰਜਾਬ ਪ੍ਰਧਾਨ ਦੇ ਸਮਰਥਕ ਨਿਰਾਸ਼ ਦਿਖ਼ਾਈ ਦੇ ਰਹੇ ਹਨ, ਊਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵਿਦੇਸ਼ ਦੌਰੇ ’ਤੇ ਚਲੇ ਗਏ ਹਨ। ਜਦਕਿ ਪੰਜਾਬ ਕਾਂਗਰਸ ਵਿਚ ਇੱਕ ਹੋਰ ਮਜਬੂਤ ਧੜੇ ਦੀ ਅਗਵਾਈ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਲੇ ਤੱਕ ਚੁੱਪ ਦਿਖ਼ਾਈ ਦੇ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬੱਸ ਅੱਡਾ ਬਚਾਓ ਸੰਘਰਸ਼ ਨਵੇਂ ਪੜਾਅ ਵਿੱਚ ਦਾਖਲ

0

Bathinda News: ਬਠਿੰਡਾ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਮਲੋਟ ਰੋਡ ਸੱਤ ਕਿਲੋਮੀਟਰ ਦੂਰ ਬਾਹਰ ਸ਼ਿਫਟ ਕਰਨ ਵਿਰੁੱਧ ਚੱਲ ਰਹੇ ਸੰਘਰਸ਼ ਨੇ ਅੱਜ ਇੱਕ ਨਵਾਂ ਰੂਪ ਧਾਰ ਲਿਆ ਜਦੋਂ ਪਿਛਲੇ ਸਵਾ ਮਹੀਨੇ ਤੋਂ ਡੀਸੀ ਦਫਤਰ ਮੂਹਰੇ ਅੰਬੇਦਕਰ ਪਾਰਕ ਵਿੱਚ ਜਲ ਰਹੇ ਧਰਨੇ ਵਿੱਚ ਆ ਕੇ ਜਮਹੂਰੀ ਅਧਿਕਾਰ ਸਭਾ ਦੀ ਸਮੁੱਚੀ ਟੀਮ ਨੇ ਸੰਘਰਸ਼ ਕਮੇਟੀ ਦੇ ਸਾਥੀਆਂ ਨਾਲ ਮਿਲ ਕੇ ਸੰਘਰਸ਼ ਦੀ ਹਮਾਇਤ ਵਿੱਚ ਖੜਨ ਦਾ ਐਲਾਨ ਕਰਦਿਆ, ਤੱਥਾਂ ਤੇ ਦਲੀਲਾਂ ਤੇ ਅਧਾਰਤ ਤਿਆਰ ਕੀਤਾ,ਇੱਕ ਲੀਫਲੈਟ ਪ੍ਰਕਾਸ਼ਤ ਕਰਵਾ ਕੇ ਲਿਆਂਦਾ ਅਤੇ ਉਸ ਨੂੰ ਬਕਾਇਦਾ ਅੱਜ ਇੱਥੇ ਰਿਲੀਜ਼ ਕੀਤਾ ਗਿਆ।

ਇਹ ਵੀ ਪੜ੍ਹੋ ਪਾਰਟੀ ਵਿਰੁਧ ਮੋਰਚਾ ਖੋਲਣ ਵਾਲੀ ਮਹਿਲਾ ਆਗੂ ਦੀ ਖੁੱਸੀ ਕੁਰਸੀ, MLA Amandip Kaur ਨੂੰ ਲਗਾਇਆ ਨਵਾਂ ਸੂਬਾ ਪ੍ਰਧਾਨ

ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ, ਸੂਬਾ ਸਕੱਤਰ ਪ੍ਰਤਿਪਾਲ ਸਿੰਘ, ਵਿਤ ਸਕੱਤਰ ਸੰਤੋਖ ਸਿੰਘ ਮੱਲਣ,ਜਿਲ੍ਹਾ ਕਮੇਟੀ ਮੈਂਬਰ ਸਿਕੰਦਰ ਸਿੰਘ ਧਾਲੀਵਾਲ, ਗੁਰਚਰਨ ਖੇਮੋਆਣਾ,ਰੇਖਾ ਰਾਣੀ ਮਨਦੀਪ ਕੌਰ, ਡਾਕਟਰ ਸਰਦੂਲ ਸਿੰਘ ਗਰੇਵਾਲ ਤੇ ਤਰਸੇਮ ਦੀ ਮੌਜੂਦਗੀ ਵਿੱਚ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਬੱਸ ਅੱਡੇ ਸਬੰਧੀ ਜਮਹੂਰੀ ਅਧਿਕਾਰ ਸਭਾ ਨੇ ਆਪਣੀ ਸਮੁੱਚੀ ਖੋਜ ਕਰਕੇ ਦਲੀਲਾਂ ਤਿਆਰ ਕੀਤੀਆਂ ਹਨ ਅਤੇ ਤੱਥਾਂ ਨੂੰ ਇਸ ਲੀਫਲਿਟ ਵਿੱਚ ਪੇਸ਼ ਕੀਤਾ ਹੈ। ਸਭਾ ਅਨੁਸਾਰ ਮੌਜੂਦਾ ਬੱਸ ਅੱਡਾ ਢੁਕਵੀਂ ਜਗਹਾ ਤੇ 14.7 ਏਕੜ ਵਿੱਚ ਸਥਿਤ ਹੈ।

ਇਹ ਵੀ ਪੜ੍ਹੋ ਦੁਖਦ ਖ਼ਬਰ; ਪੀਆਰਟੀਸੀ ਬੱਸ ਦੀ ਟੱਕਰ ’ਚ ਮੋਗਾ ਦੇ ਜਿਗਰੀ ਦੋਸਤਾਂ ਦੀ ਹੋਈ ਮੌ+ਤ

ਇਹ ਬਸ ਅੱਡਾ ਫੋਰ ਲੇਨ ਸੜਕਾਂ ਨਾਲ ਜੁੜਿਆ ਹੋਇਆ ਹੈ ਟਰੈਫਿਕ ਦੀ ਸਮੱਸਿਆ ਬੱਸਾਂ ਕਰਕੇ ਨਹੀਂ ਹੈ ਬਲਕਿ ਟਰੈਫਿਕ ਨਾ ਕੰਟਰੋਲ ਕੀਤੇ ਜਾਣਾ ਇਸ ਦਾ ਮੁੱਖ ਕਾਰਨ ਹੈ।ਲੀਫਲੈਟ ਰਿਲੀਜ਼ ਕਰਦੇ ਸਮੇਂ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਡਰ ਕੌਂਸਲਰ ਸੰਦੀਪ ਕੁਮਾਰ ਬੌਬੀ, ਮੀਡੀਆ ਇੰਚਾਰਜ ਸੰਦੀਪ ਗਰਵਾਲ ਕੌਂਸਲਰ ਭੰਗੂ ਸਾਹਿਬ, ਹੋਰ ਪਤਵੰਤੇ ਸੱਜਣ ਵਪਾਰੀ ਸੰਗਠਨ ਹਾਜ਼ਰ ਸਨ। ਸਭਾ ਨੇ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਦੀਆਂ ਸਕੀਮਾਂ ਬਣਾਉਣ ਵੇਲੇ ਲੋਕਾਂ ਤੋਂ ਪਹਿਲਾਂ ਰਾਇ ਇਕੱਠੇ ਕਰਨੀ ਚਾਹੀਦੀ ਹੈ ਅਤੇ ਅੱਡੇ ਸਬੰਧੀ ਵੀ ਇਹੀ ਪਹੁੰਚ ਬਣਾਉਣ ਦੀ ਲੋੜ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਭਾਈ ਬਖਤੌਰ ਦੇ ਸਾਬਕਾ ਫ਼ੌਜੀ ਦੀਆਂ ‘ਲੱਤਾਂ’ ਤੋੜਣ ਵਾਲੇ ਬਠਿੰਡਾ ਪੁਲਿਸ ਨੇ ਕੀਤੇ ਕਾਬੂ

0

Bathinda news: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਦੇ ਇੱਕ ਸਾਬਕਾ ਫ਼ੌਜੀ ਰਣਵੀਰ ਸਿੰਘ ਨੂੰ ਘੇਰ ਕੇ ਉਸ ਦੀਆਂ ਲੱਤਾਂ ਤੋੜਣ ਵਾਲੇ ਮੁਲਜਮਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਹਿਰਾਸਤ ’ਚ ਮੌਜੂਦ ਇੰਨ੍ਹਾਂ ਮੁਲਜਮਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ (ਆਰ) ਸ੍ਰੀਮਤੀ ਹੀਨਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਨੂੰ ਬੀਤੀ ਸ਼ਾਮ ਇਸ ਘਟਨਾ ਸਬੰਧੀ ਇੱਕ ਕਾਲ 112 ਹੈਲਪਲਾਇਨ ਬਠਿੰਡਾ ’ਤੇ ਮਿਲੀ ਸੀ। ਜਿਸ ਵਿਚ ਪਤਾ ਲੱਗਿਆ ਸੀ ਕਿ ਮੁਲਜਮ ਕੁਲਦੀਪ ਸਿੰਘ ਉਰਫ ਕਾਲਾ ਆਪਣੇ ਹੀ ਪਿੰਡ ਦੇ ਸਾਬਕਾ ਫ਼ੌਜੀ ਦੇ ਘਰ ਇੱਟਾ ਰੋੜੇ ਮਾਰ ਰਿਹਾ।

ਇਹ ਵੀ ਪੜ੍ਹੋ ਪਾਰਟੀ ਵਿਰੁਧ ਮੋਰਚਾ ਖੋਲਣ ਵਾਲੀ ਮਹਿਲਾ ਆਗੂ ਦੀ ਖੁੱਸੀ ਕੁਰਸੀ, MLA Amandip Kaur ਨੂੰ ਲਗਾਇਆ ਨਵਾਂ ਸੂਬਾ ਪ੍ਰਧਾਨ

ਜਦ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਰਣਵੀਰ ਸਿੰਘ ਸੱਟਾ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਦਾਖਲ ਹੈ। ਜਿਸਤੋਂ ਬਾਅਦ ਥਾਣਾ ਕੋਟਫੱਤਾ ਦੀ ਪੁਲਿਸ ਨੇ ਰਣਵੀਰ ਸਿੰਘ ਦਾ ਬਿਆਨ ਦਰਜ ਕੀਤਾ। ਜਿਸ ਵਿਚ ਉਸਨੇ ਦਸਿਆ ਕਿ ਜਦ ਉਹ ਆਪਣੇ ਖੇਤੋ ਕੰਮ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾ ਘਰ ਦੇ ਕੋਲ ਹੀ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਕੁਲਦੀਪ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਸਹਿਤ ਇੱਕ ਨਾ ਮਾਲੂਮ ਵਿਅਕਤੀ ਬੈਠਾ ਹੋਇਆ ਸੀ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਬੰਦ ਜਗਦੀਸ ਭੋਲਾ ਜਮਾਨਤ ’ਤੇ ਹੋਇਆ ਰਿਹਾਅ

ਜਿੰਨ੍ਹਾਂ ਉਸਨੂੰ ਘੇਰ ਲਿਆ ਤੇ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਮੁਢਲੀ ਪੜਤਾਲ ਮੁਤਾਬਕ ਸਾਬਕਾ ਫ਼ੌਜੀ ਰਣਵੀਰ ਸਿੰਘ ਪਿੰਡ ’ਚ ਸਮਾਜ ਸੇਵਾ ਕਰਦਾ ਸੀ ਤੇ ਨਸ਼ਾ ਤਸਕਰੀ ਤੇ ਹੋਰ ਗਲਤ ਕੰਮਾਂ ਨੂੰ ਰੋਕਦਾ ਸੀ। ਐਸ.ਪੀ ਨੇ ਦਸਿਆ ਕਿ ਮੁਲਜਮ ਕੁਲਦੀਪ ਸਿੰਘ ਉਰਫ ਕਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਪੀਤਾ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਤੀਜ਼ੇ ਦੀ ਭਾਲ ਜਾਰੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇੱਕ ਮੁਲਜਮ ਵਿਰੁਧ 4 ਅਤੇ ਇੱਕ ਵਿਰੁਧ 1 ਪਰਚਾ ਦਰਜ਼ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪਾਰਟੀ ਵਿਰੁਧ ਮੋਰਚਾ ਖੋਲਣ ਵਾਲੀ ਮਹਿਲਾ ਆਗੂ ਦੀ ਖੁੱਸੀ ਕੁਰਸੀ, MLA Amandip Kaur ਨੂੰ ਲਗਾਇਆ ਨਵਾਂ ਸੂਬਾ ਪ੍ਰਧਾਨ

