Home Blog Page 769

ਸੜਕਾਂ ਤੇ ਰੇਲ੍ਹਾਂ ਰੋਕਣ ਵਾਲਿਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

0

Punjab News: ਪਿਛਲੇ ਦਿਨੀਂ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਮੋਰਚੇ ਲਗਾਈ ਬੈਠੇ ਕਿਸਾਨਾਂ ਨੂੰ ਜਬਰੀ ਉਠਾਉਣ ਤੋਂ ਬਾਅਦ ਹੁਣ ਮੁੜ ਰੇਲ੍ਹਾਂ ਰੋਕਣ ਦੇ ਕੀਤੇ ਐਲਾਨ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕੀਤਾ ਹੈ। ਕੁੱਝ ਸਮਾਂ ਪਹਿਲਾਂ ਕੀਤੇ ਇੱਕ ਟਵੀਟ ਵਿਚ ਮੁੱਖ ਮੰਤਰੀ ਸ: ਮਾਨ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ,ਧਰਨੇ ਜਾਂ ਹੜਤਾਲਾਂ ..ਪਬਲਿਕ ਦੇ ਵਿਰੁੱਧ ਮੰਨੇ ਜਾਣਗੇ..ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ..ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ਼ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ..ਵਰਨਾ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ..

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਾਣੀਆਂ ਦਾ ਮੁੱਦਾ; ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ਼ ਸ਼ੁਰੂ; ਲਿਆਂਦਾ ਵਿਸ਼ੇਸ ਮਤਾ,ਦੇਖੋ ਲਾਈਵ

0

👉ਬੀਬੀਐਮਬੀ ਦੇ ਪੁਨਰਗਠਨ ਤੋਂ ਇਲਾਵਾ ਡੈਮ ਸੈਫਟੀ ਐਕਟ 2021 ਨੂੰ ਰੱਦ ਕਰਨ ਦੀ ਕੀਤੀ ਮੰਗ
Chandigarh News: ਪਿਛਲੇ ਕਈ ਦਿਨਾਂ ਤੋਂ ਦਰਿਆਵਾਂ ਦੇ ਪਾਣੀਆਂ ਨੂੰ ਲੈ ਕੇ ਪੰਜਾਬੀਆਂ ਵਿਚ ਪੈਦਾ ਹੋਏ ਤੌਖਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸੱਦਿਆਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇੱਕ ਰੋਜ਼ਾ ਇਜਲਾਸ ਸੋਮਵਾਰ 11 ਵਜੇਂ ਸ਼ੁਰੂ ਹੋ ਗਿਆ। ਹਾਲਾਂਕਿ ਇਸ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਇਸਨੂੰ 12 ਵਜੇਂ ਤੱਕ ਮੁਅੱਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰਜੋਤ ਬੈਂਸ ਵੱਲੋਂ ਲਗਾਤਾਰ ਚੌਥੇ ਦਿਨ ਨੰਗਲ ਡੈਮ ਦਾ ਦੌਰਾ 

12 ਵਜੇਂ ਸ਼ੁਰੂ ਹੋਏ ਮੁੜ ਸਦਨ ਵਿਚ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਸ ਭਖੇ ਹੋਏ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ 6 ਅਪ੍ਰੈਲ ਨੂੰ ਹਰਿਆਣਾ ਵੱਲੋਂ ਆਪਣੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਗਈ ਸੀ, ਜਿਸਨੂੰ ਮਨੁੱਖਤਾ ਦੇ ਅਧਿਕਾਰ ’ਤੇ ਮੰਨਦਿਆਂ 4 ਹਜ਼ਾਰ ਕਿਊਸਕ ਪਾਣੀ ਦਿੱਤਾ ਗਿਆ ਪ੍ਰੰਤੂ ਹੁਣ ਅਚਾਨਕ 8500 ਕਿਊਸਕ ਪਾਣੀ ਦੀ ਮੰਗ ਰੱਖ ਦਿੱਤੀ ਗਈ, ਜੋਕਿ ਸਰਾਸਰ ਧੱਕਾ ਹੈ।

ਇਹ ਵੀ ਪੜ੍ਹੋ ਬਠਿੰਡਾ ’ਚ ਲੁਟੇਰਿਆਂ ਨੇ ਗੋ+ਲੀਆਂ ਚਲਾ ਕੇ CIA ਦੇ ਥਾਣੇਦਾਰ ਨੂੰ ਕੀਤਾ ਜਖ਼.ਮੀ, ਜਵਾਬੀ ਕਾਰਵਾਈ ’ਚ ਦੋ ਲੁਟੇਰੇ ਵੀ ਹੋਏ ਜਖ਼ਮੀ

ਉਨ੍ਹਾਂ ਵੱਲੋਂ ਇੱਕ ਵਿਸ਼ੇਸ ਮਤਾ ਲਿਆਂਦਾ ਗਿਆ, ਜਿਸਦੇ ਵਿਚ ਬੀਬੀਐਮਬੀ ਦੇ ਰਾਹੀਂ ਹਰਿਆਣਾ ਅਤੇ ਕੇਂਦਰ ਵੱਲੋਂ ਪੰਜਾਬ ਦੇ ਪਾਣੀਆਂ ਉਪਰ ਡਾਕਾ ਮਾਰਨ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨਾਲ ਹਮੇਸ਼ਾ ਧੱਕਾ ਹੁੰਦਾ ਰਿਹਾ ਤੇ ਪੰਜਾਬ ਵਿਚੋਂ ਗੁਜਰਦੇ ਸਤਿਲੁਜ, ਬਿਆਸ ਤੇ ਰਾਵੀ ਦਰਿਆ ਦਾ ਪਾਣੀ ਗੈਰ-ਰਿਪੇਅਰੀਅਨ ਰਾਜਾਂ ਨੂੰ ਦਿੱਤਾ ਜਾ ਰਿਹਾ। ਜਦੋਂਕਿ ਨਿਯਮਾਂ ਮੁਤਾਬਕ ਇਹ ਦੂਜੇ ਰਾਜ਼ਾਂ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਵੱਲੋਂ ਪੇਸ਼ ਕੀਤੇ ਮਤੇ ਵਿਚ 1960 ਦੀ ਸਿੰਧੂ ਜਲ ਸੰਧੀ ਵੇਲੇ ਕੀਤੇ ਪਾਣੀਆਂ ਦੀ ਵੰਡ ਨੂੰ ਮੁੜ ਨਵੇਂ ਸਿਰਿਓ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਪੰਜਾਬ ਦੇ ਖੇਤਾਂ ਨੂੰ ਸੁਕਾ ਕੇ ਕਿਸੇ ਹੋਰ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ: ਬਰਿੰਦਰ ਕੁਮਾਰ ਗੋਇਲ

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੀਬੀਐਮਬੀ ਵੱਲੋਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾ ਰਹੀ।ਜਿਸਦੇ ਚੱਲਦੇ ਉਨ੍ਹਾਂ ਪ੍ਰਸਤਾਵ ਰਾਹੀਂ ਮੰਗ ਕੀਤੀ ਕਿ ਇਹ ਸਦਨ ਬੀਬੀਐਮੀ ਨੂੰ ਨਿਰਦੇਸ਼ ਦੇਵੇ ਕਿ ਇਸ ਸੰਦਰਭ ਵਿਚ ਕਾਨੂੰਨ ਦੀ ਪਾਲਣਾ ਕਰੇ। ਇਸਤੋਂ ਇਲਾਵਾ ਡੈਮ ਸੈਫ਼ਟੀ 2021 ਨੂੰ ਵੀ ਪੰਜਾਬ ਦੇ ਅਧਿਕਾਰਾਂ ਉਪਰ ਡਾਕਾ ਕਰਾਰ ਦਿੰਦਿਆਂ ਪੰਜਾਬ ਨੇ ਕਿਹਾ ਕਿ ਇਹ ਐਕਟ ਰਾਜ਼ਾਂ ਤੇ ਬੰਨ੍ਹਾਂ ਉਪਰ ਕੇਂਦਰ ਨੂੰ ਅਧਿਕਾਰ ਦਿੰਦਾ ਹੈ, ਜੋਕਿ ਸੰਘੀ ਢਾਂਚੇ ਦੇ ਬਿਲਕੁੱਲ ਖਿਲਾਫ਼ ਹੈ। ਉਨ੍ਹਾਂ ਪ੍ਰਸਤਾਵ ਰਾਹੀਂ ਸਦਨ ਕੋਲੋਂ ਇਹ ਵੀ ਮੰਗ ਕੀਤੀ ਕਿ ਡੈਮ ਸੈਫ਼ਟੀ 2021 ਨੂੰ ਵੀ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਬਠਿੰਡਾ ’ਚ ਲੁਟੇਰਿਆਂ ਨੇ ਗੋ+ਲੀਆਂ ਚਲਾ ਕੇ CIA ਦੇ ਥਾਣੇਦਾਰ ਨੂੰ ਕੀਤਾ ਜਖ਼.ਮੀ, ਜਵਾਬੀ ਕਾਰਵਾਈ ’ਚ ਦੋ ਲੁਟੇਰੇ ਵੀ ਹੋਏ ਜਖ਼ਮੀ

Bathinda News: ਬਠਿੰਡਾ ਸ਼ਹਿਰ ’ਚ ਬੀਤੀ ਸ਼ਾਮ ਲੁਟੇਰਿਆਂ ਵੱਲੋਂ ਗ੍ਰਿਫਤਾਰ ਕਰਨ ਆਈ ਪੁਲਿਸ ਟੀਮ ’ਤੇ ਗੋਲੀਆਂ ਚਲਾ ਕੇ ਸੀਆਈਏ ਦੇ ਇੱਕ ਥਾਣੇਦਾਰ ਨੂੰ ਜਖ਼ਮੀ ਕਰਨ ਦੀ ਸੂਚਨਾ ਹੈ। ਹਾਲਾਂਕਿ ਬਾਅਦ ਵਿਚ ਅੱਧੀ ਰਾਤ ਨੂੰ ਪੁਲਿਸ ਟੀਮ ਵੱਲੋਂ ਜਦ ਮੁੜ ਇੰਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਤਾਂ ਮੁੜ ਇੰਨ੍ਹਾਂ ਗੋਲੀਆਂ ਚਲਾ ਦਿੱਤੀਆਂ ਪ੍ਰੰਤੂ ਇਸ ਸਮੇਂ ਮੁਸਤੈਦ ਦਿਖ਼ਾਈ ਦੇ ਰਹੀ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਦੋਨੋਂ ਲੁਟੇਰੇ ਜਖ਼ਮੀ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਮੀਡੀਆ ਨੂੰ ਦਸਿਆ ਕਿ ਕੁੱਝ ਦਿਨ ਪਹਿਲਾਂ ਥਾਣਾ ਕੈਂਟ ਦੇ ਇਲਾਕੇ ਵਿਚ ਰਿਲਾਇੰਸ ਮਾਲ ਨਜਦੀਕ ਇੱਕ ਸਰਾਬ ਦੇ ਠੇਕੇ ’ਤੇ ਲੁੱਟ ਹੋਈ ਸੀ,

ਇਹ ਵੀ ਪੜ੍ਹੋ ਸੰਭੂ ਥਾਣੇ ਅੱਗੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਕਿਸਾਨ ਆਗੂ ਘਰਾਂ ’ਚ ਨਜ਼ਰਬੰਦ

ਜਿਸ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰੇ ਕਰਿੰਦੇ ਕੋਲੋਂ ਹਥਿਆਰਾਂ ਦੀ ਨੌਕ ‘ਤੇ 10 ਹਜ਼ਾਰ ਰੁਪਏ ਦੀ ਨਗਦੀ ਤੇ ਮੋਬਾਇਲ ਲੁੱਟ ਕੇ ਲੈ ਗਏ ਸਨ। ਇਸ ਸਬੰਧ ਵਿਚ ਪਰਚਾ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ। ਬੀਤੀ ਦੇਰ ਸ਼ਾਮ ਇਸੇ ਸਿਲਸਿਲੇ ਤਹਿਤ ਥਾਣੇਦਾਰ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਅਤੇ ਥਾਣਾ ਕੈਨਾਲ ਕਲੌਨੀ ਦੀ ਟੀਮ ਪਰਸਰਾਮ ਨਗਰ ਇਲਾਕੇ ਵਿਚ ਰੋਹਿਤ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਗਈ ਹੋਈ ਸੀ। ਇਸ ਦੌਰਾਨ ਉਥੇ ਦੋ ਨੌਜਵਾਨ ਮੌਕੇ ’ਤੇ ਪਾਏ ਗਏ ਜਦ ਪੁਲਿਸ ਪਾਰਟੀ ਉਨ੍ਹਾਂ ਕੋਲੋਂ ਪੁਛਗਿਛ ਕਰਨ ਲੱਗੀ ਤਾਂ ਇੱਕ ਨੌਜਵਾਨ ਨੇ ਆਪਣੇ ਡੱਬ ਵਿੱਚੋਂ ਅਚਾਨਕ ਪਿਸਤੌਲ ਕੱਢ ਕੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ, ਜੋਕਿ ਥਾਣੇਦਾਰ ਸੁਖਪ੍ਰੀਤ ਸਿੰਘ ਦੇ ਪੈਰ ’ਤੇ ਲੱਗੀ।

ਇਹ ਵੀ ਪੜ੍ਹੋ ਪਾਣੀਆਂ ਦਾ ਮੁੱਦਾ; ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਅੱਜ

ਇਸਤੋਂ ਬਾਅਦ ਮੌਕੇ ਦਾ ਫ਼ਾਈਦਾ ਉਠਾਉਂਦਿਆਂ ਇਹ ਤਿੰਨੇਂ ਜਣੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਦੌਰਾਨ ਜਖਮੀ ਥਾਣੇਦਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਾਤ ਨੂੰ ਦੇਖਦਿਆਂ ਏਮਜ਼ ਰੈਫ਼ਰ ਕਰ ਦਿੱਤਾ ਗਿਆ। ਇਸਦੇ ਨਾਲ ਹੀ ਇਸ ਘਟਨਾ ਦਾ ਪਤਾ ਲੱਗਦੇ ਹੀ ਹਰਕਤ ਵਿਚ ਆਉਂਦਿਆਂ ਪੁਲਿਸ ਫ਼ੋਰਸ ਨੇ ਇਨ੍ਹਾਂ ਫ਼ਰਾਰ ਨੌਜਵਾਨਾਂ ਨੂੰ ਕਾਬੂ ਕਰਨ ਲਈ ਮਸ਼ਕਾਂ ਵਿੱਢ ਦਿੱਤੀਆਂ, ਜਿਸਤੋਂ ਬਾਅਦ ਅੱਧੀ ਰਾਤ ਨੂੰ ਸੀਆਈਏ ਦੇ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਮੁੜ ਇੰਨ੍ਹਾਂ ਨੂੰ ਘੇਰ ਲਿਆ। ਐਸਐਸਪੀ ਮੁਤਾਬਕ ਜਦ ਇੰਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ਼ ਕੀਤੀ ਤਾਂ ਮੁੜ ਇੱਕ ਨੌਜਵਾਨ ਨੇ ਪੁਲਿਸ ਪਾਰਟੀ ਉਪਰ ਫ਼ਾਈਰ ਕਰਨੇ ਸ਼ੁਰੂ ਕਰ ਦਿੱਤੇ ਤੇ ਜਵਾਬੀ ਕਾਰਵਾਈ ਵਿਚ ਦੋ ਜਣੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਵਿੱਚ ਉਤਰੀ, ਕੈਬਨਿਟ ਮੰਤਰੀਆਂ ਨੇ ਸੰਭਾਲਿਆ ਮੋਰਚਾ

ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਅਤੇ ਰਾਜੀਵ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤੋਂ ਇਲਾਵਾ ਪਰਸਰਾਮ ਨਗਰ ਦੇ ਰੋਹਿਤ ਕੁਮਾਰ ਵਜੋਂ ਹੋਈ। ਐਸਐਸਪੀ ਨੇ ਦਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰਜੀਤ ਤੇ ਰਾਜੀਵ ਨੇ ਹੀ ਠੇਕੇ ਉਪਰੋਂ ਲੁੱਟ ਕੀਤੀ ਸੀ ਤੇ ਦੋਨਾਂ ਥਾਵਾਂ ‘ਤੇ ਪੁਲਿਸ ਪਾਰਟੀ ਉਪਰ ਅਮਰਜੀਤ ਨੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦਸਿਆ ਕਿ ਅਮਰਜੀਤ ਉਪਰ ਪਹਿਲਾਂ ਵੀ ਲੁੱਟ-ਖੋਹ ਦੇ ਤਿੰਨ ਪਰਚੇ ਦਰਜ਼ ਹਨ। ਫ਼ਿਲਹਾਲ ਪੁਲਿਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਸੰਭੂ ਥਾਣੇ ਅੱਗੇ ਧਰਨੇ ਤੋਂ ਪਹਿਲਾਂ ਪੁਲਿਸ ਵੱਲੋਂ ਕਿਸਾਨ ਆਗੂ ਘਰਾਂ ’ਚ ਨਜ਼ਰਬੰਦ

0

👉ਫ਼ਰੀਦਕੋਟ ’ਚ ਜਗਜੀਤ ਸਿੰਘ ਡੱਲੇਵਾਲ ਦੇ ਘਰ 4 ਵਜੇਂ ਪੁੱਜੀ ਪੁਲਿਸ
Punjab News: ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਉਠਾਉਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮੁੜ ਸੂਬੇ ’ਚ ਵੱਡੇ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਹੈ। ਇਸ ਨਜ਼ਰਬੰਦੀ ਦਾ ਕਾਰਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ(ਗੈਰ-ਰਾਜਨੀਤਕ) ਵੱਲੋਂ ਭਲਕੇ 6 ਮਈ ਨੂੰ ਸ਼ੰਭੂ ਥਾਣੇ ਅੱਗੇ ਦਿੱਤੇ ਧਰਨੇ ਦਾ ਐਲਾਨ ਹੈ।

ਇਹ ਵੀ ਪੜ੍ਹੋ ਪਾਣੀਆਂ ਦਾ ਮੁੱਦਾ; ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਅੱਜ 

ਕਿਸਾਨ ਆਗੂਆਂ ਵੱਲੋਂ ਸ਼ੰਭੂ ਮੋਰਚਾ ਨੂੰ ਉਠਾਉਣ ਸਮੇਂ ਥਾਣਾ ਮੁਖੀ ਵੱਲੋਂ ਧੱਕੇਸ਼ਾਹੀ ਕਰਨ ਦੇ ਚੱਲਦਿਆਂ ਉਸਨੂੰ ਮੁਅੱਤਲ ਕਰਨ ਅਤੇ ਟਰਾਲੀਆਂ ਤੇ ਹੋਰ ਸਮਾਨ ਨੂੰ ਖੁਰਦ-ਬੁਰਦ ਕਰਨ ਬਦਲੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਹ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਸਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ।

ਇਹ ਵੀ ਪੜ੍ਹੋ ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਵਿੱਚ ਉਤਰੀ, ਕੈਬਨਿਟ ਮੰਤਰੀਆਂ ਨੇ ਸੰਭਾਲਿਆ ਮੋਰਚਾ

ਸੂਚਨਾ ਮੁਤਾਬਕ ਅੱਜ ਸਵੇਰੇ ਕਰੀਬ 4 ਵਜੇਂ ਹੀ ਇੱਕ ਐਸਪੀ ਤੇ ਡੀਐਸਪੀ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਸਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਬੀਕੇਯੂੁ ਦੋਆਬਾ ਦੇ ਆਗੂ ਮਨਜੀਤ ਸਿੰਘ ਰਾਏ, ਕਿਸਾਨ ਮਜਦੂਰ ਕਮੇਟੀ ਦੇ ਕਈ ਆਗੂਆਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ ਜਦਕਿ ਕੁੱਝ ਇੱਕ ਨੂੰ ਹਿਰਾਸਤ ਵਿਚ ਵੀ ਲੈਣ ਦੀ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਲੌਂਗੋਵਾਲ ਨੂੰ ਮਿਲਿਆ ਸਿਹਤ ਦਾ ਨਵਾਂ ਤੋਹਫ਼ਾ,11 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਸੀ.ਐਚ.ਸੀ. ਹਸਪਤਾਲ,ਅਮਨ ਅਰੋੜਾ ਨੇ ਰੱਖਿਆ ਨੀਂਹ ਪੱਥਰ

0

👉881 ਆਮ ਆਦਮੀ ਕਲੀਨਿਕਾਂ ਅਤੇ 13 ਜਿ਼ਲਿਆਂ ਵਿੱਚ ਕਰਿਟੀਕਲ ਕੇਅਰ ਬਲਾਕਾਂ ਨੇ ਸਿਹਤ ਸੇਵਾਵਾਂ ਦੀ ਨੁਹਾਰ ਬਦਲੀ
Longowal News: ਪੰਜਾਬ ਸਰਕਾਰ ਨੇ ਹਰ ਪਿੰਡ ਤੱਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਸੰਗਰੂਰ ਜਿਲੇ ਦੇ ਲੌਂਗੋਵਾਲ ਕਸਬੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਦਾ ਨੀਂਹ ਪੱਥਰ ਰੱਖਿਆ। ਇਹ ਸਿਹਤ ਕੇਂਦਰ ਭਾਰਤੀ ਜਨਤਕ ਸਿਹਤ ਮਿਆਰਾਂ (ਆਈਪੀਐਚਐਸ) ਦੇ ਅਨੁਸਾਰ ਹੋਵੇਗਾ ਅਤੇ ਬਲਾਕ ਪੱਧਰ ਤੇ ਲਗਭਗ 1.92 ਲੱਖ ਦੀ ਆਬਾਦੀ ਨੂੰ ਲਾਭ ਪਹੁੰਚਾਏਗਾ। ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਅਮਨ ਅਰੋੜਾ ਦਾ ਲੌਂਗੋਵਾਲ ਪਹੁੰਚਣ ਤੇ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਇਲਾਕੇ ਦੀਆਂ ਇੱਕ ਦਰਜਨ ਤੋਂ ਵੱਧ ਪੇਂਡੂ ਪੰਚਾਇਤਾਂ ਦੇ ਸਰਪੰਚਾਂ—ਪੰਚਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੀ ਅਮਨ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਸਿਹਤ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ।ਅਮਨ ਅਰੋੜਾ ਨੇ ਕਿਹਾ ਕਿ ਸਾਰਿਆਂ ਲਈ ਬਰਾਬਰ ਅਤੇ ਮਿਆਰੀ ਸਿਹਤ ਸੰਭਾਲ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਪਿੰਡਾਂ ਅਤੇ ਕਸਬਿਆਂ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਮੇਂ ਸਿਰ ਇਲਾਜ ਸੰਭਵ ਹੋਵੇਗਾ ਸਗੋਂ ਪੇਂਡੂ ਲੋਕਾਂ ਦੀਆਂ ਵਿੱਤੀ ਅਤੇ ਮਾਨਸਿਕ ਪਰੇਸ਼ਾਨੀਆਂ ਵੀ ਘੱਟ ਹੋਣਗੀਆਂ।

ਇਹ ਵੀ ਪੜ੍ਹੋ ਪਾਣੀਆਂ ਦਾ ਮੁੱਦਾ; ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਅੱਜ

30 ਬਿਸਤਰਿਆਂ ਵਾਲੇ ਇਸ ਹਸਪਤਾਲ ਵਿੱਚ ਹੋਣਗੀਆਂ ਹਰ ਤਰ੍ਹਾਂ ਦੀਆਂ ਓਪੀਡੀ ਸਹੂਲਤਾਂ
ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਜਦੋਂ ਉਹ ਲੌਂਗੋਵਾਲ ਆਏ ਸਨ ਤਾਂ ਸਥਾਨਕ ਲੋਕਾਂ ਨੇ ਇਸ ਹਸਪਤਾਲ ਦੀ ਕੰਧ ਲਈ ਗਰਾਂਟ ਦੀ ਮੰਗ ਕੀਤੀ ਸੀ। ਲੋਕਾਂ ਦੀ ਮੰਗ ਤੇ, ਸਰਕਾਰ ਨੇ 38 ਲੱਖ ਰੁਪਏ ਜਾਰੀ ਕੀਤੇ, ਪਰ ਉਸੇ ਦਿਨ ਮੈਂ ਲੌਂਗੋਵਾਲ ਵਿੱਚ ਅਤਿ—ਆਧੁਨਿਕ ਸਹੂਲਤਾਂ ਵਾਲਾ ਇੱਕ ਨਵਾਂ ਹਸਪਤਾਲ ਬਣਾਉਣ ਦਾ ਫੈਸਲਾ ਕਰ ਲਿਆ ਸੀ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਉਹ ਸੰਕਲਪ ਪੂਰਾ ਹੋਣ ਜਾ ਰਿਹਾ ਹੈ ਅਤੇ ਜਲਦੀ ਹੀ ਲੌਂਗੋਵਾਲ ਵਿੱਚ ਸਟਰੀਟ ਲਾਈਟਾਂ ਦਾ ਨੈੱਟਵਰਕ ਵਿਛਾਇਆ ਜਾਵੇਗਾ। ਇੱਕ ਵਾਰ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ, ਲੌਂਗੋਵਾਲ ਵਿੱਚ ਹਰ ਰਾਤ ਦੀਵਾਲੀ ਵਰਗਾ ਨਜ਼ਾਰਾ ਹੋਵੇਗਾ।

ਇਹ ਵੀ ਪੜ੍ਹੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰਜੋਤ ਬੈਂਸ ਵੱਲੋਂ ਲਗਾਤਾਰ ਚੌਥੇ ਦਿਨ ਨੰਗਲ ਡੈਮ ਦਾ ਦੌਰਾ

