Home Blog Page 756

ਬਠਿੰਡਾ ’ਚ ਮੁੜ ਵੱਜੇ ਸਾਈਰ਼ਨ; ਰੈਡ ਅਲਰਟ ਜਾਰੀ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ

0

Bathinda News: ਪਾਕਿਸਤਾਨ ਨਾਲ ਵਧਦੇ ਤਨਾਅ ਦੌਰਾਨ ਬਠਿੰਡਾ ’ਚ ਮੁੜ ਤਿੰਨ ਘੰਟਿਆਂ ਬਾਅਦ ਦੂਜੀ ਵਾਰ ਖਤਰੇ ਦੇ ਸਾਈਰਨ ਵਜਾਏ ਗਏ ਹਨ। ਇਸਦੇ ਨਾਲ ਹੀ ਮੁੜ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਵੱਲੋਂ 10:44 ਵਜੇਂ ਜਾਰੀ ਇਸ ਰੈੱਡ ਅਲਰਟ ਵਿਚ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਗੌਰਤਲਬ ਹੈਕਿ ਇਸਤੋਂ ਪਹਿਲਾਂ ਸ਼ਨੀਵਾਰ ਸਵੇਰੇ 7:44 ਵਜੇਂ ਵੀ ਰੈੱਡ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੂਚੈਤ ਕੀਤਾ ਗਿਆ ਸੀ।

ਪਾਕਿਤਸਾਨ ਵੱਲੋਂ ਚੌਥੇ ਦਿਨ ਵੀ ਡਰੋਨ ਤੇ ਮਿਜ਼ਾਇਲ ਹਮਲੇ ਜਾਰੀ, ਦੋ ਘਰਾਂ ’ਚ ਡਰੋਨ ਡਿੱਗਣ ਕਾਰਨ ਲੱਗੀ ਅੱਗ

0

👉ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਹੋਇਆ ਰੈੱਡ ਅਲਰਟ,ਬਠਿੰਡਾ ‘ਚ ਵੀ ਧਮਾਕੇ ਦੀ ਚਰਚਾ
Punjab News: ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਵੱਲੋਂ 6-7 ਮਈ ਦੀ ਰਾਤ ਨੂੰ ਸ਼ੁਰੂ ਕੀਤੇ ‘ਅਪਰੇਸ਼ਨ ਸ਼ਿੰਦੂਰ’ ਤੋਂ ਬੁਖਲਾਏ ਪਾਕਿਸਤਾਨ ਵੱਲੋਂ ਭਾਰਤੀ ਖੇਤਰਾਂ ਤੇ ਖਾਸਕਰ ਪੰਜਾਬ ਵਿਚ ਹਮਲੇ ਜਾਰੀ ਹਨ। ਇਸ ਅਪਰੇਸ਼ਨ ਦੇ ਅੱਜ ਚੌਥੇ ਦਿਨ ਤੜਕਸਾਰ ਤੋਂ ਹੀ ਪਾਕਿਸਤਾਨ ਨੇ ਪੰਜਾਬ ਦੇ ਕਈ ਖੇਤਰਾਂ ਵਿਚ ਡਰੋਨ ਹਮਲੇ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਭਾਰਤੀ ਬਹਾਦਰ ਫ਼ੌਜਾਂ ਨੇ ਇੰਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਤੇ ਡਰੋਨ ਅਤੇ ਮਿਜ਼ਾਇਲਾਂ ਨੂੰ ਹਵਾ ਵਿਚ ਹੀ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ ਸਾਵਧਾਨ; ਬਠਿੰਡਾ ’ਚ ਮੁੜ ਹੋਇਆ ਰੈੱਡ ਅਲਰਟ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ

ਸਾਹਮਣੇ ਆਈਆਂ ਸੂਚਨਾਵਾਂ ਮੁਤਾਬਕ ਪਾਕਿਸਤਾਨ ਦੇ ਡਰੋਨ ਹਮਲੇ ਵਿਚ ਅੰਮ੍ਰਿਤਸਰ ਦੇ ਵਡਾਲਾ ਨੇੜੇ ਭਿੱਟੇਵਾੜ ਪਿੰਡ ਦੇ ਇੱਕ ਘਰ ’ਚ ਅੱਜ ਤੜਕਸਾਰ ਡਰੋਨ ਡਿੱਗ ਪਿਆ। ਇਸ ਡਰੋਨ ਨੂੰ ਪਹਿਲਾਂ ਹੀ ਹਵਾਈ ਫ਼ੌਜ ਵਜੋਂ ਹਵਾ ’ਚ ਨਸ਼ਟ ਕਰ ਦਿੱਤਾ ਸੀ ਪ੍ਰੰਤੂ ਇਸਦੇ ਟੁਕੜੇ ਉਕਤ ਘਰ ਦੇ ਪਸ਼ੂਆਂ ਵਾਲੇ ਵਾੜੇ ਵਿਚ ਡਿੱਗਣ ਕਾਰਨ ਅੱਗ ਲੱਗ ਗਈ। ਜਿਸਨੂੰ ਲੋਕਾਂ ਨੇ ਕਾਫ਼ੀ ਮੁਸ਼ੱਕਤ ਕਰਕੇ ਬੁਝਾਇਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਉਪਰ ਪੁਲਿਸ ਅਤੇ ਫ਼ੌਜ ਪੁੱਜੀ, ਜਿੰਨ੍ਹਾਂ ਜਾਂਚ ਤੋਂ ਬਾਅਦ ਇਸ ਮਲਬਾ ਇਕੱਠਾ ਕਰਕੇ ਆਪਣੇ ਨਾਲ ਲੈ ਗਏ।

ਇਹ ਵੀ ਪੜ੍ਹੋ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ ਜਨਤਾ ਦੀ ਕਹਾਣੀ; ਮੇਰੀ ਆਤਮਕਥਾ ਕਿਤਾਬ ਦੀ ਘੁੰਡ ਚੁਕਾਈ

ਇਸੇ ਤਰ੍ਹਾਂ ਫਿਰੋਜ਼ਪੁਰ ਦੇ ਪਿੰਡ ਖਾਈ ਕੀ ਫੇਮੇ ਵਿੱਚ ਬੀਤੀ ਰਾਤ ਇੱਕ ਘਰ ਵਿਚ ਡਰੋਨ ਡਿੱਗ ਪਿਆ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ। ਇਸ ਪ੍ਰਵਾਰ ਦੇ ਤਿੰਨ ਲੋਕ(ਪਤੀ, ਪਤਨੀ ਤੇ ਬੱਚਾ) ਜਖ਼ਮੀ ਹੋ ਗਿਆ। ਜਿੰਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ।ਇਸਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗਨੀਵਾਲ ਦੇ ਇੱਕ ਘਰ ਵਿਚ ਵੀ ਡਰੋਨ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਹਾਈ ਅਲਰਟ ‘ਤੇ; ਭਾਰਤ-ਪਾਕਿਸਤਾਨ ਤਣਾਅ ਦੇ ਚਲਦਿਆਂ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਮੁਸਤੈਦ

