ਖੇਡਾਂ ਵਤਨ ਪੰਜਾਬ ਦੀਆਂ: ਅੰਡਰ 21 ਵਰਗ ਕਬੱਡੀ ਨੈਸ਼ਨਲ ਵਿੱਚ ਲੜਕੇ ਰਾਮਪੁਰਾ ਅਤੇ ਨਥਾਣਾ ਨੇ ਮਾਰੀ ਬਾਜ਼ੀ

0
83
+2

ਖੋ-ਖੋ ਅੰਡਰ 21 ਲੜਕੇ ਲੜਕੀਆਂ ਵਿੱਚ ਤਲਵੰਡੀ ਸਾਬੋ ਤੇ ਬਠਿੰਡਾ ਅਵਲ ਰਹੇ
ਬਠਿੰਡਾ, 24 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਨੌਵੇਂ ਦਿਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੌਕੇ ਆਪ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਰਾਜੂ ਸਿੰਘ ਨੇ ਕਬੱਡੀ ਖਿਡਾਰੀਆਂ ਅਤੇ ਕੁਸ਼ਤੀ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਦਸਿਆ ਕਿ ਖਿਡਾਰੀਆਂ ਨੂੰ ਨੁਸਿਆ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਮੱਲਾਂ ਮਾਰਨ ਵਾਲਿਆਂ ਨੂੰ ਪੰਜਾਬ ਸਰਕਾਰ ਪੰਜਾਬ ਪੱਧਰ ਤੇ ਖੇਡ ਵਿਭਾਗ ਵੱਲੋਂ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ।

ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਮੰਡੀ ਫੂਲ ਦੇ ਮੁੰਡਿਆਂ ਨੇ ਲੁੱਟਿਆ ਮੇਲਾ

ਇੰਨ੍ਹਾਂ ਖੇਡਾਂ ਵਿਚ ਅੰਡਰ 21 ਵਿੱਚ ਕੱਬਡੀ ਸਰਕਲ ਸਟਾਈਲ ਲੜਕੀਆਂ ਫਾਈਨਲ ਮੁਕਾਬਲਿਆਂ ਵਿੱਚ ਨਥਾਣਾ ਨੇ ਪਹਿਲਾਂ ਫੂਲ ਏ ਨੇ ਦੂਜਾ ਸਥਾਨ ਅਤੇ ਗੋਨਿਆਣਾ , ਰਾਮਪੁਰਾ ਤੀਜਾ ਸਥਾਨ ਪ੍ਰਾਪਤ ਕੀਤਾ । ਕੱਬਡੀ ਨੈਸ਼ਨਲ ਅੰਡਰ 21 ਵਿੱਚ ਰਾਮਪੁਰਾ ਏ ਪਹਿਲਾ ,ਨਥਾਣਾ ਨੇ ਦੂਜਾ ਅਤੇ ਮੌੜ ਏ, ਬਠਿੰਡਾ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-30 ਲੜਕੇ ਨਥਾਣਾ ਏ ਨੇ ਪਹਿਲਾਂ ਨਥਾਣਾ ਬੀ ਨੇ ਦੂਜਾ ਸਥਾਨ, ਰਾਮਪੁਰਾ ਏ ਅਤੇ ਗੋਨਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਿੰਗਾਪੁਰ ਤੋਂ ਬਾਅਣ ਹੁਣ ਪੰਜਾਬ ਦੇ ਸਰਕਾਰੀ ਅਧਿਆਪਕ ਟਰੇਨਿੰਗ ਲਈ ਫਿਨਲੈਂਡ ’ਚ ਜਾਣਗੇ

ਖੋ- ਖੋ ਅੰਡਰ 17 ਕੁੜੀਆਂ ਵਿੱਚ ਤਲਵੰਡੀ ਸਾਬੋ ਏ ਪਹਿਲਾ, ਗੋਨਿਆਣਾ ਬੀ, ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਵਿੱਚ ਗੋਨਿਆਣਾ ਬਠਿੰਡਾ ਨੇ ਦੂਜਾ, ਮੰਡੀ ਫੂਲ ਤੀਜਾ ਸਥਾਨ ਪ੍ਰਾਪਤ ਕੀਤਾ। ਖੋ ਖੋ ਅੰਡਰ 21 ਲੜਕੀ ਵਿੱਚ ਬਠਿੰਡਾ ਨੇ ਪਹਿਲਾਂ ਰਾਮਪੁਰਾ ਏ ਨੇ ਦੂਜਾ, ਰਾਮਪੁਰਾ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ ਸਥਾਨ ਅਤੇ ਰਾਮਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 31-40 ਲੜਕਿਆਂ ਵਿੱਚ ਬਠਿੰਡਾ ਨੇ ਪਹਿਲਾਂ ਸਥਾਨ,ਸੰਗਤ ਨੇ ਦੂਜਾ, ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

+2

LEAVE A REPLY

Please enter your comment!
Please enter your name here