ਸਿਹਤ ਸੇਵਾਵਾਂ ਵਿੱਚ ਆਵੇਗਾ ਬਦਲਾਅ
ਅਮਨ ਅਰੋੜਾ ਨੇ ਕਿਹਾ ਕਿ ਇਸ ਆਧੁਨਿਕ ਸੀਐਚਸੀ ਦੇ ਨਿਰਮਾਣ ਨਾਲ ਹੁਣ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ—ਦੁਰਾਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ। ਇਸ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਓਪੀਡੀ, ਜਨਰਲ ਵਾਰਡ, ਮੈਟਰਨਿਟੀ ਸਹੂਲਤਾਂ, ਮੁੱਢਲੀਆਂ ਸਰਜੀਕਲ ਸੇਵਾਵਾਂ, ਲੈਬ ਟੈਸਟ ਅਤੇ ਐਮਰਜੈਂਸੀ ਡਾਕਟਰੀ ਸਹੂਲਤਾਂ ਉਪਲਬਧ ਹੋਣਗੀਆਂ।ਇਹ ਸੀਐਚਸੀ ਇੱਕ ਬਲਾਕ ਪੱਧਰੀ ਸਿਹਤ ਸਹੂਲਤ ਵਜੋਂ ਕੰਮ ਕਰੇਗਾ, ਜੋ ਲਗਭਗ 1.92 ਲੱਖ ਦੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰੇਗਾ। ਪੁਰਾਣੀ ਇਮਾਰਤ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਅਤੇ ਭਾਰਤੀ ਜਨਤਕ ਸਿਹਤ ਮਿਆਰਾਂ ਅਨੁਸਾਰ ₹10.97 ਕਰੋੜ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ ਅਹਿਮ ਖੁਲਾਸੇ; ਜੇਲ੍ਹ ‘ਚ ਸਪਲਾਈ ਲਈ Border ਇਲਾਕੇ ਵਿਚੋਂ ‘ਚਿੱਟੇ’ ਲਿਆਉਂਦਾ ਸੀ ਥਾਣੇਦਾਰ

881 ਆਮ ਆਦਮੀ ਕਲੀਨਿਕ ਮਜ਼ਬੂਤ ਸਿਹਤ ਸੰਭਾਲ ਦੇ ਪ੍ਰਤੀਕ
ਜੇਕਰ ਅਸੀਂ ਪੰਜਾਬ ਦੇ ਸਿਹਤ ਖੇਤਰ ਦੀ ਗੱਲ ਕਰੀਏ ਤਾਂ ਲੌਂਗੋਵਾਲ ਸੀਐਚਸੀ ਤੋਂ ਇਲਾਵਾ, ਕਈ ਮਹੱਤਵਪੂਰਨ ਅਤੇ ਵੱਡੇ ਪ੍ਰੋਜੈਕਟ ਹਨ, ਜਿਨਾਂ ਕਾਰਨ ਸੂਬੇ ਦੇ ਸਿਹਤ ਖੇਤਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਭਗਵੰਤ ਮਾਨ ਸਰਕਾਰ ਦੇ ਯਤਨਾਂ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਦੌਰਾਨ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿੱਥੇ ਮਰੀਜ਼ਾਂ ਨੂੰ 80 ਜ਼ਰੂਰੀ ਦਵਾਈਆਂ ਅਤੇ 46 ਕਿਸਮ ਦੇ ਟੈਸਟ ਮੁਫ਼ਤ ਦਿੱਤੇ ਜਾ ਰਹੇ ਹਨ। ਇਨਾਂ ਕਲੀਨਿਕਾਂ ਵਿੱਚ ਹੁਣ ਤੱਕ 3.25 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਹੁਣ ਤੱਕ ਇਨਾਂ ਕਲੀਨਿਕਾਂ ਵਿੱਚ 1.40 ਕਰੋੜ ਤੋਂ ਵੱਧ ਮੈਡੀਕਲ ਟੈਸਟ ਪੂਰੀ ਤਰਾਂ ਮੁਫਤ ਕੀਤੇ ਗਏ ਹਨ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਜਾਸੂਸਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ

ਮਾਂ ਅਤੇ ਬੱਚੇ ਦੀ ਸਿਹਤ ਨੂੰ ਉਤਸ਼ਾਹਿਤ ਕਰਨਾ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਸੂਬੇ ਵਿੱਚ ਪੰਜ ਨਵੇਂ ਐਮਸੀਐਚ ਵੀ ਸਥਾਪਤ ਕੀਤੇ ਹਨ। ਜਗਰਾਉਂ, ਫਗਵਾੜਾ, ਬੁਢਲਾਡਾ, ਖਰੜ ਅਤੇ ਨਕੋਦਰ ਵਿੱਚ ਸ਼ੁਰੂ ਕੀਤੇ ਗਏ ਇਨਾਂ ਅਤਿ—ਆਧੁਨਿਕ ਹਸਪਤਾਲਾਂ ਤੇ ₹27.39 ਕਰੋੜ ਖਰਚ ਕੀਤੇ ਗਏ ਹਨ। ਇਸ ਦੇ ਨਾਲ ਹੀ, ਸਰਕਾਰ ਨੇ ਪੰਜਾਬ ਵਿੱਚ ਛੇ ਨਵੇਂ ਐਮਸੀਐਚ ਸੈਂਟਰ ਖੋਲਣ ਅਤੇ ਤਿੰਨ ਮੌਜੂਦਾ ਸੈਂਟਰਾਂ ਵਿੱਚ ਬਿਸਤਰਿਆਂ ਦੀ ਸਮਰੱਥਾ ਵਧਾਉਣ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਕਰ ਲਿਆ ਹੈ। ਪੰਜਾਬ ਦੇ ਸਿਹਤ ਮਾਡਲ ਨੂੰ ਮਜ਼ਬੂਤ ਕਰਨ ਲਈ ਇਸ ਪ੍ਰੋਜੈਕਟ *ਤੇ ਕੁੱਲ 73.84 ਕਰੋੜ ਖਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’; ਬਠਿੰਡਾ ਪੁਲਿਸ ਵੱਲੋਂ ਅੱਧਾ ਕਿੱਲੋਂ ਹੈਰੋਇਨ ਸਹਿਤ ਦੋ ਕਾਬੂ

ਪੰਜਾਬ ਸਿਹਤ ਪ੍ਰਣਾਲੀ ਵਿੱਚ ਕਰਾਂਤੀ ਲਿਆਉਣ ਵਾਲੇ ਪ੍ਰੋਜੈਕਟ
ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਲੋਕਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਤੱਕ ਸਿਹਤ ਸੇਵਾਵਾਂ ਲਈ ਦੂਰ—ਦੂਰਾਡੇ ਨਾ ਜਾਣਾ ਪਵੇ। ਇਸ ਲਈ, ਰਾਜ ਦੇ ਹਰ ਛੋਟੇ ਅਤੇ ਵੱਡੇ ਸ਼ਹਿਰ ਵਿੱਚ ਪ੍ਰਾਇਮਰੀ ਸਿਹਤ ਕੇਂਦਰਾਂ ਤੋਂ ਲੈ ਕੇ ਜਿਲਾ ਹਸਪਤਾਲਾਂ ਤੱਕ ਡਾਕਟਰੀ ਸੇਵਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਰਾਜ ਦੇ ਵੱਖ—ਵੱਖ ਸ਼ਹਿਰਾਂ ਵਿੱਚ ਬਣਾਏ ਜਾ ਰਹੇ ਇਹ ਸਾਰੇ ਨਵੇਂ ਸਿਹਤ ਕੇਂਦਰ 30 ਬਿਸਤਰਿਆਂ ਵਾਲੇ ਹੋਣਗੇ ਅਤੇ ਇਨਾਂ ਵਿੱਚ ਸਾਰੀਆਂ ਆਧੁਨਿਕ ਡਾਕਟਰੀ ਸਹੂਲਤਾਂ ਹੋਣਗੀਆਂ। 30 ਬਿਸਤਰਿਆਂ ਵਾਲੇ ਨਵੇਂ ਕੇਂਦਰਾਂ ਵਿੱਚ ਐਸ.ਡੀ.ਐਚ. ਨਾਭਾ (6.50 ਕਰੋੜ ਰੁਪਏ), ਸੀਐਚਸੀ ਰਾਏਕੋਟ ( 5.82 ਕਰੋੜ ਰੁਪਏ) ਅਤੇ ਡੀ.ਐਚ. ਫਰੀਦਕੋਟ (6.27 ਕਰੋੜ ਰੁਪਏ) ਸ਼ਾਮਲ ਹਨ।

