
ਬਠਿੰਡਾ, 4 ਦਸੰਬਰ: ਸਥਾਨਕ ਆਰ.ਬੀ.ਡੀ.ਏ.ਵੀ. ਸੀਨੀ.ਸੈਕੰ. ਪਬਲਿਕ ਸਕੂਲ ਵਿਖੇ ਬ੍ਰਾਈਟ ਬਿਗਨਰਸ ਬੈਸ਼ ਈਵੈਂਟ ਕਿੰਡਰਗਾਰਟਨ ਬਲਾਕ ਵਿੱਚ ਵਾਈਸ ਚੇਅਰਮੈਨ ਐਲ.ਐਮ.ਸੀ ਡਾ.ਕੇ.ਕੇ. ਦੀ ਰਹਿਨੁਮਾਈ ਹੇਠ ਸਫ਼ਲਤਾਪੂਰਵਕ ਕਰਵਾਇਆ ਗਿਆ। ਸ਼੍ਰੀ ਕੇ.ਕੇ. ਨੌਹਰੀਆ ਅਤੇ ਪ੍ਰਿੰਸੀਪਲ ਡਾ.ਅਨੁਰਾਧਾ ਭਾਟੀਆ, ਕੇ.ਜੀ ਬਲਾਕ ਕੋਆਰਡੀਨੇਟਰ ਸ਼੍ਰੀਮਤੀ ਸਰਲਾ ਸ਼ਰਮਾ ਦੀ ਪ੍ਰੇਰਨਾ ਨਾਲ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਐਂਕਰ ਸ਼੍ਰੀਮਤੀ ਪੂਜਾ ਠਾਕਰ ਅਤੇ ਸ਼੍ਰੀਮਤੀ ਅੰਜੂ ਲਖਨਪਾਲ ਨੇ ਮਾਹੌਲ ਨੂੰ ਸਕਾਰਾਤਮਕਤਾ ਭਾਵਨਾ ਨਾਲ ਭਰਦੇ ਹੋਏ ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਅਤੇ ਡੀ.ਏ.ਵੀ ਗਾਣ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਡਾ.ਕੇ.ਕੇ. ਨੋਹਰੀਆ ਅਤੇ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ Attack on Sukhbir Badal: ਨਰਾਇਣ ਸਿੰਘ ਚੌੜਾ ਦੀ ਧਰਮਪਤਨੀ ਆਈ ਕੈਮਰੇ ਦੇ ਸਾਹਮਣੇ, ਦੇਖੋ ਘਟਨਾ ਬਾਰੇ ਕੀ ਕਿਹਾ!
ਪ੍ਰਿੰਸੀਪਲ ਡਾ: ਅਨੁਰਾਧਾ ਭਾਟੀਆ ਨੇ ਮਾਪਿਆਂ ਨੂੰ ਸੰਬੋਧਨ ਕੀਤਾ। ਉਸ ਦੇ ਉਪਰੰਤ ਸਵਾਗਤੀ ਗੀਤ ਪੇਸ਼ ਕੀਤਾ ਗਿਆ ਜਿਸ ਨੇ ਸਟੇਜ ਨੂੰ ਚਾਰ ਚੰਨ ਲਗਾ ਦਿੱਤਾ। ਫਿਰ ਨਰਸਰੀ ਦੇ ਬੱਚਿਆਂ ਨੇ ਨਿੱਕੇ-ਨਿੱਕੇ ਡਾਂਸ ਸਟੈਪਸ ਨਾਲ ਮਾਹੌਲ ਨੂੰ ਰੌਸ਼ਨ ਕੀਤਾ। ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਨੇ ਆਪਣੀ ਡਾਂਸ ਪੇਸ਼ਕਾਰੀ ਨਾਲ ਅੱਗੇ ਆ ਕੇ ਸਭ ਦਾ ਦਿਲ ਜਿੱਤ ਲਿਆ। ਯੂ.ਕੇ.ਜੀ ਦੁਆਰਾ ਜ਼ੁੰਬਾ ਡਾਂਸ ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਭੰਗੜਾ ਦਿਨ ਦੀ ਊਰਜਾ ਪੇਸ਼ਕਾਰੀ ਸਨ। ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਮੁੱਖ ਮੰਤਰੀ ਡਾ: ਕੇ.ਕੇ. ਨੋਹਰੀਆ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਸਮਾਗਮ ਲਈ ਪ੍ਰੇਰਿਤ ਕੀਤਾ, ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda ਦੇ RBDAV Public School ਵਿਖੇ ਬ੍ਰਾਈਟ ਬਿਗਨਰਸ ਬੈਸ਼ ਈਵੈਂਟ ਆਯੋਜਿਤ"