Patiala/Chandigarh News: ਸੂਬੇ ਦੀ ਸੱਤਾਧਾਰੀ  ਦੀ ਸੂਬਾਈ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੂੰ ਆਪਣੀ ਹੀ ਪਾਰਟੀ ਤੇ ਸਰਕਾਰ ਵਿਰੁਧ ਮੋਰਚਾ ਖੋਲਣਾ ਮਹਿੰਗਾ ਪੈ ਗਿਆ ਹੈ। ਐਤਵਾਰ ਨੂੰ ਪਟਿਆਲਾ ਵਿਖੇ ਪਾਰਟੀ ਵਿਰੁਧ ਧਰਨੇ ’ਤੇ ਬੈਠਣ ਵਾਲੀ ਪ੍ਰੀਤੀ ਮਲਹੋਤਰਾ ਨੂੰ ਹੁਣ ਸੂਬਾਈ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਦੇ ਦੋਸ਼ਾਂ ’ਚ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਬੰਦ ਜਗਦੀਸ ਭੋਲਾ ਜਮਾਨਤ ’ਤੇ ਹੋਇਆ ਰਿਹਾਅ

ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਸੂਬਾਈ ਇੰਚਾਰਜ਼ ਮਨੀਸ਼ ਸੁਸੋਦੀਆ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਮੁਤਾਬਕ ਉਨ੍ਹਾਂ ਦੀ ਥਾਂ ’ਤੇ ਮੋਗਾ ਹਲਕੇ ਤੋਂ ਵਿਧਾਇਕ ਤੇ ਪਾਰਟੀ ਦੀ ਹੁਣੇ ਨਿਯੁਕਤ ਕੀਤੀ ਗਈ ਸੂਬਾ ਉਪ ਪ੍ਰਧਾਨ ਡਾ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੀ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਦੁਖਦ ਖ਼ਬਰ; ਪੀਆਰਟੀਸੀ ਬੱਸ ਦੀ ਟੱਕਰ ’ਚ ਮੋਗਾ ਦੇ ਜਿਗਰੀ ਦੋਸਤਾਂ ਦੀ ਹੋਈ ਮੌ+ਤ

ਜਿਕਰਯੋਗ ਹੈ ਕਿ ਪ੍ਰੀਤੀ ਮਲਹੋਤਰਾ ਵੱਲੋਂ ਕੁੱਝ ਦਿਨ ਪਹਿਲਾਂ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਵੀ ਪਾਰਟੀ ਆਗੂਆਂ ਉਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ। ਉਸਦਾ ਦਾਅਵਾ ਸੀ ਕਿ ਪਾਰਟੀ ਨਾਲ ਪਹਿਲੇ ਦਿਨ ਤੋਂ ਖੜ੍ਹਣ ਵਾਲੇ ਵਲੰਟੀਅਰਾਂ ਦੀ ਥਾਂ ਦਲ-ਬਦਲੂਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸੂਬੇ ਦੀਆ ਸੜਕਾਂ ਦਾ ਕੀਤਾ ਜਾਵੇਗਾ ਕਾਇਆਕਲਪ: ਹਰਭਜਨ ਸਿੰਘ ਈ. ਟੀ. ਓ.

0

Chandigarh News:ਸੂਬਾ ਵਾਸੀਆਂ ਨੂੰ ਬਿਹਤਰੀਨ ਸੜਕ ਸਹੂਲਤਾਂ ਮੁਹਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਲਈ ਲਗਾਤਾਰ ਯਤਨਸ਼ੀਲ ਹੈ। ਉਕਤ ਪ੍ਰਗਟਾਵਾ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਹਰਭਜਨ ਸਿੰਘ ਈ. ਟੀ. ਓ. ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਮਿਤੀ 1 ਜੂਨ 2025 ਨੂੰ ਸੂਬੇ ਵਿਚ 21.53 ਕਰੋੜ ਦੇ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਹਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੀ ਮਹਿਤਾ ਰੋਡ ‘ਤੇ ਪੈਂਦੀ ਗਹਿਰੀ ਮੰਡੀ , ਜੱਬੋਵਾਲ, ਡੇਹਰੀਵਾਲ ਮਹਿਸਮਪੁਰ ਸੜਕ ਦੀ 17.65 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਉਸਾਰੀ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 20.80 ਕਿਲੋਮੀਟਰ ਹੈ ਅਤੇ ਇਹ ਕਾਰਜ ਸਬੰਧਤ ਠੇਕੇਦਾਰ ਨੂੰ ਅਲਾਟ ਹੋ ਚੁੱਕਾ ਅਤੇ ਇਸ ਕੰਮ ਨੂੰ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਇਹ ਵੀ ਪੜ੍ਹੋ  ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਮੁਕਾਬਲੇ ਤੋਂ ਬੱਬਰ ਖ਼ਾਲਸਾ ਨਾਲ ਸਬੰਧਤ ਦੋ ਕਾਰਕੁੰਨ ਗ੍ਰਿਫਤਾਰ