ਇਹ ਵੀ ਪੜ੍ਹੋ IPS Nanak Singh ਬਣੇ ਪਟਿਆਲਾ ਰੇਂਜ ਦੇ DIG, ਸੰਭਾਲਿਆ ਅਹੁਦਾ

ਇਸ ਤੋਂ ਇਲਾਵਾ, ਤਲਵੰਡੀ ਸਾਬੋ ਵਿੱਚ 6.61 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਐਸਡੀਐਚ ਦਾ ਕੰਮ ਲਗਭਗ 96 ਫੀਸਦ ਪੂਰਾ ਹੋ ਚੁੱਕਾ ਹੈ। ਪੱਟੀ ਵਿੱਚ 7.06 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਐਸਡੀਐਚ ਦਾ ਕੰਮ 97 ਫੀਸਦ ਤੱਕ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ, ਜਿ਼ਲਾ ਹਸਪਤਾਲ ਫਰੀਦਕੋਟ ਅਤੇ ਬਠਿੰਡਾ ਵਿੱਚ 13.24 ਕਰੋੜ ਰੁਪਏ ਦੀ ਲਾਗਤ ਨਾਲ ਵਿਸਥਾਰ ਦਾ ਕੰਮ ਪੂਰਾ ਹੋ ਗਿਆ ਹੈ। ਬਰਨਾਲਾ ਵਿੱਚ 5.11 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਵਿਸਥਾਰ 95 ਫੀਸਦ ਪੂਰਾ ਹੋ ਗਿਆ ਹੈ ਅਤੇ ਜਿਲਾ ਹਸਪਤਾਲ ਲੁਧਿਆਣਾ ਵਿੱਚ 13.01 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਵਿਸਥਾਰ ਪ੍ਰਗਤੀ ਅਧੀਨ ਹੈ। ਐਸਡੀਐਚ ਤਲਵੰਡੀ ਸਾਬੋ ਅਤੇ ਪੱਟੀ ਵਿੱਚ ਹਸਪਤਾਲ ਦੀ ਨਵੀ ਇਮਾਰਤ ਦਾ ਕੰਮ 97 ਫੀਸਦ ਪੂਰਾ ਹੋ ਗਿਆ ਹੈ।ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 13.97 ਕਰੋੜ ਰੁਪਏ ਦੀ ਲਾਗਤ ਨਾਲ ਚਮਕੌਰ ਸਾਹਿਬ ਦੇ ਸੀਐਚਸੀ ਨੂੰ ਐਸਡੀਐਚ ਦਾ ਦਰਜਾ ਦਿੱਤਾ ਹੈ। ਧਨੌਲਾ, ਚੱਬੇਵਾਲ ਅਤੇ ਗਿੱਦੜਬਾਹਾ ਦੇ ਹਸਪਤਾਲਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ 15.07 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਪੰਜਾਬ ਦੀ ਮਾਨ ਸਰਕਾਰ ਨੇ ਜੀਐਸਟੀ ਪ੍ਰਾਪਤੀ ਵਿੱਚ ਕੀਤਾ ਰਿਕਾਰਡ ਕਾਇਮ – ਅਪ੍ਰੈਲ ਵਿੱਚ 2654 ਕਰੋੜ ਰੁਪਏ ਦੀ ਇਤਿਹਾਸਕ ਪ੍ਰਾਪਤੀ: ਹਰਪਾਲ ਸਿੰਘ ਚੀਮਾ

13 ਜਿ਼ਲਿਆਂ ਵਿੱਚ ਕਰਿਟੀਕਲ ਕੇਅਰ ਬਲਾਕਾਂ ਦਾ ਨਿਰਮਾਣ
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ 236.97 ਕਰੋੜ ਦੀ ਲਾਗਤ ਨਾਲ 13 ਜਿ਼ਲਿਆਂ ਵਿੱਚ ਕਰਿਟੀਕਲ ਕੇਅਰ ਬਲਾਕ (ਸੀਸੀਬੀ) ਬਣਾਏ ਗਏ ਹਨ। ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਐਸ.ਬੀ.ਐਸ.ਨਗਰ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਲੰਧਰ, ਪਟਿਆਲਾ, ਲੁਧਿਆਣਾ ਸਮੇਤ ਹੋਰ ਜਿ਼ਲਿਆਂ ਵਿੱਚ ਵੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ ਬੱਚਿਆਂ ਤੋਂ ‘ਵੇਟਰ’ ਦਾ ਕੰਮ ਲੈਣ ਵਾਲੇ ਸਕੂਲ ਅਧਿਆਪਕਾਂ ਵਿਰੁਧ ਵੱਡਾ Action!

ਕਮਿਊਨਿਟੀ ਸਿਹਤ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਗਿਆ
ਪੰਜਾਬ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰਾਜ ਵਿੱਚ ਕਮਿਊਨਿਟੀ ਸਿਹਤ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸ ਤਹਿਤ, ਹੁਣ ਤੱਕ, 17.6 ਕਰੋੜ ਦੀ ਲਾਗਤ ਨਾਲ 61 ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਿਊਸੀ) ਅਤੇ 12.76 ਕਰੋੜ ਦੀ ਲਾਗਤ ਨਾਲ 44 ਬਲਾਕ ਪਬਲਿਕ ਹੈਲਥ ਯੂਨਿਟਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ, ਸੂਬੇ ਵਿੱਚ 79 ਐਚਡਬਲਿਊਸੀ ਅਤੇ 37 ਬਲਾਕ ਪਬਲਿਕ ਹੈਲਥ ਯੂਨਿਟ ਦੇ ਨਿਰਮਾਣ ਅਤੇ ਵਿਕਾਸ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪਾਣੀਆਂ ਦਾ ਮੁੱਦਾ; ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਸੈਸ਼ਨ ਅੱਜ

Chandigarh News: ਲੰਘੀ 23 ਅਪ੍ਰੈਲ ਨੂੰ ਬੀਬੀਐਮਬੀ ਵੱਲੋਂ ਅਚਾਨਕ ਪੰਜਾਬ ਦੇ ਪਾਣੀਆਂ ਵਿਚੋਂ 8500 ਕਿਊਸਕ ਪਾਣੀ ਹਰਿਆਣਾ ਨੂੰ ਦੇਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਪੈਦਾ ਹੋਈ ਤਲਖ਼ੀ ਦੌਰਾਨ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇੱਕ ਰੋਜ਼ਾ ਇਜਲਾਜ਼ ਅੱਜ ਸੋਮਵਾਰ ਨੂੰ 11 ਵਜੇਂ ਹੋਣ ਜਾ ਰਿਹਾ। ਇਸ ਸੈਸ਼ਨ ਦੇ ਵਿਚ ਸਿਰਫ਼ ਤੇ ਸਿਰਫ਼ ਪਾਣੀਆਂ ਦੇ ਮੁੱਦੇ ’ਤੇ ਚਰਚਾ ਹੋਵੇਗੀ ਅਤੇ ਸੰਭਾਵਿਤ ਤੌਰ ’ਤੇ ਬੀਬੀਐਮਬੀ ਦੇ ਉਕਤ ਫ਼ੈਸਲੇ ਵਿਰੁਧ ਪ੍ਰਸਤਾਵ ਪਾਸ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰਜੋਤ ਬੈਂਸ ਵੱਲੋਂ ਲਗਾਤਾਰ ਚੌਥੇ ਦਿਨ ਨੰਗਲ ਡੈਮ ਦਾ ਦੌਰਾ

ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਦੀ ਇੱਕ ਆਲ ਪਾਰਟੀ ਮੀਟਿੰਗ ਵੀ ਸੱਦੀ ਸੀ, ਜਿਸ ਵਿਚ ਇੰਨ੍ਹਾਂ ਧਿਰਾਂ ਨੇ ਪਾਣੀਆਂ ਦੇ ਮੁੱਦੇ ’ਤੇ ਸਰਕਾਰ ਦੇ ਨਾਲ ਖੜਣ ਦਾ ਅਹਿਦ ਲਿਆ ਸੀ। ਜਿਕਰਯੋਗ ਹੈ ਕਿ ਬੀਬੀਐਮਬੀ (ਭਾਖ਼ੜਾ-ਬਿਆਸ ਮੈਨੇਜਮੈਂਟ ਬੋਰਡ) ਵੱਲੋਂ 60 ਫ਼ੀਸਦੀ ਹਿੱਸੇ ਦੇ ਮਾਲਕ ਪੰਜਾਬ ਦੀ ਰਜ਼ਾਮੰਦੀ ਤੋਂ ਬਿਨ੍ਹਾਂ ਹੀ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਲਿਆ ਸੀ ਤੇ ਇਸਦਾ ਵਿਰੋਧ ਕਰਨ ’ਤੇ ਡਾਇਰੈਕਟਰ ਸਹਿਤ ਕੁੱਝ ਹੋਰਨਾਂ ਅਧਿਕਾਰੀਆਂ ਨੂੰ ਵੀ ਬਦਲ ਦਿਤਾ ਸੀ। ਇਸ ਮਾਮਲੇ ਵਿਚ ਕੇਂਦਰ ਵੱਲੋਂ ਪੰਜਾਬ ਸਹਿਤ ਦੂਜੇ ਰਾਜ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਸੀ, ਜਿਸ ਵਿਚ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਣ ਲਈ ਕਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰਜੋਤ ਬੈਂਸ ਵੱਲੋਂ ਲਗਾਤਾਰ ਚੌਥੇ ਦਿਨ ਨੰਗਲ ਡੈਮ ਦਾ ਦੌਰਾ

