ਸ਼੍ਰੀ ਮੁਕਤਸਰ ਸਾਹਿਬ, 6 ਜਨਵਰੀ: ਜ਼ਿਲ੍ਹੇ ਦੀ ਥਾਣਾ ਸਦਰ ਪੁਲਿਸ ਨੇ ਇੱਥੇ ਕੁੱਝ ਸਮਾਂ ਪਹਿਲਾਂ ਇੱਥੋਂ ਦੀ ਪੁਲਿਸ ਲਾਈਨ ਦੇ ਮੁੱਖ ਮੁਨਸ਼ੀ ਅਤੇ ਸੈਨਾ ਕਲਰਕ ਵਜੋਂ ਤੈਨਾਤ ਰਹੇ ਦੋ ਹੌਲਦਾਰਾਂ ਵਿਰੁਧ ਇੱਕ ਮਹਿਲਾ ਸਿਪਾਹੀ ਨੂੰ ਸਰੀਰਿਕ ਸਬੰਧ ਬਣਾਊਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਇਹ ਮਹਿਲਾ ਸਿਪਾਹੀ ਪੀਸੀਆਰ ਵਿਚ ਤੈਨਾਤ ਸੀ, ਜਦੋਂਕਿ ਇਸ ਮਹਿਲਾ ਦਾ ਪਤੀ ਵੀ ਜਿਲ੍ਹਾ ਪੁਲਿਸ ਵਿਚ ਹੀ ਤੈਨਾਤ ਹੈ। ਇਸ ਸਬੰਧ ਵਿਚ ਪੀੜਤ ਮਹਿਲਾ ਸਿਪਾਹੀ ਨੇ 12 ਜੁਲਾਈ 2023 ਨੂੰ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੂੰ ਸਿਕਾਇਤ ਕੀਤੀ ਸੀ, ਜਿਸਦੀ ਪੜਤਾਲ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੀ ਅੰਦਰੂਨੀ ਪੜਤਾਲ ਕਮੇਟੀ ਵੱਲੋਂ ਕੀਤੀ ਗਈ। ਪੜਤਾਲ ਦੌਰਾਨ ਦੋਸ਼ ਸਹੀ ਪਾਏ ਗਏ,
ਇਹ ਵੀ ਪੜ੍ਹੋ ਅੰਮ੍ਰਿਤਸਰ ਨਗਰ ਨਿਗਮ ’ਚ ਆਮ ਆਦਮੀ ਪਾਰਟੀ ਹੋਈ ਮਜ਼ਬੂਤ, 4 ਆਜ਼ਾਦ ਕੌਂਸਲਰ ਪਾਰਟੀ ’ਚ ਸ਼ਾਮਲ
ਜਿਸਤੋਂ ਬਾਅਦ ਪੁਲਿਸ ਲਾਈਨ ਦੇ ਮੁੱਖ ਮੁਨਸ਼ੀ ਹੌਲਦਾਰ ਰਾਮ ਸਰੂਪ ਅਤੇ ਸੈਨਾ ਕਲਰਕ ਹੌਲਦਾਰ ਰਣਜੀਤ ਸਿੰਘ ਵਿਰੁਧ ਆਈਪੀਸੀ ਦੀ ਧਾਰਾ 354 ਏ ਅਤੇ 354 ਡੀ ਤੋਂ ਇਲਾਵਾ 120 ਬੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਦਰਜ਼ ਮੁਕੱਦਮੇ ਮੁਤਾਬਕ ਮਹਿਲਾ ਸਿਪਾਹੀ ਦਾ ਪਤੀ ਵੀ ਪੰਜਾਬ ਪੁਲਿਸ ਵਿਚ ਤੈਨਾਤ ਹੈ ਤੇ ਉਸਦੀ ਵੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਡਿਊਟੀ ਹੈ। ਸਿਕਾਇਤਕਰਤਾ ਨੇ ਆਪਣੀ ਸਿਕਾਇਤ ਵਿਚ ਦਾਅਵਾ ਕੀਤਾ ਸੀਕਿ ਉਸਦੇ ਪਤੀ ਵਿਰੁਧ ਕੋਈ ਸਿਕਾਇਤ ਸੀ, ਜਿਸਦੀ ਵਿਭਾਗੀ ਪੜ੍ਹਤਾਲ ਚੱਲ ਰਹੀ ਸੀ। ਮੁਲਜ਼ਮ ਹੌਲਦਾਰਾਂ ਨੇ ਇਸੇ ਪੜਤਾਲ ਦਾ ਫ਼ਾਈਦਾ ਖੱਟਦੇ ਹੋਏ ਉਸਦੇ ਨਾਲ ਸੰਪਰਕ ਕੀਤਾ ਤੇ ਦਾਅਵਾ ਕੀਤਾ ਕਿ ਉਹ ਉਸਦੇ ਪਤੀ ਵਿਰੁਧ ਚੱਲ ਰਹੀ ਪੜ੍ਹਤਾਲ ਨੂੰ ਖ਼ਤਮ ਕਰਵਾ ਦੇਣਗੇ, ਬਸ਼ਰਤੇ ਉਹ ਉਨ੍ਹਾਂ ਨਾਲ ਸਰੀਰਿਕ ਸਬੰਧ ਬਣਾ ਲਵੇ।
ਇਹ ਵੀ ਪੜ੍ਹੋ ਹਸਪਤਾਲਾਂ ਦੀਆਂ ਸੇਵਾਵਾਂ ਮੁੜ ਹੋ ਸਕਦੀਆਂ ਪ੍ਰਭਾਵਿਤ, PCMS ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਚੇਤਾਵਨੀ
ਮਹਿਲਾ ਵੱਲੋਂ ਦਿੱਤੀ ਸਿਕਾਇਤ ਮੁਤਾਬਕ ਇਸਦੇ ਲਈ ਪੁਲਿਸ ਲਾਈਨ ਦੇ ਮੁੱਖ ਮੁਨਸ਼ੀ ਰਾਮ ਸਰੂਪ ਵੱਲੋਂ ਉਸਨੂੰ ਵਟਸਐਪ ਕਾਲ ਕਰਕੇ ਪੁਲਿਸ ਲਾਈਨ ਵਿਚ ਬਣੇ ਕੁਆਟਰ ਵਿਚ ਇਕੱਲਿਆ ਸੱਦਿਆ ਵੀ ਗਿਆ ਪ੍ਰੰਤੂ ਮਹਿਲਾ ਸਿਪਾਹੀ ਨੇ ਇੰਨ੍ਹਾਂ ਨਾਲ ਸਬੰਧ ਬਣਾਉਣ ਤੋਂ ਇੰਨਕਾਰ ਕਰ ਦਿੱਤਾ। ਜਿਸਤੋਂ ਬਾਅਦ ਜਾਣਬੁੱਝ ਕੇ ਉਸਨੂੰ ਵੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਹਫ਼ਤਾਵਾਰੀ ਛੁੱਟੀ ਵੀ ਰੱਦ ਕਰ ਦਿੱਤੀ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇੰਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਕਈ ਮਹਿਲਾ ਮੁਲਾਜਮ ਤੰਗ ਪ੍ਰੇਸ਼ਾਨ ਸਨ ਪ੍ਰੰਤੂ ਉਹਨਾਂ ਕਿਸੇ ਨਾ ਕਿਸੇ ਕਾਰਨ ਡਰਦੇ ਜਾਂ ਸ਼ਰਮ ਮਾਰੇ ਆਪਣੇ ਨਾਲ ਹੋਈਆਂ ਵਧੀਕੀਆਂ ਨੂੰ ਅੰਦਰ ਹੀ ਦਬਾ ਲਿਆ। ਪੁਲਿਸ ਦੇ ਉਚ ਅਧਿਕਾਰੀਆਂ ਨੇ ਮੁਕੱਦਮਾ ਦਰਜ਼ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੋਸ਼ੀਆਂ ਨੂੰ ਬਖ਼ਸਿਆ ਨਹੀਂ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite