Home Blog Page 742

ਵੜਿੰਗ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਦੇ ਬਿਆਨ ਦੀ ਨਿੰਦਾ ਕੀਤੀ

0

👉ਕਿਹਾ, ਭਾਜਪਾ ਦੇਸ਼ ਦੇ ਇੱਕਜੁਟਤਾ ‘ਤੇ ਮਾਹੌਲ ਨੂੰ ਫਿਰਕੂ ਬਿਆਨਾਂ ਨਾਲ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
Chandigarh News:ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਅਤੇ ਮੰਤਰੀ ਵਿਜੇ ਸ਼ਾਹ ਦੁਆਰਾ ਕਰਨਲ ਸੋਫੀਆ ਕੁਰੈਸ਼ੀ ਬਾਰੇ ਕੀਤੀ ਗਈ ਟਿੱਪਣੀ ਦੀ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਪਾਕਿਸਤਾਨੀਆਂ ਅਤੇ ਅੱਤਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।ਵੜਿੰਗ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨਾ ਸਿਰਫ ਸਾਡੀਆਂ ਰੱਖਿਆ ਸੈਨਾਵਾਂ ਦੁਆਰਾ ਦੇਸ਼ ਨੂੰ ਦਿੱਤੀ ਗਈ ਜਿੱਤ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਬਲਕਿ ਇਸਦੇ ਨੇਤਾ ਏਕਤਾ ਅਤੇ ਸਦਭਾਵਨਾ ਦੇ ਮਾਹੌਲ ਨੂੰ ਵੀ ਫਿਰਕੂ ਤੌਰ ‘ਤੇ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਭਾਜਪਾ ਦੀ ਰਾਜਨੀਤੀ ਦੇ ਅਨੁਕੂਲ ਨਹੀਂ ਹੈ।

ਇਹ ਵੀ ਪੜ੍ਹੋ  ਤਿੰਨ ਹਫ਼ਤਿਆਂ ਬਾਅਦ ਪਾਕਿਸਤਾਨ ਨੇ ਬੀਐਸਐਫ਼ ਦੇ ਜਵਾਨ ਨੂੰ ਭਾਰਤ ਨੂੰ ਵਾਪਸ ਸੌਪਿਆਂ

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦੇਖਿਆ ਕਿ ਭਾਜਪਾ ਦੇਸ਼ ਦੇ ਲੋਕਾਂ ਦੁਆਰਾ ਦਿਖਾਈ ਗਈ ਏਕਤਾ ਅਤੇ ਅਖੰਡਤਾ ਤੋਂ ਹੈਰਾਨ ਹੈ, ਭਾਵੇਂ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਜਾਂ ਰਾਜਨੀਤਿਕ ਵਿਚਾਰਧਾਰਾ ਕੁਝ ਵੀ ਹੋਵੇ। “ਅਜਿਹਾ ਮਾਹੌਲ ਉਸ ਪਾਰਟੀ ਲਈ ਸ਼ਰਮਨਾਕ ਹੈ ਜੋ ਫਿਰਕੂ ਜ਼ਹਿਰ ਖਾਂਦੀ ਹੈ”, ਉਨ੍ਹਾਂ ਕਿਹਾ, ਜਦੋਂ ਕਿ ਦੋਸ਼ ਲਗਾਇਆ ਕਿ ਭਾਜਪਾ ਨੇਤਾ ਦਾ ਘਿਣਾਉਣਾ ਅਤੇ ਨਿੰਦਿਆ ਭਰਿਆ ਬਿਆਨ ਚੰਗੀ ਤਰ੍ਹਾਂ ਸੋਚ-ਸਮਝ ਕੇ ਅਤੇ ਉਨ੍ਹਾਂ ਦੀ ਪਾਰਟੀ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਪੂਰਾ ਦੇਸ਼ ਕਰਨਲ ਸੋਫੀਆ ਕੁਰੈਸ਼ੀ ‘ਤੇ ਮਾਣ ਕਰਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਹਾਲੀਆ ਦੁਸ਼ਮਣੀ ਦੌਰਾਨ ਦੇਸ਼ ਅਤੇ ਇਸ ਦੀਆਂ ਹਥਿਆਰਬੰਦ ਫੌਜਾਂ ਦਾ ਬਚਾਅ ਕੀਤਾ, ਵੜਿੰਗ ਨੇ ਕਿਹਾ, ਇਹ ਇੱਕ ਅਜੀਬ ਇਤਫ਼ਾਕ ਹੈ ਕਿ ਪਾਕਿਸਤਾਨ ਦੇ ਲੋਕ ਅਤੇ ਕੁਝ ਭਾਜਪਾ ਨੇਤਾ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

ਇਹ ਵੀ ਪੜ੍ਹੋ  ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

ਕਾਂਗਰਸ ਸੰਸਦ ਮੈਂਬਰ ਨੇ ਭਾਜਪਾ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਵੜਿੰਗ ਨੇ ਮੰਗ ਕੀਤੀ, ਇਹ ਟਿੱਪਣੀ ਕਰਦੇ ਹੋਏ, “ਸ਼ਾਹ ਨੇ ਨਾ ਸਿਰਫ਼ ਇੱਕ ਮਾਣਮੱਤੇ ਅਧਿਕਾਰੀ ਦਾ, ਸਗੋਂ ਇੱਕ ਪੂਰੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਜੋ ਦੁਸ਼ਮਣ ਵਿਰੁੱਧ ਸਾਡੀ ਲੜਾਈ ਵਿੱਚ ਸਾਡੀ ਰੱਖਿਆ ਬਲਾਂ ਦੇ ਨਾਲ ਖੜ੍ਹਾ ਸੀ”।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

