Delhi News: ਐਤਵਾਰ ਸਵੇਰੇ ਦਿੱਲੀ ਦੇ ਇੱਕ ਪਾਰਕ ਵਿਚ ਇੱਕ ਨੌਜਵਾਨ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਲਾਸ਼ਾਂ ਪਾਰਕ ਵਿਚ ਲੱਗੇ ਇੱਕ ਦਰੱਖਤ ਨਾਲ ਲਟਕ ਰਹੀਆਂ ਸਨ। ਇਸਦਾ ਪਤਾ ਲੱਗਣ ’ਤੇ ਡੀ.ਆਰ ਪਾਰਕ ਦੇ ਸੁਰੱਖਿਆ ਗਾਰਡ ਬਲਜੀਤ ਸਿੰਘ ਵੱਲੋਂ ਇਲਾਕੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ ਘਰ ’ਚ ਬਲਾਸਟ ਹੋਣ ਕਾਰਨ ਦੋ ਬੱਚਿਆਂ ਸਹਿਤ ਪ੍ਰਵਾਰ ਦੇ ਚਾਰ ਜੀਆਂ ਦੀ ਹੋਈ ਮੌ+ਤ
ਪੁਲਿਸ ਟੀਮ ਨੇ ਮੌਕੇ ’ਤੇ ਪੁੱਜ ਕੇ ਇੱਕ ਦਰੱਖਤ ਨਾਲ ਲਟਕ ਰਹੀਆਂ ਇੰਨ੍ਹਾਂ ਲਾਸ਼ਾਂ ਨੂੰ ਹੇਠਾਂ ਉਤਾਰਿਆ ਤੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਕਿ ਲੜਕਾ ਅਤੇ ਲੜਕੀ ਦੋਨੋਂ ਨਾਬਾਲਿਗ ਜਾਪਦੇ ਹਨ, ਜਿੰਨ੍ਹਾਂ ਦੀ ਹਾਲੇ ਪਹਿਚਾਣ ਨਹੀਂ ਹੋ ਸਕੀ। ਮੁਢਲੀ ਜਾਂਚ ਮੁਤਾਬਕ ਇੰਨ੍ਹਾਂ ਨੇ ਪਾਰਕ ਦੇ ਇੱਕ ਦਰੱਖਤ ਦੀ ਟਾਹਣੀ ਨਾਲ ਨਾਈਲੋਨ ਦੀ ਰੱਸੀ ਬੰਨ ਕੇ ਫਾਹਾ ਲਿਆ ਹੈ। ਫ਼ਿਲਹਾਲ ਪੁਲਿਸ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪਾਰਕ ’ਚ ਤੜਕਸਾਰ ਨੌਜਵਾਨ ਲੜਕੇ-ਲੜਕੀ ਦੀਆਂ ਲਾ.ਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ"