ਮੰਗਿਆ ਅਸਤੀਫ਼ਾ, ਕਿਹਾ ਪ੍ਰੀਜੀਡੀਅਮ ਨਹੀਂ ਬਣਾਉਣਾ ਤਾਂ ਹਰਸਿਮਰਤ ਕੌਰ ਬਾਦਲ ਨੂੰ ਹੀ ਬਣਾ ਦਿਓ ਪ੍ਰਧਾਨ
ਕੀਤਾ ਦਾਅਵਾ ਕਿ ਉਹਨਾਂ ਦਿੱਤੀ ਸੀ ਰਾਏ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਵਿਰੁਧ ਪਾਰਟੀ ਉਮੀਦਵਾਰ ਲਏ ਵਾਪਸ
ਚੰਡੀਗੜ੍ਹ, 17 ਜੂਨ: ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਮਿਲ ਰਹੀਆਂ ਹਾਰਾਂ ਦੇ ਬਾਵਜੂਦ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸਭ ਕੁੱਝ ਠੀਕ ਨਹੀਂ ਲੱਗ ਰਿਹਾ। ਦਹਾਕਿਆਂ ਤੋਂ ਬਾਦਲ ਪ੍ਰਵਾਰ ਨਾਲ ਜੁੜੇ ਆ ਰਹੇ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਹੁਣ ਅਹਿਮ ਖ਼ੁਲਾਸੇ ਕੀਤੇ ਹਨ। ਪਿਛਲੇ ਦਿਨੀਂ ਪ੍ਰਧਾਨ ਸ: ਬਾਦਲ ਨੂੰ ਖੁੱਲੀ ਚਿੱਠੀ ਲਿਖਣ ਤੋਂ ਬਾਅਦ ਸੋਮਵਾਰ ਨੂੰ ਵੱਖ ਵੱਖ ਨਿੱਜੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਉਹ ਇਕੱਲੇ ਖ਼ੁਲਾਸਿਆਂ ’ਤੇ ਹੀ ਨਹੀਂ ਰੁਕੇ , ਬਲਕਿ ਪਾਰਟੀ ਦੀ ਇਸ ਦੁਰਦਸ਼ਾ ਲਈ ਸੁੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਤਨਖ਼ਾਹਦਾਰ ਮੁਲਾਜਮਾਂ ਦੀ ਸਲਾਹ ਨਾਲ ਲਏ ਗਲਤ ਫੈਸਲਿਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਉਹਨਾਂ ਤੋਂ ਅਸਤੀਫ਼ਾ ਦੀ ਵੀ ਮੰਗ ਕੀਤੀ ਹੈ।
ਐਲਨ ਮਸਕ ਤੇ ਰਾਹੁਲ ਗਾਂਧੀ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ ਈਵੀਐਮ ’ਤੇ ਚੁੱਕੇ ਸਵਾਲ
ਚਰਨਜੀਤ ਬਰਾੜ ਨੇ ਕਿਹਾ ਕਿ ‘‘ ਜੇਕਰ ਪਾਰਟੀ ਚਲਾਉਣ ਲਈ ਪ੍ਰੀਜੀਡੀਅਮ ਨਹੀਂ ਬਣਾਉਣਾ ਤਾਂ ਅਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਹੀ ਪ੍ਰਧਾਨ ਬਣਾ ਦੇਣ। ’’ ਪਾਰਟੀ ਪ੍ਰਧਾਨ ’ਤੇ ਆਪਣੇ ਚੰਦ ਕੁ ਤਨਖ਼ਾਹਦਾਰ ਮੁਲਾਜਮਾਂ ’ਚ ਘਿਰੇ ਰਹਿਣ ਦਾ ਦੋਸ਼ ਲਾਉਂਦੇਂ ਕਿਹਾ , ‘‘ ਜਿਹੜੇ ਖੂਹ ਦੇ ਵਿੱਚ ਡਿੱਗਦੇ ਆ ਰੋਜ਼ ਪ੍ਰਧਾਨ ਸਾਹਿਬ ਮੈਂ ਕਹੂੰਗਾ ਉਹ ਬੰਟੀ ਰਮਾਣਾ ਦਾ ਘਰ ਹੈ, ਪ੍ਰਧਾਨ ਸਾਹਿਬ ਆਪਣੀ ਅੱਠ ਕਨਾਲ ਦੀ ਕੋਠੀ ਛੱਡ ਕੇ ਬੰਟੀ ਰੋਮਾਣਾ ਦੇ ਇੱਕ ਕਨਾਲ ਦੇ ਕਿਰਾਏ ਦੇ ਘਰ ਦੇ ਵਿੱਚ ਜਾ ਕੇ ਸਾਰਾ ਦਿਨ ਬੈਠੇ ਰਹਿੰਦੇ ਹਨ, ਇਹ ਕਿੱਥੋਂ ਦੀ ਸਿਆਣਪ ਹੈਗੀ ਹੈ। ’’ ਸ: ਬਰਾੜ ਨੇ ਕਿਹਾ ਕਿ ਗਲਤ ਸਲਾਹਾਂ ਦੇ ਨਾਲ ਅਕਾਲੀ ਦਲ ਦੀ ਪੂਰੇ ਪੰਜਾਬ ਵਿਚ ਜਮਾਨਤ ਜਬਤ ਹੋ ਗਈ ਹੈ ਕਿਉਂਕਿ ਪਾਰਟੀ ਨੂੰ 13% ਵੋਟ ਪਈ ਹੈ ਜਦਕਿ ਜਮਾਨਤ ਬਚਾਉਣ ਲਈ 16.7% ਵੋਟ ਦੀ ਜਰੂਰਤ ਸੀ।
ਜਲੰਧਰ ਪੱਛਮੀ ਉਪ ਚੋਣ: ਕਾਂਗਰਸ ਪਾਰਟੀ ਦੇ ਆਗੂਆਂ ਨੇ ਕੀਤੀ ਮੀਟਿੰਗ
ਬੰਟੀ ਰੌਮਾਣਾ ਤੇ ਰੋਜ਼ੀ ਬਰਕੰਦੀ ਤੋਂ ਇਲਾਵਾ ਮਹੇਸ਼ਇੰਦਰ ਗਰੇਵਾਲ ਅਤੇ ਕੁੱਝ ਹੋਰ ਸਲਾਹਕਾਰਾਂ ’ਤੇ ਅਸਿੱਧੈ ਢੰਗ ਨਾਲ ਨਿਸ਼ਾਨੇ ਲਗਾਉਂਦਿਆਂ ਕਿਹਾ, ‘‘ ਉਸਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਵਿਰੁਧ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਵਾਪਸ ਲੈਣ ਲਈ ਕਿਹਾ ਸੀ ਪ੍ਰੰਤੂ ਇੰਨ੍ਹਾਂ ਸਲਾਹਕਾਰਾਂ ਦੀ ਬਦੌਲਤ ਪ੍ਰਧਾਨ ਨੇ ਇਹ ਰਾਏ ਨਹੀਂ ਮੰਨੀ। ’’ ਚਰਨਜੀਤ ਬਰਾੜ ਨੇ ਇਕ ਹੋਰ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ‘‘ਸਾਲ 2012 ਵਿਚ ਕਾਂਗਰਸ ਉਸਨੂੰ ਮੋੜ ਹਲਕੇ ਤੋਂ ਦਿੰਦੀ ਸੀ ਟਿਕਟ ਪਰ ਮੈਂ ਅਜਾਦ ਉਮੀਦਵਾਰ ਖ਼ੜੇ ਕਰਕੇ ਦੂਜੀ ਵਾਰ ਅਕਾਲੀ ਸਰਕਾਰ ਬਣਵਾਈ। ’’ ਅਕਾਲੀ ਦਲ ਦੇ ਪ੍ਰਧਾਨ ਨੂੰ ਲੰਮੇ ਹੱਥੀ ਲੈਂਦਿਆਂ ਸ: ਬਰਾੜ ਨੇ ਕਿਹਾ ਕਿ ਸ਼ਹੀਦੀਆਂ ਦੇ ਕੇ ਹੌਂਦ ਵਿਚ ਆਇਆ ਅਕਾਲੀ ਦਲ ਅੱਜ ਰਿਸ਼ਤੇਵਾਰਾਂ ਤੇ ਸਲਾਹਕਾਰਾਂ ਵਿਚ ਘਿਰ ਕੇ ਰਹਿ ਗਿਆ। ਉਨ੍ਹਾਂ ਦਾਅਵਾ ਕਿ ਉਹ ਪਾਰਟੀ ਦੀ ਭਲਾਈ ਲਈ ਹਰੇਕ ਵਰਕਿੰਗ ਕਮੇਟੀ ਮੈਂਬਰ ਤੇ ਡੈਲੀਗੇਟ ਕੋਲ ਜਾਏਗਾ।
Share the post "ਚਰਨਜੀਤ ਬਰਾੜ ਦਾ ਅਹਿਮ ਖ਼ੁਲਾਸਾ:ਅਪਣੀ ਅੱਠ ਕਨਾਲ ਦੀ ਕੋਠੀ ਛੱਡ ਬੰਟੀ ਰੌਮਾਣਾ ਦੀ ਇੱਕ ਕਨਾਲ ਦੀ ਕੋਠੀ ਵਿਚ ਬੈਠੇ ਰਹਿੰਦੇ ਹਨ ਪ੍ਰਧਾਨ ਸਾਹਿਬ!"