DIG ਬਠਿੰਡਾ ਰੇਜ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਅਤੇ ਅਪਰੇਸ਼ਨ “SAMPARK” ਤਹਿਤ ਜਿਲ੍ਹਾ ਮਾਨਸਾ ਵਿਖੇ ਕੀਤੀ ਪਬਲਿਕ ਮਿਲਣੀ

0

Mansa News:ਭਾਗੀਰਥ ਸਿੰਘ ਮੀਨਾ,ਐਸ.ਐਸ.ਪੀ.ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਦੇ ਅਦੇਸਾਂ ਅਨੁਸਾਰ, ਅੱਜ ਮਾਨਸਾ ਪੁਲਿਸ ਵੱਲੋ ਅਪਰੇਸ਼ਨ “SAMPARK” ਤਹਿਤ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧਾ ਵਿੱਚ ਸੁਧਾਰ ਲਿਆਉਣ ਅਤੇ ਵਿਸ਼ਵਾਸ/ਸਹਿਯੋਗ ਵਧਾਉਣ ਲਈ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਮੀਟਿੰਗਾਂ/ਮਿਲਣੀਆਂ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਜਿਸਦੇ ਮੱਦੇਨਜ਼ਰ ਅੱਜ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੇ ਵੱਲੋ ਅੱਜ ਜਿਲ੍ਹਾ ਮਾਨਸਾ ਦੇ ਕਸਬਾ ਭੀਖੀ ਵਿੱਚ ਪਬਲਿਕ ਮੀਟਿੰਗ/ਮਿਲਣੀ ਕੀਤੀ ਗਈ।

ਇਹ ਵੀ ਪੜ੍ਹੋ  ਤਿੰਨ ਹਫ਼ਤਿਆਂ ਬਾਅਦ ਪਾਕਿਸਤਾਨ ਨੇ ਬੀਐਸਐਫ਼ ਦੇ ਜਵਾਨ ਨੂੰ ਭਾਰਤ ਨੂੰ ਵਾਪਸ ਸੌਪਿਆਂ

ਇਸ ਮੀਟਿੰਗ/ਮਿਲਣੀ ਦੌਰਾਨ ਐਸ.ਐਸ.ਪੀ. ਮਾਨਸਾ ਖੁਦ, ਸ੍ਰੀ ਕਾਲਾ ਰਾਮ ਕਾਂਸ਼ਲ (ਐਸ.ਡੀ.ਐਮ) ਸ੍ਰੀ ਬੂਟਾ ਸਿੰਘ ਉਪ ਕਪਤਾਨ ਪੁਲਿਸ (ਸ.ਡ.) ਅਤੇ ਮੁੱਖ ਅਫਸਰ ਭੀਖੀ ਵੱਲੋਂ ਸਾਝੇ ਤੌਰ ਪਰ ਕਰੀਬ 200 ਵਿਅਕਤੀਆ ਦੇ ਇੱਕਠ ਨੂੰ ਸੰਬੋਧਨ ਕੀਤਾ ਗਿਆ।ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਪਬਲਿਕ ਮੀਟਿੰਗ/ਮਿਲਣੀ ਵਿੱਚ ਕਸਬਾ ਭੀਖੀ ਅਤੇ ਇਸਦੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ, ਵਿਲੇਜ ਡਿਫੈਂਸ/ਵਾਰਡ ਕਮੇਟੀ ਮੈਂਬਰਾਂ, ਹੋਰ ਮੋਹਤਵਰ ਪੁਰਸ਼ਾ ਅਤੇ ਕਸਬਾ ਭੀਖੀ ਵਾਸੀਆਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਆਮ ਪਬਲਿਕ ਨੂੰ ਆਪਣੀ ਦੁਖ-ਤਕਲੀਫਾਂ ਅਤੇ ਸੁਝਾਅ ਪ੍ਰਸ਼ਾਸ਼ਨ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਗੂੜੇ ਹੋ ਸਕਣ ਅਤੇ ਸਹਿਯੋਗ ਦੀ ਭਾਵਨਾ ਵਿੱਚ ਵਾਧਾ ਹੋ ਸਕੇ।

ਇਹ ਵੀ ਪੜ੍ਹੋ  ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

ਇਸਤੋਂ ਇਲਾਵਾ ਮੀਟਿੰਗ ਵਿੱਚ ਪੁੱਜੇ ਨੋਜਵਾਨਾਂ/ਬੱਚਿਆ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਅਪੀਲ ਕੀਤੀ ਗਈ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾ ਤੋ ਜਾਣੂ ਕਰਾਇਆ ਗਿਆ ਅਤੇ ਪੁਲਿਸ ਪ੍ਰਸਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਮਾਨਸਾ ਪੁਲਿਸ ਵੱਲੋ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਹੁਣ ਤੱਕ 260 ਮੁਕਦਮੇ ਦਰਜ ਕਰਕੇ 385 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਐਸ.ਪੀ. ਵੱਲੋਂ ਅਖੀਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆਂ ਕਿ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਹਰ ਸਮੇਂ ਵਚਨਬੱਧ ਹੈ ਅਤੇ ਜਿਲ੍ਹਾ ਅੰਦਰ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ, ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜੰਗ ਵਿਚ ਮਜ਼ਬੂਤ ਤੇ ਸ਼ਾਂਤੀ ਵਿਚ ਰਾਜਨੇਤਾ ਸਾਬਤ ਹੋਏ ਪ੍ਰਧਾਨ ਮੰਤਰੀ ਮੋਦੀ: ਸੁਖਬੀਰ ਸਿੰਘ ਬਾਦਲ

