Ludhiana News: ਬੀਤੀ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਕਾਰ ਆਪਸੀ ਖੂਨੀ ਝੜਪ ਹੋਣ ਦੀਆਂ ਖ਼ਬਰਾਂ ਹਨ। ਇਹ ਝੜਪਾਂ ਇੰਨ੍ਹੀਂ ਜਿਆਦਾ ਵਧ ਗਈ ਕਿ ਲੜਾਈ ਹਟਾਉਣ ਲਈ ਗਏ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਸਹਿਤ ਜੇਲ੍ਹ ਦੇ ਡੀਐਸਪੀ ਜਗਜੀਤ ਸਿੰਘ ਅਤੇ ਥਾਣਾ ਢਾਬਾ ਦੇ ਐਸਐਚਓ ਸਮੇਤ ਦਰਜ਼ਨਾਂ ਪੁਲਿਸ ਮੁਲਾਜਮ ਵੀ ਜਖ਼ਮੀ ਹੋ ਗਏ। ਘਟਨਾ ‘ਤੇ ਕਾਬੂ ਪਾਉਣ ਲਈ ਖੁਦ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਨੂੰ ਮੌਕੇ ‘ਤੇ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਲੈ ਕੇ ਪੁੱਜਣਾ ਪਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਂਡ ਦੇ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦਿਨ ਦੇ ਵਿਚ ਜੇਲ੍ਹ ‘ਚ ਬੰਦ ਦੋ ਗੁੱਟਾਂ ਦੇ ਕੁੱਝ ਕੈਦੀਆਂ ਦੀ ਆਪਸੀ ਤਕਰਾਰਬਾਜ਼ੀ ਹੋਈ ਸੀ, ਜਿਸਤੋਂ ਬਾਅਦ ਸ਼ਾਮ ਨੂੰ ਮੁੜ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ; ਵੋਟਾਂ ਦੀ ਗਿਣਤੀ ਸ਼ੁਰੂ, ਦੁਪਿਹਰ ਤੱਕ ਆਉਣਗੇ ਨਤੀਜ਼ੇ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਇਸ ਦੌਰਾਨ ਜਦ ਜੇਲ੍ਹ ਵਿਚ ਲੜਾਈ ਝਗੜੇ ਦੀ ਸੂਚਨਾ ਮਿਲਦੇ ਹੀ ਜੇਲ੍ਹ ਸੁਪਰਡੈਂਟ ਕੁਲਵੰਤ ਸਿੱਧੂ ਮੌਕੇ ‘ਤੇ ਪਹੁੰਚੇ ਤਾਂ ਆਪਸ ਵਿਚ ਲੜ ਰਹੇ ਕੈਦੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ, ਜਿਸਤੋਂ ਬਾਅਦ ਜੇਲ੍ਹ ਦੇ ਹੋਰ ਅਧਿਕਾਰੀ ਤੇ ਮੁਲਾਜਮ ਵੀ ਆ ਗਏ ਪ੍ਰੰਤੂ ਕੈਦੀਆਂ ਦੇ ਗੁੱਟ ਨੇ ਉਥੇ ਫੁੱਲਾਂ ਦੀਆਂ ਕਿਆਰੀਆਂ ਵਿਚੋਂ ਇੱਟਾਂ ਪੁੱਟ ਕੇ ਉਨ੍ਹਾਂ ਉਪਰ ਸਿੱਧੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਜੇਲ੍ਹ ਸੁਪਰਡੈਂਟ ਨੂੰ ਵੀ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਹਾਲਾਤ ਵਿਗੜਦਿਆਂ ਦੇਖ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਦਰਜ਼ਨ ਦੇ ਕਰੀਬ ਥਾਣਿਆਂ ਦੀ ਫ਼ੋਰਸ ਲੈ ਕੇ ਪੁਲਿਸ ਕਮਿਸ਼ਨਰ ਤੇ ਹੋਰ ਸੀਨੀਅਰ ਅਧਿਕਾਰੀ ਜੇਲ੍ਹ ਅੰਦਰ ਆਏ ਤੇ ਸਥਿਤੀ ਉੰਪਰ ਕਾਬੂ ਪਾਇਆ। ਦਸਿਆ ਜਾ ਰਿਹਾ ਕਿ ਪੁਲਿਸ ਉੱਪਰ ਹਮਲਾ ਕਰਨ ਵਾਲੇ ਕੈਦੀਆਂ ਤੇ ਹਵਾਲਾਤੀਆਂ ਦੀ ਗਿਣਤੀ 200 ਤੋਂ 250 ਦੇ ਵਿਚਕਾਰ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