ਮੀਡੀਆ ਰੀਪੋਰਟਾਂ ਮੁਤਾਬਕ ਸ਼ਨੀਵਰ ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਵੀਇੱਕ ਪਾਕਿਸਤਾਨੀ ਮਿਜਾਇਲੀ ਡਿੱਗੀ ਹੈ, ਜਿਸਨੂੰ ਭਾਰਤੀ ਫ਼ੌਜ ਨੇ ਹਵਾ ਵਿਚ ਤਬਾਹ ਕਰ ਦਿੱਤਾ ਸੀ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਵੀ ਡਰੋਨ ਡਿੱਗਣ ਦੀ ਸੂਚਨਾ ਹੈ। ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਵਿਚਕਾਰ ਅੱਜ ਸਵੇਰੇ 4:30 ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਹੈ।

ਇਹ ਵੀ ਪੜ੍ਹੋ ਭਾਰਤੀ ਫੌਜ ਦੇ ਬੁਲਾਰੇ ਦਾ ਦਾਅਵਾ; ਪਾਕਿਸਤਾਨ ਨੇ ਬੀਤੀ ਰਾਤ ਵੀ ਬਠਿੰਡਾ ਫੌਜੀ ਛਾਉਣੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼

ਇਸ ਧਮਾਕੇ ਦੇ ਕਾਰਨ ਜ਼ਮੀਨ ’ਚ ਡੂੰਘਾ ਟੋਇਆ ਪਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ।ਓਧਰ ਹੁਸ਼ਿਆਰਪੁਰ ’ਚ ਟਾਂਡਾ ਉੜਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਬਠਿੰਡਾ ਦੇ ਭਿਸੀਆਣਾ ਨੇੜੇ ਵੀ ਸਵੇਰ ਸਮੇਂ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ, ਜਿਸਤੋਂ ਬਾਅਦ ਪੂਰੇ ਜਿਲ੍ਹੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਹਾਲਾਂਕਿ ਇਸ ਧਮਾਕੇ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਸਾਵਧਾਨ; ਬਠਿੰਡਾ ’ਚ ਮੁੜ ਹੋਇਆ ਰੈੱਡ ਅਲਰਟ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ

0

Bathinda News: ਪਾਕਿਸਤਾਨ ਨਾਲ ਵਧਦੇ ਤਨਾਅ ਦੌਰਾਨ ਬਠਿੰਡਾ ’ਚ ਮੁੜ ਰੈਡ ਅਲਰਟ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੂਚੈਤ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਰੈੱਡ ਅਲਰਟ ਵਿਚ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਬਿਜਲੀ ਕੱਟ ਨਹੀਂ ਦਿੱਤੀ ਜਾਵੇਗੀ ਪਰ ਹੋਰ ਸਾਰੇ ਉਪਾਅ ਲਾਗੂ ਰਹਿਣਗੇ।

ਇਹ ਵੀ ਪੜ੍ਹੋ ਮਾਮਲਾ ਪਾਰਕਿੰਗ ਦਾ; ਬਠਿੰਡਾ ’ਚ ਟੋਹ ਵੈਨ ਦੇ ਮੁਲਾਜਮ ਤੇ ਕਾਰ ਚਾਲਕ ਹੋਏ ਥੱਪੜੋ-ਥੱਪੜੀ

ਗੌਰਤਲਬ ਹੈਕਿ ਪਿਛਲੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਜੰਗ ਵਰਗੇ ਮਾਹੌਲ ਦੌਰਾਨ ਪਹਿਲੀ ਵਾਰ ਦਿਨ ਸਮੇਂ ਰੈੱਡ ਅਲਰਟ ਕੀਤਾ ਗਿਆ ਹੈ। ਬਠਿੰਡਾ ਵਿਚ ਇਸਤੋਂ ਪਹਿਲਾਂ ਵੀ 7-8 ਅਤੇ 8-9 ਦੀ ਰਾਤ ਨੂੰ ਪਾਕਿਸਤਾਨ ਵੱਲੋਂ ਬਠਿੰਡਾ ਛਾਉਣੀ ਅਤੇ ਹੋਰਨਾਂ ਖੇਤਰਾਂ ਨੂੰ ਟਾਰਗੇਟ ਕਰਕੇ ਡਰੋਨ ਤੇ ਮਿਜ਼ਾਇਲ ਹਮਲੇ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਨੂੰ ਭਾਰਤ ਦੀਆਂ ਬਹਾਦਰ ਫ਼ੌਜਾਂ ਨੇ ਆਸਮਾਨ ’ਚ ਹੀ ਨਸ਼ਟ ਕਰ ਦਿੱਤਾ ਸੀ। ਜਿਸਦਾ ਮਲਬਾ ਜ਼ਿਲ੍ਹੈ ਦੇ ਵੱਖ ਵੱਖ ਖੇਤਰਾਂ ਵਿਚ ਮਿਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ ਜਨਤਾ ਦੀ ਕਹਾਣੀ; ਮੇਰੀ ਆਤਮਕਥਾ ਕਿਤਾਬ ਦੀ ਘੁੰਡ ਚੁਕਾਈ

0

👉ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇ੍ਰਅ ਵੱਲੋਂ ਲਿਖਿਤ ਤੇ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਹੈ ਕਿਤਾਬ
Haryana News: ਭਾਰਤ ਦੇ ਉਪਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅੱਜ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਵੱਲੋਂ ਲਿਖਤ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਕਿਤਾਬ ਜਨਤਾ ਦੀ ਕਹਾਣੀ -ਮੇਰੀ ਆਤਮਕਥਾ ਦੀ ਘੁੰਡ ਚੁਕਾਈ ਕੀਤੀ। ਦਿੱਲੀ ਸਥਿਤੀ ਮਹਾਰਾਸ਼ਟਰ ਸਦਨ ਵਿੱਚ ਪ੍ਰਬੰਧਿਤ ਸਮਾਰੋਹ ਦੌਰਾਨ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਤੇ ਉਨ੍ਹਾਂ ਦੀ ਧਰਮ ਪਤਨੀ ਵਸੰਧਾ ਬੰਡਾਰੂ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਾਣ ਗਵਾਉਣ ਵਾਲੇ ਨਾਗਰਿਕਾਂ ਨੁੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।ਇਸ ਮੌਕੇ ‘ਤੇ ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਇਸ ਪੁਸਤਕ ਵਿੱਚ ਸਾਰਵਜਨਿਕ ਜੀਵਨ ਦੇ ਸੰਘਰਸ਼ਾਂ ਦੀ ਝਲਕ ਦਿਖਾਈ ਗਈ ਹੈ, ਜੋ ਸਾਰਥਕ ਨਤੀਜੇ ਦਵੇਗੀ।

