Chandigarh News: ਚੰਡੀਗੜ੍ਹ ਪੁਲਿਸ ਨੇ ਆਪਣੇ ਹੀ ਦੋਸਤ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਵਾਲੇ ਮੁਹਾਲੀ ਦੇ ਇੱਕ ਨਾਮੀ ਪ੍ਰਾਪਟੀ ਡੀਲਰ ਵਿਰੁਧ ਪਰਚਾ ਦਰਜ਼ ਕੀਤਾ ਹੈ। ਮੁਲਜਮ ਦੀ ਪਹਿਚਾਣ ਰਾਜਕੁਮਾਰ ਉਰਫ਼ ਸੋਨੂੰ ਦੇ ਤੌਰ ‘ਤੇ ਹੋਈ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧ ਵਿਚ ਪੀੜ੍ਹਤ ਲੜਕੀ ਨੇ ਚੰਡੀਗੜ੍ਹ ਦੇ ਥਾਣਾ-39 ਸੈਕਟਰ ਵਿਚ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਦੋਸ਼ ਲਗਾਇਆ ਸੀ ਕਿ ਮੁਲਜਮ ਸੋਨੂੰ ਉਸਦੇ ਪਿਤਾ ਦਾ ਦੋਸਤ ਹੈ ਤੇ ਦੋਨਾਂ ਪ੍ਰਵਾਰਾਂ ਦਾ ਆਪਸ ਵਿਚ ਇੱਕ-ਦੂਜੇ ਦੇ ਘਰਾਂ ਵਿਚ ਆਉਣਾ ਜਾਣਾ ਹੈ।
ਇਹ ਵੀ ਪੜ੍ਹੋ AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਬਲਾ+ਤ.ਕਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ
ਮੁਲਜਮ ਨੇ ਉਸਨੂੰ ਇੱਕ ਵੱਡੇ ਪ੍ਰੋਜੈਕਟ ਦੇ ਵਿਚ ਚੰਗੀ ਪੋਸਟ ‘ਤੇ ਰਖਵਾਉਣ ਦਾ ਭਰੋਸਾ ਦਿੱਤਾ ਸੀ। ਜਿਸਦੇ ਚੱਲਦੇ ਉਹ ਉਸਦੇ ਵਿਸਵਾਸ ਵਿਚ ਆ ਕੇ ਉਸਦੇ ਨਾਲ ਚਲੀ ਗਈ, ਜਿੱਥੈ ਉਸਦੇ ਨਾਲ ਡਰਾ-ਧਮਕਾ ਕੇ ਬਲਾਤਕਾਰ ਕੀਤਾ। ਇਸਤੋਂ ਬਾਅਦ ਲੜਕੀ ਗੁੰਮ-ਸੁੰਮ ਰਹਿਣ ਲੱਗੀ ਤਾਂ ਪ੍ਰਵਾਰ ਵੱਲੋਂ ਜਦ ਉਸਤੋਂ ਪਿਆਰ ਨਾਲ ਪੁੱਛਿਆ ਗਿਆ ਤਾਂ ਉਸਨੇ ਸਚਾਈ ਬਿਆਨ ਕੀਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