0

👉ਅਪਰੇਸ਼ਨ ਸਿੰਦੂਰ ਦੀ ਕੀਤੀ ਸ਼ਲਾਘਾ

👉ਕਿਹਾ ਕਿ ਪੰਜਾਬੀਆਂ ਨੇ ਇਕ ਵਾਰ ਫਿਰ ਆਪਣੇ ਦੇਸ਼ ਭਗਤ ਹੋਣ ਦੇ ਸਬੂਤ ਪੇਸ਼ ਕੀਤੇ, ਕਿਹਾ ਕਿ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਹੋਵੇ
Chandigarh News:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਚ ਅਤਿਵਾਦੀਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ’ਤੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਵਧਾਈ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸਰਹੱਦ ਪਾਰ ਤੋਂ ਸ਼ਾਂਤੀ ਦੇ ਵਿਰੋਧੀ ਦੁਸ਼ਮਣਾਂ ਨਾਲ ਨਜਿੱਠਣ ਵੇਲੇ ਇਕ ਮਜ਼ਬੂਤ ਤੇ ਸਪਸ਼ਟ ਲੀਡਰਸ਼ਿਪ ਪ੍ਰਦਾਨ ਕੀਤੀ ਹੈ।ਬਾਦਲ ਨੇ ਪ੍ਰਧਾਨ ਮੰਤਰੀ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਹਾਲਾਤ ਨਾਲ ਕੂਟਨੀਤਕ ਢੰਗ ਨਾਲ ਨਜਿੱਠਣ ਵਾਸਤੇ ਰਾਜਨੇਤਾ ਵਾਂਗੂ ਅਗਵਾਈ ਕੀਤੀ ਤੇ ਪਾਕਿਸਤਾਨੀ ਦੀ ਫੌਜੀ ਲੀਡਰਸ਼ਿਪ ਨੂੰ ਜੰਗਬੰਦੀ ਵਾਸਤੇ ਵਾਸ਼ਿੰਗਟਨ ਦੇ ਤਰਲੇ ਕੱਢਣ ਵਾਸਤੇ ਮਜਬੂਰ ਕੀਤਾ।ਉਹਨਾਂ ਕਿਹਾ ਕਿ ਜੰਗੀ ਮੈਦਾਨ ਵਿਚ ਫੈਸਲਾਕੁੰਨ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਕਰਾਅ ਬੰਦ ਕਰਨ ਲਈ ਪ੍ਰਵਾਨਗੀ ਦੇ ਕੇ ਸਹੀ ਰਾਜਨੇਤਾ ਹੋਣ ਦਾ ਸਬੂਤ ਦਿੱਤਾ।

ਇਹ ਵੀ ਪੜ੍ਹੋ  ਤਿੰਨ ਹਫ਼ਤਿਆਂ ਬਾਅਦ ਪਾਕਿਸਤਾਨ ਨੇ ਬੀਐਸਐਫ਼ ਦੇ ਜਵਾਨ ਨੂੰ ਭਾਰਤ ਨੂੰ ਵਾਪਸ ਸੌਪਿਆਂ

ਉਹਨਾਂ ਕਿਹਾ ਕਿ ਜਿੱਤ ਤੋਂ ਬਾਅਦ ਸ਼ਾਂਤੀ ਦੇ ਰਾਹ ’ਤੇ ਚੱਲਣਾ ਸਭ ਤੋਂ ਵੱਧ ਸਨਮਾਨਯੋਗ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਸਿਆਸਤਦਾਨਾਂ ਦੀ ਨਿਖੇਧੀ ਕੀਤੀ ਜਿਹਨਾਂ ਨੇ ਜੰਗਬੰਦੀ ਦੀ ਆਲੋਚਨਾ ਕੀਤੀ ਤੇ ਜੰਗ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਨੇ ਕਦੇ ਵੀ ਜੰਗ ਨਾਲ ਹੋਇਆ ਨੁਕਸਾਨ ਨਹੀਂ ਵੇਖਿਆ ਅਤੇ ਸਿਰਫ ਆਪਣੇ ਮਹਿਮਾਨ ਕਮਰਿਆਂ ਵਿਚ ਬੈਠ ਕੇ ਆਪਣੇ ਟੀ ਵੀ ’ਤੇ ਹੀ ਜੰਗਾਂ ਵੇਖੀਆਂ ਹਨ। ਉਹਨਾਂ ਕਿਹਾ ਕਿ ਇਹ ਲੋਕ ਦੇਸ਼ ਦੇ ਅਸਲ ਦੁਸ਼ਮਣ ਹਨ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਜੰਗ ਲੰਬੀ ਚਲਦੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪੈਂਦਾ। ਉਹਨਾਂ ਕਿਹਾ ਕਿ ਸਾਡੀ ਆਬਾਦੀ ਦੀ ਬਹੁ ਗਿਣਤੀ ਸਰਹੱਦੀ ਇਲਾਕਿਆਂ ਦੇ ਨੇੜੇ ਰਹਿੰਦੀ ਹੈ। ਉਹਨਾਂ ਕਿਹਾ ਕਿ ਜ਼ਿਆਦਾ ਸੰਘਣੀ ਆਬਾਦੀ ਵਾਲੇ ਸ਼ਹਿਰ ਵੀ ਸਰਹੱਦ ਦੇ ਨੇੜੇ ਹਨ। ਉਹਨਾਂ ਕਿਹਾ ਕਿ ਜੇਕਰ ਇਕ ਪੂਰਨ ਜੰਗ ਲੱਗ ਜਾਂਦੀ ਤਾਂ ਅਸੀਂ ਜੀਵਨ ਤੇ ਮਾਲ ਦੀ ਤਬਾਹੀ ਵੇਖਣੀ ਸੀ। ਉਹਨਾਂ ਕਿਹਾ ਕਿ ਅਪਰੇਸ਼ਨ ਸਿੰਦੂਰ ਤੋਂ ਬਾਅਦ ਅਕਾਲ ਪੁਰਖ ਦਾ ਦਾ ਧੰਨਵਾਦ ਹੈ ਕਿ ਦੋਹਾਂ ਮੁਲਕਾਂ ਵਿਚਾਲੇ ਜੰਗ ਬੰਦ ਹੋਈ।