ਇਹ ਵੀ ਪੜ੍ਹੋ  ਭਾਰਤੀ ਫੌਜ ਦੇ ਬੁਲਾਰੇ ਦਾ ਦਾਅਵਾ; ਪਾਕਿਸਤਾਨ ਨੇ ਬੀਤੀ ਰਾਤ ਵੀ ਬਠਿੰਡਾ ਫੌਜੀ ਛਾਉਣੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਚਨੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਦੇ ਢੰਗ ਇਜਾਦ ਕੀਤੇ ਹਨ, ਇਸ ਲਈ ਅੱਜ ਭਾਰਤ ਵਿਸ਼ਵ ਵਿੱਚ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਅਤੇ ਮਜਬੂਤ ਸੋਚ ਨੂੰ ਦਿਖਾਇਆ ਹੈ। ਸਾਡੀ ਸੇਨਾ ਨੇ ਭਾਰਤੀਆਂ ਦੀ ਆਨ-ਮਾਨ ਅਤੇ ਸ਼ਾਨ ਨੂੰ ਉੱਚਾ ਕਰਨ ਦਾ ਕੰਮ ਕੀਤਾ ਹੈ। ਭਾਰਤੀਅਤਾ ਸਾਡੀ ਪਹਿਚਾਣ ਹੈ ਅਤੇ ਰਾਸ਼ਟਰਵਾਦ ਸਾਡੇ ਲਈ ਸੱਭ ਤੋਂ ਉੱਪਰ ਹੈ।ਇਸ ਮੌਕੇ ‘ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਚਰਿੱਤਰ, ਸਮਰਪਣ ਅਤੇ ਦ੍ਰਿੜ ਵਿਸ਼ਵਾਸ ਹੀ ਜੀਵਨ ਦੇ ਤਿੰਨ ਮਹਤੱਵਪੂਰਣ ਪਹਿਲੂ ਹਨ। ਇੰਨ੍ਹਾਂ ਤਿੰਨ ਪਹਿਲੂਆਂ ‘ਤੇ ਕੰਮ ਕਰਦੇ ਹੋਏ ਜੀਵਨ ਦੀ ਹਰ ਚਨੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਵਿੱਚ ਉਨ੍ਹਾ ਦੇ ਜੀਵਨ ਦੇ ਵਿਸਤਾਰ ਤਜਰਬੇ ਸ਼ਾਮਿਲ ਕੀਤੇ ਗਏ ਹਨ ਜੋ ਸਦਾ ਆਉਣ ਵਾਲੀ ਪੀੜੀਆਂ ਲਈ ਪ੍ਰੇਰਣਾਦਾਈ ਰਹਿਣਗੇ।

ਇਹ ਵੀ ਪੜ੍ਹੋ  ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ

ਕਿਤਾਬ ਵਿੱਚ ਉਨ੍ਹਾਂ ਦੇ ਨਿਜੀ ਅਤੇ ਸਿਆਸੀ ਜੀਵਨ ਦੇ ਮਹਤੱਵਪੂਰਣ ਲੰਮ੍ਹੇ ਨੂੰ ਬਿਹਤਰੀਨ ਢੰਗ ਨਾਲ ਸਮੇਟਿਆ ਗਿਆ ਹੈ। ਇਹ ਕਿਤਾਬ ਇੱਕ ਕੇਂਦਰੀ ਮੰਤਰੀ ਵਜੋ ਉਨ੍ਹਾਂ ਦੀ ਪ੍ਰਸਾਸ਼ਨਿਕ ਕੁਸ਼ਲਤਾ ਅਤੇ ਇੱਕ ਜਨਪ੍ਰਤੀਨਿਧੀ ਵਜੋ ਲੋਕਾਂ ਦੀ ਸੇਵਾ ਦੇ ਪ੍ਰਤੀ ਸਮਰਪਣ ਦੀ ਝਲਕ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੇਖਕ ਅਤੇ ਕਵੀ ਨਹੀਂ ਹਨ ਪਰ ਕੋਵਿਡ ਸਮੇਂ ਦੌਰਾਨ ਉਨ੍ਹਾਂ ਨੂੰ ਮਿਲੇ ਤਜਰਬੇ ਓਡਿਓ ਰਿਕਾਰਡਿੰਗ ਰਾਹੀਂ ਕਿਤਾਬ ਵਿੱਚ ਸਮੇਟੇ ਗਏ ਹਨ।ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਦਾ ਸਾਧਾਰਣ ਸਮਾਜ ਦੇ ਹਿੱਤਾਂ ਲਈ ਸਮਰਪਿਤ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਉਹ ਸਾਰਿਆਂ ਦੇ ਤਹੇਦਿੱਲ ਤੋਂ ਧੰਨਵਾਦ ਕਰਦੇ ਹਨ। ਅੱਜ ਦੇ ਦਿਨ ਦਾ ਸ਼੍ਰੇਅ ਤੇ ਆਪਣੀ ਮਾਤਾ ਇਸ਼ਵਮਾ ਜੀ ਨੂੰ ਦਿੰਦੇ ਹਨ, ਜਿਨ੍ਹਾਂ ਦੇ ਯਤਨਾਂ ਨਾਲ ਉਨ੍ਹਾਂ ਨੇ ਆਪਣਾ ਜੀਵਨ ਸਮਾਜਿਕ ਕੰਮਾਂ, ਵਿਸ਼ੇਸ਼ਕਰ ਝੁੱਗੀ ਵਿਕਾਸ ਅਤੇ ਆਪਦਾ ਰਾਹਤ ਯਤਨਾਂ ਵਿੱਚ ਸਰਗਰਮ ਕੀਤਾ। ਉਨ੍ਹਾਂ ਦਾ ਇਹ ਸਮਰਪਣ ਸਭਿਆਚਾਰਕ ਅਤੇ ਸਵੈਛਿੱਕ ਸੰਗਠਨਾਂ ਨਾਲ ਜੁੜੇ ਰਹਿ ਕੇ ਸਮਾਜਿਕ ਭਲਾਈ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜਾ ਵੜਿੰਗ ਨੇ ਲੁਧਿਆਣਾ ਦੇ ਡੀਸੀ ਨਾਲ ਮੁਲਾਕਾਤ ਕੀਤੀ

0

👉ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ
Ludhiana News:ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮੀਟਿੰਗ ਕਰਕੇ ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਜ਼ਿਲ੍ਹੇ ਵਿੱਚ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ।ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਵੜਿੰਗ ਨੇ ਕਿਹਾ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਜਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ  ਭਾਰਤੀ ਫੌਜ ਦੇ ਬੁਲਾਰੇ ਦਾ ਦਾਅਵਾ; ਪਾਕਿਸਤਾਨ ਨੇ ਬੀਤੀ ਰਾਤ ਵੀ ਬਠਿੰਡਾ ਫੌਜੀ ਛਾਉਣੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼

ਉਨ੍ਹਾਂ ਲੋਕਾਂ ਨੂੰ ਸਿਰਫ਼ ਸਰਕਾਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।ਵੜਿੰਗ ਨੇ ਕਿਹਾ, ਪੂਰਾ ਦੇਸ਼ ਸਾਡੀਆਂ ਹਥਿਆਰਬੰਦ ਸੈਨਾਵਾਂ ‘ਤੇ ਮਾਣ ਕਰਦਾ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਵਧੀਆ ਕੰਮ ਕਰ ਰਹੀਆਂ ਹਨ। “ਅਸੀਂ ਸਾਰੇ ਇੱਕਜੁੱਟ ਹਾਂ ਅਤੇ ਆਪਣੇ ਰੱਖਿਆ ਬਲਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ।”ਇੱਕ ਵੱਖਰੀ ਮੀਟਿੰਗ ਵਿੱਚ, ਉਨ੍ਹਾਂ ਨੇ ਜਗਰਾਉਂ ਵਿੱਚ ਕੂੜੇ ਦੇ ਡੰਪ ਨੂੰ ਤਬਦੀਲ ਕਰਨ ਦੀ ਮੰਗ ਕੀਤੀ। ਵੜਿੰਗ ਨੇ ਜਗਰਾਉਂ ਸ਼ਹਿਰ ਦੇ ਕੌਂਸਲਰਾਂ ਦੇ ਇੱਕ ਵਫ਼ਦ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮਿਲੇ।ਉਨ੍ਹਾਂ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਕੂੜੇ ਦੇ ਡੰਪ ਨੂੰ ਕਿਸੇ ਹੋਰ ਢੁਕਵੀਂ ਜਗ੍ਹਾ ‘ਤੇ ਤਬਦੀਲ ਕੀਤਾ ਜਾਵੇ ਜਿੱਥੇ ਇਸ ਨਾਲ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।

