ਲੁਧਿਆਣਾ, 7 ਸਤੰਬਰ: ਪੰਜਾਬੀਆਂ ਵਿਚ ਲਗਾਤਾਰ ਵਿਦੇਸ਼ ’ਚ ਵਸਣ ਦੀ ਵਧ ਰਹੀ ਲਾਲਸਾ ਦਾ ਫ਼ਾਈਦਾ ਉਠਾ ਕੇ ਭੋਲੇ-ਭਾਲੇ ਲੋਕਾਂ ਨਾਲ ਏਜੰਟਾਂ ਵੱਲੋਂ ਠੱਗੀਆਂ ਮਾਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਇੱਕ ਨਾਮੀ ਇੰਮੀਗਰੇਸ਼ਨ ਕੰਪਨੀ ਦੇ ਸੰਚਾਲਕ ਭੈਣ-ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ 1 ਕਰੋੜ 7 ਲੱਖ ਰੁਪਏ ਤੋਂ ਵੱਧ ਰਾਸ਼ੀ ਬਰਾਮਦ ਕਰਵਾਈ ਹੈ, ਜੋ ਇੰਨ੍ਹਾਂ ਵੱਲੋਂ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਇਕੱਠੀ ਕੀਤੀ ਸੀ।
ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਰੇ ਵੱਲੋਂ ਬੇਰਹਿਮੀ ਨਾਲ ਕ+ਤਲ
ਲੁਧਿਆਣਾ ਦੇ ਏਡੀਸੀਪੀ ਸ਼ੁਭਮ ਅਗਰਵਾਲ ਦੁਆਰਾ ਇਸ ਮਾਮਲੇ ਦੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਗਲੋਬਲ ਵੇਅ ਇਮੀਗ੍ਰੇਸ਼ਨ ਨਾਂ ਦੀ ਇਸ ਕੰਪਨੀ ਨੂੰ ਸਕੇ ਭੈਣ-ਭਰਾ ਅਮਿਤ ਮਲਹੋਤਰਾ ਅਤੇ ਵੀਨੂ ਮਲਹੋਤਰਾ ਚਲਾ ਰਹੇ ਸਨ। ਇੰਨ੍ਹਾਂ ਵੱਲੋਂ ਲੋਕਾਂ ਨੂੰ ਵੀਜ਼ਾ ਲੱਗਣ ਤੋਂ ਬਾਅਦ ਫ਼ੀਸ ਲੈਣ ਦਾ ਝਾਂਸਾ ਦਿੱਤਾ ਜਾਂਦਾ ਸੀ ਪ੍ਰੰਤੂ ਬਾਅਦ ਵਿਚ ਫ਼ਾਈਲ ਰਿਜੈਕਟ ਹੋਣ ਦਾ ਡਰਾਵਾ ਦੇ ਕੇ ਪੈਸੇ ਬਟੋਰ ਲਏ ਜਾਂਦੇ ਸਨ। ਕਥਿਤ ਦੋਸ਼ੀਆਂ ਵਿਰੁਧ ਕੁੱਝ ਦਿਨ ਪਹਿਲਾਂ ਕਈ ਪੀੜਤਾਂ ਵੱਲੋਂ ਮੋਰਚਾ ਖੋਲਿ੍ਆ ਗਿਆ ਸੀ
ਪ੍ਰਵਾਸੀ ਮਜਦੂਰ ਨਾਲ ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹੀ ਤਿੰਨ ਬੱਚਿਆਂ ਦੀ ਮਾਂ, ਬੇਰਹਿਮੀ ਨਾਲ ਕੀਤਾ ਕ+ਤਲ
ਧੂਰੀ ਇਲਾਕੇ ਦੇ ਰਹਿਣ ਵਾਲਾ ਇੱਕ ਜੋੜਾ ਤਾਂ ਇੰਨਾਂ ਠੱਗਾਂ ਵਿਰੁਧ ਕਾਰਵਾਈ ਲਈ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ ਸੀ। ਪੁਲੀਸ ਨੇ ਇਸਤੋਂ ਬਾਅਦ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕੋਲੋਂ 1ਕਰੋੜ 7 ਲੱਖ 86 ਹਜ਼ਾਰ 700 ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹੁਣ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਇੰਨ੍ਹਾਂ ਵੱਲੋਂ ਹੁਣ ਤੱਕ ਲੋਕਾਂ ਨਾਲ ਮਾਰੀਆਂ ਠੱਗੀਆਂ ਦੀ ਜਾਣਕਾਰੀ ਸਾਹਮਣੇ ਆਵੇਗੀ।
Share the post "ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ: ਨਾਮਵਾਰ ਇੰਮੀਗਰੇਸ਼ਨ ਦੇ ਮਾਲਕ ਭੈਣ-ਭਰਾ ਗ੍ਰਿਫਤਾਰ"