Ludhiana News: ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬੀਤੀ ਅੱਧੀ ਰਾਤ ਗੈਸ ਨਾਲ ਭਰੇ ਇੱਕ ਕੈਂਟਰ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪਰੰਤੂ ਗੈਸ ਦੇ ਲੀਕ ਹੋਣ ਕਾਰਨ ਇੱਥੇ ਆਸ ਪਾਸ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਪਰੰਤੂ ਗੈਸ ਦਾ ਰਸਾਧ ਬੰਦ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਮੋਗਾ ਪੁਲਿਸ ਨੂੰ ਵਿਸ਼ੇਸ਼ ਸਫਲਤਾ
ਸੂਚਨਾ ਮੁਤਾਬਿਕ ਇਸ ਕੈਂਟਰ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਭਰੀ ਹੋਈ ਸੀ ਜਿਸ ਨੂੰ ਠੰਡੀ ਗੈਸ ਵੀ ਕਿਹਾ ਜਾਂਦਾ ਹੈ। ਸ਼ੇਰਪੁਰ ਸਥਿਤ ਇੱਕ ਪਲਾਂਟ ਦੇ ਵਿੱਚ ਇਹ ਗੈਸ ਨਾਲ ਭਰਿਆ ਕੈਂਟਰ ਜਾਣਾ ਸੀ। ਪ੍ਰੰਤੂ ਰਾਸਤੇ ਦੇ ਵਿੱਚ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਿੱਚ ਡਰਾਈਵਰ ਦੇ ਵੀ ਜ਼ਖਮੀ ਹੁਣ ਬਾਰੇ ਪਤਾ ਚੱਲਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।