Home Blog Page 722

ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਇਕੱਤਰਤਾ

0

Amritsar News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਕਈ ਮਹੱਤਵਪੂਰਨ ਮੁੱਦੇ ਵਿਚਾਰੇ ਜਾਣ ਦੀ ਚਰਚਾ ਚੱਲ ਰਹੀ ਹੈ।

ਇਹ ਵੀ ਪੜ੍ਹੋ ਸ਼੍ਰੀ ਦਰਬਾਰ ਸਾਹਿਬ ’ਚ 14 ਗੰਨ ਤੈਨਾਤ ਕਰਨ ਨੂੰ ਲੈ ਕੇ ਫ਼ੌਜ ਦਾ ਆਇਆ ਵੱਡਾ ਬਿਆਨ

ਜਿਸਦੇ ਵਿਚ ਤਨਖ਼ਾਹੀਆ ਕਰਾਰ ਦਿੱਤੇ ਰਣਜੀਤ ਸਿੰਘ ਢੱਡਰੀਆਂਵਾਲਾ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸ਼ਰਨਾ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ। ਮੀਡੀਆ ਰੀਪੋਰਟਾਂ ਮੁਤਾਬਕ ਢੱਡਰੀਆਂਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁੱਜ ਵੀ ਚੁੱਕੇ ਹਨ। ਜਿੱਥੇ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਜਾ ਸਕਦਾ ਹੈ। ਮੀਟਿੰਗ ਤੋਂ ਬਾਅਦ ਜਥੇਦਾਰ ਗੜਗੱਜ ਮੀਡੀਆ ਨੂੰ ਸੰਬੋਧਨ ਕਰ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸ਼੍ਰੀ ਦਰਬਾਰ ਸਾਹਿਬ ’ਚ AD ਗੰਨ ਤੈਨਾਤ ਕਰਨ ਨੂੰ ਲੈ ਕੇ ਫ਼ੌਜ ਦਾ ਆਇਆ ਵੱਡਾ ਬਿਆਨ

0

Amritsar News: ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੇ ਦਾਅਵਿਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਹੈੱਡ ਗਰੰਥੀ ਵੱਲੋਂ ਰੱਦ ਕਰਨ ਤੋਂ ਬਾਅਦ ਹੁਣ ਭਾਰਤੀ ਫ਼ੌਜ ਦਾ ਵੀ ਇਸ ਮੁੱਦੇ ’ਤੇ ਬਿਆਨ ਆਇਆ ਹੈ। ਮਾਮਲਾ ਭਖਣ ਤਂੋ ਬਾਅਦ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ‘‘ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਜਰੂਰ ਕੀਤੀ ਗਈ ਹੈ ਤੇ ਪ੍ਰੰਤੂ ਇਸਦੀ ਪ੍ਰਕਰਮਾ ਵਿਚ ਕੋਈ ਵੀ ਏਅਰ ਡਿਫੈੱਸ ਗੰਨ ਤੈਨਾਤ ਨਹੀਂ ਕੀਤੀ ਗਈ ਸੀ। ’’

ਇਹ ਵੀ ਪੜ੍ਹੋ ਹੁਣ ਨਿਯਮਤ ਭਰਤੀਆਂ ਕਰਕੇ ‘ਅਗਨੀਪਥ’ ਯੋਜਨਾ ਨੂੰ ਰੱਦ ਕਰਨ ਦਾ ਸਮਾਂ ਹੈ : ਵੜਿੰਗ

ਜਿਕਰਯੋਗ ਹੈ ਕਿ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਦੋ ਦਿਨ ਪਹਿਲਾਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਤਨਾਅ ਦੌਰਾਨ ਪਾਕਿਸਤਾਨੀ ਫ਼ੌਜ ਵੱਲੋਂ ਭਾਰਤ ਦੇ ਰਣਨੀਤਕ ਟਿਕਾਣਿਆਂ ‘ਤੇ ਹਮਲਿਆਂ ਵਿਚ ਅਸਫ਼ਲ ਰਹਿਣ ਤੋਂ ਬਾਅਦ ਨਾਗਰਿਕ ਟਿਕਾਣਿਆਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸਦੇ ਵਿਚ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਮਲ ਸੀ। ਫ਼ੌਜ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ 8 ਮਈ ਨੂੰ ਪਾਕਿਸਤਾਨੀ ਫੌਜ ਵੱਲੋਂ ਡਰੋਨ ਤੇ ਮਿਜ਼ਾਇਲ ਹਮਲੇ ਵੀ ਅੰਮ੍ਰਿਤਸਰ ’ਤੇ ਕੀਤੇ ਗਏ ਸਨ, ਜਿਸਨੂੰ ਭਾਰਤੀ ਫ਼ੌਜ ਦੇ ਏਅਰ ਡਿਫੈੱਸ ਸਿਸਟਮ ਨੇ ਹਵਾ ਵਿਚ ਹੀ ਤਬਾਹ ਕਰ ਦਿੱਤਾ।

ਜਿਕਰਯੋਗ ਹੈ ਕਿ ਦਰਬਾਰ ਸਾਹਿਬ ’ਤੇ ਹਮਲੇ ਨੂੰ ਲੈ ਕੇ ਪਹਿਲਾਂ ਭਾਰਤੀ ਫ਼ੌਜ ਦੇ ਇੱਕ ਮੇਜਰ ਜਨਰਲ ਨੇ ਦਾਅਵਾ ਕੀਤਾ ਸੀ, ਜਿਸਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸਨੂੰ ਰੱਦ ਕਰ ਦਿੱਤਾ ਸੀ। ਇਸਤੋਂ ਬਾਅਦ ਲੈਫ਼ਟੀਨੈਟ ਜਨਰਲ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਦਸਿਆ ਸੀ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ ; ਗਿਰੋਹ ਦੇ 6 ਕਾਰਕੁੰਨ ਕਾਬੂ

ਇਹ ਬਿਆਨ ਸਾਹਮਣੇ ਆਉਂਦੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਥੀ ਗਿਆਨੀ ਰਘਵੀਰ ਸਿੰਘ ਤੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੰਦਿਆਂ ਬਿਲਕੁੱਲ ਗਲਤ ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਸੁਖਬੀਰ ਬਾਦਲ ਦੇ ਬਿਆਨ ‘ਤੇ ‘ਆਪ’ ਦਾ ਜਵਾਬੀ ਹਮਲਾ, ਕਿਹਾ ਫ਼ੈਸਲੇ ਤੋਂ ਲੁਧਿਆਣਾ ਦੇ ਲੋਕ ਖੁਸ਼,ਦਿੱਕਤ ਸਿਰਫ਼ ਭੂ-ਮਾਫੀਆ ਨੂੰ ਹੈ

0

Chandigarh News:ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਦੇ ਲੁਧਿਆਣਾ ਵਿੱਚ ਅਰਬਨ ਅਸਟੇਟ ਵਿਕਸਤ ਕਰਨ ਦੇ ‘ਆਪ’ ਸਰਕਾਰ ਦੇ ਫ਼ੈਸਲੇ ਸੰਬੰਧੀ ਬਿਆਨ ਦਾ ਸਖ਼ਤ ਵਿਰੋਧ ਕੀਤਾ ਹੈ।’ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਲੁਧਿਆਣਾ ਦੇ ਆਮ ਲੋਕ ਇਸ ਫ਼ੈਸਲੇ ਤੋਂ ਬਹੁਤ ਖੁਸ਼ ਹਨ ਕਿਉਂਕਿ ਉਹ ਕਿਫ਼ਾਇਤੀ ਰਿਹਾਇਸ਼ ਦਾ ਲਾਭ ਉਠਾ ਸਕਣਗੇ। ਇਸ ਐਲਾਨ ਤੋਂ ਬਾਅਦ, ਉੱਥੋਂ ਦੇ ਕਿਸਾਨ ਵੀ ਖੁਸ਼ ਹਨ ਕਿ ਸ਼ਹਿਰੀਕਰਨ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਵੇਗਾ।

ਇਹ ਵੀ ਪੜ੍ਹੋ ਹੁਣ “ਆਪ” ਦੇ ਵਿਦਿਆਰਥੀ ਸੰਗਠਨ ਦਾ ਨਾਂ ‘ASAP’, ਕੇਜਰੀਵਾਲ ਨੇ ਕੀਤਾ ਲਾਂਚ

ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਕਾਰਨ ਸਿਰਫ਼ ਭੂ-ਮਾਫੀਆ, ਨਕਲੀ ਬਿਲਡਰ ਅਤੇ ਭ੍ਰਿਸ਼ਟ ਸਿਆਸਤਦਾਨ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ‘ਆਪ’ ਸਰਕਾਰ ਹਿੱਸਾ ਲੈਣ ਦਾ ਕੋਈ ਫ਼ੈਸਲਾ ਨਹੀਂ ਦਿੰਦੀ ਅਤੇ ਨਾ ਹੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਨੀਤੀ ਬਣਾਉਂਦੀ ਹੈ। ਇਸ ਲਈ, ਜਿਹੜੇ ਲੋਕ ਜ਼ਮੀਨ ਦੇ ਨਾਮ ‘ਤੇ ਧੋਖਾਧੜੀ ਕਰਦੇ ਸਨ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਉਸਨੂੰ ਕੁਝ ਨਹੀਂ ਹੋਣ ਵਾਲਾ।

ਇਹ ਵੀ ਪੜ੍ਹੋ ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਨੀਲ ਗਰਗ ਨੇ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਆਮ ਲੋਕਾਂ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਤਾਂ ਤੁਹਾਨੂੰ ਕਿਉਂ ਦਿੱਕਤ ਹੋ ਰਹੀ ਹੈ? ਉਨ੍ਹਾਂ ਬਾਦਲ ਨੂੰ ਅਪੀਲ ਕੀਤੀ ਕਿ ਇਹ ਪੰਜਾਬ ਦੇ ਵਿਕਾਸ ਅਤੇ ਲੁਧਿਆਣਾ ਦੇ ਲੱਖਾਂ ਲੋਕਾਂ ਦੇ ਘਰ ਦੀ ਸਹੂਲਤ ਦਾ ਮਾਮਲਾ ਹੈ, ਇਸ ਲਈ ਕੋਈ ਰੁਕਾਵਟ ਨਾ ਪੈਦਾ ਕਰੋ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਲੁਧਿਆਣਾ ਦੇ ਲੋਕਾਂ ਨੂੰ ਲਗਾਤਾਰ ਵੱਧ ਰਹੀ ਆਬਾਦੀ ਕਾਰਨ ਪੈਦਾ ਹੋਣ ਵਾਲੀਆਂ ਰਿਹਾਇਸ਼ੀ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ:ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਹਰਿਆਣਾ ਨੂੰ ‘‘ਜੀਰੋ ਅਪਰਾਧ’’ ਵਾਲਾ ਸੂਬਾ ਬਨਾਉਣਾ ਸਾਡਾ ਟੀਚਾ – ਮੁੱਖ ਮੰਤਰੀ
👉ਯੂਟਿਯੂਬ ਚੈਨਲਾਂ ’ਤੇ ਇਤਰਾਜਜਨਕ ਸਮੱਗਰੀ ਦੀ ਜਾਂਚ ਹੋਵੇਗੀ, ਸਖਤ ਕਾਰਵਾਈ ਕੀਤੀ ਜਾਵੇਗੀ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪੂਰੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਉਨ੍ਹਾਂ ਨੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਨਿਰਦੇਸ਼ ਦਿੱਤੇ ਕਿ ਉਹ ਜਮੀਨੀ ਪੱਧਰ ’ਤੇ ਇੱਕ ਟੀਮ ਵਜੋ ਕੰਮ ਕਰਨ ਤਾਂ ਜੋ ਅਪਰਾਧ ਅਤੇ ਅਪਰਾਧੀਆਂ ਦਾ ਪ੍ਰਭਾਵੀ ਢੰਗ ਨਾਲ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੇਰਾ ਟੀਚਾ ਹਰਿਆਣਾ ਨੂੰ ਇੱਕ ਜੀਰੋ ਅਪਰਾਧ ਸੂਬਾ ਬਨਾਉਣਾ ਹੈ। ਮੁੱਖ ਮੰਤਰੀ ਅੱਜ ਸਿਵਲ ਸਕੱਤਰੇਤ ਵਿੱਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਪ੍ਰਬੰਧਿਤ ਰਾਜ ਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਹ ਵੀ ਪੜ੍ਹੋ  ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ ; ਗਿਰੋਹ ਦੇ 6 ਕਾਰਕੁੰਨ ਕਾਬੂ

ਇਸ ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ, ਜੇਲ ਡਾਇਰੈਕਟਰ ਜਨਰਲ ਸ੍ਰੀ ਮੋਹਮਦ ਅਕੀਲ, ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਓ.ਪੀ. ਸਿੰਘ, ਏਡੀਜੀਪੀ ਸੀਆਈਡੀ ਸ੍ਰੀ ਸੌਰਭ ਸਿੰਘ ਸਮੇਤ ਪੁਲਿਸ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਸ੍ਰੀ ਸੈਣੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਹਰਿਆਣਾ ਵਿੱਚ ਅਪਰਾਧ ਦਰ ਵਿੱਚ ਵਰਨਣਯੋਗ ਗਿਰਾਵਟ ਆਈ ਹੈ, ਪਰ ਇਸ ਨੂੰ ਪੂਰੀ ਤਰ੍ਹਾ ਖਤਮ ਕਰਨ ਲਈ ਲਗਾਤਾਰ ਅਤੇ ਟੀਚਾਗਤ ਪ੍ਰਗਤੀ ਜਾਰੀ ਰੱਖਣੀ ਹੋਵੇਗੀ। ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਥਾਨੇ ਵਿੱਚ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਵੇ, ਸ਼ਿਕਾਇਤਾਂ ਦੀ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਸ ’ਤੇ ਤੁਰੰਤ ਕਾਰਵਾਈ ਹੋਵੇ।

ਇਹ ਵੀ ਪੜ੍ਹੋ  Punjab Police ਦੇ 18 DSPs ਨੂੰ SP ਵਜੋਂ ਮਿਲੀ ਤਰੱਕੀ, CM Mann ਨੇ ਲਗਾਏ ਬੈੱਚ,ਦੇਖੋ ਲਿਸਟ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੀੜਤਾਂ ਨੁੰ ਸਮੇਂ ’ਤੇ ਨਿਆਂ ਮਿਲੇਗਾ ਅਤੇ ਪੁਲਿਸ ਦੇ ਪ੍ਰਤੀ ਜਨਤਾ ਦਾ ਭਰੋਸਾ ਵੀ ਮਜਬੂਤ ਹੋਵੇਗਾ।ਮੁੱਖ ਮੰਤਰੀ ਨੇ ਨਸ਼ੇ ਦੇ ਖਿਲਾਫ ਸੂਬਾ ਸਰਕਾਰ ਵੱਲੋਂ ਚਲਾਏ ਗਈ ਮੁਹਿੰਮਾਂ ਜਿਵੇਂ ਸਾਈਕਲੋਥਾਨ ਅਤੇ ਜਾਗਰੁਕਤਾ ਪ੍ਰੋਗਰਾਮਾਂ ਦੀ ਮਸਖਿਆ ਕਰਦੇ ਹੋਏ ਦਸਿਆ ਕਿ ਇੰਨ੍ਹਾਂ ਪਹਿਲਾਂ ਨਾਲ ਨੌਜੁਆਨਾਂ ਵਿੱਚ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਲੈ ਕੇ ਸਕਾਰਾਤਮਕ ਜਾਗਰੁਕਤਾ ਫੈਲੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਪੱਧਰ ’ਤੇ ਸਰਪੰਚਾਂ ਅਤੇ ਹੋਰ ਮਾਣਯੋਗ ਵਿਅਕਤੀਆਂ ਦੀ ਭਾਗੀਦਾਰੀ ਯਕੀਨੀ ਕਰ ਨਸ਼ੇ ਦੇ ਖਿਲਾਫ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇ। ਮੁੱਖ ਮੰਤਰੀ ਸੈਣੀ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜੋ ਅਪਰਾਧੀ ਵਾਰ-ਵਾਰ ਅਪਰਾਧ ਕਰਦੇ ਹਨ, ਉਨ੍ਹਾਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇੱਕ ਸਖਤ ਸੰਦੇਸ਼ ਜਾਵੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੈਰੋਲ ਜਾਂ ਫਰਲੋ ’ਤੇ ਛੱਡੇ ਗਏ ਅਪਰਾਧੀਆਂ ਦੀ ਗਤੀਵਿਧੀਆਂ ’ਤੇ ਪੈਨੀ ਨਜਰ ਰੱਖੀ ਜਾਵੇ ਤਾਂ ਜੋ ਉਹ ਇਸ ਦੌਰਾਨ ਨਾ ਕੋਈ ਨਵਾਂ ਅਪਰਾਧ ਨਾ ਕਰਨ। ਮੁੱਖ ਮੰਤਰੀ ਨੇ ਦੋਹਰਾਇਆ ਕਿ ਹਰਿਆਣਾ ਵਿੱਚ ਗੈਂਗਸਟਰਾਂ ਲਈ ਕੋਈ ਸਕਾਨ ਨਹੀਂ ਹੈ। ਉਨ੍ਹਾਂ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਵਿਦੇਸ਼ ਮੰਤਰਾਲੇ (ਝਥਂ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਦੇ ਡਿਪੋਰਟ ਦੀ ਪ੍ਰਕ੍ਰਿਆ ਨੁੰ ਤੇਜ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

‘ਨਸ਼ਾ ਮੁਕਤੀ ਯਾਤਰਾ’ ਜ਼ਿਲ੍ਹੇ ਦੇ ਲੋਕਾਂ ਲਈ ਹੋ ਰਹੀ ਹੈ ਕਾਰਗਰ ਸਾਬਤ

0

Bathinda News: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਚਲਾਈ ਗਈ ਨਸ਼ਾ ਮੁਕਤੀ ਯਾਤਰਾ ਜ਼ਿਲ੍ਹੇ ਦੇ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ। ਇਸ ਯਾਤਰਾ ਵਿੱਚ ਆਮ ਲੋਕਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਨਸ਼ਾ ਮੁਕਤੀ ਯਾਤਰਾ ਦੌਰਾਨ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਵਲੋਂ ਨਸ਼ਾ ਰੋਕੂ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ੇ ਤੋਂ ਮੁਕਤੀ ਦਾ ਪ੍ਰਣ ਵੀ ਲਿਆ ਜਾ ਰਿਹਾ ਹੈ। ਨਸ਼ਾ ਮੁਕਤੀ ਯਾਤਰਾ ਦੇ 5ਵੇਂ ਦਿਨ ਚੀਫ ਵਿੱਪ ਅਤੇ ਵਿਧਾਇਕਾ ਤਲਵੰਡੀ ਸਾਬੋ ਪ੍ਰੋ ਬਲਜਿੰਦਰ ਕੌਰ ਨੇ ਪਿੰਡ ਨੰਗਲਾ, ਨਥੇਹਾ ਅਤੇ ਲਹਿਰੀ ਵਿਖੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਸੂਬੇ ਨੂੰ ਨਸ਼ਾ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਇਹ ਵੀ ਪੜ੍ਹੋ  ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਇਸ ਦੌਰਾਨ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਸ਼ਹਿਰ ਦੇ ਵਾਰਨ ਨੰਬਰ 27, 29 ਅਤੇ 49 ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਏ ਜਾਣ, ਇਸ ਲਈ ਪੰਜਾਬ ਸਰਕਾਰ ਡਟੀ ਹੋਈ ਹੈ ਅਤੇ ਲੋਕ ਵੀ ਪੂਰਾ ਸਹਿਯੋਗ ਦੇਣ। ਉਨ੍ਹਾਂ ਪਿੰਡਾਂ ਦੇ ਪਹਿਰੇਦਾਰਾਂ ਨੂੰ ਮੁਹਿੰਮ ਵਿੱਚ ਸਰਗਰਮ ਹੋਣ ਦਾ ਵੀ ਸੱਦਾ ਦਿੱਤਾ।ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨਾ ਵੱਲੋਂ ਸ਼ਿਰਕਤ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹੁਣ “ਆਪ” ਦੇ ਵਿਦਿਆਰਥੀ ਸੰਗਠਨ ਦਾ ਨਾਂ ‘ASAP’, ਕੇਜਰੀਵਾਲ ਨੇ ਕੀਤਾ ਲਾਂਚ

👉ਕੇਜਰੀਵਾਲ ਨੇ ਕਿਹਾ, ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ) ਨੌਜਵਾਨਾਂ ਨੂੰ ਵਿਕਲਪਿਕ ਰਾਜਨੀਤੀ ਦਾ ਮੰਚ ਦੇਵੇਗਾ
Delhi News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੰਸਟੀਟਿਊਸ਼ਨ ਕਲੱਬ ‘ਚ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ਨਵੇਂ ਨਾਂ ਅਤੇ ਰੂਪ ‘ਚ ਦੁਬਾਰਾ ਲਾਂਚ ਕੀਤਾ। ਹੁਣ ਇਸ ਦਾ ਨਵਾਂ ਨਾਂ ਹੋਵੇਗਾ “ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ)”। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਏਐਸਏਪੀ ਨਾ ਸਿਰਫ਼਼ ਵਿਦਿਆਰਥੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਸਗੋਂ ਵਿਕਲਪਿਕ ਰਾਜਨੀਤੀ ਲਈ ਇੱਕ ਮਜ਼ਬੂਤ ਮੰਚ ਵੀ ਬਣੇਗਾ। ਇਸ ਰਾਹੀਂ ਅਸੀਂ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਾਂਗੇ ਜੋ ਰਾਜਨੀਤੀ ਦੀ ਪਰਿਭਾਸ਼ਾ ਨੂੰ ਬਦਲ ਕੇ ਦੇਸ਼ ਲਈ ਕੰਮ ਕਰੇਗੀ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਚੱਲ ਰਹੀ ਮੇਨ ਸਟਰੀਮ ਰਾਜਨੀਤੀ ਹੀ ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਰਾਜਨੀਤੀ ਵਿੱਚ ਸਿੱਖਿਆ ਮਾਫ਼ੀਆ ਦਾ ਰਾਜ ਹੈ, ਜਦਕਿ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਵਿੱਚ ਹਰ ਕਿਸੇ ਨੂੰ ਬਰਾਬਰ ਸਿੱਖਿਆ ਦਾ ਹੱਕ ਮਿਲੇਗਾ। ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ੋਰ ਆਲਟਰਨੇਟਿਵ ਪਾਲਿਟਿਕਸ (ASAP) ਦਾ ਲੋਗੋ ਲਾਂਚ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀ ਵਿੰਗ ASAP ਨੂੰ ਲਾਂਚ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀ ਵਿੰਗ ਨੂੰ ਮੁੱਖ ਧਾਰਾ ਦੀ ਰਾਜਨੀਤੀ (ਮੈਨ ਸਟਰੀਮ ਪਾਲਿਟਿਕਸ) ਨੂੰ ਸਮਝਾਉਂਦੇ ਹੋਏ ਕਿਹਾ ਕਿ ਪਿਛਲੇ 75 ਸਾਲ ਤੋਂ ਕਾਂਗਰਸ, ਭਾਜਪਾ ਅਤੇ ਹੋਰ ਦਲ ਇੱਕੋ ਜਿਹੇ ਢੰਗ ਨਾਲ ਰਾਜਨੀਤੀ ਕਰਦੇ ਆ ਰਹੇ ਹਨ। ਇਹੀ ਰਾਜਨੀਤੀ ਮੈਨ ਸਟਰੀਮ ਪਾਲਿਟਿਕਸ ਕਹਾਉਂਦੀ ਹੈ। ਇਨ੍ਹਾਂ 75 ਸਾਲਾਂ ਤੋਂ ਚੱਲ ਰਹੀ ਰਾਜਨੀਤੀ ਨੇ ਹੀ ਅੱਜ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ।

ਇਹ ਵੀ ਪੜ੍ਹੋ ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਆਮ ਆਦਮੀ ਪਾਰਟੀ ਕਰਦੀ ਹੈ ਵਿਕਲਪਿਕ ਰਾਜਨੀਤੀ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ‘ਚ 10 ਸਾਲ ਰਾਜ ਕੀਤਾ ਅਤੇ ਇਸ ਵੇਲੇ ਪੰਜਾਬ ‘ਚ ਸਾਡੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਹੜਾ ਕੰਮ ਕੀਤਾ ਅਤੇ ਜਿਹੜੀ ਰਾਜਨੀਤੀ ਕੀਤੀ, ਉਸਨੂੰ ਹੀ ਵਿਕਲਪਿਕ ਰਾਜਨੀਤੀ ਕਿਹਾ ਜਾਂਦਾ ਹੈ।ਅਸੀਂ ਕਹਿੰਦੇ ਹਾਂ ਕਿ ਵਧੀਆ ਸਕੂਲਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਪਰ ਮੈਨ ਸਟਰੀਮ ਪਾਲਿਟਿਕਸ ਵਾਲੇ ਕਹਿੰਦੇ ਹਨ ਕਿ ਚੰਗੇ ਸਕੂਲ ਨਹੀਂ ਬਣਨੇ ਚਾਹੀਦੇ। ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਵਧੀਆ ਇਲਾਜ ਮਿਲਣਾ ਚਾਹੀਦਾ ਹੈ। ਪਿਛਲੇ 10 ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਬਿਹਤਰੀਨ ਸਰਕਾਰੀ ਸਕੂਲ ਬਣਾਏ। ਸਾਰੇ ਸਰਕਾਰੀ ਸਕੂਲ ਚੰਗੇ ਕਰ ਦਿੱਤੇ। 10 ਸਾਲਾਂ ਤੱਕ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਹੀਂ ਵਧਾਉਣ ਦਿੱਤੀ।ਹੁਣ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਬੱਚੇ ਅਤੇ ਮਾਪੇ ਇਹ ਗੱਲਾਂ ਸਾਂਝੀਆਂ ਕਰ ਰਹੇ ਹਨ। ਸਪੈਸ਼ਲਾਈਜ਼ਡ ਐਕਸੀਲੈਂਸ ਵਾਲੇ ਸਕੂਲ – ਜੋ ਸਭ ਤੋਂ ਵਧੀਆ ਹੁੰਦੇ ਸਨ – ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਉਂਕਿ ਵਧੀਆ ਸਕੂਲ ਬਣਾਉਣਾ ਮੈਨ ਸਟਰੀਮ ਰਾਜਨੀਤੀ ਦਾ ਹਿੱਸਾ ਨਹੀਂ ਹੈ। ਸਾਡੀ ਵਿਕਲਪਿਕ ਰਾਜਨੀਤੀ ਦਾ ਮਕਸਦ ਹੈ ਕਿ ਅਮੀਰ-ਗ਼ਰੀਬ ਸਭ ਨੂੰ ਵਧੀਆ ਅਤੇ ਬਰਾਬਰ ਸਿੱਖਿਆ ਮਿਲੇ।