ਇਹ ਵੀ ਪੜ੍ਹੋ  ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

ਬਾਦਲ ਨੇ ਕਿਹਾ ਕਿ ਇਸ ਸੰਕਟ ਵੇਲੇ ਵੀ ਸਿੱਖ ਕੌਮ ਦੇਸ਼ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਜਦੋਂ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਖ਼ਤਰਾ ਹੋਵੇ ਤਾਂ ਸਿੱਖ ਹਮੇਸ਼ਾ ਦੇਸ਼ ਦੀ ਰੱਖਿਆ ਵਾਸਤੇ ਮੋਹਰੀ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਏ ਜਾਣ ਵਰਗੀਆਂ ਦਲੀਲਾਂ ਦੇ ਕੇ ਸਿੱਖਾਂ ਨੂੰ ਭੜਕਾਉਣ ਦੇ ਬਹੁਤ ਯਤਨ ਕੀਤੇ ਪਰ ਉਹ ਸਫਲ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਸਿੱਖ ਕੌਮ ਜੰਗ ਵੀ ਨਹੀਂ ਚਾਹੁੰਦੀ ਸੀ ਪਰ ਉਹ ਉਹਨਾਂ ਦੇ ਅਤੇ ਦੇਸ਼ ਦੇ ਹਿੱਤਾਂ ਵਿਚ ਭੁਗਤਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ।ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਨ ਜੋ ਚਾਹੁੰਦ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਉਹਨਾਂ ਦੇ ਬੰਦੀ ਸਿੰਘਾਂ ਬਾਰੇ ਸਹੀ ਫੈਸਲੇ ਲਏ ਜਾਣ। ਉਹਨਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬ ਦੇ ਹੋਰ ਸਾਰੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਵੀ ਯਤਨ ਹੋਣੇ ਚਾਹੀਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਜਸਟਿਸ ਬੀਆਰ ਗਵਈ ਨੇ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

National News: ਦੇਸ ਦੀ ਸਰਬਉੱਚ ਅਦਾਲਤ ਦੇ ਸੀਨੀਅਰ ਜੱਜ ਜਸਟਿਸ ਬੀਆਰ ਗਵਈ ਨੇ ਅੱਜ ਬੁੱਧਵਾਰ ਨੂੰ 52ਵੇਂ ਚੀਫ਼ ਜਸਟਿਸ ਵਜੋਂ ਰਾਸ਼ਟਰਪਤੀ ਭਵਨ ਵਿਚ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਗਵਈ ਨੂੰ ਸੀਜੇਆਈ ਵਜੋਂ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਵੀ ਮੌਜੂਦ ਰਹੇ।ਜਸਟਿਸ ਗਵਈ ਮੌਜੂਦਾ ਸੀਜੇਆਈ ਸੰਜੀਵ ਖੰਨਾ ਦੀ ਥਾਂ ਲਈ ਹੈ, ਜਿੰਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ। ਜਸਟਿਸ ਗਵਈ ਦਾ ਕਾਰਜਕਾਲ ਸਿਰਫ਼ 23 ਨਵੰਬਰ 2025 ਹੈ। ਉਨ੍ਹਾਂ ਨੂੰ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਤਿੰਨ ਹਫ਼ਤਿਆਂ ਬਾਅਦ ਪਾਕਿਸਤਾਨ ਨੇ ਬੀਐਸਐਫ਼ ਦੇ ਜਵਾਨ ਨੂੰ ਭਾਰਤ ਨੂੰ ਵਾਪਸ ਸੌਪਿਆਂ

