ਬਠਿੰਡਾ, 10 ਮਈ: ਨਹਿਰੀ ਪਟਵਾਰ ਯੂਨੀਅਨ ਦੇ ਆਗੂ ਨੂੰ ਵਟਸਐਪ ਗਰੁੱਪ ਛੱਡਣਾ ਮਹਿੰਗਾ ਪੈ ਪਿਆ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇਸ ਸੂਬਾ ਪੱਧਰੀ ਆਗੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਬਠਿੰਡਾ ਵਿਖੇ ਤੈਨਾਤ ਇਸ ਆਗੂ ਦਾ ਹੈਡ ਕੁਆਰਟਰ ਹੁਣ ਸ਼ਾਹਪੁਰ ਕੰਡੀ ਬਣਾਇਆ ਗਿਆ ਹੈ। ਇਸ ਘਟਨਾ ਕਾਰਨ ਨਹਿਰੀ ਪਟਵਾਰੀਆਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ।
ਜੇਲ੍ਹ ਤੋਂ ਬਾਹਰ ਆਏ Arvind Kejriwal, ਇੰਨਾਂ ਸ਼ਰਤਾਂ ਦੇ ਅਧੀਨ ਮਿਲੀ ਹੈ ਅੰਤਰਿਮ ਜਮਾਨਤ!
ਮਿਲੀ ਸੂਚਨਾ ਮੁਤਾਬਕ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਅਹਿਮ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ, ਜਿਸਦੇ ਵਿੱਚ ਨਹਿਰੀ ਪਟਵਾਰ ਯੂਨੀਅਨ ਦਾ ਆਗੂ ਜਸਕਰਨ ਸਿੰਘ ਗਹਿਰੀ ਬੁੱਟਰ ਵੀ ਮੌਜੂਦ ਸੀ। ਵਿਭਾਗੇ ਅਧਿਕਾਰੀਆਂ ਵੱਲੋਂ ਲਗਾਏ ਦੋਸ਼ਾਂ ਮੁਤਾਬਕ ਉਕਤ ਪਟਵਾਰੀ ਨੇ ਕੁਝ ਅਫਸਰਾਂ ਨੂੰ ਵੀ ਇਸ ਗਰੁੱਪ ਦੇ ਵਿੱਚੋਂ ਕੱਢ ਦਿੱਤਾ ਅਤੇ ਨਾਲ ਹੀ ਵਿਭਾਗ ਦੇ ਵਿਰੁੱਧ ਝੂਠੀਆਂ ਅਫਾਹਾਂ ਫੈਲਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।