ਇਹ ਵੀ ਪੜ੍ਹੋ ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਵੱਲੋਂ ਮਿਲ ਰਿਹੈ ਪੂਰਾ ਸਮਰਥਨ: ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

“ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ‘ਆਪ’ ਦੀ ਵਿਕਲਪਿਕ ਰਾਜਨੀਤੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ, ਤਾਂ ਲੋਕ ਕਹਿੰਦੇ ਸਨ ਕਿ ਇਮਾਨਦਾਰੀ ਨਾਲ ਚੋਣ ਨਹੀਂ ਲੜੀ ਜਾ ਸਕਦੀ। ਚੋਣਾਂ ਵਿੱਚ ਦੋ ਨੰਬਰ ਦਾ ਪੈਸਾ ਹੀ ਵਰਤਣਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਚੋਣ ਲੜੀ ਅਤੇ ਜਿੱਤ ਕੇ ਦਿਖਾਇਆ । ਬੇਈਮਾਨੀ, ਹਿੰਸਾ, ਗੁੰਡਾਗਰਦੀ, ਫ਼ਰਜ਼ੀ ਵੋਟ ਜੁੜਵਾਉਣਾ, ਸਹੀ ਵੋਟ ਕਟਵਾਉਣਾ, ਵੋਟਰ ਲਿਸਟ ਵਿੱਚ ਛੇੜਛਾੜ ਕਰਨੀ ਇਹ ਸਭ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤ ਕੇ ਚੋਣ ਜਿੱਤਣਾ ਵਿਕਲਪਿਕ ਰਾਜਨੀਤੀ ਹੈ। ਜੋ ਤੁਹਾਡੇ ਖ਼ਿਲਾਫ਼ ਬੋਲਦਾ ਹੈ, ਉਸਨੂੰ ਫੜ ਕੇ ਜੇਲ੍ਹ ਭੇਜਣਾ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਦੇਣਾ ਵਿਕਲਪਿਕ ਰਾਜਨੀਤੀ ਹੈ। ਗੁੰਡਾਗਰਦੀ ਕਰਨੀ, ਗਾਲ੍ਹਾਂ ਦੇਣੀਆਂ, ਹਿੰਸਾ ਕਰਨੀ, ਡਰਾਉਣਾ, ਧਮਕਾਉਣਾ ਇਹਨਾਂ ਦੀ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ਸਾਡੀ ਵਿਕਲਪਿਕ ਰਾਜਨੀਤੀ ਹੈ।”ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਸੰਸਦ ਮੈਂਬਰ ਗੁਰਮੀਤ ਸਿੰਘ, ਅਨਮੋਲ ਗਗਨ ਮਾਨ, ਸੀਨੀਅਰ ਆਗੂ ਅਵਧ ਓਝਾ, ਵਿਧਾਇਕ ਜਰਨੈਲ ਸਿੰਘ ਅਤੇ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

ਇਹ ਵੀ ਪੜ੍ਹੋ ਮਾਨ ਸਰਕਾਰ ਬਾਲ ਅਧਿਕਾਰਾਂ ਦੀ ਸੁਰੱਖਿਆ ਅਤੇ ਬਾਲ ਨਿਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ

ਏਐਸਏਪੀ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਬਣਾਏ ਜਾਣਗੇ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ 16-17 ਸਾਲ ਦਾ ਬੱਚਾ ਕਾਲਜ ਵਿੱਚ ਜਾਂਦਾ ਹੈ, ਉਸ ਸਮੇਂ ਉਹ ਆਦਰਸ਼ਵਾਦ ਨਾਲ ਭਰਪੂਰ ਹੁੰਦਾ ਹੈ ਤੇ ਦੇਸ਼-ਸਮਾਜ ਲਈ ਕੁਝ ਕਰਨ ਦੀ ਸੋਚਦਾ ਹੈ। ਪਰ ਕਾਲਜ ਵਿੱਚ ਉਹ ਵਿਦਿਆਰਥੀ ਰਾਜਨੀਤੀ, ਗੁੰਡਾਗਰਦੀ, ਲੜਾਈ-ਝਗੜੇ ਵੇਖਦਾ ਹੈ ਅਤੇ ਕਈ ਬੱਚੇ ਇਸ ਦਾ ਹਿੱਸਾ ਬਣ ਜਾਂਦੇ ਹਨ। ਏਐਸਏਪੀ ਦਾ ਮਕਸਦ ਇਸ ਗ਼ਲਤ ਸਿਸਟਮ ਨੂੰ ਖਤਮ ਕਰਨਾ ਅਤੇ ਇੱਕ ਵਿਕਲਪਿਕ ਰਾਜਨੀਤੀ ਤਿਆਰ ਕਰਨੀ ਹੈ। ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚੋਣਾਂ ਲੜਨਾ ਵਿਦਿਆਰਥੀ ਰਾਜਨੀਤੀ ਦਾ ਸਿਰਫ਼ ਇਕ ਹਿੱਸਾ ਹੋਣਾ ਚਾਹੀਦਾ ਹੈ। ਦੇਸ਼ ਦੇ ਸਿਰਫ਼ 5% ਕਾਲਜਾਂ ਵਿੱਚ ਹੀ ਚੋਣਾਂ ਹੁੰਦੀਆਂ ਹਨ, ਬਾਕੀ ਕਾਲਜਾਂ ਵਿੱਚ ਚੋਣਾਂ ਨਹੀਂ ਹੁੰਦੀਆਂ। ਏਐਸਏਪੀ ਦੇ ਜ਼ਰੀਏ ਵਿਦਿਆਰਥੀਆਂ ਦੇ ਕਈ ਗਰੁੱਪ ਬਣਾਏ ਜਾਣਗੇ, ਜਿੰਨਾਂ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਸ਼ਾਮਲ ਹੋਣਗੇ। ਵਿਦਿਆਰਥੀਆਂ ਨੂੰ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਣ ਅਤੇ ਸਮਾਜ ਨਾਲ ਜੁੜਨ ਲਈ ਬਹੁਤ ਸਾਰੇ ਦਰਵਾਜ਼ੇ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ Punjab Police ਦੇ 18 DSPs ਨੂੰ SP ਵਜੋਂ ਮਿਲੀ ਤਰੱਕੀ, CM Mann ਨੇ ਲਗਾਏ ਬੈੱਚ,ਦੇਖੋ ਲਿਸਟ

ਏਐਸਏਪੀ ਇੱਕ ਐਸਾ ਫੋਰਮ ਬਣੇਗਾ, ਜਿੱਥੇ ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇਗੀ – ਸੌਰਭ ਭਾਰਦਵਾਜ਼

ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ਼ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵਿਦਿਆਰਥੀਆਂ ਨੂੰ ਜਿੰਨਾ ਹੋ ਸਕੇ, ਸਮਰਥਨ ਦੇਈਏ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦਾ ਇੱਕ ਐਸਾ ਫੋਰਮ ਤਿਆਰ ਹੋਵੇ, ਜਿੱਥੇ ਦੇਸ਼ ਭਗਤੀ ਦੀ ਭਾਵਨਾ, ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇ ਅਤੇ ਉਸ ਊਰਜਾ ਨੂੰ ਸਹੀ ਰਾਹ ਉੱਤੇ ਲਿਆਂਦਾ ਜਾ ਸਕੇ। ਵਿਦਿਆਰਥੀ ਸੰਗਠਨ ਅੱਗੇ ਰਹੇਗਾ ਅਤੇ ਪਿੱਛੋਂ ਆਮ ਆਦਮੀ ਪਾਰਟੀ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਸੰਗਠਨ ਦੀ ਅਗਵਾਈ ਵਿਦਿਆਰਥੀਆਂ ਦੇ ਹੱਥ ਵਿੱਚ ਹੋਵੇਗੀ ਅਤੇ ਉਹ ਆਪਣੇ ਤਰੀਕੇ ਨਾਲ ਇਸ ਸੰਗਠਨ ਨੂੰ ਚਲਾਉਣਗੇ।

ਇਹ ਵੀ ਪੜ੍ਹੋ ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਖ਼ੁਸਖ਼ਬਰੀ; ਕੰਡਿਆਲੀ ਤਾਰ ਪਾਰ ਖੇਤੀ ਲਈ ਖੁੱਲੇ ‘ਗੇਟ’

