Canada ਦੇ ਪ੍ਰਧਾਨ ਮੰਤਰੀ Justin trudeau ਨੇ ਦਿੱਤਾ ਅਸਤੀਫ਼ਾ

0
486

ਨਵਦੀਪ ਸਿੰਘ ਗਿੱਲ 

ਓਟਾਵਾ, 7 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਸਾਬਤ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੀ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਲਿਬਰਲ ਪਾਰਟੀ ਦੇ ਲੀਡਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਅਗਲਾ ਲੀਡਰ ਚੁਣੇ ਜਾਣ ਤੱਕ ਉਹ ਆਪਣੇ ਅਹੁਦੇ ਉਪਰ ਬਣੇ ਰਹਿਣਗੇ। ਇਹ ਵੀ ਪਤਾ ਚੱਲਿਆ ਹੈ ਕਿ ਜਸਟਿਨ ਟੂਡੋ ਵੱਲੋਂ ਕੈਨੇਡਾ ਦੀ ਗਵਰਨਰ ਜਨਰਲ ਨਾਲ ਮੁਲਾਕਾਤ ਕਰਕੇ ਅਗਲੇ ਮਹੀਨੇ ਹੋਣ ਵਾਲੇ ਸੰਸਦ ਦੇ ਇਜਲਾਸ ਨੂੰ 24 ਮਾਰਚ ਤੱਕ ਟਾਲ ਦਿੱਤਾ ਹੈ। ਜਿਸਤੋਂ ਬਾਅਦ ਹੁਣ ਸੰਸਦ ਕੋਈ ਕੰਮ ਕਾਜ਼ ਨਹੀਂ ਕਰ ਸਕੇਗੀ।ਅਜਿਹਾ ਕਰਨ ਦੇ ਨਾਲ ਲਿਬਰਲ ਪਾਰਟੀ ਦੀ ਸਰਕਾਰ ਵਿਰੁੱਧ ਵਿਰੋਧੀ ਧਿਰਾਂ ਕੰਜਰਵੇਟਿਵ ਪਾਰਟੀ ਅਤੇ ਐਨਡੀਪੀ ਵਲੋਂ ਲਿਆਂਦੇ ਜਾਣ ਵਾਲੇ ਬੇਭਰੋਸਗੀ ਦੇ ਮਤੇ ਤੋਂ ਬਚਿਆ ਜਾ ਸਕੇਗਾ।

ਇਹ ਵੀ ਪੜ੍ਹੋ ਚੀਨ ਤੋਂ ਬਾਅਦ ਭਾਰਤ ਵਿਚ ਵੀ HMPV ਵਾਇਰਸ ਨੇ ਦਿੱਤੀ ਦਸਤਕ, ਤਿੰਨ ਕੇਸ ਸਾਹਮਣੇ ਆਏ

ਅਸਤੀਫਾ ਦੇਣ ਦੇ ਐਲਾਨ ਕਰਨ ਮੌਕੇ ਭਾਵੁਕ ਹੋਏ ਟਰੂਡੋ ਨੇ ਕਿਹਾ ਕਿ ਕੋਨਾ ਦੇਸ਼ ਦੇ ਲਈ ਕਈ ਮਹੱਤਵਪੂਰਨ ਕੰਮ ਕਰਨ ਦਾ ਯਤਨ ਕੀਤਾ ਪ੍ਰੰਤੂ ਕੁਝ ਅਜਿਹੇ ਕੰਮ ਵੀ ਹੁੰਦੇ ਹਨ ਜੋ ਉਹ ਇਕੱਲੇ ਨਹੀਂ ਕਰ ਸਕਦੇ ਸਨ। ਉਨ੍ਹਾਂ ਦਸਿਆ ਕਿ ਅਸਤੀਫਾ ਦੇਣ ਦਾ ਫੈਸਲਾ ਆਪਣੇ ਬੱਚਿਆਂ ਨਾਲ ਸਲਾਹ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਸਟਿਨ ਟਰੂਡੋ ਉੱਪਰ ਅਸਤੀਫਾ ਦੇਣ ਲਈ ਅੰਦਰੂਨੀ ਅਤੇ ਬਾਹਰੀ ਦਬਾਅ ਪੈ ਰਹੇ ਸਨ। ਉਹਨਾਂ ਦੀ ਆਪਣੀ ਹੀ ਪਾਰਟੀ ਦੇ ਕਈ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸਾਥ ਛੱਡ ਦਿੱਤਾ ਸੀ। ਰਾਜਨੀਤਿਕ ਅਸਥਿਰਤਾ ਦੇ ਕਾਰਨ ਦੇਸ਼ ਅੰਦਰ ਮਹਿੰਗਾਈ, ਬੇਰਜਗਾਰੀ ਅਤੇ ਰਿਹਾਇਸ਼ ਆਦਿ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਸੀ ।ਜਿਸ ਕਾਰਨ ਲਿਬਰਲ ਪਾਰਟੀ ਦਾ ਗਰਾਫ ਹੇਠਾਂ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਨਾਂ ਕਰਨ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਤਾਈ ਨਰਾਜ਼ਗੀ

ਇੱਥੇ ਵੀ ਦੱਸਣਾ ਬਣਦਾ ਹੈ ਕਿ 2013 ਵਿਚ ਔਖੇ ਸਮੇਂ ਤੋਂ ਲਿਬਰਲ ਪਾਰਟੀ ਦੀ ਕਮਾਂਡ ਸੰਭਾਲਣ ਵਾਲੇ ਜਸਟਿਨ ਟਰੂਡੋ 2015 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹਨਾਂ ਦੇ ਅਸਤੀਫੇ ਬਾਰੇ ਦੋ ਦਿਨ ਪਹਿਲਾਂ ਹੀ ਕੈਨੇਡਾ ਦੇ ਇੱਕ ਨਾਮੀ ਅਖਬਾਰ ਵਿੱਚ ਰੀਪੋਰਟ ਛਪੀ ਸੀ।  ਜਿਕਰਯੋਗ ਹੈ ਕਿ ਘੱਟ ਗਿਣਤੀ ਵਜੋਂ ਚੱਲ ਰਹੀ ਲਿਬਰਲ ਪਾਰਟੀ ਦੀ ਸਰਕਾਰ ਕੋਲੋਂ ਐਨਡੀਪੀ ਦੇ ਕੌਮੀ ਆਗੂ ਜਗਮੀਤ ਸਿੰਘ ਨੇ ਆਪਣੀ ਹਿਮਾਇਤ ਵਾਪਸ ਲੈ ਲਈ ਸੀ। ਇਸਦੇ ਨਾਲ ਹੀ ਵਿਰੋਧੀ ਧਿਰਾਂ ਨੇ ਜਸਟਿਨ ਟਰੂਡੋ ਦੀ ਸਰਕਾਰ ਵਿਰੁਧ ਭਰੋਸਗੀ ਦਾ ਮਤਾ ਲਿਆਉਣ ਦਾ ਵੀ ਐਲਾਨ ਕੀਤਾ ਹੋਇਆ। ਮ ਦੂਜੇ ਪਾਸੇ ਕੈਨੇਡਾ ਦਾ ਭਾਰਤ ਨਾਲ ਵੀ ਪੰਗਾ ਪਿਆ ਹੋਇਆ ਹੈ। ਦੋਨਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਿਕਾ ਨੂੰ ਵੀ ਵਾਪਸ ਭੇਜ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here