ਚੰਡੀਗੜ੍ਹ, 28 ਜਨਵਰੀ: ਦੋ ਦਿਨਾਂ ਬਾਅਦ 30 ਜਨਵਰੀ ਨੂੰ ਹੋਣ ਜਾ ਰਹੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ’ਚ ਭਾਜਪਾ ਤੋਂ ਬਚਾਉਣ ਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਕੋਂਸਲਰਾਂ ਨੂੰ ਪੰਜਾਬ ਦੇ ਵਿਚ ਲੈ ਆਂਦਾ ਹੈ। ਸੂਚਨਾ ਮੁਤਾਬਕ ਕਾਂਗਰਸ ਪਾਰਟੀ ਨਾਲ ਸਬੰਧਤ ਕੋਂਸਲਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੋਕ ਸਭਾ ਹਲਕੇ ਲੁਧਿਆਣੇ ਵਿਚ ਠਹਿਰੇ ਹੋਏ ਹਨ ਜਦੋਂਕਿ ਆਪ ਦੇ ਕੋਂਸਲਰਾਂ ਨੂੰ ਰੂਪਨਗਰ ਦੇ ਵਿਚ ਸੁਰੱਖਿਅਤ ਥਾਵਾਂ ’ਤੇ ਠਹਿਰਾਇਆ ਗਿਆ ਹੈਉਂ ਹਾਲਾਂਕਿ ਕਿਸੇ ਆਗੂ ਨੇ ਇਸ ਮਾਮਲੇ ਵਿਚ ਜਨਤਕ ਟਿੱਪਣੀ ਨਹੀਂ ਕੀਤੀ ਪ੍ਰੰਤੂ ਮਿਲੀ ਸੂਚਨਾ ਮੁਤਾਬਕ ਅਜਿਹਾ ਭਾਜਪਾ ਵੱਲੋਂ ਕਾਂਗਰਸ-ਆਪ ਗਠਜੋੜ ਦੇ ਕੋਂਸਲਰਾਂ ਨੂੰ ਤੋੜਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਅਰਵਿੰਦ ਕੇਜ਼ਰੀਵਾਲ ਨੇ ਲਿਖਿਆ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ, ਕੀਤੀ ਇਹ ਵੱਡੀ ਮੰਗ
ਬੀਤੇ ਕੱਲ ਕਾਂਗਰਸ ਦੀ ਵਾਰਡ ਨੰਬਰ 27 ਤੋਂ ਕੋਂਸਲਰ ਗੁਰਬਖ਼ਸ ਰਾਵਤ ਭਾਜਪਾ ਦੇ ਪਾਲੇ ਵਿਚ ਚਲੇ ਗਏ ਸਨ, ਜਿਸਤੋਂ ਬਾਅਦ ਹੋਰਨਾਂ ਕੋਂਸਲਰਾਂ ਦੀ ਭੰਨਤੋੜ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ। ਦਸਣਾ ਬਣਦਾ ਹੈ ਕਿ ਇਸ ਚੋਣ ਲਈ ਭਾਜਪਾ ਵੱਲੋਂ ਕੋਂਸਲਰ ਹਰਪ੍ਰੀਤ ਕੌਰ ਬਬਲਾ ਅਤੇ ਆਪ ਨੇ ਪ੍ਰੇਮ ਲਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਚੰਡੀਗੜ੍ਹ ਦੇ ਵਿਚ ਭਾਜਪਾ ਕੋਲ 16 ਕੋਂਸਲਰ ਹੋ ਗਏ ਹਨ ਜਦੋਂਕਿ ਆਮ ਆਦਮੀ ਪਾਰਟੀ ਕੋਲ 16 ਅਤੇ ਕਾਂਗਰਸ ਕੋਲ ਐਮ.ਪੀ ਮਨੀਸ਼ ਤਿਵਾੜੀ ਸਹਿਤ 7 ਵੋਟਾਂ ਹਨ। ਜਿਸਦੇ ਚੱਲਦੇ ਹੋੲੈ ਵੀ ਇੰਡੀਆ ਗਠਜੋੜ ਕੋਲ ਬਹੁਮਤ ਹੈ ਪ੍ਰੰਤੂ ਪਿਛਲੇ ਸਾਲ ਹੋਏ ਧੱਕੇਸ਼ਾਹੀ ਨੂੰ ਦੇਖਦਿਆਂ ਇਸ ਵਾਰ ਆਪ ਤੇ ਕਾਂਗਰਸ ਵੱਲੋਂ ਫ਼ੂਕ ਫ਼ੂਕ ਕੇ ਕਦਮ ਚੁੱਕਿਆ ਜਾ ਰਿਹਾ ਤੇ ਇਹ ਮਾਮਲਾ ਚੋਣ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਪੁੱਜਿਆ ਹੈ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਵੱਡੀ ਸਫ਼ਲਤਾ; ਗੁਮਟਾਲਾ ਪੁਲਿਸ ਚੌਕੀ ’ਤੇ ਹਮਲਾ ਕਰਨ ਵਾਲੇ ਕਾਬੂ
ਸੁਪਰੀਮ ਕੋਰਟ ਨੇ ਵੀ ਚੋਣ ਦੀ ਨਜ਼ਾਕਤ ਨੂੰ ਦੇਖਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜੈਸ਼੍ਰੀ ਠਾਕੁਰ ਨੂੰ ਸੁਤੰਤਰ ਨਿਗਰਾਨ ਵਜੋਂ ਤੈਨਾਤ ਕੀਤਾ ਹੈ। ਇਸਤੋਂ ਇਲਾਵਾ ਚੋਣ ਦੀ ਪੂਰੀ ਤਰ੍ਹਾਂ ਵੀਡੀਓਗ੍ਰਾਫੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਗਠਜੋੜ ਦੇ ਵਿਚ ਮੇਅਰ ਦਾ ਅਹੁੱਦਾ ਆਪ ਤੇ ਸੀਨੀ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਪੋਸਟ ਕਾਂਗਰਸ ਨੂੰ ਦਿੱਤੀ ਗਈ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਭਾਜਪਾ ਦੀ ਬਿਮਲਾ ਦੂਬੇ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਤਰੁਣਾ ਮਹਿਤਾ ਅਤੇ ਭਾਜਪਾ ਦੇ ਲਖਬੀਰ ਬਿੱਲੂ ਵਿਚਕਾਰ ਟੱਕਰ ਹੋਣੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਚੰਡੀਗੜ੍ਹ ਮੇਅਰ ਚੋਣ: ਕਾਂਗਰਸ ਤੇ ਆਪ ਨੇ ਆਪਣੇ ‘ਕੋਂਸਲਰਾਂ’ ਨੂੰ ਕੀਤਾ ਗੁਪਤਵਾਸ"