ਮੰਤਰੀ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ਹੋਣ ਨਾਲ ਇਥੋਂ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ। ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਇਸੇ ਤਰ੍ਹਾਂ ਅੱਜ ਵਿਧਾਨ ਸਭਾ ਹਲਕਾ ਭੋਆ ਅਧੀਨ ਅੱਜ 3.58 ਕਰੋੜ ਰੁਪਏ ਦੀ ਲਾਗਤ ਨਾਲ 6.5 ਕਿਲੋਮੀਟਰ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਉਤੇ 3.58 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਇਸ ਨੂੰ 18 ਫੁੱਟ ਚੋੜਾ ਵੀ ਕੀਤੀ ਜਾਵੇਗੀ। ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਵਧੀਆ ਸੜਕ ਸਹੂਲਤਾਂ ਹਾਸਲ ਹੋਣਗੀਆਂ।ਇਸ ਸੜਕ ਦੇ ਬਨਣ ਨਾਲ ਪਿੰਡ ਸੇਰਪੁਰ,ਪੰਜੋੜ, ਫੁਲਪਿਆਰਾ,ਸੁਜਾਨਪੁਰ ਆਦਿ ਦੇ ਵਸਨੀਕਾਂ ਨੂੰ ਬਹੁਤ ਲਾਭ ਮਿਲੇਗਾ।ਇਥੇ ਇਹ ਵੀ ਦੱਸਣਯੋਗ ਹੈ ਕਿ ਸੇਰਪੁਰ-ਪੰਜੋੜ-ਫੁਲਪਿਆਰਾ-ਸੁਜਾਨਪੁਰ ਮਾਰਗ ਦੀ ਅੱਜ 25 ਸਾਲਾ ਬਾਅਦ ਸੁਣਵਾਈ ਹੋਈ ਹੈ, ਇਸ ਦੇ ਨਿਰਮਾਣ ਨਾਲ ਖੇਤਰ ਦੇ 20000 ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ  ਲੁਧਿਆਣਾ ਪੱਛਮੀ ਜ਼ਿਮਨੀ ਚੋਣ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ

ਇਸ ਮਾਰਗ ਦਾ ਉਸਾਰੀ ਕਾਰਜ ਫਰਵਰੀ 2026 ਤੱਕ ਮੁਕੰਮਲ ਹੋ ਜਾਵੇਗਾ। ਇਨ੍ਹਾਂ ਮਾਰਗਾਂ ਦੀ ਅਗਲੇ ਪੰਜ ਸਾਲ ਤੱਕ ਦੀ ਸਾਂਭ ਸੰਭਾਲ ਠੇਕੇਦਾਰ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਆਸ ਪਾਸ ਦੇ ਵਸਨੀਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ 7.85 ਕਰੋੜ ਦੀ ਲਾਗਤ ਦਿੜ੍ਹਬਾ ਤੋਂ ਬਘਰੋਲ ਵਾਇਆ ਸਮੂਰਾਂ, ਸੈਫੀਪੁਰ ਖੁਰਦ, ਸੈਫੀਪੁਰ ਕਲਾਂ, ਲੰਬਾਈ 15.60 ਕਿ.ਮੀ. ਦਾ ਉਦਘਾਟਨ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਹ ਸੜਕ ਦਿੜ੍ਹਬਾ ਤੋਂ ਸੁਰੂ ਹੋ ਕੇ ਪਿੰਡ ਸਮੂਰਾਂ, ਸਫੀਪੁਰ ਖੁਰਦ, ਸਫੀਪੁਰ ਕਲਾਂ ਰਾਂਹੀ ਬਘਰੌਲ ਤੱਕ ਜਾਂਦੀ ਹੈ। ਇਹ ਸੜਕ ਇਸ ਇਲਾਕੇ ਦੇ ਸਥਾਨਕ ਲੋਕਾਂ ਅਤੇ ਕਿਸਾਨਾ ਲਈ ਦਿੜ੍ਹਬਾ ਅਨਾਜ ਮੰਡੀ/ ਸਹਿਰ ਪੁਹੰਚਣ ਲਈ ਅਹਿਮ ਰੂਟ ਹੈ। ਇਸ ਤੋਂ ਇਲਾਵਾ ਪਿੰਡ ਸਫੀਪੁਰ ਵਿਖੇ ਧਾਰਮਿਕ ਸਥਾਨ ਡੇਰਾ ਬਾਬਾ ਅਮਰਨਾਥ ਨੂੰ ਵੀ ਇਸ ਸੜਕ ਨਾਲ ਜੋੜਿਆ ਗਿਆ ਹੈ। ਇਸ ਨਾਲ ਇਲਾਕਾ ਨਿਵਾਸੀਆਂ ਨੂੰ ਕਾਫੀ ਸਹੂਲਤ ਮਿਲੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਨਸ਼ਾ ਤਸਕਰੀ ਦੇ ਦੋਸ਼ਾਂ ’ਚ ਪਿਛਲੇ 13 ਸਾਲਾਂ ਤੋਂ ਜੇਲ੍ਹ ‘ਚ ਬੰਦ ਜਗਦੀਸ ਭੋਲਾ ਜਮਾਨਤ ’ਤੇ ਹੋਇਆ ਰਿਹਾਅ

0

Bathinda News: ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਅਤੇ ਚਰਚਿਤ ਨਸ਼ਾ ਤਸਕਰ ਜਗਦੀਸ਼ ਭੋਲਾ ਕਰੀਬ 13 ਸਾਲਾਂ ਤੋਂ ਬਾਅਦ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਹਾਲਾਂਕਿ ਉਸਦੇ ਵਿਰੁਧ ਨਸ਼ਾ ਤਸਕਰੀ ਦਾ ਕੇਸ ਚੱਲ ਰਿਹਾ ਹੈ ਪ੍ਰੰਤੂ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸਨੂੰ ਜਮਾਨਤ ਦੇ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏ ਕੇ ਕਲਾਂ ਦਾ ਜੱਦੀ ਵਸਨੀਕ ਭੋਲਾ ਨੂੰ ਐਤਵਾਰ ਵਾਲੇ ਦਿਨ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ ਲੁਧਿਆਣਾ ਪੱਛਮੀ ਜ਼ਿਮਨੀ ਚੋਣ; ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਚੈਕਿੰਗ

ਉਂਝ ਉਸਦੀ ਹਾਈਕੋਰਟ ਵਿਚ ਜਮਾਨਤ ਦੀ ਅਰਜ਼ੀ 23 ਮਈ ਨੂੰ ਹੀ ਸਵੀਕਾਰ ਹੋ ਗਈ ਸੀ ਪ੍ਰੰਤੂ ਤਕਨੀਕੀ ਤੇਕਾਨੂੰਨੀ ਪਹਿਲੂਆਂ ਦੇ ਚੱਲਦੇ ਉਹ ਹਾਲੇ ਤੱਕ ਜੇਲ ਵਿਚ ਬੰਦ ਸੀ। ਨਸ਼ਾ ਤਸਕਰੀ ਦੇ ਕੇਸ ਵਿਚ ਗ੍ਰਿਫਤਾਰੀ ਹੋਣ ਤੋਂ ਬਾਅਦ ਭੋਲਾ ਸਿਰਫ਼ ਦੋ ਵਾਰ ਆਪਣੇ ਮਾਪਿਆਂ ਦੀ ਮੌਤ ਉਪਰ ਹੀ ਪੈਰੋਲ ’ਤੇ ਬਾਹਰ ਆਇਆ ਸੀ। ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਵਿਰੁਧ ਦਰਜ਼ ਪਰਚੇ ਦੀਆਂ ਤਾਰਾਂ ਵੀ ਜਗਦੀਸ਼ ਭੋਲੇ ਵੱਲੋਂ ਦਿੱਤੇ ਬਿਆਨ ਨਾਲ ਜੁੜਦੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਵੱਲੋਂ ਮਈ 2025 ਦੌਰਾਨ ਜੀਐਸਟੀ ਪ੍ਰਾਪਤੀ ਵਿੱਚ 25.31% ਦਾ ਸ਼ਾਨਦਾਰ ਵਾਧਾ ਦਰਜ: ਹਰਪਾਲ ਸਿੰਘ ਚੀਮਾ

0

👉ਕਿਹਾ; ਜੀਐਸਟੀ ਵਿੱਚ ਨਿਰੰਤਰ ਵਾਧਾ ਵਿੱਤੀ ਸੂਝ-ਬੂਝ ਅਤੇ ਆਰਥਿਕ ਲਚਕਤਾ ਪ੍ਰਤੀ ‘ਆਪ’ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ
Chandigarh News:ਪੰਜਾਬ ਦੀ ਵਿੱਤੀ ਸਿਹਤ ਦੇ ਲਗਾਤਾਰ ਉੱਪਰ ਵੱਲ ਵੱਧਦੇ ਗ੍ਰਾਫ ਦੇ ਚੱਲਦਿਆਂ ਸੂਬੇ ਨੇ ਮਈ 2025 ਦੇ ਮਹੀਨੇ ਦੌਰਾਨ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਪ੍ਰਾਪਤੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 25.31 ਫੀਸਦੀ ਦਾ ਮਹੱਤਵਪੂਰਨ ਸ਼ੁੱਧ ਵਾਧਾ ਦਰਜ ਕੀਤਾ ਹੈ। ਇਹ ਪੰਜਾਬ ਦੇ ਇਤਿਹਾਸ ਵਿੱਚ ਮਈ ਮਹੀਨੇ ਲਈ ਹੁਣ ਤੱਕ ਦਾ ਸਭ ਤੋਂ ਵੱਧ ਜੀਐਸਟੀ ਪ੍ਰਾਪਤੀ ਹੈ। ਮਈ 2025 ਵਿੱਚ 405.17 ਕਰੋੜ ਰੁਪਏ ਦੇ ਸ਼ਾਨਦਾਰ ਵਾਧੇ ਨਾਲ ਸ਼ੁੱਧ ਜੀਐਸਟੀ ਮਾਲੀਆ ਵਧ ਕੇ ₹2,006.31 ਕਰੋੜ ਹੋ ਗਿਆ, ਜੋ ਕਿ ਮਈ 2024 ਵਿੱਚ ₹1,601.14 ਕਰੋੜ ਸੀ। ਇਸ ਦੇ ਮੁਕਾਬਲੇ, ਮਈ 2024 ਵਿੱਚ 8.17 ਫੀਸਦੀ ਦਾ ਵਾਧਾ ਹੋਇਆ ਸੀ ਜੋ ਕਿ ਮਈ 2023 ਵਿੱਚ ਇਕੱਠੇ ਕੀਤੇ ਗਏ 1,480 ਕਰੋੜ ਰੁਪਏ ਤੋਂ 121 ਕਰੋੜ ਰੁਪਏ ਵੱਧ ਸੀ। ਇਸ ਸਾਲ ਦੀ ਕਾਰਗੁਜ਼ਾਰੀ ਸਪੱਸ਼ਟ ਤੌਰ ‘ਤੇ ਪੰਜਾਬ ਦੀ ਵਿੱਤੀ ਸਿਹਤ ਵਿੱਚ ਇੱਕ ਮਜ਼ਬੂਤ ਅਤੇ ਤੇਜ਼ ਵਿਕਾਸ ਰੁਝਾਨ ਨੂੰ ਦਰਸਾਉਂਦੀ ਹੈ।ਅੱਜ ਇਥੇ ਇਨ੍ਹਾਂ ਅੰਕੜਿਆਂ ਦਾ ਐਲਾਨ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਪ੍ਰਭਾਵਸ਼ਾਲੀ ਵਾਧੇ ਦਾ ਕਾਰਨ ਮਜ਼ਬੂਤ ਕਰ ਪ੍ਰਸ਼ਾਸਨ, ਕਰ ਪਾਲਣਾ ਵਿੱਚ ਹੋਏ ਵਾਧੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੈਦਾ ਹੋਏ ਇੱਕ ਲਚਕੀਲੇ ਆਰਥਿਕ ਵਾਤਾਵਰਣ ਨੂੰ ਦੱਸਿਆ।

ਇਹ ਵੀ ਪੜ੍ਹੋ  ਤਿੰਨ ਘਰਾਂ ‘ ਤੇ ਡਿੱਗੀ ਅਸਮਾਨੀ ਬਿਜਲੀ, ਪਰਿਵਾਰ ਸਦਮੇ ‘ ਚ ਸਿਹਤ ਮੰਤਰੀ ਨੇ ਕੀਤਾ ਦੌਰਾ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਸੂਝ-ਬੂਝ ਅਤੇ ਆਰਥਿਕ ਸੁਧਾਰ ਪ੍ਰਤੀ ‘ਆਪ’ ਸਰਕਾਰ ਦੀ ਵਚਨਬੱਧਤਾ ਨੇ ਮਾਲੀਏ ਵਿੱਚ ਇਸ ਨਿਰੰਤਰ ਵਾਧੇ ਦੇ ਰੁਝਾਨ ਨੂੰ ਜਨਮ ਦਿੱਤਾ ਹੈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਇਹ ਵਾਧਾ ਨਾ ਸਿਰਫ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਸਾਲ-ਦਰ-ਸਾਲ ਪ੍ਰਤੀ ਮਹੀਨਾ ਹੋ ਰਹੇ ਵਿਕਾਸ ਨੂੰ ਦਰਸਾਉਂਦਾ ਹੈ, ਸਗੋਂ ਕੌਮ ਔਸਤ ਜੀ.ਐਸ.ਟੀ ਵਿਕਾਸ ਦਰ ਨੂੰ ਵੀ ਪਛਾੜਦਾ ਹੈ, ਜਿਸ ਸਦਕਾ ਪੰਜਾਬ ਕਰ ਗਤੀਸ਼ੀਲਤਾ ਵਿੱਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਰ ਪ੍ਰਸ਼ਾਸਨ ਨੂੰ ਮਜ਼ਬੂਤ ਕਰਦਿਆਂ ਕਰ ਚੋਰੀ ਨੂੰ ਰੋਕਿਆ ਗਿਆ ਹੈ ਅਤੇ ਇੱਕ ਸਹਿਜ ਟੈਕਸ ਢਾਂਚਾ ਪ੍ਰਦਾਨ ਕੀਤਾ ਹੈ ਜੋ ਕਾਰੋਬਾਰਾਂ ਨੂੰ ਸਸ਼ਕਤ ਬਣਾਉਂਦਾ ਹੋਇਆ ਸੂਬੇ ਲਈ ਮਾਲੀਆ ਵਾਧਾ ਯਕੀਨੀ ਬਣਾਉਂਦਾ ਹੈ।ਭਾਰਤ-ਪਾਕਿਸਤਾਨ ਵਿੱਚ ਵਧੇ ਤਣਾਅ ਅਤੇ ਇਸ ਸਮੇਂ ਦੌਰਾਨ ਜੰਗ ਵਰਗੀ ਸਥਿਤੀ ਕਾਰਨ ਪੰਜਾਬ ਨੂੰ ਇੱਕ ਸਰਹੱਦੀ ਰਾਜ ਵਜੋਂ ਦਰਪੇਸ਼ ਚੁਣੌਤੀਆਂਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਿੱਤੀ ਮੀਲ ਪੱਥਰ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਹੈ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਸੂਬੇ ਨੇ ਇੱਕ ਵਿਕਾਸ ਦਰ ਪ੍ਰਾਪਤ ਕੀਤੀ ਜੋ ਮਈ 2024 ਵਿੱਚ ਪ੍ਰਾਪਤ 8.17 ਫੀਸਦੇ ਵਾਧੇ ਨਾਲੋਂ ਤਿੰਨ ਗੁਣਾ ਵੱਧ ਹੈ।ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਈ 2025 ਵਿੱਚ ਪੰਜਾਬ ਵਿੱਚ ਰਿਕਾਰਡ ਜੀ.ਐਸ.ਟੀ ਵਾਧਾ ਕਰ ਪਾਲਣਾ ਵਿੱਚ ਲਿਆਂਦੇ ਗਏ ਸੁਧਾਰ, ਸਰਗਰਮ ਕਰਦਾਤਾਵਾਂ ਦੀ ਸ਼ਮੂਲੀਅਤ ਅਤੇ ਕਰ ਵਿਭਾਗ ਵੱਲੋਂ ਮਜ਼ਬੂਤ ਇੰਨਫੋਰਸਮੈਂਟ ਦੇ ਸੁਮੇਲ ਦਾ ਨਤੀਜਾ ਹੈ।

ਇਹ ਵੀ ਪੜ੍ਹੋ  ਸਫ਼ਲਤਾ ਦੀ ਉਡਾਰੀ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਇਸ ਦੌਰਾਨ ਮੁੱਖ ਕਾਰਵਾਈਆਂ ਵਿੱਚ 195 ਜਾਅਲੀ ਫਰਮਾਂ ਦੀ ਭੌਤਿਕ ਤਸਦੀਕ, ਜਿਸ ਨਾਲ 75.79 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ ਨੂੰ ਰੋਕਿਆ ਗਿਆ; ਕੋਲਾ ਖੇਤਰ ਵਿੱਚ ਵੱਡੀ ਟੈਕਸ ਚੋਰੀ ਦਾ ਪਤਾ ਲਗਾਉਣਾ, ਜਿਸ ਵਿੱਚ 225 ਕਰੋੜ ਰੁਪਏ ਤੋਂ ਵੱਧ ਦੇ ਆਫ-ਬੁੱਕ ਲੈਣ-ਦੇਣ ਅਤੇ 11.65 ਕਰੋੜ ਰੁਪਏ ਦੀ ਕਰ ਚੋਰੀ ਸ਼ਾਮਲ ਸੀ; ਅਤੇ ਲੁਧਿਆਣਾ ਵਿੱਚ 900 ਕਰੋੜ ਰੁਪਏ ਦੇ ਜਾਅਲੀ ਸੋਨੇ ਦੇ ਸਰਾਫਾ ਲੈਣ-ਦੇਣ ਦਾ ਪਰਦਾਫਾਸ਼ ਕਰਨਾ, ਜਿਸ ਵਿੱਚ 21 ਕਰੋੜ ਰੁਪਏ ਦੇ ਗੈਰ-ਵਾਜਿਬ ਆਈ.ਟੀ.ਸੀ ਨੂੰ ਬਲੌਕ ਕੀਤਾ ਗਿਆ, ਸ਼ਾਮਿਲ ਸੀ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਉਨ੍ਹਾਂ ਦੇ ਸਮਰਪਣ ਅਤੇ ਪ੍ਰਭਾਵਸ਼ਾਲੀ ਇੰਨਫੋਰਸਮੈਂਟ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਾਧੂ ਮਾਲੀਆ ਰਾਜ ਸਰਕਾਰ ਦੇ ਵਿਕਾਸ ਪਹਿਲਕਦਮੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਬਿਹਤਰ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਵੇਗਾ।ਕਰ ਵਿਭਾਗ ਜੂਨ 2025 ਵਿੱਚ ਇਸ ਗਤੀ ਨੂੰ ਬਣਾਈ ਰੱਖਣ ਅਤੇ ਨੀਤੀਗਤ ਸੁਧਾਰ, ਪ੍ਰਸ਼ਾਸਕੀ ਕੁਸ਼ਲਤਾ ਅਤੇ ਵਿੱਤੀ ਅਨੁਸ਼ਾਸਨ ਦੀ ਠੋਸ ਨੀਂਹ ‘ਤੇ ਕੰਮ ਕਰਦੇ ਹੋਏ ਵਿਕਾਸ ਦੇ ਹੋਰ ਉੱਚੇ ਮੁਕਾਮ ਪ੍ਰਾਪਤ ਕਰਨ ਲਈ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਏਗਾ ਪੰਜਾਬ: ਸਪੀਕਰ ਕੁਲਤਾਰ ਸਿੰਘ ਸੰਧਵਾਂ