ਇਹ ਵੀ ਪੜ੍ਹੋ  ਤਰਨਤਾਰਨ ਤੋਂ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਅਤੇ 7.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ

ਲੁਧਿਆਣਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਨਾਗਰਿਕ ਮੁੱਦਾ ਹੈ ਕਿਉਂਕਿ ਲੋਕ ਇਸ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਗਰਾਉਂ ਦੇ ਵਸਨੀਕਾਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਸਾਫ਼-ਸੁਥਰੇ ਵਾਤਾਵਰਣ ਦਾ ਪੂਰਾ ਹੱਕ ਹੈ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਮੰਗ ਨੂੰ ਧੀਰਜ ਨਾਲ ਸੁਣਿਆ ਅਤੇ ਇਸ ਮਾਮਲੇ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਵੜਿੰਗ ਨੇ ਗਿੱਲ ਵਿਧਾਨ ਸਭਾ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਆਪਣੇ ਸਥਾਨਕ ਖੇਤਰ ਵਿਕਾਸ ਫੰਡ ਵਿੱਚੋਂ 62.5 ਲੱਖ ਰੁਪਏ ਦੇ ਚੈੱਕ ਵੀ ਵੰਡੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਨਰਮੇਂ ਹੇਠ ਰਕਬਾ ਵਧਾਉਣ ਸਬੰਧੀ ਪਿੰਡਾਂ ਵਿੱਚ ਲਗਾਏ ਕਿਸਾਨ ਸਿਖਲਾਈ ਕੈਂਪ

0

Mansa News:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਨਸਾ ਦੀ ਟੀਮ ਵੱਲੋਂ ਬਲਾਕ ਮਾਨਸਾ ਦੇ ਪਿੰਡ ਨੰਗਲ ਖੁਰਦ ਵਿਖੇ ਜਿਲ੍ਹਾ ਸਿਖਲਾਈ ਅਫਸਰ ਮਾਨਸਾ ਡਾ.ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੋਲਦਿਆਂ ਡਾ.ਸਿਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਫਸਲੀ ਵਿਭਿੰਨਤਾ ਸਕੀਮ ਅਧੀਨ ਨਰਮੇਂ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕਰ ਰਹੀ ਹੈ। ਜਿਵੇਂ ਕਿ ਸਰਕਾਰ ਨਹਿਰੀ ਪਾਣੀ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਅਤੇ ਕਾਟਨ ਦੇ ਬੀ ਟੀ ਬੀਜ ਤੇ 33ਫ਼ੀਸਦੀ ਸਬਸਿਡੀ ਦੇ ਰਹੀ ਹੈ ।

ਇਹ ਵੀ ਪੜ੍ਹੋ  ਭਾਰਤੀ ਫੌਜ ਦੇ ਬੁਲਾਰੇ ਦਾ ਦਾਅਵਾ; ਪਾਕਿਸਤਾਨ ਨੇ ਬੀਤੀ ਰਾਤ ਵੀ ਬਠਿੰਡਾ ਫੌਜੀ ਛਾਉਣੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਰਮੇਂ ਦੇ ਬੀਜ ਤੇ ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਦਾ ਲਾਹਾ ਲੈਣ,ਬੀਜ ਪੱਕੇ ਬਿੱਲ ਤੇ ਲੈਣ ਉਪਰੰਤ ਇਸ ਨੂੰ ਵਿਭਾਗ ਦੇ ਪੋਰਟਲ ਤੇ ਅਪਲੋਡ ਕਰਵਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਨਰਮੇਂ ਦੀ ਬਿਜਾਈ ਭਰਵੀਂ ਰੌਣੀ ਉਪਰੰਤ ਹੀ ਕੀਤੀ ਜਾਵੇ।ਇਸ ਤੋਂ ਇਲਾਵਾ ਨਰਮੇਂ ਦੀ ਫਸਲ ਤੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਅਧੀਨ ਬਦਲਵੀਆਂ ਫਸਲਾਂ ਜਿਵੇਂ ਕਿ ਮੂੰਗੀ,ਅਰਹਰ,ਭਿੰਡੀ ਅਦਿ ਫਸਲਾਂ ਨਰਮੇਂ ਨੇੜੇ ਨਾ ਬੀਜੀਆਂ ਜਾਣ।ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਵੀ ਸਲਾਹ ਦਿੱਤੀ ਇਸ ਮੌਕੇ ਸ੍ਰੀ ਧਰਮਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਅਤੇ ਸ੍ਰੀ ਪਰਾਗਦੀਪ ਸਿੰਘ ਬੀ ਟੀ ਐਮ ਅਤੇ ਸ੍ਰੀ ਜ਼ੋਗਿੰਦਰ ਸਿੰਘ ਬੇਲਦਾਰ ਆਦਿ ਹਾਜਿਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਨੇ ਦੇਸ਼ ਦੇ ਬਦਲੇ ਹਾਲਾਤਾਂ ਨੂੰ ਦੇਖਦਿਆਂ ਮੋਰਚੇ ਨੂੰ ਕੀਤਾ ਸੀਮਤ

0

👉ਭੀੜ ਇਕੱਠੀ ਕਰਨ ਅਤੇ ਮਾਈਕ ਉਪਰ ਬੋਲਣ ’ਤੇ ਲੱਗੀ ਰੋਕ, ਪ੍ਰਸ਼ਾਸਨ ਵਿਰੁਧ ਨਹੀਂ ਹੋਵੇਗੀ ਨਾਅਰੇਬਾਜ਼ੀ
Bathinda News: ਸਥਾਨਕ ਅੰਬੇਡਕਰ ਪਾਰਕ ਵਿੱਚ ਬੱਸ ਸਟੈਂਡ ਨੂੰ ਬਚਾਉਣ ਲਈ ਲੱਗੇ ਮੋਰਚੇ ਨੂੰ ਚਲਾ ਰਹੀ ਸੰਘਰਸ਼ ਕਮੇਟੀ ਨੇ ਦੇਸ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਦੇਸ ਤੇ ਪ੍ਰਸ਼ਾਸਨ ਨਾਲ ਖੜਣ ਦਾ ਐਲਾਨ ਕੀਤਾ ਹੈ। ਧਰਨੇ ਦੇ ਅੱਜ ਪੰਦਰਵੇਂ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਦਸਿਆ ਕਿ ਇਸ ਮੁਸ਼ਕਲ ਦੀ ਘੜੀ ਦੌਰਾਨ ਸੰਘਰਸ਼ ਨੂੰ ਤੇਜ਼ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸਦੇ ਚੱਲਦੇ ਸੰਘਰਸ਼ ਕਮੇਟੀ ਨੇ ਹਾਲਾਤ ਠੀਕ ਨਾ ਹੋਣ ਤੱਕ ਮੋਰਚੇ ਵਿੱਚ ਭੀੜ ਵਧਾਉਣ ਤੋਂ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ  ਮਾਮਲਾ ਪਾਰਕਿੰਗ ਦਾ; ਬਠਿੰਡਾ ’ਚ ਟੋਹ ਵੈਨ ਦੇ ਮੁਲਾਜਮ ਤੇ ਕਾਰ ਚਾਲਕ ਹੋਏ ਥੱਪੜੋ-ਥੱਪੜੀ

