ਸ਼ਹਿਰ ’ਚ ਟਰੈਫ਼ਿਕ ਸਮੱਸਿਆ ਤੋਂ ਨਿਜ਼ਾਤ ਲਈ ਹੈਵੀ ਵਹੀਕਲਾਂ ਦਾ ਦਾਖਲਾ ਕੀਤਾ ਬੰਦ
ਬਠਿੰਡਾ, 1 ਦਸੰਬਰ: ਕੁੱਝ ਦਿਨ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਦਾ ਅਹੁੱਦਾ ਸੰਭਾਲਣ ਵਾਲੇ ਆਈ.ਪੀ.ਐਸ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਹੁਣ ਸ਼ਹਿਰ ਵਿਚ ਦਿਨ-ਬ-ਦਿਨ ਵਧਦੀ ਜਾ ਰਹੀ ਟਰੈਫ਼ਿਕ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਵੱਡਾ ਕਦਮ ਚੁੱਕਿਆ ਹੈ। ਇਸਦੇ ਲਈ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਬਠਿੰਡਾ ਸ਼ਹਿਰ ਅੰਦਰ ਕੋਈ ਵੀ ਹੈਵੀ ਕਮਰਸ਼ੀਅਲ ਵਹੀਕਲ (ਯਾਤਰੀ ਬੱਸਾਂ ਨੂੰ ਛੱਡ ਕੇ) ਦੇ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸਤੋਂ ਇਲਾਵਾ ਬਠਿੰਡਾ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ ਮੰਨੀ ਜਾਣ ਵਾਲੀ ਅਜੀਤ ਰੋਡ ਉਪਰ ਘੋੜਾ ਚੌਕ ਤੋਂ ਫ਼ੌਜ ਚੌਕ ਤੱਕ ਖ਼ਤਮ ਹੋਣ ਵਾਲੀ ਇਸ ਸੜਕ ਉਪਰ ਚਾਰ-ਪਹੀਆ ਵਾਹਨਾਂ ’ਤੇ ਵੀ ਪੂਰੀ ਪਾਬੰਦੀ ਲਗਾ ਦਿੱਤੀ ਹੈ।
ਮੁੱਖ ਮੰਤਰੀ ਵੱਲੋਂ ਬਿਕਰਮ ਮਜੀਠੀਆ ਨੂੰ 5 ਦਸੰਬਰ ਤੱਕ ਅਰਬੀ ਘੋੜਿਆਂ ਬਾਰੇ ਜਾਣਕਾਰੀ ਦੇਣ ਦੀ ਚੁਣੌਤੀ
ਇਸੇ ਤਰ੍ਹਾਂ ਰੇਲਵੇ ਸਟੇਸ਼ਨ ਸਾਈਡ ਤੋਂ ਅੰਡਰਬ੍ਰਿਜ ਪਰਸ ਰਾਮ ਨਗਰ 4 ਪਹੀਆ ਵਾਹਨਾਂ ਦੀ ਐਂਟਰੀ ਬਿਲਕੁਲ ਬੰਦ ਰਹੇਗੀ।ਇਸ ਸਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ। ਜਿਸਦੇ ਚੱਲਦੇ ਹੁਣ ਜੋ ਵੀ ਹੈਵੀ ਵਹੀਕਲ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੋਇਆ ਸ਼ਹਿਰ ਵਿਚ ਦਾਖ਼ਲ ਹੋਵੇਗਾ, ਉਸਦੇ ਚਾਲਕ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਇੱਥੇ ਨਵੇਂ ਹੁਕਮਾਂ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਪੁਲਿਸ ਵੱਲੋਂ ਜਿਲ੍ਹੇ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਬਠਿੰਡਾ ਵਿਚੋਂ ਗੁਜ਼ਰਨ ਵਾਲੇ ਇੰਨ੍ਹਾਂ ਹੈਵੀ ਵਹੀਕਲਾਂ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਐਸਐਸਪੀ ਗਿੱਲ ਵੱਲੋਂ ਜਿਲ੍ਹੇ ਦੇ ਥਾਣਿਆਂ ਦੀ ਅਚਨਚੇਤ ਚੈਕਿੰਗ ਜਾਰੀ
