ਚੰਡੀਗੜ੍ਹ, 15 ਸਤੰਬਰ: ਤਿੰਨ ਦਿਨ ਪਹਿਲਾਂ ਪੰਜਾਬ ਦੀ ਰਾਜਧਾਨੀ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪਾਸ਼ ਇਲਾਕੇ ਸੈਕਟਰ 10 ਦੇ ਇੱਕ ਘਰ ਵਿਚ ਹੋਏ ਗ੍ਰੇਨੇਡ ਹਮਲੇ ਦੇ ਦੂਜੇ ਮੁਲਜਮ ਨੂੰ ਵੀ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜਮ ਵਿਸ਼ਾਲ ਵਾਸੀ ਵਾਸੀ ਪਿੰਡ ਰਾਇਮਲ ਨੇੜੇ ਧਿਆਨਪੁਰ ਕੋਟਲੀ ਸੂਰਤ ਮੱਲੀਆਂ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜੋਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਚ ਕੇ ਨਿਕਲਣ ਲਈ ਪੰਜਾਬ ਤੋਂ ਬਾਹਰ ਆਇਆ ਸੀ। ਪੁਲਿਸ ਨੂੰ ਇਹ 72 ਘੰਟਿਆਂ ਦੇ ਅੰਦਰ-ਅੰਦਰ ਮਿਲੀ ਦੂਜੀ ਵੱਡੀ ਸਫ਼ਲਤਾ ਹੈ,
ਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚ
ਕਿਉਂਕਿ ਇਸਤੋਂ ਪਹਿਲਾਂ ਇਸ ਕਾਂਡ ਦੇ ਮੁਲਜਮ ਰੋਹਿਨ ਨੂੰ ਵੀ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਪੰਜਾਬ ਪੁਲਿਸ ਇਹ ਸਫ਼ਲਤਾ ਪਾਉਣ ਲਈ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਲਗਾਤਾਰ ਕੰਮ ਕਰ ਰਹੀ ਸੀ। ਡੀਜੀਪੀ ਗੌਰਵ ਯਾਦਵ ਨੇ ਮੁਲਜ਼ਮ ਵਿਸ਼ਾਲ ਮਸੀਹ ਦੀ ਗ੍ਰਿਫਤਾਰੀ ਦੀ ਪੁਸ਼ਟੀ ਖ਼ੁਦ ਆਪਣੇ ਵੱਲੋਂ ਇਕ ਟਵੀਟ ਕਰਕੇ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਗ੍ਰੇਨੇਡ ਹਮਲੇ ਦੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗ+ਸਟਰ ਅੰਕੁਸ਼ ਗਿਰੋਹ ਦੇ 7 ਗੁਰਗੇ ਕਾਬੂ
ਜਿਕਰਯੋਗ ਹੈ ਕਿ 11.09.2024 ਨੂੰ ਦੋ ਸ਼ੱਕੀਆਂ ਨੇ ਚੰਡੀਗੜ੍ਹ ਦੇ ਸੈਕਟਰ 10 ਦੇ ਇੱਕ ਘਰ ਵਿਚ ਗ੍ਰੇਨੇਡ ਧਮਾਕਾ ਕੀਤਾ ਸੀ। ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 13.09.2024 ਨੂੰ ਇੱਕ ਦੋਸ਼ੀ ਰੋਹਨ ਮਸੀਹ ਨੂੰ ਕਾਬੂ ਕਰ ਲਿਆ ਸੀ। ਇਸ ਹਮਲੇ ਦੇ ਪਿੱਛੇ ਪਾਕਿਸਤਾਨ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਅਤੇ ਵਿਦੇਸ਼ ਦੀ ਧਰਤੀ ’ਤੇ ਬੈਠੇ ਇੱਕ ਹੋਰ ਗੈਗਸਟਰ ਹੈਪੀ ਪਸ਼ੀਆ ਦਾ ਹੱਥ ਸਾਹਮਣੇ ਆਇਆ ਹੈ, ਜਿੰਨ੍ਹਾਂ ਵੱਲੋਂ ਇੱਕ ਸਾਬਕਾ ਪੁਲਿਸ ਅਫ਼ਸਰ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕਰਵਾਇਆ ਸੀ। ਮੁਲਜਮ ਰੋਹਿਨ ਪਸ਼ੀਆ ਪਿੰਡ ਦਾ ਹੀ ਰਹਿਣ ਵਾਲਾ ਹੈ।
Share the post "ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ"