👉ਆਪ ਆਗੂਆਂ ਨੇ ਦਿੱਤੀਆਂ ਹਨ ਪੁਲਿਸ ਥਾਣਿਆਂ ’ਚ ਸਿਕਾਇਤਾਂ
ਬਠਿੰਡਾ, 24 ਦਸੰਬਰ: ਪੰਜਾਬ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਇੱਕ ਵੀਡੀਓ ਨੂੰ ਕਥਿਤ ਤੌਰ ’ਤੇ ਐਡਿਟ ਕਰਕੇ ਚਲਾਉਣ ਦੇ ਮਾਮਲੇ ਵਿਚ ਦਰਜਨਾਂ ਥਾਵਾਂ ‘ਤੇ ਅਗਿਆਤ ਵਿਅਕਤੀਆਂ ਵਿਰੁਧ ਪਰਚੇ ਦਰਜ਼ ਕੀਤੇ ਗਏ ਹਨ। BNS ਦੀ ਧਾਰਾ 192, 336(4), 352, 353(2) ਤੇ Sec. 3(1)(R),3(1)(U),3(1)V of SC & ST Act 1989, Sec. 65 IT Act ਦਰਜ਼ ਇੰਨ੍ਹਾਂ ਮੁਕੱਦਮਿਆਂ ਵਿਚ ਸਿਕਾਇਤਕਰਤਾ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਦਲਿਤ ਆਗੂ ਹੀ ਹਨ, ਜਿੰਨ੍ਹਾਂ ਦੀਆਂ ਸਿਕਾਇਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ;ਡਾਕਟਰਾਂ ਮੁਤਾਬਕ, ਸਿਹਤ ਦੇ ਨੁਕਸਾਨ ਦੀ ਭਰਪਾਈ ਅਸੰਭਵ
ਇਕੱਲੇ ਬਠਿੰਡਾ ਜ਼ਿਲ੍ਹੇ ਦੇ ਹੀ ਅੱਧੀ ਦਰਜ਼ਨ ਥਾਣਿਆਂ ਵਿਚ ਇਹ ਪਰਚੇ ਦਰਜ਼ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਵੀਡੀਓ ਦੇ ਨਾਲ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਖ਼ਤਰਾ ਪੈਣ ਹੋਣ ਦਾ ਖ਼ਦਸਾ ਹੈ। ਇਸਤੋਂ ਇਲਾਵਾ ਦਲਿਤ ਆਗੂਆਂ ਦਾ ਦਾਅਵਾ ਹੈ ਕਿ ‘‘ ਐਡਿਟ ਕਰਕੇ ਫ਼ਲਾਈ ਜਾ ਰਹੀ ਇਸ ਵੀਡੀਓ ਦੇ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ’’ ਜਿਕਰਯੋਗ ਹੈ ਕਿ ਦੱਸੀ ਜਾ ਰਹੀ ਉਕਤ ਐਡਿਟ ਕੀਤੀ ਵੀਡੀਓ ਵਿਚ ਅਰਵਿੰਦ ਕੇਜ਼ਰੀਵਾਲ ਨੂੰ ਭਾਰਤੀ ਸੰਵਿਧਾਨ ਅਤੇ ਸੰਵਿਧਾਨ ਦੇ ਨਿਰਮਾਤਾਵਾਂ ਬਾਰੇ ਕੁੱਝ ਕਹਿੰਦੇ ਹੋਏ ਦਿਖ਼ਾਇਆ ਜਾ ਰਿਹਾ ਜਦਕਿ ਆਪ ਆਗੂਆਂ ਦਾ ਤਰਕ ਹੈਕਿ ਅਜਿਹਾ ਕੁੱਝ ਕਿਹਾ ਨਹੀਂ ਗਿਆ ਤੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਕੇਜਰੀਵਾਲ ਦੀ ਵੀਡੀਓ Edit ਕਰਕੇ ਫ਼ਲਾਉਣ ਵਾਲਿਆਂ ਵਿਰੁੱਧ ਪੰਜਾਬ ’ਚ ਦਰਜ਼ਨਾਂ ਥਾਵਾਂ ’ਤੇ ਪਰਚੇ ਦਰਜ਼"