ਚੰਡੀਗੜ੍ਹ, 18 ਜਨਵਰੀ: ਬੇਸ਼ੱਕ ਹਾਲੇ ਆਗਾਮੀ ਲੋਕ ਸਭਾ ਚੋਣਾਂ ’ਚ ਸੀਟਾਂ ਦੀ ਵੰਡ ਨੂੰ ਲੈਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਗੱਲਬਾਤ ਚੱਲ ਰਹੀ ਹੈ ਪ੍ਰੰਤੂ ਉਸਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਦੋਨੋਂ ਪਾਰਟੀਆਂ ਇਕਜੁਟ ਹੋ ਗਈਆਂ ਹਨ। ਪ੍ਰੰਤੂ ਇਸਤੋਂ ਪਹਿਲਾਂ ਹੀ ਇਸਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਪਾਰਟੀ ਦੇ ਸੂਬਾ ਚੋਣ ਕਮੇਟੀ ਦੇ ਚੇਅਰਮੈਨ ਅਸੋਕ ਤੰਵਰ ਨੇ ਇਸਦੇ ਵਿਰੋਧ ਵਿਚ ਆਪ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਚੋਣ ਨਿਸ਼ਾਨ ‘ਤੱਕੜੀ’ ਦੀ ਤੁਲਨਾ ਕਰਨ ਨੂੰ ਲੈ ਕੇ ਭਗਵੰਤ ਮਾਨ ਨੇ ਹਰਸਿਮਰਤ ਬਾਦਲ ’ਤੇ ਲਗਾਏ ਨਿਸ਼ਾਨੇ
ਹਾਲਾਂ ਤੱਕ ਉਨ੍ਹਾਂ ਅਪਣੇ ਸਿਆਸੀ ਪੱਤੇ ਨਹੀਂ ਖੋਲੇ ਹਨ ਪ੍ਰੰਤੂ ਚਰਚਾ ਹੈ ਕਿ ਸ਼੍ਰੀ ਤੰਵਰ ਭਾਜਪਾ ਨਾਲ ਜਾ ਸਕਦੇ ਹਨ। ਦਸਣਾ ਬਣਦਾ ਹੈ ਕਿ ਅਸੋਕ ਤੰਵਰ ਆਪ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਰਹੇ ਹਨ ਤੇ ਉਹ ਹਰਿਆਣਾ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਵੀ ਸਨ ਪ੍ਰੰਤੂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਸਿਆਸੀ ਵਿਰੋਧ ਦੇ ਚੱਲਦੇ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ ਸੀ। ਅਜਿਹੀ ਹਾਲਾਤ ਵਿਚ ਜੇਕਰ ਸੰਭਾਵਿਤ ਆਪ-ਕਾਂਗਰਸ ਗਠਜੋੜ ਵਿਚ ਉਸਦੀ ਪੁਜੀਸ਼ਨ ਪਹਿਲਾਂ ਵਾਲੀ ਨਹੀਂ ਰਹਿਣੀ ਸੀ, ਜਿਸਦੇ ਕਾਰਨ ਉਨ੍ਹਾਂ ਪਹਿਲਾਂ ਹੀ ਆਪ ਨੂੰ ਅਲਵਿਦਾ ਕਹਿ ਦਿੱਤਾ ਹੈ।
6 ਫ਼ਰਵਰੀ ਤੱਕ ਟਲੀ ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਦੀ ਚੋਣ
ਗੌਰਤਲਬ ਹੈ ਕਿ ਪੰਜਾਬ ਦੇ ਵਿਚ ਵੀ ਇਸ ਗਠਜੋੜ ਦਾ ਕਾਂਗਰਸ ਪਾਰਟੀ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਿਆਸੀ ਗਲਿਆਰਿਆ ਵਿਚ ਚਰਚਾ ਹੈ ਕਿ ਜੇਕਰ ਇਹ ਗਠਜੋੜ ਹੋ ਜਾਂਦਾ ਹੈ ਤਾਂ ਕਾਂਗਰਸ ਦੇ ਕੁੱਝ ਆਗੂ ਪਾਰਟੀ ਛੱਡ ਸਕਦੇ ਹਨ ਜਾਂ ਫ਼ਿਰ ਘਰ ਬੈਠ ਸਕਦੇ ਹਨ। ਇਸੇ ਤਰ੍ਹਾਂ ਗਠਜੋੜ ਨੂੰ ਲੈਕੇ ਬੇਸ਼ੱਕ ਆਪ ਆਗੂ ਪਾਰਟੀ ਹਾਈਕਮਾਂਡ ’ਤੇ ਸਾਰਾ ਕੁੱਝ ਛੱਡ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਸ ਮੁੱਦੇ ’ਤੇ 13-0 ਦਾ ਨਾਅਰਾ ਲਗਾ ਰਹੇ ਹਨ।
Share the post "Side effect of AAP+CONG alliance: ਹਰਿਆਣਾ ਆਪ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਦਿੱਤਾ ਅਸਤੀਫਾ"