ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਇੱਕ ਦਰਜ਼ਨ ਦੇ ਕਰੀਬ ਉਮੀਦਵਾਰਾਂ ਨੇ British Columbia ਚੋਣਾਂ ’ਚ ਹਾਸਲ ਕੀਤੀ ਜਿੱਤ

0
154
+1

ਚੰਡੀਗੜ੍ਹ, 20 ਅਕਤੂਬਰ: British Columbia’s assembly election: ਵਿਦੇਸ਼ਾਂ ’ਚ ਹਰ ਖੇਤਰ ਵਿਚ ਨਾਮਣਾ ਖੱਟਣ ਵਾਲੇ ਪੰਜਾਬੀਆਂ ਨੇ ਇੱਕ ਵਾਰ ਮੁੜ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ’ਚ ਵੱਡੀ ਜਿੱਤ ਹਾਸਲ ਕੀਤੀ ਹੈ। ਕੁੱਲ 93 ਸੀਟਾਂ ਵਿਚੋਂ ਇੱਕ ਦਰਜ਼ਨ ਦੇ ਕਰੀਬ ਸੀਟਾਂ ਉਪਰ ਪੰਜਾਬੀ ਮੂਲ ਦੇ ਉਮੀਦਵਾਰ ਜੇਤੂ ਰਹੇ ਹਨ। ਇੰਨ੍ਹਾਂ ਵਿਚ ਕਈ ਉਮੀਦਵਾਰ ਅਜਿਹੇ ਹਨ, ਜਿੰਨ੍ਹਾਂ ਵੱਲੋਂ ਲਗਾਤਾਰ 6 ਜਾਂ 7 ਵੀਂ ਵਾਰ ਵੀ ਜਿੱਤ ਹਾਸ ਕੀਤੀ ਗਈ ਹੈ। ਇੰਨ੍ਹਾਂ ਚੋਣਾਂ ਵਿਚ ਹੈਰਾਨੀ ਵਾਲੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਬਹੁਤ ਸਾਰੀਆਂ ਸੀਟਾਂ ’ਤੇ ਮੁਕਾਬਲਾ ਪੰਜਾਬੀ ਬਨਾਮ ਪੰਜਾਬੀ ਹੀ ਬਣਿਆ ਹੋਇਆ ਸੀ।

ਇਹ ਵੀ ਪੜ੍ਹੋ:Big News: ‘ਆਪ’ ਨੇ ਜਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਪੰਜਾਬੀ ਬਹੁਲਤਾ ਵਾਲੇ ਬ੍ਰਿਟਿਸ ਕੋਲੰਬੀਆ ਸੂਬੇ ’ਚ ਇੰਨ੍ਹਾਂ ਦੀ ਪਹਿਲਾਂ ਤੋਂ ਹੀ ਚੜ੍ਹਤ ਰਹੀ ਹੈ ਤੇ ਇੱਥੇ ਕਰੀਬ ਢਾਈ ਦਹਾਕੇ ਪਹਿਲਾਂ ਸਾਲ 2000-2001 ਦੌਰਾਨ ਉਜਲ ਦੁਸਾਂਝ ਕਿਸੇ ਸਮੇਂ ਮੁੱਖ ਮੰਤਰੀ(ਪ੍ਰੀਮੀਅਰ) ਦੇ ਅਹੁੱਦੇ ਉਪਰ ਵੀ ਰਹੇ ਹਨ। ਇਸਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਤੇ ਮੰਤਰੀਆਂ ਦੇ ਅਹੁੱਦੇ ਉਪਰ ਵੀ ਬੈਠਣ ਦਾ ਮਾਣ ਪੰਜਾਬੀਆਂ ਨੂੰ ਹਾਸਲ ਹੋ ਚੁੱਕਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਇੱਥੇ ਐਨਡੀਪੀ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਜਦੋਂਕਿ ਗ੍ਰੀਨ ਪਾਰਟੀ ਸਿਰਫ਼ 2 ਸੀਟਾਂ ਤੱਕ ਹੀ ਸੀਮਤ ਰਹੀ ਹੈ।

ਇਹ ਵੀ ਪੜ੍ਹੋ:ਬੈਂਕ ਮੈਨੇਜ਼ਰ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਸ਼ਹਿਰ ਦੇ ਨਾਮੀ 7 ਡਾਕਟਰਾਂ ਵਿਰੁਧ ਪਰਚਾ ਦਰਜ਼

ਪੰਜਾਬੀ ਮੂਲ ਦੇ ਜਿੱਤਣ ਵਾਲੇ ਪ੍ਰਮੁੱਖ ਉਮੀਦਵਾਰਾਂ ਵਿਚ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਦਾਂ ਨਾਂ ਵੀ ਸ਼ਾਮਲ ਹੈ, ਜਿਸਨੇ ਛੇਵੀਂ ਵਾਰ ਬ੍ਰਿਟਿਸ ਕੋਲੰਬੀਆ ਵਿਧਾਨ ਸਭਾ ਵਿਚ ਜਾਣ ਦਾ ਮਾਣ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮੌਜੂਦਾ ਮੰਤਰੀ ਰਵੀ ਕਾਹਲੋਂ, ਜਗਰੂਪ ਸਿੰਘ ਆਦਿ ਨਾਮ ਸ਼ਾਮਲ ਹਨ। ਵੱਖ ਵੱਖ ਮੀਡੀਆ ਸਰੋਤਾਂ ਮੁਤਾਬਕ ਰਾਜ ਚੌਹਾਨ, ਰਵੀ ਕਾਹਲੋਂ ਡੈਲਟਾ ਉੱਤਰੀ, ਜਗਰੂਪ ਬਰਾੜ ਸਰੀ ਫਲੀਟਵੁੱਡ, ਮਨਦੀਪ ਧਾਲੀਵਾਲ ਸਰੀ ਨਾਰਥ, ਰਵੀ ਪਰਮਾਰ ਲੈਂਗਫੋਰਡ ਹਾਈਲੈਂਡ, ਸੁਨੀਤਾ ਧੀਰ ਵੈਨਕੂਵਰ ਲੰਗਾਰਾ, ਰੀਆ ਅਰੋੜਾ ਬਰਨਬੀ ਈਸਟ, ਹਰਵਿੰਦਰ ਕੌਰ ਸੰਧੂ ਵਰਨਨ ਮੋਨਾਸ਼੍ਰੀ , ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼, ਹਰਮਨ ਸਿੰਘ ਭੰਗੂ ਲੈਂਗਲੇ ਐਬਟਸਫੋਰਡ ਆਦਿ ਸ਼ਾਮਲ ਹਨ

 

+1

LEAVE A REPLY

Please enter your comment!
Please enter your name here