ਏਐਸਏਪੀ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ – ਅਨੁਰਾਗ ਢਾਂਡਾ

“ਆਪ” ਦੇ ਰਾਸ਼ਟਰੀ ਮੀਡੀਆ ਪ੍ਰਭਾਰੀ ਅਨੁਰਾਗ ਢਾਂਡਾ ਨੇ ਕਿਹਾ ਕਿ ਅੱਜ ਏਐਸਏਪੀ ਦੀ ਨਵੀਂ ਸ਼ੁਰੂਆਤ ਹੋਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੰਗਠਨ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਠੋਰ ਮਿਹਨਤ ਕਰੇਗਾ। ਅਰਵਿੰਦ ਕੇਜਰੀਵਾਲ ਦੇ ਅਗਵਾਈ ਵਿੱਚ ਇਹ ਸੰਗਠਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਏਗਾ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਵੇਗਾ। ਅਸੀਂ ਸਭ ਮਿਲ ਕੇ ਇਨ੍ਹਾਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਤੱਕ ਸੀਮਿਤ ਹੈ। ਪਰ ਇਹ ਧਾਰਨਾ ਗ਼ਲਤ ਹੈ। ਦੇਸ਼ ਵਿੱਚ 50,000 ਤੋਂ ਵੱਧ ਕਾਲਜ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਵਿੱਚ ਹੀ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਕਾਲਜਾਂ ਵਿੱਚ ਵਿਦਿਆਰਥੀ ਸੰਗਠਨ ਨਹੀਂ ਹੋਣੇ ਚਾਹੀਦੇ। ਵਿਦਿਆਰਥੀ ਸੰਗਠਨ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ, ਦੇਸ਼ ਨਾਲ ਪਿਆਰ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ। ਇਸ ਨਾਲ ਵਿਦਿਆਰਥੀ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਕੇ ਲੋਕਤੰਤਰ ਵਿੱਚ ਯੋਗਦਾਨ ਦੇ ਸਕਦੇ ਹਨ।

ਇਹ ਵੀ ਪੜ੍ਹੋ ਡਾ ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਨਿਯੁਕਤ, ਮੁੱਖ ਮੰਤਰੀ ਨੇ ਦਿੱਤੀ ਵਧਾਈ

ਜਨੂਨ ਅਤੇ ਜਜ਼ਬੇ ਨਾਲ ਭਰੇ ਨੌਜਵਾਨ ਹੀ ਦੇਸ਼ ਵਿੱਚ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ – ਅਨਮੋਲ ਗਗਨ

ਪੰਜਾਬ ਸਰਕਾਰ ਵਿੱਚ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਨੌਜਵਾਨ ਹੀ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ, ਕਿਉਂਕਿ ਉਨ੍ਹਾਂ ਵਿੱਚ ਜਨੂਨ, ਤਾਜ਼ਗੀ ਅਤੇ ਦੇਸ਼ ਲਈ ਜਜ਼ਬਾ ਹੁੰਦਾ ਹੈ। ਭਾਰਤ ਆਜ਼ਾਦੀ ਤੋਂ ਬਾਅਦ ਵੀ ਪਿੱਛੇ ਕਿਉਂ ਹੈ? ਕਿਉਂਕਿ ਦੇਸ਼ ਦੇ ਨੇਤਾ ਸਿਰਫ਼ 50 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਮਹੱਤਵ ਦਿੰਦੇ ਹਨ, ਜਦਕਿ 20 ਤੋਂ 35 ਸਾਲ ਦੇ ਨੌਜਵਾਨ ਵੋਟਿੰਗ ਤੋਂ ਦੂਰ ਰਹਿੰਦੇ ਹਨ। ਅਰਵਿੰਦ ਕੇਜਰੀਵਾਲ ਪਹਿਲੇ ਰਾਜ ਨੇਤਾ ਹਨ ਜਿਨ੍ਹਾਂ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ। ਮੈਂ ਇਸ ਦੀ ਉਦਾਹਰਨ ਹਾਂ। ਜੌਨ ਐਫ. ਕੈਨੇਡੀ ਦਾ ਕਹਿਣਾ ਹੈ, “ਇਹ ਨਾ ਦੇਖੋ ਕਿ ਦੇਸ਼ ਤੁਹਾਡੇ ਲਈ ਕੀ ਕਰ ਰਿਹਾ ਹੈ, ਬਲਕਿ ਇਹ ਦੇਖੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ।” ਸਿਰਫ਼ ਸੋਸ਼ਲ ਮੀਡੀਆ ਉੱਤੇ ਟਿੱਪਣੀ ਕਰਕੇ ਬਦਲਾਅ ਨਹੀਂ ਆਵੇਗਾ। ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਦਿੱਤੀ ਪ੍ਰਵਾਨਗੀ

ਏਐਸਏਪੀ ਨਾਲ ਜੁੜ ਕੇ ਨੌਜਵਾਨਾਂ ਨੂੰ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ – ਗੁਰਮੀਤ ਸਿੰਘ

ਪੰਜਾਬ ਤੋਂ “ਆਪ” ਦੇ ਲੋਕ ਸਭਾ ਸੰਸਦ ਗੁਰਮੀਤ ਸਿੰਘ ਨੇ ਕਿਹਾ ਕਿ ਏਐਸਏਪੀ ਇੱਕ ਨਵੀਂ ਰਾਜਨੀਤੀ ਦਾ ਮੰਚ ਹੈ, ਜੋ ਸਮਝੌਤਾ ਅਤੇ ਸੈਟਲਮੈਂਟ ਦੀ ਪੁਰਾਣੀ ਰਾਜਨੀਤੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪਹਿਲ ਨਾਲ ਜੁੜ ਕੇ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ, ਜਿਸ ਨੇ ਵੰਸ਼ ਵਾਦ ਨੂੰ ਖਤਮ ਕੀਤਾ। ਇਹ ਮੰਚ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਪੁਰਾਣੀ ਰਾਜਨੀਤੀ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਰਾਜਨੀਤੀ ਸਿਰਫ਼ ਵਿਧਾਇਕ ਜਾਂ ਸੰਸਦ ਬਣਨ ਤੱਕ ਸੀਮਿਤ ਨਹੀਂ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਰੁਚੀ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਿੱਖਿਆ, ਨੌਕਰੀ ਅਤੇ ਬੁਨਿਆਦੀ ਸੁਵਿਧਾਵਾਂ ਜਿਵੇਂ ਬਿਜਲੀ ਨੂੰ ਪ੍ਰਭਾਵਿਤ ਕਰਦੀ ਹੈ। ਜੇ ਨੌਜਵਾਨ ਰਾਜਨੀਤੀ ਤੋਂ ਦੂਰੀ ਬਣਾਉਣਗੇ, ਤਾਂ ਦੇਸ਼ ਦਾ ਭਵਿੱਖ ਤੈਅ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨਹੀਂ ਹੋਵੇਗੀ।

ਇਹ ਵੀ ਪੜ੍ਹੋ ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਭਾਜਪਾ: ਕੰਗ ਨੇ ਮਜੀਠਾ ਮਾਮਲੇ ‘ਚ ਸੁਨੀਲ ਜਾਖੜ ਨੂੰ ਘੇਰਿਆ

ਏਐਸਏਪੀ ਦਾ ਮੁੱਖ ਮਕਸਦ ਜਨਤਾ ਨੂੰ ਸ਼ਾਸਨ ਹੋਣ ਦਾ ਅਹਿਸਾਸ ਕਰਵਾਉਣਾ ਹੈ – ਅਵਧ ਓਝਾ

ਸੀਨੀਅਰ ਨੇਤਾ ਅਵਧ ਓਝਾ ਨੇ ਕਿਹਾ ਕਿ ਲੋਕਤੰਤਰ ਦੁਨੀਆ ਦਾ ਸਭ ਤੋਂ ਮਹਾਨ ਸਿਧਾਂਤ ਹੈ। ਮਹਾਤਮਾ ਗਾਂਧੀ ਦਾ ਆਜ਼ਾਦੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਸੀ, ਪਰ ਉਹ ਲੜਾਈ ਵਿੱਚ ਸਿੱਧੇ ਤੌਰ ‘ਤੇ ਨਹੀਂ ਦਿਖਾਈ ਦਿੱਤੇ। ਉਨ੍ਹਾਂ ਨੇ ਲੜਾਈ ਨਾਲੋਂ ਵੱਧ ਜਾਗਰੂਕਤਾ ਪੈਦਾ ਕਰਨ ਦਾ ਕੰਮ ਕੀਤਾ। ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਦੇਸ਼ ਦੀ ਜਨਤਾ ਇਹ ਸਮਝੇ ਕਿ ਇਸ ਦੇਸ਼ ਦਾ ਪੂਰਾ ਸ਼ਾਸਨ ਸੱਤਾ ਉਸਦੇ ਹੱਥ ਵਿੱਚ ਹੈ ਅਤੇ ਲੋਕਤੰਤਰ ਵਿੱਚ ਉਸਨੇ ਮੰਗਣਾ ਕੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਸੁਧਾਰ ਵਿੱਚ ਸਭ ਤੋਂ ਵੱਡਾ ਕੰਮ ਕੀਤਾ। ਮਨੀਸ਼ ਸਿਸੋਦੀਆ ਨੂੰ ਸਿੱਖਿਆ ਸੁਧਾਰ ਦਾ ਜਨਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਐਸਏਪੀ ਦਾ ਮਕਸਦ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਹੀ ਸ਼ਾਸਕ ਹਨ ਅਤੇ ਆਪਣੀਆਂ ਜ਼ਰੂਰਤਾਂ ਦੀ ਮੰਗ ਸਰਕਾਰ ਤੋਂ ਕਰਨ। ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਨੂੰ ਆਧੁਨਿਕ ਦੁਨੀਆ ਵਿੱਚ ਮਹੱਤਵਪੂਰਨ ਦੱਸਦਿਆਂ ਮਾਜੀਨੀ ਦੇ “ਯੰਗ ਇਟਲੀ ਮੂਵਮੈਂਟ” ਅਤੇ ਭਾਰਤ ਦੇ “ਯੰਗ ਬੰਗਾਲ ਮੂਵਮੈਂਟ” ਦੀ ਉਦਾਹਰਨ ਦਿੱਤੀ। ਉਨ੍ਹਾਂ ਆਸ ਜਤਾਈ ਕਿ ਏਐਸਏਪੀ ਭਾਰਤ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਏਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਵੱਲੋਂ ਮਿਲ ਰਿਹੈ ਪੂਰਾ ਸਮਰਥਨ: ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

0

Sardulgarh News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਵੱਲੋਂ ਪੂਰਾਂ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿੰਡ ਗਾਗੋਵਾਲ, ਗੇਹਲੇ ਅਤੇ ਰਮਦਿੱਤੇਵਾਲਾ ਵਿਖੇ ਨਸ਼ਾ ਰੋਕੂ ਰੱਖਿਆ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਧਾਇਕ ਨੇ ਕਿਹਾ ਕਿ ਪਿੰਡ-ਪਿੰਡ ਜਾ ਕੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਮੰਤਵ ਜਿੱਥੇ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਹੈ, ਉਥੇ ਹੀ ਨੌਜਵਾਨੀ ਨੂੰ ਇਸ ਭੈੜੀ ਆਦਤ ਤੋਂ ਛੁਟਕਾਰਾ ਦਿਵਾਉਣਾ ਹੈ।

ਇਹ ਵੀ ਪੜ੍ਹੋ  ਮਾਨ ਸਰਕਾਰ ਬਾਲ ਅਧਿਕਾਰਾਂ ਦੀ ਸੁਰੱਖਿਆ ਅਤੇ ਬਾਲ ਨਿਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਇਹ ਮੁਹਿੰਮ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਉਸਦਾ ਸਹੀ ਢੰਗ ਨਾਲ ਉਸਦਾ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹੁਣ ਨਿਯਮਤ ਭਰਤੀਆਂ ਕਰਕੇ ‘ਅਗਨੀਪਥ’ ਯੋਜਨਾ ਨੂੰ ਰੱਦ ਕਰਨ ਦਾ ਸਮਾਂ ਹੈ : ਵੜਿੰਗ

0

Chandigarh News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੰਗ ਕੀਤੀ ਕਿ ਇਹ ਸਹੀ ਸਮਾਂ ਹੈ ਕਿ ਭਾਰਤ ਸਰਕਾਰ ਰੱਖਿਆ ਬਲਾਂ ਵਿੱਚ ਭਰਤੀ ਦੀ ‘ਅਗਨੀਪਥ’ ਯੋਜਨਾ ਨੂੰ ਰੱਦ ਕਰੇ ਅਤੇ ਸਿਰਫ਼ ਨਿਯਮਤ ਭਰਤੀਆਂ ਕਰੇ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਉਮੀਦ ਪ੍ਰਗਟਾਈ ਕਿ ਸ਼ਕਤੀਆਂ ਵਿੱਚ ਬਿਹਤਰ ਸਮਝ ਪ੍ਰਬਲ ਹੋਵੇ ਅਤੇ ਉਹ ਇਹ ਸਮਝਦੇ ਹੋਣ ਕਿ ‘ਅਗਨੀਪਥ’ ਯੋਜਨਾ ਪੂਰੀ ਤਰ੍ਹਾਂ ਪੱਖਪਾਤੀ ਹੈ ਜਿਵੇਂ ਕਿ ਕੁਝ ਹਾਲੀਆ ਮਾਮਲਿਆਂ ਵਿੱਚ ਦੇਖਿਆ ਗਿਆ ਹੈ।ਉਨ੍ਹਾਂ ਜੰਮੂ ਵਿੱਚ ਪੰਜਾਬ ਦੇ ਇੱਕ ‘ਅਗਨੀਵੀਰ’ ਦੀ ਗੋਲੀ ਲੱਗਣ ਨਾਲ ਹੋਈ ਮੌਤ ਦਾ ਹਵਾਲਾ ਦਿੱਤਾ, ਜਿਸ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ  ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ ; ਗਿਰੋਹ ਦੇ 6 ਕਾਰਕੁੰਨ ਕਾਬੂ

ਉਨ੍ਹਾਂ ਕਿਹਾ, ਕੁਝ ‘ਅਗਨੀਵੀਰਾਂ’ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਦੇਖਿਆ ਗਿਆ ਹੈ ਕਿ ਜਦੋਂ ਉਹ ਨਿਯਮਤ ਸਿਪਾਹੀਆਂ ਵਾਂਗ ਲੜਦੇ ਹਨ ਤਾਂ ਉਨ੍ਹਾਂ ਨੂੰ ਨਾ ਤਾਂ ਪੈਨਸ਼ਨ ਦਿੱਤੀ ਗਈ ਅਤੇ ਨਾ ਹੀ ਸ਼ਹੀਦ ਦਾ ਦਰਜਾ ਦਿੱਤਾ ਗਿਆ। ‘ਅਗਨੀਪਥ’ ਯੋਜਨਾ ਦੀ ਕਲਪਨਾ ਅਤੇ ਸ਼ੁਰੂਆਤ ਤੋਂ ਹੁਣ ਤੱਕ ਦੀ ਸਥਿਤੀ ਬਹੁਤ ਬਦਲ ਗਈ ਹੈ। ਉਨ੍ਹਾਂ ਕਿਹਾ, ਉਸ ਸਮੇਂ ਭਾਰਤ ਸਰਕਾਰ ਨੂੰ ਸ਼ਾਇਦ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਅੰਦਾਜ਼ਾ ਨਹੀਂ ਸੀ।

ਇਹ ਵੀ ਪੜ੍ਹੋ  ਬਠਿੰਡਾ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ ਗੈਂਗ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਉਨ੍ਹਾਂ ਕਿਹਾ, ਮੌਜੂਦਾ ਸਥਿਤੀ ਵਿੱਚ ਇਹ ਬਹੁਤ ਸਲਾਹ ਦਿੱਤੀ ਜਾਂਦੀ ਹੈ ਕਿ ਰੱਖਿਆ ਸੇਵਾਵਾਂ ਵਿੱਚ ਸਿਰਫ਼ ਨਿਯਮਤ ਭਰਤੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਹੁਣ ਤੱਕ ਭਰਤੀ ਕੀਤੇ ਗਏ ਸਾਰੇ ’ਅਗਨੀਵੀਰਾਂ’ ਨੂੰ ਨਿਯਮਤ ਸੈਨਿਕਾਂ ਵਜੋਂ ਨਿਯਮਤ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਉੱਤਰੀ ਰਾਜ ਜਿੱਥੋਂ ਸਭ ਤੋਂ ਵੱਧ ਭਰਤੀਆਂ ਕੀਤੀਆਂ ਜਾਂਦੀਆਂ ਹਨ, ਇਸ ਯੋਜਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ 2024 ਦੇ ਚੋਣ ਮੈਨੀਫੈਸਟੋ ਵਿੱਚ ਇਸਨੂੰ ਇੱਕ ਮਹੱਤਵਪੂਰਨ ਏਜੰਡੇ ਵਜੋਂ ਸ਼ਾਮਲ ਕੀਤਾ ਸੀ ਕਿ ’ਅਗਨੀਪਥ’ ਯੋਜਨਾ ਨੂੰ ਰੱਦ ਕਰ ਦਿੱਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ ਹੁਸ਼ਿਆਰਪੁਰ ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

Hoshiarpur News: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਵੱਲੋਂ ਜਾਰੀ ਭਰਤੀ ਮੁਹਿੰਮ ਦਾ ਵਧ ਰਿਹਾ ਕਾਫ਼ਲਾ ਅੱਜ ਬੱਬਰ ਅਕਾਲੀ ਲਹਿਰ ਦੀ ਜਨਮ ਭੂਮੀ ਜ਼ਿਲਾ ਹੁਸ਼ਿਆਰਪੁਰ ਪਹੁੰਚਿਆ। ਇਸ ਮੌਕੇ ਖਾਸ ਤੌਰ ਤੇ ਪਹੁੰਚੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰੂ ਘਰਾਂ ਦੀ ਰਾਖੀ ਅਤੇ ਵਾੜ ਦੇ ਰੂਪ ਵਿੱਚ ਹੋਈ, ਪਰ ਅੱਜ ਕੌਮ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਆਪਣੇ ਅਸਲੀ ਕਾਰਜ ਤੋ ਪਾਸੇ ਹਟ ਕੇ ਨਿੱਜ ਪ੍ਰਸਤ ਵੱਲ ਵਧ ਚੁੱਕੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਰਤਾਰੇ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਕਿਹਾ ਕਿ ਓਹਨਾ ਲੋਕਾਂ ਵਲੋ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਭੁਗਤ ਰਹੀ ਹੈ।ਇਸ ਮੌਕੇ ਠਾਠਾਂ ਮਾਰਦੇ ਵਰਕਰ ਦੇ ਇਕੱਠ ਨੂੰ ਸੰਬੋਧਨ ਹੁੰਦੇ ਹੋਏ ਮਨਪ੍ਰੀਤ ਸਿੰਘ ਇਯਾਲੀ ਨੇ ਬੀਤੇ ਦਿਨ ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਭਰਤੀ ਨੂੰ ਮਿਲੇ ਭਰਪੂਰ ਹੁੰਗਾਰੇ ਦੀ ਗੱਲ ਕਰਦਿਆਂ ਕਿਹਾ ਕਿ,ਦੁਨੀਆਂ ਦੇ ਹਰ ਖੇਤਰ ਵਿੱਚ ਬੈਠਾ ਪੰਜਾਬੀ ਮਨ ਬਣਾ ਚੁੱਕਾ ਹੈ ਕਿ, ਆਪਣੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤੇ ਬਗੈਰ ਮਸਲੇ ਹੱਲ ਨਹੀਂ ਹੋਣ ਵਾਲੇ, ਇਸ ਕਰਕੇ ਅੱਜ ਹਰ ਪੰਜਾਬੀ ਦੀ ਅਵਾਜ ਹੈ ਕਿ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।

ਇਹ ਵੀ ਪੜ੍ਹੋ  ਬਟਾਲਾ ਵਿੱਚ ਗ੍ਰਨੇਡ ਹਮਲੇ ਦੀ ਕੋਸ਼ਿਸ਼ ਪਿੱਛੇ ਸੀ ਪਾਕਿ-ਆਈ.ਐਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ ; ਗਿਰੋਹ ਦੇ 6 ਕਾਰਕੁੰਨ ਕਾਬੂ

ਸ: ਇਯਾਲੀ ਨੇ ਮੁੜ ਦੁਹਰਾਇਆ ਕਿ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ, ਪੂਰੀ ਦ੍ਰਿੜਤਾ ਨਾਲ ਪੰਥ ਅਤੇ ਪੰਜਾਬ ਪ੍ਰਵਾਣਿਤ ਲੀਡਰਸ਼ਿਪ ਦਿੱਤੀ ਜਾਵੇਗੀ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2022 ਦੀ ਸ਼ਰਮਨਾਕ ਹਾਰ ਤੋਂ ਬਾਅਦ ਲੀਡਰਸ਼ਿਪ ਨੇ ਪਾਰਟੀ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਬਹਾਲੀ ਦੀ ਮੰਗ ਚੁੱਕੀ। ਇਸ ਅਵਾਜ ਨੂੰ ਸੁਣਨ ਅਤੇ ਇਸ ਤੇ ਗੌਰ ਕਰਨ ਦੀ ਬਜਾਏ ਕਾਬਜ ਲੀਡਰਸ਼ਿਪ ਨੇ ਇਸ ਤੋਂ ਮੁਨਕਰ ਹੋਣਾ ਸ਼ੁਰੂ ਕਰ ਦਿੱਤਾ। ਝੂੰਦਾਂ ਕਮੇਟੀ ਦੀ ਸਿਫਾਰਿਸ਼ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ। ਇਸ ਦੇ ਨਾਲ ਹੀ ਪਾਰਟੀ ਦੀ ਦਿੱਖ ਨੂੰ ਢਾਅ ਲਗਾਉਣ ਵਾਲੇ ਲੋਕਾਂ ਨੂੰ ਪਾਸੇ ਕਰਕੇ ਚੰਗੇ ਅਤੇ ਇਮਾਨਦਾਰ ਚਿਹਰੇ ਅੱਗੇ ਕਰੋ, ਪਰ ਤਿਆਗ ਦੀ ਭਾਵਨਾ ਨਾ ਦਿਖਾਉਣ ਵਾਲੇ ਲੋਕਾਂ ਨੇ ਵਰਕਰਾਂ ਦੀ ਭਾਵਨਾ ਨੂੰ ਕਦੇ ਪ੍ਰਵਾਨ ਨਹੀਂ ਕੀਤਾ।ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸੰਗਤ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ, ਇਸ ਪੁਨਰ ਸੁਰਜੀਤੀ ਮੁਹਿੰਮ ਤਹਿਤ ਸਿਰਫ ਲੀਡਰਸ਼ਿਪ ਦੇ ਚਿਹਰੇ ਨਹੀਂ ਬਦਲਣੇ, ਸਗੋਂ ਨੀਤੀ ਵੀ ਬਦਲਣੀ ਹੈ। ਇਸ ਬਦਲੀ ਹੋਈ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਤੋਂ ਸਿਧਾਂਤਕ ਅਤੇ ਕਾਰਜ ਪੱਖ ਤੋਂ ਵੱਖ ਕਿਵੇਂ ਹੈ, ਇਸ ਵਿਲੱਖਣਤਾ ਨੂੰ ਪੇਸ਼ ਕਰਦੀ ਤਸਵੀਰ ਦੇ ਰੂਪ ਵਿੱਚ ਪੰਥ ਅਤੇ ਪੰਜਾਬ ਪ੍ਰਸਤ ਨਵੀਂ ਲੀਡਰਸ਼ਿਪ ਦਾ ਉਭਾਰ ਅਤੇ ਉਥਾਨ ਹੋਵੇਗਾ।ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਭਰਤੀ ਦਾ ਕੰਮ ਨੇਪਰੇ ਚੜਨ ਵਾਲਾ ਹੈ, ਅਗਲਾ ਕਾਰਜ ਸੰਗਤ ਨੇ ਕਰਨਾ ਹੈ,ਸੰਗਤ ਸਾਹਮਣੇ ਦੋ ਰਸਤੇ ਨੇ, ਇੱਕ ਭਗੌੜਾ ਦਲ ਵੱਲ ਜਾਂਦਾ ਹੈ ਦੂਜਾ ਰਸਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੜੇ ਨਾਲ ਚੁਣੀ ਜਾਣ ਪੰਥ ਅਤੇ ਪੰਜਾਬ ਪ੍ਰਵਾਣਿਤ ਲੀਡਰਸ਼ਿਪ ਵੱਲ, ਸੰਗਤ ਕੋਲ ਖੁੱਲਾ ਵਿਕਲਪ ਅਤੇ ਰਸਤਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਕੌਮ ਦੀ ਤਸਵੀਰ ਅਤੇ ਤਕਦੀਰ ਧੁੰਦਲੀ ਪੈ ਚੁੱਕੀ ਹੈ।

ਇਹ ਵੀ ਪੜ੍ਹੋ  ਫ਼ੌਜ ਦੇ ਦਾਅਵਿਆਂ ਨੂੰ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਤੇ ਧਾਮੀ ਨੇ ਨਕਾਰਿਆ