0

⁠👉ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ
Nangal News:ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾ ਰਹੇ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਲਗਾਤਾਰ ਚੌਥੇ ਦਿਨ ਨੰਗਲ ਵਿਖੇ ਭਾਖੜਾ ਡੈਮ ਦਾ ਦੌਰਾ ਕੀਤਾ ਤਾਂ ਜੋ ਹਰਿਆਣਾ ਨੂੰ ਵਾਧੂ ਪਾਣੀ ਨਾ ਛੱਡਿਆ ਜਾਵੇ।ਡੈਮ ਉੱਤੇ ਜਾਇਜ਼ਾ ਲੈਣ ਉਪਰੰਤ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖੇਤੀਬਾੜੀ ‘ਤੇ ਨਿਰਭਰ ਪੰਜਾਬ ਦੀ ਆਰਥਿਕਤਾ ਲਈ ਪਾਣੀ ਬੇਹੱਦ ਅਹਿਮ ਹੈ। ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਣੀ ਸਬੰਧੀ ਲਏ ਗਏ ਫ਼ੈਸਲੇ ‘ਤੇ ਅਡੋਲ ਹੈ।ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਥਿਤੀ ‘ਤੇ ਨੇੜਿਓਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਨੰਗਲ ਡੈਮ ਦਾ ਦੌਰਾ ਕਰ ਚੁੱਕੇ ਹਨ ਅਤੇ ਇਸ ਮੁੱਦੇ ਦੇ ਹੱਲ ਲਈ ਭਲਕੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ  ਹਰਿਆਣਾ ਅਤੇ ਪੰਜਾਬ ਕਾਂਗਰਸ ਨੂੰ ‘ਆਪ’ ‘ਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਮਤਭੇਦ ਸੁਲਝਾਉਣੇ ਚਾਹੀਦੇ ਹਨ: ਮਲਵਿੰਦਰ ਸਿੰਘ ਕੰਗ

ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਰਾਜ ਸਰਕਾਰਾਂ ਪੰਜਾਬ ਦੇ ਹੱਕਾਂ ਉਤੇ ਡਾਕਾ ਨਹੀਂ ਮਾਰ ਸਕਦੀਆਂ। ਆਮ ਆਦਮੀ ਪਾਰਟੀ ਦੇ ਵਰਕਰ ਨਿਰੰਤਰ ਨੰਗਲ ਡੈਮ ਉਤੇ ਪਹਿਰਾ ਦੇ ਰਹੇ ਹਨ ਤਾਂ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੋਰ ਰਾਜਾਂ ਨੂੰ ਉਨ੍ਹਾਂ ਦੇ ਹਿੱਸੇ ਤੋਂ ਵੱਧ ਪਾਣੀ ਨਾ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਨੇੜੇ ਹੈ ਅਤੇ ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ ਅਤੇ ਇਸ ਲਈ ਕਿਸੇ ਹੋਰ ਸੂਬੇ ਨੂੰ ਵਾਧੂ ਪਾਣੀ ਨਹੀਂ ਛੱਡਿਆ ਜਾ ਸਕਦਾ।ਉਨ੍ਹਾਂ ਨੇ ਅਧਿਕਾਰੀਆਂ ਤੋਂ ਨੰਗਲ ਡੈਮ ਤੋਂ ਪਾਣੀ ਛੱਡਣ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸੂਬਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹਿੱਤ ਸੁਰੱਖਿਅਤ ਹਨ।ਸ. ਹਰਜੋਤ ਸਿੰਘ ਬੈਂਸ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ਾਂ ਦੌਰਾਨ ਵਾਧੂ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਮੌਨਸੂਨ ਦੌਰਾਨ ਅਕਸਰ ਸਵਾਂ ਨਦੀ ਵਿੱਚ ਅਚਾਨਕ ਹੜ੍ਹ ਆਉਣ ਨਾਲ ਪੰਜਾਬ ਦੇ ਪਿੰਡ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ  ‘ਯੁੱਧ ਨਸ਼ਿਆਂ ਵਿਰੁੱਧ’ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਾਰਾ ਪੰਜਾਬ ਹੋਇਆ ਇਕਜੁੱਟ-ਹਰਪਾਲ ਸਿੰਘ ਚੀਮਾ

ਉਨ੍ਹਾਂ ਸਵਾਲ ਕੀਤਾ ਕਿ ਗੁਆਂਢੀ ਰਾਜ ਉਸ ਸਮੇਂ ਵਾਧੂ ਪਾਣੀ ਲੈਣ ਲਈ ਹਾਮੀ ਕਿਉਂ ਨਹੀਂ ਭਰਦੇ? ਹੁਣ ਜਦੋਂ ਝੋਨੇ ਦੇ ਸੀਜ਼ਨ ਸਦਕਾ ਸਾਡੇ ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ, ਤਾਂ ਉਹ ਪੰਜਾਬ ਤੋਂ ਉਮੀਦ ਕਰਦੇ ਹਨ ਕਿ ਉਹਨਾਂ ਨੂੰ ਪਾਣੀ ਦਿੱਤਾ ਜਾਵੇ।ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਇਸ ਸਾਲ 10 ਹਜ਼ਾਰ ਏਕੜ ਹੋਰ ਰਕਬੇ ਵਿੱਚ ਸਿੰਜਾਈ ਸਹੂਲਤ ਦਾ ਪ੍ਰਬੰਧ ਕਰ ਸਕੇ ਹਾਂ। ਭਵਿੱਖੀ ਯੋਜਨਾਵਾਂ ਵਿੱਚ ਅਰਧ-ਪਹਾੜੀ ਚੰਗਰ ਖੇਤਰ ਨੂੰ ਲਾਭ ਪਹੁੰਚਾਉਣ ਲਈ ਪਾਈਪਲਾਈਨ ਰਾਹੀਂ ਲਿਫਟ ਸਿੰਜਾਈ ਯੋਜਨਾ ਲਿਆਂਦੀ ਜਾਵੇਗੀ।ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ. ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਜਲ ਸਰੋਤਾਂ ਦੀ ਚੌਕਸੀ ਨਾਲ ਨਿਗਰਾਨੀ ਕਰ ਰਹੀ ਹੈ ਅਤੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਵਿੱਚ ਉਤਰੀ, ਕੈਬਨਿਟ ਮੰਤਰੀਆਂ ਨੇ ਸੰਭਾਲਿਆ ਮੋਰਚਾ

0

ਸਮੂਹ ਕੈਬਨਿਟ ਵਜ਼ੀਰਾਂ ਨੇ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਅਤੇ ਪਿੰਡ ਰੱਖਿਆ ਕਮੇਟੀਆਂ ਰਾਹੀਂ ਜਾਗਰੂਕਤਾ ਫੈਲਾਈ
Punjab News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ‘ਚ ਪੁੱਜ ਗਈ ਹੈ। ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗ ਵਿੱਚ ਉਤਰ ਗਈ ਹੈ ਅਤੇ ਸਮੂਹ ਕੈਬਨਿਟ ਮੰਤਰੀਆਂ ਨੇ ਮੋਰਚਾ ਸੰਭਾਲਦਿਆਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਅਤੇ ਪਿੰਡ ਰੱਖਿਆ ਕਮੇਟੀਆਂ ਰਾਹੀਂ ਜਾਗਰੂਕਤਾ ਫੈਲਾਈ।ਨਸ਼ਿਆਂ ਵਿਰੁੱਧ ਸਾਰਾ ਪੰਜਾਬ ਇੱਕਜੁਟ ਹੋ ਗਿਆ ਹੈ ਅਤੇ ਇਹ ਹੁਣ ਲੋਕ ਲਹਿਰ ਬਣ ਗਈ ਹੈ। ਅੱਜ ਪੰਜਾਬ ਦੇ ਸਮੂਹ ਕੈਬਨਿਟ ਮੰਤਰੀਆਂ ਵੱਲੋਂ ਸੂਬੇ ਭਰ ਵਿੱਚ ਵੱਖੋ-ਵੱਖ ਥਾਵਾਂ ਉਤੇ ਨਸ਼ਿਆਂ ਖਿਲਾਫ ਜਾਗਰੂਕ ਮੀਟਿੰਗਾਂ ਵਿੱਚ ਸ਼ਿਰਕਤ ਕਰਦਿਆਂ ਜ਼ੋਰ ਨਾਲ ਕਿਹਾ ਗਿਆ ਕਿ ਮਾਨ ਸਰਕਾਰ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰ ਤੇ ਹੌਂਸਲੇ ਤੋੜੇ ਹਨ, ਉਥੇ ਹੀ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰ ਪਾਲੇ ਹੋਏ ਸਨ।

ਇਹ ਵੀ ਪੜ੍ਹੋ  ਹਰਿਆਣਾ ਅਤੇ ਪੰਜਾਬ ਕਾਂਗਰਸ ਨੂੰ ‘ਆਪ’ ‘ਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਮਤਭੇਦ ਸੁਲਝਾਉਣੇ ਚਾਹੀਦੇ ਹਨ: ਮਲਵਿੰਦਰ ਸਿੰਘ ਕੰਗ

ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਪਟਿਆਲਾ, ਪ੍ਰਸ਼ਾਸਕੀ ਸੁਧਾਰ ਮੰਤਰੀ ਅਮਨ ਅਰੋੜਾ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਠਿੰਡਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹੀਦ ਭਗਤ ਸਿੰਘ ਨਗਰ, ਐਨ.ਆਰ.ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਠਾਨਕੋਟ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਵਜੋਤ ਸਿੰਘ ਨੇ ਪਠਾਨਕੋਟ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਗੁਰਦਾਸਪੁਰ, ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਅੰਮ੍ਰਿਤਸਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌੰਦ ਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਮਾਲੇਰਕੋਟਲਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਿਲਕਾ ਵਿਖੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ  ਗੁਰੂਆਂ, ਪੀਰਾਂ ਦੀ ਧਰਤੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਮੁੱਖ ਤਰਜ਼ੀਰ : ਅਮਨ ਅਰੋੜਾ

ਮੰਤਰੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਬਣੀ ਲੋਕ ਲਹਿਰ ਨੂੰ ਕਾਮਯਾਬ ਕਰਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇ। ਸਰਕਾਰ ਦੀ ਨਸ਼ਿਆਂ ਵਿਰੁੱਧ ਜੀਰੋ ਟਾਲਰੈਂਸ ਨੀਤੀ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ‘ਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸਿਆਸੀ ਹੋਵੇ ਜਾਂ ਅਫ਼ਸਰਸ਼ਾਹੀ ‘ਚੋਂ ਹੋਵੇ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਦਾ ਧੰਦਾ ਕਰਨ ਵਾਲਿਆ ਲਈ ਕੋਈ ਥਾਂ ਨਹੀਂ ਹੈ। ਪੰਜਾਬ ਦੀ ਧਰਤੀ ਜੁਝਾਰੂ ਲੋਕਾਂ ਦੀ ਧਰਤੀ ਹੈ ਅਤੇ ਪੰਜਾਬੀ ਨਸ਼ਿਆ ਖਿਲਾਫ਼ ਸ਼ੁਰੂ ਕੀਤੀ ਜੰਗ ਵਿੱਚ ਪੰਜਾਬ ਸਰਕਾਰ ਦਾ ਡਟ ਕੇ ਸਾਥ ਦੇ ਰਹੇ ਹਨ।ਇਸ ਮੌਕੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀ.ਬੀ.ਐਮ.ਬੀ. ਦੇ ਮੁੱਦੇ ‘ਤੇ ਲਏ ਸਖ਼ਤ ਸਟੈਂਡ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੂੰ ਪਾਣੀਆਂ ਦਾ ਅਸਲ ਰਾਖਾ ਕਰਾਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

ਪੰਜਾਬ ਦੇ ਖੇਤਾਂ ਨੂੰ ਸੁਕਾ ਕੇ ਕਿਸੇ ਹੋਰ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ: ਬਰਿੰਦਰ ਕੁਮਾਰ ਗੋਇਲ

👉ਕਿਹਾ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੰਜਾਬ ਸਰਕਾਰ ਚੁੱਕੇਗੀ ਹਰ ਕਦਮ
Fazilka News:ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਖੇਤਾਂ ਨੂੰ ਸੁਕਾ ਕੇ ਕਿਸੇ ਹੋਰ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗੀ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਦੇ ਪਾਣੀ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਾਣੀਆਂ ਦੇ ਮਸਲੇ ‘ਤੇ ਪੰਜਾਬ ਦਾ ਸਟੈਂਡ ਬਿਲਕੁਲ ਸਪੱਸ਼ਟ ਅਤੇ ਸਾਫ਼ ਹੈ ਕਿ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ। ਹਰਿਆਣਾ ਆਪਣੇ ਹਿੱਸੇ ਤੋਂ ਪਹਿਲਾਂ ਹੀ ਵੱਧ ਪਾਣੀ ਲੈ ਚੁੱਕਾ ਹੈ।

ਇਹ ਵੀ ਪੜ੍ਹੋ  ਹਰਿਆਣਾ ਅਤੇ ਪੰਜਾਬ ਕਾਂਗਰਸ ਨੂੰ ‘ਆਪ’ ‘ਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਮਤਭੇਦ ਸੁਲਝਾਉਣੇ ਚਾਹੀਦੇ ਹਨ: ਮਲਵਿੰਦਰ ਸਿੰਘ ਕੰਗ

ਪੰਜਾਬ ਕੇਂਦਰ ਜਾਂ ਹਰਿਆਣਾ ਦੇ ਦਬਾਅ ਅੱਗੇ ਨਹੀਂ ਝੁਕੇਗਾ।ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਤੈਅ ਨਿਯਮਾਂ ਅਨੁਸਾਰ ਬੁਲਾਈ ਗਈ ਮੀਟਿੰਗ ਵਿੱਚ ਤਾਂ ਪੰਜਾਬ ਭਾਗ ਲਵੇਗਾ ਪਰ ਕੇਂਦਰ ਦੀ ਸ਼ਹਿ ‘ਤੇ ਕਾਇਦੇ-ਕਾਨੂੰਨ ਨੂੰ ਛਿੱਕੇ ਟੰਗ ਕੇ ਬੁਲਾਈ ਕਿਸੇ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਣੀਆਂ ਦੇ ਮਸਲੇ ‘ਤੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾਇਆ ਗਿਆ ਹੈ ਜਿਸ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪੱਕੀ ਰਣਨੀਤੀ ਉਲੀਕੀ ਜਾਵੇਗੀ।ਇਸ ਦੌਰਾਨ ਫਿਰੋਜਪੁਰ ਫੀਡਰ ਨਹਿਰ ਦਾ 647.43 ਕਰੋੜ ਰੁਪਏ ਦਾ ਪ੍ਰਾਜੈਕਟ ਪ੍ਰਵਾਨ ਹੋਣ ‘ਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਜਾਸੂਸਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ

ਕਿਸਾਨਾਂ ਨੇ ਇਸ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਸ ਦੇ ਯਤਨਾਂ ਨਾਲ ਇਹ ਨਹਿਰ ਦਾ ਪ੍ਰਾਜੈਕਟ ਪ੍ਰਵਾਨ ਹੋਇਆ ਹੈ।ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਫਿਰੋਜ਼ਪੁਰ ਫੀਡਰ ਦੀ ਸਮਰੱਥਾ ਵਾਧੇ ਅਤੇ ਨਵੀਂ ਬਣਨ ਤੋਂ ਬਾਅਦ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਦੇ ਕਿਸਾਨਾਂ ਨੂੰ ਜਿੱਥੇ ਪੂਰਾ ਨਹਿਰੀ ਪਾਣੀ ਮਿਲੇਗਾ, ਉੱਥੇ ਹੀ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਦੇ ਕਸੂਰ ਨਾਲੇ ਤੋਂ ਆਉਣ ਵਾਲੇ ਕਾਲੇ ਪਾਣੀ ਤੋਂ ਵੀ ਮੁਕਤੀ ਮਿਲੇਗੀ।ਕੈਬਨਿਟ ਮੰਤਰੀ ਨਾਲ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

ਪੰਜਾਬ ਦੇ ਮੁੱਦਿਆਂ ਤੇ ਪਹਿਰੇਦਾਰੀ ਲਈ ਖੇਤਰੀ ਸਿਆਸੀ ਜਮਾਤ ਦਾ ਮਜ਼ਬੂਤ ਹੋਣਾ ਸਮੇਂ ਦੀ ਲੋੜ:ਇਯਾਲੀ

SAS Nagar News: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ ਅਤੇ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਅਹਿਮ ਮੀਟਿੰਗ ਹਲਕਾ ਖਰੜ ਦੇ ਬਲਾਕ ਮਾਜਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸੰਗਤ ਦੇ ਸੱਦੇ ਤੇ ਉਚੇਚੇ ਤੌਰ ਤੇ ਹਾਜ਼ਰ ਰਹੇ।ਇਸ ਮੌਕੇ ਪੁਆਧ ਦੀ ਧਰਤੀ ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਇਯਾਲੀ ਨੇ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਠੋਸ ਰਾਖੀ ਅਤੇ ਸਖ਼ਤ ਪਹਿਰੇਦਾਰੀ ਕਰਨ ਲਈ ਆਪਣੀ ਖੇਤਰੀ ਸਿਆਸੀ ਧਿਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਪੁਨਰ ਗਠਨ ਐਕਟ 1966 ਤੋਂ ਲੈਕੇ ਸਮੇਂ ਸਮੇਂ ਦੀਆਂ ਕੇਂਦਰੀ ਵਜਾਰਤ ਵਾਲੀਆਂ ਪਾਰਟੀਆਂ ਨੇ ਪੰਜਾਬ ਦੇ ਹੱਕ ਖੋਹੇ ਹਨ। ਸਾਡੇ ਕੋਲ ਨਾ ਆਪਣੀ ਰਾਜਧਾਨੀ ਹੈ, ਨਾ ਸਾਨੂੰ ਪੰਜਾਬੀ ਬੋਲਦੇ ਇਲਾਕੇ ਮਿਲੇ, ਸਾਡੀ ਸਿੱਖਿਆ ਦਾ ਸਰਵ ਉੱਚ ਸਥਾਨ ਪੰਜਾਬ ਯੂਨੀਵਰਸਿਟੀ ਤੋਂ ਸਾਡੀ ਪਕੜ ਕਮਜੋਰ ਕੀਤੀ ਜਾ ਚੁੱਕੀ ਹੈ। ਬੀਬੀਐਮਬੀ ਵਿੱਚ ਸਾਡੀ ਸਥਾਈ ਮੈਂਬਰਸ਼ਿਪ ਖਤਮ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ  ਅਹਿਮ ਖੁਲਾਸੇ; ਜੇਲ੍ਹ ‘ਚ ਸਪਲਾਈ ਲਈ Border ਇਲਾਕੇ ਵਿਚੋਂ ‘ਚਿੱਟੇ’ ਲਿਆਉਂਦਾ ਸੀ ਥਾਣੇਦਾਰ

ਇਯਾਲੀ ਨੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਅਤੇ ਪੰਥ ਪ੍ਰਤੀ ਸੁਹਿਰਦ ਲੀਡਰਸ਼ਿਪ ਹੱਥ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ, ਜੇਕਰ ਹੁਣ ਵੀ ਅਸੀਂ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਨਾ ਸਕੇ ਤਾਂ ਆਉਣ ਵਾਲਾ ਸਮਾਂ ਅਤੇ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਇਸ ਮੌਕੇ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਪਾਣੀਆਂ ਦੇ ਮੁੱਦੇ ਤੇ ਸਖ਼ਤ ਸਟੈਂਡ ਅਖ਼ਤਿਆਰ ਕਰਦਿਆਂ ਕਿਹਾ ਕਿ ਅੱਜ ਸਾਰੀਆਂ ਸਿਆਸੀ ਜਮਾਤਾਂ ਆਪਣੇ ਗੁਆਚੇ ਹੋਏ ਸਿਆਸੀ ਅਧਾਰ ਨੂੰ ਬਚਾਈ ਰੱਖਣ ਲਈ ਸਿਆਸਤ ਕਰ ਰਹੀਆਂ ਹਨ। ਸਰਵ ਪਾਰਟੀ ਮੀਟਿੰਗ ਵਿੱਚ ਢੁੱਕਵਾਂ ਅਤੇ ਸਾਂਝਾ ਵੱਡਾ ਪ੍ਰੋਗਰਾਮ ਨਾ ਦੇਣਾ ਇਹ ਸਾਬਿਤ ਕਰਦਾ ਹੈ ਕਿ ਸਿਆਸੀ ਪਾਰਟੀਆਂ ਪੰਜਾਬ ਦੇ ਮੁੱਦਿਆਂ ਤੇ ਸਿਰਫ ਤੇ ਸਿਰਫ ਸਿਆਸਤ ਕਰ ਰਹੀਆਂ ਹਨ। ਇਸ ਵਰਕਰ ਮੀਟਿੰਗ ਵਿੱਚ ਸੰਗਤ ਦੇ ਸੱਦੇ ਤੇ ਆਪਣੇ ਜਰੂਰੀ ਰੁਝੇਵਿਆਂ ਨੂੰ ਛੱਡ ਕੇ ਹਾਜ਼ਰ ਰਹੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਅਤੇ ਪੰਜਾਬ ਦੇ ਮੌਜੂਦਾ ਮਸਲਿਆਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਓਹਨਾ ਕੇਂਦਰ ਦੀ ਬੀਜੇਪੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਦਿਆਂ ਲਈ ਅਵਾਜ ਚੁੱਕਣ ਵਾਲਾ ਅਤੇ ਰਾਖੀ ਕਰਨ ਵਾਲਾ ਤਾਕਤਵਰ ਲੀਡਰ ਸਮੇਂ ਦੀ ਮੰਗ ਹੈ। ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਪ੍ਰੋ ਚੰਦੂਮਾਜਰਾ ਨੇ ਆਪਣੇ ਭਾਸ਼ਣ ਦੌਰਾਨ ਨੌਜਵਾਨ ਵਰਗ ਨੂੰ ਅੱਗੇ ਆਕੇ ਖੇਤਰੀ ਪਾਰਟੀ ਲਈ ਕੰਮ ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ  ਪਾਣੀਆਂ ਦਾ ਵਿਵਾਦ; ਸੁਖਬੀਰ ਸਿੰਘ ਬਾਦਲ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ

ਸਾਬਕਾ ਸਪੀਕਰ ਰਵੀ ਇੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਉਭਾਰਿਆ ਉਥੇ ਹੀ ਇਹਨਾ ਦੇ ਹੱਲ ਅਤੇ ਪਹਿਰੇਦਾਰੀ ਲਈ ਇਕਜੁਟਤਾ ਨੂੰ ਪੰਜਾਬ ਦੀ ਲੋੜ ਕਰਾਰ ਦਿੱਤਾ।ਇਸ ਮੌਕੇ ਮਿਸਲ ਸਤਲੁਜ ਵਲੋ ਅਜੇਪਾਲ ਸਿੰਘ ਬਰਾੜ ਨੇ ਜਿੱਥੇ ਆਈ ਹੋਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਥੇ ਆਸ ਵੀ ਪ੍ਰਗਟ ਕੀਤੀ ਕਿ ਜਾਰੀ ਹੁਕਮਨਾਮਾ ਸਾਹਿਬ ਦੀ ਪਾਲਣਾ ਇੰਨ ਬਿੰਨ ਰੂਪ ਵਿੱਚ ਕਰਦੇ ਹੋਏ ਭਰਤੀ ਕਮੇਟੀ ਮੈਂਬਰ ਪੰਜਾਬ ਅਤੇ ਪੰਥ ਨੂੰ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਬਦਲੇ ਸੰਜੀਦਾ,ਪੰਥ ਅਤੇ ਪੰਜਾਬ ਨੂੰ ਸਮਰਪਿਤ ਲੀਡਰਸ਼ਿਪ ਦੇਵੇਗੀ।ਇਸ ਮੌਕੇ ਰਾਜਵਿੰਦਰ ਸਿੰਘ ਵਜੀਦਪੁਰ,ਸਰਬਜੀਤ ਸਿੰਘ ਕਾਦੀਮਾਜਰਾ, ਮਨਜੀਤ ਸਿੰਘ ਮੁੱਧੋਂ, ਗੁਰਜੀਤ ਸਿੰਘ ਸ਼ੰਟੂ, ਮੇਜਰ ਸਿੰਘ ਬਸੰਤਪੁਰਾ, ਮਨਦੀਪ ਸਿੰਘ ਖਿਜਰਾਬਾਦ, ਰਵਿੰਦਰ ਸਿੰਘ ਪੈਂਟਾ, ਦਰਸ਼ਨ ਸਿੰਘ ਕੰਸਾਲਾ, ਭਜਨ ਸਿੰਘ ਸ਼ੇਰਗਿੱਲ, ਸੁਖਜਿੰਦਰ ਸਿੰਘ ਮੁੰਡੀਆਂ,ਹਰਬੰਸ ਸਿੰਘ ਕੰਦੋਲਾ, ਕੁਲਵਿੰਦਰ ਸਿੰਘ ਸੇਖੋਂ, ਹਰਦੀਪ ਸਿੰਘ ਡੋਡ,ਹਰਜੀਤ ਸਿੰਘ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