ਬਠਿੰਡਾ ਸ਼ਹਿਰ ਅੰਦਰ ਭਾਰੀ ਕਮਰਸ਼ੀਅਲ ਵਾਹਨ /ਟਰੱਕ/ਟਰਾਲਾ ਆਦਿ ਲਈ ਰੂਟ ਪਲਾਨ ਇਸ ਪ੍ਰਕਾਰ ਹੈ:
1. ਮਾਨਸਾ/ਤਲਵੰਡੀ ਸਾਬੋ ਸਾਈਡ ਤੋਂ ਆਉਣ ਵਾਲੇ ਭਾਰੀ ਵਾਹਨ ਆਈ.ਟੀ.ਆਈ ਪੁੱਲ ਦੇ ਨਾਲ ਹੇਠਲੇ ਪਾਸੇ ਹੁੰਦੇ ਹੋਏ ਡੱਬਵਾਲੀ ਰੋਡ ਤੋਂ ਰਿੰਗ ਰੋਡ ਜਾਣਗੇ
2.ਡੱਬਵਾਲੀ ਸਾਈਡ ਤੋਂ ਆਉਣ ਵਾਲੇ ਭਾਰੀ ਵਾਹਨ ਆਈ.ਟੀ.ਆਈ ਪੁੱਲ ਦੇ ਨਾਲ ਹੇਠਲੇ ਪਾਸੇ ਦੀ ਮਾਨਸਾ ਰੋਡ ਨੂੰ ਜਾਣਗੇ
3. ਮਲੋਟ/ਫਰੀਦਕੋਟ ਜਾਣ ਵਾਲੇ ਭਾਰੀ ਵਾਹਨ ਗਿਆਨੀ ਜੈਲ ਸਿੰਘ ਟੀ-ਪੁਆਇੰਟ ਡੱਬਵਾਲੀ ਸਾਈਡ ਤੋਂ ਵਾਇਆ ਰਿੰਗ ਰੋਡ
4. ਚੰਡੀਗੜ/ਪਟਿਆਲਾ ਜਾਣ ਵਾਲੇ ਭਾਰੀ/ ਕਮਰਸ਼ੀਆਲ ਵਹੀਕਲ ਘਨੱਈਆ ਚੌਂਕ ਤੋਂ ਬਰਨਾਲਾ ਬਾਈਪਾਸ ਹੋ ਕੇ ਜਾਣਗੇ
5. ਮਲੋਟ/ਸ਼੍ਰੀ ਮੁਕਤਸਰ ਸਾਹਿਬ/ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੇ ਘਨੱਈਆ ਚੌਂਕ ਤੋਂ ਵਾਇਆ ਬਰਨਾਲਾ ਬਾਈਪਾਸ ਜਾਣਗੇ।
6. ਫਰੀਦਕੋਟ ਤੋਂ ਡੱਬਵਾਲੀ/ਮਾਨਸਾ ਜਾਣ ਵਾਲੇ ਹੈਵੀ ਕਮਰਸ਼ੀਅਲ ਵਹੀਕਲ ਮਲੋਟ ਰੋਡ ਤੋਂ ਗ ਰੋਡ ਨੰਨੀ ਛਾਂ ਚੌਂਕ ਹੁੰਦੇ ਹੋਏ ਡੱਬਵਾਲੀ ਟੀ-ਪੁਆਇੰਟ ਜਾਣਗੇ
7. ਮਲੋਟ/ ਸ਼੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਵਹੀਕਲ (1) ਮਾਨਸਾ/ਡੱਬਵਾਲੀ ਜਾਣ ਲਈ ਟੀ-ਪੁਆਇੰਟ ਰਿੰਗ ਰੋਡ ਪਰ ਜਾਣਗੇ ਅਤੇ (2) ਫ਼ਰੀਦਕੋਟ ਵੱਲ ਜਾਣ ਵਾਲੇ ਵਹੀਕਲ ਘਨੱਈਆ ਚੌਂਕ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਰੋਡ ਉਪਰ ਜਾਣਗੇ।
Share the post "ਬਠਿੰਡਾ ਸ਼ਹਿਰ ਦੇ ਅਜੀਤ ਰੋਡ ’ਤੇ ਨਹੀਂ ਚੱਲ ਸਕਣਗੀਆਂ ਕਾਰਾਂ ਤੇ ਜੀਪਾਂ,ਸ਼ਹਿਰ ’ਚ ਹੈਵੀ ਵਹੀਕਲਾਂ ਦਾ ਦਾਖਲਾ ਕੀਤਾ ਬੰਦ"