0

👉” ਗੁਰੂਆਂ ਦੀ ਵਿਰਾਸਤ ਨੂੰ ਅੱਗੇ ਤੋਰਨਾ ਮਹਿਜ਼ ਸਾਡਾ ਫਰਜ਼ ਨਹੀਂ , ਸਗੋਂ ਸਾਡਾ ਸਨਮਾਨ ਹੈ”: ਕੁਲਤਾਰ ਸੰਧਵਾਂ
👉ਸਰਕਾਰ ਵਲੋਂ ਜਨਤਕ ਸੁਝਾਅ ਮੰਗੇ ਗਏ ਹਨ; ਸਪੀਕਰ ਸੰਧਵਾਂ ਧਾਰਮਿਕ ਸੰਸਥਾਵਾਂ ਨੂੰ ਨਿੱਜੀ ਤੌਰ ‘ਤੇ ਮਿਲਣਗੇ, ਮੀਡੀਆ ਅਤੇ ਜਨਤਕ ਸਹਿਯੋਗ ਦੀ ਮੰਗ ਕੀਤੀ
Chandigarh News:ਪੰਜਾਬ ਵਿਧਾਨ ਸਭਾ ਦੇ ਸਪੀਕਰ,ਕੁਲਤਾਰ ਸਿੰਘ ਸੰਧਵਾਂ, ਨੇ ਅੱਜ ਬੜੇ ਫਖ਼ਰ ਨਾਲ ਐਲਾਨ ਕੀਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਅਤੇ ਆਧੁਨਿਕ ਢੰਗ ਨਾਲ ਵਿਸ਼ਵ ਪੱਧਰ ਤੇ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।ਇੱਕ ਵਿਸ਼ੇਸ਼ ਮੀਡੀਆ ਗੱਲਬਾਤ ਵਿੱਚ ਬੋਲਦਿਆਂ, ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਅਧਿਆਤਮਿਕ ਵਿਰਾਸਤ ਨਾ ਸਿਰਫ ਪੰਜਾਬ ਲਈ ਵਿਸ਼ਵਾਸ ਤੇ ਸ਼ਰਧਾ ਦਾ ਵਿਸ਼ਾ ਹੈ, ਬਲਕਿ ਕੁੱਲ ਦੁਨੀਆ ਲਈ ਕੁਰਬਾਨੀ, ਹਿੰਮਤ ਅਤੇ ਮਨੁੱਖਤਾ ਦਾ ਸੰਦੇਸ਼ ਹੈ। ਉਹਨਾਂ ਕਿਹਾ,”ਜੇਕਰ ਅਸੀਂ ਆਪਣੇ ਗੁਰੂਆਂ ਦੀ ਮਹਾਨਤਾ ਬਾਰੇ ਗੱਲ ਕਰਨਾ ਸ਼ੁਰੂ ਕਰ ਦੇਈਏ, ਤਾਂ ਮਹੀਨੇ ਵੀ ਘੱਟ ਪੈ ਜਾਣਗੇ। ਇਹ ਸਾਡੀ ਵਿਰਾਸਤ ਹੈ – ਸ਼ਾਨਾ ਮੱਤੀ ਅਤੇ ਬੇਮਿਸਾਲ – ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਈਏ,”।

ਇਹ ਵੀ ਪੜ੍ਹੋ  ਤਿੰਨ ਘਰਾਂ ‘ ਤੇ ਡਿੱਗੀ ਅਸਮਾਨੀ ਬਿਜਲੀ, ਪਰਿਵਾਰ ਸਦਮੇ ‘ ਚ ਸਿਹਤ ਮੰਤਰੀ ਨੇ ਕੀਤਾ ਦੌਰਾ

