ਬਠਿੰਡਾ ’ਚ ‘ਅਣਖ’ ਪਿੱਛੇ ਕ.ਤਲ, ਸਾਲੇ ਨੇ ਦੋਸਤਾਂ ਨਾਲ ਮਿਲਕੇ ਭਣੌਈਆਂ ਮਾ+ਰਿਆਂ

0
52
+2

ਬਠਿੰਡਾ, 28 ਸਤੰਬਰ: ਬੀਤੀ ਸ਼ਾਮ ਜ਼ਿਲ੍ਹੇ ਦੇ ਪਿੰਡ ਕੋਟਗੁਰੂ ਵਿਚ ਭੈਣ ਵੱਲੋਂ ਅੰਤਰਜਾਤੀ ਵਿਆਹ ਕਰਵਾਉਣ ਤੋਂ ਦੁਖ਼ੀ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਭਣੌਈਏ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅਕਾਸ਼ਦੀਪ ਸਿੰਘ ਵਾਸੀ ਸੰਗਤ ਕਲਾਂ ਦੇ ਤੌਰ ’ਤੇ ਹੋਈ ਹੈ। ਵਾਰਦਾਤ ਸਮੇਂ ਮ੍ਰਿਤਕ ਅਕਾਸ਼ਦੀਪ ਆਪਣੀ ਪਤਨੀ ਹਰਪ੍ਰੀਤ ਕੌਰ ਅਤੇ ਬੇਟੇ ਏਕਮ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਧਰੇ ਜਾਰਹੇ ਸਨ ਕਿ ਅਚਾਨਕ ਪਿੰਡ ਕੋਟਗੁਰੂ ਕੋਲ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੱਛਿਓ ਆਏ ਮੁਲਜਮਾਂ ਨੇ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਸੀ ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਅਗਵਾ ਹੋਈ ਲੜਕੀ ਨੂੰ ਲੱਭਣ ਲਈ ਬਜੁਰਗ ਬਾਪ ਤੋਂ 5000 ਦੀ ਰਿਸ਼ਵਤ ਲੈਣ ਵਾਲਾ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ

ਇਸ ਸਬੰਧ ਵਿਚ ਪੁਲਿਸ ਨੇ ਅਕਾਸਦੀਪ ਦੀ ਪਤਨੀ ਹਰਪ੍ਰੀਤ ਕੌਰ ਦੀ ਸਿਕਾਇਤ ਉਪਰ ਉਸਦੇ ਸਕੇ ਭਰਾ ਗੁਰਭਿੰਦਰ ਸਿੰਘ ਅਤੇ ਦੋ ਦੋਸਤਾਂ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਵਾਸੀ ਫ਼ੂਲੋ ਮਿੱਠੀ ਤੋਂ ਇਲਾਵਾ ਇੱਕ ਅਗਿਆਤ ਨੌਜਵਾਨ ਵਿਰੁਧ ਬੀਐਨਐਸ ਦੀ ਧਾਰਾ 03, 3(5)ਏ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਮੁਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਕਾਸ਼ਦੀਪ ਨੇ ਕਰੀਬ ਤਿੰਨ ਸਾਲ ਪਹਿਲਾਂ ਹਰਪ੍ਰੀਤ ਕੌਰ ਨਾਲ ਕੋਰਟ ਮੈਰਿਜ਼ ਕਰਵਾਈ ਸੀ। ਦੋਨੋਂ ਪ੍ਰਵਾਰ ਅਲੱਗ-ਅਲੱਗ ਜਾਤੀਆਂ ਨਾਲ ਸਬੰਧਤ ਹੋਣ ਕਾਰਨ ਲੜਕੀ ਦੇ ਪ੍ਰਵਾਰ ਵਾਲੇ ਇਸ ਪ੍ਰੇਮ ਵਿਆਹ ਤੋਂ ਨਾਖ਼ੁਸ ਸਨ, ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

 

+2

LEAVE A REPLY

Please enter your comment!
Please enter your name here