ਇਸਤੋਂ ਇਲਾਵਾ ਮੋਰਚੇ ਵਿੱਚ ਭਾਸਣ ਲਈ ਮਾਈਕ ਦੀ ਵਰਤੋਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਹੈੱਪੀ ਨੇ ਕਿਹਾ ਕਿ ਇਸ ਗੰਭੀਰ ਮਾਹੌਲ ਵਿੱਚ ਹਰ ਨਾਗਰਿਕ ਦਾ ਫਰਜ ਹੈ ਕਿ ਉਹ ਦੇਸ਼ ਅਤੇ ਪ੍ਰਸ਼ਾਸਨ ਦੇ ਨਾਲ ਖੜ੍ਹਾ ਹੋਵੇ,ਇਸ ਲਈ ਮੋਰਚੇ ਨੇ ਵੱਡੇ ਫੈਸਲੇ ਲਏ ਹਨ। ਅਤੇ ਅੰਦੋਲਨ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਰੋਕ ਕੇ ਕੇਵਲ ਮੋਰਚੇ ਤੱਕ ਸੀਮਤ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਤੋਂ ਵੀ ਪਰਹੇਜ਼ ਕੀਤਾ ਜਾ ਰਿਹਾ ਹੈ। ਲਗਾਤਾਰ ਚੱਲ ਰਹੇ ਪੱਕੇ ਮੋਰਚੇ ਵਿੱਚ ਹਰ ਰੋਜ਼ ਨਵੀਆਂ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ। ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕ ਵੀ ਮੋਰਚੇ ਵਿੱਚ ਪਹੁੰਚ ਕੇ ਆਪਣਾ ਸਮਰਥਨ ਦੇ ਰਹੇ ਹਨ।ਗੁਰਵਿੰਦਰ ਸ਼ਰਮਾ ਨੇ ਕਿਹਾ ਮਾਹੌਲ ਠੀਕ ਹੁੰਦੇ ਹੀ ਅੰਦੋਲਨ ਤੇਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਤਰਨਤਾਰਨ ਤੋਂ 5 ਕਿਲੋ ਹੈਰੋਇਨ, ਸੱਤ ਪਿਸਤੌਲਾਂ ਅਤੇ 7.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ

ਸੰਦੀਪ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਲਦੀ ਹੀ ਲੋਕਾਂ ਦਾ ਭਰੋਸਾ ਜਿੱਤਣ ਲਈ ਕਮੇਟੀ ਦਾ ਗਠਨ ਕਰਕੇ ਮੋਰਚੇ ’ਚ ਬੈਠੇ ਲੋਕਾਂ ਦਾ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਬੱਸ ਸਟੈਂਡ ਬਦਲਣ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਬੀ.ਕੇ.ਯੂ. ਡਕੋਂਦਾ ਦੇ ਪ੍ਰਧਾਨ ਬਲਦੇਵ ਭਾਈਰੂਪਾ ਨੇ ਕਿਹਾ ਕਿ ਅਸੀਂ ਅਖੀਰ ਤੱਕ ਸੰਘਰਸ਼ ਕਮੇਟੀ ਦੇ ਨਾਲ ਹਾਂ ਅਤੇ ਲੋਕਾਂ ਦੇ ਨਿਆਂ ਲਈ ਲੜਾਂਗੇ। ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਕਿ ਇਹ ਅੰਦੋਲਨ ਹੁਣ ਜਨ ਹਿੱਤ ਅੰਦੋਲਨ ਬਣ ਗਿਆ ਹੈ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰੇਗਾ। ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਇਸ ਮੌਕੇ ਅਰੋੜਾ ਮਹਾਸਭਾ ਨੇ ਵੀ ਸਮਰਥਨ ਪੱਤਰ ਭੇਜਿਆ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੰਮ੍ਰਿਤਸਰ ਦੇ ਬਿਜਲੀ ਬੁਨਿਆਦੀ ਢਾਂਚੇ ਵਿੱਚ ਪ੍ਰਮੁੱਖ ਪ੍ਰਾਪਤੀਆਂ ਦਾ ਐਲਾਨ

0

Amritsar News:ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਵਿੱਤੀ ਸਾਲ 2024-25 ਲਈ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਤਹਿਤ ਅੰਮ੍ਰਿਤਸਰ ਦੇ ਬਿਜਲੀ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਆਧੁਨਿਕੀਕਰਨ ਸਬੰਧੀ ਪ੍ਰਗਤੀ ‘ਤੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਇੱਕ ਪ੍ਰਮੁੱਖ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਕੇਂਦਰ ਵਜੋਂ ਉਭਰ ਰਿਹਾ ਹੈ ਜਿਸ ਕਰਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੁਕਸਾਨ ਨੂੰ ਘਟਾਉਣ, ਕੁਸ਼ਲਤਾ ਵਧਾਉਣ ਅਤੇ ਨਿਵਾਸੀਆਂ ਤੇ ਕਾਰੋਬਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਇਸਦੇ ਪੁਰਾਣੇ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰਨ ਨੂੰ ਤਰਜੀਹ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਵੋਲਟੇਜ ਦੀ ਸਥਿਰਤਾ, ਤਕਨੀਕੀ ਅਤੇ ਵਪਾਰਕ ਨੁਕਸਾਨਾਂ ਨੂੰ ਘਟਾਉਣ ਅਤੇ ਭਵਿੱਖ ਵਿੱਚ ਗਰਿੱਡ ਨੂੰ ਸੁਰੱਖਿਅਤ ਬਣਾਉਣ ਲਈ ਸਮਾਰਟ ਤਕਨਾਲੋਜੀਆਂ ਨੂੰ ਅਪਣਾਉਣ ਵਰਗੇ ਮਹੱਤਵਪੂਰਨ ਖੇਤਰਾਂ ‘ਤੇ ਕੇਂਦ੍ਰਿਤ ਹੈ। ਇਸ ਪਹਿਲਕਦਮੀ ਵਿੱਚ ਬਿਜਲੀ ਟ੍ਰਾਂਸਫਾਰਮਰਾਂ ਦਾ ਵਿਸਥਾਰ, ਪੁਰਾਣੇ ਕੰਡਕਟਰਾਂ ਨੂੰ ਹਾਈ-ਟੈਂਪਰੇਚਰ ਲੋ-ਸੈਗ (ਐਚ.ਟੀ.ਐਲ.ਐਸ.) ਕੇਬਲਾਂ ਨਾਲ ਬਦਲਣਾ, ਐਡਵਾਂਸਡ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਲਗਾਉਣਾ ਅਤੇ ਚੋਰੀ ਵਾਲੇ ਅਤੇ ਪੁਰਾਣੇ ਸੰਵੇਦਨਸ਼ੀਲ ਖੇਤਰਾਂ ਵਿੱਚ ਭੂਮੀਗਤ ਕੇਬਲਿੰਗ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ  

