Punjabi Khabarsaar
ਬਠਿੰਡਾ

ਬਠਿੰਡਾ ’ਚ ਚੱਲ ਰਹੀਆਂ ਟੋਅ ਵੈਨਾਂ ਦਾ ਮਾਮਲਾ ਹੁਣ ਹਾਈਕੋਰਟ ਪੁੱਜਿਆ,ਨੋਟਿਸ ਜਾਰੀ

ਬਠਿੰਡਾ, 30 ਸਤੰਬਰ: ਪਿਛਲੇ ਕੁੱਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਆ ਰਹੀਆਂ ਬਠਿੰਡਾ ਸ਼ਹਿਰ ਵਿੱਚ ਨਿੱਜੀ ਪਾਰਕਿੰਗ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਟੋਅ ਵੈਨਾਂ ਦਾ ਮਾਮਲਾ ਹੁਣ ਹਾਈਕੋਰਟ ਪੁੱਜ ਗਿਆ ਹੈ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਵੱਲੋਂ ਇੰਨ੍ਹਾਂ ਟੋਅ ਵੈਨਾਂ ਨੂੰ ਬੰਦ ਕਰਵਾਉਣ ਲਈ ਸੀਨੀਅਰ ਵਕੀਲ ਐਚ.ਸੀ ਅਰੋੜਾ ਰਾਹੀਂ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਅਨਿਲ ਖੇਤਰਪਾਲ ਵੱਲੋਂ ਪ੍ਰਿੰਸੀਪਲ ਸੱਕਤਰ ਲੋਕਲ ਬੋਡੀਜ਼, ਪਾਰਕਿੰਗ ਠੇਕੇਦਾਰ, ਡਿਪਟੀ ਕਮਿਸ਼ਨਰ ਬਠਿੰਡਾ, ਕਮਿਸ਼ਨਰ ਨਗਰ ਨਿਗਮ ਅਤੇ ਐਸਐਸਪੀ ਬਠਿੰਡਾ ਨੂੰ ਨੋਟਿਸ ਜਾਰੀ ਕੀਤਾ ਹੈ।

ਬੱਸ ਦੀਆਂ ਬ੍ਰੇਕ ਫ਼ੇਲ ਹੋਣ ਕਾਰਨ ਵਾਪਰਿਆਂ ਹਾਦਸਾ 3 ਜਣਿਆਂ ਦੀ ਹੋਈ ਮੌ+ਤ, ਮੁੱਖ ਮੰਤਰੀ ਨੇ ਜਤਾਇਆ ਦੁੱਖ

ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ। ਪਟੀਸ਼ਨ ਦਾਇਰ ਕਰਨ ਵਾਲੇ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਪਟੀਸ਼ਨ ਵਿੱਚ ਪਾਰਕਿੰਗ ਠੇਕੇਦਾਰ ਵੱਲੋਂ ਠੇਕੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ, ਉਸ ਦੇ ਦਾਇਰੇ ਤੋਂ ਬਾਹਰ ਵਾਹਨਾਂ ਨੂੰ ਚੁੱਕ ਕੇ ਜੁਰਮਾਨੇ ਵਸੂਲਣ, ਹੱਥੀਂ ਪਰਚੀ ਕੱਟਣ ਦੇ ਕਈ ਦੋਸ਼ ਲਾਗਏ ਗਏ ਹਨ। ਉਨ੍ਹਾਂ ਇਹ ਵੀ ਦਸਿਆ ਕਿ ਪਿਟੀਸ਼ਨਰ ਵਿਚ ਇਹ ਵੀ ਦੱਸਿਆ ਕਿ ਪਾਰਕਿੰਗ ਦਾ ਠੇਕਾ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਣਾ ਸ਼ੁਰੂ ਹੋ ਗਿਆ, ਜਿਸ ਕਾਰਨ ਕੁਝ ਦਿਨਾਂ ਬਾਅਦ ਵੱਡੇ ਸੰਘਰਸ਼ ਤੋਂ ਬਾਅਦ ਦੁਕਾਨਦਾਰਾਂ ਨੇ ਰੋਸ ਮਾਰਚ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਪੰਚਾਇਤੀ ਚੋਣਾਂ: NOC ਨਾ ਮਿਲਣ ‘ਤੇ ਹਲਫਨਾਮੇ ਦੇ ਨਾਲ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ : ਡਿਪਟੀ ਕਮਿਸ਼ਨਰ

ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਠੇਕੇ ਵਿੱਚ ਕੁਝ ਬਦਲਾਅ ਕੀਤੇ ਗਏ ਸਨ।ਪ੍ਰੰਤੂ ਇੰਨ੍ਹਾਂ ਬਦਲਾਆਂ ਤੋਂ ਨਾਖ਼ੁਸ ਲੋਕਾਂ ਨੇ ਮੁੜ ਇਕੱਠੇ ਹੋ ਕੇ ਵੱਡਾ ਸੰਘਰਸ਼ ਵਿੱਢਿਆ ਅਤੇ 15 ਅਗਸਤ ਨੂੰ ਬਠਿੰਡਾ ਮੁਕੰਮਲ ਤੌਰ ’ਤੇ ਰੋਸ ਵਜੋਂ ਬੰਦ ਰੱਖਿਆ ਗਿਆ। ਪਟੀਸ਼ਨ ਵਿੱਚ ਠੇਕੇਦਾਰ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਟਰੈਫ਼ਿਕ ਪੁਲੀਸ ਨੂੰ ਟੋਅ ਵੈਨਾਂ ਚਲਾਉਣ ਦੇ ਅਧਿਕਾਰ ਦੇਣ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਟੋ-ਵੇਅ ਅਤੇ ਨੋ-ਪਾਰਕਿੰਗ ਜ਼ੋਨ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ, ਚੇਤਾਵਨੀ ਬੋਰਡ ਆਦਿ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ।

 

Related posts

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤੇ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ ਸਕੂਲੋਂ ਵਿਰਵੇ ਬੱਚਿਆਂ ਨੂੰ ਸਿੱਖਿਅਤ : ਡਿਪਟੀ ਕਮਿਸ਼ਨਰ

punjabusernewssite

ਸੱਚ ਅਤੇ ਇਮਾਨਦਾਰੀ ਹੀ ਜਿੰਦਗੀ ਦਾ ਅਸਲ ਰਸਤਾ : ਫੌਜਾ ਸਿੰਘ ਸਰਾਰੀ

punjabusernewssite

ਭੁੱਚੋ ਹਲਕੇ ਦੇ ਆਪ ਆਗੂਆ ਦੀ ਜਲੰਧਰ ਜ਼ਿੰਮਨੀ ਚੋਣ ਦੌਰਾਨ ਵੀਡੀਓ ਵਾਇਰਲ ਬਣੀ ਚਰਚਾ ਦਾ ਵਿਸ਼ਾ

punjabusernewssite