Congress ਦੇ ਚੋਟੀ ਦੇ ਆਗੂ ਦੇ ਘਰ ਤੜਕਸਾਰ ‘ CBI ’ ਦੀ ਰੇਡ

0
71
+1

Chandigarh News: ਕਾਂਗਰਸ ਪਾਰਟੀ ਦੇ ਚੋਟੀ ਦੇ ਆਗੂ ਅਤੇ ਕਪੂਰਥਲਾ ਹਲਕੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਵੀਰਵਾਰ ਤੜਕਸਾਰ ਸੀਬੀਆਈ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਵਿਚ ਆਈਆਂ ਇੰਨ੍ਹਾਂ ਖ਼ਬਰਾਂ ਦੇ ਮੁਤਾਬਕ ਸੀਬੀਆਈ ਦੀਆਂ ਟੀਮਾਂ ਸਭ ਤੋਂ ਪਹਿਲਾਂ ਸੁਵੱਖਤੇ ਉਨ੍ਹਾਂ ਦੇ ਚੰਡੀਗੜ੍ਹ ਦੇ ਸੈਕਟਰ 3 ਦੇ ਵੀਆਈਪੀ ਇਲਾਕੇ ‘ਚ ਬਣੇ ਐਮ.ਐਲ.ਏ ਫ਼ਲੈਟ ਵਿਚ ਇਹ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ Dy Mayor ਵਿਰੁਧ ਵੀ ਆਇਆ ਬੇਵਿਸਾਹੀ ਦਾ ਮਤਾ; ਕਾਂਗਰਸ ਲਈ ਪਰਖ਼ ਦੀ ਘੜੀ

ਇਸਤੋਂ ਇਲਾਵਾ ਕੁੱਝ ਹੋਰਨਾਂ ਥਾਵਾਂ ‘ਤੇ ਇਹ ਵੀ ਛਾਪੇਮਾਰੀ ਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਛਾਪੇਮਾਰੀ ਵਿਚ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਗੌਰਤਲਬ ਹੈ ਕਿ ਕਾਂਗਰਸ ਪਾਰਟੀ ਦੇ ਇਸ ਸਾਬਕਾ ਮੰਤਰੀ ਦਾ ਸਿਆਸਤ ਵਿਚ ਵੱਡਾ ਨਾਮ ਹੋਣ ਤੋਂ ਇਲਾਵਾ ਇੱਕ ਵੱਡਾ ਕਾਰੋਬਾਰੀ ਵੀ ਹੈ। ਇਸਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਵੀ ਅਜਾਦ ਵਿਧਾਇਕ ਹਨ। ਜਿਸਦੇ ਚੱਲਦੇ ਇਸ ਛਾਪੇਮਾਰੀ ਦੀ ਸਰਕਾਰੀ ਤੇ ਪ੍ਰਸ਼ਾਸਨਿਕ ਹਲਕਿਆਂ ਤੋਂ ਇਲਾਵਾ ਕਾਰੋਬਾਰੀਆਂ ਵਿਚ ਵੀ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+1

LEAVE A REPLY

Please enter your comment!
Please enter your name here