👉ਨਵੇਂ 3 ਕਾਨੂੰਨਾਂ ਨੂੰ ਲੈਣ ਕੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਕੀਤੀ ਚਰਚਾ
ਚੰਡੀਗੜ੍ਹ, 3 ਦਸੰਬਰ : Chandigarh News: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਜਿੱਥੇ ਉਨ੍ਹਾਂ ਹਾਲ ਹੀ ‘ਚ ਲਾਗੂ ਕੀਤੇ ਗਏ 3 ਨਵੇਂ ਕਾਨੂੰਨਾਂ ਬਾਰੇ ਸਮੀਖਿਆ ਕੀਤੀ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (PEC) ਦੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਮੁਖੀ ਕਮਰ ਪ੍ਰੀਤ ਕੌਰ ਦੀ ਅਗਵਾਈ ਹੇਠ ਨਵੇਂ ਕਾਨੂੰਨਾਂ ਸਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਨੂੰ ਡੈਮੋ ਵੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਵਾਰਦਾਤ ਦੀ ਸੂਚਨਾ ਆਉਣ ਤੋਂ ਬਾਅਦ ਪੁਲਿਸ ਵੱਲੋਂ ਨਵੇਂ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਸੂਬਾ ਸੀ, ਜਿਸ ਨੇ ਇਹਨਾਂ ਨਵੇਂ ਤਿੰਨ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ।
👉ਇਹ ਵੀ ਪੜ੍ਹੋ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਲੁਧਿਆਣਾ ‘ਚ ਸਥਿਤੀ ਤਨਾਅਪੂਰਨ
ਉਹਨਾਂ ਚੰਡੀਗੜ੍ਹੀਆਂ ਨਾਲ ਅਪਣੱਤ ਜਤਾਉਂਦਿਆਂ ਕਿਹਾ ਕਿ “ਇੱਥੇ ਆ ਕੇ ਹਮੇਸ਼ਾ ਇਹ ਲੱਗਦਾ ਹੈ ਕਿ ਉਹ ਆਪਣਿਆਂ ਵਿਚਕਾਰ ਆ ਗਏ ਹਨ।” ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇੰਨਾਂ ਨਵੇਂ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਹੁਣ ਗੁਲਾਮੀ ਵਾਲੇ ਕਾਨੂੰਨਾਂ ਦਾ ਸਮਾਂ ਲੱਦ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1857 ਦੀ ਕ੍ਰਾਂਤੀ ਦੇ ਠੀਕ 3 ਸਾਲ ਬਾਅਦ 1860 ‘ਚ ਅੰਗਰੇਜ਼ ਹਕੂਮਤ ਇੰਡੀਅਨ ਪੈਨਲ ਕੋਡ ਲੈ ਕੇ ਆਈ ਸੀ।ਉਸ ਤੋਂ ਬਾਅਦ ਇੰਡੀਅਨ ਐਵੀਡੈਂਸ ਐਕਟ ਆਇਆ ਅਤੇ ਫਿਰ ਸੀ. ਆਰ. ਪੀ. ਸੀ. ਦਾ ਡਰਾਫਟ ਹੋਂਦ ‘ਚ ਆਇਆ। ਇਹ ਸਾਰੇ ਭਾਰਤੀਆਂ ਨੂੰ ਸਜ਼ਾ ਦੇਣ ਲਈ ਲਿਆਂਦੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਤਰੀਕ ਪੇ ਤਰੀਕ’ ਵਾਲਾ ਜਮਾਨਾ ਲੱਦ ਗਿਆ ਹੈ ਅਤੇ ਇਨਸਾਫ ਦੇਣਾ ਵੀ ਸਮਾਂ ਵੱਧ ਕੀਤਾ ਗਿਆ ਹੈ।
👉ਇਹ ਵੀ ਪੜ੍ਹੋ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਢਸਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਨਿਭਾਉਣੀ ਸ਼ੁਰੂ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਡੀਗੜ੍ਹ ‘ਚ ਵਾਹਨ ਚੋਰੀ ਦੇ ਮਾਮਲਿਆਂ ‘ਚ ਕੇਸ ਦਰਜ ਹੋਣ ਤੋਂ ਬਾਅਦ ਸਿਰਫ 2 ਮਹੀਨੇ, 11 ਦਿਨਾਂ ‘ਚ ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਦਿੱਲੀ ‘ਚ ਵੀ ਇਕ ਕੇਸ ‘ਚ ਐੱਫ. ਆਈ. ਆਰ. ਤੋਂ ਲੈ ਕੇ ਫ਼ੈਸਲਾ ਆਉਣ ਤੱਕ ਸਿਰਫ 60 ਦਿਨ ਦਾ ਸਮਾਂ ਲੱਗਿਆ ਅਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਨਵੇਂ ਕਾਨੂੰਨਾਂ ਦੀ ਤਾਰੀਫ ਕਰਤਾ ਕਿ ਹਾਂ ਕਿ ਇਹ ਸਮੇਂ ਦੀ ਜਰੂਰਤ ਸੀ ਕਿ ਦੇਸ਼ ਆਪਣੇ ਕਾਨੂੰਨ ਲੈ ਕੇ ਆਵੇ ਜੋ ਕਿ ਸਮੇਂ ਦੇ ਮੁਤਾਬਿਕ ਢੁਕਵੇਂ ਹੋਣ। ਉਹਨਾਂ ਭਰੋਸਾ ਦਵਾਇਆ ਕਿ ਪੂਰੇ ਦੇਸ਼ ਭਰ ਵਿੱਚ ਇਹ ਨਵੇਂ ਕਾਨੂੰਨ ਤਿੰਨ ਸਾਲਾਂ ਦੇ ਅੰਦਰ ਅੰਦਰ ਲਾਗੂ ਹੋ ਜਾਣਗੇ ਜਿਸ ਦੇ ਨਾਲ ਨਾ ਸਿਰਫ ਅਪਰਾਧ ਉੱਤੇ ਨੱਥ ਪਾਈ ਜਾਏਗੀ ਬਲਕਿ ਇਨਸਾਫ ਦੀ ਗੱਡੀ ਵੀ ਤੇਜ਼ੀ ਨਾਲ ਦੌੜੇਗੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬ ਚੰਦ ਕਟਾਰੀਆ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਰਹੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK