Monday, February 2, 2026

ਚੰਡੀਗੜ੍ਹ ’ਚ ਭਰਾ ਨੇ ਭੈਣ ਦਾ ਕੀਤਾ ਬੇਰਹਿਮੀ ਨਾਲ ਕ+ਤਲ, ਜਾਣੋ ਵਜਾਹ

Date:

spot_img

ਚੰਡੀਗੜ੍ਹ, 7 ਨਵੰਬਰ: ਸਥਾਨਕ ਸ਼ਹਿਰ ਦੇ ਧਨਾਸ ਇਲਾਕੇ ਦੇ ਇੱਕ ਘਰ ਵਿਚ ਬੁਰੀ ਤਰ੍ਹਾਂ ਵੱਢੀ ਹੋਈ ਬਰਾਮਦ ਹੋਈ ਇੱਕ ਲੜਕੀ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਹੁਣ ਪੜਤਾਲ ਤੋਂ ਬਾਅਦ ਵੱਡੇ ਖ਼ੁਲਾਸੇ ਕੀਤੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਲੜਕੀ ਦਾ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਉਸਦੇ ਭਰਾ ਨੇ ਹੀ ਕੀਤਾ ਸੀ। ਇਸਦੇ ਪਿੱਛੇ ਵਜ੍ਹਾ ਰੰਜਿਸ਼ ਇਹ ਦੱਸੀ ਜਾ ਰਹੀ ਹੈ ਕਿ ਮੁਲਜਮ ਭਰਾ ਨੂੰ ਸ਼ੱਕ ਸੀ ਕਿ ਉਸਦੀ ਭੈਣ ਲਕਸ਼ਮੀ (22 ਸਾਲ) ਦੇ ਕਿਸੇ ਹੋਰ ਲੜਕੇ ਨਾਲ ਪ੍ਰੇਮ ਸਬੰਧ ਸਨ। ਪੁਲਿਸ ਨੇ ਮੁਲਜਮ ਭਰਾ ਵਿਸ਼ਾਲ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋਵੱਡੀ ਖ਼ਬਰ: DC ਦਾ PA ਰਿਸ਼ਵਤ ਲੈਂਦਾ ਸਾਥੀ ਸਹਿਤ ਵਿਜੀਲੈਂਸ ਵੱਲੋਂ ਗ੍ਰਿਫਤਾਰ

ਉਸਨੇ ਪੁਲਿਸ ਦੀ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਸਨੇ ਆਪਣੀ ਭੈਣ ਨੂੰ ਸਮਝਾਉਣ ਦੀ ਕੋਸ਼ਿਸ ਵੀ ਕੀਤੀ ਸੀ ਪ੍ਰੰਤੂ ਨਾ ਸਮਝਣ ’ਤੇ ਉਸਨੂੰ ਮਜਬੂਰਨ ਇਹ ਕਾਰਾ ਕਰਨਾ ਪਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਦਸਿਆ ਹੈ ਕਿ ਘਟਨਾ ਸਮੇਂ ਮ੍ਰਿਤਕ ਲੜਕੀ ਦੇ ਮਾਂ-ਪਿਊ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਤਾਂ ਵਿਸ਼ਾਲ ਨੇ ਲਕਸ਼ਮੀ ਨੂੰ ਆਪਣੈ ਸਬੰਧ ਤੋੜਣ ਲਈ ਕਿਹਾ ਤੇ ਇਸ ਦੌਰਾਨ ਕਹਾਸੁਣੀ ਹੋਈ, ਜਿਸਤੋਂ ਬਾਅਦ ਵਿਸ਼ਾਲ ਨੇ ਗੁੱਸੇ ਵਿਚ ਆ ਕੇ ਅਪਣੀ ਭੈਣ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵਿਸ਼ਾਲ ਘਰੋਂ ਚਲਾ ਗਿਆ ਸੀ।

 

LEAVE A REPLY

Please enter your comment!
Please enter your name here

Share post:

spot_img

Popular

More like this
Related

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...