ਤਲਵੰਡੀ ਸਾਬੋ, 2 ਦਸੰਬਰ : ਉੱਘੇ ਖੇਤੀ ਵਿਗਿਆਨੀ ਅਤੇ ਸਿੱਖਿਆ ਸ਼ਾਸਤਰੀ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਵੱਖ-ਵੱਖ ਮੁੱਦਿਆਂ ਨੂੰ ਛੁੰਹਦੀ ਕਿਤਾਬ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਵੱਲੋਂ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਸੁਖਰਾਜ ਸਿੰਘ ਸਿੱਧੂ, ਮੈਨੇਜ਼ਿੰਗ ਡਾਇਰੈਕਟਰ, ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ, ਡਾ. ਅੰਮ੍ਰਿਤਪਾਲ ਸਿੰਘ ਡੀਨ ਤੇ ਪੰਤਵੰਤੇ ਹਾਜ਼ਰ ਸਨ।ਕਿਤਾਬ ਰਿਲੀਜ਼ ਮੌਕੇ ਸ. ਸਿੱਧੂ ਨੇ ਡਾ. ਧੀਮਾਨ ਨੂੰ ਉਨ੍ਹਾਂ ਦੀ 48ਵੀਂ ਕਿਤਾਬ ਦੇ ਪ੍ਰਕਾਸ਼ਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਰਗੇ ਖੇਤੀ ਵਿਗਿਆਨੀ ਆਪਣੀਆਂ ਲਿਖਤਾਂ ਰਾਹੀਂ ਸੂਬੇ ਦੀ ਖੇਤੀਬਾੜੀ ਦੀ ਦਸ਼ਾ ਤੇ ਦਿਸ਼ਾ ਸੁਧਾਰਣ ਲਈ ਯਤਨਸ਼ੀਲ ਹਨ।ਲੇਖਕ ਡਾ. ਧੀਮਾਨ ਨੇ ਦੱਸਿਆ ਕਿ ਕਿਤਾਬ ਵਿੱਚ ਖੇਤੀਬਾੜੀ ਦੀ ਨੁਹਾਰ ਬਦਲਣ ਦੇ ਲਈ ਡਾ. ਸੁਖਦੇਵ ਸਿੰਘ ਸਾਬਕਾ ਨਿਰਦੇਸ਼ਕ ਖੇਤੀਬਾੜੀ ਪੰਜਾਬ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਵਿਸਥਾਰ ਸਹਿਤ ਵੇਰਵਾ ਹੈ
ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ
ਜੋ ਉਨ੍ਹਾਂ ਨੇ ਆਪਣੇ ਡਿਉਟੀ ਦੇ ਸਮੇਂ ਤੋਂ ਬਾਦ ਖੇਤੀਬਾੜੀ ਮਾਹਿਰਾਂ ਦੇ ਸਹਿਯੋਗ ਨਾਲ ਕੀਤੀਆਂ ਸਨ, ਉਨ੍ਹਾਂ ਪਹਿਲਕਦਮੀਆਂ ਵਿੱਚੋਂ ਪੌਦਾ ਕਲੀਨਿਕ ਸ਼ੁਰੂ ਕਰਨਾ, ਖੁਰਾਕੀ ਤੱਤਾਂ ਦੀ ਕਮੀ ਕਾਰਣ ਅਤੇ ਕੀੜਿਆਂ ਦੇ ਹਮਲੇ ਤੋਂ ਫਸਲਾਂ ਨੂੰ ਬਚਾਉਣ ਲਈ ਆਧੁਨਿਕ ਉਪਰਾਲੇ ਕਰਨਾ ਸ਼ਾਮਿਲ ਹੈ। ਇਹ ਕਿਤਾਬ ਸੁਚੱਜੇ ਜੀਵਨ ਢੰਗ ਨੂੰ ਅਪਣਾਉਣ ਦੀ ਪ੍ਰੇਰਣਾ ਵੀ ਦਿੰਦੀ ਹੈ। ਕਿਤਾਬ ਵਿੱਚ ਡਾ. ਸੁਖਦੇਵ ਸਿੰਘ ਦੀ ਰਾਏ ਅਨੁਸਾਰ ਪੰਜਾਬ ਦੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ ਗਏ ਹਨ।ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਸ਼ੁਭ ਕਾਮਨਾਵਾਂ ਭੇਂਟ ਕਰਦੇ ਹੋਏ ਕਿਹਾ ਕਿ ਡਾ. ਧੀਮਾਨ ਦੀਆਂ ਕਿਤਾਬਾਂ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਦੀਆਂ ਕਿਤਾਬਾਂ ਗਿਆਨ ਭਰਪੂਰ, ਰੋਚਕ ਅਤੇ ਪ੍ਰਮਾਣਿਕ ਹੁੰਦੀਆਂ ਹਨ।
Share the post "ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਵੱਲੋਂ ਡਾ. ਜਗਤਾਰ ਸਿੰਘ ਧੀਮਾਨ ਦੀ ਨਵ ਲਿਖਤ ਕਿਤਾਬ ਰਿਲੀਜ਼"