Fazilka News: 19 ਬਟਾਲੀਅਨ ਬੀ.ਐੱਸ.ਐਫ. ਵੱਲੋਂ ਬੀ.ਐੱਸ.ਐਫ. ਕੈਂਪਸ, ਰਾਮਪੁਰਾ ਵਿੱਚ 10 ਕਿਲੋਮੀਟਰ ਕਰਾਸ-ਕੰਟਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਉਦਘਾਟਨ ਸ਼੍ਰੀ ਅਨਿਲ ਕੁਮਾਰ, 2IC , ਕਮਾਂਡੈਂਟ, 19 ਬਟਾਲੀਅਨ ਬੀ.ਐੱਸ.ਐਫ. ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ 03 ਅਧਿਕਾਰੀ, 06 ਸੀਨੀਅਰ ਅਧਿਕਾਰੀ ਅਤੇ 45 ਜਵਾਨ, ਕੁੱਲ 54 ਬੀ.ਐੱਸ.ਐਫ. ਕਰਮਚਾਰੀ ਮੌਜੂਦ ਰਹੇ। ਇਸ ਮੁਕਾਬਲੇ ਵਿੱਚ ਪੰਜਾਬ ਫਰੰਟੀਅਰ ਦੇ ਵੱਖ-ਵੱਖ ਯੂਨਿਟਾਂ ਦੇ 32 ਦੌੜਾਕਾਂ ਨੇ ਭਾਗ ਲਿਆ।
ਇਹ ਵੀ ਪੜ੍ਹੋ ਘਰ ’ਚ ਬਲਾਸਟ ਹੋਣ ਕਾਰਨ ਦੋ ਬੱਚਿਆਂ ਸਹਿਤ ਪ੍ਰਵਾਰ ਦੇ ਚਾਰ ਜੀਆਂ ਦੀ ਹੋਈ ਮੌ+ਤ
ਮੁਕਾਬਲੇ ਦੇ ਨਤੀਜਿਆਂ ਅਨੁਸਾਰ 19 ਬਟਾਲੀਅਨ ਬੀ.ਐੱਸ.ਐਫ. ਨੇ ਪਹਿਲਾ ਸਥਾਨ ਹਾਸਲ ਕੀਤਾ, 115 ਬਟਾਲੀਅਨ ਦੂਜੇ ਸਥਾਨ ‘ਤੇ ਅਤੇ 27 ਬਟਾਲੀਅਨ ਤੀਜੇ ਸਥਾਨ ‘ਤੇ ਰਹੇ।ਸ਼੍ਰੀ ਅਨਿਲ ਕੁਮਾਰ, 2IC ਕਮਾਂਡੈਂਟ 19 ਬਟਾਲੀਅਨ ਬੀ.ਐੱਸ.ਐਫ. ਨੇ ਜੇਤੂਆਂ ਅਤੇ ਉਪ-ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਸਭ ਭਾਗੀਦਾਰਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਉਲੇਖ ਕੀਤਾ ਕਿ ਅਜਿਹੀਆਂ ਖੇਡ ਗਤੀਵਿਧੀਆਂ ਸਿਰਫ਼ ਤੰਦਰੁਸਤੀ ਹੀ ਨਹੀਂ ਬਲਕਿ ਨਸ਼ਾ ਮੁਕਤ ਤੇ ਸਿਹਤਮੰਦ ਸਮਾਜ ਦੀ ਸਥਾਪਨਾ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।