0

Ferozepur News: ਪਹਿਲਗਾਮ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ ਗਲਤੀ ਨਾਲ ਦੁਸਮਣ ਦੇਸ਼ ਦੇ ਦਰੱਖਤ ਦੀ ਛਾਂ ਹੇਠ ਬੈਠਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਅ ਨੂੰ ਅੱਜ ਬੁਧਵਾਰ ਨੂੰ ਪਾਕਿਸਤਾਨੀ ਰੈਂਜਰਾਂ ਨੇ ਭਾਰਤ ਦੇ ਵਾਪਸ ਹਵਾਲੇ ਕਰ ਦਿੱਤਾ ਹੈ। ਜਵਾਨ ਸ਼ਾਅ ਕਰੀਬ ਤਿੰਨ ਹਫ਼ਤੇ ਪਾਕਿਸਤਾਨੀ ਹਿਰਾਸਤ ਵਿਚੋਂ ਵਾਪਸ ਆਇਆ ਹੈ, ਜਿਸਨੂੰ 23 ਅਪ੍ਰੈਲ 2025 ਤੋਂ ਪਾਕਿਸਤਾਨ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਇਹ ਵੀ ਪੜ੍ਹੋ  ਮਜੀਠਾ ਕਾਂਡ; ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋਈ, DSP ਤੇ SHO ਤੋਂ ਬਾਅਦ ETO ਤੇ Inspector ਵੀ ਮੁਅੱਤਲ

ਬੀਐਸਐਫ਼ ਦੇ ਇੱਕ ਬੁਲਾਰੇ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੂਰਨਮ ਕੁਮਾਰ ਸ਼ਾਅ ਨੂੰ ਲਗਭਗ 10: 30 ਵਜੇ ਸੰਯੁਕਤ ਚੈੱਕ ਪੋਸਟ ਅਟਾਰੀ ਅੰਮ੍ਰਿਤਸਰ ਰਾਹੀਂ ਭਾਰਤ ਨੂੰ ਵਾਪਸ ਸੌਪਿਆ। ਜਵਾਨ ਨੂੰ ਵਾਪਸ ਲੈਣ ਲਈ ਬੀਐਸਐਫ਼ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਪਾਕਿਸਤਾਨ ਰੈਂਜਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਪ੍ਰੰਤੂ ਇਸ ਦੌਰਾਨ ਦੋਨਾਂ ਦੇਸ਼ਾਂ ਦੇ ਵਿਚਕਾਰ ਬਣੇ ਜੰਗੀ ਮਾਹੌਲ ਦੇ ਚੱਲਦਿਆਂ ਉਸਨੂੰ ਵਾਪਸ ਨਹੀਂ ਸੌਪਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਉਕਤ ਜਵਾਨ ਦੀ ਬਟਾਲੀਅਨ ਘਟਨਾ ਤੋਂ ਇੱਕ-ਦੋ ਪਹਿਲਾਂ ਹੀ ਸ਼੍ਰੀਨਗਰ ਤੋਂ ਇੱਥੈ ਆਈ ਸੀ ਤੇ ਉਸਦੀ ਡਿਊਟੀ ਤਾਰੋ-ਪਾਰ ਜਮੀਨ ਦੀ ਖ਼ੇਤੀ ਕਰਨ ਜਾਣ ਵਾਲੇ ਕਿਸਾਨਾਂ ਨਾਲ ਲੱਗੀ ਸੀ।

ਇਹ ਵੀ ਪੜ੍ਹੋ  ਪੰਜਾਬ ’ਚ ਇੱਕ ਐਸਐਸਪੀ ਸਹਿਤ ਤਿੰਨ ਪੁਲਿਸ ਅਫ਼ਸਰ ਬਦਲੇ

ਘਟਨਾ ਵਾਲੇ ਦਿਨ ਉਹ ਜਿਆਦਾ ਗਰਮੀ ਹੋਣ ਕਾਰਨ ਭੁਲੇਖੇ ਦੇ ਚੱਲਦਿਆਂ ਪਾਕਿਸਤਾਨੀ ਇਲਾਕੇ ਅੰਦਰ ਲੱਗੇ ਇੱਕ ਦਰੱਖਤ ਦੇ ਹੇਠਾਂ ਬੈਠ ਗਿਆ ਸੀ, ਜਿਸਨੂੰ ਸਰਹੱਦ ਦੀ ਉਲੰਘਣਾ ਦੇ ਦੋਸ਼ ਹੇਠ ਪਾਕਿਸਾਤਨੀ ਰੈਂਜਰਾਂ ਨੇ ਹਿਰਾਸਤ ਵਿਚ ਲੈ ਲਿਆ ਸੀ। ਮੂਲਰੂਪ ਵਿਚ ਪੱਛਮੀ ਬੰਗਾਲ ਨਾਲ ਸਬੰਧਤ ਜਵਾਨ ਸਾਅ ਦੀ ਪਤਨੀ ਵੀ ਆਪਣੇ ਪਤੀ ਦੀ ਵਾਪਸੀ ਲਈ ਪਿਛਲੇ ਕਈ ਦਿਨਾਂ ਤੋਂ ਇੱਥੇ ਪੁੱਜੀ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਵਿਜੀਲੈਂਸ ਦੇ ਇੰਸਪੈਕਟਰ ਨਗਿੰਦਰ ਬਰਾੜ ਨੂੰ ਸਦਮਾ,ਪਿਤਾ ਪ੍ਰੋ. ਬਸੰਤ ਸਿੰਘ ਬਰਾੜ ਦਾ ਹੋਇਆ ਦਿਹਾਂਤ, ਭੋਗ 18 ਨੂੰ

0

Bathinda News:ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਤਾਇਨਾਤ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੂੰ ਲੰਘੇ ਦਿਨ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਪ੍ਰੋ. ਬਸੰਤ ਸਿੰਘ ਬਰਾੜ 84 ਵਰ੍ਹਿਆਂ ਦੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਇਹ ਵੀ ਪੜ੍ਹੋ ਮਾਣ ਵਾਲੀ ਗੱਲ; Canada ਦੀ ਕੌਮੀ ਸਰਕਾਰ ’ਚ 3 ਪੰਜਾਬੀ ਬਣੇ ਮੰਤਰੀ

ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਪ੍ਰੋ. ਬਸੰਤ ਸਿੰਘ ਬਰਾੜ ਸਿਰਸਾ ਜ਼ਿਲ੍ਹੇ ਦੇ ਪਿੰਡ ਰਘੁਆਣਾ ਦੇ ਜੰਮਪਲ ਸਨ, ਜਿਨ੍ਹਾਂ ਨੇ ਲੰਮਾ ਸਮਾਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੜ੍ਹਾਇਆ ਸੀ ਅਤੇ ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਅੱਜ ਉਚ ਅਹੁੱਦਿਆਂ ‘ਤੇ ਕੰਮ ਕਰ ਰਹੇ ਹਨ।ਪ੍ਰੋ ਬਰਾੜ ਦੇ ਨਮਿੱਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਆਗਾਮੀ 18 ਮਈ 2025 ਦਿਨ ਐਤਵਾਰ ਨੂੰ ਗੁਰਦੂਆਰਾ ਜੀਵਨ ਪ੍ਰਕਾਸ਼ ਮਾਡਲ ਟਾਉੂਨ, ਫ਼ੇਜ-1 ਬਠਿੰਡਾ ਵਿਖੇ ਪਾਏ ਜਾਣਗੇ।

ਇਹ ਵੀ ਪੜ੍ਹੋ ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

ਇਸ ਮੌਕੇ ਰਿਸ਼ਤੇਦਾਰ, ਦੋਸਤ, ਮਿੱਤਰ, ਸਨੇਹੀਆਂ ਅਤੇ ਵੱਖ-ਵੱਖ ਵਿਭਾਗਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬਰਾੜ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਤੇ ਪ੍ਰੋ. ਬਸੰਤ ਸਿੰਘ ਦੇ ਤੁਰ ਜਾਣ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮਜੀਠਾ ਕਾਂਡ; ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋਈ, DSP ਤੇ SHO ਤੋਂ ਬਾਅਦ ETO ਤੇ Inspector ਵੀ ਮੁਅੱਤਲ

0

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦਾ ਸਿਲਸਿਲਾ ਹਾਲੇ ਰੁਕ ਨਹੀਂ ਰਿਹਾ। ਇਸ ਕਾਂਡ ਦੇ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਪੁੱਜ ਗਈ ਹੈ। ਜਦੋਂਕਿ ਕਈ ਵਿਅਕਤੀ ਹਾਲੇ ਵੀ ਇਸ ਜ਼ਹਿਰਲੀ ਸ਼ਰਾਬ ਪੀਣ ਕਾਰਨ ਹਸਪਤਾਲ ਵਿਚ ਪਏ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਸ ਮਾਮਲੇ ਵਿਚ ਸਖ਼ਤੀ ਕਰਦਿਆਂ ਜਿੱਥੇ ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਨਾ ਸਮੇਤ ਕਈ ਸਥਾਨਕ ਵਿਤਰਕਾਂ ਅਤੇ ਉਦਯੋਗਿਕ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

ਉਥੇ ਡੀਐਸਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਥਾਣਾ ਮਜੀਠਾ ਐਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਹੁਣ ਅਬਾਕਾਰੀ ਵਿਭਾਗ ਦੇ ਈਟੀਓ ਮੁਨੀਸ਼ ਗੋਇਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਮਾਣ ਵਾਲੀ ਗੱਲ; Canada ਦੀ ਕੌਮੀ ਸਰਕਾਰ ’ਚ 3 ਪੰਜਾਬੀ ਬਣੇ ਮੰਤਰੀ

ਜਿਕਰਯੋਗ ਹੈ ਕਿ ਪਿੰਡ ਭੰਗਾਲੀ ਕਲਾਂ ’ਚ ਇੱਕ ਇੱਟਾਂ ਦੇ ਭੱਠੇ ਉਪਰ ਕੰਮ ਕਰਨ ਵਾਲੇ ਮਜਦੂਰਾਂ ਵੱਲੋਂ ਸੋਮਵਾਰ ਦੀ ਸ਼ਾਮ ਨੂੰ ਉਕਤ ਜ਼ਹਿਰਲੀ ਸ਼ਰਾਬ ਪੀਤੀ ਸੀ। ਜਿਸ ਕਾਰਨ ਪਹਿਲੀ ਰਾਤ ਹੀ 7 ਮੌਤਾਂ ਹੋ ਗਈਆਂ ਸਨ ਤੇ ਬੀਤੇ ਕੱਲ 13 ਜਣਿਆਂ ਨੇ ਹੋਰ ਦਮ ਤੋੜ ਦਿੱਤਾ ਸੀ। ਇਸ ਸਬੰਧੀ ਐਫਆਈਆਰ ਨੰਬਰ 42/25 ਥਾਣਾ ਮਜੀਠਾ ਵਿਖੇ ਅਤੇ ਐਫਆਈਆਰ ਨੰਬਰ 16/25 ਥਾਣਾ ਕੱਥੂਨੰਗਲ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 105 ਅਤੇ 103, ਆਬਕਾਰੀ ਐਕਟ ਦੀ ਧਾਰਾ 61ਏ ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਝੋਨੇ ਦੀ ਥਾਂ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗੀ 7 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮਾਲੀ ਸਹਾਇਤਾ : ਡਿਪਟੀ ਕਮਿਸ਼ਨਰ

Bathinda News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋ ਫਸਲੀ-ਵਿਭਿੰਨਤਾ ਤਹਿਤ ਝੋਨੇ ਦੀ ਥਾਂ ‘ਤੇ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੀ ਪਾਇਲਟ ਪ੍ਰੋਜੈਕਟ ਅਧੀਨ ਚੋਣ ਕੀਤੀ ਗਈ ਹੈ। ਇਸੇ ਤਹਿਤ ਝੋਨੇ ਦੀ ਥਾਂ ‘ਤੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇ ਨਾਲ-ਨਾਲ 7 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੱਕੀ ਦੀ ਕਾਸ਼ਤ ਨੂੰ ਸਫਲ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ।

ਇਹ ਵੀ ਪੜ੍ਹੋ ਪੰਜਾਬ ’ਚ ਇੱਕ ਐਸਐਸਪੀ ਸਹਿਤ ਤਿੰਨ ਪੁਲਿਸ ਅਫ਼ਸਰ ਬਦਲੇ

ਜ਼ਿਲ੍ਹੇ ਵਿੱਚ ਜ਼ਿਆਦਾ ਰਕਬਾ ਨਰਮੇ ਦੀ ਕਾਸ਼ਤ ਹੇਠੋ ਨਿਕਲ ਕੇ ਝੋਨੇ ਹੇਠ ਆ ਗਿਆ ਹੈ ਪਰੰਤੂ ਜ਼ਮੀਨੀ ਪਾਣੀ ਦੀ ਕੁਆਲਿਟੀ ਮਾੜੀ ਹੋਣ ਕਰਕੇ ਝਾੜ ਵੀ ਘੱਟ ਮਿਲਦਾ ਹੈ ਤੇ ਜ਼ਮੀਨ ਤੇ ਵੀ ਮਾੜਾ ਅਸਰ ਪੈਂਦਾ ਹੈ।ਜ਼ਿਲ੍ਹੇ ਵਿੱਚ 4 ਈਥਾਨੋਲ ਪਲਾਂਟ ਕੰਮ ਕਰਦੇ ਹੋਣ ਕਰਕੇ ਬਹੁਤ ਵੱਡੀ ਮਾਤਰਾ ਵਿੱਚ ਮੱਕੀ ਦੀ ਖਪਤ ਹੁੰਦੀ ਹੈ ਜੋ ਕਿ ਬਾਹਰਲੇ ਸੂਬਿਆਂ ਤੋ ਮੰਗਵਾਈ ਜਾਂਦੀ ਹੈ। ਇਸ ਤੋ ਇਲਾਵਾ ਪਸ਼ੂ ਖੁਰਾਕ ਅਤੇ ਪੋਲਟਰੀ ਫੀਡ ਵਿੱਚ ਵੀ ਮੱਕੀ ਦੀ ਵਰਤੋ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦੀ ਯੋਜਨਾ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ ਇਸ ਸਾਉਣੀ ਦੌਰਾਨ 2500 ਹੈਕਟੇਅਰ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ ਮਾਣ ਵਾਲੀ ਗੱਲ; Canada ਦੀ ਕੌਮੀ ਸਰਕਾਰ ’ਚ 3 ਪੰਜਾਬੀ ਬਣੇ ਮੰਤਰੀ

ਇਸੇ ਲੜੀ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਵੱਲੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਅਧਿਕਾਰੀਆਂ⁄ ਕਰਮਚਾਰੀਆਂ ਅਤੇ ਕਿਸਾਨ ਮਿੱਤਰਾਂ ਨੂੰ ਮੱਕੀ ਦੀ ਕਾਸ਼ਤ ਸਬੰਧੀ ਅਹਿਮ ਨੁਕਤਿਆਂ ਬਾਰੇ ਟਰੇਨਿੰਗ ਦਿੱਤੀ ਗਈ ਜੋ ਕਿ ਅੱਗੇ ਕਿਸਾਨਾਂ ਨਾਲ ਤਾਲਮੇਲ ਕਰਕੇ ਮੱਕੀ ਦੀ ਬਿਜਾਈ ਨੂੰ ਉਤਸ਼ਾਹਿਤ⁄ਪ੍ਰੇਰਿਤ ਕਰਨਗੇ। ਮੱਕੀ ਦੀ ਬਿਜਾਈ ਮਈ ਦੇ ਅਖੀਰਲੇ ਹਫਤੇ ਤੋਂ ਜੂਨ ਦੇ ਆਖੀਰ ਤੱਕ ਕੀਤੀ ਜਾ ਸਕਦੀ ਹੈ, ਜੋ ਵੀ ਕਿਸਾਨ ਮੱਕੀ ਦੀ ਬਿਜਾਈ ਕਰਨ ਦੇ ਚਾਹਵਾਨ ਹਨ, ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਦੇ ਬਲਾਕ⁄ਜ਼ਿਲ੍ਹਾ ਦਫਤਰ ਨਾਲ ਤਾਲਮੇਲ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਪੱਧਰ ‘ਤੇ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਧ ਤੋ ਵੱਧ ਸ਼ਮੂਲੀਅਤ ਕਰਨ ਤੇ ਲੋੜ ਅਨੁਸਾਰ ਬਲਾਕ⁄ਜ਼ਿਲ੍ਹਾ ਦਫਤਰ ਨਾਲ ਸੰਪਰਕ ਕਰ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ

0

Bathinda News: ਬੀਤੇ ਕੱਲ ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਫ਼ੌਜੀ ਛਾਉਣੀ ‘ਚੋਂ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਹੈ, ਜੋਕਿ ਪੇਸ਼ੇ ਵਜੋਂ ਦਰਜ਼ੀ ਹੈ। ਗ੍ਰਿਫਤਾਰ ਕੀਤੇ ਨੌਜਵਾਨ ਦੀ ਪਹਿਚਾਣ ਰਕੀਬ ਵਾਸੀ ਰੁੜਕੀ ਉਤਰਾਖੰਡ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਰਕੀਬ ਪਿਛਲੇ ਦੋ ਸਾਲਾਂ ਤੋਂ ਛਾਉਣੀ ਵਿੱਚ ਦਰਜ਼ੀ ਦਾ ਕੰਮ ਕਰ ਰਿਹਾ ਸੀ। ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਇਸ ਸਬੰਧੀ ਪੁਲਿਸ ਕੋਲ ਮਿਲਟਰੀ ਪੁਲਿਸ ਨੇ ਜਾਣਕਾਰੀ ਦਿੱਤੀ ਸੀ, ਜਿਸਤੋਂ ਬਾਅਦ ਰਕੀਬ ਵਿਰੁਧ ਪਰਚਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ’ਚ ਇੱਕ ਐਸਐਸਪੀ ਸਹਿਤ ਤਿੰਨ ਪੁਲਿਸ ਅਫ਼ਸਰ ਬਦਲੇ

ਦਸਿਆ ਜਾ ਰਿਹਾ ਕਿ ਰਕੀਬ ਦਾ ਇੱਕ ਰਿਸ਼ਤੇਦਾਰ ਪਹਿਲਾਂ ਇੱਥੇ ਦਰਜ਼ੀ ਦਾ ਕੰਮ ਕਰਦਾ ਸੀ, ਜਿਸਨੇ ਉਸਨੂੰ ਇੱਥੈ ਲਿਆਂਦਾ ਸੀ। ਪੁਲਿਸ ਨੇ ਰਕੀਬ ਦਾ ਫ਼ੋਨ ਜ਼ਬਤ ਕਰ ਲਿਆ ਅਤੇ ਇਸਨੂੰ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ। ਪੁਲਿਸ ਨੂੰ ਉਮੀਦ ਹੈ ਕਿ ਉਸਨੇ ਫੋਨ ਤੋਂ ਕੁਝ ਮਹੱਤਵਪੂਰਨ ਜਾਣਕਾਰੀ ਹੱਥ ਲੱਗ ਸਕਦੀ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਛਾਉਣੀ ਵਿੱਚ ਜਾਸੂਸੀ ਦਾ ਇਹ ਇੱਕ ਮਹੀਨੇ ਵਿਚ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਮੋਚੀ ਨੂੰ ਗ੍ਰਿਫ਼ਤਾਰ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ’ਚ ਇੱਕ ਐਸਐਸਪੀ ਸਹਿਤ ਤਿੰਨ ਪੁਲਿਸ ਅਫ਼ਸਰ ਬਦਲੇ

0

Chandigarh News: ਬੀਤੀ ਦੇਰ ਰਾਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਇੱਕ ਐਸਐਸਪੀ ਤਹਿਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਜਾਰੀ ਹੁਕਮਾਂ ਤਹਿਤ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ (ਕਰਾਈਮ) ਹਰਮਨਦੀਪ ਸਿੰਘ ਹੰਸ ਨੂੰ ਐਸ.ਏ.ਐਸ. ਨਗਰ ਦਾ ਨਵਾਂ ਐਸ.ਐਸ.ਪੀ. ਲਗਾਇਆ ਗਿਆ ਹੈ

ਇਹ ਵੀ ਪੜ੍ਹੋ ਮਾਣ ਵਾਲੀ ਗੱਲ; Canada ਦੀ ਕੌਮੀ ਸਰਕਾਰ ’ਚ 3 ਪੰਜਾਬੀ ਬਣੇ ਮੰਤਰੀ

ਜਦਕਿ ਇੱਥੇ ਦੇ ਮੌਜੂਦਾ ਐਸਐਸਪੀ ਦੀਪਕ ਪਾਰਿਕ ਨੂੰ ਸ਼੍ਰੀ ਹੰਸ ਦੀ ਥਾਂ ਤੈਨਾਤ ਕੀਤਾ ਗਿਆ ਹੈ। ਇਸਤੋਂ ਇਲਾਵਾ ਸ਼੍ਰੀਨੇਵਲਾ ਏਡੀਸੀਪੀ-2 ਨੂੰ ਐਸਏਐਸ ਨਗਰ ਵਿਚ ਐਸਪੀ ਸਿਟੀ ਨਿਯੁਕਤ ਕੀਤਾ ਗਿਆ ਹੈ। ਜਦਕਿ ਇੱਥੋਂ ਦੇ ਪਹਿਲੇ ਐਸਪੀ ਸਿਟੀ ਹਰਵੀਰ ਸਿੰਘ ਅਟਵਾਲ ਦੀ ਹਾਲੇ ਤੱਕ ਨਿਯੁਕਤੀ ਨਹੀਂ ਦਿੱਤੀ ਗਈ।