4 Views
ਨਵੀਂ ਦਿੱਲੀ, 6 ਜੁਲਾਈ : ਪਿਛਲੀ ਦਿਨੀਂ 18 ਵੀਂ ਲੋਕ ਸਭਾ ਦੇ ਪਹਿਲੇ ਇਜ਼ਲਾਸ ਤੋਂ ਬਾਅਦ ਹੁਣ ਬਜ਼ਟ ਸੈਸ਼ਨ ਦੀ ਤਰੀਖ਼ ਦਾ ਐਲਾਨ ਕਰ ਦਿੱਤਾ ਹੈ। ਭਾਰਤ ਸਰਕਾਰ ਦੀ ਸਿਫਾਰਿਸ਼ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਬਜਟ ਸੈਸ਼ਨ 2024 ਲਈ ਐਲਾਨੀ ਤਰੀਕੇ ਦੇ ਮੁਤਾਬਕ ਇਹ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗੱਸਤ ਤੱਕ ਚੱਲੇਗਾ। ਇਸ ਦੌਰਾਨ ਸਾਲ 2024-25 ਲਈ 23 ਜੁਲਾਈ ਨੂੰ ਬਜ਼ਟ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਚੋਣਾਂ ਹੋਣ ਕਾਰਨ ਅੰਤਰਿਮ ਬਜ਼ਟ ਪਾਸ ਕੀਤਾ ਗਿਆ ਸੀ।
Share the post "ਸੰਸਦ ਦਾ ਬਜ਼ਟ ਸ਼ੈਸਨ 22 ਜੁਲਾਈ ਤੋਂ 12 ਅਗੱਸਤ ਤੱਕ, 23 ਨੂੰ ਪੇਸ਼ ਹੋਵੇਗਾ ਬਜ਼ਟ"