ਖ਼ੂਨ ਪਸੀਨੇ ਨਾਲ ਸਿੰਜੀ ਸਾਡੀ ਪੰਥ ਅਤੇ ਪੰਜਾਬ ਦੀ ਮਾਂ ਪਾਰਟੀ ਅਯੋਗ ਲੋਕਾਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ। ਪਾਰਟੀ ਦੇ ਸੁਨਹਿਰੀ ਇਤਿਹਾਸ ਨੂੰ ਦੁਹਰਾਉਣ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ, ਪੰਜ ਮੈਂਬਰੀ ਭਰਤੀ ਕਮੇਟੀ ਜਰੀਏ ਆਸ ਅਤੇ ਉਮੀਦ ਤੇ ਖਰਾ ਉਤਰਦੀ ਲੀਡਰਸ਼ਿਪ ਦੀ ਭਾਲ ਨਿਸਚਿਤ ਰੂਪ ਵਿੱਚ ਪੂਰਾ ਹੋਵੇਗੀ।ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਦਾ ਵਰਕਰ ਘਟ ਰਹੀ ਵੋਟ ਫ਼ੀਸਦ ਤੋ ਚਿੰਤਤ ਹੈ। ਪਿਛਲੇ ਪੰਜ ਇਲੈਕਸ਼ਨ ਵਿੱਚ ਇੱਕ ਵਿਅਕਤੀ ਦੀ ਅਗਵਾਈ ਹੇਠ ਪਾਰਟੀ ਬੁਰੀ ਤਰ੍ਹਾਂ ਹਾਰੀ ਪਰ ਉਸ ਵਲੋ ਕਦੇ ਵੀ ਤਿਆਗ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ ਗਿਆ।ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਗੈਰ ਸਿਧਾਂਤਕ ਅਤੇ ਗੈਰ ਪੰਥਕ ਫੈਸਲੇ ਹੋਏ, ਜਿਸ ਨੂੰ ਸਾਡੇ ਵਰਕਰਾਂ ਨੇ ਕਬੂਲ ਨਹੀਂ ਕੀਤਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਅਗਲੇ ਹਫਤੇ ਤੱਕ ਪੂਰੀ ਤਨਦੇਹੀ ਨਾਲ ਲੱਗ ਕੇ ਭਰਤੀ ਕਾਪੀਆਂ ਨੂੰ ਪੂਰਾ ਕਰਦੇ ਹੋਏ ਜਮਾਂ ਕਰਵਾਉਣ ਵੱਲ ਕੋਸ਼ਿਸ਼ ਕਰਨ।ਇਸ ਮੀਟਿੰਗ ਨੂੰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਅਵਤਾਰ ਸਿੰਘ ਜੌਹਲ, ਮਨਜੀਤ ਸਿੰਘ ਦਸੂਹਾ, ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਪਰਮਿੰਦਰ ਸਿੰਘ ਪੰਨੂ, ਜਗਤਾਰ ਸਿੰਘ ਬਲਾਲਾ, ਹਰਕਮਲ ਜੀਤ ਸਿੰਘ ਸਹੋਤਾ, ਹਰਜੀਤ ਸਿੰਘ ਭਾਂਤਪੁਰ, ਬੂਟਾ ਸਿੰਘ ਅਲੀਪੁਰ, ਗੁਰਿੰਦਰ ਸਿੰਘ ਗੋਲਡੀ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁੱਰ, ਸੁਖਵਿੰਦਰ ਸਿੰਘ ਮੂਨਕ, ਇੰਦਰਜੀਤ ਸਿੰਘ ਖਾਲਸਾ, ਰਸ਼ਮਿੰਦਰ ਸਿੰਘ ਕੰਗ, ਜਸਦੀਪ ਸਿੰਘ ਰਾਮਦਾਸਪੁਰ, ਗੁਰਤੇਜ ਸਿੰਘ ਕੁੰਢਲ,ਬਲਵਿੰਦਰ ਸਿੰਘ ਬੌਬੀ, ਅਵਤਾਰ ਸਿੰਘ ਬਾਹੋਵਾਲ, ਅਮਰਜੀਤ ਸਿੰਘ ਪੁਰਖੋਵਾਲ ਸਮੇਤ ਵੱਡੀ ਗਿੱਣਤੀ ਵਿੱਚ ਲੋਕ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

0

👉ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲਣ ‘ਤੇ, ਨੌਜਵਾਨ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ – ਮੇਰੀ ਮਾਂ ਨੇ ਤੁਹਾਡੇ ਲਈ ਦੁਆਵਾਂ ਭੇਜਿਆਂ ਹਨ

👉ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਦਾ ਕੀਤਾ ਧੰਨਵਾਦ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਤਿੰਨ ਤੋਂ ਲੈ ਕੇ ਛੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਅਤੇ ਹੋਰ ਕਈ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੇ ਅੱਜ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੌਕਰੀਆਂ ਮੁਹੱਈਆ ਹੋਣ ਨਾਲ ਉਨ੍ਹਾਂ ਦੀ ਕਿਸਮਤ ਬਦਲੀ ਹੈ।ਪਟਿਆਲਾ ਦੀ ਸੰਦੀਪ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਸ਼ਾਸਨਕਾਲ ਦੌਰਾਨ ਇਹ ਉਸ ਦੀ ਛੇਵੀਂ ਸਰਕਾਰੀ ਨੌਕਰੀ ਹੈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਜ਼ਬੂਤ ਖੇਡ ਨੀਤੀ ਨੇ ਉਸ ਵਰਗੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ, ਜੋ ਸੱਚਮੁੱਚ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ  ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾ

ਉਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਨਿਭਾਉਣਗੇ।ਇਸ ਦੌਰਾਨ ਮੋਗਾ ਤੋਂ ਨਵ ਨਿਯੁਕਤ ਖੇਤੀਬਾੜੀ ਵਿਕਾਸ ਅਧਿਕਾਰੀ (ਏ.ਡੀ.ਓ.) ਗੁਰਜੀਤ ਸਿੰਘ ਨੇ ਆਪਣੇ ਸੰਘਰਸ਼ੀ ਜੀਵਨ ਦੀ ਗਾਥਾ ਸਾਂਝੀ ਕੀਤੀ। ਕਈ ਪ੍ਰੀਖਿਆਵਾਂ ਵਿੱਚ ਬੈਠਣ ਦੇ ਬਾਵਜੂਦ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਮਾਂ ਨੇ ਉਸ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਮਾਂ ਦੇ ਅਟੁੱਟ ਵਿਸ਼ਵਾਸ ਅਤੇ ਸੂਬਾ ਸਰਕਾਰ ਵੱਲੋਂ ਨੌਕਰੀਆਂ ਦੇਣ ਲਈ ਬਣਾਈ ਪਾਰਦਰਸ਼ੀ ਵਿਧੀ ਸਿਰ ਬੰਨ੍ਹਿਆ।ਇਸ ਤਰ੍ਹਾਂ ਪੈਰਾ-ਉਲੰਪੀਅਨ ਮੁਹੰਮਦ ਯਾਸਰ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ 13 ਲੱਖ ਪ੍ਰਦਾਨ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਜ਼ਿੰਦਗੀ ਬਦਲਣ ਵਾਲਾ ਦੱਸਿਆ। ਇਸ ਤੋਂ ਇਲਾਵਾ ਉਸ ਨੇ ਪੈਰਾ ਖਿਡਾਰੀਆਂ ਨੂੰ ਦੂਜੇ ਅਥਲੀਟਾਂ ਦੇ ਬਰਾਬਰ ਇਨਾਮੀ ਰਾਸ਼ੀ ਯਕੀਨੀ ਬਣਾਉਣ ਦੇ ਫੈਸਲੇ ਨੂੰ ਸਲਾਹਿਆ।

ਇਹ ਵੀ ਪੜ੍ਹੋ  Punjab Police ਦੇ 18 DSPs ਨੂੰ SP ਵਜੋਂ ਮਿਲੀ ਤਰੱਕੀ, CM Mann ਨੇ ਲਗਾਏ ਬੈੱਚ,ਦੇਖੋ ਲਿਸਟ

ਉਸ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਇਹ ਉਸ ਵਰਗੇ ਅਥਲੀਟਾਂ ਲਈ ਵਧੀਆ ਮੌਕਾ ਹੈ।ਸੰਗਰੂਰ ਦੀ ਗੀਤਿਕਾ ਨੇ ਨੌਜਵਾਨਾਂ ਖ਼ਾਸ ਕਰ ਕੇ ਕੁੜੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਗਈਆਂ ਨੌਕਰੀਆਂ ਔਰਤਾਂ ਦੇ ਸਸ਼ਕਤੀਕਰਨ ਵਿੱਚ ਬਹੁਤ ਮਦਦ ਕਰਨਗੀਆਂ।ਇਨ੍ਹਾਂ ਤੋਂ ਇਲਾਵਾ ਜਲਾਲਾਬਾਦ ਤੋਂ ਏ.ਡੀ.ਓ. ਵਿਪਨਜੋਤ ਅਰੋੜਾ ਨੇ ਆਪਣੇ ਸਫ਼ਰ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਉਸ ਦੀ ਤੀਜੀ ਨੌਕਰੀ ਹੈ। ਇਸ ਤੋਂ ਪਹਿਲਾਂ ਉਹ ਪਟਵਾਰੀ ਦੀ ਨੌਕਰੀ ਦੀ ਸਿਖਲਾਈ ਪੂਰੀ ਕਰ ਚੁੱਕਿਆ ਹੈ ਅਤੇ ਉਸ ਨੂੰ ਸਬ ਇੰਸਪੈਕਟਰ ਵਜੋਂ ਵੀ ਨੌਕਰੀ ਮਿਲ ਚੁੱਕੀ ਹੈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਹਨ। ਉਸ ਨੇ ਕਿਹਾ ਕਿ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ `ਤੇ ਮੁਫ਼ਤ ਅਤੇ ਨਿਰਪੱਖ ਢੰਗ ਨਾਲ ਦਿੱਤੀਆਂ ਗਈਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