ਇਸ ਤੋਂ ਇਲਾਵਾ, ਸੰਚਾਲਨ ਸਬੰਧੀ ਪਾਰਦਰਸ਼ਤਾ ਅਤੇ ਖਪਤਕਾਰਾਂ ਨੂੰ ਬਿਹਤਰ ਢੰਗ ਨਾਲ ਸੇਵਾ ਪ੍ਰਦਾਨ ਕਰਨ ਲਈ ਸਮਾਰਟ ਮੀਟਰਾਂ, ਐਸ.ਸੀ.ਏ.ਡੀ.ਏ. ਪ੍ਰਣਾਲੀਆਂ ਅਤੇ ਜੀ.ਆਈ.ਐਸ. -ਅਧਾਰਤ ਨਿਗਰਾਨ ਵਿਧੀਆਂ ਸਥਾਪਤ ਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ। ਪ੍ਰਾਜੈਕਟ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ, ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜ 12.5 ਐਮ.ਵੀ.ਏ. ਸਮਰੱਥਾ ਵਾਲੇ ਬਿਜਲੀ ਟ੍ਰਾਂਸਫਾਰਮਰਾਂ ਨੂੰ 20 ਐਮ.ਵੀ.ਏ. ਤੱਕ ਅੱਪਗ੍ਰੇਡ ਕੀਤਾ ਗਿਆ ਹੈ, ਜਦੋਂ ਕਿ ਚਾਰ 20 ਐਮ.ਵੀ.ਏ. ਯੂਨਿਟਾਂ ਨੂੰ 31.5 ਐਮ.ਵੀ.ਏ. ਤੱਕ ਅੱਪਗ੍ਰੇਡ ਕੀਤਾ ਗਿਆ ਹੈ। ਇਸੇ ਤਰ੍ਹਾਂ, ਗਰਿੱਡ ਦੀ ਸਮਰੱਥਾ ਨੂੰ ਵਧਾਉਣ ਲਈ ਪੰਜ ਨਵੇਂ 100 ਐਮ.ਵੀ.ਏ. ਟ੍ਰਾਂਸਫਾਰਮਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 5,200 ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਲਗਾਉਣ ਅਤੇ 4,060 ਓਵਰਲੋਡ ਯੂਨਿਟਾਂ ਨੂੰ ਬਦਲਣ ਦੇ ਨਾਲ-ਨਾਲ 508 ਕਿਲੋਮੀਟਰ ਤੋਂ ਵੱਧ ਹਾਈ-ਟੈਂਸ਼ਨ (ਐਚ.ਟੀ.) ਲਾਈਨਾਂ ਅਤੇ 299 ਕਿਲੋਮੀਟਰ ਲੋ-ਟੈਂਸ਼ਨ (ਐਲ.ਟੀ.) ਲਾਈਨਾਂ ਨੂੰ ਅੱਪਗ੍ਰੇਡ ਕੀਤਾ ਗਿਆ। ਲੋਡ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ, 60 ਫੀਡਰਾਂ ਨੂੰ ਵੰਡਿਆ ਗਿਆ ਹੈ ਅਤੇ ਬਿਜਲੀ ਦੀ ਵੱਧ ਚੋਰੀ ਵਾਲੇ ਖੇਤਰਾਂ ਵਿੱਚ ਏਰੀਅਲ ਬੰਚਡ ਕੇਬਲ (ਏ.ਬੀ.ਸੀ.) ਲਗਾਈਆਂ ਗਈਆਂ ਹਨ, ਜਿਸ ਨਾਲ ਐਗਰੀਗੇਟ ਟੈਕਨੀਕਲ ਅਤੇ ਕਮਰਸ਼ੀਅਲ (ਏ.ਟੀ. ਐਂਡ ਸੀ) ਨੁਕਸਾਨਾਂ ਵਿੱਚ 2 ਫ਼ੀਸਦੀ ਦੀ ਕਮੀ ਆਈ।

ਇਹ ਵੀ ਪੜ੍ਹੋ 

ਕੈਬਨਿਟ ਮੰਤਰੀ ਨੇ ਕਿਹਾ, “ਕੇਂਦਰੀ ਅੰਮ੍ਰਿਤਸਰ ਵਿੱਚ ਐਸ.ਸੀ.ਏ.ਡੀ.ਏ. ਪ੍ਰਣਾਲੀਆਂ ਦੇ ਏਕੀਕਰਨ ਅਤੇ ਜੀ.ਆਈ.ਐਸ. -ਅਧਾਰਤ ਐਸਟ ਮੈਪਿੰਗ, ਜੋ ਕਿ ਸ਼ਹਿਰ ਦੇ 70 ਫ਼ੀਸਦੀ ਨੈੱਟਵਰਕ ਨੂੰ ਕਵਰ ਕਰਦੀ ਹੈ, ਨੇ ਅਸਲ-ਸਮੇਂ ਦੀ ਨਿਗਰਾਨੀ ਅਤੇ ਨੁਕਸ ਦਾ ਪਤਾ ਲਗਾਉਣ ਵਿੱਚ ਕ੍ਰਾਂਤੀ ਲਿਆਂਦੀ ਹੈ।” ਉਨ੍ਹਾਂ ਕਿਹਾ ਕਿ ਸ਼ਹਿਰੀ ਕਲੱਸਟਰਾਂ ਵਿੱਚ 2,12,900 ਸਮਾਰਟ ਮੀਟਰ ਲਗਾਉਣ ਨਾਲ ਬਿਲਿੰਗ ਸਬੰਧੀ ਸਟੀਕਤਾ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਉਪਾਵਾਂ ਦੇ ਠੋਸ ਨਤੀਜੇ ਸਾਹਮਣੇ ਆਏ ਹਨ ਜਿਸ ਵਿੱਚ ਵੋਲਟੇਜ ਨਾਲ ਸਬੰਧਤ ਸ਼ਿਕਾਇਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ, ਸਿਸਟਮ ਦੀ ਉਪਲਬਧਤਾ 93.73 ਫ਼ੀਸਦ ਤੋਂ ਵੱਧ ਕੇ 97.25 ਫ਼ੀਸਦ ਹੋ ਗਈ ਹੈ ਅਤੇ ਬਿਲਿੰਗ ਕੁਸ਼ਲਤਾ ਵਿੱਚ 5 ਫ਼ੀਸਦ ਦਾ ਸੁਧਾਰ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਰੱਖਿਆ ਸਬੰਧੀ ਘਟਨਾਵਾਂ ਵਿੱਚ ਆਈ ਕਮੀ ਇਸ ਪ੍ਰਾਜੈਕਟ ਦੀ ਸਫਲਤਾ ਨੂੰ ਦਰਸਾਉਂਦੀ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2024-25 ਲਈ ਕੁੱਲ ਖਰਚ 283.05 ਕਰੋੜ ਰੁਪਏ ਸੀ ਅਤੇ 2025 ਅਤੇ 2027 ਦੌਰਾਨ ਆਉਣ ਵਾਲੇ ਪ੍ਰੋਜੈਕਟਾਂ ਲਈ ਵਾਧੂ 897.4 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਨਿਵੇਸ਼ ਦੇ 2.5 ਸਾਲਾਂ ਅੰਦਰ ਸਮਾਪਤ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ 

ਬਿਜਲੀ ਮੰਤਰੀ ਨੇ ਦੱਸਿਆ ਕਿ 2025-26 ਅਤੇ 2026-27 ਲਈ ਆਰ.ਡੀ.ਐਸ.ਐਸ. ਅਧੀਨ 600 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਇਸ ਵਿੱਚ 22 ਨਵੇਂ ਬਿਜਲੀ ਟ੍ਰਾਂਸਫਾਰਮਰਾਂ ਲਈ 69 ਕਰੋੜ ਰੁਪਏ, 8 ਸਬ-ਸਟੇਸ਼ਨਾਂ ਲਈ 90.05 ਕਰੋੜ ਰੁਪਏ, 221 ਫੀਡਰਾਂ ਦੀ ਵੰਡ ਅਤੇ ਨਵੀਨੀਕਰਨ ਲਈ 103.63 ਕਰੋੜ ਰੁਪਏ ਅਤੇ 2,134 ਵਾਧੂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਲਈ 73.02 ਕਰੋੜ ਰੁਪਏ ਸ਼ਾਮਲ ਹਨ।ਕੈਬਨਿਟ ਮੰਤਰੀ ਨੇ ਰਸਤੇ ਦੇ ਹੱਕ ਸਬੰਧੀ ਵਿਵਾਦਾਂ, ਮਾਨਸੂਨ ਦੌਰਾਨ ਮੁਸ਼ਕਲਾਂ, ਜਨਤਕ ਵਿਰੋਧ ਅਤੇ ਸਟਾਫ਼ ਦੀ ਘਾਟ ਵਰਗੀਆਂ ਚੁਣੌਤੀਆਂ ‘ਤੇ ਚਾਨਣਾ ਪਾਉਂਦਿਆਂ, ਇਨ੍ਹਾਂ ਰੁਕਾਵਟਾਂ ਨੂੰ ਹੱਲ ਕਰਨ ਲਈ ਮਾਨ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭੂਮੀਗਤ ਕੇਬਲਿੰਗ, ਵਿਆਪਕ ਪੱਧਰ ‘ਤੇ ਸਮਾਰਟ ਮੀਟਰ ਲਗਾਉਣ, ਰੈਪਿਡ-ਰਿਸਪਾਂਸ ਮੈਂਨਟੇਨੈਂਸ ਦਸਤੇ, ਭਾਈਚਾਰਕ ਜਾਗਰੂਕਤਾ ਮੁਹਿੰਮਾਂ ਅਤੇ ਕਰਮਚਾਰੀਆਂ ਦੇ ਹੁਨਰ ਨੂੰ ਨਿਖਾਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਹਰਭਜਨ ਸਿੰਘ ਈਟੀਓ ਨੇ ਕਿਹਾ, “ਇੰਟੀਗ੍ਰੇਟਿਡ ਡਿਜੀਟਲ ਡੈਸ਼ਬੋਰਡ ਸਾਰੇ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰੇਗਾ ਜਿਸ ਨਾਲ ਨਿਰਵਿਘਨ ਤਾਲਮੇਲ ਅਤੇ ਡੇਟਾ-ਅਧਾਰਤ ਫੈਸਲੇ ਲੈਣ ਨੂੰ ਯਕੀਨੀ ਬਣਾਇਆ ਜਾ ਸਕੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਨਾ ਸਿਰਫ਼ ਬਿਜਲੀ ਸਬੰਧੀ ਅੰਮ੍ਰਿਤਸਰ ਦੀਆਂ ਵਧਦੀਆਂ ਮੰਗਾਂ ਦੀ ਪੂਰਤੀ ਕਰਨਗੇ ਬਲਕਿ ਆਉਣ ਵਾਲੇ ਸਾਲਾਂ ਲਈ ਇੱਕ ਭਰੋਸੇਮੰਦ, ਸੁਰੱਖਿਅਤ ਅਤੇ ਉਪਭੋਗਤਾ-ਪੱਖੀ ਪਾਵਰ ਈਕੋਸਿਸਟਮ ਯਕੀਨੀ ਬਣਾਉਣਗੇ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਮਾਮਲਾ ਪਾਰਕਿੰਗ ਦਾ; ਬਠਿੰਡਾ ’ਚ ਟੋਹ ਵੈਨ ਦੇ ਮੁਲਾਜਮ ਤੇ ਕਾਰ ਚਾਲਕ ਹੋਏ ਥੱਪੜੋ-ਥੱਪੜੀ

0

Bathinda News: ਪਿਛਲੇ ਕਰੀਬ ਦੋ ਸਾਲਾਂ ਤੋਂ ਹੀ ਚਰਚਾ ਵਿਚ ਚੱਲੀ ਆ ਰਹੀ ਬਠਿੰਡਾ ਦੀ ਮਲਟੀਸਟੋਰੀ ਕਾਰ ਪਾਰਕਿੰਗ ਦੀ ਟੋਹ ਵੈਨ ਵੱਲੋਂ ਬਜ਼ਾਰ ’ਚ ਖ਼ੜੀ ਗੱਡੀ ਨੂੰ ਚੁੱਕਣ ਦਾ ਮਾਮਲਾ ਸ਼ੁੱਕਰਵਾਰ ਨੂੰ ਮੁੜ ਭਖ ਗਿਆ। ਇਸ ਦੌਰਾਨ ਟੋਹ ਵੈਨ ’ਚ ਮੌਜੂਦ ਨਗਰ ਨਿਗਮ ਦਾ ਇੱਕ ਕਰਮਚਾਰੀ ਤੇ ਬਜ਼ਾਰ ’ਚ ਖੜੀ ਕਾਰ ਦਾ ਚਾਲਕ ਆਪਸ ਵਿਚ ਥੱਪੜੋ-ਥਪੜੀ ਹੋ ਗਏ। ਬਾਅਦ ਵਿਚ ਨਗਰ ਨਿਗਮ ਦੇ ਮੁਲਾਜਮਾਂ ਵੱਲੋਂ ਦਿੱਤੀ ਸਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਅੱਧੀ ਦਰਜ਼ਨ ਲੋਕਾਂ ਵਿਰੁਧ ਪਰਚਾ ਦਰਜ਼ ਕਰਨ ਦੀ ਵੀ ਸੂਚਨਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਹਾਈ ਅਲਰਟ ‘ਤੇ; ਭਾਰਤ-ਪਾਕਿਸਤਾਨ ਤਣਾਅ ਦੇ ਚਲਦਿਆਂ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਮੁਸਤੈਦ

ਮਿਲੀ ਜਾਣਕਾਰੀ ਮੁਤਾਬਕ ਕਿਸੇ ਨਜਦੀਕੀ ਪਿੰਡ ਦਾ ਇੱਕ ਸਾਬਕਾ ਫ਼ੌਜੀ ਆਪਣੀ ਕਾਰ ’ਤੇ ਪਤਨੀ ਤੇ ਪ੍ਰਵਾਰ ਵਾਲਿਆਂ ਨਾਲ ਸਥਾਨਕ ਸਿਰਕੀ ਬਜ਼ਾਰ ਦੇ ਵਿਚ ਖ਼ਰੀਦਦਾਰੀ ਕਰਨ ਦੇ ਲਈ ਆਇਆ ਹੋਇਆ ਸੀ। ਉਸਨੇ ਕਾਰ ਦੁਕਾਨ ਦੇ ਨਜਦੀਕ ਹੀ ਖ਼ੜੀ ਕਰ ਦਿੱਤੀ । ਇਸ ਦੌਰਾਨ ਟੋਹ ਵੈਨ ਵਾਲੇ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਕਾਰ ਨੂੰ ਟੋਹ ਕਰ ਲਿਆ। ਮੌਕੇ ’ਤੇ ਦੇਖਣ ਵਾਲਿਆਂ ਮੁਤਾਬਕ ਆਪਣੀ ਕਾਰ ਨੂੰ ਚੁੱਕਦਿਆਂ ਵੇਖ ਉਸਦਾ ਮਾਲਕ ਵੀ ਮੌਕੇ ’ਤੇ ਹੀ ਪੁੱਜ ਗਿਆ ਤੇ ਉਸਨੇ ਕਾਰ ਛੱਡਣ ਦੀ ਬੇਨਤੀ ਕੀਤੀ। ਪ੍ਰੰਤੂ ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਤਕਰਾਰ ਹੋ ਗਈ,ਜੋਕਿ ਬਾਅਦ ਚ ਕੁੱਟਮਾਰ ਤੱਕ ਪੁੱਜ ਗਈ।

ਇਹ ਵੀ ਪੜ੍ਹੋ ਡਿਪਟੀ ਕਮਿਸ਼ਨਰ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ

ਉਧਰ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ‘‘ ਨਿਗਮ ਮੁਲਾਜਮਾਂ ਵੱਲੋਂ ਉਨ੍ਹਾਂ ਕੋਲ ਸਿਕਾਇਤ ਪੁੱਜੀ ਹੈ, ਜਿਸਦੇ ਆਧਾਰ ’ਤੇ ਅੱਧੀ ਦਰਜ਼ਨ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕੀਤਾ ਜਾ ਰਿਹਾ। ’’ ਗੌਰਤਲਬ ਹੈ ਕਿ ਇਸ ਟੋਹ ਵੈਨ ਨੂੰ ਬੰਦ ਕਰਵਾਉਣ ਦੇ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ ਪ੍ਰੰਤੂ ਨਗਰ ਨਿਗਮ ਨੇ ਇਸਨੂੰ ਬੰਦ ਕਰਨ ਦੀ ਬਜ਼ਾਏ ਗੱਡੀਆਂ ਨੂੰ ਚੁੱਕਣ ਦਾ ਕੰਮ ਆਪਣੇ ਹੱਥ ਵਿਚ ਲੈ ਲਿਆ ਹੈ ਤੇ ਠੇਕੇਦਾਰ ਨੂੰ ਬੈਠੇ-ਬਿਠਾਏ ਕਮਾਈ ਕਰਕੇ ਦਿੱਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਆਪ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਹੋਰ ਤੇਜ਼ : ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ ਕੇਸਾਂ ਵਿੱਚ 34 ਮੁਲਜ਼ਮ ਗ੍ਰਿਫ਼ਤਾਰ

0

Punjab News:ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆਪਣੀ ਅਣਥੱਕ ਵਚਨਬੱਧਤਾ ਦੇ ਹਿੱਸੇ ਵਜੋਂ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 22 ਕੇਸਾਂ ਵਿੱਚ 23 ਸਰਕਾਰੀ ਮੁਲਾਜ਼ਮਾਂ ਅਤੇ 11 ਆਮ ਵਿਅਕਤੀਆਂ ਸਮੇਤ 34 ਵਿਅਕਤੀਆਂ ਨੂੰ ਜਾਲ ਵਿਛਾ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਨੀਤੀ ਤਹਿਤ ਕੰਮ ਕਰਦਿਆਂ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਬਿਨਾਂ ਕਿਸੇ ਢਿੱਲ ਦੇ ਸਰਗਰਮ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ ਭਾਰਤੀ ਫੌਜ ਦੇ ਬੁਲਾਰੇ ਦਾ ਦਾਅਵਾ; ਪਾਕਿਸਤਾਨ ਨੇ ਬੀਤੀ ਰਾਤ ਵੀ ਬਠਿੰਡਾ ਫੌਜੀ ਛਾਉਣੀ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਸੀ ਕੋਸ਼ਿਸ਼

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਕਾਰਵਾਈ ਤੱਕ ਹੀ ਸੀਮਤ ਨਹੀਂ, ਸਗੋਂ ਭ੍ਰਿਸ਼ਟ ਗਤੀਵਿਧੀਆਂ ਵਿਰੁੱਧ ਇੱਕ ਮਜ਼ਬੂਤ ​​ਪ੍ਰਣਾਲੀ ਸਥਾਪਤ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਮਿਆਦ ਦੌਰਾਨ ਵਿਜੀਲੈਂਸ ਬਿਊਰੋ ਨੇ ਵੱਖ-ਵੱਖ ਅਦਾਲਤਾਂ ਵਿੱਚ 12 ਚਲਾਣ ਦਾਇਰ ਕੀਤੇ ਅਤੇ 34 ਮੁਲਜ਼ਮਾਂ ਖਿਲਾਫ਼ 20 ਅਪਰਾਧਿਕ ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਵਿੱਚ 18 ਸਰਕਾਰੀ ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਵੱਖਰੇ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਲਈ ਵਿਜੀਲੈਂਸ ਪੜਤਾਲ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਵਿਜੀਲੈਂਸ ਬਿਊਰੋ ਦੀਆਂ ਕਾਨੂੰਨੀ ਸਫ਼ਲਤਾਵਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਲੜੇ ਗਏ ਰਿਸ਼ਵਤਖੋਰੀ ਦੇ ਤਿੰਨ ਕੇਸਾਂ ਵਿੱਚ ਵੱਖ-ਵੱਖ ਅਦਾਲਤਾਂ ਵੱਲੋਂ ਤਿੰਨ ਮੁਲਜ਼ਮਾਂ ਨੂੰ ਚਾਰ ਤੋਂ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਦੇ ਨਾਲ ਨਾਲ 10,000 ਤੋਂ 35,000 ਰੁਪਏ ਤੱਕ ਦੇ ਜੁਰਮਾਨੇ ਵੀ ਲਾਏ ਗਏ।

ਇਹ ਵੀ ਪੜ੍ਹੋ ਮਾਨ ਕੈਬਨਿਟ ਦਾ ਮਨੁੱਖੀ ਜਾਨਾਂ ਬਚਾਉਣ ਵਾਲਾ ਫੈਸਲਾ: ਹੁਣ ਜੰਗ ਅਤੇ ਅਤਿਵਾਦ ਪ੍ਰਭਾਵਿਤ ਲੋਕਾਂ ਨੂੰ ਵੀ ਮਿਲੇਗਾ ‘ਫਰਿਸ਼ਤੇ ਯੋਜਨਾ’ ਦਾ ਲਾਭ

ਬੁਲਾਰੇ ਨੇ ਸਰਕਾਰੀ ਤੰਤਰ ਨੂੰ ਹਰ ਪਾਸੋਂ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਵਿਜੀਲੈਂਸ ਬਿਊਰੋ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ ਅਤੇ ਨਾਗਰਿਕਾਂ ਨੂੰ ਇਸ ਮਿਸ਼ਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਸੂਚਨਾ ਦੇਣ ਲਈ ਲੋਕਾਂ ਨੂੰ 95012-00200 ‘ਤੇ ਵਟਸਐਪ ਰਾਹੀਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸਿੱਧੇ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਜਨਤਾ ਨੂੰ ਸ਼ਾਸਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਸਰਗਰਮ ਭਾਈਵਾਲ਼ ਬਣਨ ਦਾ ਅਧਿਕਾਰ ਦਿੰਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