👉ਹਰਪਾਲ ਚੀਮਾ ਤੇ ਬਲਤੇਜ ਪੰਨੂ ਨੇ ਵੀ ਭਾਜਪਾ ਨੂੰ ਝੂਠੀ ਸਿਆਸਤ ਕਰਨ ਦੇ ਲਗਾਏ ਦੋਸ਼
Chandigarh News: Chandigarh Blast Case; ਬੁੱਧਵਾਰ ਸ਼ਾਮ ਕਰੀਬ 5 ਵਜੇਂ ਪੰਜਾਬ ਭਾਜਪਾ (BJP Punjab) ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਹੋਏ ਕਥਿਤ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਭਾਜਪਾ (BJP) ਨੂੰ ਠੋਕਵਾਂ ਜਵਾਬ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ ਬਲਾਸਟ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਣ ‘ਤੇ ਮੁੱਖ ਮੰਤਰੀ ਸ: ਮਾਨ ਦਾ ਜਵਾਬ ਸਾਹਮਣੇ ਆਇਆ ਹੈ।
ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ‘ਤੇ ਇਸ ਸਬੰਧ ਵਿਚ ਲਿਖਿਆ ਹੈ ਕਿ,”
ਚੰਡੀਗੜ੍ਹ.. ਪੰਜਾਬ ਯੂਨੀਵਰਸਿਟੀ ਚ ਸਟੂਡੈਂਟ ਧਰਨਾ..ਭਗਵੰਤ ਮਾਨ ਜਿੰਮੇਵਾਰ..,ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦਾ ਦਿੱਲੀ ਖ਼ਿਲਾਫ਼ ਵਿਰੋਧ..ਭਗਵੰਤ ਮਾਨ ਜ਼ਿੰਮੇਵਾਰ,ਚੰਡੀਗੜ੍ਹ ਚ ਭਾਜਪਾ-ਕਾਂਗਰਸ-ਅਕਾਲੀ ਦਲ ਦਾ ਸਾਂਝਾ ਧਰਨਾ..ਭਗਵੰਤ ਮਾਨ ਜ਼ਿੰਮੇਵਾਰ.., ਚੰਡੀਗੜ੍ਹ ਚ ਫ਼ਿਰੌਤੀ ਮੰਗਣ ਦੀ ਧਮਕੀ..ਭਗਵੰਤ ਮਾਨ ਜ਼ਿੰਮੇਵਾਰ,
ਚੰਡੀਗੜ੍ਹ ਚ ਬੰਬ ਧਮਾਕਾ..ਭਗਵੰਤ ਮਾਨ ਜ਼ਿੰਮੇਵਾਰ..,ਜਦੋਂ ਭਗਵੰਤ ਮਾਨ ਕਹਿੰਦਾ ਹੈ ਕਿ ਚੰਡੀਗੜ੍ਹ ਸਾਡੇ ਪੰਜਾਬ ਦਾ ਹੈ..ਓਸ ਵੇਲੇ ਭਗਵੰਤ ਮਾਨ ਦੇਸ਼ ਦਾ ਗਦਾਰ..ਕਿਉਂਕਿ ਚੰਡੀਗੜ੍ਹ ਸੈਟਰ ਨਾਲ ਸੰਬੰਧਤ ਹੈ ਇਸ ਲਈ ਭਗਵੰਤ ਮਾਨ ਚੰਡੀਗੜ੍ਹ ਦੇ ਮਾਮਲਿਆਂ ਚੋਂ ਦੂਰ ਰਹੇ..ਹੁਣ ਇਹ ਚਲਾਕੀਆਂ ਨਹੀਂ ਚੱਲਣਗੀਆਂ..।”
ਉਧਰ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸ ਮਾਮਲੇ ਵਿਚ ਇਸ ਬਲਾਸਟ ਦੇ ਮਾਮਲੇ ਵਿਚ ਸਿੱਧੈ ਤੌਰ ‘ਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਖਾਸਤੌਰ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਿੰਨੀਂ ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਲਗਾਤਾਰ ਕਤਲ, ਫ਼ਿਰੌਤੀਆਂ ਤੇ ਧਮਾਕੇ ਹੋ ਰਹੇ ਹਨ ਤੇ ਇੱਥੋਂ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਸ: ਚੀਮਾ ਨੇ ਮੰਗ ਕੀਤੀ ਕਿ ਚੰਡੀਗੜ੍ਹ ਪੰਜਾਬ ਦਾ ਹੈ, ਜਿਸਦੇ ਚੱਲਦੇ ਕੇਂਦਰ ਨੂੰ ਜਲਦੀ ਇਸਦੀ ਜਿੰਮੇਵਾਰੀ ਪੰਜਾਬ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ।
ਇਸਤੋਂ ਇਲਾਵਾ ਪੰਜਾਬ ਆਪ ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਭਾਜਪਾ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਨਿੰਦਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ,ਤੇ ਇਸਨੂੰ ਪੰਜਾਬ ਨੂੰ ਸੌਂਪ ਦੇਣਾ ਚਾਹੀਦਾ ਹੈ। ਪੰਨੂ ਨੇ ਕਿਹਾ ਕਿ ਚੰਡੀਗੜ੍ਹ ਕੇਂਦਰ ਦੇ ਅਧੀਨ ਹੈ ਤੇ ਭਾਜਪਾ ਨੂੰ ਆਪਣੀ ਅਸਫ਼ਲਤਾ ਦੀ ਜਿੰਮੇਵਾਰੀ ਲੈਣੀ ਪੈਣੀ ਹੈ। ਉਨ੍ਹਾਂ ਭਾਜਪਾ ਉੱਪਰ ਚੰਡੀਗੜ੍ਹ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਵਿਗਾੜਣ ਦੇ ਦੋਸ਼ ਲਗਾਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




ਇਹ ਵੀ ਪੜ੍ਹੋ 