👉ਆਲਮੀ ਪੱਧਰ ਤੇ ਯਾਦਗਾਰੀ ਮਨਾਓ
ਪੰਜਾਬ ਸਰਕਾਰ ਨੇ ਇਨ੍ਹਾਂ ਇਤਿਹਾਸਕ ਮੌਕਿਆਂ ਨੂੰ ਆਧੁਨਿਕ ਸਾਧਨਾਂ, ਤਕਨਾਲੋਜੀ ਅਤੇ ਗਲੋਬਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਮਨਾਉਣ ਦਾ ਅਹਿਦ ਲਿਆ ਹੈ ਤਾਂ ਜੋ ਗੁਰੂਆਂ ਦੀ ਵਿਰਾਸਤ ਪੰਜਾਬ ਅਤੇ ਭਾਰਤ ਤੋਂ ਵੀ ਅਗਾਂਹ, ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ।ਸੰਗਤ, ਧਾਰਮਿਕ ਸੰਸਥਾਵਾਂ ਅਤੇ ਨਾਗਰਿਕਾਂ ਤੋਂ ਸੁਝਾਅ ਮੰਗਣ ਲਈ ਇੱਕ ਵਟਸਐਪ ਨੰਬਰ, ਈਮੇਲ ਆਈਡੀ ਅਤੇ ਅਧਿਕਾਰਤ ਵੈੱਬਸਾਈਟ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਹ ਜਸ਼ਨ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਲੋਕਾਂ ਦੀ ਇੱਛਾ ਤੇ ਸ਼ਮੂਲੀਅਤ ਨਾਲ ਬੜੀ ਸੁਹਿਰਦਤਾ ਨਾਲ ਮਨਾਏ ਜਾਣਗੇ।ਸਪੀਕਰ ਨੇ ਮੀਡੀਆ ਅਤੇ ਸਾਰੇ ਭਾਈਚਾਰਿਆਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਸਮਾਗਮਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
👉ਜਨਤਕ ਪਹੁੰਚ: ਸਪੀਕਰ ਫਰੰਟ ਤੋਂ ਅਗਵਾਈ ਕਰਨਗੇ
ਸ. ਸੰਧਵਾਂ ਨੇ ਐਲਾਨ ਕੀਤਾ ਕਿ ਅੱਜ ਤੋਂ, ਉਹ ਸੁਝਾਅ ਇਕੱਠੇ ਕਰਨ ਲਈ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਸੰਗਠਨਾਂ ਅਤੇ ਸਿਵਲ ਅਧਿਕਾਰੀਆਂ ਨੂੰ ਨਿੱਜੀ ਤੌਰ ‘ਤੇ ਮਿਲਣਗੇ। ਉਹਨਾਂ ਕਿਹਾ, “ਤੁਸੀਂ ਮੈਨੂੰ ਸ਼ਖਸੀਅਤਾਂ ਅਤੇ ਸੰਸਥਾਵਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਦੇ ਹੋਏ ਦੇਖੋਗੇ। ਇਹ ਸਿਰਫ਼ ਇੱਕ ਸਰਕਾਰੀ ਸਮਾਗਮ ਨਹੀਂ ਹੈ – ਇਹ ਇੱਕ ਭਾਈਚਾਰਕ ਲਹਿਰ ਹੈ,”। ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਕੁਰਬਾਨੀਆਂ ਅਤੇ ਸਿਧਾਂਤਾਂ ਦੇ ਨਾਲ-ਨਾਲ ਵਿਰਾਸਤੀ ਸੰਭਾਲ ਦੀ ਮਹੱਤਤਾ ‘ਤੇ ਡੂੰਘਾਈ ਨਾਲ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ  ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ

👉ਵਿਸ਼ਵਵਿਆਪੀ ਪ੍ਰੋਗਰਾਮਾਂ ਲਈ ਸਮਾਵੇਸ਼ੀ ਸੁਝਾਅ, ਏ.ਆਈ. ਅਤੇ ਤਕਨਾਲੋਜੀ
ਪ੍ਰੋਗਰਾਮ ਨੂੰ ਵਿਸ਼ਾਲ ਬਨਾਉਣ ਲਈ ਵਿਸ਼ਵਵਿਆਪੀ ਪ੍ਰਭਾਵ ਲਈ ਆਰਟੀਫਿਸ਼ਲ ਇੰਟੈਲੀਜੇਂਸ ਅਤੇ ਡਿਜੀਟਲ ਮੀਡੀਆ ਨੂੰ ਏਕੀਕ੍ਰਿਤ ਕੀਤਾ ਜਾਵੇਗਾ। ਸਰਕਾਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾਵਾਂ, ਸਿਵਲ ਸੁਸਾਇਟੀ ਸਮੂਹਾਂ ਅਤੇ ਨਾਗਰਿਕਾਂ ਨੂੰ ਸੁਝਾਅ ਦੇਣ ਲਈ ਖੁੱਲ੍ਹਾ ਸੱਦਾ ਦਿਤਾ ਹੈ।
👉ਏਕਤਾ, ਜ਼ਿੰਮੇਵਾਰੀ ਅਤੇ ਆਲਮੀ ਸੰਦੇਸ਼
ਉਹਨਾਂ ਕਿਹਾ,” ਇਹ ਸਿਰਫ਼ ਇੱਕ ਯਾਦਗਾਰੀ ਸਮਾਰੋਹ ਨਹੀਂ ਹੈ; ਇਹ ਏਕਤਾ, ਸਾਂਝੀ ਜ਼ਿੰਮੇਵਾਰੀ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੱਦਾ ਹੈ। ਸਰਕਾਰ ਪਹਿਲਾਂ ਸੁਝਾਅ ਇਕੱਠੇ ਕਰੇਗੀ ਅਤੇ ਜੇ ਲੋੜ ਪਈ ਤਾਂ ਸਰਗਰਮ ਸਹਿਯੋਗ ਦੀ ਵੀ ਮੰਗ ਕਰੇਗੀ।ਸ. ਸੰਧਵਾਂ ਨੇ ਕਿਹਾ,” ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਾਲ ਸਾਰੀ ਮਨੁੱਖਤਾ ਨਾਲ ਸਬੰਧਤ ਹਨ। ਸਾਨੂੰ ਇਨ੍ਹਾਂ ਨੂੰ ਇਕੱਠੇ, ਅਰਥਪੂਰਨ ਅਤੇ ਪ੍ਰਭਾਵੀ ਢੰਗ ਨਾਲ ਮਨਾਉਣਾ ਚਾਹੀਦਾ ਹੈ”।
ਸੁਝਾਵਾਂ ਅਤੇ ਸ਼ਮੂਲੀਅਤ ਲਈ:
📩 ਈਮੇਲ ਪਤਾ: gtb350.pb@gmail.com
amritsar450.pb@gmail.com
📱 ਵਟਸਐਪ: 7380010010
🌐 ਵੈੱਬਸਾਈਟ: campaign.punjab.gov.in

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