Bathinda News: ਬੀਤੇ ਕੱਲ ਰਾਮਪੁਰਾ ਪੱਟੀ ‘ਚ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਖੇਤਾਂ ਵਿਚ ਪਲਟਾਉਣ ਵਾਲੇ ਡਰਾਈਵਰ ਵਿਰੁਧ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਵੈਨ ਵਿਚ ਸਵਾਰ ਇੱਕ ਬੱਚੇ ਦੇ ਪਿਤਾ ਦੀ ਸਿਕਾਇਤ ਉੱਤੇ ਪਰਚਾ ਦਰਜ਼ ਕਰ ਲਿਆ ਹੈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋ’ ਫ਼ਰਾਰ ਹੋ ਗਿਆ। ਹਾਲਾਂਕਿ ਬੱਚਿਆਂ ਦੀ ਚੰਗੀ ਕਿਸਮਤ ਨੂੰ ਇਸ ਘਟਨਾ ਵਿਚ ਉਨ੍ਹਾਂ ਦੇ ਸੱਟਾਂ ਤੋਂ ਬਚਾਅ ਰਿਹਾ। ਵੈਨ ਦੇ ਵਿਚ ਕਰੀਬ 34 ਬੱਚੇ ਸਵਾਰ ਸਨ। ਘਟਨਾ ਦਾ ਪਤਾ ਲੱਗਦੇ ਹੀ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਤੇ ਰਾਹਗੀਰਾਂ ਨੇ ਬੱਚਿਆਂ ਨੁੰ ਵੈਨ ਵਿਚੋਂ ਬਾਹਰ ਕੱਢ ਕੇ ਸੁਰੱਖਿਅਤ ਪਹੁੰਚਾਇਆ।
ਇਹ ਵੀ ਪੜ੍ਹੋ ਵੱਡੀ ਕਾਰਵਾਈ; ਰਿਸ਼ਵਤ ਦੇ ਪੈਸੇ ਵੰਡਣ ਦੀ ਵੀਡੀਓ ਵਾਈਰਲ, ਮਹਿਲਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਮੁਅੱਤਲ, ਵਿਜੀਲੈਂਸ ਜਾਂਚ ਦੇ ਆਦੇਸ਼
ਸੂਚਨਾ ਮੁਤਾਬਕ ਮੁਲਜਮ ਗੁਰਸੇਵਕ ਸਿੰਘ ਵਾਸੀ ਮਹਿਰਾਜ ਪਾਥਫੈਡਰ ਗਲੋਬਲ ਸਕੂਲ ਰਾਮਪੁਰਾ ਦੀ ਸਕੂਲ ਵੈਨ ਚਲਾਉਦਾ ਹੈ। ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਗੋਬਿੰਦ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਮਹਿਰਾਜ ਨੇ ਦਸਿਆ ਕਿ ਮੁਲਜ਼ਮ ਵੈਨ ਚਲਾਉਦੇ ਸਮੇ ਮੋਬਾਇਲ ਫੋਨ ਦੇਖ ਰਿਹਾ ਸੀ, ਜਿਸ ਨੇ ਲਾਪਰਵਾਹੀ ਵੈਨ ਝੌਨੇ ਦੇ ਖੇਤ ਵਿੱਚ ਪਲਟਾ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਦਈ ਦੇ ਬਿਆਨਾਂ ਉਪਰ ਡਰਾਈਵਰ ਵਿਰੁਧ ਧਾਰਾ 281, 125(ਏ) ਬੀਐਨਐਸ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


