ਫ਼ਤਿਹਗੜ੍ਹ ਸਾਹਿਬ, 14 ਅਗਸਤ: ਸੋਸਲ ਮੀਡੀਆ ’ਤੇ ਅਕਸਰ ਹੀ ਚਰਚਾ ਵਿਚ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਅਤੇ ਉਸਦੇ ਇੱਕ ਭਰਾ ਵਿਰੁਧ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਬਾਬਾ ਖੇੜੀ ਉਪਰ ਆਪਣੀ ਪਤਨੀ ਤੇ ਸੱਸ ਦੀ ਕੁੱਟਮਾਰ ਕਰਨ ਅਤੇ ਸੱਸ ਨੂੰ ਗੋਲੀਆਂ ਚਲਾ ਕੇ ਜਖ਼ਮੀ ਕਰਨ ਦੇ ਦੋਸ਼ਾਂ ਹੇਠ ਇੲ ਕਾਰਵਾਈ ਕੀਤੀ ਗਈ ਹੈ। ਉਂਝ ਬਾਬਾ ਖੇੜੀ ਖੁਦ ਵੀ ਹਸਪਤਾਲ ਵਿਚ ਦਾਖ਼ਲ ਹੈ, ਜਿਸਦੇ ਵੱਲੋਂ ਆਪਣੇ ਸਹੁਰਿਆਂ ਉਪਰ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਮਿਲੀ ਸੂਚਨਾ ਮੁਤਾਬਕ ਉਕਤ ਚਰਚਿਤ ਬਾਬੇ ਦੇ ਆਪਣੀ ਪਤਨੀ ਤੇ ਸਹੁਰਿਆਂ ਨਾਲ ਪਿਛਲੇ ਕੁੱਝ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਹੈ। ਦੋ ਦਿਨ ਪਹਿਲਾਂ ਉਹ ਆਪਣੇ ਇੱਕ ਚਚੇਰੇ ਭਰਾ ਪ੍ਰਭਦੀਪ ਸਿੰਘ ਨੂੰ ਨਾਲ ਲੈ ਕੇ ਸਹੁਰੇ ਘਰ ਗਿਆ ਸੀ, ਜਿੱਥੇ ਉਸਦਾ ਸਹੁਰੇ ਪ੍ਰਵਾਰ ਨਾਲ ਝਗੜਾ ਹੋ ਗਿਆ।
ਕੇਂਦਰੀ ਸੜਕ ਪ੍ਰੋਜੈਕਟ ਵਿਵਾਦ:ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਡਟੇ ਭਗਵੰਤ ਮਾਨ
ਇਸ ਦੌਰਾਨ ਕਥਿਤ ਤੌਰ ’ਤੇ ਗੋਲ਼ੀਆਂ ਵੀ ਚੱਲ ਗਿਆ। ਇਸ ਝਗੜੇ ਦੀਆਂ ਸੋਸਲ ਮੀਡੀਆ ’ਤੇ ਵੀਡੀਓ ਵੀ ਵਾਈਰਲ ਹੋ ਰਹੀਆਂ ਹਨ। ਇਸ ਝਗੜੇ ਤੋਂ ਬਾਅਦ ਬਾਬੇ ਦੀ ਸੱਸ ਗੁਰਜੀਤ ਕੌਰ ਅਤੇ ਹੋਰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਗੁਰਜੀਤ ਕੌਰ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜਖਮੀ ਸੱਸ ਦਾ ਦਾਅਵਾ ਹੈਕਿ ਉਸਦੀ ਪੁੱਤਰੀ ਦਾ ਕਰੀਬ ਇੱਕ ਸਾਲ ਪਹਿਲਾਂ ਉਕਤੇ ਬਾਬੇ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹ ਉਸਦੀ ਲੜਕੀ ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ। ਉਸਨੇ ਦਸਿਆ ਕਿ ਹੁਣ ਉਸਦੇ ਘਰ ਆ ਕੇ ਕੁੱਟਮਾਰ ਕੀਤੀ ਤੇ ਗੋਲੀ ਚਲਾ ਦਿੱਤੀ ਜੋਕਿ ਉਸਦੇ ਪੱਟ ਵਿਚ ਲੱਗੀ ਹੋਈ ਹੈ।
ਸਾਬਕਾ ਸਿਹਤ ਮੰਤਰੀ ਸੁਖਦੇਵ ਸਿੰਘ ਢਿੱਲੋਂ ਦਾ ਹੋਇਆ ਦੇਹਾਂਤ
ਉਧਰ ਬਾਬਾ ਗੁਰਵਿੰਦਰ ਸਿੰਘ ਖੇੜੀ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਉਸਦੀ ਘਰ ਵਾਲੀ ਰੁੱਸ ਕੇ ਪੇਕੇ ਬੈਠੀ ਹੋਈ ਹੈ, ਜਿੱਥੇ ਉਹ ਉਸਨੂੰ ਲੈਣ ਗਏ ਸਨ ਪ੍ਰੰਤੂ ਉਸਦੇ ਸਾਲੇ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਸੁਖਨਾਜ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਖਮੀ ਗੁਰਜੀਤ ਕੌਰ ਦੇ ਬਿਆਨਾਂ ਉਪਰ ਬਾਬਾ ਗੁਰਵਿੰਦਰ ਸਿੰਘ ਖੇੜੀ ਅਤੇ ਪ੍ਰਭਦੀਪ ਸਿੰਘ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 95 ਦਰਜ਼ ਕਰ ਲਿਆ ਗਿਆ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।